ਗੁਜਰਾਤ ਦੰਗੇ : ''''11 ਲਾਸ਼ਾਂ ''''ਚ ਮੈਨੂੰ ਇੱਕ ਅੱਧ ਸੜ੍ਹੇ ਬੱਚੇ ਦਾ ਹੱਥ ਨਜ਼ਰ ਆਇਆ'''', ਨਰੋਦਾ ਪਿੰਡ ਕਾਂਡ ਦੀ ਕਹਾਣੀ ਚਸ਼ਮਦੀਦ ਦੀ ਜ਼ੁਬਾਨੀ
Saturday, Apr 22, 2023 - 04:47 PM (IST)


ਅਹਿਮਦਾਬਾਦ ਦੀ ਇਕ ਵਿਸ਼ੇਸ਼ ਅਦਾਲਤ ਨੇ ਵੀਰਵਾਰ ਨੂੰ 2002 ਦੇ ਨਰੋਦਾ ਪਿੰਡ ਕਤਲੇਆਮ ਦੇ 68 ਲੋਕਾਂ ਨੂੰ ਬਰੀ ਕਰ ਦਿੱਤਾ ਹੈ।
ਉਨ੍ਹਾਂ ''''ਤੇ ਦੰਗੇ ਭੜਕਾਉਣ, ਗ਼ੈਰ-ਕਾਨੂੰਨੀ ਇਕੱਠ ਕਰਨ ਅਤੇ ਅਪਰਾਧਿਕ ਸਾਜ਼ਿਸ਼ ਰਚਣ ਵਰਗੇ ਇਲਜ਼ਾਮ ਲਗਾਏ ਗਏ ਸਨ।
ਇਨ੍ਹਾਂ ਮੁਲਜ਼ਮਾਂ ''''ਚ ਸਭ ਤੋਂ ਵੱਡਾ ਨਾਂ ਸਾਬਕਾ ਮੰਤਰੀ ਅਤੇ ਭਾਜਪਾ ਨੇਤਾ ਮਾਇਆ ਕੋਡਨਾਨੀ ਦਾ ਹੈ, ਜਿਸ ਨੂੰ ਨਰੋਦਾ ਪਾਟੀਆ ਦੰਗਿਆਂ ''''ਚ ਵੀ ਦੋਸ਼ੀ ਠਹਿਰਾਇਆ ਗਿਆ ਸੀ।
ਇਸ ਮਾਮਲੇ ''''ਚ ਕੁੱਲ 86 ਲੋਕਾਂ ਨੂੰ ਮੁਲਜ਼ਮ ਬਣਾਇਆ ਗਿਆ ਸੀ, ਜਿਨ੍ਹਾਂ ''''ਚੋਂ 17 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਨਰੋਦਾ ਪਿੰਡ ਮਾਮਲਾ ਉਨ੍ਹਾਂ ਨੌਂ ਮਾਮਲਿਆਂ ਵਿੱਚੋਂ ਇੱਕ ਹੈ, ਜਿਸ ਵਿੱਚ ਸੁਪਰੀਮ ਕੋਰਟ ਨੇ ਇੱਕ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਨੂੰ ਜਾਂਚ ਕਰਨ ਦਾ ਹੁਕਮ ਦਿੱਤਾ ਸੀ।
ਇਸ ਕੇਸ ਦੀ ਸੁਣਵਾਈ 14 ਸਾਲ ਪਹਿਲਾਂ ਜੁਲਾਈ 2009 ਵਿੱਚ ਸ਼ੁਰੂ ਹੋਈ ਸੀ ਅਤੇ ਇਸ ਮਾਮਲੇ ਵਿੱਚ ਇਹ ਪਹਿਲਾ ਫ਼ੈਸਲਾ ਹੈ।

ਨਰੋਦਾ ਪਿੰਡ ਵਿੱਚ ਕੀ ਹੋਇਆ ਸੀ?
