ਔਰਤਾਂ ਦੀ ''''ਸਰਦਾਰੀ'''': ''''ਮੈਨੂੰ ਲੱਗਾ ਸੁਪਨਿਆਂ ਦੇ ਸਾਰੇ ਰਾਹ ਬੰਦ ਹੋ ਗਏ'''' ਪਰ....
Thursday, Jun 01, 2023 - 10:34 AM (IST)
![ਔਰਤਾਂ ਦੀ ''''ਸਰਦਾਰੀ'''': ''''ਮੈਨੂੰ ਲੱਗਾ ਸੁਪਨਿਆਂ ਦੇ ਸਾਰੇ ਰਾਹ ਬੰਦ ਹੋ ਗਏ'''' ਪਰ....](https://static.jagbani.com/multimedia/2023_6image_10_34_203034385c5ef6d.jpg)
![ਊਸ਼ਾ ਦੇਵੀ](https://ichef.bbci.co.uk/news/raw/cpsprodpb/eeee/live/290af7d0-0037-11ee-98df-db1487c5ef6d.jpg)
"ਹੁਣ ਹਰ ਕੋਈ ਮੈਨੂੰ ਮੇਰੇ ਨਾਮ ਨਾਲ ਜਾਣਦਾ ਹੈ।"
ਜਦੋਂ ਮੈਂ ਭਾਰਤ ਦੇ ਸਭ ਤੋਂ ਗਰੀਬ ਸੂਬਿਆਂ ਵਿੱਚੋਂ ਇੱਕ, ਬਿਹਾਰ ਦੀ ਊਸ਼ਾ ਦੇਵੀ ਨੂੰ ਉਨ੍ਹਾਂ ਦੇ ਮਾਮੂਲੀ ਜਿਹੇ ਘਰ ਵਿੱਚ ਸੁਣ ਰਹੀ ਸੀ ਤਾਂ ਇਹ ਬਹੁਤ ਹੀ ਸਧਾਰਨ, ਇੱਥੋਂ ਤੱਕ ਕਿ ਮਾਮੂਲੀ ਵੀ ਜਾਪਦਾ ਸੀ।
ਪਰ 38 ਸਾਲਾ ਊਸ਼ਾ ਲਈ ਇਹ ਉਸ ਦੀ ਸਭ ਤੋਂ ਵੱਡੀ ਪ੍ਰਾਪਤੀ ਸੀ।
ਉਸ ਨੇ ਕਿਹਾ, “ਪਛਾਣ ਕੋਈ ਛੋਟੀ ਚੀਜ਼ ਨਹੀਂ ਹੈ। ਪਹਿਲਾਂ ਸਿਰਫ਼ ਮਰਦਾਂ ਨੂੰ ਉਨ੍ਹਾਂ ਦੇ ਨਾਵਾਂ ਨਾਲ ਜਾਣਿਆ ਜਾਂਦਾ ਸੀ, ਹੁਣ ਔਰਤਾਂ ਨੂੰ ਵੀ ਉਨ੍ਹਾਂ ਦੇ ਨਾਵਾਂ ਨਾਲ ਪਛਾਣਿਆ ਜਾਂਦਾ ਹੈ।"
ਊਸ਼ਾ ਦੇਵੀ ਨੂੰ 15 ਸਾਲ ਦੀ ਉਮਰ ਵਿੱਚ ਸਕੂਲ ਛੱਡ ਕੇ ਵਿਆਹ ਕਰਵਾਉਣ ਲਈ ਮਜਬੂਰ ਕਰ ਦਿੱਤਾ ਗਿਆ ਸੀ।
ਇੱਕ ਝਟਕੇ ਵਿੱਚ, ਉਸ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ ਅਤੇ ਉਸ ਨੂੰ ਹੁਣ ਉਸ ਦੇ ਪਤੀ ਦੀ ਪਤਨੀ ਜਾਂ ਉਸ ਦੇ ਪਿੰਡ ਦੀ ਨੂੰਹ ਕਹਿ ਸੱਦਿਆਂ ਜਾਂਦਾ।
