ਸਚਿਨ ਤੇਂਦੁਲਕਰ: ਜੇ ਟੀ-20 ਦੇ ਦੌਰ ’ਚ ਨੌਜਵਾਨ ਖਿਡਾਰੀ ਹੁੰਦੇ ਤਾਂ ਕਿਵੇਂ ਖੇਡਦੇ, ਜਾਣੋ ਸਚਿਨ ਦਾ ਦਿਲਚਸਪ ਜਵਾਬ
Monday, Apr 24, 2023 - 10:17 AM (IST)


ਅੱਜ ਜਦੋਂ ਸੋਸ਼ਲ ਮੀਡੀਆ ਸਚਿਨ ਤੇਂਦੁਲਕਰ ਦੇ 50ਵੇਂ ਜਨਮ ਦਿਨ ਦੇ ਜਸ਼ਨਾਂ ਵਿੱਚ ਡੁੱਬਿਆ ਹੋਇਆ ਹੈ, ਮੈਨੂੰ ਸਚਿਨ ਨਾਲ ਜੁੜੀ ਇੱਕ ਘਟਨਾ ਯਾਦ ਆ ਰਹੀ ਹੈ ਜੋ ਇੱਕ ਦਹਾਕੇ ਤੋਂ ਵੀ ਵੱਧ ਪੁਰਾਣੀ ਹੈ।
ਇਹ ਉਸ ਸਮੇਂ ਦੀ ਗੱਲ ਹੈ ਜਦੋਂ ਭਾਰਤ ਨੇ 2011 ਵਨਡੇ ਵਿਸ਼ਵ ਕੱਪ ਜਿੱਤਿਆ ਸੀ। ਉਸ ਸਮੇਂ ਤੇਂਦੁਲਕਰ ਅੰਤਰਰਾਸ਼ਟਰੀ ਕ੍ਰਿਕਟ ''''ਚ ਸੈਂਕੜਿਆਂ ਦਾ ਸੈਂਕੜਾ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।
ਇੱਕ ਦਿਨ ਮੇਰੇ ਦੋਸਤ ਦੇ ਸੱਤ ਸਾਲ ਦੇ ਬੇਟੇ ਨੇ ਪੁੱਛਿਆ, ''''ਸਚਿਨ ਨੇ ਆਈਪੀਐਲ ਵਿੱਚ ਕਿੰਨੇ ਸੈਂਕੜੇ ਲਗਾਏ ਹਨ?''''
ਇਹ ਇੱਕ ਬਹੁਤ ਹੀ ਮਾਸੂਮ ਸਵਾਲ ਸੀ, ਜਿਸ ਉੱਤੇ ਨਾ ਤਾਂ ਇਤਿਹਾਸ ਦਾ ਪਰਛਾਵਾਂ ਸੀ ਅਤੇ ਨਾ ਹੀ ਵਿਰਸੇ ਦਾ ਬੋਝ। ਮੈਂ ਥੋੜਾ ਝਿਜਕਦਿਆਂ ਕਿਹਾ... ''''ਹਮ...ਇੱਕ''''। ਬੱਚੇ ਨੇ ਹੈਰਾਨੀ ਨਾਲ ਪੁੱਛਿਆ, ''''ਬਸ ਇੱਕ?''''
ਉਸ ਦੇ ਮਾਸੂਮ ਜਿਹੇ ਸਵਾਲ ''''ਤੇ ਮੈਂ ਬੇਸ਼ੱਕ ਹੈਰਾਨ ਹੋਈ, ਪਰ ਮੈਨੂੰ ਖੁਸ਼ੀ ਵੀ ਹੋਈ।
ਉਸ ਸਕੂਲੀ ਬੱਚੇ ਨੇ 2011 ਵਿਸ਼ਵ ਕੱਪ ਵਿੱਚ ਸਚਿਨ ਦੀਆਂ ਧਮਾਕੇਦਾਰ ਪਾਰੀਆਂ ਦੇਖੀਆਂ ਸਨ। ਫਿਰ ਵੀ ਉਸ ਦੀਆਂ ਨਜ਼ਰਾਂ ''''ਚ ਸਚਿਨ ਤੇਂਦੁਲਕਰ ਦਾ ਉਹੀ ਅਕਸ ਸੀ, ਜਦਕਿ ਉਸ ਸਮੇਂ ਕ੍ਰਿਕਟ ਦੇ ਇਤਿਹਾਸ ''''ਚ ਸਚਿਨ ਤੇਂਦੁਲਕਰ ਭਾਰਤ ਦੇ ਸਭ ਤੋਂ ਵੱਡੇ ਸਟਾਰ ਸਨ।
ਕ੍ਰਿਕਟ ਦੇ ''''ਭਗਵਾਨ''''

ਇਹ ਸੋਸ਼ਲ ਮੀਡੀਆ ਅਤੇ ਆਪਣੇ ਆਪ ਦੇ ਪ੍ਰਚਾਰ ਤੋਂ ਪਹਿਲਾਂ ਦਾ ਦੌਰ ਸੀ। ਅੱਜ ਜਦੋਂ ਸਚਿਨ ਤੇਂਦੁਲਕਰ ਮੁੰਬਈ ਇੰਡੀਅਨਜ਼ ਟੀਮ ਦੇ ਡਗ-ਆਊਟ ''''ਚ ਪਹੁੰਚਦੇ ਹਨ, ਜਾਂ ਇਸ਼ਤਿਹਾਰਾਂ ਅਤੇ ਇੰਸਟਾਗ੍ਰਾਮ ''''ਤੇ ਦਿਖਾਈ ਦਿੰਦੇ ਹਨ, ਤਾਂ ਮੇਰੇ ਦਿਮਾਗ ਵਿਚ ਇਹ ਸਵਾਲ ਉੱਠਦਾ ਹੈ ਕਿ ਹੁਣ ਸੱਤ ਸਾਲ ਦੇ ਬੱਚੇ ਸਚਿਨ ਤੇਂਦੁਲਕਰ ਨੂੰ ਕਿਸ ਨਜ਼ਰ ਨਾਲ ਦੇਖਦੇ ਹੋਣਗੇ?