ਅਹਿਮਦਾਬਾਦ ਸ਼ਹਿਰ ਦੇ ਨਰੋਦਾ ਪਿੰਡ ''''ਚ 28 ਫਰਵਰੀ ਦੀ ਸਵੇਰ ਨੂੰ ਜੋ ਕੁਝ ਵਾਪਰਿਆ, ਉਸ ਦੀ ਸ਼ੁਰੂਆਤ ਕੁਝ ਘੰਟੇ ਪਹਿਲਾਂ ਗੋਧਰਾ ਰੇਲਵੇ ਸਟੇਸ਼ਨ ''''ਤੇ ਖੜ੍ਹੀ ਸਾਬਰਮਤੀ ਐਕਸਪ੍ਰੈੱਸ ਨੂੰ ਅੱਗ ਲਾਏ ਜਾਣ ਤੋਂ ਹੋਈ ਸੀ।
25 ਫਰਵਰੀ 2002 ਨੂੰ ਸਾਬਰਮਤੀ ਐਕਸਪ੍ਰੈਸ ਉੱਤਰ ਪ੍ਰਦੇਸ਼ ਦੇ ਅਯੁੱਧਿਆ ਜ਼ਿਲ੍ਹੇ ਤੋਂ ਅਹਿਮਦਾਬਾਦ ਪਹੁੰਚਣ ਲਈ ਰਵਾਨਾ ਹੋਈ ਸੀ। ਇਸ ਟਰੇਨ ਵਿੱਚ 2000 ਤੋਂ ਵੱਧ ਕਾਰ ਸੇਵਕ ਸਵਾਰ ਸਨ।
27 ਫਰਵਰੀ 2002 ਨੂੰ ਇਹ ਟਰੇਨ ਚਾਰ ਘੰਟੇ ਦੀ ਦੇਰੀ ਨਾਲ ਗੋਧਰਾ ਸਟੇਸ਼ਨ ਪਹੁੰਚੀ।
ਜਾਂਚ ਰਿਪੋਰਟਾਂ ਮੁਤਾਬਕ ਜਦੋਂ ਟਰੇਨ ਗੋਧਰਾ ਸਟੇਸ਼ਨ ਤੋਂ ਰਵਾਨਾ ਹੋਈ ਤਾਂ ਐਮਰਜੈਂਸੀ ਚੇਨ ਖਿੱਚ ਕੇ ਟਰੇਨ ਨੂੰ ਰੋਕਿਆ ਗਿਆ ਅਤੇ ਅਚਾਨਕ ਇਕੱਠੀ ਹੋਈ ਭੀੜ ਨੇ ਟਰੇਨ ''''ਤੇ ਪੱਥਰ ਸੁੱਟੇ ਅਤੇ ਕੁਝ ਡੱਬਿਆਂ ਨੂੰ ਅੱਗ ਲਾ ਦਿੱਤੀ।
ਇਸ ਤੋਂ ਬਾਅਦ ਗੁਜਰਾਤ ਦੇ ਵੱਖ-ਵੱਖ ਇਲਾਕਿਆਂ ''''ਚ ਫਿਰਕੂ ਹਿੰਸਾ ਭੜਕ ਗਈ।
ਸਭ ਤੋਂ ਵੱਧ ਹਿੰਸਾ ਅਹਿਮਦਾਬਾਦ ਸ਼ਹਿਰ ਦੇ ਨਰੋਦਾ ਪਿੰਡ ਵਿੱਚ ਹੋਈ, ਜਿੱਥੇ 11 ਮੁਸਲਮਾਨਾਂ ਨੂੰ ਜ਼ਿੰਦਾ ਸਾੜ ਦਿੱਤਾ ਗਿਆ।
ਕੁਝ ਰਿਪੋਰਟਾਂ ਅਨੁਸਾਰ, ਸੈਂਕੜੇ ਲੋਕਾਂ ਨੇ ਇੱਕ ਤੰਗ ਗਲੀ ਵਿੱਚ ਵੜ ਕੇ, ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਅਤੇ ਲੋਕਾਂ ਨੂੰ ਜ਼ਿੰਦਾ ਸਾੜ ਦਿੱਤਾ।
ਇਸ ਮਾਮਲੇ ''''ਚ ਅਦਾਲਤ ਦੇ ਫ਼ੈਸਲੇ ਤੋਂ ਪਹਿਲਾਂ ਸਰਕਾਰੀ ਵਕੀਲ ਗੌਰਾਂਗ ਵਿਆਸ ਨੇ ਬੀਬੀਸੀ ਨੂੰ ਦੱਸਿਆ, "ਇਨ੍ਹਾਂ ਮੁਲਜ਼ਮਾਂ ਨੇ ਘੱਟ ਗਿਣਤੀ ਭਾਈਚਾਰੇ ਦੇ ਧਾਰਮਿਕ ਸਥਾਨ ਨੂੰ ਨੁਕਸਾਨ ਪਹੁੰਚਾਇਆ, ਲੁੱਟਮਾਰ ਕੀਤੀ ਅਤੇ ਉਨ੍ਹਾਂ ਦੀਆਂ ਦੁਕਾਨਾਂ ਨੂੰ ਅੱਗ ਲਗਾ ਦਿੱਤੀ।"

ਨਰੋਦਾ ਪਾਟੀਆ ਵਿੱਚ ਕੀ ਹੋਇਆ?
ਨਰੋਦਾ ਪਿੰਡ ਤੋਂ ਸਿਰਫ਼ ਤਿੰਨ ਕਿਲੋਮੀਟਰ ਦੂਰ ਨਰੋਦਾ ਪਾਟੀਆ ਇਲਾਕੇ ਵਿੱਚ ਹੋਏ ਦੰਗਿਆਂ ਦੇ ਮਾਮਲੇ ਵਿੱਚ ਮਾਇਆ ਕੋਡਨਾਨੀ ਅਤੇ ਬਾਬੂ ਬਜਰੰਗੀ ਨੂੰ ਵੀ ਦੋਸ਼ੀ ਠਹਿਰਾਇਆ ਗਿਆ ਸੀ।
ਇਨ੍ਹਾਂ ਦੰਗਿਆਂ ਵਿੱਚ 97 ਲੋਕਾਂ ਦੀ ਜਾਨ ਚਲੀ ਗਈ ਸੀ।
ਇਸ ਹਿੰਸਾ ਦੇ ਗਵਾਹ ਰਹੇ ਇੱਕ ਸਥਾਨਕ ਪੁਲਿਸ ਕਰਮਚਾਰੀ ਪ੍ਰਦੀਪ ਸਿੰਘ ਬਘੇਲਾ ਨੇ ਬੀਬੀਸੀ ਨਾਲ ਆਪਣਾ ਤਜਰਬਾ ਸਾਂਝਾ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਨਰੋਦਾ ਪਾਟੀਆ ਵਿੱਚ ਜੋ ਦੇਖਿਆ ਉਹ ਅੱਜ ਤੱਕ ਨਹੀਂ ਭੁੱਲ ਸਕੇ ਹਨ।

ਬੀਬੀਸੀ ਗੁਜਰਾਤੀ ਪੱਤਰਕਾਰਾਂ ਭਾਰਗਵ ਪਾਰਿਖ ਦੇ ਨਾਲ ਗੱਲਬਾਤ ਵਿੱਚ ਬਾਘੇਲਾ ਕਹਿੰਦੇ ਹਨ-
''''''''ਮੈਨੂੰ ਅੱਜ ਵੀ ਇਹ ਦਿਨ ਯਾਦ ਹਨ, ਮੇਰੀ ਡਿਊਟੀ ਨਰੋਦਾ ਪਾਟੀਆ ਦੇ ਕੋਲ ਸੀ। ਉਸ ਦਿਨ ਸਵੇਰੇ ਉੱਥੇ ਸ਼ਾਂਤੀ ਸੀ ਅਤੇ ਗੁਜਰਾਤ ਬੰਦ ਦਾ ਐਲਾਨ ਕੀਤਾ ਗਿਆ ਸੀ।''''''''
''''''''ਲੋਕਾਂ ਦੀ ਭੀੜ ਦੁਕਾਨਾਂ ਬੰਦ ਕਰਵਾ ਰਹੀ ਸੀ। ਉਂਝ ਦਾ ਸਭ ਕੁਝ ਸ਼ਾਂਤ ਸੀ ਪਰ ਭੀੜ ਹੌਲੀ-ਹੌਲੀ ਵਧਦੀ ਜਾ ਰਹੀ ਸੀ।''''''''
''''''''ਪੰਜ ਹਜ਼ਾਰ ਤੋਂ ਵੱਧ ਲੋਕ ਸੜਕਾਂ ''''ਤੇ ਆ ਗਏ ਸਨ, ਪਰ ਦੰਗੇ ਅਜੇ ਸ਼ੁਰੂ ਨਹੀਂ ਹੋਏ ਸਨ।''''''''
''''''''ਸੜਕਾਂ ''''ਤੇ ਨਾਅਰੇਬਾਜ਼ੀ ਹੋ ਰਹੀ ਸੀ ਅਤੇ ਭੀੜ ਹੌਲੀ-ਹੌਲੀ ਵਧਦੀ ਜਾ ਰਹੀ ਸੀ।''''''''
''''''''ਸਵੇਰੇ 11 ਵਜੇ ਤੋਂ 1.30 ਵਜੇ ਦੇ ਵਿਚਕਾਰ, ਇੱਕ ਮੁਸਲਿਮ ਵਿਅਕਤੀ ਟਾਟਾ 407 ਲੈ ਕੇ ਖੇਤਰ ਤੋਂ ਨਿਕਲਿਆ। ਉਸ ਸਮੇਂ ਮੈਂ ਉਥੇ ਖੜ੍ਹਾ ਸੀ।''''''''
''''''''ਫਿਰ ਭੀੜ ਨੇ ਇਸ ਵਿਅਕਤੀ ਦੀ ਗੱਡੀ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਸ ਵਿਅਕਤੀ ਨੇ ਭੀੜ ''''ਤੇ ਕਾਰ ਚੜ੍ਹਾ ਦਿੱਤੀ, ਜਿਸ ''''ਚ ਇਕ ਵਿਅਕਤੀ ਗੱਡੀ ਹੇਠਾਂ ਦੱਬ ਗਿਆ ਅਤੇ ਹਾਲਾਤ ਵਿਗੜ ਗਏ।''''''''
''''''''ਦੋਵਾਂ ਧਿਰਾਂ ਵਿਚਾਲੇ ਪੱਥਰਬਾਜ਼ੀ ਸ਼ੁਰੂ ਹੋ ਗਈ। ਇਸ ਮੌਕੇ ਲੋਕਾਂ ਨੂੰ ਸੰਭਾਲਣ ਲਈ ਪੁਲਿਸ ਮੁਲਾਜ਼ਮ ਬਹੁਤ ਘੱਟ ਸਨ। ਪੁਲਿਸ ਨੇ ਭੀੜ ਨੂੰ ਕਾਬੂ ਕਰਨ ਲਈ ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਫਾਇਰਿੰਗ ਵੀ ਕੀਤੀ।''''''''

''''''''ਫਿਰ ਉੱਥੇ ਇਹ ਗੱਲ ਫੈਲ ਗਈ ਕਿ ਇੱਕ ਮੁੰਡੇ ਦੇ ਹੱਥ-ਪੈਰ ਵੱਢ ਕੇ ਉਸ ਨੂੰ ਠੇਲੇ ''''ਤੇ ਪਾ ਕੇ ਸੜਕ ''''ਤੇ ਛੱਡ ਦਿੱਤਾ ਗਿਆ ਹੈ। ਇਸ ਨਾਲ ਤਣਾਅ ਕਾਫੀ ਵਧ ਗਿਆ।''''''''
''''''''ਘਰ ਅਤੇ ਦੁਕਾਨਾਂ ਅੱਗ ਦੀਆਂ ਲਪਟਾਂ ਵਿੱਚ ਸੜ ਰਹੀਆਂ ਸਨ। ਉਥੇ ਸਾਰੇ ਪੁਲਿਸ ਅਧਿਕਾਰੀ ਮੌਜੂਦ ਸਨ। ਮੈਨੂੰ ਇੱਕ ਆਪਾ (ਭੈਣ) ਦੀ ਕਾਲ ਆ ਰਹੀ ਸੀ ਕਿ ਉੱਥੇ ਬਹੁਤ ਸਾਰੇ ਲੋਕ ਫਸੇ ਹੋਏ ਹਨ।''''''''
''''''''ਆਪਾ ਨੇ ਕਿਹਾ ਮੈਨੂੰ ਬਚਾਓ। ਮੈਂ ਅਤੇ ਹੋਰ ਪੁਲਿਸ ਅਧਿਕਾਰੀ ਬੇਵੱਸ ਸਨ ਕਿਉਂਕਿ ਅਸੀਂ ਬਾਹਰ ਵਾਲੇ ਦੰਗੇ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੇ ਸੀ।''''''''
''''''''ਸ਼ਾਮ ਦੇ ਛੇ ਵਜੇ ਤੋਂ ਬਾਅਦ ਅਸੀਂ ਨਰੋਦਾ ਪਾਟੀਆ ਦੀਆਂ ਗਲੀਆਂ ਵਿਚ ਦਾਖ਼ਲ ਹੋਏ, ਜਿੱਥੇ ਸੜੀਆਂ ਹੋਈਆਂ ਲਾਸ਼ਾਂ ਪਈਆਂ ਸਨ। ਲਾਸ਼ਾਂ ਨੂੰ ਚੁੱਕਣ ਵਾਲਾ ਕੋਈ ਨਹੀਂ ਸੀ।''''''''
''''''''ਮੈਂ ਅਤੇ ਮੇਰੇ ਸਾਥੀਆਂ ਨੇ ਕਈ ਲਾਸ਼ਾਂ ਨੂੰ ਐਂਬੂਲੈਂਸ ਵਿੱਚ ਪਾਇਆ। ਉਨ੍ਹਾਂ ਲਾਸ਼ਾਂ ਵਿਚਾਲੇ ਅੱਠ ਸਾਲ ਦੇ ਬੱਚੇ ਦਾ ਹੱਥ ਨਜ਼ਰ ਆਇਆ।''''''''
''''''''ਉਸ ਦੀ ਕਮੀਜ਼ ਪੂਰੀ ਤਰ੍ਹਾਂ ਸੜੀ ਹੋਈ ਸੀ। ਮੈਂ ਉਸ ਨੂੰ ਬਾਹਰ ਕੱਢ ਕੇ ਪਾਣੀ ਪਿਲਾਇਆ। ਉਸ ਦਾ ਅੱਧਾ ਚਿਹਰਾ ਸੜਿਆ ਹੋਇਆ ਸੀ। ਮੈਂ ਉਸ ਨੂੰ ਤੁਰੰਤ ਹਸਪਤਾਲ ਲੈ ਗਿਆ।''''''''
''''''''ਉਥੇ ਲੁਕੇ ਲੋਕਾਂ ਨੂੰ ਬਾਹਰ ਕੱਢਦੇ ਹੋਏ ਸਾਨੂੰ ਰਾਤ ਦਾ ਇੱਕ ਵੱਜ ਗਿਆ ਸੀ। ਅਸੀਂ ਉਨ੍ਹਾਂ ਨੂੰ ਰਾਹਤ ਕੈਂਪ ਭੇਜ ਦਿੱਤਾ।ਉਸ ਰਾਤ ਮੈਂ ਪੰਚਨਾਮਾ ਅਤੇ ਲਾਸ਼ਾਂ ਦੀ ਪਛਾਣ ਵਿਚਕਾਰ ਉਲਝਿਆ ਹੋਇਆ ਸੀ, ਮੈਨੂੰ ਯਾਦ ਨਹੀਂ ਕਿ ਮੈਂ ਉਹ ਬੱਚਾ ਕਿਸ ਨੂੰ ਸੌਂਪਿਆ ਸੀ। ਉਸ ਦਾ ਨਾਮ ਯੂਨਸ ਜਾਂ ਯਾਸੀਨ ਸੀ।''''''''


ਕੌਣ ਹੈ ਮਾਇਆ ਕੋਡਨਾਨੀ?