ਪਰਿਵਾਰ ਦੀ ਇੱਕ ਪੁੱਤਰ ਦੀ ਇੱਛਾ ਨੇ ਉਸ ਨੂੰ ਵਾਰ-ਵਾਰ ਗਰਭ-ਅਵਸਥਾ ਲਈ ਮਜਬੂਰ ਕੀਤਾ, ਉਸ ਦਾ ਆਪਣੀ ਹੀ ਜ਼ਿੰਦਗੀ ਵਿੱਚ ਕਿਸੇ ਚੀਜ਼ ਉੱਤੇ ਬਹੁਤ ਘੱਟ ਕੰਟਰੋਲ ਸੀ।
ਇੰਝ ਲੱਗਦਾ ਸੀ ਜਿਵੇਂ ਉਸ ਦੇ ਸੁਪਨਿਆਂ ਦੇ ਸਾਰੇ ਰਸਤੇ ਬੰਦ ਹੋ ਗਏ ਹੋਣ ਤੇ ਫਿਰ ਇੱਕ ਖੁੱਲ੍ਹਿਆ।
![ਊਸ਼ਾ ਦੇਵੀ](https://ichef.bbci.co.uk/news/raw/cpsprodpb/77ef/live/c457a350-ffd8-11ed-8700-6dbb8add59ef.jpg)
ਇੱਕ ਵਧ ਰਹੇ ਪਰਿਵਾਰ ਦਾ ਮਤਲਬ, ਭੋਜਨ ਲਈ ਵਧੇਰੇ ਮੂੰਹ ਸੀ। ਪਿੰਡ ਵਿੱਚ ਮੌਕਿਆਂ ਦੀ ਘਾਟ ਕਾਰਨ ਊਸ਼ਾ ਦੇ ਪਤੀ ਨੂੰ ਕੰਮ ਦੀ ਭਾਲ ਵਿੱਚ ਪਰਵਾਸ ਕਰਨਾ ਪਿਆ। ਆਪਣੇ ਬੱਚਿਆਂ ਦੀ ਜ਼ਿੰਦਗੀ ਦੀ ਜ਼ਿੰਮੇਵਾਰੀ ਨਿਭਾਉਣ ਖ਼ਾਤਰ ਉਸ ਦੇ ਪਤੀ ਨੂੰ ਉਸ ਨੂੰ ਪਿੱਛੇ ਛੱਡ ਕੇ ਜਾਣਾ ਪਿਆ।
ਭਾਰਤ ਦੇ ਪਿੰਡਾਂ ਅਤੇ ਛੋਟੇ-ਛੋਟੇ ਕਸਬਿਆਂ ਵਿੱਚ ਇਹ ਕਹਾਣੀ ਆਪਣੇ-ਆਪ ਨੂੰ ਦੁਹਰਾਉਂਦੀ ਹੈ, ਜਿੱਥੇ ਮਰਦਾਂ ਦਾ ਦੁਖਦਾਈ ਪਰਵਾਸ ਨਾਲ ਔਰਤਾਂ ਲਈ ਇੱਕ ਮੌਕਾ ਬਣ ਰਿਹਾ ਹੈ।
ਸਮਾਜ ਸ਼ਾਸਤਰੀ ਅਤੇ ਜਨਸੰਖਿਆ ਵਿਗਿਆਨੀ ਪ੍ਰੋ. ਸੋਨਲਦੇ ਦੇਸਾਈ ਭਾਰਤ ਮਨੁੱਖੀ ਵਿਕਾਸ ਸਰਵੇਖਣ (ਆਈਐੱਚਡੀਐੱਸ) ਵੱਲੋਂ ਲਿੰਗ ਅਤੇ ਵਰਗ ਅਸਮਾਨਤਾਵਾਂ ਨੂੰ ਟਰੈਕ ਕਰ ਰਹੇ ਹਨ।
ਆਈਐੱਚਡੀਐੱਸ ਇੱਕ ਰਾਸ਼ਟਰੀ ਪੱਧਰ ''''ਤੇ ਪ੍ਰਤੀਨਿਧੀ ਸਰਵੇਖਣ ਹੈ ਜੋ 2005 ਅਤੇ 2012 ਵਿੱਚ ਦੇਸ਼ ਦੇ 41,000 ਘਰਾਂ ਵਿੱਚ ਕਰਵਾਇਆ ਗਿਆ ਸੀ।
