ਹਿੰਦੂ ਆਗੂ ਨੂੰ ਟਰੋਲਿੰਗ ਕਾਰਨ ਕਾਰਡ ਵੰਡਣ ਤੋਂ ਬਾਅਦ ਧੀ ਦਾ ਵਿਆਹ ਹੀ ਰੱਦ ਕਰਨਾ ਪਿਆ, ਇਹ ਹੈ ਕਾਰਨ
Sunday, May 21, 2023 - 12:48 PM (IST)


ਉੱਤਰਾਖੰਡ ਵਿੱਚ ਚਰਚਾ ਦਾ ਵਿਸ਼ਾ ਬਣਿਆ ਇੱਕ ਵਿਆਹ ਹੋਣ ਤੋਂ ਪਹਿਲਾਂ ਹੀ ਰੱਦ ਕਰ ਦਿੱਤਾ ਗਿਆ ਹੈ।
ਪੌੜੀ ਨਗਰਪਾਲਿਕਾ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਯਸ਼ਪਾਲ ਬੇਨਾਮ ਦੀ ਧੀ ਦੇ ਵਿਆਹ ਦੇ ਕਾਰਡ ਵੰਡੇ ਜਾਣ ਤੋਂ ਬਾਅਦ ਵਾਇਰਲ ਹੋ ਗਏ ਅਤੇ ਉਸ ’ਤੇ ਲਿਖੇ ਨਾਵਾਂ ਨੂੰ ਲੈ ਕੇ ਰੌਲਾ ਪੈ ਗਿਆ।
ਇਸ ਤੋਂ ਬਾਅਦ ਸ਼ਨੀਵਾਰ ਸ਼ਾਮ ਬੇਨਾਮ ਨੇ ਇਸ ਪ੍ਰੋਗਰਾਮ ਨੂੰ ਰੱਦ ਕਰਨ ਦਾ ਐਲਾਨ ਕਰ ਦਿੱਤਾ।
ਦਰਅਸਲ, ਯਸ਼ਪਾਲ ਬੇਨਾਮ ਦੀ ਬੇਟੀ ਦਾ ਵਿਆਹ ਅਮੇਠੀ ਦੇ ਇੱਕ ਮੁਸਲਮਾਨ ਲੜਕੇ ਨਾਲ ਹੋ ਰਿਹਾ ਸੀ।
ਇਸ ਵਿੱਚ ਦੋਵਾਂ ਪਰਿਵਾਰਾਂ ਦੀ ਸਹਿਮਤੀ ਸੀ ਅਤੇ 25, 26, 27 ਮਈ ਨੂੰ ਪੌੜੀ ਵਿੱਚ ਵਿਆਹ ਦਾ ਪ੍ਰੋਗਰਾਮ ਰੱਖਿਆ ਗਿਆ ਸੀ।
ਬੇਨਾਮ ਨੇ ਇਹ ਵਿਆਹ ਇਨ੍ਹਾਂ ਪ੍ਰੋਗਰਾਮਾਂ ਨੂੰ ਅਨਾਊਂਸਮੈਂਟ ਨੇ ਇਹ ਕਹਿ ਕੇ ਰੱਦ ਕਰ ਦਿੱਤਾ ਹੈ ਕਿ ''''ਫ਼ਿਲਹਾਲ ਵਿਆਹ ਦਾ ਮਾਹੌਲ ਨਹੀਂ ਹੈ''''।
''''21ਵੀਂ ਸਦੀ ਦੇ ਬੱਚੇ ਆਪਣੇ ਫ਼ੈਸਲੇ ਖ਼ੁਦ ਲੈ ਸਕਦੇ ਹਨ''''
ਤਿੰਨ ਦਿਨ ਪਹਿਲਾਂ ਸੋਸ਼ਲ ਮੀਡੀਆ ''''ਤੇ ਵਿਆਹ ਦਾ ਕਾਰਡ ਵਾਇਰਲ ਹੋਇਆ ਸੀ।
ਇਸ ਕਾਰਡ ਰਾਹੀਂ ਕੁੜੀ ਦੀ ਮਾਂ ਊਸ਼ਾ ਰਾਵਤ ਅਤੇ ਪਿਤਾ ਯਸ਼ਪਾਲ ਬੇਨਾਮ ਵੱਲੋਂ ਅਮੇਠੀ ਨਿਵਾਸੀ ਮੋਨਿਕਾ ਅਤੇ ਮੋਨਿਸ ਖਾਨ ਦੇ ਵਿਆਹ ਸਮਾਗਮ ਤੋਂ ਬਾਅਦ ਰਿਸੈਪਸ਼ਨ ''''ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਸੀ।
ਕਾਰਡ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੇ ਯਸ਼ਪਾਲ ਬੇਨਾਮ ਨੂੰ ਆਪਣੀ ਧੀ ਦਾ ਮੁਸਲਿਮ ਨੌਜਵਾਨ ਨਾਲ ਵਿਆਹ ਕਰਵਾਉਣ ਪਿੱਛੇ ਟਰੋਲ ਕਰਨਾ ਸ਼ੁਰੂ ਕਰ ਦਿੱਤਾ।
ਇਸ ਤੋਂ ਬਾਅਦ ਯਸ਼ਪਾਲ ਬੇਨਾਮ ਨੇ ਅੱਗੇ ਆ ਕੇ ਆਪਣੀ ਧੀ ਦੇ ਵਿਆਹ ਦੇ ਹੱਕ ਵਿੱਚ ਬੋਲਦਿਆਂ ਕਿਹਾ ਕਿ ਇਹ 21ਵੀਂ ਸਦੀ ਹੈ ਅਤੇ ਬੱਚੇ ਆਪਣੇ ਫ਼ੈਸਲੇ ਖ਼ੁਦ ਲੈ ਸਕਦੇ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੀ ਬੇਟੀ ਦੀ ਖੁਸ਼ੀ ਨੂੰ ਦੇਖਦੇ ਹੋਏ ਪਰਿਵਾਰ ਨੇ ਇਸ ਵਿਆਹ ਦਾ ਫੈਸਲਾ ਕੀਤਾ ਹੈ।
ਦੋਵਾਂ ਪਰਿਵਾਰਾਂ ਦੀ ਸਹਿਮਤੀ ਤੋਂ ਬਾਅਦ ਵਿਆਹ ਦਾ ਰਸਮੀ ਪ੍ਰੋਗਰਾਮ ਤੈਅ ਕੀਤਾ ਗਿਆ ਸੀ।
ਪਰ ਟਰੋਲਿੰਗ ਦੇ ਨਾਲ-ਨਾਲ ਉਨ੍ਹਾਂ ਨੂੰ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਅਤੇ ਵਿਰੋਧ ਪ੍ਰਦਰਸ਼ਨ ਵੀ ਹੋਣ ਲੱਗੇ।

ਇੱਕ ਹਿੰਦੂਵਾਦੀ ਸੰਗਠਨ ਦੇ ਇੱਕ ਅਧਿਕਾਰੀ ਨਾਲ ਬੇਨਾਮ ਦੀ ਫ਼ੋਨ ''''ਤੇ ਗੱਲਬਾਤ ਵੀ ਵਾਇਰਲ ਹੋਈ ਸੀ।
ਇਸ ਵਿੱਚ ਹਿੰਦੂਵਾਦੀ ਸੰਗਠਨ ਦੇ ਅਹੁਦੇਦਾਰ ਬੇਨਾਮ ਨੂੰ ਵਿਆਹ ਨਾ ਕਰਨ ਦਾ ਕਹਿੰਦੇ ਹਨ ਤੇ ਨਾਲ ਧਮਕੀਆਂ ਵੀ ਦੇ ਰਹੇ ਹਨ।
ਬਦਰੀਨਾਥ ਯਾਤਰਾ ''''ਤੇ ਗਏ ਹਰਿਆਣਾ ਦੇ ਬਜਰੰਗ ਦਲ ਦੇ ਕੁਝ ਵਰਕਰਾਂ ਨੇ ਸ਼ਨੀਵਾਰ ਨੂੰ ਪੌੜੀ ਪਹੁੰਚ ਕੇ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਮੰਗ ਪੱਤਰ ਸੌਂਪ ਕੇ ਇਸ ਵਿਆਹ ਦਾ ਵਿਰੋਧ ਕੀਤਾ।
ਬਜਰੰਗ ਦਲ ਨੇ ਕੋਟਦੁਆਰ ਵਿੱਚ ਵੀ ਇਸ ਵਿਆਹ ਦਾ ਵਿਰੋਧ ਕੀਤਾ।
ਹਾਲਾਂਕਿ ਭਾਜਪਾ ਦੇ ਸੂਬਾ ਪ੍ਰਧਾਨ ਮਹਿੰਦਰ ਭੱਟ ਨੇ ਇਸ ਬਾਰੇ ਜਾਣਕਾਰੀ ਨਾ ਹੋਣ ਅਤੇ ਇਸ ਨੂੰ ਬੇਨਾਮ ਦਾ ਨਿੱਜੀ ਮਾਮਲਾ ਦੱਸ ਕੇ ਇਸ ਤੋਂ ਪੱਲਾ ਝਾੜ ਲਿਆ।
21ਵੀਂ ਸਦੀ ਦਾ ਸਮਾਜ ਦੱਸਣ ਵਾਲੇ ਤੇ ਆਪਣੀ ਧੀ ਦੀ ਪਸੰਦ ਦਾ ਸਨਮਾਨ ਕਰਨ ਵਾਲੇ ਬੇਨਾਮ ਸ਼ਨੀਵਾਰ ਸ਼ਾਮ ਤੱਕ ਬੈਕਫੁੱਟ ''''ਤੇ ਆ ਗਏ।

ਇੱਕ ਸਥਾਨਕ ਟੀਵੀ ਚੈਨਲ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, "ਜੋ ਮਾਹੌਲ ਬਣ ਗਿਆ ਹੈ, ਉਸ ਨੂੰ ਦੇਖਦੇ ਹੋਏ ਮੇਰੇ ਪਰਿਵਾਰ ਅਤੇ ਸ਼ੁਭਚਿੰਤਕਾਂ ਨੇ ਫ਼ੈਸਲਾ ਕੀਤਾ ਹੈ ਕਿ ਅਸੀਂ ਵਿਆਹ ਦਾ ਪ੍ਰੋਗਰਾਮ ਜੋ 27, 26, 27 ਮਈ ਨੂੰ ਹੋ ਰਿਹਾ ਸੀ ਨਹੀਂ ਕਰਾਂਗੇ।"
ਬੇਨਾਮ ਨੇ ਕਿਹਾ, “ਮੁੰਡੇ ਦੇ ਪਰਿਵਾਰ ਦੇ ਲੋਕ ਵੀ ਇਥੇ ਆਉਣਗੇ, ਸੁਭਾਵਿਕ ਤੌਰ ’ਤੇ ਉਨ੍ਹਾਂ ਦੇ ਮਨ ''''ਚ ਕੁਝ ਡਰ ਹੋਵੇਗਾ। ਜੇਕਰ ਇਹ ਵਿਆਹ ਪੁਲਿਸ ਦੇ ਸਾਏ ਹੇਠ ਕਰਵਾਇਆ ਜਾਂਦਾ ਹੈ ਤਾਂ ਇਹ ਸਹੀ ਨਹੀਂ ਹੋਵੇਗਾ।”
"ਤਾਂ ਹੀ ਸਾਡੇ ਪਰਿਵਾਰ ਨੇ ਫ਼ੈਸਲਾ ਕੀਤਾ ਹੈ ਕਿ ਕਿਉਂਕਿ ਸਦਭਾਵਨਾ ਵਾਲਾ ਮਾਹੌਲ ਨਹੀਂ ਬਣ ਰਿਹਾ ਹੈ, ਇਸ ਲਈ ਇਹ ਵਿਆਹ ਸਮਾਗਮ ਨਾ ਕੀਤੇ ਜਾਣ।"
"ਜਨਤਾ ਬਹੁਤ ਵੱਡੀ ਹੈ ਅਤੇ ਲੋਕਾਂ ਦੇ ਵੱਖੋ-ਵੱਖਰੇ ਵਿਚਾਰ ਹੁੰਦੇ ਹਨ, ਇਸ ਲਈ ਮੈਨੂੰ ਕਿਸੇ ਨਾਲ ਕੋਈ ਸ਼ਿਕਾਇਤ ਨਹੀਂ ਹੈ, ਪਰ ਮਾਹੌਲ ਅਜਿਹਾ ਨਹੀਂ ਬਣ ਰਿਹਾ ਕਿ ਵਿਆਹ ਕਰਵਾਇਆ ਜਾ ਸਕੇ।"
"ਜਿਸ ਤਰੀਕੇ ਨਾਲ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਗ਼ੈਰ-ਵਾਜਿਬ ਗੱਲਾਂ ਕੀਤੀਆਂ ਜਾ ਰਹੀਆਂ ਹਨ। ਕਈ ਸੰਗਠਨਾਂ ਦੇ ਲੋਕ ਵਿਰੋਧ ਪ੍ਰਦਰਸ਼ਨਾਂ ਦੀ ਗੱਲ ਕਰ ਰਹੇ ਹਨ... ਮੈਂ ਨਹੀਂ ਚਾਹੁੰਦਾ ਕਿ ਮੇਰੇ ਮਹਿਮਾਨ ਜਾਂ ਮੇਰੇ ਇਲਾਕੇ ਦੇ ਲੋਕਾਂ ਵਿਚਕਾਰ ਕੋਈ ਗ਼ਲਤ ਸੁਨੇਹਾ ਪਹੁੰਚੇ।"
ਉਨ੍ਹਾਂ ਕਿਹਾ, "ਹੁਣ ਕੀ ਹੋਵੇਗਾ, ਕਿਵੇਂ ਹੋਵੇਗਾ, ਅਸੀਂ ਬੈਠ ਕੇ ਫ਼ੈਸਲਾ ਕਰਾਂਗੇ। ਜਿਨ੍ਹਾਂ ਪਰਿਵਾਰਕ ਮੈਂਬਰਾਂ ਨੇ ਇਹ ਫ਼ੈਸਲਾ ਲਿਆ ਹੈ, ਉਹ ਫਿਰ ਬੈਠ ਕੇ ਅੱਗੇ ਕੀ ਕਰਨਾ ਬਾਰੇ ਸੋਚਣਗੇ।"

ਸਿਆਸਤ ’ਤੇ ਅਸਰ
ਯਸ਼ਪਾਲ ਬੇਨਾਮ ਦੀ ਪੌੜੀ ਦੀ ਸਿਆਸਤ ''''ਤੇ ਚੰਗੀ ਪਕੜ ਮੰਨੀ ਜਾਂਦੀ ਹੈ। ਉਹ 2018 ਵਿੱਚ ਤੀਜੀ ਵਾਰ ਪੌੜੀ ਨਗਰ ਪਾਲਿਕਾ ਦੇ ਚੇਅਰਮੈਨ ਬਣੇ ਅਤੇ ਉਹ ਚੌਥੀ ਵਾਰ ਵੀ ਇਹ ਅਹੁਦਾ ਹਾਸਲ ਕਰਨਾ ਚਾਹੁੰਦੇ ਹਨ। ਉਹ ਇੱਕ ਵਾਰ ਪੌੜੀ ਤੋਂ ਵਿਧਾਇਕ ਵੀ ਰਹਿ ਚੁੱਕੇ ਹਨ।
ਹਾਲਾਂਕਿ ਮਾਹਰਾਂ ਦਾ ਮੰਨਣਾ ਹੈ ਕਿ ਇਹ ਵਿਵਾਦ ਉਨ੍ਹਾਂ ਦੀ ਸਿਆਸਤ ''''ਤੇ ਅਸਰ ਪਾ ਸਕਦਾ ਹੈ।
ਪੌੜੀ ਦੇ ਸਥਾਨਕ ਪੱਤਰਕਾਰ ਡਾਕਟਰ ਵੀਪੀ ਬਲੋਦੀ ਦਾ ਕਹਿਣਾ ਹੈ, "ਬੇਨਾਮ ਦੇ ਇਸ ਕਦਮ ਨਾਲ ਕਰੀਬ 3500 ਮੁਸਲਿਮ ਵੋਟਾਂ ਉਨ੍ਹਾਂ ਦੇ ਹੱਥਾਂ ਵਿੱਚ ਆ ਗਈਆਂ ਹੋਣਗੀਆਂ। ਭਾਵੇਂ ਹਿੰਦੂ ਵੋਟਰ ਨਾਰਾਜ਼ ਹਨ, ਪਰ ਜੇਕਰ ਉਨ੍ਹਾਂ ਨੂੰ ਭਾਜਪਾ ਦੀ ਟਿਕਟ ਮਿਲਦੀ ਹੈ ਤਾਂ ਉਨ੍ਹਾਂ ਦੇ ਨਾਂ ''''ਤੇ ਹਿੰਦੂ ਵੋਟਾਂ ਮਿਲ ਜਾਂਦੀਆਂ ਤੇ ਉਨ੍ਹਾਂ ਦੀ ਜਿੱਤ ਪੱਕੀ ਹੋ ਜਾਂਦੀ।”
