ਹਨੀ ਟਰੈਪ: ਕਿਸ ਲਾਲਚ ਵਿੱਚ ਫ਼ਸ ਜਾਂਦੇ ਹਨ ਵੱਡੇ- ਵੱਡੇ ਅਧਿਕਾਰੀ
Saturday, May 06, 2023 - 04:33 PM (IST)
5 ਮਈ ਨੂੰ ਖ਼ਬਰ ਆਈ ਕਿ ਮਹਾਰਾਸ਼ਟਰ ਦੇ ਅੱਤਵਾਦ ਵਿਰੋਧੀ ਦਸਤੇ (ਏਟੀਐਸ) ਨੇ ਡਿਫ਼ੈਂਸ ਰਿਸਰਚ ਐਂਡ ਡਿਵੈਲਪਮੈਂਟ (ਡੀਆਰਡੀਓ) ਦੇ ਇੱਕ ਵਿਗਿਆਨੀ ਨੂੰ ਗ੍ਰਿਫ਼ਤਾਰ ਕੀਤਾ ਹੈ।
ਉਨ੍ਹਾਂ ''''ਤੇ ਪਾਕਿਸਤਾਨ ਲਈ ਕਥਿਤ ਤੌਰ ''''ਤੇ ਜਾਸੂਸੀ ਕਰਨ ਦਾ ਇਲਜ਼ਾਮ ਲਗਾਉਂਦਿਆਂ ਏਟੀਐੱਸ ਨੇ ਕਿਹਾ, ''''''''ਇਹ ''''ਹਨੀ ਟਰੈਪ'''' ਦਾ ਮਾਮਲਾ ਹੈ ਅਤੇ ਪੁਣੇ ''''ਚ ਕੰਮ ਕਰਨ ਵਾਲੇ ਪ੍ਰਦੀਪ ਕੁਰੂਲਕਰ ਨਾਂ ਦੇ ਸੀਨੀਅਰ ਵਿਗਿਆਨੀ ਵਟਸਐਪ ਅਤੇ ਵੀਡੀਓ ਕਾਲਾਂ ਰਾਹੀਂ ਇੱਕ ਪਾਕਿਸਤਾਨੀ ਏਜੰਟ ਦੇ ਸੰਪਰਕ ''''ਚ ਸਨ।"
ਮਾਮਲੇ ਦੀ ਜਾਂਚ ਚੱਲ ਰਹੀ ਹੈ ਪਰ ਇਸ ਤੋਂ ਪਹਿਲਾਂ ''''ਹਨੀ ਟਰੈਪ'''' ਨਾਲ ਜੁੜੇ ਕੁਝ ਅਹਿਮ ਸਵਾਲਾਂ ਦੇ ਜਵਾਬ ਲੱਭਣੇ ਜ਼ਰੂਰੀ ਹਨ।
ਇਹ ਅਹਿਮ ਇਸ ਲਈ ਵੀ ਹੈ ਕਿਉਂਕਿ ਅਜਿਹਾ ਮਾਮਲਾ ਪਹਿਲੀ ਵਾਰ ਨਹੀਂ ਹੋਇਆ ਹੈ।
ਕੁਝ ਮਹੀਨੇ ਪਹਿਲਾਂ, ਨਵੰਬਰ 2022 ਵਿੱਚ, ਦਿੱਲੀ ਪੁਲਿਸ ਨੇ ਭਾਰਤੀ ਵਿਦੇਸ਼ ਮੰਤਰਾਲੇ ਲਈ ਕੰਮ ਕਰਦੇ ਇੱਕ ਡਰਾਈਵਰ ਨੂੰ ਕਥਿਤ ਤੌਰ ''''ਤੇ ਇਸ ਲਈ ਗ੍ਰਿਫ਼ਤਾਰ ਕੀਤਾ ਸੀ ਕਿਉਂਕਿ ਜਦੋਂ ਸੁਰੱਖਿਆ ਏਜੰਸੀਆਂ ਨੇ ਪੁਲਿਸ ਨੂੰ ਚੇਤਾਵਨੀ ਦਿੱਤੀ ਸੀ ਕਿ ਸੰਭਾਵਨਾ ਸੀ ਕਿ ਡਰਾਈਵਰ ''''ਹਨੀ ਟਰੈਪ'''' ਕੀਤੇ ਜਾਣ ਤੋਂ ਬਾਅਦ ਪਾਕਿਸਤਾਨ ਵਿੱਚ ਕਿਸੇ ਨੂੰ ਖੁਫ਼ੀਆ ਜਾਣਕਾਰੀ ਦੇ ਰਿਹਾ ਹੋ ਸਕਦਾ ਸੀ।
