ਬੀਬੀਸੀ ਪੰਜਾਬੀ ''''ਤੇ ਉਹ ਖ਼ਬਰਾਂ ਜੋ ਸ਼ਾਇਦ ਤੁਸੀਂ ਇਸ ਹਫ਼ਤੇ ਨਹੀਂ ਪੜ੍ਹ ਸਕੇ

Thursday, May 25, 2023 - 04:04 PM (IST)

ਬੀਬੀਸੀ ਪੰਜਾਬੀ ''''ਤੇ ਉਹ ਖ਼ਬਰਾਂ ਜੋ ਸ਼ਾਇਦ ਤੁਸੀਂ ਇਸ ਹਫ਼ਤੇ ਨਹੀਂ ਪੜ੍ਹ ਸਕੇ
ਸੇਂਗੋਲਾ
ani

ਪਿਆਰੇ ਪਾਠਕੋ, ਇਸ ਹਫ਼ਤੇ ਪੰਜਾਬ ਤੇ ਦੁਨੀਆਂ ਵਿੱਚ ਕਈ ਗਤੀਵਿਧੀਆਂ ਹੋਈਆਂ ਹਨ ਜੋ ਅਸੀਂ ਤੁਹਾਡੇ ਤੱਕ ਪਹੁੰਚਾਈਆਂ ਹਨ ਪਰ ਜੇ ਤੁਸੀਂ ਕੋਈ ਖ਼ਬਰ ਨਹੀਂ ਪੜ੍ਹ ਸਕੇ ਤਾਂ ਤੁਸੀਂ ਇੱਥੇ ਪੜ੍ਹ ਸਕਦੇ ਹੋ।

ਅਸੀਂ ਇਸ ਹਫ਼ਤੇ ਦੀਆਂ ਪੰਜ ਅਹਿਮ ਖ਼ਬਰਾਂ ਤੁਹਾਡੇ ਲਈ ਇੱਕੋ ਥਾਂ ''''ਤੇ ਲੈ ਕੇ ਆਏ ਹਾਂ।

ਤੁਸੀਂ ਹੇਠਾਂ ਦਿੱਤੇ ਲਿੰਕ ''''ਤੇ ਕਲਿੱਕ ਕਰ ਕੇ ਇਹ ਖ਼ਬਰਾਂ ਪੜ੍ਹ ਸਕਦੇ ਹੋ।ਤੁਹਾਨੂੰ ਪਤਾ ਹੈ ਕਿ ਬੀਬੀਸੀ ਪੰਜਾਬੀ ਤੁਹਾਡੇ ਲਈ ਹਰ ਤਰ੍ਹਾਂ ਦੀਆਂ ਖ਼ਬਰਾਂ ਇੱਕ ਵੱਖਰੇ ਅੰਦਾਜ਼ ਵਿੱਚ ਲੈ ਕੇ ਆਉਂਦਾ ਹੈ।

ਇਸ ਹਫ਼ਤੇ ਨਵੀਂ ਸੰਸਦ ਦੇ ਉਦਘਾਟਨ ਦੇ ਉਸ ਦੇ ਨਾਲ ਜੁੜੇ ਵਿਵਾਦ ਚਰਚਾ ਵਿੱਚ ਰਹੇ। ਇਸ ਦੇ ਨਾਲ ਹੀ ਯੂਪੀਐੱਸਸੀ ਟਾਪਰਾਂ ਦੀ ਕਾਮਯਾਬੀ ਵੀ ਸੁਰਖ਼ੀਆਂ ਵਿੱਚ ਰਹੀ।

''''ਸੇਂਗੋਲ'''' ਕੀ ਹੈ ਜਿਸ ਨੂੰ ਮੋਦੀ ਸਰਕਾਰ ਨਵੇਂ ਸੰਸਦ ਭਵਨ ''''ਚ ਸਥਾਪਿਤ ਕਰਨ ਜਾ ਰਹੀ ਹੈ

ਸੇਂਗੋਲ
ANI

ਪ੍ਰਧਾਨ ਮੰਤਰੀ ਨਰਿੰਦਰ ਮੋਦੀ 28 ਮਈ ਨੂੰ ਸੰਸਦ ਦੀ ਨਵੀਂ ਇਮਾਰਤ ਦਾ ਉਦਘਾਟਨ ਕਰਨਗੇ।

ਨਵੇਂ ਸੰਸਦ ਭਵਨ ਵਿੱਚ ''''ਸੇਂਗੋਲ'''' ਲਗਾਇਆ ਜਾਵੇਗਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਹ ਜਾਣਕਾਰੀ ਦਿੱਤੀ।

