ਇਮਰਾਨ ਖ਼ਾਨ ਦੀ ਗ੍ਰਿਫ਼ਤਾਰੀ ਕਿਉਂ ਹੋਈ, ਕਿਹੜੇ ਰਾਹ ਇਮਰਾਨ ਕੋਲ ਬਚੇ ਹਨ - 5 ਨੁਕਤਿਆਂ ਵਿੱਚ ਸਮਝੋ

Wednesday, May 10, 2023 - 11:48 AM (IST)

ਇਮਰਾਨ ਖ਼ਾਨ ਦੀ ਗ੍ਰਿਫ਼ਤਾਰੀ ਕਿਉਂ ਹੋਈ, ਕਿਹੜੇ ਰਾਹ ਇਮਰਾਨ ਕੋਲ ਬਚੇ ਹਨ - 5 ਨੁਕਤਿਆਂ ਵਿੱਚ ਸਮਝੋ
ਇਮਰਾਨ ਖ਼ਾਨ ਦੀ ਗ੍ਰਿਫ਼ਤਾਰੀ
EPA

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਸੁਰੱਖਿਆ ਬਲਾਂ ਨੇ ਮੰਗਲਵਾਰ ਨੂੰ ਇਸਲਾਮਾਬਾਦ ਹਾਈ ਕੋਰਟ ਦੇ ਬਾਹਰੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

ਇਮਰਾਨ ਖ਼ਾਨ ਦੀ ਗ੍ਰਿਫ਼ਤਾਰੀ ''''ਤੇ ਇਸਲਾਮਾਬਾਦ ਹਾਈ ਕੋਰਟ ''''ਚ ਸੁਣਵਾਈ ਦੌਰਾਨ ਸ਼ਹਿਰ ਦੇ ਪੁਲਿਸ ਮੁਖੀ ਅਕਬਰ ਨਾਸਿਰ ਅਦਾਲਤ ''''ਚ ਪੇਸ਼ ਹੋਏ ਅਤੇ ਦੱਸਿਆ ਕਿ ਇਮਰਾਨ ਖ਼ਾਨ ਨੂੰ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ''''ਚ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਮਰਾਨ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਉਨ੍ਹਾਂ ਦੇ ਸਮਰਥਕਾਂ ''''ਚ ਭਾਰੀ ਰੋਸ ਹੈ ਅਤੇ ਮੰਗਲਵਾਰ ਨੂੰ ਕਈ ਥਾਂਵਾਂ ਉੱਤੇ ਹਿੰਸਕ ਪ੍ਰਦਰਸ਼ਨ ਵੀ ਕੀਤੇ ਗਏ ਹਨ।

ਬੀਤੀ ਰਾਤ ਇਮਰਾਨ ਦੇ ਸਮਰਥਕਾਂ ਵੱਲੋਂ ਫੌਜ ਦੇ ਟਿਕਾਣਿਆਂ ਤੇ ਭੰਨ-ਤੋੜ ਸਣੇ ਕਈ ਥਾਵਾਂ ''''ਤੇ ਅੱਗਜ਼ਨੀ ਵੀ ਕੀਤੀ ਗਈ।

ਹਾਲਾਂਕਿ, ਦੇਰ ਰਾਤ ਹੋਈ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੀ ਐਮਰਜੈਂਸੀ ਬੈਠਕ ਵਿੱਚ ਫੈਸਲਾ ਲਿਆ ਗਿਆ ਹੈ ਕਿ ਇਮਰਾਨ ਦੀ ਰਿਹਾਈ ਤੱਕ ਇਹ ਪ੍ਰਦਰਸ਼ਨ ਸ਼ਾਂਤਮਈ ਢੰਗ ਨਾਲ ਚੱਲਦੇ ਰਹਿਣਗੇ।

ਹਾਈ ਕੋਰਟ ਨੇ ਵੀ ਇਮਰਾਨ ਖ਼ਾਨ ਦੀ ਗ੍ਰਿਫ਼ਤਾਰੀ ਨੂੰ ਜਾਇਜ਼ ਠਹਿਰਾਇਆ ਹੈ।

ਇਸ ਦੇ ਨਾਲ ਹੀ ਅੱਜ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦੇਣ ਲਈ ਇਮਰਾਨ ਅਤੇ ਉਨ੍ਹਾਂ ਦੀ ਪਾਰਟੀ ਸੁਪਰੀਮ ਕੋਰਟ ਦਾ ਬੂਹਾ ਖੜਕਾਉਂਗੇ।

ਬੀਬੀਸੀ ਹਿੰਦੀ ਦੇ ਪੱਤਰਕਾਰ ਪ੍ਰੇਰਨਾ ਨੇ ਬੀਬੀਸੀ ਉਰਦੂ ਦੇ ਸੰਪਾਦਕ ਆਸਿਫ਼ ਫਾਰੂਕੀ ਤੋਂ ਕੁਝ ਸਵਾਲਾਂ ਰਾਹੀਂ ਇਸ ਕੇਸ ਪਿਛਲੇ ਕਾਰਨਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ

ਪਾਕਿਸਤਾਨ ਵਿੱਚ ਪ੍ਰਦਰਸ਼ਨ
BBC

ਗੈਰ-ਕਾਨੂੰਨੀ ਢੰਗ ਨਾਲ ਜ਼ਮੀਨ ਖਰੀਦਣ ਦਾ ਮਾਮਲਾ

ਸਵਾਲ- ਇਮਰਾਨ ਖ਼ਾਨ ਦੀ ਗ੍ਰਿਫਤਾਰੀ ਦੀ ਚਰਚਾ ਬਹੁਤ ਦਿਨਾਂ ਤੋਂ ਚੱਲ ਰਹੀ ਸੀ, ਅਚਾਨਕ ਮਾਮਲਾ ਉਨ੍ਹਾਂ ਦੀ ਗ੍ਰਿਫਤਾਰੀ ਤੱਕ ਕਿਵੇਂ ਪਹੁੰਚ ਗਿਆ?

ਜਵਾਬ- ਇਹ ਅਚਾਨਕ ਨਹੀਂ ਹੋਇਆ ਹੈ। ਪਰਦੇ ਦੇ ਪਿੱਛੇ ਕਾਰਵਾਈ ਚੱਲ ਰਹੀ ਸੀ। ਨੈਸ਼ਨਲ ਅਕਾਉਂਟੇਬਿਲਿਟੀ ਬਿਊਰੋ (ਐਨਏਬੀ) ਪਾਕਿਸਤਾਨ ਵਿੱਚ ਭ੍ਰਿਸ਼ਟਾਚਾਰ ਪ੍ਰਤੀ ਜਵਾਬਦੇਹ ਸੰਸਥਾ ਹੈ।

ਐਨਏਬੀ ਨੇ ਇਮਰਾਨ ਖ਼ਾਨ ਅਤੇ ਉਨ੍ਹਾਂ ਦੀ ਪਤਨੀ ਨੂੰ ਨੋਟਿਸ ਵੀ ਭੇਜਿਆ ਸੀ। ਇਸ ''''ਚ ਉਨ੍ਹਾਂ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ ਅਤੇ ਉਨ੍ਹਾਂ ਤੋਂ ਕੁਝ ਸਵਾਲਾਂ ਦੇ ਜਵਾਬ ਵੀ ਮੰਗੇ ਗਏ ਸਨ।

ਉਨ੍ਹਾਂ ਸਵਾਲਾਂ ਦਾ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ, ਤਾਂ ਹੌਲੀ-ਹੌਲੀ ਮਾਮਲਾ ਗ੍ਰਿਫ਼ਤਾਰੀ ਤੱਕ ਪਹੁੰਚ ਗਿਆ।

ਇਹ ਮਾਮਲਾ ਇਮਰਾਨ ਖ਼ਾਨ ਦੇ ਪ੍ਰਧਾਨ ਮੰਤਰੀ ਅਹੁਦੇ ''''ਤੇ ਹੋਣ ਵਾਲੇ ਸਮੇਂ ਦਾ ਹੈ। ਉਸ ਵੇਲੇ ਉਨ੍ਹਾਂ ਨੇ ਅਧਿਆਤਮ ਅਤੇ ਸੂਫੀਵਾਦ ''''ਤੇ ਕੰਮ ਕਰਨ ਲਈ ਪੰਜਾਬ (ਪਾਕਿਸਤਾਨ) ਵਿੱਚ ਇੱਕ ਯੂਨੀਵਰਸਿਟੀ ਬਣਾਉਣ ਦੀ ਇਜਾਜ਼ਤ ਦਿੱਤੀ ਸੀ।

ਉਸ ਯੂਨੀਵਰਸਿਟੀ ਨੂੰ ਬਣਾਉਣ ਲਈ ਪੰਜਾਬ ਸਰਕਾਰ ਨੇ ਕੁਝ ਜ਼ਮੀਨਾਂ ਖਰੀਦੀਆਂ ਸਨ।

ਐਨਏਬੀ ਦਾ ਮੰਨਣਾ ਹੈ ਕਿ ਇਮਰਾਨ ਖ਼ਾਨ ਅਤੇ ਉਨ੍ਹਾਂ ਦੀ ਪਤਨੀ ਨੇ ਇਸ ਜ਼ਮੀਨ ਨੂੰ ਖਰੀਦਣ ਵਿੱਚ ਗਬਨ ਕੀਤਾ ਹੈ।

ਜ਼ਮੀਨ ਗੈਰ-ਕਾਨੂੰਨੀ ਢੰਗ ਨਾਲ ਖਰੀਦੀ ਗਈ ਹੈ ਜਿਸ ਨਾਲ ਸਰਕਾਰ ਨੂੰ ਨੁਕਸਾਨ ਹੋਇਆ ਹੈ।

ਇਸੇ ਆਧਾਰ ''''ਤੇ ਕੁਝ ਮਹੀਨੇ ਪਹਿਲਾਂ ਇਮਰਾਨ ਖ਼ਾਨ ''''ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਗਾਏ ਗਏ।

ਇਮਰਾਨ ਖ਼ਾਨ
Getty Images
ਇਮਰਾਨ ਖ਼ਾਨ

ਨੈਸ਼ਨਲ ਅਕਾਉਂਟੇਬਿਲਿਟੀ ਬਿਊਰੋ ਦਾ ਇਸਤੇਮਾਲ

ਸਵਾਲ- ਨੈਸ਼ਨਲ ਅਕਾਉਂਟੇਬਿਲਿਟੀ ਬਿਊਰੋ ਦੀ ਕਮਾਨ ਕਿਸ ਦੇ ਹੱਥਾਂ ਵਿਚ ਹੈ ਅਤੇ ਇਹ ਕਿਵੇਂ ਕੰਮ ਕਰਦਾ ਹੈ?

ਜਵਾਬ- ਨੈਸ਼ਨਲ ਅਕਾਉਂਟੇਬਿਲਿਟੀ ਬਿਊਰੋ ਕੁਝ ਸਾਲਾਂ ਤੋਂ ਇੱਕ ਵਿਵਾਦਿਤ ਸੰਸਥਾ ਬਣ ਗਈ ਹੈ।

ਇਸ ਨੂੰ ਪਰਵੇਜ਼ ਮੁਸ਼ੱਰਫ ਨੇ ਆਪਣੇ ਕਾਰਜਕਾਲ ਦੌਰਾਨ ਬਣਾਇਆ ਸੀ। ਉਨ੍ਹਾਂ ਨੇ ਵਿਰੋਧੀ ਆਗੂਆਂ ਨੂੰ ਚੁੱਪ ਕਰਾਉਣ ਲਈ ਇਸ ਦਾ ਕਾਫ਼ੀ ਇਸਤੇਮਾਲ ਕੀਤਾ।

ਇਸ ਸੰਸਥਾ ਕੋਲ ਬਹੁਤ ਸਾਰੀਆਂ ਸ਼ਕਤੀਆਂ ਸਨ। ਨੈਸ਼ਨਲ ਅਕਾਉਂਟੇਬਿਲਿਟੀ ਬਿਊਰੋ ਕਿਸੇ ਨੂੰ ਵੀ ਗ੍ਰਿਫਤਾਰ ਕਰਨ ਤੋਂ ਬਾਅਦ 60 ਦਿਨਾਂ ਲਈ ਰਿਮਾਂਡ ''''ਤੇ ਲੈ ਸਕਦੀ ਸੀ।

ਇਮਰਾਨ ਖ਼ਾਨ ਦੀ ਸਰਕਾਰ ਦੌਰਾਨ ਪਾਕਿਸਤਾਨ ਮੁਸਲਿਮ ਲੀਗ ਦੇ ਆਗੂ ਵੀ ਇਸ ਦੀ ਹਿਰਾਸਤ ਵਿੱਚ ਰਹੇ ਹਨ। ਉਨ੍ਹਾਂ ਵਿੱਚ ਨਵਾਜ਼ ਸ਼ਰੀਫ਼ ਅਤੇ ਮਰੀਅਮ ਨਵਾਜ਼ ਵੀ ਸ਼ਾਮਲ ਹਨ।

ਪਰ ਜਦੋਂ ਇਮਰਾਨ ਖ਼ਾਨ ਦੀ ਸਰਕਾਰ ਚਲੀ ਗਈ ਤਾਂ ਨਵੀਂ ਸਰਕਾਰ ਨੇ ਸੋਚਿਆ ਕਿ ਇਸ ਸੰਸਥਾ ਕੋਲ ਜ਼ਿਆਦਾ ਸ਼ਕਤੀਆਂ ਹਨ ਅਤੇ ਇਸ ਦੀ ਮਦਦ ਨਾਲ ਵਿਰੋਧੀ ਆਗੂਆਂ ਵਿਰੁੱਧ ਕਾਰਵਾਈ ਕੀਤੀ ਜਾਂਦੀ ਹੈ, ਇਸ ਲਈ ਉਨ੍ਹਾਂ ਨੇ ਇਸ ਦੀਆਂ ਸ਼ਕਤੀਆਂ ਘਟਾ ਦਿੱਤੀਆਂ ਹਨ।

ਅੱਜ ਦਾ ਨੈਸ਼ਨਲ ਅਕਾਉਂਟੇਬਿਲਿਟੀ ਬਿਊਰੋ ਇੱਕ ਸਾਲ ਪਹਿਲਾਂ ਦੇ ਮੁਕਾਬਲੇ ਬਹੁਤ ਘੱਟ ਸ਼ਕਤੀਆਂ ਨਾਲ ਕੰਮ ਕਰ ਰਿਹਾ ਹੈ।

ਸਾਰੀਆਂ ਸਰਕਾਰਾਂ ਨੇ ਆਪਣੇ ਸਿਆਸੀ ਏਜੰਡੇ ਨੂੰ ਸਾਧਣ ਲਈ ਇਸ ਸੰਸਥਾ ਦਾ ਇਸਤੇਮਾਲ ਕੀਤਾ ਹੈ।

ਇਮਰਾਨ ਖ਼ਾਨ ਦੀ ਗ੍ਰਿਫ਼ਤਾਰੀ
EPA
ਲਾਈਨ
BBC

ਹੁਣ ਤੱਕ ਕੀ-ਕੀ ਹੋਇਆ

  • 9 ਮਈ ਨੂੰ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਇਸਲਾਮਾਬਾਦ ਹਾਈ ਕੋਰਟ ਦੇ ਬਾਹਰੋਂ ਗ੍ਰਿਫ਼ਤਾਰ ਕੀਤਾ ਗਿਆ
  • ਭ੍ਰਿਸ਼ਟਾਚਾਰ ਖਿਲਾਫ਼ ਕੰਮ ਕਰਨ ਵਾਲੀ ਸੰਸਥਾ ਨੈਸ਼ਨਲ ਐਕਾਊਂਟੀਬਿਲੀਟੀ ਅਕਾਊਂਟੇਬਿਲਟੀ ਬਿਊਰੋ ਮੁਤਾਬਕ, ਉਨ੍ਹਾਂ ਨੂੰ ਐੱਨਏਬੀ ਆਰਡੀਨੈਂਸ ਦੇ ਕਾਨੂੰਨ ਤਹਿਤ ਗ੍ਰਿਫ਼ਤਾਰ ਕੀਤਾ
  • ਯੂਨੀਵਰਸਿਟੀ ਜ਼ਮੀਨ ਕੇਸ ''''ਚ ਇਮਰਾਨ ਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਖ਼ਿਲਾਫ਼ ਕਥਿਤ ਭ੍ਰਿਸ਼ਟਾਚਾਰ ਦਾ ਹੈ ਮਾਮਲਾ
  • ਇਮਰਾਨ ਦੇ ਸਮਰਥਕਾਂ ''''ਚ ਰੋਸ, ਹਿੰਸਕ ਪ੍ਰਦਰਸ਼ਨ ਦੌਰਾਨ ਕੀਤੀ ਭੰਨ-ਤੋੜ ਤੇ ਅੱਗਜ਼ਨੀ ਕੀਤੀ।
  • ਪੀਟੀਆਈ ਦਾ ਫੈਸਲਾ, ਇਮਰਾਨ ਦੀ ਰਿਹਾਈ ਤੱਕ ਦੇਸ਼ ''''ਚ ਜਾਰੀ ਰਹੇਗਾ ਸ਼ਾਂਤਮਈ ਪ੍ਰਦਰਸ਼ਨ
  • ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਦੀ ਪਾਰਟੀ ਮੁਸਲਿਮ ਲੀਗ-ਐਨ ਨੇ ਗ੍ਰਿਫਤਾਰੀ ਦਾ ਕੀਤਾ ਸਮਰਥਨ
  • ਹਾਈ ਕੋਰਟ ਨੇ ਇਮਰਾਨ ਦੀ ਗ੍ਰਿਫ਼ਤਾਰੀ ਨੂੰ ਦੱਸਿਆ ਕਾਨੂੰਨੀ, ਪਾਰਟੀ ਕਰੇਗੀ ਸੁਪਰੀਮ ਕੋਰਟ ਦਾ ਰੁਖ
ਲਾਈਨ
BBC

ਹੁਣ ਇਮਰਾਨ ਖ਼ਾਨ ਕੋਲ ਕਿਹੜੇ ਕਾਨੂੰਨੀ ਰਾਹ

ਸਵਾਲ- ਇਮਰਾਨ ਖ਼ਾਨ ਕੋਲ ਕਿਹੜੇ ਕਾਨੂੰਨੀ ਰਾਹ ਹਨ, ਉਨ੍ਹਾਂ ਨੂੰ ਪਹਿਲਾਂ ਕਈ ਵਾਰ ਅਦਾਲਤ ਤੋਂ ਰਾਹਤ ਮਿਲ ਚੁੱਕੀ ਹੈ, ਇਸ ਵਾਰ ਕੀ ਹੋ ਸਕਦਾ ਹੈ?

ਜਵਾਬ- ਇਹ ਕਾਨੂੰਨੀ ਤੋਂ ਵੱਧ ਸਿਆਸੀ ਮਾਮਲਾ ਹੈ। ਕਾਨੂੰਨੀ ਤੌਰ ''''ਤੇ ਉਨ੍ਹਾਂ ਨੂੰ ਰਾਹਤ ਮਿਲਦੀ ਰਹਿੰਦੀ ਹੈ, ਫਿਰ ਨਵੇਂ ਕੇਸ ਦਰਜ ਹੋ ਜਾਂਦੇ ਹਨ।

ਜਿਵੇਂ ਕਿ ਮੈਂ ਕਿਹਾ ਹੈ, ਐਨਏਬੀ ਦੇ ਕਾਨੂੰਨ ਹੁਣ ਓਨੇ ਪ੍ਰਭਾਵੀ ਨਹੀਂ ਹਨ ਜਿੰਨੇ ਪਿਛਲੇ ਸਾਲ ਤੱਕ ਸਨ।

ਉਸ ਵੇਲੇ ਲੋਕਾਂ ਨੂੰ ਮੁਸ਼ਕਲ ਨਾਲ ਜ਼ਮਾਨਤ ਮਿਲਦੀ ਸੀ। ਦੋ-ਦੋ ਸਾਲ ਤੱਕ ਜ਼ਮਾਨਤ ਨਹੀਂ ਮਿਲਦੀ ਸੀ।

ਪਰ ਤੁਲਨਾਤਮਕ ਤੌਰ ''''ਤੇ ਹੁਣ ਇਮਰਾਨ ਖਾਨ ਨੂੰ ਜ਼ਮਾਨਤ ਮਿਲਣਾ ਸੌਖਾ ਹੈ।

ਪਰ ਪਾਕਿਸਤਾਨ ਵਿੱਚ ਸਿਆਸਤਦਾਨਾਂ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਜਿਹੜੇ ਮਾਮਲੇ ਹੁੰਦੇ ਹਨ ਉਨ੍ਹਾਂ ਦੇ ਅਧਾਰ ਮਹਿਜ਼ ਕਾਨੂੰਨੀ ਨਹੀਂ ਹੁੰਦੇ, ਉਨ੍ਹਾਂ ਨੂੰ ਸਿਆਸੀ ਮਾਅਨਿਆਂ ਵਿੱਚ ਵੀ ਦੇਖਿਆ ਜਾਣਾ ਚਾਹੀਦਾ ਹੈ।

ਇਸ ਤੋਂ ਬਾਅਦ ਹੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਮਾਮਲਾ ਕਿੱਥੇ ਜਾ ਕੇ ਖਤਮ ਹੋਵੇਗਾ।

ਇਮਰਾਨ ਖ਼ਾਨ ਦੇ ਮਾਮਲੇ ਵਿੱਚ ਵੀ ਕਾਨੂੰਨੀ ਬਹਿਸ ਬਹੁਤੀ ਅਹਿਮ ਨਹੀਂ ਹੈ। ਅਸਲ ''''ਚ ਇਸ ਪੂਰੇ ਮਾਮਲੇ ''''ਤੇ ਸਿਆਸੀ ਸਥਿਤੀ ਪ੍ਰਭਾਵ ਪਾ ਰਹੀ ਹੈ।

ਇਮਰਾਨ ਖ਼ਾਨ ਦੀ ਗ੍ਰਿਫ਼ਤਾਰੀ
Reuters

ਕੌਣ ਨਾਲ ਤੇ ਕੌਣ ਖ਼ਿਲਾਫ਼

ਸਵਾਲ- ਪਾਕਿਸਤਾਨ ''''ਚ ਉਨ੍ਹਾਂ ਦੀ ਆਪਣੀ ਪਾਰਟੀ ਤੋਂ ਇਲਾਵਾ ਕੌਣ-ਕੌਣ ਇਮਰਾਨ ਦੇ ਨਾਲ ਹਨ ਅਤੇ ਕੌਣ-ਕੌਣ ਉਨ੍ਹਾਂ ਦੇ ਖ਼ਿਲਾਫ਼ ਹਨ, ਮਿਸਾਲ ਵਜੋਂ- ਫੌਜ, ਨਿਆਂਪਾਲਿਕਾ ਅਤੇ ਹੋਰ ਸਿਆਸੀ ਸਮੂਹਾਂ ਦਾ ਕੀ ਸਟੈਂਡ ਹੈ?

ਜਵਾਬ- ਅਸੀਂ ਦੇਖਿਆ ਹੈ ਕਿ ਜਦੋਂ ਤੋਂ ਇਮਰਾਨ ਖ਼ਾਨ ਸਰਕਾਰ ਤੋਂ ਬਾਹਰ ਹੋਏ ਹਨ, ਉਦੋਂ ਤੋਂ ਉਨ੍ਹਾਂ ਨੂੰ ਅਦਾਲਤ ਦਾ ਕਾਫੀ ਸਮਰਥਨ ਮਿਲਿਆ ਹੈ।

ਇਮਰਾਨ ਖ਼ਾਨ ਦੇ ਸਿਆਸੀ ਵਿਰੋਧੀਆਂ ਨੇ ਵੀ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਅਦਾਲਤ ''''ਚ ਸੁਣਵਾਈ ਕਰ ਰਹੇ ਜੱਜ ਵੀ ਤਹਿਰੀਕ-ਏ-ਇਨਸਾਫ ਪਾਰਟੀ ਦੇ ਸਮਰਥਕ ਹੋਣ ਦੇ ਨਾਤੇ ਇਮਰਾਨ ਖਾਨ ਦੇ ਹੱਕ ''''ਚ ਫੈਸਲੇ ਦੇ ਰਹੇ ਹਨ।

ਇਸ ਤੋਂ ਪਹਿਲਾਂ ਵੀ ਇਮਰਾਨ ਨੂੰ ਗ੍ਰਿਫ਼ਤਾਰ ਕਰਨ ਦੀਆਂ ਕਈ ਕੋਸ਼ਿਸ਼ਾਂ ਹੋ ਚੁੱਕੀਆਂ ਹਨ ਪਰ ਅਦਾਲਤ ਵੱਲੋਂ ਉਸ ਨੂੰ ਰਾਹਤ ਦਿੱਤੀ ਗਈ ਹੈ।

ਰਾਹਤ ਵਜੋਂ, ਅਦਾਲਤਾਂ ਨੇ ਉਨ੍ਹਾਂ ਦੀ ਗ੍ਰਿਫ਼ਤਾਰੀ ਦੇ ਵਾਰੰਟ ਨੂੰ ਉਦੋਂ ਤੱਕ ਸਸਪੈਂਡ ਰੱਖਿਆ, ਜਦੋਂ ਤੱਕ ਉਹ ਅਦਾਲਤ ਸਾਹਮਣੇ ਪੇਸ਼ ਨਾ ਹੋ ਗਏ ਹੋਣ।

ਜਦੋਂ ਵੀ ਉਹ ਅਦਾਲਤ ਵਿੱਚ ਪੇਸ਼ ਹੋਏ ਹਨ, ਉਨ੍ਹਾਂ ਨੂੰ ਜ਼ਮਾਨਤ ਮਿਲੀ ਹੈ। ਇੱਕ ਸਾਲ ਪਹਿਲਾਂ ਤੱਕ ਪਾਕਿਸਤਾਨੀ ਫੌਜ ਨੇ ਕਿਹਾ ਸੀ ਕਿ ਹੁਣ ਫੌਜ ਸਿਆਸੀ ਮਾਮਲਿਆਂ ਵਿੱਚ ਦਖਲਅੰਦਾਜ਼ੀ ਘੱਟ ਕਰ ਦੇਵੇਗੀ।

ਮਾਹਿਰਾਂ ਦਾ ਮੰਨਣਾ ਹੈ ਕਿ ਪਿਛਲੇ ਡੇਢ ਸਾਲ ''''ਚ ਫੌਜ ਨੇ ਬਹੁਤ ਹੱਦ ਤੱਕ ਆਪਣੇ ਆਪ ਨੂੰ ਸਿਆਸਤ ਤੋਂ ਦੂਰ ਰੱਖਿਆ ਹੈ।

ਪਰ ਪਾਕਿਸਤਾਨ ਦੀ ਸੱਤਾ ਦੇ ਗਲਿਆਰਿਆਂ ਵਿੱਚ ਇਸ ਨਾਲ ਜੋ ਖਲਾਅ ਪੈਦਾ ਹੋਇਆ ਹੈ, ਉਸ ਨੂੰ ਅਦਾਲਤਾਂ ਨੇ ਭਰ ਦਿੱਤਾ ਹੈ।

ਕਿਉਂਕਿ ਅਦਾਲਤ ਇਮਰਾਨ ਖ਼ਾਨ ਨੂੰ ਕਾਫੀ ਰਾਹਤ ਦੇ ਰਹੀ ਹੈ, ਤਾਂ ਇਸ ਤਰ੍ਹਾਂ ਲੱਗ ਰਿਹਾ ਹੈ ਜਿਵੇਂ ਇਮਰਾਨ ਲੋਕਾਂ ਦੇ ਸਾਹਮਣੇ ਖੁਦ ਸਥਾਪਿਤ ਹੋ ਰਹੇ ਹਨ।

ਉਨ੍ਹਾਂ ਦਾ ਦਾਅਵਾ ਹੈ ਕਿ ਫ਼ੌਜ ਦੇ ਅੰਦਰ ਅਜਿਹੇ ਲੋਕ ਹਨ ਜੋ ਉਨ੍ਹਾਂ ਦਾ ਸਮਰਥਨ ਕਰਦੇ ਹਨ ਅਤੇ ਅਦਾਲਤ ਤੋਂ ਉਨ੍ਹਾਂ ਨੂੰ ਸਮਰਥਨ ਮਿਲ ਹੀ ਰਿਹਾ ਹੈ।

ਇਮਰਾਨ ਖ਼ਾਨ ਪਾਕਿਸਤਾਨ ਦੇ ਆਮ ਸਿਆਸਤਦਾਨਾਂ ਵਾਂਗ ਨਹੀਂ ਹਨ। ਉਨ੍ਹਾਂ ਕੋਲ ਗ਼ੈਰ-ਮਾਮੂਲੀ ਸ਼ਕਤੀਆਂ ਹਨ, ਜਿਨ੍ਹਾਂ ਦਾ ਉਹ ਚੰਗੇ ਢੰਗ ਨਾਲ ਇਸਤੇਮਾਲ ਕਰ ਰਹੇ ਹਨ।

ਇਮਰਾਨ ਖ਼ਾਨ ਦੀ ਗ੍ਰਿਫ਼ਤਾਰੀ
AFP

ਸਿਆਸੀ ਪ੍ਰਭਾਵ

ਸਵਾਲ- ਇਸ ਗ੍ਰਿਫ਼ਤਾਰੀ ਦਾ ਸਿਆਸੀ ਨਤੀਜਾ ਕੀ ਹੋਵੇਗਾ? ਸਰਕਾਰ ਅਤੇ ਇਮਰਾਨ ਲਈ ਇਸ ਦੇ ਕੀ ਨਤੀਜੇ ਹੋ ਸਕਦੇ ਹਨ। ਪਾਕਿਸਤਾਨ ਵਿੱਚ ਇਸੇ ਸਾਲ ਚੋਣਾਂ ਹੋਣੀਆਂ ਹਨ, ਪਰ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਕੀ ਚੋਣਾਂ ਹੋਣਗੀਆਂ? ਇਮਰਾਨ ਖਾਨ ਲੰਬੇ ਸਮੇਂ ਤੋਂ ਤੁਰੰਤ ਚੋਣਾਂ ਦੀ ਮੰਗ ਕਰਦੇ ਆ ਰਹੇ ਹਨ?

ਜਵਾਬ- ਇਸ ਗ੍ਰਿਫ਼ਤਾਰੀ ਦਾ ਨਤੀਜਾ ਕੀ ਨਿਕਲੇਗਾ, ਇਹ ਇਸ ਗੱਲ ''''ਤੇ ਨਿਰਭਰ ਕਰਦਾ ਹੈ ਕਿ ਗ੍ਰਿਫ਼ਤਾਰੀ ਕਿੰਨੇ ਸਮੇਂ ਲਈ ਹੁੰਦੀ ਹੈ।

ਜੇਕਰ ਉਹ ਇਕ ਮਹੀਨੇ ਦੇ ਅੰਦਰ ਜ਼ਮਾਨਤ ''''ਤੇ ਬਾਹਰ ਆ ਜਾਂਦੇ ਹਨ ਤਾਂ ਇਸ ਨਾਲ ਉਨ੍ਹਾਂ ਦੀ ਸਿਆਸਤ ਹੋਰ ਮਜ਼ਬੂਤ ਹੋਵੇਗੀ।

ਪਰ ਜੇਕਰ ਉਹ ਚੋਣਾਂ ਤੋਂ ਬਾਅਦ ਤੱਕ ਗ੍ਰਿਫ਼ਤਾਰ ਰਹੇ ਤਾਂ ਇਹ ਤਹਿਰੀਕ-ਏ-ਇਨਸਾਫ਼ ਲਈ ਨਾਕਾਮੀ ਸਾਬਿਤ ਹੋ ਸਕਦੀ ਹੈ।

ਤਹਿਰੀਕ-ਏ-ਇਨਸਾਫ਼ ਵੀ ਪਾਕਿਸਤਾਨ ਦੀਆਂ ਹੋਰ ਪਾਰਟੀਆਂ ਵਾਂਗ ਇੱਕ ਵਿਅਕਤੀ ''''ਤੇ ਨਿਰਭਰ ਪਾਰਟੀ ਹੈ।

ਜਿਸ ਤਰ੍ਹਾਂ ਇਮਰਾਨ ਖ਼ਾਨ ਜਦ ਸੜਕ ''''ਤੇ ਹੁੰਦੇ ਹਨ, ਤਾਂ ਲੋਕ ਵੀ ਸੜਕਾਂ ''''ਤੇ ਨਿਕਲ ਪੈਂਦੇ ਹਨ, ਜੇਕਰ ਉਹ ਖੁਦ ਚੋਣ ਪ੍ਰਚਾਰ ''''ਚ ਨਹੀਂ ਗਏ ਤਾਂ ਪੀਟੀਆਈ ਲਈ ਇਹ ਬਹੁਤ ਔਖਾ ਸਮਾਂ ਹੋਵੇਗਾ।

ਇਸ ਦੇ ਦੋ ਕਾਰਨ ਹਨ-ਪਹਿਲਾ, ਜਦੋਂ ਉਮੀਦਵਾਰਾਂ ਨੂੰ ਟਿਕਟਾਂ ਦੇਣ ਦੀ ਗੱਲ ਆਵੇਗੀ, ਤਾਂ ਪਾਰਟੀ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।

ਦੂਜਾ, ਜਦੋਂ ਇਮਰਾਨ ਖ਼ਾਨ ਦੀ ਅਪੀਲ ਲੋਕਾਂ ਵਿੱਚ ਨਹੀਂ ਹੋਵੇਗੀ ਤਾਂ ਪਾਰਟੀ ਨੂੰ ਨੁਕਸਾਨ ਝੱਲਣਾ ਪੈ ਸਕਦਾ ਹੈ।

ਇਮਰਾਨ ਖ਼ਾਨ ਦੀ ਗ੍ਰਿਫ਼ਤਾਰੀ
Getty Images

''''ਪਾਕਿਸਤਾਨ ''''ਚ ਵਧੇਗੀ ਸਿਆਸੀ ਅਸਥਿਰਤਾ''''

ਇਮਰਾਨ ਦੀ ਗ੍ਰਿਫ਼ਤਾਰੀ ਦਾ ਅਸਰ ਪਾਕਿਸਤਾਨ ਦੇ ਸ਼ੇਅਰ ਬਾਜ਼ਾਰ ''''ਤੇ ਵੀ ਪਿਆ।

ਮੰਗਲਵਾਰ ਨੂੰ ਸ਼ੇਅਰ ਬਾਜ਼ਾਰ ਦਾ ਸੂਚਕਾਂਕ 400 ਤੋਂ ਜ਼ਿਆਦਾ ਅੰਕਾਂ ਦੀ ਗਿਰਾਵਟ ਨਾਲ ਬੰਦ ਹੋਇਆ।

ਸ਼ੇਅਰ ਬਾਜ਼ਾਰ ਦੇ ਇੱਕ ਮਾਹਰ ਮੁਤਾਬਕ, ਦੇਸ਼ ਦੀ ਸਿਆਸੀ-ਆਰਥਿਕ ਸਥਿਤੀ ਕਾਰਨ ਸ਼ੇਅਰ ਬਾਜ਼ਾਰ ਪਹਿਲਾਂ ਹੀ ਦਬਾਅ ''''ਚ ਸੀ ਅਤੇ ਹੁਣ ਇਮਰਾਨ ਖਾਨ ਦੀ ਗ੍ਰਿਫਤਾਰੀ ਕਾਰਨ ਇਸ ''''ਚ ਹੋਰ ਗਿਰਾਵਟ ਆਈ ਹੈ।

ਉਹ ਕਹਿੰਦੇ ਹਨ ਕਿ ਬਾਜ਼ਾਰ ''''ਚ ਹਫੜਾ-ਦਫੜੀ ਦੀ ਸਥਿਤੀ ਪੈਦਾ ਹੋ ਗਈ ਅਤੇ ਇਕ ਘੰਟੇ ਦੇ ਅੰਦਰ ਹੀ ਸ਼ੇਅਰਾਂ ਦੀ ਵਿਕਰੀ ਲਈ ਮਾਰਾਮਾਰੀ ਮਚ ਗਈ ਹੈ।

ਸ਼ੇਅਰ ਬਾਜ਼ਾਰ ਦੇ ਦਲਾਲਾਂ ਨੂੰ ਖਦਸ਼ਾ ਹੈ ਕਿ ਇਮਰਾਨ ਖ਼ਾਨ ਦੀ ਗ੍ਰਿਫਤਾਰੀ ਨਾਲ ਦੇਸ਼ ''''ਚ ਸਿਆਸੀ ਅਸਥਿਰਤਾ ਵਧੇਗੀ ਅਤੇ ਇਸ ਦਾ ਸ਼ੇਅਰ ਬਾਜ਼ਾਰ ''''ਤੇ ਬੁਰਾ ਪ੍ਰਭਾਵ ਪਵੇਗਾ।

ਇਮਰਾਨ ਖਾਨ ਦੀ ਗ੍ਰਿਫਤਾਰੀ ਦੀ ਚਰਚਾ ਲੰਬੇ ਸਮੇਂ ਤੋਂ ਚੱਲ ਰਹੀ ਸੀ।

ਲਾਈਨ
BBC

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News