ਇਹ ਨੈਸ਼ਨਲ ਕਾਉਂਸਿਲ ਫਾਰ ਅਪਲਾਈਡ ਇਕਨਾਮਿਕ ਰਿਸਰਚ, ਯੂਨੀਵਰਸਿਟੀ ਆਫ਼ ਮੈਰੀਲੈਂਡ, ਇੰਡੀਆਨਾ ਯੂਨੀਵਰਸਿਟੀ ਅਤੇ ਮਿਸ਼ੀਗਨ ਯੂਨੀਵਰਸਿਟੀ ਵੱਲੋਂ ਪ੍ਰਬੰਧਿਤ ਕੀਤਾ ਗਿਆ ਸੀ।
![ਔਰਤਾਂ](https://ichef.bbci.co.uk/news/raw/cpsprodpb/dce2/live/3a7c25c0-0037-11ee-98df-db1487c5ef6d.jpg)
ਪ੍ਰੋ. ਦੇਸਾਈ ਨੇ ਦਰਸਾਇਆ ਕਿ ਇਹ ਮੌਕਾ ਪਤਨੀ ਦੀ ਆਪਣੇ ਪਤੀ ਦੇ ਘਰ ਤੋਂ ਬਾਹਰ ਜਾਣ ਦੀ ਯੋਗਤਾ ''''ਤੇ ਨਿਰਭਰ ਕਰਦਾ ਹੈ ਜਿੱਥੇ ਉਹ ਦੂਜੇ ਮਰਦ ਮੈਂਬਰਾਂ ਜਿਵੇਂ ਕਿ ਸਹੁਰੇ ਅਤੇ ਜੇਠ ਜਾਂ ਦਿਉਰ ''''ਤੇ ਨਿਰਭਰ ਰਹਿ ਸਕਦੀ ਹੈ।
ਪ੍ਰੋ. ਦੇਸਾਈ ਕਹਿੰਦੇ ਹਨ, "ਅਜਿਹੇ ਮਾਮਲਿਆਂ ਵਿੱਚ ਉਹ ਆਪਣੇ ਆਪ ਇੱਕ ਸੁਤੰਤਰ ਪਰਿਵਾਰ ਸਥਾਪਤ ਕਰਨ ਦੇ ਯੋਗ ਹੁੰਦੀ ਹੈ ਤਾਂ ਅਸੀਂ ਫ਼ੈਸਲੇ ਲੈਣ ਦੀ ਉਸ ਦੀ ਯੋਗਤਾ ਵਿੱਚ ਬਦਲਾਅ ਦੇਖਦੇ ਹਾਂ।"
"ਕੁਝ ਵਿੱਤੀ ਜ਼ਿੰਮੇਵਾਰੀਆਂ ਦੀ ਦੇਖਭਾਲ ਕਰਨ ਦੀ ਉਸਦੀ ਸੰਭਾਵਨਾ, ਇੱਥੋਂ ਤੱਕ ਕਿ ਖੇਤ ਦਾ ਪ੍ਰਬੰਧ ਅਤੇ ਸੰਚਾਲਨ ਵੀ ਇਸ ਸ਼ਾਮਿਲ ਹੁੰਦੇ ਹਨ।"
ਪਿਛਲੇ ਤਿੰਨ ਦਹਾਕਿਆਂ ਵਿੱਚ, ਭਾਰਤ ਵਿੱਚ ਔਰਤਾਂ ਦੀ ਅਗਵਾਈ ਵਾਲੇ ਪਰਿਵਾਰਾਂ ਦਾ ਅਨੁਪਾਤ ਲਗਭਗ ਦੁੱਗਣਾ ਹੋ ਗਿਆ ਹੈ।
ਲਗਾਤਾਰ ਵੱਧਦਾ ਪਰਵਾਸ
ਪਿਤਾ ਪੁਰਖੀ ਪਰਿਵਾਰ ਪ੍ਰਣਾਲੀ ਵਿੱਚ ਇਸ ਤਬਦੀਲੀ ਦਾ ਇੱਕ ਵੱਡਾ ਯੋਗਦਾਨ ਅੰਦਰੂਨੀ ਪਰਵਾਸ ਹੈ।
ਭਾਰਤ ਦੀ ਪਿਛਲੀ ਜਨਗਣਨਾ (2011) ਵਿੱਚ 45 ਕਰੋੜ ਅੰਦਰੂਨੀ ਪਰਵਾਸੀਆਂ ਦੀ ਗਿਣਤੀ ਕੀਤੀ ਗਈ ਸੀ।