ਨਵੀਂ ਸੰਸਦ ਵਿੱਚ ‘ਸੇਂਗੋਲ’ ਨੂੰ ਸਥਾਪਿਤ ਕੀਤਾ ਜਾ ਰਿਹਾ ਹੈ। ਸੰਗੋਲ ਦਾ ਇਤਿਹਾਸ ਕੀ ਹੈ ਤੇ ਕੀ ਹੈ ਇਸ ਦਾ ਮਤਲਬ ਇਸ ਬਾਰੇ ਵਿਸਥਾਰ ਨਾਲ ਪੜ੍ਹਨ ਲਈ ਕਲਿੱਕ ਕਰੋ।

ਭਗਤ ਸਿੰਘ ਵੱਲੋਂ ਸਕਾਟ ਨੂੰ ਮਾਰਨ ਦੀ ਯੋਜਨਾ ਕਿਵੇਂ ਫੇਲ੍ਹ ਹੋਈ ਸੀ

ਭਗਤ ਸਿੰਘ
Chaman lal

ਭਗਤ ਸਿੰਘ ਦੀ ਫਾਂਸੀ ਦਾ ਸਮਾਂ ਕੁਝ ਅਸਧਾਰਨ ਸੀ। ਤੜਕਸਾਰ ਦਾ ਸਮਾਂ ਨਾ ਹੋ ਕੇ, 23 ਮਾਰਚ ਦੀ ਸ਼ਾਮ ਸਾਢੇ ਸੱਤ ਵਜੇ, ਸੂਰਜ ਡੁੱਬ ਚੁੱਕਿਆ ਸੀ।

ਲਾਹੌਰ ਜੇਲ੍ਹ ਦੇ ਚੀਫ਼ ਸੁਪਰਿਟੇਂਡੇਂਟ ਮੇਜਰ ਪੀਡੀ ਚੋਪੜਾ ਇੱਕ 23 ਸਾਲ ਦੇ ਨੌਜਵਾਨ ਅਤੇ ਉਸ ਦੇ ਦੋ ਸਾਥੀਆਂ ਨਾਲ ਤੁਰਦੇ ਹੋਏ ਫਾਂਸੀ ਦੇ ਤਖ਼ਤੇ ਵੱਲ ਵੱਧ ਰਹੇ ਸਨ।

ਇਹ ਸਾਰਾ ਨਜ਼ਾਰਾ ਦੇਖ ਰਹੇ ਡਿਪਟੀ ਜੇਲ ਸੁਪਰਿਟੇਂਡੇਂਟ ਮੁਹੰਮਦ ਅਕਬਰ ਖ਼ਾਨ ਬੜੀ ਮੁਸ਼ਕਲ ਨਾਲ ਆਪਣੇ ਹੰਝੂ ਰੋਕਣ ਦੀ ਕੋਸ਼ਿਸ਼ ਕਰ ਰਹੇ ਸਨ।

ਫਾਂਸੀ ਦੇ ਫੰਦੇ ਵੱਲ ਵੱਧ ਰਿਹਾ ਉਹ ਸ਼ਖ਼ਸ ਉਸ ਸਮੇਂ ਸ਼ਾਇਦ ਭਾਰਤ ਦਾ ਸਭ ਤੋਂ ਮਸ਼ਹੂਰ ਸ਼ਖ਼ਸ ਬਣ ਚੁੱਕਿਆ ਸੀ।

ਭਗਤ ਸਿੰਘ ਦੇ ਨਾਲ-ਨਾਲ ਉਨ੍ਹਾਂ ਦੇ ਦੋ ਹੋਰ ਸਾਥੀ ਸੁਖਦੇਵ ਅਤੇ ਰਾਜਗੁਰੂ ਵੀ ਤੁਰ ਰਹੇ ਸਨ। ਕਿਵੇਂ ਭਗਤ ਸਿੰਘ ਨੇ ਦਲੇਰੀ ਦੇ ਨਾਲ ਅੰਗਰੇਜ਼ ਹਕੂਮਤ ਦੇ ਖਿਲਾਫ਼ ਟਾਕਰਾ ਲਿਆ, ਇਸ ਬਾਰੇ ਵਿਸਥਾਰ ਨਾਲ ਪੜ੍ਹਨ ਲਈ ਕਲਿੱਕ ਕਰੋ।

ਥਾਇਰਾਇਡ ਕੀ ਹੁੰਦਾ ਹੈ, ਕੀ ਹਨ ਇਸ ਨਾਲ ਜੁੜੀ ਬਿਮਾਰੀ ਦੇ ਲੱਛਣ ਅਤੇ ਇਹ ਕਿੰਨਾ ਖ਼ਤਰਨਾਕ ਹੈ

ਥਾਇਰੌਇਡ
Getty Images

ਭਾਰਤ ਵਿੱਚ ਹਰ 10 ਵਿੱਚੋਂ ਇੱਕ ਨਾਗਰਿਕ ਥਾਇਰਾਇਡ ਦੀ ਸਮੱਸਿਆ ਤੋਂ ਪੀੜਤ ਹੈ। 2021 ਦੇ ਅੰਕੜਿਆਂ ਮੁਤਾਬਕ ਭਾਰਤ ਵਿੱਚ ਤਕਰੀਬਨ 4.2 ਕਰੋੜ ਥਾਇਰਾਇਡ ਦੇ ਮਰੀਜ਼ ਹਨ।

ਇਸ ਬਿਮਾਰੀ ''''ਚ ਸਮੱਸਿਆ ਇਹ ਹੈ ਕਿ ਪ੍ਰਭਾਵਿਤ ਲੋਕਾਂ ਵਿੱਚ ਇੱਕ ਤਿਹਾਈ ਨੂੰ ਇਸ ਬਾਰੇ ਜਾਣਕਾਰੀ ਹੀ ਨਹੀਂ ਹੁੰਦੀ। ਇਹ ਜ਼ਿਆਦਾਤਰ ਔਰਤਾਂ ਵਿੱਚ ਪਾਈ ਜਾਂਦੀ ਹੈ।

ਗਰਭਵਤੀ ਔਰਤਾਂ ਵਿੱਚ ਇਸ ਦੀ ਸਮੱਸਿਆ ਵਧ ਰਹੀ ਹੈ। ਬੱਚੇ ਦੇ ਜਨਮ ਤੋਂ ਬਾਅਦ ਪਹਿਲੇ ਤਿੰਨ ਮਹੀਨਿਆਂ ਬਾਅਦ ਵੀ ਇਸ ਬਿਮਾਰੀ ਵਿੱਚ 44.3 ਫ਼ੀਸਦ ਵਾਧਾ ਦੇਖਣ ਨੂੰ ਮਿਲਿਆ ਹੈ। ਇਸ ਬਿਮਾਰੀ ਬਾਰੇ ਵਿਸਥਾਰ ਨਾਲ ਪੜ੍ਹਨ ਲਈ ਕਲਿੱਕ ਕਰੋ।

ਯੂਪੀਐੱਸਸੀ ਟਾਪਰ ਨੂੰ ਇੰਟਰਵਿਊ ’ਚ ਇਹ ਸਵਾਲ ਪੁੱਛੇ ਗਏ

ਆਪਣੀ ਮਾਂ ਨਾਲ ਯੂਪੀਐੱਸਸੀ ਟਾਪਰ ਇਸ਼ਿਤਾ ਕਿਸ਼ੋਰ
BBC

ਹਰ ਸਾਲ ਯੂਪੀਐੱਸਸੀ ਸਿਵਲ ਸੇਵਾ ਪਰੀਖਿਆ ਦੇ ਨਤੀਜੇ ਆਉਂਦੇ ਹਨ ਅਤੇ ਇਸ ਦੇ ਨਾਲ ਹੀ ਸਾਹਮਣੇ ਆਉਂਦੇ ਹਨ ਸੰਘਰਸ਼, ਲਗਨ ਅਤੇ ਹੁਨਰ ਦੇ ਨਵੇਂ ਕਿੱਸੇ।