ਕੀ ਹੁੰਦਾ ਹੈ ''''ਹਨੀ ਟਰੈਪ''''
ਜਾਸੂਸੀ ਦੇ ਇਤਿਹਾਸ ਵਿੱਚ ਸ਼ਾਇਦ ਸਭ ਤੋਂ ਮਸ਼ਹੂਰ ''''ਹਨੀ ਟਰੈਪ'''' ਜਾਸੂਸ ਮਾਤਾ ਹਾਰੀ ਨੂੰ ਦੱਸਿਆ ਜਾਂਦਾ ਹੈ, ਜੋ ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਬਹੁਤ ਮਸ਼ਹੂਰ ਹੋਈ ਸੀ।
ਨੀਦਰਲੈਂਡ ਦੀ ਮਾਰਗਰੇਟ ਮੈਕਲਿਓਡ, ਜੋ ਕਿ ''''ਮਨਮੋਹਕ'''' ਨੱਚਣ ਦੀ ਕਲਾ ਦੀ ਮਾਹਰ ਸੀ, ਨੂੰ ਬਾਅਦ ਵਿੱਚ ਇੱਕ ਫਰਾਂਸੀਸੀ ਗੋਲੀਬਾਰੀ ਦਸਤੇ ਨੇ ਕਥਿਤ ਤੌਰ ''''ਤੇ ਗੋਲੀ ਮਾਰ ਦਿੱਤੀ ਗਈ ਸੀ ਕਿਉਂਕਿ ਉਹ ਜਰਮਨ ਫ਼ੌਜਾਂ ਲਈ ਜਾਸੂਸੀ ਕਰਦੀ ਸੀ। ਉਹ ਫਰਾਂਸੀਸੀ-ਬ੍ਰਿਟਿਸ਼ ਅਫ਼ਸਰਾਂ ਦੇ ਨਜ਼ਦੀਕ ਹੋ ਕੇ ਜਾਣਕਾਰੀ ਇਕੱਠੀ ਕਰਦੀ ਸੀ।
ਪ੍ਰਸਿੱਧ ਨਾਵਲਕਾਰ ਪਾਉਲੋ ਕੋਏਲਹੋ ਦੇ ਨਾਵਲ ''''ਦਿ ਜਾਸੂਸੀ'''' ਵਿੱਚ ਮਾਤਾ ਹਾਰੀ ਮੁੱਖ ਪਾਤਰ ਹੈ। ਉਹ ਲਿਖਦੇ ਹਨ, "ਜਦੋਂ ਮਾਤਾ ਹਾਰੀ ਪੈਰਿਸ ਪਹੁੰਚੀ ਤਾਂ ਉਸ ਕੋਲ ਪੈਸੇ ਨਹੀਂ ਸਨ ਪਰ ਛੇਤੀ ਹੀ ਉਹ ਪੈਰਿਸ ਦੇ ਸਮਾਜ ਵਿੱਚ ਸਭ ਤੋਂ ਵੱਧ ਫੈਸ਼ਨੇਬਲ ਅਤੇ ਆਕਰਸ਼ਕ ਔਰਤਾਂ ਵਿੱਚੋਂ ਇੱਕ ਬਣ ਗਈ।"
“ਬਹੁਤੇ ਅਧਿਕਾਰੀ ਜਾਂ ਫ਼ੌਜੀ ਅਫ਼ਸਰ ਉਨ੍ਹਾਂ ਨਾਲ ਆਪਣੀ ਦੋਸਤੀ ਦੇ ਕਿੱਸੇ ਸਣਾਉਂਦੇ ਥੱਕਦੇ ਨਹੀਂ ਸਨ।"
ਹਾਲਾਂਕਿ, ਇਤਿਹਾਸ ਅਨੁਸਾਰ ਮਾਤਾ ਹਾਰੀ ''''ਤੇ ਲੱਗੇ ''''ਹਨੀ ਟਰੈਪ'''' ਦੇ ਇਲਜ਼ਾਮ ਕਦੇ ਵੀ ਪੂਰੀ ਤਰ੍ਹਾਂ ਸਾਬਤ ਨਹੀਂ ਹੋ ਸਕੇ ਪਰ ਫ਼ਿਰ ਵੀ ਫਰਾਂਸ ਸਰਕਾਰ ਵੱਲੋਂ ਉਨ੍ਹਾਂ ਨੂੰ ਸਜ਼ਾ ਦਿੱਤੀ ਗਈ ਕਿਉਂਕਿ ਮਾਮਲਾ ਕਥਿਤ ਤੌਰ ''''ਤੇ ਅਤਿ ਗੁਪਤ ਦਸਤਾਵੇਜ਼ਾਂ ਦਾ ਦੁਸ਼ਮਣ ਤੱਕ ਪੁੱਜਣ ਦਾ ਸੀ।
ਅਸਲ ਵਿੱਚ, ''''ਹਨੀ ਟਰੈਪਿੰਗ'''' ਦੀ ਪ੍ਰਕਿਰਿਆ ਦਾ ਮਤਲਬ ਇੱਕ ਰੋਮਾਂਟਿਕ ਜਾਂ ਜਿਨਸੀ ਸਬੰਧ ਬਣਾ ਕੇ ਕਿਸੇ ਨੂੰ ਨਿਸ਼ਾਨਾ ਬਣਾਕੇ, ਉਸ ਤੋਂ ਖ਼ੁਫ਼ੀਆ ਜਾਣਕਾਰੀ ਕੱਢਣੀ ਹੈ।
ਇਹ ਜਾਣਕਾਰੀ ਜਾਂ ਤਾਂ ਵੱਡੀ ਰਕਮ ਦੇ ਲੈਣ-ਦੇਣ ਲਈ ਵਰਤੀ ਜਾਂਦੀ ਹੈ ਜਾਂ ਫ਼ਿਰ ਸਿਆਸੀ ਕਾਰਨਾਂ ਕਰਕੇ ਇਸ ਵਿੱਚ ਜਾਸੂਸੀ ਸ਼ਾਮਲ ਹੁੰਦੀ ਹੈ।
ਪਿਛਲੇ ਦੋ ਦਹਾਕਿਆਂ ਵਿੱਚ ਭਾਰਤ ਸਮੇਤ ਕਈ ਦੇਸ਼ਾਂ ਵਿੱਚ ‘ਹਨੀ ਟਰੈਪ’ ਦੇ ਕਈ ਮਾਮਲੇ ਵੀ ਦਰਜ ਹੋਏ ਹਨ, ਜਿੱਥੇ ਨਾਜਾਇਜ਼ ਵਸੂਲੀ ਜਾਂ ਬਲੈਕਮੇਲ ਵੀ ਕੀਤਾ ਗਿਆ ਹੈ।
ਕੈਮਬ੍ਰਿਜ ਡਿਕਸ਼ਨਰੀ ਮੁਤਾਬਕ, "ਹਨੀ ਟਰੈਪ ਕੋਈ ਲੋਕਾਂ ਨੂੰ ਲੁਭਾਉਣ ਵਾਲੀ ਚੀਜ਼ ਹੁੰਦੀ ਹੈ ਅਤੇ ਉਨ੍ਹਾਂ ਨੂੰ ਭਰਮਾਇਆ ਜਾਂਦਾ ਹੈ। ਹਨੀ ਟਰੈਪ ਦੇ ਜਾਲ ਨੂੰ ਜਾਸੂਸੀ ਲਈ ਵੀ ਵਰਤਿਆ ਜਾਂਦਾ ਹੈ"।
ਜਾਸੂਸੀ ਲਈ ''''ਹਨੀ ਟਰੈਪ''''
ਵਿਦੇਸ਼ਾਂ ਤੋਂ ਪਹਿਲਾਂ ਭਾਰਤ ਵਿੱਚਲੇ ''''ਹਨੀ ਟਰੈਪ'''' ਦੇ ਮਾਮਲਿਆਂ ਦੀ ਗੱਲ ਕਰਦੇ ਹਾਂ।
ਬੀ ਰਮਨ ਨੇ ਕਿਤਾਬ ''''ਦਿ ਕਾਓ ਬੁਆਏਜ਼ ਆਫ਼ ਰਾਅ: ਡਾਊਨ ਮੈਮੋਰੀ ਲੇਨ'''' ਵਿੱਚ ਇੱਕ ਬਹੁਤ ਮਸ਼ਹੂਰ ਕਹਾਣੀ ਦਾ ਸੰਕੇਤ ਦਿੱਤਾ ਹੈ, ਜਿਸ ਮੁਤਾਬਕ ਮਾਸਕੋ ਵਿੱਚ ਤਾਇਨਾਤ ਇੱਕ ਨੌਜਵਾਨ ਭਾਰਤੀ ਡਿਪਲੋਮੈਟ ਨੂੰ ਇੱਕ ਰੂਸੀ ਡਾਂਸਰ ਨਾਲ ਪਿਆਰ ਹੋ ਗਿਆ ਸੀ।
ਜਦੋਂ ਰੂਸ ਦੀ ਖੁਫ਼ੀਆ ਏਜੰਸੀ ਕੇਜੀਬੀ ਨੇ ਉਸ ਡਾਂਸਰ ਰਾਹੀਂ ਉਸ ਡਿਪਲੋਮੈਟ ਤੋਂ ਕੁਝ ਜਾਣਕਾਰੀ ਲੈਣੀ ਚਾਹੀ ਤਾਂ ਉਸ ਨੇ ਸਾਫ਼ ਇਨਕਾਰ ਕਰ ਦਿੱਤਾ ਅਤੇ ਦਿੱਲੀ ਆ ਕੇ ਪ੍ਰਧਾਨ ਮੰਤਰੀ ਨਹਿਰੂ ਨੂੰ ਸਾਰੀ ਗੱਲ ਦੱਸ ਦਿੱਤੀ।
ਡਿਪਲੋਮੈਟ ਨੂੰ ਵਧੇਰੇ ਸਾਵਧਾਨ ਰਹਿਣ ਦੀ ਚੇਤਾਵਨੀ ਦੇ ਕੇ ਮਾਫ਼ ਕਰ ਦਿੱਤਾ ਗਿਆ ਸੀ। ਪਰ ਇਸ ਨੇ ਇੱਕ ਸਬਕ ਸਿਖਾਇਆ, ਉਦੋਂ ਤੋਂ ਭਾਰਤੀ ਵਿਦੇਸ਼ ਸੇਵਾ ਦੇ ਸਾਰੇ ਅਧਿਕਾਰੀਆਂ ਨੂੰ "ਦੂਜੇ ਦੇਸ਼ਾਂ ਵਿੱਚ ਅਜਿਹੇ ਕਿਸੇ ਵੀ ਲਾਲਚ ਤੋਂ ਬਚਣ ਲਈ ਨਿਰਦੇਸ਼ ਦਿੱਤੇ ਗਏ ਸਨ, ਜੋ ਅੱਜ ਤੱਕ ਜਾਰੀ ਹੈ"।
''''ਹਨੀ ਟਰੈਪਿੰਗ'''' ਬਾਰੇ ਖਾਸ ਗੱਲਾਂ
- ''''ਹਨੀ ਟਰੈਪਿੰਗ'''' ਦਾ ਅਰਥ ਰੋਮਾਂਟਿਕ ਜਾਂ ਜਿਨਸੀ ਸਬੰਧ ਬਣਾ ਕੇ ਕਿਸੇ ਨੂੰ ਨਿਸ਼ਾਨਾ ਬਣਾਕੇ ਖ਼ੁਫ਼ੀਆ ਜਾਣਕਾਰੀ ਕੱਢਣੀ ਹੈ
- 1980 ਦੇ ਦਹਾਕੇ ''''ਚ ਭਾਰਤ ''''ਚ ਕਥਿਤ ''''ਹਨੀ ਟਰੈਪ'''' ਦਾ ਮਾਮਲਾ ਸੁਰਖੀਆਂ ''''ਚ ਸੀ।
- ਸਾਲ 2009 ਤੋਂ 2010 ਦਰਮਿਆਨ ਵਿਦੇਸ਼ੀ ਜਾਸੂਸਾਂ ਨੂੰ ਲੈ ਕੇ ਅਮਰੀਕਾ ਅਤੇ ਬਰਤਾਨੀਆ ਵਿੱਚ ਰੌਲਾ-ਰੱਪਾ ਪਿਆ
- ਸੈਟੇਲਾਈਟ ਅਤੇ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਦੇ ਯੁੱਗ ਤੋਂ ਪਹਿਲਾਂ, ਜਾਸੂਸੀ ਸਿਰਫ਼ ਮਨੁੱਖ ਜ਼ਰੀਏ ਹੀ ਕੀਤੀ ਜਾ ਸਕਦੀ ਸੀ
ਬਰਤਾਨਵੀ ਇਤਿਹਾਸਕਾਰ ਰਿਚਰਡ ਡੇਕਨ ਆਪਣੀ ਕਿਤਾਬ ''''ਸਪਿਕਲੋਪੀਡੀਆ'''' ਵਿੱਚ ਲਿਖਦੇ ਹਨ, "ਸ਼ੀਤ ਯੁੱਧ ਦੌਰਾਨ, ਰੂਸ ਦੀ ਕੇਜੀਬੀ ਖੁਫ਼ੀਆ ਏਜੰਸੀ ਦੀਆਂ ‘ਮੋਜ਼ਨੋ’ ਕੋਡਨੇਮ ਵਾਲੀਆਂ ਔਰਤ ਜਸੂਸਾਂ ਦਾ ਇਸਤੇਮਾਲ ਵਿਦੇਸ਼ੀ ਅਧਿਕਾਰੀਆਂ ਨਾਲ ਨਜ਼ਦੀਕੀ ਵਧਾਕੇ ਉਨ੍ਹਾਂ ਨਾਲ ਗੁਪਤ ਰਿਸ਼ਤੇ ਕਾਇਮ ਕਰ ਅਤੇ ਫ਼ਿਰ ਖੁਫ਼ੀਆ ਦਸਤਾਵੇਜ਼ਾਂ ਨੂੰ ਹਾਸਿਲ ਕਰਦੀਆਂ ਸਨ।"
ਸਾਲ 2009 ਤੋਂ 2010 ਦਰਮਿਆਨ ਵਿਦੇਸ਼ੀ ਜਾਸੂਸਾਂ ਨੂੰ ਲੈ ਕੇ ਅਮਰੀਕਾ ਅਤੇ ਬਰਤਾਨੀਆ ਵਿੱਚ ਰੌਲਾ-ਰੱਪਾ ਪਿਆ ਸੀ।
ਵੱਕਾਰੀ ਵਿਦੇਸ਼ ਨੀਤੀ ਜਰਨਲ ਨੇ ਲਿਖਿਆ, "ਐੱਮਆਈ5 (ਯੂਕੇ ਦੀ ਖੁਫ਼ੀਆ ਏਜੰਸੀ) ਸੈਕਸ ਨੂੰ ਲੈ ਕੇ ਚਿੰਤਤ ਹੈ। ਪਿਛਲੇ ਸਾਲ ਇਸ ਨੇ ਬਰਤਾਨਵੀ ਬੈਂਕਾਂ, ਵੱਡੇ ਕਾਰੋਬਾਰਾਂ ਅਤੇ ਵਿੱਤੀ ਸੰਸਥਾਵਾਂ ''''ਤੇ ਚੀਨੀ ਜਾਸੂਸੀ ਤੋਂ ਖਤਰਾ'''' ਸਿਰਲੇਖ ਵਾਲਾ 14 ਪੰਨਿਆਂ ਦਾ ਦਸਤਾਵੇਜ਼ ਪ੍ਰਕਾਸ਼ਿਤ ਕੀਤਾ ਹੈ।”
“ਇਸ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਚੀਨੀ ਜਾਸੂਸ ਪੱਛਮੀ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾ ਸਕਦੇ ਹਨ, ਜਿਨ੍ਹਾਂ ਨਾਲ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਅਤੇ ਬਲੈਕਮੇਲ ਕੀਤਾ ਜਾ ਸਕਦਾ ਹੈ।”
ਅਮਰੀਕੀ ਸਰਕਾਰ ਵੱਲੋਂ ਇਸ ਸਬੰਧੀ ਇੱਕ ਵਿਸਤ੍ਰਿਤ ਰਿਪੋਰਟ ਵੀ ਤਿਆਰ ਕੀਤੀ ਗਈ ਸੀ, ਜਿਸ ਵਿੱਚ ਇਸ ਦਾ ਸਪਸ਼ਟ ਜ਼ਿਕਰ ਕੀਤਾ ਗਿਆ ਹੈ।
ਭਾਰਤ ਵਿੱਚ ''''ਹਨੀ ਟਰੈਪ''''
1980 ਦੇ ਦਹਾਕੇ ''''ਚ ਭਾਰਤ ''''ਚ ਕਥਿਤ ''''ਹਨੀ ਟਰੈਪ'''' ਦਾ ਮਾਮਲਾ ਉਦੋਂ ਸੁਰਖੀਆਂ ''''ਚ ਸੀ ਜਦੋਂ ਰਿਸਰਚ ਐਂਡ ਐਨਾਲਿਸਿਸ ਵਿੰਗ (ਰਾਅ) ਦੇ ਅਧਿਕਾਰੀ ਕੇਵੀ ਉਨੀਕ੍ਰਿਸ਼ਨਨ ''''ਤੇ ਅਮਰੀਕਾ ਦੀ ਖੁਫ਼ੀਆ ਏਜੰਸੀ ਸੀਆਈਏਸੀ ਦੀ ਇੱਕ ਜਾਸੂਸ ਜ਼ਰੀਏ ''''ਹਨੀ ਟਰੈਪ'''' ਹੋਣ ਦਾ ਇਲਜ਼ਾਮ ਲੱਗਿਆ ਸੀ।
ਰਿਪੋਰਟਾਂ ਮੁਤਾਬਕ ਇਹ ਮਹਿਲਾ ਜਾਸੂਸ ਪੈਨਐੱਮ ਏਅਰਵੇਜ਼ ''''ਚ ਏਅਰ ਹੋਸਟੈੱਸ ਸੀ।
ਕੇਵੀ ਉਨੀਕ੍ਰਿਸ਼ਨਨ, ਉਨ੍ਹੀਂ ਦਿਨੀਂ ਚੇਨਈ ਵਿੱਚ ਰਾਅ ਬ੍ਰਾਂਚ ਵਿੱਚ ਤੈਨਾਤ ਸਨ ਅਤੇ ਕਥਿਤ ਤੌਰ ''''ਤੇ ਐੱਲਟੀਟੀਈ ਦੀਆਂ ਗਤੀਵਿਧੀਆਂ ''''ਤੇ ਨਜ਼ਰ ਰੱਖ ਰਹੇ ਸਨ।
1987 ਵਿੱਚ ਭਾਰਤ ਅਤੇ ਸ੍ਰੀਲੰਕਾ ਦਰਮਿਆਨ ਹੋਏ ਸ਼ਾਂਤੀ ਸਮਝੌਤੇ ਤੋਂ ਕੁਝ ਸਮਾਂ ਪਹਿਲਾਂ ਕੇਵੀ ਉਨੀਕ੍ਰਿਸ਼ਨਨ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ।
ਸਿੰਗਾਪੁਰ ਯੂਨੀਵਰਸਿਟੀ ਦੇ ਕੌਮਾਂਤਰੀ ਸਬੰਧਾਂ ਅਤੇ ਕੂਟਨੀਤੀ ਦੇ ਪ੍ਰੋਫ਼ੈਸਰ ਕੇਪੀ ਬਾਜਪਾਈ ਦੇ ਮੁਤਾਬਿਕ, "ਸੈਟੇਲਾਈਟ ਜ਼ਰੀਏ ਜਾਣਕਾਰੀ ਇਕੱਠਾ ਕਰਨ, ਸੂਚਨਾ ਤਕਨਾਲੋਜੀ ਅਤੇ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਦੇ ਯੁੱਗ ਤੋਂ ਪਹਿਲਾਂ, ਜਾਸੂਸੀ ਸਿਰਫ਼ ਮਨੁੱਖ ਜ਼ਰੀਏ ਹੀ ਕੀਤੀ ਜਾ ਸਕਦੀ ਸੀ। ਕਿਉਂਕਿ ਵਿਦੇਸ਼ਾਂ ਵਿੱਚ ਬਹੁਤ ਘੱਟ ਲੋਕ ਤਾਇਨਾਤ ਹੁੰਦੇ ਸਨ ਤੇ ਦੂਜੇ ਦੇਸ਼ ਉਨ੍ਹਾਂ ਉੱਤੇ ਖ਼ਾਸ ਨਜ਼ਰ ਰੱਖਦੇ ਸਨ।"
ਹਾਲ ਹੀ ਦੇ ਦਹਾਕਿਆਂ ਵਿੱਚ, ਪਾਕਿਸਤਾਨ ਦੇ ਇਸਲਾਮਾਬਾਦ ਵਿੱਚ ਤੈਨਾਤ ਭਾਰਤੀ ਵਿਦੇਸ਼ ਸੇਵਾ ਦੀ ਪ੍ਰੈਸ-ਸੂਚਨਾ ਸਕੱਤਰ ਮਾਧੁਰੀ ਗੁਪਤਾ ਦਾ ਮਾਮਲਾ ਬਹੁਤ ਵੱਧ ਗਿਆ ਸੀ।
ਉਨ੍ਹਾਂ ਨੂੰ 2010 ਵਿੱਚ, ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਗ੍ਰਿਫ਼ਤਾਰ ਕੀਤਾ ਸੀ। ਇਲਜ਼ਾਮ ਸੀ ਪਾਕਿਸਤਾਨ ਦੀ ਖੁਫ਼ੀਆ ਏਜੰਸੀ, ਆਈਐੱਸਆਈ ਨੂੰ ਸੰਵੇਦਨਸ਼ੀਲ ਜਾਣਕਾਰੀ ਦੇਣਾ।
ਸਾਲ 2018 ''''ਚ ਹੇਠਲੀ ਅਦਾਲਤ ਨੇ ਉਨ੍ਹਾਂ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ ਸੀ ਪਰ ਨਾਲ ਹੀ ਉਨ੍ਹਾਂ ਨੂੰ ਜ਼ਮਾਨਤ ''''ਤੇ ਰਿਹਾਅ ਕਰ ਦਿੱਤਾ ਸੀ।
ਅਦਾਲਤ ਨੇ ਆਪਣੇ ਹੁਕਮ ਵਿੱਚ ਕਿਹਾ ਸੀ, "ਮਾਧੁਰੀ ਗੁਪਤਾ ਨੇ ਰੱਖਿਆ ਮੰਤਰਾਲੇ ਅਤੇ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਤੈਨਾਤੀ ਦੀ ਜਾਣਕਾਰੀ ਪਾਕਿਸਤਾਨੀ ਜਾਸੂਸਾਂ ਨੂੰ ਦਿੱਤੀ ਸੀ।"
ਹਾਲਾਂਕਿ 2021 ''''ਚ 64 ਸਾਲਾ ਮਾਧੁਰੀ ਗੁਪਤਾ ਦੀ ਮੌਤ ਤੋਂ ਬਾਅਦ ਇਹ ਮਾਮਲਾ ਵੀ ਖ਼ਤਮ ਹੋ ਗਿਆ। ਵੈਸੇ, ਭਾਰਤ ਨੇ ''''ਹਨੀ ਟਰੈਪ'''' ਦੇ ਵਧਦੇ ਮਾਮਲਿਆਂ ''''ਤੇ ਵਧੇਰੇ ਚੌਕਸ ਰਹਿਣ ਦੀ ਗੱਲ ਨੂੰ ਦੁਹਰਾਇਆ ਹੈ।
ਮਿਸਾਲ ਦੇ ਤੌਰ ’ਤੇ ਸਾਲ 2019 ਵਿੱਚ ਰਾਜ ਸਭਾ ਵਿੱਚ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ, ਰੱਖਿਆ ਰਾਜ ਮੰਤਰੀ ਸ਼੍ਰੀਪਦ ਨਾਇਕ ਨੇ ਕਿਹਾ ਸੀ, "ਪਾਕਿਸਤਾਨ ਦੀ ਆਈਐੱਸਆਈ ਏਜੰਸੀ ਭਾਰਤੀ ਬਲਾਂ ਦੇ ਅਧਿਕਾਰੀਆਂ ਨੂੰ ''''ਹਨੀ ਟਰੈਪ'''' ਕਰਨ ਦੀਆਂ ਕੋਸ਼ਿਸ਼ਾਂ ਨੂੰ ਵਧਾ ਰਹੀ ਹੈ। ਇਸ ਲਈ ਸਾਰਿਆਂ ਨੂੰ ਹੋਰ ਸੁਚੇਤ ਰਹਿਣ ਦੀ ਲੋੜ ਹੈ।"
ਜ਼ਿਕਰਯੋਗ ਹੈ ਕਿ ਇਸ ਦੇ ਕੁਝ ਮਹੀਨਿਆਂ ਬਾਅਦ ਹੀ ਭਾਰਤੀ ਫ਼ੌਜ ਨੇ ਆਪਣੇ ਜਵਾਨਾਂ ਨੂੰ ਆਪਣੇ ਮੋਬਾਈਲ ਫ਼ੋਨਾਂ ਤੋਂ ਫੇਸਬੁੱਕ, ਟਿੱਕਟਾਕ, ਟਰੂਕਾਲਰ ਅਤੇ ਇੰਸਟਾਗ੍ਰਾਮ ਸਮੇਤ 89 ਐਪਸ ਨੂੰ ਡਿਲੀਟ ਕਰਨ ਦੇ ਹੁਕਮ ਦਿੱਤੇ ਸਨ।
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)