ਅੰਮ੍ਰਿਤਸਰ: ਹਰਿਮੰਦਰ ਸਾਹਿਬ ਨੇੜੇ ਵਿਰਾਸਤੀ ਗਲਿਆਰੇ ਵਿੱਚ ਇੱਕ ਹੋਰ ਧਮਾਕਾ

Monday, May 08, 2023 - 10:18 AM (IST)

ਅੰਮ੍ਰਿਤਸਰ: ਹਰਿਮੰਦਰ ਸਾਹਿਬ ਨੇੜੇ ਵਿਰਾਸਤੀ ਗਲਿਆਰੇ ਵਿੱਚ ਇੱਕ ਹੋਰ ਧਮਾਕਾ
ਹੈਰੀਟੇਜ ਸਟ੍ਰੀਟ ਵਿੱਚ ਧਮਾਕਾ
ANI
ਧਮਾਕੇ ਵਿੱਚ ਅਜੇ ਤੱਕ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ

ਅੰਮ੍ਰਿਤਸਰ ਵਿੱਚ ਹਰਿਮੰਦਰ ਸਾਹਿਬ ਨੇੜੇ ਹੈਰੀਟੇਜ ਸਟ੍ਰੀਟ ( ਵਿਰਾਸਤੀ ਗਲਿਆਰਾ) ਵਿੱਚ ਇੱਕ ਹੋਰ ਧਮਾਕਾ ਹੋਇਆ ਹੈ।

ਪੁਲਿਸ ਮੁਤਾਬਕ ਇਹ ਧਮਾਕਾ ਅੱਜ ਸਵੇਰੇ 6 ਵਜੇ ਦੇ ਆਸ ਪਾਸ ਹੋਇਆ, ਇਹ ਉਸੇ ਥਾਂ ਉੱਤੇ ਹੋਇਆ ਹੈ, ਜਿੱਥੇ ਸ਼ਨੀਵਾਰ ਨੂੰ ਇੱਕ ਘੱਟ ਸਮਰੱਥਾ ਵਾਲਾ ਧਮਾਕਾ ਹੋਇਆ ਸੀ।

ਪੁਲਿਸ ਦਾ ਕਹਿਣਾ ਹੈ ਕਿ ਫਿਲਹਾਲ ਸਥਿਤੀ ਕਾਬੂ ਵਿੱਚ ਹੈ ਅਤੇ ਜਾਂਚ ਜਾਰੀ ਹੈ। ਇਸ ਧਮਾਕੇ ਵਿੱਚ ਅਜੇ ਤੱਕ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ।

ਖ਼ਬਰ ਏਜੰਸੀ ਏਐਨਆਈ ਨਾਲ ਗੱਲ ਕਰਦਿਆਂ ਅਮ੍ਰਿਤਸਰ ਦੇ ਏਡੀਸੀਪੀ ਮਹਿਤਾਬ ਸਿੰਘ ਨੇ ਕਿਹਾ, ''''''''ਅਸੀਂ (ਧਮਾਕੇ ਦੀ) ਪੁਸ਼ਟੀ ਕਰਦੇ ਹਾਂ। ਇੱਥੇ ਸਥਿਤੀ ਠੀਕ ਹੈ।''''''''

''''''''ਐਂਟੀ-ਸੈਬੋਟੇਜ, ਬੰਬ ਸਕੁਐਡ ਅਤੇ ਐਫਐਸਐਲ ਟੀਮਾਂ ਇੱਥੇ ਮੌਜੂਦ ਹਨ। ਇੱਕ ਵਿਅਕਤੀ ਨੂੰ ਲੱਤ ਵਿੱਚ ਮਾਮੂਲੀ ਸੱਟ ਲੱਗੀ ਹੈ।''''''''

ਅਮ੍ਰਿਤਸਰ ਦੇ ਏਡੀਸੀਪੀ ਮਹਿਤਾਬ ਸਿੰਘ
ANI
ਅਮ੍ਰਿਤਸਰ ਦੇ ਏਡੀਸੀਪੀ ਮਹਿਤਾਬ ਸਿੰਘ

ਸ਼ਨੀਵਾਰ ਰਾਤ ਨੂੰ ਵੀ ਹੋਇਆ ਸੀ ਧਮਾਕਾ

ਲੰਘੇ ਸ਼ਨੀਵਾਰ ਨੂੰ ਇਸੇ ਤਰ੍ਹਾਂ ਦਾ ਇੱਕ ਘੱਟ ਸਮਰੱਥਾ ਵਾਲਾ ਧਮਾਕਾ ਇਸੇ ਹੈਰੀਟੇਜ ਸਟ੍ਰੀਟ ਵਿੱਚ ਹੋਇਆ ਸੀ।

ਘਟਨਾ ਸਥਾਨ ਉੱਤੇ ਪਹੁੰਚੇ ਸੀਨੀਅਰ ਪੁਲਿਸ ਅਫ਼ਸਰਾਂ ਨੇ ਕਿਹਾ ਸੀ ਕਿ ਇਹ ਧਮਾਕਾ ਹਲਵਾਈ ਦੀ ਦੁਕਾਨ ਦੀ ਚਿਮਨੀ ਦੇ ਗਰਮ ਹੋ ਕੇ ਸ਼ੀਸ਼ਾ ਟੁੱਟਣ ਨਾਲ ਹੋਇਆ ਹੈ।

ਪਰ ਸ਼ਾਮ ਤੱਕ ਪੁਲਿਸ ਨੂੰ ਕੁਝ ਸ਼ੱਕੀ ਕਿਸਮ ਦੇ ਸੁਰਾਗ ਹੱਥ ਲੱਗੇ ਸਨ ਅਤੇ ਇਸ ਦੀ ਜਾਂਚ ਲਈ ਮੁਹਾਲੀ ਤੋਂ ਮਾਹਰ ਟੀਮਾਂ ਬੁਲਾਈਆਂ ਗਈਆਂ ਸਨ।

ਅਮ੍ਰਿਤਸਰ ਪੁਲਿਸ ਕਮਿਸ਼ਨਰ ਨੇ ਇੱਕ ਟਵੀਟ ਕਰਦਿਆਂ ਇਸ ਧਮਾਕੇ ਦੀ ਪੁਸ਼ਟੀ ਕੀਤੀ ਸੀ ਅਤੇ ਲਿਖਿਆ ਸੀ, ''''''''ਅੰਮ੍ਰਿਤਸਰ ''''ਚ ਧਮਾਕੇ ਨਾਲ ਜੁੜੀ ਇੱਕ ਖ਼ਬਰ ਸੋਸ਼ਲ ਮੀਡੀਆ ''''ਤੇ ਵਾਇਰਲ ਹੋ ਰਹੀ ਹੈ, ਸਥਿਤੀ ਕਾਬੂ ਹੇਠ ਹੈ।''''''''

''''''''ਘਟਨਾ ਦੇ ਤੱਥਾਂ ਨੂੰ ਪਤਾ ਕਰਨ ਲਈ ਜਾਂਚ ਜਾਰੀ ਹੈ ਅਤੇ ਘਬਰਾਉਣ ਦੀ ਕੋਈ ਲੋੜ ਨਹੀਂ ਹੈ।''''''''

''''''''ਨਾਗਰਿਕਾਂ ਨੂੰ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਕਰਦੇ ਹਾਂ, ਸੋਸ਼ਲ ਮੀਡਿਆ ਤੇ ਸਾਂਝਾ ਕਰਨ ਤੋਂ ਪਹਿਲਾਂ ਤੱਥਾਂ ਦੀ ਜਾਂਚ ਕਰੋ।''''''''

ਹੈਰੀਟੇਜ ਸਟ੍ਰੀਟ ਵਿੱਚ ਧਮਾਕਾ
@cpamritsar

ਖ਼ਬਰ ਏਜੰਸੀ ਪੀਟੀਆਈ ਦੀ ਰਿਪੋਰਟ ਮੁਤਾਬਕ, ਪੁਲਿਸ ਨੇ ਐਤਵਾਰ ਨੂੰ ਦੱਸਿਆ ਸੀ ਕਿ ਇੱਥੇ ਹਰਿਮੰਦਰ ਸਾਹਿਬ ਦੇ ਨੇੜੇ ਇੱਕ ਵਿਰਾਸਤੀ ਗਲਿਆਰੇ ''''ਤੇ ਹੋਏ ਧਮਾਕੇ ਵਿੱਚ ਇੱਕ ਵਿਅਕਤੀ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਕੁਝ ਇਮਾਰਤਾਂ ਦੇ ਸ਼ੀਸ਼ੇ ਟੁੱਟ ਗਏ।

ਹਰਿਮੰਦਰ ਸਾਹਿਬ ਦੇ ਇੱਕ ਕਿਲੋਮੀਟਰ ਦੇ ਦਾਇਰੇ ਵਿੱਚ ਇਸ ਧਮਾਕੇ ਦੀ ਆਵਾਜ਼ ਸੁਣੀ ਗਈ ਸੀ।



Related News