ਇਸ ਸਾਲ ਨਵੰਬਰ ਵਿੱਚ ਸਚਿਨ ਤੇਂਦੁਲਕਰ ਸਰਗਰਮ ਕ੍ਰਿਕਟ ਤੋਂ ਸੰਨਿਆਸ ਦੇ ਦਸ ਸਾਲ ਪੂਰੇ ਕਰ ਲੈਣਗੇ।
ਨੌਜਵਾਨਾਂ ਲਈ, ਉਹ ਮਹਿਜ਼ ਇੱਕ ਅਜਿਹੇ ਸਾਬਕਾ ਖਿਡਾਰੀ ਹਨ ਜਿਨ੍ਹਾਂ ਬਾਰੇ ਸਿਆਣੇ ਲੋਕ ਕਹਿੰਦੇ ਹਨ ਕਿ ਉਹ ਬਹੁਤ ਸ਼ਾਨਦਾਰ ਖਿਡਾਰੀ ਸਨ।
ਉਨ੍ਹਾਂ ਲਈ ਸਚਿਨ 1989 ਤੋਂ 2013 ਤੱਕ ਦੇ ਦੌਰ ਵਾਲੇ ਕ੍ਰਿਕਟ ਦੇ ਭਗਵਾਨ ਨਹੀਂ ਹਨ, ਜਿਵੇਂ ਕਿ ਅਕਸਰ ਹੀ ਉਨ੍ਹਾਂ ਨੂੰ ਉਨ੍ਹਾਂ ਦੇ ਕਰੋੜਾਂ ਕ੍ਰਿਕਟ ਪ੍ਰਸ਼ੰਸਕ ਯਾਦ ਕਰਦੇ ਹਨ। ਅੱਜ ਦੇ ਨੌਜਵਾਨਾਂ ਲਈ ਉਹ 2023 ਵਾਲੇ ਸਾਬਕਾ ਕ੍ਰਿਕਟਰ ਹਨ।
ਅੱਜ ਦੇ ਨੌਜਵਾਨ ਧੋਨੀ, ਕੋਹਲੀ ਅਤੇ ਰੋਹਿਤ ਸ਼ਰਮਾ ਦੇ ਯੁੱਗ ਵਿੱਚ ਵੱਡੇ ਹੋਏ ਹਨ, ਜੋ ਮੈਦਾਨ ਦੇ ਚਾਰੇ ਪਾਸੇ ਸ਼ਾਟ ਲਗਾਉਣ ਵਾਲੀ ਬੱਲੇਬਾਜ਼ੀ ਕਰਦੇ ਹਨ।
ਟੀ-20 ਦੇ ਦੌਰ ''''ਚ ਇਨ੍ਹਾਂ ਨੌਜਵਾਨਾਂ ਨੇ ਇਨ੍ਹਾਂ ਖਿਡਾਰੀਆਂ ਨੂੰ ਹਰ ਗੇਂਦ ''''ਤੇ ਜ਼ਬਰਦਸਤ ਸ਼ਾਟ ਮਾਰਦੇ ਦੇਖਿਆ ਹੈ, ਜੋ ਕਈ ਵਾਰ ਮੈਦਾਨ ਦੇ ਉਨ੍ਹਾਂ ਖੂੰਜਿਆਂ ਤੱਕ ਪਹੁੰਚ ਜਾਂਦਾ ਹੈ, ਜਿਸ ਬਾਰੇ ਉਹ ਜਾਣਦੇ ਹਨ ਕਿ ਤੇਂਦੁਲਕਰ ਨੇ ਅਜਿਹਾ ਸ਼ਾਟ ਨਹੀਂ ਖੇਡਿਆ ਸੀ।
ਸਚਿਨ ਦੇ ਜਾਦੂਈ ਅੰਕੜੇ

ਅਜਿਹਾ ਨਹੀਂ ਹੈ ਕਿ ਸਚਿਨ ਤੇਂਦੁਲਕਰ ਨੇ ਟੀ-20 ਮੈਚ ਨਹੀਂ ਖੇਡੇ। ਉਹ ਛੇ ਸੀਜ਼ਨ ਤੱਕ ਮੁੰਬਈ ਇੰਡੀਅਨਜ਼ ਲਈ ਖੇਡੇ ਹਨ।
ਸਚਿਨ ਨੇ 78 ਮੈਚਾਂ ਵਿੱਚ 2334 ਦੌੜਾਂ ਬਣਾਈਆਂ ਹਨ। ਇਨ੍ਹਾਂ ਵਿੱਚ ਪੰਜਾਹ ਅਰਧ ਸੈਂਕੜੇ ਅਤੇ ਇੱਕ ਸੈਂਕੜਾ ਸ਼ਾਮਲ ਹੈ। ਆਈਪੀਐਲ ਦੇ ਇਨ੍ਹਾਂ 78 ਮੈਚਾਂ ਵਿੱਚ ਸਚਿਨ ਤੇਂਦੁਲਕਰ ਦਾ ਸਟ੍ਰਾਈਕ ਰੇਟ 119.31 ਅਤੇ ਔਸਤ 34.83 ਦੌੜਾਂ ਦਾ ਸੀ।
ਜਦੋਂ ਆਈਪੀਐੱਲ ਸ਼ੁਰੂ ਹੋਇਆ ਸੀ ਤਾਂ ਸਚਿਨ ਤੇਂਦੁਲਕਰ ਆਪਣੇ ਅੰਤਰਰਾਸ਼ਟਰੀ ਕਰੀਅਰ ਦੇ 19ਵੇਂ ਸਾਲ ''''ਚ ਸਨ।
ਆਈਪੀਐਲ ਦੇ ਪਹਿਲੇ ਸੀਜ਼ਨ ਦੌਰਾਨ ਉਹ 35 ਸਾਲ ਦੇ ਹੋ ਗਏ ਸਨ। ਆਈਪੀਐਲ ਵਿੱਚ ਸਚਿਨ ਤੇਂਦੁਲਕਰ ਦਾ ਸਭ ਤੋਂ ਵਧੀਆ ਸੀਜ਼ਨ 2010 ਦਾ ਰਿਹਾ ਸੀ।
ਉਦੋਂ ਮੁੰਬਈ ਇੰਡੀਅਨਜ਼ ਦੀ ਟੀਮ ਪਹਿਲੀ ਵਾਰ ਫਾਈਨਲ ਵਿੱਚ ਪਹੁੰਚੀ ਸੀ। ਹਾਲਾਂਕਿ ਉਹ ਫਾਈਨਲ ਵਿੱਚ ਚੇਨਈ ਸੁਪਰ ਕਿੰਗਜ਼ ਤੋਂ ਹਾਰ ਗਏ ਸਨ।
ਉਸ ਸਮੇਂ 37 ਸਾਲਾ ਤੇਂਦੁਲਕਰ ਨੇ ਟੀ-20 ਮੈਚਾਂ ''''ਚ 180 ਦਾ ਜਾਦੂਈ ਅੰਕੜਾ ਪਾਰ ਕੀਤਾ ਸੀ।
ਇਹ ਟੀ-20 ਵਿੱਚ ਕਿਸੇ ਬੱਲੇਬਾਜ਼ ਦੀ ਔਸਤ ਅਤੇ ਉਸ ਦੀ ਸਟ੍ਰਾਈਕ ਰੇਟ ਦਾ ਜੋੜ ਹੁੰਦਾ ਹੈ, ਜਿਸ ਨਾਲ ਟੀ-20 ਮੈਚਾਂ ਬੱਲੇਬਾਜ਼ ਦੇ ਪਰਫੌਰਮੈਂਸ ਦਾ ਪਤਾ ਲਗਾਇਆ ਜਾਂਦਾ ਹੈ।
2010 ਵਿੱਚ, ਸਚਿਨ ਤੇਂਦੁਲਕਰ ਆਈਪੀਐਲ ਦੇ ਪਲੇਅਰ ਆਫ਼ ਦਿ ਟੂਰਨਾਮੈਂਟ ਬਣੇ ਸਨ। ਉਨ੍ਹਾਂ ਨੇ ਉਸ ਸੀਜ਼ਨ ਵਿੱਚ 47.53 ਦੀ ਔਸਤ ਅਤੇ 132.61 ਦੀ ਸਟ੍ਰਾਈਕ ਰੇਟ ਨਾਲ 618 ਦੌੜਾਂ ਬਣਾਈਆਂ। ਇਹ ਆਈਪੀਐਲ ਵਿੱਚ ਉਨ੍ਹਾਂ ਦਾ ਸਰਵੋਤਮ ਪ੍ਰਦਰਸ਼ਨ ਰਿਹਾ।
ਸਚਿਨ ਅੱਜ ਕਿਹੋ ਜਿਹੇ ਬੱਲੇਬਾਜ਼ ਹੁੰਦੇ?

ਸਚਿਨ ਤੇਂਦੁਲਕਰ ਕ੍ਰਿਕਟਰਾਂ ਦੀ ਉਸ ਪੀੜ੍ਹੀ ਨਾਲ ਸਬੰਧਤ ਹਨ ਜਦੋਂ ਚਿੱਟੀ ਗੇਂਦ ਵਾਲੇ ਟੀ-20 ਮੈਚ, ਲਾਲ ਗੇਂਦ ਵਾਲੇ ਵਨਡੇ ਅਤੇ ਟੈਸਟ ਮੈਚ ''''ਤੇ ਹਾਵੀ ਹੋਣ ਲੱਗੇ ਸਨ। ਕਮਾਈ ਤੇ ਪ੍ਰਸਿੱਧੀ ਦੇ ਮਾਮਲੇ ਵਿੱਚ ਟੀ-20 ਦਾ ਵਧੇਰੇ ਬੋਲਬਾਲਾ ਹੁੰਦਾ ਜਾ ਰਿਹਾ ਸੀ।
ਕੁਝ ਸਾਲ ਪਹਿਲਾਂ, ਸਚਿਨ ਤੇਂਦੁਲਕਰ ਦੇ 47ਵੇਂ ਜਨਮਦਿਨ ਦੇ ਨੇੜੇ-ਤੇੜੇ ਈਐਸਪੀਐਨ ਕ੍ਰਿਕਇੰਫ਼ੋ (ESPNcricinfo) ਲਈ ਇੱਕ ਇੰਟਰਵਿਊ ਦੌਰਾਨ ਮੈਂ ਸਚਿਨ ਨੂੰ ਪੁੱਛਿਆ ਸੀ ਕਿ ਜੇਕਰ ਅੱਜ ਉਨ੍ਹਾਂ ਦੀ ਉਮਰ 25 ਸਾਲ ਛੋਟੀ ਹੁੰਦੀ ਤਾਂ ਉਹ ਕਿਸ ਤਰ੍ਹਾਂ ਦੇ ਬੱਲੇਬਾਜ਼ ਹੁੰਦੇ?
ਸਚਿਨ ਤੇਂਦੁਲਕਰ ਨੇ ਕਿਹਾ ਕਿ ਉਹ ਆਪਣੀ ਬੱਲੇਬਾਜ਼ੀ ''''ਚ ਕੋਈ ਬਦਲਾਅ ਨਹੀਂ ਕਰਦੇ। ਕੋਈ ਰੈਂਪਸ਼ਾਟ ਨਾ ਲਗਾਉਂਦੇ। ਕੋਈ ਵੀ ਸਵਿੱਚ ਹਿੱਟ ਨਾ ਲਗਾਉਂਦੇ।
ਸਚਿਨ ਨੇ ਕਿਹਾ ਕਿ ਉਨ੍ਹਾਂ ਨੇ ਯੂ-ਟਿਊਬ ''''ਤੇ ਆਪਣੀਆਂ ਸ਼ੁਰੂਆਤੀ ਪਾਰੀ ਦੀਆਂ ਵੀਡੀਓਜ਼ ਦੇਖੀਆਂ ਹਨ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਬੱਲੇਬਾਜ਼ੀ ਦੇ ਇਨ੍ਹਾਂ ਨਵੇਂ ਤਰੀਕਿਆਂ ਦੀ ਲੋੜ ਨਹੀਂ ਪੈਂਦੀ।
ਉਨ੍ਹਾਂ ਨੇ ਦੱਸਿਆ ਕਿ ਇੱਕ ਨੌਜਵਾਨ ਖਿਡਾਰੀ ਵਜੋਂ ਵੀ ਉਨ੍ਹਾਂ ਕੋਲ ਉਹ ਜ਼ਹਿਨੀਅਤ ਅਤੇ ਸ਼ਾਟਸ ਸਨ, ਜੋ ਉਨ੍ਹਾਂ ਨੂੰ ਇੱਕ ਸਫਲ ਟੀ-20 ਕ੍ਰਿਕਟਰ ਬਣਾ ਦਿੰਦੇ।
ਮੇਰੇ ਸਵਾਲ ਦੇ ਜਵਾਬ ਵਿੱਚ ਸਚਿਨ ਤੇਂਦੁਲਕਰ ਨੇ ਕਿਹਾ ਸੀ, "ਜੇਕਰ ਮੈਂ ਉਸੇ ਤਰੀਕੇ ਨਾਲ ਖੇਡਦਾ ਰਹਿੰਦਾ (ਜਿਵੇਂ ਉਹ ਖੇਡਦੇ ਸਨ), ਤਾਂ ਪਿੱਚ ਤੋਂ ਬਾਉਂਡਰੀ ਲਾਈਨ ਸਿਰਫ਼ 70 ਗਜ਼ ਦੀ ਦੂਰੀ ''''ਤੇ ਹੈ।"
ਕਰਿਸ਼ਮਾਈ ਬੱਲੇਬਾਜ਼

ਉਨ੍ਹਾਂ ਕਿਹਾ ਕਿ ਗੇਂਦ ਨੂੰ ਵਾਰ-ਵਾਰ ਬਾਊਂਡਰੀ ਤੋਂ ਬਾਹਰ ਬਾਹਰ ਭੇਜਣ ਦਾ ਆਤਮਵਿਸ਼ਵਾਸ ਹਾਸਲ ਕਰਨ ਲਈ, "ਤੁਹਾਨੂੰ ਪਿੱਚ ਦੇ ਸੁਭਾਅ ਮੁਤਾਬਕ ਕੋਸ਼ਿਸ਼ ਕਰਦੇ ਰਹਿਣਾ ਹੋਵੇਗਾ। ਹਰ ਪਿੱਚ ਵੱਖਰੀ ਹੁੰਦੀ ਹੈ। ਤੁਹਾਨੂੰ ਆਪਣੇ ਆਪ ਨੂੰ ਪਿੱਚ ਦੇ ਹਿਸਾਬ ਨਾਲ ਖੇਡਣ ਲਈ ਢਾਲਣਾ ਪੈਂਦਾ ਹੈ। ਮੈਂ ਆਪਣੇ ਜ਼ਹਿਨ ਅਤੇ ਖੇਡ ਨੂੰ ਪਿਚ ਦਾ ਮਿਜਾਜ਼ ਸਮਝ ਕੇ ਬਦਲ ਲੈਂਦਾ।''''''''
ਮੈਂ ਸਚਿਨ ਤੇਂਦੁਲਕਰ ਦੇ ਜਿੰਨੇ ਵੀ ਇੰਟਰਵਿਊ ਲਏ ਹਨ, ਹਰ ਵਾਰ ਮੈਨੂੰ ਇਹ ਮਹਿਸੂਸ ਹੁੰਦਾ ਹੈ ਕਿ ਤੁਸੀਂ ਅਜਿਹੇ ਸ਼ਖਸ ਨਾਲ ਗੱਲ ਕਰ ਰਹੇ ਹੋ ਜਿਸ ਦੀਆਂ ਰਗਾਂ ਵਿੱਚ ਕ੍ਰਿਕਟ ਵਸਿਆ ਹੋਇਆ ਹੈ।
ਉਂਝ ਤਾਂ ਅੰਗਰੇਜ਼ੀ ਸ਼ਬਦ Nerd ਦਾ ਪੰਜਾਬ ਵਿੱਚ ਅਰਥ ਹੈ ''''ਪੜ੍ਹਾਕੂ'''' ਪਰ ਸਚਿਨ ਤੇਂਦੁਲਕਰ ਦੇ ਮਾਮਲੇ ਵਿੱਚ ਤੁਹਾਨੂੰ ਯਾਦ ਰੱਖਣਾ ਪਵੇਗਾ ਕਿ ਉਨ੍ਹਾਂ ਦੀ ਸਾਰੀ ਪੜ੍ਹਾਈ ਕ੍ਰਿਕਟ ਦੀ ਖੇਡ ਅਤੇ ਕ੍ਰਿਕਟ ਦੇ ਮੈਦਾਨ ਬਾਰੇ ਸੀ।
ਇਹੀ ਕਾਰਨ ਹੈ ਕਿ ਉਹ ਕਹਿੰਦੇ ਹਨ ਕਿ ਅੱਜ ਦੇ ਯੁੱਗ ਦੀ ਲੋੜ ਮੁਤਾਬਕ ਉਹ ਹਰ ਗੇਂਦ ''''ਤੇ ਰਨ ਬਣਾਉਣ ਦਾ ਕੋਈ ਨਾ ਕੋਈ ਤਰੀਕ ਭਾਲ਼ ਹੀ ਲੈਂਦੇ।
ਜਦੋਂ ਸਚਿਨ ਨੂੰ ਵਨਡੇ ਮੈਚਾਂ ''''ਚ ਪਾਰੀ ਦੀ ਸ਼ੁਰੂਆਤ ਕਰਨ ਲਈ ਕਿਹਾ ਗਿਆ ਸੀ ਤਾਂ ਉਨ੍ਹਾਂ ਨੇ ਅਜਿਹਾ ਹੀ ਤਾਂ ਕੀਤਾ ਸੀ।
ਆਪਣੇ ਵਨਡੇ ਕਰੀਅਰ ਦੇ ਪਹਿਲੇ ਦਸ ਸਾਲਾਂ ਵਿੱਚ ਸਚਿਨ ਤੇਂਦੁਲਕਰ ਆਪਣੇ ਦੌਰ ਦੇ ਜ਼ਿਆਦਾਤਰ ਖਿਡਾਰੀਆਂ ਨਾਲੋਂ ਕਿਤੇ ਵੱਧ ਸਟ੍ਰਾਈਕ ਰੇਟ (86.78) ਨਾਲ ਦੌੜਾਂ ਬਣਾ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ 24 ਸੈਂਕੜੇ ਅਤੇ 44 ਅਰਧ ਸੈਂਕੜੇ ਲਗਾਏ ਸਨ।

ਇਕ ਦਿਨ ਮੁੰਬਈ ਦੇ ਸਾਬਕਾ ਓਪਨਰ ਜ਼ੁਬਿਨ ਭਰੂਚਾ ਅਤੇ ਹੁਣ ਰਾਜਸਥਾਨ ਰਾਇਲਜ਼ ਟੀਮ ਦੇ ਹਾਈ ਪਰਫਾਰਮੈਂਸ ਡਾਇਰੈਕਟਰ ਨਾਲ ਕਿਸੇ ਹੋਰ ਮੁੱਦੇ ''''ਤੇ ਗੱਲਬਾਤ ਹੋ ਰਹੀ ਸੀ।
ਜਦੋਂ ਸਚਿਨ ਤੇਂਦੁਲਕਰ ਦੇ ਇੱਕ ਨੌਜਵਾਨ ਦੇ ਤੌਰ ''''ਤੇ ਆਈਪੀਐਲ ਫਾਰਮੈਟ ਵਿੱਚ ਢਲਣ ਬਾਰੇ ਸਵਾਲ ਪੁੱਛਿਆ ਗਿਆ, ਤਾਂ ਜ਼ੁਬਿਨ ਨੇ ਠਹਾਕਾ ਲਗਾਇਆ। ਉਨ੍ਹਾਂ ਕਿਹਾ ਕਿ "ਇਸ ਸਵਾਲ ਦਾ ਤਾਂ ਕੋਈ ਮਤਲਬ ਹੀ ਨਹੀਂ ਹੈ।''''''''
ਭਰੂਚਾ ਨੇ ਘੰਟਿਆਂ ਤੱਕ ਆਈਪੀਐੱਲ ਮੈਚਾਂ ਵਿੱਚ ''''ਬੱਲੇ ਦੀ ਮਾਰ ਨਾਲ ਗੇਂਦਾਂ ਉੱਡਦੀਆਂ'''' ਦੇਖੀਆਂ ਹਨ।
ਉਹ ਕਹਿੰਦੇ ਹਨ, "ਹਾਂ, ਕੋਈ ਵੀ ਗੇਂਦ ਨੂੰ ਹਿੱਟ ਕਰ ਸਕਦਾ ਹੈ। ਏਬੀ ਡਿਵਿਲੀਅਰਜ਼, ਕੇਵਿਨ ਪੋਲਾਰਡ... ਜਾਂ ਕੋਈ ਹੋਰ। ਇਹ ਸਾਰੇ ਬਹੁਤ ਚੰਗੇ ਖਿਡਾਰੀ ਹਨ। ਪਰ, ਸਚਿਨ ਤੇਂਦੁਲਕਰ ਦੀ ਬੱਲੇਬਾਜ਼ੀ ਦੀ ਖਾਸ ਗੱਲ ਇਹ ਹੈ ਕਿ ਉਹ ਕਿਸੇ ਵੀ ਦੌਰ ''''ਚ ਹੁੰਦੇ ਤਾਂ ਉਹ ਇੱਕ ਸਫਲ ਬੱਲੇਬਾਜ਼ ਹੁੰਦੇ। ਫਿਰ ਭਾਵੇਂ ਉਹ ਆਪਣੇ ਦੌਰ ਤੋਂ ਪਹਿਲਾਂ ਹੁੰਦੇ ਜਾਂ ਬਾਅਦ ਵਿੱਚ।"
‘ਯਕੀਨਨ ਇਹ ਜਾਦੂ ਹੀ ਸੀ’

ਜ਼ੁਬਿਨ ਭਰੂਚਾ ਕਹਿੰਦੇ ਹਨ, "ਬੱਲੇ ਨੂੰ ਛੂਹਣ ਤੋਂ ਬਾਅਦ ਜਿਸ ਤਰ੍ਹਾਂ ਗੇਂਦ ਨਿਕਲਦੀ ਸੀ... ਉਸ ਦੀ ਜੋ ਟਾਈਮਿੰਗ ਹੁੰਦੀ ਸੀ.. ਬੱਲੇ ਅਤੇ ਗੇਂਦ ਦੀ ਟੱਕਰ ਤੋਂ ਜੋ ਆਵਾਜ਼ ਨਿਕਲਦੀ ਸੀ.. ਮੈਂ ਸ਼ਬਦਾਂ ''''ਚ ਬਿਆਨ ਨਹੀਂ ਕਰ ਸਕਦਾ। ਮੈਂ ਨਹੀਂ ਜਾਣਦਾ ਕਿ ਉਹ ਕੀ ਸੀ। ਇਹ ਨਿਸ਼ਚਤ ਤੌਰ ''''ਤੇ ਉਹ ਰੱਬ ਵੱਲੋਂ ਦਿੱਤਾ ਇੱਕ ਵਰਦਾਨ ਸੀ।''''''''
"ਇਹ ਕੋਈ ਜਾਦੂਈ ਹੁਨਰ ਸੀ। ਉਹ ਗੇਂਦ ਦਾ ਇੱਕ ਪਲ਼ ਤੱਕ ਜ਼ਿਆਦਾ ਇੰਤਜ਼ਾਰ ਕਰਨਾ... ਇਹ ਬਸ ਉਨ੍ਹਾਂ ਦੇ ਨਾਲ ਹੀ ਹੋ ਸਕਦਾ ਸੀ। ਇਹ ਇੱਕ ਅਜਿਹਾ ਕਰਿਸ਼ਮਾ ਸੀ ਜਿਸ ਨੂੰ ਤੁਸੀਂ ਦੁਹਰਾ ਨਹੀਂ ਸਕਦੇ। ਕਿਸੇ ਨੂੰ ਨਹੀਂ ਸਿਖਾ ਸਕਦੇ। ਯਕੀਨਨ ਇਹ ਜਾਦੂ ਹੀ ਸੀ, ਜੋ ਬਹੁਤ ਘੱਟ ਲੋਕਾਂ ਕੋਲ ਹੁੰਦਾ ਹੈ।"
ਜਿਵੇਂ ਕਿ ਖਿਡਾਰੀਆਂ ਨਾਲ ਹੁੰਦਾ ਹੈ.. ਇੱਕ ਪੀੜ੍ਹੀ ਆਉਂਦੀ ਹੈ, ਦੂਜੀ ਪੀੜ੍ਹੀ ਚਲੀ ਜਾਂਦੀ ਹੈ। ਪਰ, ਕਿਸੇ ਖਾਸ ਪੀੜ੍ਹੀ ਦੇ ਨਾਲ ਵੱਡੇ ਹੋਏ ਲੋਕ ਹਮੇਸ਼ਾ ਇਹ ਦਾਅਵਾ ਕਰਦੇ ਹਨ ਕਿ ਉਨ੍ਹਾਂ ਦੇ ਦੌਰ ਦੇ ਖਿਡਾਰੀ ਪਹਿਲੇ ਸਮਿਆਂ ਦੇ ਖਿਡਾਰੀਆਂ ਨਾਲੋਂ ਬਿਹਤਰ ਸਨ।
ਵਧੇਰੇ ਹੁਨਰਮੰਦ, ਮਜ਼ਬੂਤ, ਤੇਜ਼ ਅਤੇ ਲਗਾਤਾਰ ਪ੍ਰਦਰਸ਼ਨ ਕਰਨ ਵਾਲੇ ਅਜਿਹੇ ਖਿਡਾਰੀ, ਜਿਨ੍ਹਾਂ ਨੇ ਉਹ ਕਰ ਦਿਖਾਇਆ ਜੋ ਭਾਰਤੀ ਕ੍ਰਿਕਟ ਦੇ ਇਤਿਹਾਸ ਵਿੱਚ ਪਹਿਲਾਂ ਕਦੇ ਨਹੀਂ ਹੋ ਸਕਿਆ ਸੀ।
ਅਸੀਂ ਕਈ ਵਾਰ ਰਵੀ ਸ਼ਾਸਤਰੀ ਨੂੰ ਇਹੀ ਕਹਿੰਦੇ ਸੁਣਿਆ ਹੈ। ਇਹੀ ਕਾਰਨ ਹੈ ਕਿ ਵਿਰਾਟ ਕੋਹਲੀ ਦੇ ਪ੍ਰਸ਼ੰਸਕ ਵਨਡੇ ਕ੍ਰਿਕਟ ''''ਚ ਉਨ੍ਹਾਂ ਦੇ ਚਾਰ ਸੈਂਕੜੇ ਹੋਰ ਲਗਾਉਣ ਦੀ ਦੁਆ ਕਰ ਰਹੇ ਹਨ, ਜਿਸ ਤੋਂ ਬਾਅਦ ਉਹ ਸਚਿਨ ਦੇ 49 ਵਨਡੇ ਸੈਂਕੜਿਆਂ ਦੇ ਵਿਸ਼ਵ ਰਿਕਾਰਡ ਨੂੰ ਪਿੱਛੇ ਛੱਡ ਦੇਣਗੇ।
ਸਚਿਨ ਤੇਂਦੁਲਕਰ ਦੇ ਦੌਰ ਦੇ ਲੋਕ ਕੋਹਲੀ ਦਾ ਸਨਮਾਨ ਕਰਦੇ ਹਨ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਦੀ ਪ੍ਰਸ਼ੰਸਾ ਵੀ ਕਰਦੇ ਹਨ। ਪਰ, ਉਨ੍ਹਾਂ ਦੋਵਾਂ ਖਿਡਾਰੀਆਂ ਦੀ ਤੁਲਨਾ ਕਰਨਾ ਠੀਕ ਨਹੀਂ ਜਾਪਦਾ।
ਆਸ਼ੀਸ਼ ਨੇਹਰਾ ਨੇ ਲਗਭਗ 10 ਸਾਲ ਪਹਿਲਾਂ ਕ੍ਰਿਕਟ ''''ਚ ਆਏ ਉਸ ਵੱਡੇ ਬਦਲਾਅ ਵੱਲ ਇਸ਼ਾਰਾ ਕੀਤਾ ਸੀ, ਜਿਸ ਕਾਰਨ ਬੱਲੇਬਾਜ਼ਾਂ ਨੂੰ ਫਾਇਦਾ ਮਿਲਿਆ।
ਨੇਹਰਾ ਨੇ ਕਿਹਾ ਸੀ, "2012 ਤੋਂ ਬਾਅਦ ਵੱਡਾ ਬਦਲਾਅ ਇਹ ਆਇਆ ਹੈ ਕਿ ਇੱਕ ਮੈਚ ਵਿੱਚ ਦੋ ਨਵੀਆਂ ਗੇਂਦਾਂ ਇਸਤੇਮਾਲ ਹੁੰਦੀਆਂ ਹਨ, ਜਿਸ ਕਾਰਨ ਗੇਂਦ ਰਿਵਰਸ ਸਵਿੰਗ ਨਹੀਂ ਹੁੰਦੀ ਹੈ। ਇਸ ਤੋਂ ਇਲਾਵਾ ਪਾਵਰ ਪਲੇ ਨਿਯਮਾਂ ਤਹਿਤ ਸਰਕਲ ਦੇ ਬਾਹਰ ਸਿਰਫ਼ ਚਾਰ ਫੀਲਡਰ ਤੈਨਾਤ ਕੀਤੇ ਜਾਂਦੇ ਹਨ। ਪਹਿਲੇ ਦਸ ਓਵਰਾਂ ਵਿੱਚ ਸਿਰਫ਼ ਦੋ ਖਿਡਾਰੀ ਹੀ ਸਰਕਲ ਦੇ ਬਾਹਰ ਤੈਨਾਤ ਹਨ।”
50,000 ਤੋਂ ਵੱਧ ਗੇਂਦਾਂ ਦਾ ਸਾਹਮਣਾ
ਤੇਂਦੁਲਕਰ ਤੋਂ ਬਾਅਦ ਦੇ ਦੌਰ ਵਿੱਚ, ਖੇਡ ਦਾ ਮਾਹੌਲ ਬੱਲੇਬਾਜ਼ਾਂ ਦੇ ਵਧੇਰੇ ਅਨੁਕੂਲ ਬਣਾ ਦਿੱਤਾ ਗਿਆ ਹੈ। 40 ਤੋਂ ਵੱਧ ਓਵਰਾਂ ਵਿੱਚ ਗੇਂਦ ਦੇ ਇਨਫੀਲਡ ਨੂੰ ਪਾਰ ਕਰਨ ''''ਤੇ ਇਸ ਨੂੰ ਚਾਰ (ਚੌਕਾ) ਹੀ ਹੋ ਜਾਂਦਾ ਹੈ।
ਦੂਜੇ ਪਾਸੇ, ਪਹਿਲਾਂ ਜਦੋਂ ਤੁਸੀਂ ਗੇਂਦ ਨੂੰ ਇਨਫੀਲਡ ਦੇ ਪਾਰ ਭੇਜਦੇ ਸੀ, ਤਾਂ ਤੁਹਾਨੂੰ ਇੱਕ ਰਨ ਮਿਲਦਾ ਸੀ ਅਤੇ ਤੁਹਾਡੇ ਤੋਂ ਸਟ੍ਰਾਈਕ ਵੀ ਖੋਹ ਲਈ ਜਾਂਦੀ ਸੀ।
ਇਸ ਬਾਰੇ ਗੱਲ ਕਰਦੇ ਹੋਏ ਤੇਂਦੁਲਕਰ ਨੇ ਕਿਹਾ ਸੀ, "ਜੇਕਰ ਸਟਰਾਈਕ ਬਦਲ ਜਾਂਦੀ ਸੀ ਤਾਂ ਨਾਨ-ਸਟਰਾਈਕਰ ਬੱਲੇਬਾਜ਼ ਦੇ ਤੌਰ ''''ਤੇ ਤੁਸੀਂ ਸ਼ਾਇਦ ਇੱਕ ਓਵਰ ਵਿੱਚ ਤਿੰਨ ਗੇਂਦਾਂ ਖੇਡਣ ਦਾ ਮੌਕਾ ਗੁਆ ਦਿੰਦੇ ਸੀ।"
ਉਨ੍ਹਾਂ ਨੇ ਕਿਹਾ ਕਿ ਨਵੇਂ ਨਿਯਮਾਂ ਅਨੁਸਾਰ, "ਤੁਹਾਨੂੰ ਤਿੰਨ ਦੌੜਾਂ ਜ਼ਿਆਦਾ ਮਿਲਦੀਆਂ ਹਨ ਅਤੇ ਸਟ੍ਰਾਈਕ ਵੀ ਤੁਹਾਡੇ ਕੋਲ ਰਹਿੰਦੀ ਹੈ। ਜ਼ਾਹਿਰ ਹੈ ਕਿ ਤੁਹਾਨੂੰ ਇਹ ਪਸੰਦ ਆਵੇਗਾ।"
ਉਨ੍ਹਾਂ ਦਾ ਇਹ ਵਿਚਾਰ ਬਿਲਕੁਲ ਸਹੀ ਵੀ ਹੈ ਅਤੇ ਪਿਆਰਾ ਵੀ ਹੈ। ਇਹ ਗੱਲ ਉਹ ਖਿਡਾਰੀ ਕਰ ਰਿਹਾ ਹੈ, ਜਿਸ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਵਿੱਚ 50,000 ਤੋਂ ਵੱਧ ਗੇਂਦਾਂ ਦਾ ਸਾਹਮਣਾ ਕੀਤਾ ਹੈ।
ਪਰ ਸੰਨਿਆਸ ਲੈਣ ਤੋਂ ਬਾਅਦ ਵੀ ਉਹ ਖਿਡਾਰੀ ਇਹੀ ਸੋਚ ਰਿਹਾ ਹੈ ਕਿ ਕਿੰਨੀ ਵਾਰ ਸਟ੍ਰਾਇਕ ਉਸ ਦੇ ਹੱਥੋਂ ਨਿਕਲ ਗਈ ਸੀ। ਜੇਕਰ ਇਹ ਨਵੇਂ ਨਿਯਮ ਉਨ੍ਹਾਂ ਦੇ ਦੌਰ ''''ਚ ਹੁੰਦੇ ਤਾਂ ਉਹ ਹੋਰ ਕਿੰਨੀਆਂ ਸਾਰੀਆਂ ਦੌੜਾਂ ਬਣਾ ਲੈਂਦੇ।
ਅੱਜ ਸਚਿਨ ਤੇਂਦੁਲਕਰ 50 ਸਾਲ ਦੇ ਹੋ ਰਹੇ ਹਨ। ਪਰ, ਜਦੋਂ ਗੱਲ ਕ੍ਰਿਕਟ ਦੀ ਆਉਂਦੀ ਹੈ, ਤਾਂ ਉਨ੍ਹਾਂ ਦਾ ਦਿਲ ਹਮੇਸ਼ਾ ਉਸ 16 ਸਾਲ ਦੇ ਮੁੰਡੇ ਵਾਂਗ ਰਹੇਗਾ, ਜੋ 15 ਨਵੰਬਰ 1989 ਨੂੰ ਕਰਾਚੀ ਦੇ ਨੈਸ਼ਨਲ ਸਟੇਡੀਅਮ ਵਿੱਚ ਖੇਡਣ ਲਈ ਉਤਰਿਆ ਅਤੇ ਭਾਰਤ ਲਈ ਖੇਡਦੇ ਹੋਏ ਆਪਣੇ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ ਕੀਤੀ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ)