ਵਲਾਦੀਮੀਰ ਲੈਨਿਨ ਨੂੰ ਸਟਾਲਿਨ ਤੋਂ ਕੀ ਪ੍ਰੇਸ਼ਾਨੀ ਸੀ, ਲੈਨਿਨ ਦਾ ਸਸਕਾਰ ਕਿਉਂ ਨਹੀਂ ਕੀਤਾ ਗਿਆ

Saturday, Apr 22, 2023 - 08:17 PM (IST)

ਵਲਾਦੀਮੀਰ ਲੈਨਿਨ ਨੂੰ ਸਟਾਲਿਨ ਤੋਂ ਕੀ ਪ੍ਰੇਸ਼ਾਨੀ ਸੀ, ਲੈਨਿਨ ਦਾ ਸਸਕਾਰ ਕਿਉਂ ਨਹੀਂ ਕੀਤਾ ਗਿਆ

ਵਲਾਦੀਮੀਰ ਇਲਿਚ ਲੈਨਿਨ ਰੂਸੀ ਕਮਿਊਨਿਸਟ ਇਨਕਲਾਬੀ ਆਗੂ ਅਤੇ ਸਿਆਸੀ ਚਿੰਤਕ ਸਨ। ਉਹ ਰੂਸੀ ਬਾਲਸ਼ਵਿਕ ਪਾਰਟੀ ਦੇ ਬਾਨੀ ਸਨ।

ਉਨ੍ਹਾਂ ਅਕਤੂਬਰ 1917 ਦੇ ਰੂਸੀ ਇਨਕਲਾਬ ਤੋਂ ਬਾਅਦ ਸੋਵੀਅਤ ਸੰਘ ਦੀ ਸਰਕਾਰ ਦੀ ਅਗਵਾਈ ਕੀਤੀ ।

ਟਾਇਮਜ਼ ਮੈਗਜ਼ੀਨ ਨੇ ਲੈਨਿਨ ਨੂੰ ਵੀਹਵੀ ਸਦੀ ਦੇ 100 ਸਭ ਤੋਂ ਪ੍ਰਭਾਵਸ਼ਾਲੀ ਆਗੂਆਂ ਵਿੱਚ ਗਿਣਿਆ ਸੀ। ਮਾਰਕਸੀ ਵਿਚਾਰਧਾਰਾ ਵਿੱਚ ਲੈਨਿਨ ਦੀ ਧਾਰਾ ਨੂੰ ਲੈਨਿਨਵਾਦ ਕਿਹਾ ਜਾਂਦ ਹੈ।

22 ਅਕਤੂਬਰ ਲੈਲਿਨ ਦਾ ਜਨਮ ਦਿਨ ਹੁੰਦਾ ਹੈ, ਇਸ ਮੌਕੇ ਲੈਲਿਨ ਦੀ ਜ਼ਿੰਦਗੀ ਉੱਤੇ ਸੰਖ਼ੇਪ ਝਾਤ ਪਾ ਰਹੀ ਹੈ ਇਹ ਰਿਪੋਰਟ

ਲੈਨਿਨ ਕੌਣ ਸਨ

ਵਲਾਦੀਮੀਰ ਇਲੀਕ ਉਲਿਆਨੋਵ ਦਾ ਜਨਮ 22 ਅਪ੍ਰੈਲ 1870 ਨੂੰ ਹੋਇਆ।

ਉਨ੍ਹਾਂ ਦਾ ਜਨਮ ਵੋਲਗਾ ਦਰਿਆ ਦੇ ਕੰਢੇ ''''ਤੇ ਵਸੇ ਸ਼ਹਿਰ ਸਿਮਬਰਿਸ ਵਿੱਚ ਹੋਇਆ।

ਚੰਗੇ ਪੜ੍ਹੇ-ਲਿਖੇ ਅਤੇ ਅਮੀਰ ਪਰਿਵਾਰ ਵਿੱਚ ਜੰਮੇ ਵਲਾਦੀਮੀਰ ਬਾਅਦ ਵਿੱਚ ਲੈਨਿਨ ਵਜੋਂ ਜਾਣੇ ਜਾਣ ਲੱਗੇ।

ਉਹ ਸਕੂਲ ਵਿੱਚ ਪੜ੍ਹਾਈ ਵਿੱਚ ਚੰਗੇ ਸਨ ਅਤੇ ਅੱਗੇ ਉਨ੍ਹਾਂ ਨੇ ਕਾਨੂੰਨ ਦਾ ਅਧਿਐਨ ਕਰਨ ਦਾ ਫੈਸਲਾ ਕੀਤਾ।

ਯੂਨੀਵਰਸਿਟੀ ਵਿੱਚ ਉਹ ''''ਕ੍ਰਾਂਤੀਕਾਰੀ'''' ਵਿਚਾਰਧਾਰਾ ਤੋਂ ਪ੍ਰਭਾਵਿਤ ਹੋਏ।

ਵੱਡੇ ਭਰਾ ਦੇ ਕਤਲ ਦਾ ਉਨ੍ਹਾਂ ਦੀ ਸੋਚ ''''ਤੇ ਕਾਫ਼ੀ ਅਸਰ ਪਿਆ। ਭਰਾ ''''ਰੇਵਲਿਊਸ਼ਨਰੀ ਗਰੁੱਪ'''' ਦਾ ਮੈਂਬਰ ਸੀ।

"ਕੱਟੜਵਾਦੀ" ਨੀਤੀਆਂ ਦੇ ਕਾਰਨ ਉਨ੍ਹਾਂ ਨੂੰ ਯੂਨੀਵਰਸਿਟੀ ''''ਚੋਂ ਕੱਢ ਦਿੱਤਾ ਗਿਆ।

ਸਾਲ 1891 ਵਿੱਚ ਉਨ੍ਹਾਂ ਨੇ ਬਾਹਰੀ ਵਿਦਿਆਰਥੀ ਦੇ ਤੌਰ ''''ਤੇ ਕਾਨੂੰਨ ਦੀ ਡਿਗਰੀ ਹਾਸਿਲ ਕੀਤੀ।

ਇਸ ਤੋਂ ਬਾਅਦ ਉਹ ਸੇਂਟ ਪੀਟਰਸਬਰਗ ਰਵਾਨਾ ਹੋਏ ਅਤੇ ਉੱਥੇ ਪੇਸ਼ੇਵਰ ਕ੍ਰਾਂਤੀਕਾਰੀ ਬਣ ਗਏ।

ਤਤਕਾਲੀ ਲੋਕਾਂ ਦੀ ਤਰ੍ਹਾਂ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਗ਼ੁਲਾਮੀ ਦੀ ਜ਼ਿੰਦਗੀ ਜਿਉਣ ਲਈ ਸਾਇਬੇਰੀਆ ਭੇਜ ਦਿੱਤਾ ਗਿਆ।


ਰੂਸੀ ਕ੍ਰਾਂਤੀ ਦਾ ਆਗੂ

  • ਵਲਾਦੀਮੀਰ ਇਲੀਕ ਉਲਿਆਨੋਵ ਦਾ ਜਨਮ 22 ਅਪ੍ਰੈਲ 1870 ਨੂੰ ਹੋਇਆ।
  • ਸਾਲ 1891 ਵਿੱਚ ਉਨ੍ਹਾਂ ਨੇ ਬਾਹਰੀ ਵਿਦਿਆਰਥੀ ਦੇ ਤੌਰ ''''ਤੇ ਕਾਨੂੰਨ ਦੀ ਡਿਗਰੀ ਹਾਸਿਲ ਕੀਤੀ।
  • ਸਾਈਬੇਰੀਆ ਵਿੱਚ ਉਨ੍ਹਾਂ ਦਾ ਵਿਆਹ ਨਦੇਜ਼ਹਦਾ ਕ੍ਰੁਪਸਕਾਇਆ ਨਾਲ ਹੋਇਆ।
  • ਸਾਲ 1917 ਵਿੱਚ ਪਹਿਲੀ ਵਿਸ਼ਵ ਜੰਗ ਵਿੱਚ ਥੱਕੇ ਹੋਏ ਰੂਸ ਵਿੱਚ ਤਬਦੀਲੀ ਦੀ ਇੱਛਾ ਮਹਿਸੂਸ ਹੋ ਰਹੀ ਸੀ।
  • ਉਸ ਵੇਲੇ ਜਰਮਨੀ ਨੇ ਵਲਾਦੀਮੀਰ ਲੈਨਿਨ ਦੀ ਮਦਦ ਕੀਤੀ।
  • ਲੈਨਿਨ ਦੀ ਸ਼ੁਰੂਆਤ ਕੀਤੀ ਉਸੇ ਨੂੰ ਬਾਅਦ ਵਿੱਚ ''''ਅਕਤੂਬਰ ਰੇਵਲਿਊਸ਼ਨ'''' ਦੇ ਨਾਮ ਤੋਂ ਜਾਣਿਆ ਗਿਆ।

ਯੂਰਪ ਵਿੱਚ ਕਾਫ਼ੀ ਸਮਾਂ ਗੁਜ਼ਾਰਿਆ

ਸਾਈਬੇਰੀਆ ਵਿੱਚ ਉਨ੍ਹਾਂ ਦਾ ਵਿਆਹ ਨਦੇਜ਼ਹਦਾ ਕ੍ਰੁਪਸਕਾਇਆ ਨਾਲ ਹੋਇਆ।

ਸਾਲ 1901 ਵਿੱਚ ਵਲਾਦੀਮੀਰ ਇਲੀਕ ਊਲਿਆਨੋਵ ਨੇ ਲੈਨਿਨ ਨਾਂ ਅਪਣਾ ਲਿਆ।

ਇਸ ਦੇਸ ਨਿਕਾਲੇ ਤੋਂ ਬਾਅਦ ਉਨ੍ਹਾਂ ਨੇ ਪੱਛਮੀ ਯੂਰਪ ਵਿੱਚ ਤਕਰੀਬਨ 15 ਸਾਲ ਬਿਤਾਏ।

ਇੱਥੇ ਉਹ ਕੌਮਾਂਤਰੀ ਕ੍ਰਾਂਤੀਕਾਰੀ ਮੁਹਿੰਮ ਵਿੱਚ ਅਹਿਮ ਭੂਮਿਕਾ ਨਿਭਾਉਣ ਲੱਗੇ।

ਉਹ ਰੂਸੀ ਸੋਸ਼ਲ ਡੈਮੋਕਰੈਟਿਕ ਵਰਕਰਜ਼ ਪਾਰਟੀ ਦੇ ''''ਸਮਾਜਵਾਦੀ'''' ਗੁੱਟ ਦੇ ਆਗੂ ਬਣ ਗਏ।

ਸਾਲ 1917 ਵਿੱਚ ਪਹਿਲੀ ਵਿਸ਼ਵ ਜੰਗ ਵਿੱਚ ਥੱਕੇ ਹੋਏ ਰੂਸ ਵਿੱਚ ਤਬਦੀਲੀ ਦੀ ਇੱਛਾ ਮਹਿਸੂਸ ਹੋ ਰਹੀ ਸੀ।

ਉਸ ਵੇਲੇ ਜਰਮਨੀ ਨੇ ਵਲਾਦੀਮੀਰ ਲੈਨਿਨ ਦੀ ਮਦਦ ਕੀਤੀ।

ਉਨ੍ਹਾਂ ਨੂੰ ਇਹ ਅੰਦਾਜ਼ਾ ਸੀ ਕਿ ਜੇ ਉਹ ਰੂਸ ਵਾਪਸ ਆਉਂਦੇ ਹਨ ਤਾਂ ਜੰਗ ਦੀਆਂ ਕੋਸ਼ਿਸ਼ਾਂ ਨੂੰ ਕਮਜ਼ੋਰ ਕੀਤਾ ਜਾ ਸਕੇਗਾ।

ਕਈ ਇਲਜ਼ਾਮ ਵੀ ਲੱਗੇ

ਲੈਨਿਨ ਪਰਤੇ ਅਤੇ ਉਸੇ ਆਰਜ਼ੀ ਸਰਕਾਰ ਨੂੰ ਖ਼ਤਮ ਕਰਨ ਦੀ ਦਿਸ਼ਾ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਜੋ ਜ਼ਾਰ ਸਾਮਰਾਜ ਨੂੰ ਸੱਤਾਂ ''''ਚੋਂ ਬੇਦਖਲ ਕਰਨ ਦੀ ਕੋਸ਼ਿਸ਼ ਕਰ ਰਹੀ ਸੀ।

ਲੈਨਿਨ ਦੀ ਸ਼ੁਰੂਆਤ ਕੀਤੀ ਉਸੇ ਨੂੰ ਬਾਅਦ ਵਿੱਚ ''''ਅਕਤੂਬਰ ਰੇਵਲਿਊਸ਼ਨ'''' ਦੇ ਨਾਮ ਤੋਂ ਜਾਣਿਆ ਗਿਆ।

ਹਾਲਾਂਕਿ ਇਸ ਨੂੰ ਇੱਕ ਤਰ੍ਹਾਂ ਨਾਲ ਸੱਤਾ ਵਿੱਚ ਫੇਰਬਦਲ ਮੰਨਿਆ ਗਿਆ।

ਇਸ ਤੋਂ ਬਾਅਦ ਤਿੰਨ ਸਾਲ ਰੂਸ ਨੇ ਗ੍ਰਹਿ ਯੁੱਧ ਦਾ ਸਾਹਮਣਾ ਕੀਤਾ। ਬਾਲਸ਼ੇਵਿਕ ਜਿੱਤੇ ਅਤੇ ਸਾਰੇ ਦੇਸ ''''ਤੇ ਕਾਬੂ ਪਾ ਲਿਆ।

ਇਹ ਵੀ ਕਿਹਾ ਜਾਂਦਾ ਹੈ ਕਿ ਕ੍ਰਾਂਤੀ, ਜੰਗ ਅਤੇ ਭੁੱਖਮਰੀ ਦੇ ਇਸ ਸਮੇਂ ਵਿੱਚ, ਲੈਨਿਨ ਨੇ ਆਪਣੇ ਦੇਸ਼ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਨਜ਼ਰ ਅੰਦਾਜ਼ ਕੀਤਾ ਅਤੇ ਕਿਸੇ ਵੀ ਕਿਸਮ ਦੇ ਵਿਰੋਧ ਨੂੰ ਕੁਚਲ ਦਿੱਤਾ।

ਸਟਾਲਿਨ ਤੋਂ ਪਰੇਸ਼ਾਨੀ ਕਿਉਂ?

ਹਾਲਾਂਕਿ ਲੈਨਿਨ ਸਖ਼ਤ ਰੁਖ ਅਪਣਾਉਣ ਲਈ ਜਾਣੇ ਜਾਂਦੇ ਸਨ ਪਰ ਉਹ ਵਿਹਾਰਕ ਵੀ ਸਨ।

ਸੋਸ਼ਲਿਸਟ ਮਾਡਲ ਮੁਤਾਬਕ ਜਦੋਂ ਰੂਸੀ ਅਰਥਵਿਵਸਥਾ ਨੂੰ ਬਦਲਣ ਦੀਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਰੁਕ ਗਈਆਂ ਤਾਂ ਉਨ੍ਹਾਂ ਨੇ ਇੱਕ ਨਵੀਂ ਆਰਥਿਕ ਨੀਤੀ ਦਾ ਐਲਾਨ ਕੀਤਾ।

ਇੱਕ ਵਾਰ ਫਿਰ ਪ੍ਰਾਈਵੇਟ ਸਨਅਤ ਨੂੰ ਇਜਾਜ਼ਤ ਦਿੱਤੀ ਗਈ ਅਤੇ ਇਹ ਨੀਤੀ ਉਨ੍ਹਾਂ ਦੀ ਮੌਤ ਤੋਂ ਕਈ ਸਾਲ ਬਾਅਦ ਵੀ ਜਾਰੀ ਰਹੀ।

ਸਾਲ 1918 ਵਿੱਚ ਉਨ੍ਹਾਂ ਦੇ ਕਤਲ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਵਿੱਚ ਉਹ ਗੰਭੀਰ ਤੌਰ ''''ਤੇ ਜ਼ਖ਼ਮੀ ਹੋ ਗਏ ਸਨ।

ਇਸ ਤੋਂ ਬਾਅਦ ਉਨ੍ਹਾਂ ਦੀ ਸਿਹਤ ਢਿੱਲੀ ਪੈ ਗਈ ਅਤੇ 1922 ਵਿੱਚ ਹੋਏ ਸਟ੍ਰੋਕ ਨੇ ਉਨ੍ਹਾਂ ਨੂੰ ਕਾਫ਼ੀ ਪਰੇਸ਼ਾਨੀ ਵਿੱਚ ਪਾ ਦਿੱਤਾ।

ਤ੍ਰਿਪੁਰਾ ਵਿੱਚ ਸੀਪੀਐਮ ਦਾ ਜ਼ਿਲਾ ਦਫਤਰ
BBC
ਤ੍ਰਿਪੁਰਾ ਵਿੱਚ ਸੀਪੀਐਮ ਦਾ ਜ਼ਿਲਾ ਦਫਤਰ

ਆਪਣੇ ਆਖ਼ਰੀ ਸਮੇਂ ਵਿੱਚ ਉਹ ਸੱਤਾ ਦੇ ਨੌਕਰਸ਼ਾਹਾਂ ਦਾ ਚੋਲਾ ਪਾਉਣ ਨੂੰ ਲੈ ਕੇ ਪਰੇਸ਼ਾਨ ਸਨ ਅਤੇ ਜੋਸਫ਼ ਸਟਾਲਿਨ ਦੀ ਵੱਧ ਰਹੀ ਸ਼ਕਤੀ ਨੂੰ ਲੈ ਕੇ ਉਨ੍ਹਾਂ ਨੇ ਫ਼ਿਕਰ ਜ਼ਾਹਿਰ ਕੀਤੀ। ਬਾਅਦ ਵਿੱਚ ਜੋਸਫ਼ ਸਟਾਲਿਨ ਹੀ ਲੈਨਿਨ ਦੇ ਉਤਰਾਧਿਕਾਰੀ ਬਣੇ।

ਅੰਤਿਮ ਸਸਕਾਰ ਕਿਉਂ ਨਹੀਂ?

ਲੈਨਿਨ ਦਾ 24 ਜਨਵਰੀ, 1924 ਨੂੰ ਦੇਹਾਂਤ ਹੋਇਆ ਪਰ ਉਨ੍ਹਾਂ ਦਾ ਸਸਕਾਰ ਨਹੀਂ ਕੀਤਾ ਗਿਆ।

ਉਨ੍ਹਾਂ ਦੇ ਸਰੀਰ ਨੂੰ ਐਂਬਾਮ ਕੀਤਾ ਗਿਆ ਅਤੇ ਉਹ ਅਜੇ ਵੀ ਮਾਸਕੋ ਦੇ ਰੈੱਡ ਸਕੁਆਇਰ ਵਿੱਚ ਹੈ।

20 ਵੀਂ ਸਦੀ ਦੀ ਸਭ ਤੋਂ ਅਹਿਮ ਅਤੇ ਪ੍ਰਭਾਵਸ਼ਾਲੀ ਸ਼ਖ਼ਸੀਅਤ ਵਿੱਚ ਗਿਣੇ ਜਾਣ ਵਾਲੇ ਲੈਨਿਨ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਸ਼ਖ਼ਸੀਅਤ ਨੇ ਸਮਾਜ ''''ਤੇ ਡੂੰਘਾ ਅਸਰ ਪਾਇਆ।

ਲੈਨਿਨ
Getty Images

1991 ਤੱਕ ਸੋਵੀਅਤ ਯੂਨੀਅਨ ਦੇ ਢਹਿ-ਢੇਰੀ ਹੋਣ ਤੱਕ ਉਨ੍ਹਾਂ ਦਾ ਪ੍ਰਭਾਵ ਜਾਰੀ ਰਿਹਾ।

ਮਾਰਕਸਵਾਦ-ਲੈਨਿਨਵਾਦ ਦੇ ਨਾਲ ਉਨ੍ਹਾਂ ਦੀ ਵਿਚਾਰਧਾਰਾ ਦੀ ਅਹਿਮੀਅਤ ਕਾਫ਼ੀ ਰਹੀ ਅਤੇ ਕੌਮਾਂਤਰੀ ਕਮਿਊਨਿਸਟ ਮੁਹਿੰਮ ਵਿੱਚ ਉਨ੍ਹਾਂ ਦਾ ਵਿਸ਼ੇਸ਼ ਸਥਾਨ ਸੀ।

ਹਾਲਾਂਕਿ ਉਨ੍ਹਾਂ ਨੂੰ ਕਾਫ਼ੀ ਵਿਵਾਦਿਤ ਅਤੇ ਵਿਤਕਰੇ ਫੈਲਾਉਣ ਵਾਲਾ ਆਗੂ ਵੀ ਮੰਨਿਆ ਜਾਂਦਾ ਹੈ।

ਲੈਨਿਨ ਨੂੰ ਉਨ੍ਹਾਂ ਦੇ ਸਮਰਥਕ ਸਮਾਜਵਾਦੀ ਅਤੇ ਕੰਮਕਾਜੀ ਵਰਗ ਦਾ ਚੈਂਪੀਅਨ ਮੰਨਦੇ ਸਨ ਜਦੋਂਕਿ ਆਲੋਚਕਾਂ ਉਨ੍ਹਾਂ ਨੂੰ ਤਾਨਾਸ਼ਾਹੀ ਸੱਤਾ ਦੇ ਆਗੂ ਮੰਨਦੇ ਸਨ ਜੋ ਕਿ ਸਿਆਸੀ ਤਸ਼ਦੱਦ ਅਤੇ ਜਨ-ਹੱਤਿਆਵਾਂ ਲਈ ਜ਼ਿੰਮੇਵਾਰ ਰਿਹਾ ਹੈ।

ਰੈੱਡ ਟੈਰਰ ਦੀ ਕਹਾਣੀ

ਲੈਨਿਨ ਦੀ ਬੋਲਸ਼ੇਵਿਕ ਸਰਕਾਰ ਨੇ ਪਹਿਲਾਂ ਖੱਬੇ ਪੱਖੀ ਸਮਾਜਵਾਦੀ ਕ੍ਰਾਂਤੀਕਾਰੀ ਚੁਣੇ ਗਏ ਸੋਵੀਅਤ ਅਤੇ ਬਹੁ-ਪਾਰਟੀ ਸੰਵਿਧਾਨ ਸਭਾ ਦੇ ਨਾਲ ਸੱਤਾ ਵੰਡੀ ਪਰ 1918 ਆਉਂਦੇ-ਆਉਂਦੇ ਨਵੀਂ ਕਮਿਊਨਿਸਟ ਪਾਰਟੀ ਕੋਲ ਸਾਰੀ ਤਾਕਤ ਆ ਗਈ।

ਉਨ੍ਹਾਂ ਦੀ ਸਰਕਾਰ ਨੇ ਜ਼ਮੀਨ ਲਈ ਅਤੇ ਉਸ ਨੂੰ ਕਿਸਾਨਾਂ, ਸਰਕਾਰੀ ਬੈਂਕਾਂ ਅਤੇ ਵੱਡੇ ਸਨਅਤਕਾਰਾਂ ਵਿੱਚ ਵੰਡਿਆ।

ਉਸ ਨੇ ਕੇਂਦਰੀ ਤਾਕਤ ਨਾਲ ਸੰਧੀ ''''ਤੇ ਦਸਤਖ਼ਤ ਕਰਕੇ ਪਹਿਲੀ ਵਿਸ਼ਵ ਜੰਗ ਤੋਂ ਹੱਥ ਪਿੱਛੇ ਖਿੱਚਿਆ।

ਇਹ ਕਿਹਾ ਜਾਂਦਾ ਹੈ ਕਿ ਲੈਨਿਨ ਦੇ ਸੂਬੇ ਵਿੱਚ ਵਿਰੋਧੀਆਂ ਨੂੰ ਰੈੱਡ ਟੈਰਰ ਦਾ ਸਾਹਮਣਾ ਕਰਨਾ ਪਿਆ।

ਇਹ ਉਹ ਹਿੰਸਕ ਮੁਹਿਮ ਸੀ ਜੋ ਸਰਕਾਰੀ ਸੁਰੱਖਿਆ ਏਜੰਸੀਆਂ ਨੇ ਚਲਾਈ ਸੀ।

ਹਜ਼ਾਰਾਂ ਲੋਕਾਂ ਨੂੰ ਤਸੀਹੇ ਝੱਲਣੇ ਪਏ। ਸਾਲ 1917 ਅਤੇ 1922 ਦੇ ਵਿਚਕਾਰ ਉਨ੍ਹਾਂ ਦੀ ਸਰਕਾਰ ਨੇ ਰੂਸੀ ਗ੍ਰਹਿ ਜੰਗ ਵਿੱਚ ਸੱਜੇ-ਪੱਖੀ ਅਤੇ ਖੱਬੇ-ਪੱਖੀ ਬੋਲਸ਼ੇਵਿਕ ਵਿਰੋਧੀ ਤਾਕਤਾਂ ਨੂੰ ਹਰਾਇਆ।

ਜੰਗ ਤੋਂ ਬਾਅਦ ਜੋ ਭੁੱਖਮਰੀ ਫੈਲੀ ਅਤੇ ਮਾਯੂਸੀ ਨੇ ਜਨਮ ਲਿਆ ਉਸ ਨਾਲ ਨਜਿੱਠਣ ਲਈ ਲੈਨਿਨ ਨੇ ਨਵੀਂਆਂ ਵਿੱਤੀ ਨੀਤਿਆਂ ਦੇ ਜ਼ਰੀਏ ਹਾਲਾਤ ਬਲਦਣ ਦੀ ਕੋਸ਼ਿਸ਼ ਕੀਤੀ।

;

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News