ਇਹ ਪਿਛਲੇ ਦਹਾਕੇ ਨਾਲੋਂ 45 ਫੀਸਦ ਦਾ ਵਾਧਾ ਸੀ ਅਤੇ ਉਸ ਦਹਾਕੇ ਵਿੱਚ ਆਬਾਦੀ ਵਾਧਾ ਦਰ (18 ਫੀਸਦ) ਨਾਲੋਂ ਬਹੁਤ ਜ਼ਿਆਦਾ ਸੀ।
ਕੋਵਿਡ-ਪ੍ਰੇਰਿਤ ਗਰੀਬੀ ਅਤੇ ਸੁੰਗੜਦੇ ਰੁਜ਼ਗਾਰ ਦੇ ਮੌਕਿਆਂ ਦਾ ਸਾਹਮਣਾ ਕਰਦੇ ਹੋਏ, ਪ੍ਰੋ. ਦੇਸਾਈ ਨੇ ਭਵਿੱਖਬਾਣੀ ਕੀਤੀ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਹੋਰ ਮਰਦ ਆਪਣੀਆਂ ਪਤਨੀਆਂ ਨੂੰ ਛੱਡਣਗੇ ਅਤੇ ਆਪਣੇ ਪਰਿਵਾਰਾਂ ਦੀ ਅਗਵਾਈ ਕਰਨ ਲਈ ਪਰਵਾਸ ਕਰਨਗੇ।
ਸਿੱਖਿਆ
ਉਸ ਦੇ ਪਤੀ ਦੇ ਕਿਸੇ ਹੋਰ ਸ਼ਹਿਰ ਵਿੱਚ ਕੰਮ ਲਈ ਚਲੇ ਜਾਣ ਤੋਂ ਬਾਅਦ, ਊਸ਼ਾ ਆਪਣੇ ਸਹੁਰੇ ਘਰੋਂ ਨਿਕਲੀ ਅਤੇ ਉਸ ਨੇ ਆਪਣੇ ਪਤੀ ਵੱਲੋਂ ਘਰੇ ਭੇਜੀ ਜਾਣ ਵਾਲੀ ਆਮਦਨ ਨੂੰ ਪੂਰਾ ਕਰਨ ਲਈ ਕੰਮ ਲੱਭਿਆ।
ਉਸ ਨੇ ਪੈਸੇ ਕਮਾਏ ਅਤੇ ਉਸ ਨੂੰ ਇੱਕ ਪਛਾਣ ਮਿਲੀ।
![ਔਰਤਾਂ](https://ichef.bbci.co.uk/news/raw/cpsprodpb/3b50/live/049e1b10-ffd9-11ed-aa08-4727df20b680.png)
ਔਰਤਾਂ ਵੱਲੋਂ ਅਗਵਾਈ ਕਰਨ ਬਾਰੇ ਖਾਸ ਗੱਲਾਂ
- ਭਾਰਤ ਵਿੱਚ ਵੱਡੀ ਗਿਣਤੀ ਗਰੀਬ ਲੋਕ ਰੁਜ਼ਗਾਰ ਲਈ ਪ੍ਰਵਾਸ ਕਰਦੇ ਹਨ
- ਪਤੀ ਦੇ ਜਾਣ ਮਗਰੋ ਔਰਤ ਨੂੰ ਦੂਜੇ ਪਰਿਵਾਰਕ ਮਰਦ ਮੈਂਬਰਾਂ ’ਤੇ ਨਿਰਭਰ ਹੋਣਾ ਪੈਦਾ
- ਅਜਿਹੇ ਵਿੱਚ ਔਰਤ ਵੱਲੋਂ ਘਰ ਦੇ ਕਈ ਵੱਡੇ ਫੈਸਲੇ ਆਪ ਲਏ ਜਾਂਦੇ ਹਨ
- ਔਰਤਾਂ ਆਰਥਿਕਤਾਂ ਨਾਲ ਜੁੜੇ ਫੈਸਲੇ ਆਪ ਲੈਣ ਲੱਗਦੀਆਂ ਹਨ
- ਊਸ਼ਾ ਦੇਵੀ ਨਾਮ ਦੀ ਔਰਤ ਨੇ ਕਮਾਈ ਕਰਨੀ ਸ਼ੁਰੂ ਕੀਤੀ ਤੇ ਕਾਲਜ ਦੀ ਡਿਗਰੀ ਵੀ ਹਾਸਿਲ ਕੀਤੀ
![ਔਰਤ](https://ichef.bbci.co.uk/news/raw/cpsprodpb/de02/live/226a6ea0-ffd9-11ed-aa08-4727df20b680.png)
ਸੁਤੰਤਰ, ਆਤਮ-ਵਿਸ਼ਵਾਸੀ ਊਸ਼ਾ ਦੇਵੀ ਹੁਣ ਆਪਣੇ ਪਿੰਡ ਦੀਆਂ ਔਰਤਾਂ ਵਿੱਚ ਇੱਕ ਨੇਤਾ ਹੈ।
ਉਸ ਦੇ ਕੰਮ ਵਿੱਚ ਔਰਤਾਂ ਨੂੰ ਇੱਕ ਸਰਕਾਰੀ ਸਕੀਮ ਨਾਲ ਜੋੜਨਾ ਹੈ ਜੋ ਗਰੀਬ ਔਰਤਾਂ ਨੂੰ ਆਸਾਨ ਕਰਜ਼ਾ ਦਿੰਦੀ ਹੈ।
ਸਮੂਹ ਹਰ ਹਫ਼ਤੇ ਮਿਲਦਾ ਹੈ, ਥੋੜ੍ਹੇ ਪੈਸੇ ਇਕੱਠਾ ਕਰਦਾ ਹੈ, ਅਕਸਰ ਬੈਂਕ ਜਾਂਦੇ ਹਨ ਅਤੇ ਵਿੱਤੀ ਫ਼ੈਸਲੇ ਲੈਂਦਾ ਹੈ। ਉਹ ਕੰਮ ਜੋ ਹਮੇਸ਼ਾ ਮਰਦਾਂ ਵੱਲੋਂ ਕੀਤਾ ਜਾਂਦਾ ਸੀ।
ਹੁਣ ਪਿੰਡ ਵਿੱਚ ਮਰਦਾਂ ਦੀ ਪਰਵਾਸ ਵਧਣ ਕਾਰਨ ਇਹ ਔਰਤਾਂ ਬਾਹਰ ਨਿਕਲ ਰਹੀਆਂ ਹਨ।
ਜਿਸ ਮੀਟਿੰਗ ਵਿੱਚ ਮੈਂ ਹਾਜ਼ਰ ਸੀ, ਉੱਥੇ ਅਸਹਿਮਤੀ ਅਤੇ ਹਾਸਾ ਬਰਾਬਰ ਹੁੰਦਾ ਹੈ। ਇੱਕ ਗ਼ੈਰ-ਰਸਮੀ ਸਹਾਇਤਾ ਨੈਟਵਰਕ ਦਾ ਸੁਆਹਵਣਾ ਸਮਾਂ, ਉਨ੍ਹਾਂ ਦੇ ਮਰਦਾਂ ਅਤੇ ਪਰਿਵਾਰਾਂ ਤੋਂ ਸੁਤੰਤਰ।
ਮੁੰਨੀ ਦੇਵੀ ਕਹਿੰਦੀ ਹੈ, “ਹੁਣ ਅਸੀਂ ਸਾਰੇ ਹਰ ਔਰਤ ਨੂੰ ਉਸ ਦੇ ਨਾਂ ਨਾਲ ਜਾਣਦੇ ਹਾਂ ਅਤੇ ਹੋਰ ਪੜ੍ਹੇ-ਲਿਖੇ ਮੈਂਬਰਾਂ ਦੀ ਮਦਦ ਨਾਲ, ਮੈਂ ਆਪਣਾ ਨਾਮ ਲਿਖਣਾ ਅਤੇ ਵਿੱਤੀ ਲੈਣ-ਦੇਣ ਦਾ ਪ੍ਰਬੰਧਨ ਕਰਨਾ ਸਿੱਖਿਆ ਹੈ।"
ਸ਼ੋਭਾ ਦੇਵੀ ਸਮੂਹ ਵਿੱਚ ਵਧੇਰੇ ਪੜ੍ਹੇ-ਲਿਖੇ ਮੈਂਬਰਾਂ ਵਿੱਚੋਂ ਇੱਕ ਹੈ। ਉਸ ਦਾ ਵੀ ਛੋਟੀ ਉਮਰੇ ਵਿਆਹ ਵੀ ਗਿਆ ਸੀ ਪਰ ਬਾਅਦ ਵਿੱਚ ਉਹ ਆਪਣੀ ਪੜ੍ਹਾਈ ਪੂਰੀ ਕਰ ਸਕੀ ਅਤੇ ਅਕਸਰ ਊਸ਼ਾ ਦੀ ਗ਼ੈਰ-ਹਾਜ਼ਰੀ ਵਿੱਚ ਖੜ੍ਹੀ ਰਹਿੰਦੀ ਹੈ।
![ਸ਼ੋਭਾ](https://ichef.bbci.co.uk/news/raw/cpsprodpb/bda6/live/46ecbee0-ffd9-11ed-8700-6dbb8add59ef.jpg)
ਉਹ ਕਹਿੰਦੀ ਹੈ, "ਮੇਰੇ ਪਤੀ ਵੱਲੋਂ ਭੇਜੇ ਗਏ ਪੈਸੇ ਅਕਸਰ ਕਾਫ਼ੀ ਨਹੀਂ ਹੁੰਦੇ ਹਨ ਫਿਰ ਅਸੀਂ ਔਖੇ-ਸੌਖੇ ਹੋ ਕੇ ਇੱਕ ਦੂਜੇ ਦੀ ਮਦਦ ਕਰਦੇ ਹਾਂ।"
"ਕਿਉਂਕਿ ਮੈਂ ਪੈਸੇ ਦਾ ਪ੍ਰਬੰਧ ਕਰਨਾ ਜਾਣਦੀ ਹਾਂ, ਇਸ ਲਈ ਹੁਣ ਖਰਚ ਕਰਨ ਦੇ ਫ਼ੈਸਲਿਆਂ ਵਿੱਚ ਵੀ ਮੇਰੇ ਕੋਲ ਵਧੇਰੇ ਕਹਿਣ ਨੂੰ ਹੁੰਦਾ ਹੈ।"
ਸ਼ੋਭਾ ਦੇਵੀ ਉਨ੍ਹਾਂ ਔਰਤਾਂ ਦੇ ਵਧ ਰਹੇ ਸਮੂਹ ਦਾ ਹਿੱਸਾ ਹੈ ਜਿਨ੍ਹਾਂ ਕੋਲ ਆਪਣੇ ਪਤੀ ਨਾਲੋਂ ਉੱਚ ਸਿੱਖਿਆ ਹੈ।
ਇੰਡੀਆ ਹਿਊਮਨ ਡਿਵੈਲਪਮੈਂਟ ਸਰਵੇ ਦੇ ਅਨੁਸਾਰ, 1980 ਦੇ ਦਹਾਕੇ ਵਿੱਚ ਵਿਆਹ ਕਰਵਾਉਣ ਵਾਲਿਆਂ ਲਈ, ਸਿਰਫ 5 ਫੀਸਦ ਔਰਤਾਂ ਕੋਲ ਆਪਣੇ ਪਤੀਆਂ ਨਾਲੋਂ ਵੱਧ ਸਿੱਖਿਆ ਸੀ।
2000 ਅਤੇ 2010 ਦੇ ਦਹਾਕੇ ਵਿੱਚ ਵਿਆਹ ਕਰਵਾਉਣ ਵਾਲਿਆਂ ਲਈ ਇਹ 20 ਫੀਸਦ ਤੱਕ ਪਹੁੰਚ ਗਿਆ।
ਪ੍ਰੋ. ਦੇਸਾਈ ਦੱਸਦੇ ਹਨ, "ਸਰਦਾਰੀ ਦਾ ਮਤਲਬ ਇਹ ਨਹੀਂ ਹੈ ਕਿ ਸਭ ਤੋਂ ਵੱਧ ਕਮਾਈ ਕਰਨ ਵਾਲਾ ਕੌਣ ਹੈ, ਬਲਿਕ ਜੋ ਫ਼ੈਸਲੇ ਲੈਣ ਦੇ ਸਮਰੱਥ ਵੀ ਹੋਵੇ ਤਾਂ ਮੈਨੂੰ ਸ਼ੱਕ ਹੈ ਕਿ ਵਧਦੀ ਸ਼ਕਤੀ ਸ਼ਾਇਦ ਇਨ੍ਹਾਂ ਵਧੇਰੇ ਪੜ੍ਹੀਆਂ-ਲਿਖੀਆਂ ਔਰਤਾਂ ਵੱਲ ਵਧ ਰਹੀ ਹੈ।"
![ਔਰਤਾਂ](https://ichef.bbci.co.uk/news/raw/cpsprodpb/2f1d/live/ef478ab0-ffda-11ed-ad93-8d344cc8c7df.jpg)
ਮਰਦ ਸਹਿਯੋਗੀ
ਜਿਵੇਂ ਹੀ ਊਸ਼ਾ ਦੇਵੀ ਨੇ ਕਮਾਈ ਕਰਨੀ ਸ਼ੁਰੂ ਕੀਤੀ, ਉਹ ਵੀ ਆਪਣੀ ਪੜ੍ਹਾਈ ਪੂਰੀ ਕਰਨ ਦੇ ਯੋਗ ਹੋ ਗਈ ਅਤੇ ਹੁਣ ਉਸ ਕੋਲ ਕਾਲਜ ਦੀ ਡਿਗਰੀ ਹੈ।