ਨਤੀਜੇ ਸਾਹਮਣੇ ਆਉਂਦੀ ਹੀ ਸੈਂਕੜੇ ਲੋਕਾਂ ਦੀ ਜ਼ਿੰਦਗੀ ਇੱਕ ਪਲ ਵਿੱਚ ਬਦਲ ਜਾਂਦੀ ਹੈ। ਹਰ ਸਾਲ ਇਸ ਇਮਤਿਹਾਨ ਵਿੱਚ ਟਾਪ ਕਰਨ ਵਾਲੇ ਲੋਕ ਅਤੇ ਉਨ੍ਹਾਂ ਦੀਆਂ ਕਹਾਣੀਆਂ ਸਿਵਲ ਸੇਵਾ ਦੀ ਤਿਆਰੀ ਕਰਨ ਵਾਲੇ ਵਿਦਿਆਰਥੀਆਂ ਲਈ ਪ੍ਰੇਰਣਾ ਬਣ ਜਾਂਦੀਆਂ ਹਨ।ਸਿਵਲ ਸਰਵਿਸ ਸੇਵਾ ਸਾਲ 2022 ਦੇ ਟਾਪਰ ਇਸ਼ਿਤਾ ਕਿਸ਼ੋਰ ਹਨ।

ਇਸ਼ੀਤਾ ਬਾਰੇ ਕੁਝ ਦਿਲਚਸਪ ਗੱਲਾਂ ਜਾਣਨ ਲਈ ਕਲਿੱਕ ਕਰੋ।

ਗੱਤਕਾ : ਜਦੋਂ ਸਿੱਖ ਮਾਰਸ਼ਲ ਆਰਟ ਉੱਤੇ ਪਾਬੰਦੀ ਨੂੰ ਨਿਹੰਗਾਂ ਨੇ ਸਵਿਕਾਰ ਨਹੀਂ ਕੀਤਾ

ਗੱਤਕਾ
BBC

ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਨੇ ਇਸ ਸਾਲ ਅਕਤੂਬਰ ਵਿੱਚ ਗੋਆ ’ਚ ਹੋਣ ਵਾਲੀਆਂ ਕੌਮੀ ਖੇਡਾਂ ਵਿੱਚ ਸਿੱਖਾਂ ਦੇ ਰਵਾਇਤੀ ਮਾਰਸ਼ਲ ਆਰਟ ਗਤਕਾ ਨੂੰ ਪ੍ਰਦਰਸ਼ਨੀ ਖੇਡ ਵਜੋਂ ਸ਼ਾਮਲ ਕੀਤਾ ਹੈ।

ਪ੍ਰਦਰਸ਼ਨੀ ਖੇਡਾਂ ਵਿੱਚ ਜਿੱਤੇ ਗਏ ਤਗਮੇ ਮੈਡਲ ਸੂਚੀ ਵਿੱਚ ਸ਼ਾਮਲ ਨਹੀਂ ਕੀਤੇ ਜਾਂਦੇ ਹਨ।

ਪਰ ਗਤਕਾ ਨੂੰ ਇਸ ਸਾਲ ਕੌਮੀ ਖੇਡਾਂ ਵਿੱਚ ਸ਼ਾਮਲ ਕਰਨ ਦੇ ਮਾਅਨੇ ਕੀ ਹਨ, ਗਤਕਾ ਕੀ ਹੈ ਤੇ ਇਹ ਕਿਵੇਂ ਖੇਡਿਆ ਜਾਂਦਾ ਹੈ।

ਅਜਿਹੇ ਕਈ ਸਵਾਲਾਂ ਦੇ ਜਵਾਬ ਜਾਣਨ ਲਈ ਕਲਿੱਕ ਕਰੋ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ)



Related News