ਪੁੰਛ ਵਿੱਚ ਕੱਟੜਪੰਥੀ ਹਮਲੇ ''''ਚ 5 ਫੌਜੀਆਂ ਦੀ ਮੌਤ, 4 ਪੰਜਾਬ ਤੋਂ ਸਨ
Friday, Apr 21, 2023 - 08:47 AM (IST)
ਜੰਮੂ-ਕਸ਼ਮੀਰ ਦੇ ਪੁੰਛ ''''ਚ ਬੀਤੇ ਦਿਨ ਫੌਜ ਦੀ ਗੱਡੀ ''''ਚ ਅੱਗ ਲੱਗਣ ਕਾਰਨ ਪੰਜ ਫੌਜੀਆਂ ਦੀ ਮੌਤ ਹੋ ਗਈ ਸੀ ਜਿਨ੍ਹਾਂ ਵਿੱਚੋਂ 4 ਪੰਜਾਬ ਨਾਲ ਸੰਬਧਤ ਹਨ।
ਦਰਅਸਲ, ਭਾਰਤੀ ਫੌਜ ਨੇ ਇੱਕ ਬਿਆਨ ਜਾਰੀ ਕਰ ਕੇ ਦੱਸਿਆ ਹੈ ਕਿ ਫੌਜ ਦੀ ਇਸ ਗੱਡੀ ਉੱਤੇ ਕੱਟੜਪੰਥੀਆਂ ਨੇ ਹੈਂਡ ਗ੍ਰੇਨੇਡ ਸੁੱਟਿਆ ਜਿਸ ਕਾਰਨ ਗੱਡੀ ਨੂੰ ਅੱਗ ਲੱਗ ਗਈ।
ਇਸ ਹਮਲੇ ਵਿੱਚ ਰਾਸ਼ਟਰੀ ਰਾਇਫਲ ਦੇ 5 ਫੌਜੀਆਂ ਦੀ ਮੌਤ ਹੋ ਗਈ ਅਤੇ ਇੱਕ ਜਖ਼ਮੀ ਹੋ ਗਿਆ।
ਜਦੋਂ ਇਹ ਹਾਦਸਾ ਵਾਪਰਿਆਂ ਉਸ ਵੇਲੇ ਭਾਰਤੀ ਫੌਜ ਦੀ ਇਹ ਗੱਡੀ ਭਿੰਬੇਰ ਗਲੀ ਤੋਂ ਸੰਗਿਓਟ ਵੱਲ ਜਾ ਰਹੀ ਸੀ।
ਭਾਰਤੀ ਫੌਜ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਟਵੀਟ ਕਰ ਕੇ ਮਰਨ ਵਾਲਿਆਂ ਦੇ ਨਾਮ ਦੱਸੇ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ।
ਟਵੀਟ ਵਿੱਚ ਲਿਖਿਆ ਹੈ, "ਜਨਰਲ ਮਨੋਜ ਪਾਂਡੇ, ਸੀਓਏਐੱਸ ਅਤੇ ਫੌਜ ਦੇ ਸਾਰੇ ਰੈਂਕ, ਭਾਰਤੀ ਫੌਜ ਦੇ 5 ਬਹਾਦੁਰਾਂ, ਹਵਲਦਾਰ ਮਨਦੀਪ ਸਿੰਘ, ਲਾਂਸ ਨਾਇਕ ਦੇਬਾਸ਼ੀਸ਼ ਬਸਵਾਲ, ਲਾਂਸ ਨਾਇਕ ਕੁਲਵੰਤ ਸਿੰਘ, ਸਿਪਾਹੀ ਹਰਕ੍ਰਿਸ਼ਨ ਸਿੰਘ ਅਤੇ ਸਿਪਾਹੀ ਸੇਵਕ ਸਿੰਘ, ਦੀ ਕੁਰਬਾਨੀ ਨੂੰ ਸਲਾਮ ਕਰਦੀ ਹੈ, ਜਿਨ੍ਹਾਂ ਨੇ ਪੁੰਛ ਸੈਕਟਰ ਵਿੱਚ ਡਿਊਟੀ ਦੌਰਾਨ ਆਪਣੀਆਂ ਜਾਨਾਂ ਵਾਰ ਦਿੱਤੀਆਂ।"

ਮਰਨ ਵਾਲਿਆਂ ਵਿੱਚ ਹਵਲਦਾਰ ਮਨਦੀਪ ਸਿੰਘ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਚਣਕੋਈਆਂ ਕਲਾਂ ਦੇ ਰਹਿਣ ਵਾਲੇ ਸਨ।
ਸਿਪਾਹੀ ਹਰਕ੍ਰਿਸ਼ਨ ਸਿੰਘ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਤਲਵੰਡੀ ਭਾਰਥ ਦੇ ਰਹਿਣ ਵਾਲੇ ਸਨ।

ਲਾਂਸ ਨਾਇਕ ਕੁਲਵੰਤ ਸਿੰਘ ਮੋਗਾ ਜ਼ਿਲ੍ਹੇ ਦੇ ਪਿੰਡ ਚੜਿੱਕ ਤੋਂ ਸਨ ਅਤੇ ਸਿਪਾਹੀ ਸੇਵਕ ਸਿੰਘ ਬਠਿੰਡਾ ਵਿੱਚ ਪੈਂਦੇ ਤਲਵੰਡੀ ਸਾਬੋ ਦੇ ਪਿੰਡ ਬੱਗਾ ਦੇ ਰਹਿਣਾ ਵਾਲੇ ਸਨ।
ਇਸ ਹਮਲੇ ਵਿੱਚ ਮਾਰਿਆ ਗਿਆ ਪੰਜਵਾਂ ਫੌਜੀ ਲਾਂਸ ਨਾਇਕ ਦੇਬਾਸ਼ੀਸ਼ ਓਡੀਸ਼ਾ ਦੇ ਪੁਰੀ ਦੇ ਰਹਿਣ ਵਾਲੇ ਸਨ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਮਲੇ ਵਿੱਚ ਮਾਰੇ ਜਵਾਨਾਂ ਨੂੰ ਸ਼ਰਧਾਂਜਲੀ ਦਿੰਦਿਆਂ ਇੱਟ ਟਵੀਟ ਕੀਤਾ ਹੈ।
ਉਨ੍ਹਾਂ ਨੇ ਲਿਖਿਆ ਹੈ, "ਰਾਸ਼ਟਰੀ ਰਾਈਫਲਜ ਦੇ ਪੰਜ ਜਵਾਨ ਜਿੰਨਾ ਵਿੱਚੋਂ ਚਾਰ ਜਵਾਨ ਪੰਜਾਬ ਤੋਂ ਸਨ ਇੱਕ ਅੱਤਵਾਦੀ ਹਮਲੇ ਵਿੱਚ ਸ਼ਹੀਦ, ਸਰਹੱਦਾਂ ਦੇ ਰਖਵਾਲੇ ਅਮਰ ਰਹਿਣ। ਪਰਿਵਾਰਾਂ ਨੂੰ ਵਾਹਿਗੁਰੂ ਭਾਣਾ ਮੰਨਣ ਦਾ ਬਲ ਬਖ਼ਸ਼ੇ, ਪ੍ਰਣਾਮ ਸ਼ਹੀਦਾਂ ਨੂੰ।"ib

ਇਸ ਤੋਂ ਪਹਿਲਾਂ ਬੀਤੇ ਦਿਨ ਫੌਜ ਨੇ ਬਿਆਨ ਜਾਰੀ ਕਰਕੇ ਜਾਣਕਾਰੀ ਦਿੱਤੀ ਸੀ ਕਿ ਇਸ ਘਟਨਾ ਪਿੱਛੇ ਕੱਟੜਪੰਥੀਆਂ ਦਾ ਹੱਥ ਹੈ।
ਫੌਜ ਦੇ ਉੱਤਰੀ ਕਮਾਨ ਹੈੱਡਕੁਆਰਟਰ ਵੱਲੋਂ ਜਾਰੀ ਬਿਆਨ ਮੁਤਾਬਕ, "ਅਤਿਵਾਦੀਆਂ ਨੇ ਦੁਪਹਿਰ ਕਰੀਬ 3 ਵਜੇ ਵਾਹਨ ''''ਤੇ ਹੈਂਡ ਗ੍ਰਨੇਡ ਸੁੱਟਿਆ, ਜਿਸ ਕਾਰਨ ਅੱਗ ਲੱਗ ਸਕਦੀ ਹੈ।"
ਇਸ ਹਾਦਸੇ ਵਿੱਚ ਰਾਸ਼ਟਰੀ ਰਾਈਫਲਜ਼ ਦੇ ਪੰਜ ਜਵਾਨਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋ ਗਈ ਸੀ। ਇਨ੍ਹਾਂ ਜਵਾਨਾਂ ਨੂੰ ਇਲਾਕੇ ''''ਚ ਕੱਟੜਪੰਥੀਆਂ ਵਿਰੁੱਧ ਮੁਹਿੰਮ ਦੇ ਹਿੱਸੇ ਵਜੋਂ ਤੈਨਾਤ ਕੀਤਾ ਗਿਆ ਸੀ।
ਫੌਜ ਮੁਤਾਬਕ ਹਾਦਸੇ ''''ਚ ਗੰਭੀਰ ਜ਼ਖਮੀ ਹੋਏ ਇੱਕ ਹੋਰ ਫੌਜੀ ਦਾ ਰਾਜੌਰੀ ਦੇ ਫੌਜੀ ਹਸਪਤਾਲ ''''ਚ ਇਲਾਜ ਚੱਲ ਰਿਹਾ ਹੈ।
ਫਿਲਹਾਲ ਹਮਲਾਵਰਾਂ ਦੀ ਭਾਲ ਜਾਰੀ ਹੈ।
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ)