ਭਲਵਾਨਾਂ ਦਾ ਧਰਨਾ : ਦਿੱਲੀ ਜੰਤਰ-ਮੰਤਰ ਪਹੁੰਚਣ ਲਈ ਪੰਜਾਬ ਦੇ ਕਿਸਾਨਾਂ ਨੇ ਤੋੜੇ ਬੈਰੀਕੇਡ

Monday, May 08, 2023 - 01:18 PM (IST)

ਭਲਵਾਨਾਂ ਦਾ ਧਰਨਾ : ਦਿੱਲੀ ਜੰਤਰ-ਮੰਤਰ ਪਹੁੰਚਣ ਲਈ ਪੰਜਾਬ ਦੇ ਕਿਸਾਨਾਂ ਨੇ ਤੋੜੇ ਬੈਰੀਕੇਡ
ਜੰਤਰ-ਮੰਤਰ ਪਹੁੰਚੇ ਕਿਸਾਨ
ANI
ਪੰਜਾਬ ਸਣੇ ਹੋਰ ਸੂਬਿਆਂ ਦੇ ਕਿਸਾਨਾਂ ਨੇ ਭਲਵਾਨਾਂ ਦੇ ਪ੍ਰਦਰਸ਼ਨ ਵਿੱਚ ਉਨ੍ਹਾਂ ਦਾ ਸਮਰਥਨ ਕੀਤਾ ਹੈ

ਦਿੱਲੀ ਵਿਖੇ ਜੰਤਰ-ਮੰਤਰ ''''ਤੇ ਮਹਿਲਾ ਭਲਵਾਨਾਂ ਦੇ ਧਰਨੇ ''''ਚ ਸ਼ਾਮਲ ਹੋਣ ਲਈ ਪੰਜਾਬ ਅਤੇ ਹਰਿਆਣਾ ਤੋਂ ਕਿਸਾਨ ਅਤੇ ਹੋਰ ਕਈ ਵਰਗਾਂ ਨਾਲ ਸਬੰਧਤ ਲੋਕ ਪਹੁੰਚ ਰਹੇ ਹਨ।

ਭਾਵੇਂ ਕਿ ਦਿੱਲੀ ਪੁਲਿਸ ਵੱਲੋਂ ਕਿਸਾਨਾਂ ਨੂੰ ਰੋਕਣ ਲਈ ਬੈਰੀਕੇਡ ਲਗਾਏ ਗਏ ਸਨ ਪਰ ਕਿਸਾਨ ਉਹ ਬੈਰੀਕੇਡ ਤੋੜ ਕੇ ਜੰਤਰ-ਮੰਤਰ ਧਰਨੇ ਵਿੱਚ ਪਹੁੰਚ ਰਹੇ ਹਨ।

ਭਾਰਤ ਦੇ ਨਾਮੀ ਮਹਿਲਾ ਭਲਵਾਨ ਲੰਘੀ 23 ਅਪ੍ਰੈਲ ਤੋਂ ਦਿੱਲੀ ਦੇ ਜੰਤਰ-ਮੰਤਰ ਉੱਤੇ ਧਰਨੇ ''''ਤੇ ਬੈਠੇ ਹਨ।

ਭਲਵਾਨਾਂ ਦਾ ਇਲਜ਼ਾਮ ਹੈ ਕਿ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸਿੰਘ ਨੇ ਮਹਿਲਾ ਪਹਿਲਵਾਨਾਂ ਦਾ ਜਿਨਸੀ ਸ਼ੋਸ਼ਣ ਕੀਤਾ ਹੈ।

ਇਹ ਭਲਵਾਨ ਬ੍ਰਿਜ ਭੂਸ਼ਣ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਹਨ ਅਤੇ ਨਾਲ ਹੀ ਉਨ੍ਹਾਂ ਨੂੰ ਸਾਰੇ ਅਹੁਦਿਆਂ ਤੋਂ ਹਟਾਏ ਜਾਣ ਦੀ ਮੰਗ ਵੀ ਕਰ ਰਹੇ ਹਨ।

ਪਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਇਹਨਾਂ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸ ਰਹੇ ਹਨ।

ਦਿੱਲੀ ਪੁਲਿਸ ਨੇ ਬ੍ਰਿਜ ਭੂਸ਼ਣ ਖ਼ਿਲਾਫ਼ ਐੱਫ਼ਆਈਆਰ ਵੀ ਦਰਜ ਕੀਤੀ ਹੈ, ਪਰ ਭਲਵਾਨ ਉਸ ਦੀ ਗ੍ਰਿਫ਼ਤਾਰੀ ਤੱਕ ਧਰਨੇ ਦੇਣ ਲ਼ਈ ਅੜੇ ਹੋਏ ਹਨ।

ਧਰਨਾ ਦੇ ਰਹੇ ਇਨ੍ਹਾਂ ਭਲਵਾਨਾਂ ਨੂੰ ਪੰਜਾਬ ਤੇ ਹੋਰ ਕਈ ਸੂਬਿਆਂ ਦੇ ਕਿਸਾਨਾਂ ਅਤੇ ਖਾਪ ਪੰਚਾਇਤਾਂ ਦਾ ਸਮਰਥਨ ਮਿਲਿਆ ਹੈ।

ਇਸੇ ਸਿਲਸਿਲੇ ਵਿੱਚ ਪਿਛਲੇ ਕਈ ਦਿਨਾਂ ਤੋਂ ਕਿਸਾਨ ਵੱਡੀ ਸੰਖਿਆ ''''ਚ ਜੰਤਰ-ਮੰਤਰ ਪਹੁੰਚ ਰਹੇ ਹਨ।

ਕਿਸਾਨਾਂ ਨੇ ਚੁੱਕੇ ਬੈਰੀਕੇਡ

ਸੰਯੁਕਤ ਮੋਰਚੇ ਦਾ ਗੈਰ-ਰਾਜਨੀਤਕ ਧੜਾ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਅਗਵਾਈ ਵਿੱਚ ਜੰਤਰ ਮੰਤਰ ਪੁੱਜਿਆ। ਇਨ੍ਹਾਂ ਜਥੇਬੰਦੀਆਂ ਨਾਲ ਸਬੰਧਤ ਕਾਰਕੁਨ ਤੜਕਸਾਰ ਹੀ ਦਿੱਲੀ ਪੁੱਜਣੇ ਸ਼ੁਰੂ ਹੋ ਗਏ ਸਨ।

ਦਿੱਲੀ ਪੁਲਿਸ ਨੇ ਇੱਕ ਬਿਆਨ ਰਾਹੀ ਦੱਸਿਆ ਕਿ ਧਰਨਾਕਾਰੀਆਂ ਨੂੰ ਜੰਤਰ-ਮੰਤਰ ਧਰਨੇ ਉੱਤੇ ਜਾਣ ਦਿੱਤਾ ਜਾ ਰਿਹਾ ਹੈ। ਪਰ ਐਂਟਰੀ ਡੀਐੱਫਡਐੱਮਡੀ ਰਾਹੀ ਕਰਵਾਈ ਜਾ ਰਹੀ ਹੈ।

ਦਿੱਲੀ ਪੁਲਿਸ ਮੁਤਾਬਕ ਕਿਸਾਨ ਧਰਨੇ ਉੱਤੇ ਪਹੁੰਚਣ ਲ਼ਈ ਇੰਨੇ ਕਾਹਲ਼ੇ ਸਨ ਕਿ ਉਨ੍ਹਾਂ ਪੁਲਿਸ ਵਲੋਂ ਲਗਾਏ ਗਏ ਬੈਰੀਕੇਡ ਹਟਾ ਦਿੱਤੇ ਅਤੇ ਕੁਝ ਤਾਂ ਉਨ੍ਹਾਂ ਦੇ ਉੱਤੋਂ ਲੰਘ ਕੇ ਹੀ ਧਰਨੇ ਵਿੱਚ ਪਹੁੰਚ ਗਏ। ਦਿੱਲੀ ਪੁਲਿਸ ਨੇ ਧਰਨਾਕਾਰੀਆਂ ਨੂੰ ਸ਼ਾਂਤਮਈ ਰਹਿਣ ਦੀ ਅਪੀਲ ਵੀ ਕੀਤੀ ਹੈ।

ਇਸ ਦੌਰਾਨ ਕਿਸਾਨਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਬ੍ਰਿਜ਼ ਭੂਸ਼ਣ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ।

ਸਰਕਾਰ ਨੂੰ 21 ਮਈ ਤੱਕ ਦਾ ਅਲਟੀਮੇਟਮ

ਬੀਤੇ ਐਤਵਾਰ ਨੂੰ ਖਿਡਾਰੀਆਂ ਨੂੰ ਮਿਲਣ ਮਗਰੋਂ ਕਿਸਾਨਾਂ ਤੇ ਖਾਪ ਪੰਚਾਇਤਾਂ ਨੇ ਇੱਕ ਸਾਂਝੀ ਪ੍ਰੈੱਸ ਕਾਨਫਰੰਸ ਕਰਕੇ ਸਰਕਾਰ ਨੂੰ 21 ਮਈ ਤੱਕ ਦਾ ਅਲਟੀਮੇਟਮ ਦਿੱਤਾ ਹੈ।

ਐਤਵਾਰ ਨੂੰ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਔਰਤਾਂ ਵੀ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੀ ਅਗਵਾਈ ਵਿੱਚ ਜੰਤਰ-ਮੰਤਰ ਪਹੁੰਚੀਆਂ ਸਨ।

ਧਰਨੇ ਵਿੱਚ ਸ਼ਾਮਲ ਹੋਣ ਪਹੁੰਚੇ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਕਿਹਾ, “ਭਲਵਾਨ ਆਪਣਾ ਸੰਘਰਸ਼ ਖੁਦ ਚਲਾਉਣਗੇ। ਖਾਪ ਪੰਚਾਇਤਾਂ ਅਤੇ ਕਿਸਾਨ ਯੂਨੀਅਨਾਂ ਦੇ ਲੋਕ ਇਹਨਾਂ ਦਾ ਸਮਰਥਨ ਕਰਨਗੇ। ਅਸੀਂ ਸਰਕਾਰ ਨੂੰ ਮਜਬੂਰ ਕਰ ਦੇਵਾਂਗੇ ਕਿ ਮੁਲਜ਼ਮ ਤੋਂ ਅਸਤੀਫ਼ਾ ਲੈ ਕੇ, ਉਸ ਨੂੰ ਜੇਲ੍ਹ ਵਿੱਚ ਬੰਦ ਕੀਤਾ ਜਾਵੇ।”

ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਕਿਹਾ, “ਸਾਡਾ ਇਹ ਫੈਸਲਾ ਹੋਇਆ ਹੈ ਕਿ ਹਰ ਖਾਪ ਪੰਚਾਇਤ ਤੋਂ ਹਰ ਰੋਜ਼ ਲੋਕ ਇੱਥੇ ਆਉਣਗੇ। ਉਹ ਦਿਨ ਸਮੇਂ ਆਉਣਗੇ ਅਤੇ ਰਾਤ ਨੂੰ ਚਲੇ ਜਾਣਗੇ। ਭਲਵਾਨਾਂ ਦੀ ਕਮੇਟੀ ਹੀ ਸੰਘਰਸ਼ ਚਲਾਵੇਗੀ।”

ਰਾਕੇਸ਼ ਟਿਕੈਤ ਨੇ ਕਿਹਾ, “ਜੇਕਰ ਸਰਕਾਰ 21 ਅਪ੍ਰੈਲ ਤੱਕ ਕੋਈ ਹੱਲ ਨਹੀਂ ਕੱਢਦੀ ਤਾਂ ਅਸੀਂ ਅੱਗੇ ਦੀ ਰਣਨੀਤੀ ਬਣਾਵਾਂਗੇ।''''''''

ਖਿਡਾਰੀਆਂ ਨੇ ਕੀ ਇਲਜ਼ਾਮ ਲਗਾਏ ਹਨ?

ਭਲਵਾਨਾਂ ਦਾ ਪ੍ਰਦਰਸ਼ਨ
Getty Images
ਖਿਡਾਰੀ ਬ੍ਰਿਜ ਭੂਸ਼ਨ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ ਦੀ ਮੰਗ ''''ਤੇ ਅੜੇ ਹੋਏ ਹਨ

ਵਿਨੇਸ਼ ਫੋਗਾਟ ਸਮੇਤ ਭਾਰਤੀ ਕੁਸ਼ਤੀ ਦੇ ਕਈ ਨਾਮੀ ਭਲਵਾਨਾਂ ਨੇ ਫ਼ੈਡਰੇਸ਼ਨ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ’ਤੇ ਜਿਣਸੀ ਸ਼ੋਸ਼ਣ ਤੇ ਕੁੱਟਮਾਰ ਦੇ ਇਲਜ਼ਾਮ ਲਗਾਏ ਸਨ।

ਭਲਵਾਨਾਂ ਦਾ ਇਲਜ਼ਾਮ ਸੀ ਕਿ ਬ੍ਰਿਜ ਭੂਸ਼ਣ ਸ਼ਰਨ ਸਿੰਘ ਕੁਸ਼ਤੀ ਫ਼ੈਡਰੇਸ਼ਨ ਨੂੰ ਆਪਣੀ ਮਨਮਰਜ਼ੀ ਨਾਲ ਚਲਾਉਂਦੇ ਹਨ ਜਿਸ ਸਦਕਾ ਖਿਡਾਰੀ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਹਨ।

ਓਲੰਪਿਕ , ਏਸ਼ੀਆਈ ਖੇਡਾਂ ਅਤੇ ਰਾਸ਼ਟਰਮੰਡਲ ਖੇਡਾਂ ''''ਚ ਭਾਰਤ ਨੂੰ ਕਈ ਤਮਗੇ ਜਿਤਾਉਣ ਵਾਲੀ ਮਹਿਲਾ ਭਲਵਾਨ ਵਿਨੇਸ਼ ਫ਼ੋਗਾਟ ਨੇ ਕੁਸ਼ਤੀ ਫ਼ੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸਿੰਘ ਵਿਰੁੱਧ ਆਵਾਜ਼ ਚੁੱਕੀ ਤੇ ਕਈ ਕੁੜੀਆਂ ਨਾਲ ਉਨ੍ਹਾਂ ਦੇ ਮਾੜੇ ਰਵੱਈਏ ਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲਗਾਏ ਸਨ।

ਵਿਨੇਸ਼ ਨੇ ਕਿਹਾ ਸੀ, "ਭਾਰਤੀ ਕੁਸ਼ਤੀ ਫ਼ੈਡਰੇਸ਼ਨ ਦੇ ਪ੍ਰਧਾਨ ਨੇ ਕਈ ਕੁੜੀਆਂ ਦਾ ਜਿਨਸੀ ਸ਼ੋਸ਼ਣ ਕੀਤਾ ਹੈ।"

ਉਨ੍ਹਾਂ ਕਿਹਾ ਸੀ, "ਉਹ ਸਾਡੀ ਨਿੱਜੀ ਜ਼ਿੰਦਗੀ ਵਿੱਚ ਦਖ਼ਲਅੰਦਾਜ਼ੀ ਕਰਦੇ ਹਨ ਅਤੇ ਪਰੇਸ਼ਾਨ ਕਰਦੇ ਹਨ। ਉਹ ਸਾਡਾ ਸ਼ੋਸ਼ਣ ਕਰ ਰਹੇ ਹਨ। ਜਦੋਂ ਅਸੀਂ ਓਲੰਪਿਕ ਖੇਡਣ ਜਾਂਦੇ ਹਾਂ ਤਾਂ ਸਾਡੇ ਕੋਲ ਕੋਈ ਫਿਜ਼ੀਓ ਜਾਂ ਕੋਚ ਤੱਕ ਨਹੀਂ ਹੁੰਦੇ। ਜਦੋਂ ਅਸੀਂ ਆਵਾਜ਼ ਚੁੱਕੀ ਤਾਂ ਸਾਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ।"

ਓਲੰਪਿਕ ਮੈਡਲ ਜੇਤੂ ਰੈਸਲਰ ਸਾਕਸ਼ੀ ਮਲਿਕ ਨੇ ਕਿਹਾ, “ਪੂਰੀ ਫੈਡਰੇਸ਼ਨ ਨੂੰ ਹਟਣਾ ਚਾਹੀਦਾ ਹੈ ਤਾਂ ਜੋ ਭਲਵਾਨਾਂ ਦਾ ਭਵਿੱਖ ਸੁਰੱਖਿਅਤ ਰਹਿ ਸਕੇ। ਇੱਕ ਨਵੀਂ ਫੈਡਰੇਸ਼ਨ ਨੂੰ ਹੋਂਦ ਵਿੱਚ ਆਉਣਾ ਚਾਹੀਦਾ ਹੈ।”

“ਗੰਦਗੀ ਹੇਠਲੇ ਪੱਧਰ ਤੱਕ ਪਹੁੰਚ ਚੁੱਕੀ ਹੈ। ਅਸੀਂ ਹੁਣ ਇਸ ਮਸਲੇ ਬਾਰੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨਾਲ ਗੱਲਬਾਤ ਕਰਾਂਗੇ। ਕੁਝ ਮਸਲਿਆਂ ਬਾਰੇ ਜਾਂਚ ਹੋਣੀ ਬੇਹੱਦ ਜ਼ਰੂਰੀ ਹੈ।”

ਇਲਜ਼ਾਮਾਂ ''''ਤੇ ਕੀ ਬੋਲੇ ਬ੍ਰਿਜ ਭੂਸ਼ਣ

ਬ੍ਰਿਜ ਭੂਸ਼ਣ
ANI
ਬ੍ਰਿਜ ਭੂਸ਼ਣ ਸ਼ਰਨ ਸਿੰਘ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਅਤੇ ਭਾਜਪਾ ਸੰਸਦ ਮੈਂਬਰ ਹਨ

ਕੁਸ਼ਤੀ ਦੇ ਨਾਮੀ ਖ਼ਿਡਾਰੀਆਂ ਵਲੋਂ ਲਾਏ ਇਲਜ਼ਾਮਾਂ ਬਾਰੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਕਿਹਾ, "ਕੋਈ ਅਜਿਹਾ ਆਦਮੀ ਨਹੀਂ ਹੈ ਜੋ ਇਹ ਕਹਿ ਸਕੇ ਕਿ ਕੁਸ਼ਤੀ ਫੈਡਰੇਸ਼ਨ ਵਿੱਚ ਅਥਲੀਟਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਕੋਈ ਤਾਂ ਹੋਣਾ ਚਾਹੀਦਾ ਹੈ।”

ਉਨ੍ਹਾਂ ਖਿਡਾਰੀਆਂ ਨੂੰ ਸਵਾਲ ਕੀਤਾ, “ਕੀ ਉਨ੍ਹਾਂ ਨੂੰ ਪਿਛਲੇ 10 ਸਾਲਾਂ ਤੋਂ ਫੈਡਰੇਸ਼ਨ ਨਾਲ ਕੋਈ ਸਮੱਸਿਆ ਨਹੀਂ ਸੀ?"

ਇਹ ਦਾਅਵਾ ਕਰਦਿਆਂ ਕਿ ਕਿਸੇ ਵੀ ਐਥਲੀਟ ਦਾ ਜਿਨਸੀ ਸ਼ੋਸ਼ਣ ਨਹੀਂ ਹੋਇਆ, ਉਨ੍ਹਾਂ ਨੇ ਕਿਹਾ, "ਜੇਕਰ ਇਹ ਇਲਜ਼ਾਮ ਸੱਚ ਸਾਬਤ ਹੁੰਦਾ ਹੈ ਤਾਂ ਮੈਂ ਫਾਂਸੀ ’ਤੇ ਚੜ੍ਹਨ ਲਈ ਤਿਆਰ ਹਾਂ।"

ਲਾਈਨ
BBC

ਕੀ ਹੈ ਮਾਮਲਾ?

  • ਭਾਰਤੀ ਕੁਸ਼ਤੀ ਦੇ ਕਈ ਨਾਮੀ ਭਲਵਾਨਾਂ ਨੇ ਰੈਸਲਿੰਗ ਫ਼ੈਡਰੇਸ਼ਨ ਆਫ਼ ਇੰਡੀਆ ਦੇ ਪ੍ਰਧਾਨ ਬ੍ਰਿਜ ਭੂਸ਼ ਸ਼ਰਨ ਸਿੰਘ ’ਤੇ ਜਿਣਸੀ ਸ਼ੋਸ਼ਣ ਤੇ ਕੁੱਟਮਾਰ ਦੇ ਇਲਜ਼ਾਮ ਲਗਾਏ ਸਨ।
  • ਭਲਵਾਨਾਂ ਦਾ ਇਲਜ਼ਾਮ ਸੀ ਕਿ ਬ੍ਰਿਜ ਭੂਸ਼ਣ ਸ਼ਰਨ ਸਿੰਘ ਕੁਸ਼ਤੀ ਫ਼ੈਡਰੇਸ਼ਨ ਨੂੰ ਆਪਣੀ ਮਨਮਰਜ਼ੀ ਨਾਲ ਚਲਾਉਂਦੇ ਹਨ ਜਿਸ ਸਦਕਾ ਖਿਡਾਰੀ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਹਨ।
  • ਖਿਡਾਰੀਆਂ ਨੇ ਕਿਹਾ ਕਿ ਬਿੱਜ ਭੂਸ਼ਣ ਸ਼ਰਨ ਸਿੰਘ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਵਿੱਚ ਦਖ਼ਲਅੰਦਾਜ਼ੀ ਕਰਦੇ ਹਨ ਅਤੇ ਪਰੇਸ਼ਾਨ ਕਰਦੇ ਹਨ।
  • ਉਨ੍ਹਾਂ ਦੀ ਮੰਗ ਹੈ ਕੀ ਰੈਸਲਿੰਗ ਫੈਡਰੇਸ਼ਨ ਦੇ ਪ੍ਰਧਾਨ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਤੇ ਫੈਡਰੇਸ਼ਨ ਦੇ ਸਾਰੇ ਮੈਂਬਰਾਂ ਨੂੰ ਬਦਲਿਆ ਜਾਵੇ।
  • ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਕਿਹਾ ਹੈ ਕਿ ਕਿਸੇ ਵੀ ਐਥਲੀਟ ਦਾ ਜਿਨਸੀ ਸ਼ੋਸ਼ਣ ਨਹੀਂ ਹੋਇਆ ਹੈ।
ਬੀਬੀਸੀ
BBC

ਹੁਣ ਤੱਕ ਮਾਮਲੇ ''''ਚ ਕੀ ਕਾਰਵਾਈ ਹੋਈ

ਭਲਵਾਨਾਂ ਦਾ ਪ੍ਰਦਰਸ਼ਨ
ANI
ਮਹਿਲਾ ਭਲਵਾਨਾਂ ਦਾ ਇਲਜ਼ਾਮ ਹੈ ਕਿ ਬ੍ਰਿਜ ਭੂਸ਼ਨ ਨੇ ਉਨ੍ਹਾਂ ਦਾ ਜਿਣਸੀ ਸ਼ੋਸ਼ਣ ਕੀਤਾ ਹੈ

ਭਲਵਾਨਾਂ ਵੱਲੋਂ ਸੁਪਰੀਮ ਕੋਰਟ ਦਾ ਰੁਖ ਕਰਨ ਮਗਰੋਂ ਦਿੱਲੀ ਪੁਲਿਸ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਦੋ ਐੱਫਆਈਆਰ ਦਰਜ ਕੀਤੀਆਂ ਸਨ।

ਮਹਿਲਾ ਪਹਿਲਵਾਨਾਂ (ਪਟੀਸ਼ਨਰਾਂ) ਦੇ ਵਕੀਲਾਂ ਵਿੱਚੋਂ ਇੱਕ ਨਰਿੰਦਰ ਹੁੱਡਾ ਨੇ ਕਿਹਾ ਸੀ, "ਜੀ ਹਾਂ, ਦਿੱਲੀ ਪੁਲਿਸ ਨੇ ਇਸ ਮਾਮਲੇ ਵਿੱਚ 2 ਐਫਆਈਆਰ ਦਰਜ ਕੀਤੀਆਂ ਹਨ। ਹੁਣ ਮਾਮਲੇ ''''ਚ ਮੁਲਜ਼ਮਾਂ ਖ਼ਿਲਾਫ਼ ਢੁੱਕਵੀਂ ਜਾਂਚ ਹੋਵੇਗੀ।”

ਪਹਿਲੀ ਐੱਫਆਈਆਰ ਇੱਕ ਨਾਬਾਲਗ਼ ਪੀੜਤ ਵੱਲੋਂ ਲਗਾਏ ਗਏ ਇਲਜ਼ਾਮਾਂ ਨਾਲ ਸਬੰਧਤ ਹੈ, ਜੋ ਪੋਕਸੋ ਐਕਟ ਦੇ ਨਾਲ ਸਬੰਧਤ ਭਾਰਤੀ ਦੰਡ ਸੰਹਿਤਾ (ਆਈਪੀਸੀ) ਦੀਆਂ ਧਾਰਾਵਾਂ ਦੇ ਨਾਲ ਦਰਜ ਕੀਤੀ ਗਈ ਹੈ।

ਹੁੱਡਾ ਨੇ ਦੱਸਿਆ, "ਦੂਜੀ ਐੱਫਆਈਆਰ ਆਈਪੀਸੀ ਦੇ ਉਸੇ ਅਪਰਾਧ ਨਾਲ ਸਬੰਧਤ ਧਾਰਾਵਾਂ ਦੇ ਤਹਿਤ ਹੋਰ ਬਾਲਗ ਸ਼ਿਕਾਇਤਕਰਤਾਵਾਂ ਵੱਲੋਂ ਦਰਜ ਕੀਤੀਆਂ ਗਈਆਂ ਸ਼ਿਕਾਇਤਾਂ ਦੀ ਵਿਆਪਕ ਜਾਂਚ ਕਰਨ ਲਈ ਦਰਜ ਕੀਤੀ ਗਈ ਹੈ।”

ਧਰਨੇ ''''ਤੇ ਬੈਠੇ ਭਲਵਾਨ ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਮੰਗ ''''ਤੇ ਅੜੇ ਹੋਏ ਹਨ।

ਐੱਫ਼ਆਈਆਰ ਦਰਜ ਕਰਨ ਦੇ ਫੈਸਲੇ ''''ਤੇ ਬ੍ਰਿਜ ਭੂਸ਼ਣ ਨੇ ਕੀ ਕਿਹਾ?

ਬ੍ਰਿਜ ਭੂਸ਼ਣ
ANI
ਬ੍ਰਿਜ ਭੂਸ਼ਣ ਆਪਣੇ ਖ਼ਿਲਾਫ਼ ਲੱਗੇ ਇਲਜ਼ਾਮਾਂ ਨੂੰ ਨਕਾਰ ਰਹੇ ਹਨ

ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਸਾਬਕਾ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਕਿਹਾ ਸੀ ਕਿ ਉਹ ਆਪਣੇ ''''ਤੇ ਲੱਗੇ ਇਲਜ਼ਾਮਾਂ ਦੀ ਜਾਂਚ ''''ਚ ਹਰ ਤਰ੍ਹਾਂ ਦਾ ਸਹਿਯੋਗ ਕਰਨ ਲਈ ਤਿਆਰ ਹਨ।

ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਖ਼ਬਰ ਏਜੰਸੀ ਏਐਨਆਈ ਨੂੰ ਕਿਹਾ ਸੀ, "ਮੈਂ ਨਿਆਂਪਾਲਿਕਾ ਦੇ ਫੈਸਲੇ ਤੋਂ ਬੇਹੱਦ ਖੁਸ਼ ਹਾਂ। ਦਿੱਲੀ ਪੁਲਿਸ ਨੂੰ ਜਾਂਚ ਮਿਲੀ ਹੈ। ਜਾਂਚ ਵਿੱਚ ਜਿੱਥੇ ਵੀ ਸਹਿਯੋਗ ਦੀ ਲੋੜ ਹੈ, ਮੈਂ ਸਹਿਯੋਗ ਕਰਨ ਲਈ ਤਿਆਰ ਹਾਂ। ਇਸ ਦੇਸ਼ ਵਿੱਚ ਨਿਆਂਪਾਲਿਕਾ ਤੋਂ ਵੱਡਾ ਕੋਈ ਨਹੀਂ ਹੈ। ਮੈਂ ਵੀ ਨਿਆਂਪਾਲਿਕਾ ਤੋਂ ਵੱਡਾ ਨਹੀਂ ਹਾਂ।"

ਉਨ੍ਹਾਂ ਕਿਹਾ, ''''''''ਮੈਂ ਸੁਪਰੀਮ ਕੋਰਟ ਤੋਂ ਵੱਡਾ ਨਹੀਂ ਹਾਂ। ਮੈਂ ਇਸ ਫੈਸਲੇ ਦਾ ਸਵਾਗਤ ਕਰਦਾ ਹਾਂ। ਜਦੋਂ ਓਵਰਸਾਈਟ ਕਮੇਟੀ ਬਣੀ ਸੀ ਤਾਂ ਵੀ ਮੈਂ ਸਵਾਲ ਨਹੀਂ ਚੁੱਕੇ ਸੀ। ਮੈਂ ਸਾਰੇ ਨਿਯਮਾਂ ਅਤੇ ਕਾਨੂੰਨਾਂ ਦੀ ਪਾਲਣਾ ਕਰਦਾ ਹਾਂ।”

“ਇਨ੍ਹਾਂ ਲੋਕਾਂ ਨੂੰ ਇੰਤਜ਼ਾਰ ਕਰਨਾ ਚਾਹੀਦਾ ਸੀ। ਇਹਨਾਂ ਨੇ ਉਡੀਕ ਨਹੀਂ ਕੀਤੀ। ਉਹ ਸੁਪਰੀਮ ਕੋਰਟ ਗਏ। ਸੁਪਰੀਮ ਕੋਰਟ ਨੇ ਨੋਟਿਸ ਲੈਂਦਿਆਂ ਇਹ ਫੈਸਲਾ ਲਿਆ ਹੈ। ਮੈਨੂੰ ਆਪਣੇ ਆਪ ’ਤੇ ਭਰੋਸਾ ਹੈ। ਮੈਨੂੰ ਆਪਣੇ ਕਰਮ ’ਤੇ ਭਰੋਸਾ ਹੈ। ਮੈਂ ਕਿਸੇ ਨਾਲ ਕੋਈ ਗਲਤ ਨਹੀਂ ਕੀਤਾ। ਮੈਨੂੰ ਇਨਸਾਫ਼ ਮਿਲੇਗਾ।”

ਪਹਿਲਾਂ ਜਨਵਰੀ ''''ਚ ਲਗਾਇਆ ਸੀ ਧਰਨਾ

ਭਲਵਾਨਾਂ ਦਾ ਪ੍ਰਦਰਸ਼ਨ
ANI
ਖਿਡਾਰੀਆਂ ਦੀ ਮੰਗ ''''ਤੇ ਬ੍ਰਿਜ ਭੂਸ਼ਣ ਖ਼ਿਲਾਫ਼ 2 ਐਫਆਰਆਰ ਦਰਜ ਹੋ ਚੁੱਕੀਆਂ ਹਨ

ਇਹ ਖਿਡਾਰੀ ਇਸ ਤੋਂ ਪਹਿਲਾਂ ਜਨਵਰੀ ਮਹੀਨੇ ਵਿੱਚ ਵੀ ਜੰਤਰ-ਮੰਤਰ ਉੱਤੇ ਧਰਨੇ ’ਤੇ ਬੈਠੇ ਸਨ।

ਕੁਝ ਦਿਨਾਂ ਦੇ ਧਰਨੇ ਨੂੰ ਖ਼ਤਮ ਕਰਵਾਉਣ ਲਈ ਉਸ ਸਮੇਂ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਖਿਡਾਰੀਆਂ ਨੂੰ ਜਾਂਚ ਅਤੇ ਕਾਰਵਾਈ ਦਾ ਭਰੋਸਾ ਦਿਵਾਇਆ ਸੀ।

ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਜਾਂਚ ਹੋਣ ਤੱਕ ਅਹੁਦੇ ਤੋਂ ਹਟਾਉਣ ਦਾ ਹੁਕਮ ਦਿੱਤਾ ਸੀ।

ਸਰਕਾਰ ਨੇ ਇੱਕ ਕਮੇਟੀ ਵੀ ਬਣਾਈ ਜਿਸ ਦੀ ਮੁਖੀ ਬਾਕਸਰ ਮੈਰੀ ਕੌਮ ਨੂੰ ਬਣਾਇਆ ਗਿਆ। ਇਸ ਕਮੇਟੀ ਦੀ ਪੂਰੀ ਰਿਪੋਰਟ ਨੂੰ ਜਨਤੱਕ ਨਹੀਂ ਕੀਤਾ ਗਿਆ ਹੈ।

ਇਸ ਮਾਮਲੇ ਵਿੱਚ ਕਾਰਵਾਈ ਤੋਂ ਅੰਸਤੁਸ਼ਟ ਖਿਡਾਰੀ 23 ਅਪ੍ਰੈਲ ਨੂੰ ਮੁੜ ਧਰਨੇ ਉੱਤੇ ਆ ਕੇ ਬੈਠ ਗਏ ਹਨ।

ਲਾਈਨ
BBC

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ)



Related News