ਬਲੋਦੀ ਦਾ ਇਹ ਵੀ ਕਹਿਣਾ ਹੈ ਕਿ ਪੌੜੀ ਵਿੱਚ ਕੋਈ ਤਣਾਅ ਨਹੀਂ ਹੈ। ਮੀਡੀਆ ਅਤੇ ਸੋਸ਼ਲ ਮੀਡੀਆ ''''ਤੇ ਜੋ ਹੰਗਾਮਾਂ ਨਜ਼ਰ ਆ ਰਿਹਾ ਹੈ, ਉਹ ਜ਼ਮੀਨ ''''ਤੇ ਨਹੀਂ ਹੈ।
ਪੱਤਰਕਾਰ ਅਜੈ ਰਾਵਤ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਯਸ਼ਪਾਲ ਬੇਨਾਮ ਅੰਦਾਜ਼ਾ ਨਹੀਂ ਲਗਾ ਸਕਦੇ ਸਨ ਕਿ ਇਹ ਮਾਮਲਾ ਇੰਨਾ ਵਧ ਜਾਵੇਗਾ। ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਵਿਵਾਦ ਦਾ ਬੇਨਾਮ ਦੀ ਰਾਜਨੀਤੀ ''''ਤੇ ਅਸਰ ਪਵੇਗਾ।
ਅਜੇ ਰਾਵਤ ਦਾ ਕਹਿਣਾ ਹੈ, "ਯਸ਼ਪਾਲ ਬੇਨਾਮ ਨੂੰ ਮੁਸਲਿਮ ਵੋਟ ਬੈਂਕ ਦਾ ਫ਼ਾਇਦਾ ਉਠਾਉਣ ਦੇ ਯੋਗ ਮੰਨਿਆ ਜਾਂਦਾ ਹੈ।”
“ਹਾਲਾਂਕਿ, ਜਦੋਂ ਤੋਂ ਉਹ ਭਾਜਪਾ ਵਿੱਚ ਸ਼ਾਮਲ ਹੋਏ ਹਨ, ਮੁਸਲਿਮ ਵੋਟ ਬੈਂਕ ਉਨ੍ਹਾਂ ਤੋਂ ਦੂਰ ਹੋਣ ਲੱਗਾ ਸੀ, ਇਸ ਲਈ ਮੰਨਿਆ ਜਾਂਦਾ ਹੈ ਇਸੇ ਲਈ ਬੇਨਾਮ ਇਸ ਵਿਆਹ ਨੂੰ ਇੱਕ ਵੱਡੇ ਸਮਾਗਮ ਵਿੱਚ ਬਦਲਣ ਦਾ ਸੋਚਿਆ।"
ਰਾਵਤ ਨੂੰ ਲੱਗਦਾ ਹੈ ਕਿ ਬੇਨਾਮ ਦਾ ਇਹ ਕਦਮ ਉਸ ਦੀ ਸਿਆਸਤ ਲਈ ਆਤਮਘਾਤੀ ਹੋ ਸਕਦਾ ਹੈ ਕਿਉਂਕਿ, "ਜੇਕਰ ਧਰੁਵੀਕਰਨ ਹੁੰਦਾ ਹੈ, ਤਾਂ ਇਹ ਇੱਥੇ ਵੀ ਹੋਵੇਗਾ।"
ਹਾਲਾਂਕਿ ਸੋਸ਼ਲ ਮੀਡੀਆ ''''ਤੇ ਇਹ ਵੀ ਚਰਚਾ ਹੈ ਕਿ ਬੇਨਾਮ ਨੇ ਇਹ ਕਦਮ ਸਿਆਸੀ ਨਹੀਂ ਸਗੋਂ ਪਰਿਵਾਰਕ ਕਾਰਨਾਂ ਕਰਕੇ ਚੁੱਕਿਆ ਹੈ।
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)