ਉਸ ਦੇ ਇਸ ਫ਼ੈਸਲੇ ਵਿੱਚ ਉਸ ਦੇ ਪਤੀ ਰਣਜੀਤ ਨੇ ਸਹਿਯੋਗ ਦਿੱਤਾ।
“ਮੈਂ ਇੱਕ ਮੂਰਖ ਹਾਂ। ਮੈਨੂੰ ਕੁਝ ਨਹੀਂ ਪਤਾ, ਜੇਕਰ ਮੇਰੀ ਪਤਨੀ ਨੇ ਖੁਦ ਨੂੰ ਸਿੱਖਿਅਤ ਨਾ ਕੀਤਾ ਹੁੰਦਾ, ਤਾਂ ਮੇਰੇ ਬੱਚੇ ਵੀ ਮੇਰੇ ਵਰਗੇ ਹੀ ਨਿਕਲਦੇ।”
ਰਣਜੀਤ ਨੇ 10 ਸਾਲ ਦੀ ਉਮਰ ਵਿੱਚ ਸਕੂਲ ਛੱਡ ਦਿੱਤਾ ਸੀ। ਉਸ ਨੇ ਸਪੱਸ਼ਟ ਤੌਰ ''''ਤੇ ਸਵੀਕਾਰ ਕੀਤਾ ਕਿ ਉਸ ਨੂੰ ਉਦੋਂ ਅਹਿਸਾਸ ਹੋਇਆ ਕਿ ਪੜ੍ਹਾਈ ਛੱਡਣਾ ਇੱਕ ਗ਼ਲਤੀ ਸੀ ਜਦੋਂ ਉਸ ਨੇ ਦੇਖਿਆ ਕਿ ਉਸਦੀ ਪਤਨੀ ਕਿੰਨੀ ''''ਸਿਆਣੀ'''' ਹੈ।
ਉਨ੍ਹਾਂ ਮੁਤਾਬਕ, "ਮੇਰੀ ਪਤਨੀ ਮੇਰੇ ਬੱਚਿਆਂ ਦੇ ਚੰਗੇ ਭਵਿੱਖ ਦਾ ਇੱਕ ਕਾਰਨ ਹੈ।"
ਇਹ ਮਰਦਾਂ ਅਤੇ ਔਰਤਾਂ ਦੀਆਂ ਪਰੰਪਰਾਗਤ ਭੂਮਿਕਾਵਾਂ ਵਿੱਚ ਡੁੱਬੇ ਦੇਸ਼ ਵਿੱਚ ਵੱਡੇ ਹੋਏ ਇੱਕ ਮਰਦ ਦਾ ਇੱਕ ਦੁਰਲੱਭ ਜਿਹਾ ਇਕਬਾਲੀਆ ਬਿਆਨ ਹੈ।
ਕੁਝ ਤਰੀਕਿਆਂ ਨਾਲ ਪਰਵਾਸ, ਮਰਦਾਂ ਦੇ ਕੰਟ੍ਰੋਲ ਨੂੰ ਢਿੱਲਾ ਕਰਨ ਅਤੇ ਉਨ੍ਹਾਂ ਦੀਆਂ ਪਤਨੀਆਂ ''''ਤੇ ਡੂੰਘੀ ਨਿਰਭਰਤਾ ਨੂੰ ਲਾਜ਼ਮੀ ਬਣਾ ਦਿੰਦਾ ਹੈ।
ਮੈਂ ਰਣਜੀਤ ਨਾਲ ਫੋਨ ''''ਤੇ ਗੱਲ ਕਰਦੀ ਹਾਂ, ਪਰ ਦੁੱਖ ਅਤੇ ਹੰਝੂ ਸਪੱਸ਼ਟ ਜਾਪਦੇ ਹਨ।
![ਬਿਹਾਰ](https://ichef.bbci.co.uk/news/raw/cpsprodpb/c67d/live/4472a770-0037-11ee-98df-db1487c5ef6d.jpg)
ਉਸ ਨੂੰ ਮਾਣ ਹੈ ਕਿ ਉਹ ਦੱਖਣੀ ਭਾਰਤੀ ਸੂਬੇ, ਤਾਮਿਲਨਾਡੂ ਵਿੱਚ ਰੱਸੀਆਂ ਬਣਾਉਣ ਵਾਲੀ ਫੈਕਟਰੀ ਵਿੱਚ ਕੰਮ ਕਰਕੇ ਆਪਣਾ ਟੱਬਰ ਪਾਲ ਰਿਹਾ ਹੈ।
ਪਰ ਹੈਰਾਨੀਜਨਕ ਤੌਰ ''''ਤੇ ਦੁਖੀ ਹੈ ਕਿ ਉਹ ਉਨ੍ਹਾਂ ਦੇ ਨਾਲ ਨਹੀਂ ਰਹਿ ਸਕਦਾ ਕਿਉਂਕਿ ਉਹ ਘਰ ਨੇੜੇ ਕੰਮ ਲੱਭਣ ਲਈ ਪੜ੍ਹਿਆ-ਲਿਖਿਆ ਅਤੇ ਹੁਨਰਮੰਦ ਨਹੀਂ ਹੈ।
ਇਸ ਦੇ ਬਾਵਜੂਦ ਊਸ਼ਾ, ਸ਼ੋਭਾ ਅਤੇ ਹੋਰ ਔਰਤਾਂ ਜਿਨ੍ਹਾਂ ਨਾਲ ਮੈਂ ਗੱਲ ਕੀਤੀ, ਉਹ ਅਜੇ ਵੀ ਆਪਣੇ ਆਪ ਨੂੰ ਆਪਣੇ ਪਤੀ ਤੋਂ ਬਾਅਦ ਰੱਖਦੀਆਂ ਹਨ।
ਊਸ਼ਾ ਦੀਆਂ ਅੱਖਾਂ ਉਸ ਦੇ ਪਤੀ ਨੂੰ ਮਹਾਨ ਸਮਝਦੀਆਂ ਹਨ। ਉਹ ਕਹਿੰਦੀ ਹੈ, "ਮੈਂ ਮਹਾਨ ਨਹੀਂ ਹਾਂ, ਉਹ ਹਨ। ਜੇ ਮੈਨੂੰ ਉਹ ਸਹਿਯੋਗ ਨਾ ਦਿੱਤੇ ਤਾਂ ਮੈਂ ਕਦੇ ਅੱਗੇ ਨਾ ਵਧ ਸਕਦੀ।"
ਪਰ ਉਹ ਵੱਡੀ ਧੀ ਰਸ਼ਮੀ ਲਈ ਪਾਸਾ ਬਦਲ ਗਿਆ ਹੈ।
''''ਮੈਨੂੰ ਲੱਗਾ ਕਿ ਮੇਰੀ ਮਾਂ ਬਦਲ ਗਈ ਅਤੇ ਮੈਂ ਵੀ ਉਨ੍ਹਾਂ ਵਾਂਗ ਬਣ ਸਕਦੀ ਹਾਂ।"
ਰਸ਼ਮੀ ਘਰ ਦੇ ਖਰਚੇ ਵਿੱਚ ਹੱਥ ਵੰਡਾਉਣ ਲਈ ਟਿਊਸ਼ਨ ਕਲਾਸਾਂ ਲੈਂਦੀ ਹੈ ਅਤੇ ਪੁਲਿਸ ਕਰਮੀ ਬਣਨ ਲਈ ਲੋੜੀਂਦੇ ਪੈਸੇ ਜੋੜਨ ਦੇ ਸੁਪਨੇ ਦੇਖਦੀ ਹੈ।
ਇਹ ਸਿਰਫ਼ ਜ਼ਿੰਦਗੀ ਦਾ ਉਦੇਸ਼ ਨਹੀਂ ਹੈ ਪਰ ਉਹ ਆਪਣੀ ਮਾਂ ਵਾਂਗ ਇੱਕ ਮਿਸਾਲ ਵੀ ਪੇਸ਼ ਕਰਨਾ ਚਾਹੁੰਦਾ ਹੈ।
ਉਹ ਆਖਦੀ ਹੈ, "ਪਿੰਡ ਵਾਲਿਆਂ ਨੂੰ ਅਜਿਹਾ ਨਹੀਂ ਲੱਗਣਾ ਚਾਹੀਦਾ ਕਿ ਸਿਰਫ਼ ਮੁੰਡੇ ਹੀ ਘਰ ਚਲਾ ਸਕਦੇ ਹਨ। ਜੇਕਰ ਕੁੜੀਆਂ ਨੂੰ ਵੀ ਮੁੰਡਿਆਂ ਵਾਂਗ ਪਾਲਿਆ ਜਾਵੇ ਤੇ ਆਜ਼ਾਦੀ ਦਿੱਤੀ ਜਾਵੇ ਤਾਂ ਉਹ ਵੀ ਅਜਿਹਾ ਕਰ ਸਕਦੀਆਂ ਹਨ।
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''''ਤੇ ਜੁੜੋ।)