ਨਰੋਦਾ ਪਾਟੀਆ ਮਾਮਲੇ ''''ਚ ਭਾਜਪਾ ਨੇਤਾ ਅਤੇ ਨਰਿੰਦਰ ਮੋਦੀ ਸਰਕਾਰ ''''ਚ ਮੰਤਰੀ ਰਹੀ ਮਾਇਆ ਕੋਡਨਾਨੀ ਅਤੇ ਬਜਰੰਗ ਦਲ ਦੇ ਨੇਤਾ ਬਾਬੂ ਬਜਰੰਗੀ ਨੂੰ ਦੋਸ਼ੀ ਠਹਿਰਾਇਆ ਗਿਆ ਸੀ।
ਰਾਸ਼ਟਰੀ ਸਵੈਮਸੇਵਕ ਸੰਘ ਦੀ ਮੈਂਬਰ ਮਾਇਆ ਕੋਡਨਾਨੀ ਪੇਸ਼ੇ ਤੋਂ ਗਾਇਨੀਕੋਲੋਜਿਸਟ ਸੀ, ਜਿਨ੍ਹਾਂ ਦਾ ਕਲੀਨਿਕ ਵੀ ਨਰੋਦਾ ਇਲਾਕੇ ਵਿੱਚ ਸੀ।
ਸਾਲ 1998 ''''ਚ ਨਰੋਦਾ ਵਿਧਾਨ ਸਭਾ ਚੋਣਾਂ ਜਿੱਤਣ ਵਾਲੀ ਮਾਇਆ ਕੋਡਨਾਨੀ ਆਪਣੇ ਇਲਾਕੇ ਅਤੇ ਭਾਜਪਾ ''''ਚ ਕਾਫੀ ਮਸ਼ਹੂਰ ਸੀ।
ਇਸ ਦੇ ਨਾਲ ਹੀ ਉਨ੍ਹਾਂ ਨੂੰ ਨਰਿੰਦਰ ਮੋਦੀ ਦਾ ਕਰੀਬੀ ਨੇਤਾ ਵੀ ਕਿਹਾ ਜਾਂਦਾ ਸੀ।
ਪਰ ਨਰੋਦਾ ਪਾਟੀਆ ਕਾਂਡ ਵਿੱਚ ਉਨ੍ਹਾਂ ਦਾ ਨਾਂ ਆਉਣ ਤੋਂ ਬਾਅਦ ਉਨ੍ਹਾਂ ਦੇ ਸਿਆਸੀ ਅਕਸ ਨੂੰ ਭਾਰੀ ਸੱਟ ਵੱਜੀ ਸੀ।
ਸਾਲ 2009 ਵਿੱਚ ਉਨ੍ਹਾਂ ਨੂੰ ਸੁਪਰੀਮ ਕੋਰਟ ਵੱਲੋਂ ਨਿਯੁਕਤ ਵਿਸ਼ੇਸ਼ ਜਾਂਚ ਟੀਮ ਵੱਲੋਂ ਪੁੱਛਗਿੱਛ ਲਈ ਤਲਬ ਕੀਤਾ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਮਾਇਆ ਕੋਡਨਾਨੀ ''''ਤੇ ਦੰਗਾਕਾਰੀ ਭੀੜ ਦੀ ਅਗਵਾਈ ਕਰਨ, ਦੰਗਾ ਭੜਕਾਉਣ ਅਤੇ ਅਪਰਾਧਿਕ ਸਾਜ਼ਿਸ਼ ਰਚਣ ਵਰਗੇ ਗੰਭੀਰ ਦੋਸ਼ ਲਾਏ ਗਏ ਸਨ।
29 ਅਗਸਤ 2012 ਨੂੰ ਇੱਕ ਵਿਸ਼ੇਸ਼ ਅਦਾਲਤ ਨੇ ਨਰੋਦਾ ਪਾਟੀਆ ਦੰਗਾ ਮਾਮਲੇ ਵਿੱਚ ਕੋਡਨਾਨੀ ਨੂੰ ਦੋਸ਼ੀ ਠਹਿਰਾਇਆ ਸੀ।
ਇਸ ਮਾਮਲੇ ਵਿੱਚ ਮਾਇਆ ਕੋਡਨਾਨੀ ਅਤੇ ਬਾਬੂ ਬਜਰੰਗੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਕੋਡਨਾਨੀ ਨੇ ਵਿਸ਼ੇਸ਼ ਅਦਾਲਤ ਦੇ ਇਸ ਫ਼ੈਸਲੇ ਨੂੰ ਗੁਜਰਾਤ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ, ਜਿੱਥੋਂ ਉਨ੍ਹਾਂ ਨੂੰ 2018 ਵਿੱਚ ਰਾਹਤ ਮਿਲੀ ਸੀ।
ਗੁਜਰਾਤ ਹਾਈ ਕੋਰਟ ਨੇ ਸਾਲ 2018 ਵਿੱਚ ਮਾਇਆ ਕੋਡਨਾਨੀ ਨੂੰ ਬਰੀ ਕਰ ਦਿੱਤਾ ਸੀ। ਇਸ ਦੇ ਨਾਲ ਹੀ ਬਾਬੂ ਬਜਰੰਗੀ ਦੀ ਸਜ਼ਾ ਉਮਰ ਕੈਦ ਤੋਂ ਘਟਾ ਕੇ 21 ਸਾਲ ਕਰ ਦਿੱਤੀ ਗਈ ਹੈ।
ਇਸ ਫ਼ੈਸਲੇ ਨਾਲ ਮਾਇਆ ਕੋਡਨਾਨੀ ਨੂੰ ਨਰੋਦਾ ਪਿੰਡ ਮਾਮਲੇ ''''ਚ ਵੀ ਬਰੀ ਕਰ ਦਿੱਤਾ ਗਿਆ ਹੈ।

ਕੌਣ ਹੈ ਬਾਬੂ ਬਜਰੰਗੀ
ਮਾਇਆ ਕੋਡਨਾਨੀ ਵਾਂਗ ਬਾਬੂ ਰਾਜਾਭਾਈ ਪਟੇਲ ਉਰਫ਼ ਬਾਬੂ ਬਜਰੰਗੀ ''''ਤੇ ਵੀ ਕਤਲ, ਕਤਲ ਦੀ ਕੋਸ਼ਿਸ਼, ਅਪਰਾਧਿਕ ਸਾਜ਼ਿਸ਼ ਅਤੇ ਦੰਗੇ ਕਰਨ ਦੇ ਇਲਜ਼ਾਮ ਲੱਗੇ ਸਨ।
ਇਸ ਦੇ ਨਾਲ ਹੀ ਉਸ ''''ਤੇ ਨਰੋਦਾ ਪਾਟੀਆ ''''ਚ ਹੋਈ ਹਿੰਸਾ ਲਈ ਵੀ ਦੋਸ਼ੀ ਠਹਿਰਾਇਆ ਗਿਆ ਸੀ।
ਅੰਗਰੇਜ਼ੀ ਅਖ਼ਬਾਰ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਗੁਜਰਾਤ ਦੇ ਪਾਟੀਦਾਰ ਭਾਈਚਾਰੇ ਨਾਲ ਸਬੰਧਤ ਬਾਬੂ ਰਾਜਾਭਾਈ ਪਟੇਲ ਨੂੰ ਬਾਬੂ ਬਜਰੰਗੀ ਕਹੇ ਜਾਣ ਦਾ ਕਾਰਨ ਉਨ੍ਹਾਂ ਦਾ ਲੰਬੇ ਸਮੇਂ ਤੋਂ ਬਜਰੰਗ ਦਲ ਨਾਲ ਜੁੜਿਆ ਹੋਣਾ ਹੈ।
ਸਾਲ 2007 ਵਿੱਚ ਇੱਕ ਨਿੱਜੀ ਚੈਨਲ ਦੇ ਸਟਿੰਗ ਆਪ੍ਰੇਸ਼ਨ ਵਿੱਚ ਉਹ ਆਪਣੇ ਜੁਰਮ ਕਬੂਲਦੇ ਨਜ਼ਰ ਆਏ ਸਨ।
ਇਸ ਸਟਿੰਗ ਵੀਡੀਓ ਨੇ ਵੀ ਉਨ੍ਹਾਂ ਦੇ ਖ਼ਿਲਾਫ਼ ਕੇਸ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
ਹਾਲਾਂਕਿ, 2018 ਵਿੱਚ, ਗੁਜਰਾਤ ਹਾਈ ਕੋਰਟ ਨੇ ਉਨ੍ਹਾਂ ਦੀ ਸਜ਼ਾ ਘਟਾ ਕੇ 21 ਸਾਲ ਕਰ ਦਿੱਤੀ ਸੀ।
2019 ਤੋਂ ਬਾਅਦ ਅੱਖਾਂ ਦੀ ਰੋਸ਼ਨੀ ਗੁਆਉਣ ਦੀ ਸ਼ਿਕਾਇਤ ਤੋਂ ਬਾਅਦ ਬਾਬੂ ਬਜਰੰਗੀ ਜ਼ਮਾਨਤ ''''ਤੇ ਰਿਹਾਅ ਹੋ ਗਏ।
ਸਾਲ 2017 ਵਿੱਚ ਪਾਟੀਦਾਰ ਅੰਦੋਲਨ ਦੌਰਾਨ ਹਾਰਦਿਕ ਪਟੇਲ ਨੇ ਉਨ੍ਹਾਂ ਨੂੰ ''''''''ਹਿੰਦੂਤਵ ਦਾ ਅਸਲੀ ਹੀਰੋ''''''''ਕਰਾਰ ਦਿੱਤਾ ਸੀ।

ਕੋਡਨਾਨੀ ਤੇ ਬਜਰੰਗੀ ਦੇ ਬਰੀ ਹੋਣ ''''ਤੇ ਕਿਸ ਨੇ ਕੀ ਕਿਹਾ?
ਇਸ ਮਾਮਲੇ ''''ਚ ਮਾਇਆ ਕੋਡਨਾਨੀ ਅਤੇ ਬਾਬੂ ਬਜਰੰਗੀ ਸਮੇਤ 68 ਲੋਕਾਂ ਦੇ ਬਰੀ ਹੋਣ ''''ਤੇ ਵੱਖ-ਵੱਖ ਪ੍ਰਤੀਕਿਰਿਆਵਾਂ ਆ ਰਹੀਆਂ ਹਨ।
ਕਾਂਗਰਸ ਪਾਰਟੀ ਨੇ ਕਿਹਾ ਹੈ, "ਇਹ ਸਪੱਸ਼ਟ ਹੈ ਕਿ ਇਸਤਗਾਸਾ ਪੱਖ ਵੱਲੋਂ ਆਪਣੀ ਭੂਮਿਕਾ ਨਿਭਾਉਣ ਵਿੱਚ ਸਪੱਸ਼ਟ ਕੁਤਾਹੀ ਕੀਤੀ ਗਈ ਹੈ।"

ਰਾਜਸਭਾ ਸੰਸਦ ਮੈਂਬਰ ਅਤੇ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਇਸ ਮਾਮਲੇ ''''ਤੇ ਟਿੱਪਣੀ ਕਰਦਿਆਂ ਹੋਇਆ ਲਿਖਿਆ ਹੈ, "ਨਰੋਦਾ ਪਿੰਡ, 12 ਸਾਲ ਦੀ ਕੁੜੀ ਸਣੇ ਸਾਡੇ 11 ਨਾਗਰਿਕ ਮਾਰੇ ਗਏ ਸਨ। 21 ਸਾਲ ਬਾਅਦ 67 ਮੁਲਜ਼ਮਾਂ ਬਰੀ।"
"ਕੀ ਸਾਨੂੰ ਕਾਨੂੰਨ ਦੇ ਸ਼ਾਸਨ ਦਾ ਜਸ਼ਨ ਮਨਾਉਣਾ ਚਾਹੀਦਾ ਹੈ ਜਾਂ ਇਸ ਦੇ ਖ਼ਤਮ ਹੋ ਜਾਣ ''''ਤੇ ਨਿਰਾਸ਼ ਹੋਣਾ ਚਾਹੀਦਾ ਹੈ।"
ਇਸ ਦੇ ਨਾਲ ਹੀ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ (ਏਆਈਐੱਮਆਈਐੱਮ) ਦੇ ਪ੍ਰਧਾਨ ਅਤੇ ਹੈਦਰਾਬਾਦ ਤੋਂ ਲੋਕ ਸਭਾ ਮੈਂਬਰ ਅਸਦੁਦੀਨ ਓਵੈਸੀ ਨੇ ਇਸ ਮਾਮਲੇ ''''ਤੇ ਤੰਜ ਕੱਸਿਆ ਹੈ।

ਆਪਣੇ ਟਵਿੱਟਰ ਅਕਾਊਂਟ ''''ਤੇ ਉਨ੍ਹਾਂ ਨੇ ਲਿਖਿਆ ਹੈ, "ਜਿੱਥੋਂ ਵੀ ਲੰਘੋ ਧੂੰਆਂ ਫੈਲਾਓ, ਜਿੱਥੇ ਵੀ ਪਹੁੰਚੋ, ਧਮਾਲ ਕਰ ਦਿਓ। ਤੁਹਾਨੂੰ ਸਿਆਸਤ ਨੇ ਇਹ ਅਧਿਕਾਰ ਦਿੱਤਾ ਹੈ, ਹਰੀ ਧਰਤੀ ਨੂੰ ਲਾਲ ਕਰੋ। ਅਪੀਲ ਵੀ ਤੁਸੀਂ, ਦਲੀਲ ਵੀ ਤੁਸੀਂ, ਗਵਾਹ ਵੀ ਤੁਸੀਂ, ਵਕੀਲ ਵੀ ਤੁਸੀਂ। ਜਿਸ ਨੂੰ ਚਾਹੋ ਹਰਾਮ ਕਹਿ ਦਿਓ, ਜਿਸ ਨੂੰ ਹਲਾਲ ਕਰ ਦਿਓ।"
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ)