ਸਵਿਗੀ, ਜ਼ੋਮੈਟੋ ਤੋਂ ਸਸਤਾ ਖਾਣਾ, ਉਹ ਵੀ ਸਰਕਾਰ ਦੀ ਮਦਦ ਨਾਲ, ਜਾਣੋ ਕਿੱਥੇ ਤੇ ਕਿਵੇਂ ਮਿਲ ਸਕਦਾ ਹੈ

Friday, May 12, 2023 - 08:33 PM (IST)

ਸਵਿਗੀ, ਜ਼ੋਮੈਟੋ ਤੋਂ ਸਸਤਾ ਖਾਣਾ, ਉਹ ਵੀ ਸਰਕਾਰ ਦੀ ਮਦਦ ਨਾਲ, ਜਾਣੋ ਕਿੱਥੇ ਤੇ ਕਿਵੇਂ ਮਿਲ ਸਕਦਾ ਹੈ
ਓਐੱਨਡੀਸੀ
BBC
ਸਵਿਗੀ ਜਾਂ ਜ਼ੋਮੈਟੋ ਨਾਲੋਂ ਸਸਤਾ ਔਨਲਾਈਨ ਖਾਣਾ

ਆਮ ਤੌਰ ''''ਤੇ ਤੁਸੀਂ ਖਾਣੇ ਲਈ ਸਵਿਗੀ ਜਾਂ ਜ਼ੋਮੈਟੋ ਵਰਤਦੇ ਹੋ, ਟੈਕਸੀ ਲਈ ਓਲਾ ਜਾਂ ਉਬਰ ਵਰਤਦੇ ਤੇ ਸ਼ੌਪਿੰਗ ਲਈ ਐਮਾਜ਼ੋਨ, ਮਿੰਤਰਾ, ਫਲਿੱਪਕਾਰਟ ਸਣੇ ਕਈ ਹੋਰ ਐਪਸ ਦਾ ਇਸਤੇਮਾਲ ਕਰਦੇ ਹੋ।

ਪਰ ਸੋਚੋ, ਜੇ ਇਹ ਸਾਰੀਆਂ ਐਪਸ ਤੁਹਾਨੂੰ ਇੱਕੇ ਹੀ ਐਪ ਵਿੱਚ ਮਿਲ ਜਾਣ ਤੇ ਉਹ ਵੀ ਸਰਕਾਰੀ ਐਪ ਵਿੱਚ ਤਾਂ ਤੁਹਾਨੂੰ ਕਿਵੇਂ ਦਾ ਲੱਗੇਗਾ?

ਇਹ ਚੀਜ਼ ਪਿਛਲੇ ਕੁਝ ਦਿਨਾਂ ਤੋਂ ਖ਼ਬਰਾਂ ਵਿੱਚ ਛਾਈ ਹੋਈ ਹੈ ਅਤੇ ਉਹ ਹੈ ਓਐੱਨਡੀਸੀ। ਹੁਣ ਇਹ ਅਗਲਾ ਸਵਾਲ ਤੁਹਾਡਾ ਇਹ ਹੋਣਾ ਕਿ ਇਹ ਹੈ ਕੀ ਅਤੇ ਕੀ ਇਹ ਸੱਚਮੁੱਚ ਸਾਡੇ ਪੈਸੇ ਬਚਾਏਗਾ?

ਓਐੱਨਡੀਸੀ ਕੀ ਹੈ?

ਓਐੱਨਡੀਸੀ, ਮਤਲਬ ਓਪਨ ਨੈਟਵਰਕ ਫੋਰ ਡਿਜੀਟਲ ਕਾਮਰਸ। ਇਹ ਵੱਖ-ਵੱਖ ਐਪਲੀਕੇਸ਼ਨਾਂ ਦੀ ਸਹੂਲਤ ਇੱਕੇ ਥਾਂ ਦੇਣ ਲਈ ਭਾਰਤ ਸਰਕਾਰ ਵੱਲੋਂ ਤਿਆਰ ਕੀਤੀ ਗਈ ਇੱਕ ਪ੍ਰਣਾਲੀ ਹੈ।

ਇਹ ਨਾ ਤਾਂ ਕੋਈ ਐਪ ਹੈ ਅਤੇ ਨਾ ਹੀ ਕੋਈ ਪਲੇਟਫਾਰਮ। ਇਹ ਇੱਕ ਤਕਨੀਕ ਹੈ ਜੋ ਉਪਭੋਗਤਾਵਾਂ ਨੂੰ ਕੰਪਨੀਆਂ ਤੋਂ ਸਿੱਧੇ ਤੌਰ ''''ਤੇ ਜਾਂ ਉਨ੍ਹਾਂ ਦੀਆਂ ਐਪਸ ਰਾਹੀਂ ਇੱਕ ਥਾਂ ''''ਤੇ ਉਤਪਾਦ ਜਾਂ ਸੇਵਾਵਾਂ ਖਰੀਦਣ ਦੀ ਇਜਾਜ਼ਤ ਦਿੰਦੀ ਹੈ।

ਤੁਸੀਂ ਇਸ ਸਿਸਟਮ ''''ਤੇ ਵੱਖ-ਵੱਖ ਐਪਸ ''''ਤੇ ਉਪਲਬਧ ਉਤਪਾਦ ਦੀ ਕੀਮਤ, ਡਿਲੀਵਰੀ ਸਮਾਂ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਦੀ ਤੁਲਨਾ ਵੀ ਕਰ ਸਕਦੇ ਹੋ।

ਓਐੱਨਡੀਸੀ ਇੱਕ ਗ਼ੈਰ-ਮੁਨਾਫ਼ਾ ਕੰਪਨੀ ਹੈ ਜੋ ਭਾਰਤ ਸਰਕਾਰ ਦੇ ਉਦਯੋਗ ਅਤੇ ਅੰਦਰੂਨੀ ਵਪਾਰ (ਡੀਪੀਆਈਆਈਟੀ) ਦੇ ਪ੍ਰਮੋਸ਼ਨ ਵਿਭਾਗ ਵੱਲੋਂ ਸਥਾਪਿਤ ਧਾਰਾ 8 ਦੇ ਅਧੀਨ ਰਜਿਸਟਰ ਕੀਤੀ ਗਈ ਹੈ।

ਕੁਆਲਿਟੀ ਕੌਂਸਲ ਆਫ ਇੰਡੀਆ (ਕਿਊਸੀਆਈ) ਅਤੇ ਪ੍ਰੋਟੀਨ ਈਗਵ (eGov) ਟੈਕਨਾਲੋਜੀਜ਼ ਲਿਮਟਿਡ ਨੇ ਇਸ ਓਐੱਨਡੀਸੀ ਪ੍ਰੋਜੈਕਟ ਦਾ ਗਠਨ ਕੀਤਾ ਹੈ ਅਤੇ ਹੁਣ ਦੇਸ਼ ਦੇ ਵੱਡੇ ਬੈਂਕਾਂ, ਸਰਕਾਰੀ ਕੰਪਨੀਆਂ ਅਤੇ ਸ਼ੇਅਰ ਮਾਰਕੀਟ ਸੂਚੀਬੱਧ ਕੰਪਨੀਆਂ ਨੇ ਵੀ ਇਸ ਵਿੱਚ ਨਿਵੇਸ਼ ਕੀਤਾ ਹੈ।

ਬੀਬੀਸੀ
BBC

ਕੀ ਓਐੱਨਡੀਸੀ ਤੁਹਾਡੇ ਪੈਸੇ ਦੀ ਬਚਤ ਕਰਦਾ ਹੈ?

ਕੁਝ ਲੋਕ ਓਐੱਨਡੀਸੀ ਦੀ ਯੂਪੀਆਈ (UPI) ਨਾਲ ਤੁਲਨਾ ਕਰ ਰਹੇ ਹਨ। ਇਸ ਦਾ ਕੀ ਮਤਲਬ ਹੈ?

ਕੀ ਤੁਸੀਂ ਪੇਟੀਐੱਮ ਅਤੇ ਮੌਬੀਕਵਿਕ ਦੀ ਵਰਤੋਂ ਉਨ੍ਹਾਂ ਦੇ ਸ਼ੁਰੂਆਤੀ ਦਿਨਾਂ ਵਿੱਚ ਕੀਤੀ ਸੀ? ਜੇਕਰ ਹਾਂ, ਤੁਹਾਨੂੰ ਯਾਦ ਹੋਣਾ ਕਿ ਤੁਹਾਨੂੰ ਕੋਈ ਵੀ ਲੈਣ-ਦੇਣ ਕਰਨ ਲਈ ਪੇਟੀਐੱਮ ਵਾਲੇਟ ਵਿੱਚ ਪੈਸੈ ਪਾਉਣੇ ਪੈਂਦੇ ਸਨ।

ਕਿਸੇ ਲੈਣ-ਦੇਣ ਲਈ ਉਸ ਵਾਲੇਟ ਵਿੱਚੋਂ ਪੈਸੇ ਕੱਟੇ ਜਾਂਦੇ ਸਨ। ਜੇਕਰ ਤੁਹਾਡੇ ਵੈਲੇਟ ਵਿੱਚ ਪੈਸੇ ਲੋੜੀਂਦੇ ਪੈਸੇ ਨਹੀਂ ਹੁੰਦੇ ਸਨ ਤਾਂ ਲੈਣ-ਦੇਣ ਰੱਦ ਹੋ ਜਾਂਦੀ ਸੀ।

ਫਿਰ ਯੂਪੀਆਈ ਆਇਆ। ਯੂਨੀਫਾਇਡ ਪੈਮੇਂਟ ਇੰਟਰਫੇਸ ਵਿਚੋਲੇ ਵਾਂਗ ਕੰਮ ਕਰਦਾ ਹੈ। ਤਕਨੀਕ ਤੁਹਾਨੂੰ ਸਿੱਧਾ ਤੁਹਾਡੇ ਬੈਂਕ ਖ਼ਾਤੇ ਤੋਂ ਹੀ ਲੈਣ-ਦੇਣ ਦੀ ਇਜਾਜ਼ਤ ਦਿੰਦੀ ਹੈ। ਇਸ ਲਈ ਤੁਹਾਨੂੰ ਆਪਣੇ ਵਾਲੇਟ ਵਿਚਲੇ ਪੈਸਿਆਂ ਨੂੰ ਚੈੱਕ ਕਰਨ ਦੀ ਲੋੜ ਨਹੀਂ ਪੈਂਦੀ।

ਹੁਣ, ਓਐੱਨਡੀਸੀ ਸ਼ੌਪਿੰਗ ਤਜਰਬੇ ਲਈ ਇੱਕ ਨਵੀਂ ਤਕਨੀਕ ਲੈ ਕੇ ਆ ਰਿਹਾ ਹੈ। ਕਿਵੇਂ, ਅਸੀਂ ਇੱਥੇ ਤੁਹਾਨੂੰ ਇੱਕ ਮਿਸਾਲ ਰਾਹੀਂ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ-

ਜਦੋਂ ਮੈਂ ਵੱਖ-ਵੱਖ ਫੂਡ ਡਿਲੀਵਰੀ ਐਪਸ ਵਿੱਚ ਕਿਸੇ ਖ਼ਾਸ ਭੋਜਨ ਦੀ ਕੀਮਤ ਦੀ ਤੁਲਨਾ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਤਾਂ ਮੈਂ ਦੇਖਿਆ ਕਿ ਜ਼ੋਮੈਟੋ 260 ਰੁਪਏ ਦਿਖਾ ਰਿਹਾ ਸੀ, ਸਵਿਗੀ ''''ਤੇ ਇਹ 292 ਰੁਪਏ ਵਿੱਚ ਮਿਲ ਰਿਹਾ ਸੀ ਅਤੇ ਓਐੱਨਡੀਸੀ ਰਾਹੀਂ ਇਹ ਪੈਟੀਐੱਮ ''''ਤੇ 246 ਰੁਪਏ ਵਿੱਚ ਮਿਲ ਰਿਹਾ ਸੀ।

ਓਐੱਨਡੀਸੀ
BBC

ਸਵਿਗੀ ਅਤੇ ਜ਼ੋਮੈਟੋ ਦੇ ਡਿਲੀਵਰੀ ਪਾਰਟਨਰ ਹਨ। ਇਸੇ ਤਰਜ਼ ''''ਤੇ ਓਐੱਨਡੀਸੀ ਤੁਹਾਨੂੰ ਚੁਣਨ ਲਈ ਵੱਖ-ਵੱਖ ਬਦਲ ਦਿੰਦਾ ਹੈ।

ਤੁਸੀਂ ਆਪਣੇ ਉਚਿੱਤ ਸਮੇਂ ਮੁਤਾਬਕ ਚੁਣ ਸਕਦੇ ਹੋ ਕਿ ਤੁਸੀਂ ਕੀ ਚਾਹੁੰਦੇ ਹੋ, ਕਿ ਡੰਜ਼ੋ ਐਪ ਡਿਲੀਵਰੀ ਕਰੇ ਜਾਂ ਕੋਈ ਹੋਰ ਸਰਵਿਸ ਐਪ। ਫਿਰ ਤੁਹਾਡੇ ਆਰਡਰ ਨੂੰ ਤੁਹਾਡੇ ਦਰਵਾਜ਼ੇ ਤੱਕ ਪਹੁੰਚਾਉਣਾ ਉਸ ਰੈਸਟੋਰੈਂਟ ਦੀ ਜ਼ਿੰਮੇਵਾਰੀ ਹੈ।

ਮੈਂ ਇੱਥੇ ਤੁਹਾਡੇ ਨਾਲ ਇੱਕ ਹੋਰ ਮਿਸਾਲ ਸਾਂਝੀ ਕਰਨਾ ਚਾਹੁੰਦੀ ਹਾਂ। ਮੇਰੇ ਦੋਸਤ ਕੈਲਾਸ਼ ਨੇ 2 ਦਿਨ ਪਹਿਲਾਂ ਇਸ ਰਾਹੀਂ ਬਿਰਿਆਨੀ ਆਰਡਰ ਕੀਤੀ ਸੀ, ਜਿਸ ਦਾ ਉਹ ਅਜੇ ਤੱਕ ਇੰਤਜ਼ਾਰ ਕਰ ਰਿਹਾ ਹੈ।

ਉਸ ਦੇ ਪੈਸੇ ਵੀ ਅਜੇ ਤੱਕ ਵਾਪਸ ਨਹੀਂ ਆਏ ਅਤੇ ਉਸ ਦੀ ਸ਼ਿਕਾਇਤ ਦਾ ਅਜੇ ਤੱਕ ਕੋਈ ਨਿਪਟਾਰਾ ਨਹੀਂ ਕੀਤਾ ਗਿਆ।

ਫਿਰ ਵੀ, ਨਵਾਂ ਐਪ ਜਾਂ ਸਿਸਟਮ ਕਿਫਾਇਤੀ ਲੱਗਦਾ ਹੈ। ਕਿਉਂਕਿ ਅਸੀਂ ਕਿਸੇ ਨੂੰ ਵੀ ਕਮਿਸ਼ਨ ਦੇ ਰਹੇ ਹਾਂ।

ਸਵਿਗੀ ਅਤੇ ਜ਼ੋਮੈਟੋ ਕਈ ਵਾਰ ਆਪਣੇ ਕਮਿਸ਼ਨ ਵਜੋਂ 20-40% ਤੱਕ ਵਾਧੂ ਚਾਰਜ ਕਰਦੇ ਹਨ।

ਅਸੀਂ ਉਸੇ ਸਿਸਟਮ ਰਾਹੀਂ ਭਵਿੱਖ ਵਿੱਚ ਫਲਿੱਪਕਾਰਟ ਜਾਂ ਐਮਾਜ਼ੋਨ ਤੋਂ ਚੀਜ਼ਾਂ ਵੀ ਮੰਗਵਾ ਸਕਦੇ ਹਾਂ।

ਤੁਸੀਂ ਇਸ ਸਿਸਟਮ ਰਾਹੀਂ ਆਪਣੇ ਨੇੜਲੇ ਦੁਕਾਨਦਾਰ ਤੋਂ ਕਰਿਆਨੇ ਦਾ ਸਾਮਾਨ ਵੀ ਮੰਗਵਾ ਸਕਦੇ ਹੋ। ਸਿਰਫ਼ ਸ਼ਰਤ ਇਹ ਹੈ ਕਿ ਕੋਈ ਵਿਸ਼ੇਸ਼ ਕੰਪਨੀ ਜਾਂ ਅਦਾਰਾ ਓਐੱਨਡੀਸੀ ਨਾਲ ਰਜਿਟਸਰ ਹੋਣਾ ਚਾਹੀਦਾ ਹੈ।

ਅਸਲ ਲਾਭ ਕਿਸ ਨੂੰ ਮਿਲੇਗਾ?

ਸਾਲ 2016, ਤੋਂ ਭਾਰਤ ਵਿੱਚ ਇੰਟਰਨੈੱਟ ਦੀ ਵਰਤੋਂ ਦੇ ਵਾਧੇ ਨੂੰ ਦੇਖਿਆ ਜਾ ਸਕਦਾ ਹੈ। ਨੋਟਬੰਦੀ ਦੀ ਬਦੌਲਤ ਦੇਸ਼ ਵਿੱਚ ਡਿਜੀਟਲ ਪੇਮੈਂਟ ਨੂੰ ਹੁਲਾਰਾ ਮਿਲਿਆ ਹੈ।

ਹੁਣ ਅਸੀਂ ਸਾਰੇ ਸ਼ਹਿਰਾਂ ਵਿੱਚ ਕਿਤੇ ਵੀ ਭੁਗਤਾਨ ਲਈ ਕਿਊਆਰ (QR) ਕੋਡ ਨੂੰ ਸਕੈਨ ਕਰ ਸਕਦੇ ਹਾਂ।

ਪਰ ਆਨਲਾਈਨ ਖਰੀਦਦਾਰੀ ਦੀ ਪ੍ਰਤੀਸ਼ਤਤਾ ਸਿਰਫ਼ ਸ਼ਹਿਰਾਂ ਅਤੇ ਅਰਧ ਸ਼ਹਿਰੀ ਖੇਤਰਾਂ ਵਿੱਚ ਜ਼ਿਆਦਾ ਹੈ। ਸਰਕਾਰ ਨੂੰ ਉਮੀਦ ਹੈ ਕਿ ਓਐੱਨਡੀਸੀ ਇਸ ਨੂੰ ਹੋਰ ਹੁਲਾਰਾ ਦੇਵੇਗੀ ਅਤੇ ਕਾਰੋਬਾਰੀ, ਦੁਕਾਨਦਾਰ ਆਨਲਾਈਨ ਖਰੀਦਦਾਰੀ ਪ੍ਰਣਾਲੀ ਦੀ ਵਰਤੋਂ ਸ਼ੁਰੂ ਕਰ ਦੇਣਗੇ।

ਉਪਭੋਗਤਾਵਾਂ ਨੂੰ ਆਪਣੀ ਖਰੀਦਦਾਰੀ ਲਈ ਆਪਣੇ ਆਲੇ-ਦੁਆਲੇ ਦੇ ਕਾਰੋਬਾਰਾਂ ਤੋਂ ਹੋਰ ਬਦਲ ਮਿਲਣਗੇ।

ਹਿੰਦੁਸਤਾਨ ਯੂਨੀਲੀਵਰ ਦੇ ਕਸਟਮਰ ਡੈਵੇਲਪਮੈਂਟ ਦੇ ਐਗਜ਼ੀਕਿਊਟਿਵ ਡਾਇਰੈਕਟਰ ਕੇਦਾਰ ਲੇਲੇ ਮੁਤਾਬਕ, "ਓਐੱਨਡੀਸੀ ਤੋਂ ਬਾਅਦ ਭਾਰਤ ਦੇ ਈ-ਕਾਮਰਸ ਸੈਕਟਰ ਵਿੱਚ ਬਹੁਤ ਸਾਰੇ ਬਦਲਾਅ ਦੇਖਣ ਨੂੰ ਮਿਲਣਗੇ। ਲੱਖਾਂ ਕਰਿਆਨੇ ਦੀਆਂ ਦੁਕਾਨਾਂ ਦੇ ਮਾਲਕਾਂ ਅਤੇ ਛੋਟੇ ਵਿਕਰੇਤਾਵਾਂ ਨੂੰ ਡਿਜੀਟਲ ਅਰਥਵਿਵਸਥਾ ਵਿੱਚ ਹਿੱਸਾ ਲੈਣ ਦਾ ਮੌਕਾ ਮਿਲੇਗਾ।"

ਉਨ੍ਹਾਂ ਨੇ ਇਹ ਗੱਲ ਓਐੱਨਡੀਸੀ ਅਤੇ ਮੈਕਿਨਸੀ (Mckinsey) ਦੀ ਸਾਂਝੀ ਰਿਪੋਰਟ ਵਿੱਚ ਕਹੀ ਹੈ।

ਖਾਣਾ
Getty Images

ਇਹ ਕਈ ਪਹਿਲੂਆਂ ਤੋਂ ਬਾਜ਼ਾਰ ਨੂੰ ਬਦਲ ਦੇਵੇਗਾ

  1. ਮਾਰਕੀਟ ''''ਤੇ ਮੁਕਾਬਲਾ ਵਧੇਗਾ। ਕੰਪਨੀਆਂ ਅਤੇ ਵਿਕਰੇਤਾ ਕੀਮਤ ਨੂੰ ਲੈ ਕੇ ਇੱਕ ਦੂਜੇ ਨਾਲ ਮੁਕਾਬਲਾ ਕਰਨਗੇ।
  2. ਵਿਕਰੇਤਾਵਾਂ ਅਤੇ ਕੰਪਨੀਆਂ ਲਈ ਵੱਧ ਤੋਂ ਵੱਧ ਮੌਕੇ, ਇਸਦਾ ਮਤਲਬ ਹੈ ਕਿ ਤੁਹਾਨੂੰ ਇਹ ਬਦਲ ਮਿਲੇਗਾ ਕਿ ਕੀ ਤੁਸੀਂ ਆਪਣੀ ਖੰਡ ਨੇੜਲੇ ਕਰਿਆਨੇ ਦੀ ਦੁਕਾਨ ਦੇ ਮਾਲਕ ਤੋਂ ਜਾਂ ਬਿਗ ਬਾਸਕਟ ਵਰਗੇ ਆਨਲਾਈਨ ਕੇਵਲ ਵਿਕਰੇਤਾ ਤੋਂ ਖਰੀਦੋ।
  3. ਭੁਗਤਾਨ ਅਤੇ ਸਪਲਾਈ ਲੜੀ ਇਕਸਾਰ ਹੋਵੇਗੀ- ਇਹ ਯੂਪੀਆਈ ਦੇ ਕੰਮ ਕਰਨ ਦੇ ਤਰੀਕੇ ਦੇ ਸਮਾਨ ਹੈ। ਬੇਸ਼ੱਕ ਤੁਸੀਂ ਵੱਖ-ਵੱਖ ਭੁਗਤਾਨ ਐਪਸ ਦੀ ਵਰਤੋਂ ਕਰਦੇ ਹੋ, ਫਿਰ ਵੀ ਤੁਸੀਂ ਇੱਕ ਸਮਾਨ ਯੂਪੀਆਈ ਭੁਗਤਾਨ ਮੋਡ ਵੱਲ ਮੋੜ ਵੱਲ ਪਹੁੰਚ ਜਾਂਦ ਹੋ।
  4. ਸਾਰਿਆਂ ਲਈ ਘੱਟੋ-ਘੱਟ ਖਰਚਾ- ਕਿਉਂਕਿ ਕਿਸੇ ਹੋਰ ਐਪ ਨੂੰ ਕਮਿਸ਼ਨ ਜਾਂ ਹੈਂਡਲਿੰਗ ਚਾਰਜ ਜਾਂ ਪੈਕੇਜਿੰਗ ਖਰਚਿਆਂ ਦਾ ਭੁਗਤਾਨ ਕਰਨ ਦੀ ਕੋਈ ਲੋੜ ਨਹੀਂ ਹੈ, ਇਹ ਵਿਕਰੇਤਾਵਾਂ ਅਤੇ ਖਰੀਦਦਾਰਾਂ ਲਈ ਕਿਫਾਇਤੀ ਅਤੇ ਉਪਯੋਗੀ ਹੈ।

ਬੇਸ਼ੱਕ ਬਹੁਤ ਸਾਰੇ ਲਾਭਾਂ ਦਾ ਹਵਾਲਾ ਦਿੱਤਾ ਗਿਆ ਹੋਵੇ ਪਰ ਹੁਣ ਤੱਕ ਬਹੁਤ ਘੱਟ ਐਪਸ ਅਤੇ ਵਿਕਰੇਤਾਵਾਂ ਨੇ ਓਐੱਨਡੀਸੀ ''''ਤੇ ਰਜਿਸਟਰ ਕੀਤਾ ਹੈ। ਪਰ ਆਉਣ ਵਾਲੇ ਦਿਨਾਂ ਵਿੱਚ ਇਸ ਨੂੰ ਯਕੀਨੀ ਤੌਰ ''''ਤੇ ਹੁਲਾਰਾ ਮਿਲੇਗਾ।

ਇਹ ਤਕਨਾਲੋਜੀ ਹੁਣੇ ਹੀ ਲਾਂਚ ਕੀਤੀ ਗਈ ਹੈ ਅਤੇ ਇਹ ਤੁਲਨਾਤਮਕ ਤੌਰ ''''ਤੇ ਨਵੀਂ ਹੈ। ਇਸ ਨੂੰ ਸਰਲ ਬਣਨ ਅਤੇ ਸਾਰੀਆਂ ਖ਼ਾਮੀਆਂ ਤੋਂ ਛੁਟਕਾਰਾ ਪਾਉਣ ਲਈ ਕੁਝ ਹੋਰ ਸਮਾਂ ਲੱਗ ਸਕਦਾ ਹੈ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ)



Related News