ਭਾਰਤ ਦੀ ਕਿਹੋ ਜਿਹੀ ਤਸਵੀਰ ਬਣਾ ਰਿਹਾ ਹੈ, ਪਿੰਡਾਂ ਤੋਂ ਸ਼ਹਿਰਾਂ ਵੱਲ ਉਜਾੜਾ
Thursday, Apr 20, 2023 - 09:02 PM (IST)


ਭਾਰਤ ''''ਚ ਪਿੰਡਾਂ ਤੋਂ ਸ਼ਹਿਰਾਂ ਵੱਲ ਜਾਣ ਵਾਲਿਆਂ ਦੀ ਗਿਣਤੀ ਵਧਣ ਵਾਲੀ ਹੈ ਤੇ ਇਹ ਪਰਵਾਸ ਮਨੁੱਖੀ ਇਤਿਹਾਸ ਵਿੱਚ ਦੂਜਾ ਸਭ ਤੋਂ ਵੱਡਾ ਪੇਂਡੂ ਤੋਂ ਸ਼ਹਿਰੀ ਪਰਵਾਸ ਹੋਵੇਗਾ।
ਜਨਸੰਖਿਆ ਦੇ ਮਾਮਲੇ ''''ਚ ਭਾਰਤ ਚੀਨ ਨੂੰ ਪਛਾੜ ਕੇ ਦੁਨੀਆਂ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣਨ ਲਈ ਤਿਆਰ ਹੈ। ਸੰਯੁਕਤ ਰਾਸ਼ਟਰ ਮੁਤਾਬਕ, ਅਜਿਹਾ ਇਸ ਸਾਲ ਦੇ ਮੱਧ ਤੱਕ ਹੋ ਜਾਵੇਗਾ।
ਮਾਹਰਾਂ ਦਾ ਕਹਿਣਾ ਹੈ ਕਿ ਭਾਰਤ ਦੀ ਨਵੀਂ ਸਥਿਤੀ ''''ਚ ਇੱਕ ਚੰਗਾ ਤੱਥ ਇਹ ਹੈ ਕਿ- ਇੱਥੇ ਨੌਜਵਾਨ ਕਾਮਿਆਂ ਦੀ ਗਿਣਤੀ ਸਭ ਤੋਂ ਵੱਧ ਹੋਵੇਗੀ।
ਪਰ ਇਹੀ ਇਸ ਦੀ ਸਭ ਤੋਂ ਵੱਡੀ ਚੁਣੌਤੀ ਵੀ ਹੈ ਕਿ- ਇੰਨੇ ਲੋਕਾਂ ਲਈ ਨੌਕਰੀਆਂ ਕਿੱਥੋਂ ਆਉਣਗੀਆਂ।
ਅਤੇ ਇਹੀ ਤੱਥ ਹੈ, ਜੋ ਪਰਵਾਸ ਨੂੰ ਵਧਾ ਰਿਹਾ ਹੈ।
ਲੋਕ ਪਿੰਡਾਂ ਵਿੱਚ ਲੋੜੀਂਦਾ ਪੈਸਾ ਨਹੀਂ ਕਮਾ ਪਾਉਂਦੇ, ਇਸ ਲਈ ਨਿਰਾਸ਼ ਹੋਏ ਲੱਖਾਂ ਲੋਕ ਬਿਹਤਰ ਮੌਕਿਆਂ ਦੀ ਭਾਲ਼ ''''ਚ ਸ਼ਹਿਰਾਂ ਵੱਲ ਨੂੰ ਤੁਰ ਪੈਂਦੇ ਹਨ।
ਅਰਜ਼ੀ ਦੇਣ ਵਾਲੇ 6,50,000 ਤੇ ਸੀਟਾਂ ਸਿਰਫ਼ 8,000

ਭਾਰਤ ਦੀ ਵਿੱਤੀ ਰਾਜਧਾਨੀ ਮੁੰਬਈ ਵਿੱਚ ਹਾਲ ਹੀ ਵਿੱਚ, ਪੁਲਿਸ ਦੀਆਂ ਨੌਕਰੀਆਂ ਲਈ ਸੂਬੇ ਭਰ ਤੋਂ ਵੱਡੀ ਸੰਖਿਆ ਵਿੱਚ ਉਮੀਦਵਾਰ ਪਹੁੰਚੇ ਸਨ।
ਮੁਕਾਬਲਾ ਸਖ਼ਤ ਸੀ- ਅਰਜ਼ੀ ਦੇਣ ਵਾਲੇ 650,000 ਸਨ ਜਦਕਿ ਅਹੁਦੇ ਸਿਰਫ਼ 8,000 ਸਨ।
ਇਸੇ ਭਰਤੀ ਲਈ ਸੁਨੀਲ ਬਾਂਬਲੇ ਤੀਜੀ ਵਾਰ ਕੋਸ਼ਿਸ਼ ਕਰ ਰਹੇ ਸਨ, ਇਸ ਮੌਕੇ ਦਾ ਲਾਭ ਚੁੱਕਣ ਲਈ ਉਹ 200 ਕਿਲੋਮੀਟਰ (124 ਮੀਲ) ਤੋਂ ਵੱਧ ਦਾ ਸਫ਼ਰ ਤੈਅ ਕਰਕੇ ਆਏ ਸਨ।
ਸੁਨੀਲ ਨੇ ਫਾਰਮ ਭਰਿਆ, ਪ੍ਰਾਰਥਨਾ ਕੀਤੀ ਤੇ ਮੈਨੂੰ ਕਿਹਾ, "ਜੇ ਮੈਨੂੰ ਇਹ ਨੌਕਰੀ ਮਿਲ ਜਾਂਦੀ ਹੈ ਤਾਂ ਮੇਰੀ ਜ਼ਿੰਦਗੀ ਬਦਲ ਜਾਵੇਗੀ ਕਿਉਂਕਿ ਮੈਨੂੰ ਇੱਕ ਨਿਸ਼ਚਿਤ ਆਮਦਨ ਮਿਲੇਗੀ। ਮੇਰੇ ਕੋਲ ਨੌਕਰੀ ਦੀ ਸੁਰੱਖਿਆ ਹੋਵੇਗੀ। ਮੈਂ ਵਿਆਹ ਕਰਵਾ ਲਵਾਂਗਾ।"
ਇਸ ਹਫ਼ਤੇ ਜਾਰੀ ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਵਿੱਚ ਵੀ ਇਸੇ ਤਰ੍ਹਾਂ ਦੀ ਚਿੰਤਾ ਝਲਕਦੀ ਹੈ।
ਇਸ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਜਦੋਂ ਆਬਾਦੀ ਨਾਲ ਸਬੰਧਤ ਮਾਮਲਿਆਂ ਦੀ ਗੱਲ ਆਉਂਦੀ ਹੈ ਤਾਂ 63 ਫੀਸਦੀ ਭਾਰਤੀ ਲੋਕ ਆਰਥਿਕ ਮੁੱਦਿਆਂ ਨੂੰ ਲੈ ਕੇ ਸਭ ਤੋਂ ਵੱਧ ਚਿੰਤਤ ਹਨ।

ਦੇਸ਼ ਦੀ ਆਰਥਿਕਤਾ ਤੇਜ਼ ਰਫ਼ਤਾਰ ਨਾਲ ਵਧ ਰਹੀ ਹੈ, ਵਿਸ਼ਵ ਲਈ ਇੱਕ ਵੱਡਾ ਬਾਜ਼ਾਰ ਬਣ ਰਿਹਾ ਹੈ। ਪਰ ਇੱਕ ਸੁਤੰਤਰ ਥਿੰਕ-ਟੈਂਕ, ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕਾਨਮੀ (ਸੀਐਮਆਈਈ) ਦੇ ਅਨੁਸਾਰ, ਇੱਥੇ ਬੇਰੁਜ਼ਗਾਰੀ ਦੀ ਦਰ ਵੀ 8 ਫੀਸਦੀ ਦੇ ਨਾਲ ਉੱਚੇ ਪੱਧਰ ''''ਤੇ ਹੈ।
ਇਹ ਖਾਸ ਤੌਰ ''''ਤੇ ਉਨ੍ਹਾਂ ਨੌਜਵਾਨਾਂ ਲਈ ਕੌੜਾ ਸੱਚ ਹੈ ਜੋ ਸਿੱਖਿਆ ਤਾਂ ਪ੍ਰਾਪਤ ਕਰਦੇ ਹਨ ਪਰ ਉਨ੍ਹਾਂ ਦੀ ਇਹ ਸਿੱਖਿਆ ਉਸ ਤਰ੍ਹਾਂ ਦੀ ਨਹੀਂ ਹੁੰਦੀ ਜਿਸ ਦੀ ਸਾਫਟਵੇਅਰ ਜਾਂ ਵਿੱਤ ਵਰਗੀਆਂ ਸੇਵਾਵਾਂ ''''ਚ ਲੋੜ ਹੁੰਦੀ ਹੈ।
ਅਤੇ ਇਹੀ ਸੇਵਾਵਾਂ ਹਨ ਜੋ ਭਾਰਤ ਦੀ ਆਰਥਿਕਤਾ ਦੇ ਵਿਕਾਸ ''''ਚ ਅਹਿਮ ਯੋਗਦਾਨ ਪਾਉਂਦੀਆਂ ਹਨ।
ਇਸ ਲਈ, ਅਜਿਹੇ ਨੌਜਵਾਨ ਸਰਕਾਰੀ ਨੌਕਰੀ ''''ਚ ਫਿੱਟ ਹੋ ਜਾਣਾ ਚਾਹੁੰਦੇ ਹਨ, ਜਿਵੇਂ ਕਿ ਪੁਲਿਸ ਦੀ ਨੌਕਰੀ।
ਬਾਂਬਲੇ ਕਹਿੰਦੇ ਹਨ ਕਿ ਜੇ ਉਨ੍ਹਾਂ ਨੂੰ ਆਪਣੇ ਸੁਪਨਿਆਂ ਦੀ ਇਹ ਨੌਕਰੀ ਨਹੀਂ ਮਿਲਦੀ, ਤਾਂ ਵੀ ਉਹ ਸ਼ਹਿਰ ਚਲੇ ਜਾਣਗੇ, ਫਿਰ ਭਾਵੇਂ ਕਿੰਨੀ ਵੀ ਭੀੜ ਹੋਵੇ।
ਉਹ ਕਹਿੰਦੇ ਹਨ, "ਰੁਜ਼ਗਾਰ ਲਈ ਇੱਥੇ ਹੋਰ ਵੀ ਬਹੁਤ ਸਾਰੇ ਰਸਤੇ ਹਨ, ਪਰ ਇਸ ਦੇ ਨਾਲ ਹੀ ਹੋਰ ਮੁਸ਼ਕਲਾਂ ਵੀ ਹਨ।''''''''
"ਮੈਨੂੰ ਇੱਥੇ ਚੀਜ਼ਾਂ ਲਈ ਪਿੰਡ ਨਾਲੋਂ ਕਿਤੇ ਜ਼ਿਆਦਾ ਪੈਸੇ ਦੇਣੇ ਪੈਣਗੇ ਅਤੇ ਮੈਂ ਅਰਾਮ ਨਾਲ ਨਹੀਂ ਰਹਿ ਸਕਾਂਗਾ, ਪਰ ਮੈਂ ਇੱਥੇ ਆਉਣ ਲਈ ਤਿਆਰ ਹਾਂ।"

- ਭਾਰਤ ਦੁਨੀਆਂ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣਨ ਲਈ ਤਿਆਰ ਹੈ
- ਭਾਰਤ, ਆਬਾਦੀ ਦੇ ਮਾਮਲੇ ''''ਚ ਚੀਨ ਤੋਂ ਅੱਗੇ ਨਿਲਕਣ ਵਾਲਾ ਹੈ
- ਸੰਯੁਕਤ ਰਾਸ਼ਟਰ ਮੁਤਾਬਕ, ਅਜਿਹਾ ਇਸ ਸਾਲ ਦੇ ਮੱਧ ਤੱਕ ਹੋ ਜਾਵੇਗਾ
- ਪਰ ਇਸ ਨਾਲ ਭਾਰਤੀਆਂ ਸਾਹਮਣੇ ਰੁਜ਼ਗਾਰ ਦੀ ਸਮੱਸਿਆ ਵੀ ਆਵੇਗੀ
- ਵਧੇਰੇ ਲੋਕ ਕੰਮ ਦੀ ਭਾਲ਼ ਵਿੱਚ ਪਿੰਡ ਛੱਡ ਕੇ ਸ਼ਹਿਰਾਂ ਵੱਲ ਨੂੰ ਜਾਣਗੇ

ਤੰਗ ਗਲ਼ੀਆਂ ਤੇ ਹ੍ਹਨੇਰੇ ਕਮਰਿਆਂ ''''ਚ ਰਹਿਣ ਨੂੰ ਮਜਬੂਰ ਲੋਕ
ਮੁੰਬਈ ਦੇ ਉਪਨਗਰ ਨਾਲਾ ਸੋਪਾਰਾ ''''ਚ ਅਜਿਹੇ ਬਹੁਤ ਲੋਕ ਰਹਿੰਦੇ ਹਨ, ਜੋ ਇੱਥੇ ਕਮਾਈ ਕਰਨ ਆਏ ਹਨ। ਇਹ ਮੁੰਬਈ ਦੇ ਬਾਹਰਵਾਰ ਇੱਕ ਪ੍ਰਵਾਸੀ ਭਾਈਚਾਰੇ ਵਾਲਾ ਇਲਾਕਾ ਹੈ ਜੋ ਪਿਛਲੇ 20 ਸਾਲਾਂ ਵਿੱਚ 200 ਫੀਸਦੀ ਵਧਿਆ ਹੈ।
ਘੱਟ-ਆਮਦਨ ਵਾਲੇ ਇਸ ਰਿਹਾਇਸ਼ੀ ਇਲਾਕੇ ਵਿੱਚ, ਤੰਗ ਗਲ਼ੀਆਂ ਦੀਆਂ ਖਿੜਕੀਆਂ ''''ਚ ਧੋਤੀਆਂ ਟੰਗੀਆਂ ਨਜ਼ਰ ਆਉਂਦੀਆਂ ਹਨ ਅਤੇ ਦਰਵਾਜ਼ਿਆਂ ਦੇ ਆਲੇ ਦੁਆਲੇ ਬੱਚਿਆਂ ਦੇ ਝੁੰਡ ਬਣੇ ਰਹਿੰਦੇ ਹਨ।
ਕੁਝ ਹਨੇਰੇ ਕਮਰਿਆਂ ਦੇ ਅੰਦਰ, ਔਰਤਾਂ ਬਰੀਕ ਤਾਰਾਂ ਅਤੇ ਪਲਾਸਟਿਕ ਨੂੰ ਇਕੱਠੇ ਮਰੋੜ-ਮਰੋੜ ਕੇ ਵਾਲਾਂ ਦੇ ਕਲਿੱਪ ਬਣਾ ਰਹੀਆਂ ਹਨ।
ਇਹ ਕੰਮ ਮਾਮੂਲੀ ਜ਼ਰੂਰ ਹੈ - ਪਰ ਰੋਜ਼ੀ-ਰੋਟੀ ਕਮਾਉਣ ਵਿੱਚ ਉਨ੍ਹਾਂ ਔਰਤਾਂ ਦੀ ਮਦਦ ਕਰਦਾ ਹੈ।

33 ਸਾਲਾ ਰੰਜਨਾ ਵਿਸ਼ਵਕਰਮਾ ਹੱਸਦੇ ਹੋਏ ਕਹਿੰਦੇ ਹਨ, "ਮੈਂ ਆਪਣੇ ਆਪ ਲਈ ਜੋ ਚਾਹਾਂ ਖਰੀਦ ਸਕਦੀ ਹਾਂ।"
ਉਹ ਅੱਗੇ ਕਹਿੰਦੇ ਹਨ, "ਮੈਂ ਆਪਣੇ ਲਈ ਇੱਕ ਸਾੜ੍ਹੀ ਖਰੀਦ ਸਕਦੀ ਹਾਂ! ਜਾਂ ਮੈਂ ਕੁਝ ਅਜਿਹਾ ਲੈ ਸਕਦੀ ਹਾਂ ਜਿਸ ਦੀ ਮੇਰੇ ਬੱਚੇ ਨੂੰ ਲੋੜ ਹੋਵੇ - ਇੱਕ ਕਿਤਾਬ ਜਾਂ ਸਕੂਲ ਲਈ ਕੋਈ ਚੀਜ਼, ਜਿਵੇਂ ਕਿ ਇੱਕ ਪੈਨਸਿਲ ਜਾਂ ਰਬੜ। ਮੈਨੂੰ ਹੁਣ ਹਰ ਚੀਜ਼ ਲਈ ਆਪਣੇ ਪਤੀ ''''ਤੇ ਨਿਰਭਰ ਰਹਿਣ ਦੀ ਲੋੜ ਨਹੀਂ ਹੈ।"
ਇੱਕ ਰਸੋਈ ਵਾਲੇ ਇਸ ਇੱਕ ਕਮਰੇ ਵਿੱਚ ਉਨ੍ਹਾਂ ਦਾ ਪੁੱਤਰ ਚੁੱਪਚਾਪ ਪੜ੍ਹ ਰਿਹਾ ਹੈ।
ਰੰਜਨਾ ਪਿਛਲੇ 10 ਸਾਲਾਂ ਤੋਂ ਇਸ ਤਰ੍ਹਾਂ ਜੀ ਰਹੇ ਹਨ, ਪਰ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਉਨ੍ਹਾਂ ਦੇ ਪੁੱਤਰ ਦਾ ਭਵਿੱਖ ਉਨ੍ਹਾਂ ਨਾਲੋਂ ਬਿਹਤਰ ਹੋਵੇਗਾ।
ਉਹ ਕਹਿੰਦੇ ਹਨ, "ਉਹ ਸ਼ਹਿਰ ਵਿੱਚ ਸਿੱਖਿਆ ਪ੍ਰਾਪਤ ਕਰ ਰਿਹਾ ਹੈ, ਤਾਂ ਜੋ ਉਹ ਇਸ ਦੀ ਮਦਦ ਨਾਲ ਕੁਝ ਕਰ ਸਕੇ। ਨੌਕਰੀ ਕਰੇ ਜਾਂ ਜੀਵਨ ''''ਚ ਹੋਰ ਕਿਸੇ ਪਾਸੇ ਅੱਗੇ ਵਧੇ।''''''''
''''ਮੈਂ ਚਾਹੁੰਦਾ ਹਾਂ ਕਿ ਮੇਰਾ ਪਿੰਡ ਅਮੀਰ ਬਣੇ''''

ਉਨ੍ਹਾਂ ਦੇ ਗੁਆਂਢੀ ਵਿਸ਼ਾਲ ਦੂਬੇ ਉੱਤਰੀ ਭਾਰਤੀ ਸੂਬੇ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ।
ਉਹ ਇੱਕ ਇੰਟਰਨੈਟ ਕੰਪਨੀ ਲਈ ਸੇਲਜ਼ਮੈਨ ਵਜੋਂ ਕੰਮ ਕਰਦੇ ਹਨ, ਉਨ੍ਹਾਂ ਦਾ ਕੰਮ ਦਿਨ ''''ਚ ਲਗਭਗ 12 ਘੰਟੇ ਦਾ ਹੁੰਦਾ ਹੈ, ਜਿਸ ''''ਚ ਉਨ੍ਹਾਂ ਨੂੰ ਲੰਮੀ ਯਾਤਰਾ ਵੀ ਕਰਨੀ ਪੈਂਦੀ ਹੈ।
ਪਰ ਇਸ ਨੌਕਰੀ ਨਾਲ ਉਹ ਆਪਣੇ ਪਿਤਾ ਦੀ ਮਦਦ ਕਰ ਪਾਉਂਦੇ ਹਨ, ਜੋ ਕਿ ਰਿਕਸ਼ਾ ਚਲਕ ਹਨ। ਨਾਲ ਹੀ ਉਹ ਆਪਣੀ ਮਾਂ ਲਈ ਮੈਡੀਕਲ ਬਿੱਲਾਂ ਦਾ ਭੁਗਤਾਨ ਵੀ ਕਰ ਸਕਦੇ ਹਨ।
ਹਾਲ ਹੀ ਵਿੱਚ ਉਨ੍ਹਾਂ ਨੇ ਇੱਕ ਘਰ ਖਰੀਦਣ ਲਈ ਰਜਿਸਟਰ ਕੀਤਾ, ਜਿਸ ਦਾ ਭੁਗਤਾਨ ਉਹ ਕਿਸ਼ਤਾਂ ਵਿੱਚ ਕਰਨਗੇ।
ਇਹ "ਛੋਟੇ ਸੁਪਨੇ" ਹਨ, ਜਿਨ੍ਹਾਂ ਨੂੰ ਵਿਸ਼ਾਲ ਪੂਰਾ ਕਰ ਸਕਦੇ ਹਨ, ਪਰ ਉਹ ਵੱਡੇ ਸੁਪਨੇ ਵੀ ਦੇਖਦੇ ਹਨ।
ਉਹ ਕਹਿੰਦੇ ਹਨ, "ਮੈਨੂੰ ਉਮੀਦ ਹੈ ਕਿ ਮੈਂ ਇੰਨੀ ਕਮਾਈ ਕਰ ਸਕਦਾ ਹਨ ਕਿ ਮੈਂ ਆਪਣੇ ਜੱਦੀ ਪਿੰਡ ''''ਚ ਵੀ ਲੋਕਾਂ ਦੀ ਮਦਦ ਕਰ ਸਕਾਂ।"
"ਮੈਂ ਚਾਹੁੰਦਾ ਹਾਂ ਕਿ ਮੇਰਾ ਪਿੰਡ ਅਮੀਰ ਬਣੇ, ਤਾਂ ਜੋ ਮੇਰੇ ਪਿੰਡ ਦੇ ਲੋਕਾਂ ਨੂੰ ਪਰਵਾਸੀ ਬਣ ਕੇ ਸ਼ਹਿਰ ਨਾ ਜਾਣਾ ਪਵੇ। ਉਨ੍ਹਾਂ ਨੂੰ ਉਨ੍ਹਾਂ ਸੰਘਰਸ਼ਾਂ ਦਾ ਸਾਹਮਣਾ ਨਾ ਕਰਨਾ ਪਵੇ ਜਿਸ ਦਾ ਸਾਹਮਣਾ ਮੈਂ ਕਰ ਰਿਹਾ ਹਾਂ।"
ਪਰ ਵਿਸ਼ਾਲ ਦਾ ਇਹ ਸੁਪਨਾ ਭਾਰਤ ਦੀ ਹਕੀਕਤ ਤੋਂ ਪਰ੍ਹੇ ਦਾ ਜਾਪਦਾ ਹੈ।
ਇੱਕ ਅਨੁਮਾਨ ਮੁਤਾਬਕ, ਇਸ ਸਦੀ ਦੇ ਮੱਧ ਤੱਕ ਘੱਟੋ-ਘੱਟ 800 ਮਿਲੀਅਨ ਭਾਰਤੀ ਲੋਕ ਸ਼ਹਿਰਾਂ ਵਿੱਚ ਰਹਿਣਗੇ, ਜੋ ਕਿ ਪੂਰੀ ਆਬਾਦੀ ਦਾ ਅੱਧੇ ਤੋਂ ਵੱਧ ਹੋਣਗੇ।
ਭਾਰਤ ਆਪਣੇ ਲੋਕਾਂ ਦੀਆਂ ਉਮੀਦਾਂ ਅਤੇ ਨਿਰਾਸ਼ਾਵਾਂ ਨਾਲ ਤਾਲਮੇਲ ਕਿਵੇਂ ਬਿਠਾਉਂਦਾ ਹੈ, ਜ਼ਿਆਦਾਤਰ ਇਹ ਦੇਸ਼ ਦੇ ਵਧੇਰੇ ਆਬਾਦੀ ਵਾਲੇ ਸ਼ਹਿਰਾਂ ਤੋਂ ਹੀ ਨਿਰਧਾਰਤ ਕੀਤਾ ਜਾਵੇਗਾ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ)