''''ਜਵਾਨੀ ਮਜ਼ਦੂਰੀ ਤੇ ਬੁਢਾਪਾ ਰਿਕਸ਼ਾ ਚਲਾਉਂਦੇ ਲੰਘ ਰਿਹਾ'''' , ਮੋਗੇ ਦੇ ਬਾਬੇ ਦਾ ਢਾਈ ਕਰੋੜ ਦੀ ਨਿਕਲੀ ਲਾਟਰੀ ਨਾਲ ਜ਼ਿੰਦਗੀ ਬਦਲਣ ਦਾ ਸੁਪਨਾ

Friday, Apr 21, 2023 - 07:17 PM (IST)

''''ਜਵਾਨੀ ਮਜ਼ਦੂਰੀ ਤੇ ਬੁਢਾਪਾ ਰਿਕਸ਼ਾ ਚਲਾਉਂਦੇ ਲੰਘ ਰਿਹਾ'''' , ਮੋਗੇ ਦੇ ਬਾਬੇ ਦਾ ਢਾਈ ਕਰੋੜ ਦੀ ਨਿਕਲੀ ਲਾਟਰੀ ਨਾਲ ਜ਼ਿੰਦਗੀ ਬਦਲਣ ਦਾ ਸੁਪਨਾ
ਲਾਟਰੀ
BBC

"ਜਵਾਨੀ ਵਿੱਚ ਮਜ਼ਦੂਰੀ ਕਰਕੇ ਤੇ ਬੁਢਾਪੇ ''''ਚ ਰਿਕਸ਼ਾ ਚਲਾ ਕੇ ਮੈਂ ਆਪਣੇ ਜਵਾਕਾਂ ਦਾ ਢਿੱਡ ਭਰਿਆ। ਅਸੀਂ 6 ਮਰਲੇ ਜਗ੍ਹਾ ਵਿੱਚ 18 ਜਣੇ ਰਹਿੰਦੇ ਹਾਂ। ਹੁਣ ਲਾਟਰੀ ਨਿਕਲੀ ਹੈ। ਮੇਰੀ ਇੱਛਾ ਇਹੀ ਹੈ ਕਿ ਮੇਰੇ ਪੁੱਤ-ਪੋਤਰੇ ਖੁੱਲ੍ਹੇ ਘਰ ਵਿੱਚ ਰਹਿਣ।"

ਇਹ ਸ਼ਬਦ ਜ਼ਿਲ੍ਹਾ ਮੋਗਾ ਅਧੀਨ ਪੈਂਦੇ ਪਿੰਡ ਲੋਹਗੜ੍ਹ ਦੇ ਵਸਨੀਕ ਗੁਰਦੇਵ ਸਿੰਘ ਦੇ ਹਨ।

ਗੁਰਦੇਵ ਸਿੰਘ ਨੇ 17 ਅਪ੍ਰੈਲ ਨੂੰ ਪੰਜਾਬ ਸਟੇਟ ਦਾ ਢਾਈ ਕਰੋੜ ਦਾ ਵਿਸਾਖੀ ਬੰਪਰ ਜਿੱਤਿਆ ਹੈ।

ਗੁਰਦੇਵ ਸਿੰਘ ਦੱਸਦੇ ਹਨ ਕਿ ਉਨ੍ਹਾਂ ਦੀ ਉਮਰ 89 ਸਾਲ ਹੈ ਅਤੇ ਇਹ ਰਿਕਸ਼ਾ ਚਲਾ ਕੇ ਆਪਣੇ ਪਰਿਵਾਰ ਦਾ ਢਿੱਡ ਭਰਦੇ ਹਨ।

ਬੀਬੀਸੀ
Surinder Mann/bbc

ਦਲਿਤ ਪਰਿਵਾਰ ਨਾਲ ਸਬੰਧਤ ਗੁਰਦੇਵ ਸਿੰਘ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਇਸ ਲਾਟਰੀ ਨੇ ਜ਼ਿੰਦਗੀ ਬਦਲ ਦਿੱਤੀ ਹੈ।

ਲਾਟਰੀ ਦੀ ਵੱਡੀ ਰਾਸ਼ੀ ਜਿੱਤਣ ਵਾਲੇ ਗੁਰਦੇਵ ਸਿੰਘ ਵਾਂਗ ਉਨ੍ਹਾਂ ਦੀ ਪਤਨੀ, ਪੁੱਤਰ ਤੇ ਨੂੰਹਾਂ ਵੀ ਮਜ਼ਦੂਰੀ ਦਾ ਕੰਮ ਕਰਦੇ ਹਨ।

ਗੁਰਦੇਵ ਸਿੰਘ ਨੇ ਦੱਸਿਆ ਕਿ ਉਹ ਪਿਛਲੇ 40 ਸਾਲਾਂ ਤੋਂ ਲਾਟਰੀ ਪਾਉਂਦੇ ਆ ਰਹੇ ਹਨ ਪਰ ਕਦੇ ਵੀ ਇੱਕ ਰੁਪਇਆ ਨਹੀਂ ਨਿਕਲਿਆ ਸੀ।

ਬੀਬੀਸੀ
Surinder Mann/bbc

"ਪਿਛਲੇ ਦੋ ਸਾਲਾਂ ਤੋਂ ਮੈਂ ਇਹ ਸੋਚ ਕੇ ਲਾਟਰੀ ਪਾਉਣੀ ਛੱਡ ਦਿੱਤੀ ਸੀ ਕਿ ਮੈਂ ਇਹ ਸਿਰਫ਼ ਪੈਸੇ ਦੀ ਬਰਬਾਦੀ ਕਰਦਾ ਹਾਂ। ਪਰ ਇਸ ਵਾਰ ਮੇਰਾ ਫਿਰ ਮਨ ਕੀਤਾ ਕਿ ਆਖ਼ਰੀ ਵਾਰ ਲਾਟਰੀ ਪਾਈ ਜਾਵੇ। ਰੱਬ ਨੇ ਮਿਹਰ ਕਰ ਦਿੱਤੀ ਹੈ।"

ਉਹ ਕਹਿੰਦੇ ਹਨ, "ਮੈਂ ਘਰੋਂ ਸਵੇਰੇ ਨਿਕਲਦਾ ਹਾਂ ਤੇ ਜੇ ਸਵਾਰੀ ਮਿਲ ਗਈ ਤਾਂ ਠੀਕ ਹੈ, ਨਹੀਂ ਤਾਂ ਮੈਂ ਦਰੱਖਤਾਂ ਨੂੰ ਪਾਣੀ ਪਾਉਂਦਾ ਹਾਂ ਤੇ ਸੜਕਾਂ-ਰਾਹਾਂ ''''ਤੇ ਪਏ ਟੋਇਆਂ ਨੂੰ ਮਿੱਟੀ ਨਾਲ ਭਰਦਾ ਰਹਿੰਦਾ ਹਾਂ। ਕੰਮ ਹੀ ਮੇਰੀ ਪੂਜਾ ਹੈ।"

"ਮੇਰੀ ਪਤਨੀ ਤੇ ਮੇਰੀਆਂ ਨੂੰਹਾਂ ਹਮੇਸ਼ਾ ਹੀ ਮੈਨੂੰ ਕਹਿੰਦੀਆਂ-ਰਹਿੰਦੀਆਂ ਹਨ ਕਿ ਮੈਂ ਕੰਮ ਛੱਡ ਦੇਵਾਂ। ਪਰ ਇਹ ਸੰਭਵ ਨਹੀਂ ਹੈ। ਜਿਸ ਦਿਨ ਮੈਂ ਰਿਕਸ਼ਾ ਨਾ ਚਲਾਵਾਂ, ਮੈਨੂੰ ਲਗਦਾ ਹੈ ਕੇ ਮੈਂ ਜਲਦੀ ਹੀ ਮੰਜੇ ''''ਤੇ ਪੈ ਜਾਵਾਂਗਾ।"

ਬੀਬੀਸੀ
BBC
  • ਗੁਰਦੇਵ ਸਿੰਘ ਨੇ 17 ਅਪ੍ਰੈਲ ਨੂੰ ਪੰਜਾਬ ਸਟੇਟ ਦਾ ਢਾਈ ਕਰੋੜ ਦਾ ਵਿਸਾਖੀ ਬੰਪਰ ਜਿੱਤਿਆ ਹੈ।
  • ਗੁਰਦੇਵ ਸਿੰਘ ਦੀ ਉਮਰ 89 ਸਾਲ ਹੈ ਅਤੇ ਉਹ ਦਲਿਤ ਪਰਿਵਾਰ ਨਾਲ ਸਬੰਧਤ ਹੈ।
  • ਇਹ ਰਿਕਸ਼ਾ ਚਲਾ ਕੇ ਆਪਣੇ ਪਰਿਵਾਰ ਦਾ ਪੇਟ ਪਾਲਦੇ ਹਨ।
  • ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਇਸ ਲਾਟਰੀ ਨੇ ਜ਼ਿੰਦਗੀ ਬਦਲ ਦਿੱਤੀ ਹੈ।
  • ਗੁਰਦੇਵ ਸਿੰਘ ਵਾਂਗ ਉਨ੍ਹਾਂ ਦੀ ਪਤਨੀ, ਪੁੱਤਰ ਤੇ ਨੂੰਹਾਂ ਵੀ ਮਜ਼ਦੂਰੀ ਦਾ ਕੰਮ ਕਰਦੇ ਹਨ।
  • ਗੁਰਦੇਵ ਸਿੰਘ 40 ਸਾਲਾਂ ਤੋਂ ਲਾਟਰੀ ਪਾਉਂਦੇ ਆ ਰਹੇ ਹਨ ਪਰ ਕਦੇ ਵੀ ਇੱਕ ਰੁਪਇਆ ਨਹੀਂ ਨਿਕਲਿਆ ਸੀ।
ਬੀਬੀਸੀ
BBC

ਪਰਿਵਾਰ ਦੀ ਰੀਝ ਨਵਾਂ ਘਰ ਬਣਾਉਣ ਦੀ

ਗੁਰਦੇਵ ਸਿੰਘ ਦੀ ਪਤਨੀ ਤੋਂ ਇਲਾਵਾ ਉਨ੍ਹਾਂ ਦੇ ਚਾਰ ਪੁੱਤਰ, ਚਾਰ ਨੂੰਹਾਂ ਅੱਠ ਪੋਤੇ ਇੱਕ ਸਾਂਝੇ ਟੱਬਰ ਦਾ ਹਿੱਸਾ ਹਨ।

ਹੈਰਾਨੀ ਦੀ ਗੱਲ ਤਾਂ ਇਹ ਹੈ ਕੇ ਗੁਰਦੇਵ ਸਿੰਘ ਦਾ ਕਿਸੇ ਵੀ ਬੈਂਕ ਵਿੱਚ ਅਕਾਊਂਟ ਨਹੀਂ ਹੈ। ਹੁਣ ਲਾਟਰੀ ਨਿਕਲਣ ਤੋਂ ਬਾਅਦ ਉਨ੍ਹਾਂ ਨੇ ਨੇੜਲੇ ਕਸਬਾ ਧਰਮਕੋਟ ਦੀ ਇੱਕ ਬੈਂਕ ਵਿੱਚ ਖ਼ਾਤਾ ਖੋਲ੍ਹਿਆ ਹੈ।

ਗੁਰਦੇਵ ਸਿੰਘ ਦੀ ਪਤਨੀ ਮਨਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਦਾ ਤਾਂ ਬੈਂਕ ਵਿੱਚ ਖ਼ਾਤਾ ਵੀ ਨਹੀਂ ਹੈ।

"ਅਸੀਂ ਦਿਹਾੜੀਦਾਰ ਕਾਮੇ ਹਾਂ। ਸਾਨੂੰ ਬੈਂਕ ''''ਚ ਖ਼ਾਤਾ ਖੋਲ੍ਹਣ ਦੀ ਕਦੇ ਲੋੜ ਹੀ ਨਹੀਂ ਪਈ। ਹੁਣ ਵਾਹਿਗੁਰੂ ਨੇ ਮਿਹਰ ਕੀਤੀ ਹਾਂ ਤਾਂ ਸਾਡੇ ਗਰੀਬਾਂ ਦਾ ਖ਼ਾਤਾ ਕਿਸੇ ਬੈਂਕ ਚਾਲੂ ਹੋਇਆ ਹੈ।"

ਮਨਜੀਤ ਕੌਰ ਕਹਿੰਦੇ ਹਨ, "ਅਸੀਂ ਬਹੁਤ ਗਰੀਬੀ ਦੇਖੀ ਹੈ। ਮੇਰੇ ਘਰਵਾਲੇ ਤੇ ਮੈਂ ਖੇਤਾਂ ਵਿੱਚ ਜਾ ਕੇ ਤਿੱਖੜ ਦੁਪਹਿਰੇ ਮਜ਼ਦੂਰੀ ਕੀਤੀ ਹੈ। ਹੁਣ ਚੰਗੇ ਦਿਨ ਆ ਗਏ ਹਨ। ਰੱਬ ਦਾ ਸ਼ੁਕਰ ਹੈ।"

ਬੀਬੀਸੀ
Surinder Mann/bbc

ਗੁਰਦੇਵ ਸਿੰਘ ਦੇ ਘਰ ਖੁਸ਼ੀ ਦਾ ਮਾਹੌਲ ਹੈ। ਪਰਿਵਾਰ ਦੀ ਰੀਝ ਨਵਾਂ ਘਰ ਬਣਾਉਣ ਦੀ ਹੈ।

ਗੁਰਦੇਵ ਸਿੰਘ ਦਾ ਮਾਣ-ਸਤਿਕਾਰ ਕੇਵਲ ਆਪਣੇ ਪਰਿਵਾਰ ਵਿੱਚ ਹੀ ਨਹੀਂ ਸਗੋਂ ਪਿੰਡ ਲੋਹਗੜ੍ਹ ਤੋਂ ਇਲਾਵਾ ਨਾਲ ਲਗਦੇ ਪਿੰਡਾਂ ਵਿੱਚ ਵੀ ਹੈ।

ਅਸਲ ਵਿੱਚ ਉਹ ਆਪਣਾ ਰਿਕਸ਼ਾ ਲੋਹਗੜ੍ਹ, ਧਰਮਕੋਟ, ਭਿੰਡਰ ਕਲਾਂ, ਜਲਾਲਾਬਾਦ ਅਤੇ ਫਤਹਿਗੜ੍ਹ ਆਦਿ ਪਿੰਡਾਂ ਵਿੱਚ ਲੈ ਕੇ ਜਾਂਦੇ ਹਨ।

ਵਿਧਾਨ ਸਭਾ ਹਲਕਾ ਧਰਮਕੋਟ ਦੇ ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਕਹਿੰਦੇ ਹਨ ਕਿ ਗੁਰਦੇਵ ਸਿੰਘ ਸ਼ੁਰੂ ਤੋਂ ਹੀ ਮਜ਼ਦੂਰੀ ਕਰਨ ਦੇ ਨਾਲ-ਨਾਲ ਸਮਾਜ ਸੇਵਾ ਨਾਲ ਵੀ ਜੁੜਿਆ ਹੋਇਆ ਹੈ।

"ਇਹ ਵੱਖਰੀ ਗੱਲ ਹੈ ਕੇ ਗੁਰਦੇਵ ਸਿੰਘ ਗਰੀਬ ਹੈ ਪਰ ਉਹ ਦਿਲ ਦਾ ਬਹੁਤ ਅਮੀਰ ਹੈ। ਸਾਡੇ ਪਿੰਡ ਦਾ ਮਾਣ ਹੈ ਉਹ ਤੇ ਹਮੇਸ਼ਾ ਰਹੇਗਾ।"

ਗੁਰਦੇਵ ਸਿੰਘ ਦੀ ਨੂੰਹ ਕਰਮਜੀਤ ਕੌਰ ਕਹਿੰਦੇ ਹਨ, "ਅਸੀਂ ਬਾਪੂ ਜੀ ਨੂੰ ਕੰਮ ਕਰਨ ਤੋਂ ਰੋਕਦੇ ਸੀ ਪਰ ਲਾਟਰੀ ਜਿੱਤਣ ਤੋਂ ਬਾਅਦ ਮੈਂ ਹੁਣ ਆਪਣੇ ਸਹੁਰੇ ਬਾਪੂ ਨੂੰ ਕੰਮ ਨਹੀਂ ਕਰਨ ਦੇਵਾਂਗੀ।"

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ)



Related News