ਕਿੰਗ ਚਾਰਲਸ III ਦੀ ਹੋਈ ਤਾਜਪੋਸ਼ੀ, ਸਮਾਗਮ ਵਿੱਚ ਕੀ ਹੋਇਆ ਤੇ ਕੌਣ ਆਇਆ

Saturday, May 06, 2023 - 06:03 PM (IST)

ਕਿੰਗ ਚਾਰਲਸ III ਦੀ ਹੋਈ ਤਾਜਪੋਸ਼ੀ, ਸਮਾਗਮ ਵਿੱਚ ਕੀ ਹੋਇਆ ਤੇ ਕੌਣ ਆਇਆ
ਰਾਜਾ ਚਾਰਲਸ
Getty Images
ਰਾਜਾ ਚਾਰਲਸ

ਵੈਸਟਮਿੰਸਟਰ ਐਬੀ ਵਿੱਚ ਸ਼ਨੀਵਾਰ ਨੂੰ ਹੋਏ ਇੱਕ ਸਮਾਗਮ ਦੌਰਾਨ ਚਾਰਲਸ ਅਤੇ ਕਮਿਲਾ ਨੂੰ ਰਾਜਾ ਤੇ ਰਾਣੀ ਦਾ ਤਾਜ ਪਹਿਨਾਇਆ ਗਿਆ।

ਕਿੰਗ ਚਾਰਲਸ III ਨੇ ਆਪਣੇ ਦਾਦਾ ਦਾ ਲਾਲ ਮਖਮਲੀ ਚੋਲਾ ਪਾ ਕੇ ਸਹੁੰ ਚੁੱਕੀ। ਉਹਨਾਂ ਦੇ ਸਿਰ ’ਤੇ ਸੇਂਟ ਐਡਵਰਡ ਦਾ ਤਾਜ ਰੱਖਿਆ ਗਿਆ।

ਇਸ ਤੋਂ ਕੁਝ ਸਮਾਂ ਬਾਅਦ ਕਮਿਲਾ ਨੂੰ ਮਹਾਰਾਣੀ ਮੈਰੀ ਦਾ ਤਾਜ ਪਹਿਨਾਇਆ ਗਿਆ।

ਕਮਿਲਾ
PA Media
ਕਮਿਲਾ

ਸ਼ਾਹੀ ਜੋੜਾ ਕੇਂਦਰੀ ਲੰਡਨ ਰਾਹੀਂ ਇੱਕ ਜਲੂਸ ਤੋਂ ਬਾਅਦ ਡਾਇਮੰਡ ਜੁਬਲੀ ਸਟੇਟ ਕੋਚ ਵਿੱਚ ਪਹੁੰਚਿਆ ਸੀ।

ਚਾਰਲਸ ਦੀ ਤਾਜਪੋਸ਼ੀ
Getty Images

ਇਸ ਸਮਾਗਮ ਵਿੱਚ ਸ਼ਾਹੀ ਪਰਿਵਾਰ, ਮਸ਼ਹੂਰ ਹਸਤੀਆਂ ਅਤੇ ਰਾਜ ਦੇ ਮੁਖੀਆਂ ਸਮੇਤ ਲਗਭਗ 2,200 ਲੋਕਾਂ ਨੇ ਭਾਗ ਲਿਆ।

ਪ੍ਰਿੰਸ ਵਿਲੀਅਮ ਤੇ ਪ੍ਰਿੰਸੈਸ ਕੈਥਰੀਨ
Getty Images

ਮੈਂ ਇੱਥੇ ਸੇਵਾ ਲੈਣ ਲਈ ਨਹੀਂ, ਸੇਵਾ ਕਰਨ ਆਇਆ ਹਾਂ: ਕਿੰਗ ਚਾਰਲਸ

ਕਿੰਗ ਚਾਰਲਸ ਨੇ ਵੈਸਟਮਿੰਸਟਰ ਐਬੀ ਵਿੱਚ ਕਿਹਾ ਕਿ ''''ਮੈਂ ਇੱਥੇ ਸੇਵਾ ਲੈਣ ਲਈ ਨਹੀਂ ਸਗੋਂ ਸੇਵਾ ਕਰਨ ਲਈ ਆਇਆ ਹਾਂ।'''' ਇਸ ਦੌਰਾਨ ਕੈਂਟਰਬਰੀ ਦੇ ਆਰਚਬਿਸ਼ਪ ਇੰਗਲੈਂਡ ਵਿੱਚ ਵੱਖ-ਵੱਖ ਧਰਮਾਂ ਦੇ ਲੋਕਾਂ ਦੀ ਮੌਜੂਦਗੀ ਬਾਰੇ ਬੋਲੇ।

ਉਹਨਾਂ ਕਿਹਾ ਕਿ ਚਰਚ ਆਫ਼ ਇੰਗਲੈਂਡ "ਅਜਿਹਾ ਮਾਹੌਲ ਤਿਆਰ ਕਰਨਾ ਜਾਰੀ ਰੱਖੇਗਾ ਜਿੱਥੇ ਹਰ ਧਰਮ ਦੇ ਲੋਕ ਆਜ਼ਾਦੀ ਨਾਲ ਰਹਿ ਸਕਣ।"

ਇਸ ਤੋਂ ਬਾਅਦ ਕਿੰਗ ਚਾਰਲਸ ਨੂੰ ਸਹੁੰ ਚੁਕਾਈ ਗਈ।

ਕਿੰਗ ਚਾਰਲਸ ਦੀ ਤਾਜਪੋਸ਼ੀ
Getty Images

ਉਹਨਾਂ ਨੇ ਕਿੰਗ ਚਾਰਲਸ ਨੂੰ ਪੁੱਛਿਆ ਕਿ ਕੀ ਉਹ ਆਪਣੇ ਰਾਜ ਦੌਰਾਨ ਕਾਨੂੰਨ ਅਤੇ ਚਰਚ ਆਫ਼ ਇੰਗਲੈਂਡ ਨੂੰ ਬਰਕਰਾਰ ਰੱਖੇਣਗੇ।

ਇਸ ਤੋਂ ਬਾਅਦ, ਰਾਜਾ ਨੇ ਪਵਿੱਤਰ ਇੰਜੀਲ ''''ਤੇ ਆਪਣਾ ਹੱਥ ਰੱਖ ਕੇ ਸਹਿਮਤੀ ਦਿੱਤੀ।

ਕਿੰਗ ਚਾਰਲਸ ਦੇ ਤਾਜਪੋਸ਼ੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਦੁਨੀਆ ਭਰ ਦੀਆਂ ਮਸ਼ਹੂਰ ਹਸਤੀਆਂ ਪਹੁੰਚੀਆਂ ਸਨ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਸਮੇਚ ਦੇਸ਼ ਦੇ ਸੱਤ ਸਾਬਕਾ ਨੇਤਾਵਾਂ ਨੇ ਵੀ ਸਮਾਗਮ ਵਿੱਚ ਹਾਜ਼ਰੀ ਲਗਵਾਈ।

ਇਸ ਮੌਕੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਅਤੇ ਅਮਰੀਕਾ ਦੀ ਪਹਿਲੀ ਮਹਿਲਾ ਜਿਲ ਬਾਈਡਨ ਵੀ ਮੌਜੂਦ ਰਹੇ। ਪੂਰੀ ਰਾਜਾ ਸ਼ਾਹੀ ਚਿੱਟੇ ਪਹਿਰਾਵੇ ਵਿੱਚ ਸੀ।

ਰਿਸ਼ੀ ਸੁਨਕ ਤੇ ਉਨ੍ਹਾਂ ਦੀ ਪਤਨੀ
Getty Images

ਕਿੰਗ ਚਾਰਲਸ ਦੇ ਤਾਜ ਬਾਰੇ ਜਾਣੋ

ਰਾਜਾ ਚਾਰਲਸ
Getty Images
ਰਾਜਾ ਚਾਰਲਸ

ਕਰੀਬ 360 ਸਾਲ ਪੁਰਾਣਾ ਇਹ ਤਾਜ 22 ਕੈਰੇਟ ਸੋਨੇ ਦਾ ਬਣਿਆ ਹੈ।

ਇਹ 30 ਸੈਂਟੀਮੀਟਰ ਤੋਂ ਵੱਧ ਲੰਬਾ ਹੈ। ਇਸਦਾ ਭਾਰ ਲਗਭਗ ਦੋ ਕਿਲੋ 230 ਗ੍ਰਾਮ ਹੈ।

ਇਸ ਤਾਜ ਨੂੰ ਇਸ ਤੋਂ ਪਹਿਲਾਂ ਮਹਾਰਾਣੀ ਐਲਿਜ਼ਾਬੈਥ II ਨੇ 1953 ਵਿੱਚ ਆਪਣੀ ਤਾਜਪੋਸ਼ੀ ਮੌਕੇ ਪਹਿਨਿਆ ਸੀ।

ਪਿਛਲੇ 70 ਸਾਲਾਂ ਵਿੱਚ ਸ਼ਾਇਦ ਹੀ ਇਹ ਤਾਜ ਲੰਡਨ ਦੇ ਟਾਵਰ ਤੋਂ ਬਾਹਰ ਨਿਕਲਿਆ ਹੋਵੇ।

ਇਸ ਤਾਜ ਵਿੱਚ 444 ਰਤਨ ਜੜੇ ਹੋਏ ਹਨ। ਇਸ ਵਿੱਚ ਮਹਿੰਗੇ ਨੀਲਮ, ਰੂਬੀ ਅਤੇ ਪੁਖਰਾਜ ਸ਼ਾਮਲ ਹਨ।

ਇਨ੍ਹਾਂ ਵਿੱਚੋਂ ਜ਼ਿਆਦਾਤਰ ਹਲਕੇ ਨੀਲੇ ਰੰਗ ਦੇ ਸਮੁੰਦਰੀ ਰਤਨ ਹਨ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News