ਅਤੀਕ ਤੇ ਅਸ਼ਰਫ਼ ''''ਤੇ ਹਮਲਾ ਕਰਨ ਵਾਲਿਆਂ ਦੀ ਅਪਰਾਧਕ ਕੁੰਡਲੀ ਕੀ ਹੈ

Tuesday, Apr 18, 2023 - 07:32 AM (IST)

ਅਤੀਕ ਤੇ ਅਸ਼ਰਫ਼ ''''ਤੇ ਹਮਲਾ ਕਰਨ ਵਾਲਿਆਂ ਦੀ ਅਪਰਾਧਕ ਕੁੰਡਲੀ ਕੀ ਹੈ
ਅਤੀਕ ਅਹਿਮਦ
ANI
ਹਸਪਤਾਲ ਲੈ ਕੇ ਜਾਣ ਸਮੇਂ ਅਤੀਕ ਅਤੇ ਉਨ੍ਹਾਂ ਦੇ ਭਰਾ ਅਸ਼ਰਫ਼ ਦੀ ਸ਼ਨੀਨਾਰ ਦੇ ਕਤਲ ਕਰ ਦਿੱਤਾ ਗਿਆ

ਸਾਬਕਾ ਸੰਸਦ ਮੈਂਬਰ ਅਤੇ ਮਾਫੀਆ ਡੌਨ ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ ਅਹਿਮਦ ਦੀ ਸ਼ਨੀਵਾਰ ਸ਼ਾਮੀਂ ਸਨਸਨੀਖੇਜ਼ ਢੰਗ ਨਾਲ ਹੋਏ ਕਤਲ ਤੋਂ ਬਾਅਦ ਪ੍ਰਯਾਗਰਾਜ ਸਣੇ ਯੂਪੀ ਦੇ ਸਾਰੇ ਜ਼ਿਲ੍ਹਿਆਂ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ।

ਦੋਵਾਂ ਭਰਾਵਾਂ ਦੀਆਂ ਮ੍ਰਿਤਕ ਦੇਹਾਂ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਪ੍ਰਯਾਗਰਾਜ (ਇਲਾਹਾਬਾਦ) ਦੇ ਕਸਾਰੀ-ਮਸਾਰੀ ਕਬਰਿਸਤਾਨ ਵਿੱਚ ਦਫ਼ਨਾ ਦਿੱਤਾ ਗਿਆ ਹੈ।

ਇਸ ਦੌਰਾਨ ਯੂਪੀ ਪੁਲਿਸ ਅਤੀਕ ਅਹਿਮਦ ਦੇ ਦੋਵੇਂ ਨਾਬਾਲਗ ਪੁੱਤਰਾਂ ਨੂੰ ਲੈ ਕੇ ਕਬਰਿਸਤਾਨ ਪਹੁੰਚੀ ਸੀ। ਇਸ ਦੌਰਾਨ ਰਿਕਾਰਡ ਕੀਤੀਆਂ ਗਈਆਂ ਵੀਡੀਓਜ਼ ''''ਚ ਦੋਵੇਂ ਪੁੱਤਰ ਕਾਲੇ ਕੱਪੜੇ ਪਾਏ ਹੋਏ ਨਜ਼ਰ ਆ ਰਹੇ ਹਨ।

ਕਸਾਰੀ-ਮਸਾਰੀ ਕਬਰਿਸਤਾਨ ਵਿੱਚ ਕਬਰਾਂ ਪੁੱਟਣ ਦਾ ਕੰਮ ਐਤਵਾਰ ਸਵੇਰ ਤੋਂ ਹੀ ਚੱਲ ਰਿਹਾ ਸੀ। ਪਰ ਅਤੀਕ ਅਹਿਮਦ ਅਤੇ ਉਸ ਦੇ ਭਰਾ ਦੇ ਅੰਤਿਮ ਸੰਸਕਾਰ ਦੀ ਪ੍ਰਕਿਰਿਆ ਦੇਰ ਸ਼ਾਮ ਤੱਕ ਪੂਰੀ ਹੋਈ।

ਤਿੰਨਾਂ ਮੁਲਜ਼ਮਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ
ANI
ਤਿੰਨਾਂ ਮੁਲਜ਼ਮਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ

ਪ੍ਰਯਾਗਰਾਜ ਸਣੇ ਦੂਜੇ ਜ਼ਿਲ੍ਹਿਆਂ ਵਿੱਚ ਕਿਹੋ-ਜਿਹਾ ਮਾਹੌਲ

ਇਸ ਕਤਲਕਾਂਡ ਤੋਂ ਬਾਅਦ ਉੱਤਰ ਪ੍ਰਦੇਸ਼ ਤੇ ਸਾਰੇ ਜ਼ਿਲ੍ਹਿਆਂ ਵਿੱਚ ਧਾਰਾ 144 ਲਗਾਈ ਗਈ ਹੈ। ਕਈ ਜ਼ਿਲ੍ਹਿਆਂ ਵਿੱਚ ਪੁਲਿਸ ਵਿਭਾਗ ਵੱਲੋਂ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ।

ਇਨ੍ਹਾਂ ਵਿੱਚੋਂ ਮਊ, ਫਰੂਖ਼ਾਬਾਦ, ਗਾਜ਼ਿਆਬਾਦ ਅਤੇ ਗੋਰਖ਼ਪੁਰ ਆਦਿ ਜ਼ਿਲ੍ਹਿਆਂ ਦੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਫਲੈਗ ਮਾਰਚ ਕੀਤਾ ਜਾਣਾ ਸ਼ਾਮਿਲ ਹੈ।

ਟੀਵੀ ਚੈਨਲਾਂ ''''ਤੇ ਪ੍ਰਸਾਰਿਤ ਖ਼ਬਰਾਂ ਮੁਤਾਬਕ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਹਮਲਾਵਰਾਂ ਦੇ ਘਰਾਂ ਦੀਆਂ ਗਲੀਆਂ ਨੂੰ ਸੀਲ ਕੀਤਾ ਜਾ ਰਿਹਾ ਹੈ।

ਇਸ ''''ਚ ਹਮਲਾਵਰ ਸੰਨੀ ਦੇ ਘਰ ਦੇ ਬਾਹਰ ਪੁਲਿਸ ਦੇ ਤੈਨਾਤ ਹੋਣ ਦੀ ਵੀਡਿਓਜ਼ ਵੀ ਸਾਹਮਣੇ ਆ ਰਹੀਆਂ ਹਨ।

ਪ੍ਰਯਾਗਰਾਜ ''''ਚ ਜਿੱਥੇ ਇਹ ਕਤਲ ਕਾਂਡ ਹੋਇਆ ਹੈ, ਉੱਥੇ ਲੋਕ ਘਰਾਂ ''''ਚੋਂ ਬਾਹਰ ਨਿਕਲਣ ਤੋਂ ਬਚਦੇ ਨਜ਼ਰ ਆਏ। ਕੁਝ ਖ਼ਬਰਾਂ ਮੁਤਾਬਕ, ਪ੍ਰਯਾਗਰਾਜ ''''ਚ ਅਗਲੇ ਦੋ ਦਿਨਾਂ ਤੱਕ ਇੰਟਰਨੈੱਟ ਬੰਦ ਰਹੇਗਾ।

ਅਤੀਕ ਨੂੰ ਜਿਸ ਨੂੰ ਲੋਕ ਮਾਫੀਆ ਅਤੇ ਬਾਹੂਬਲੀ ਦੇ ਨਾਂ ਨਾਲ ਜਾਣਦੇ ਸਨ, ਉਸ ਨੂੰ ਮੀਡੀਆ ਦੀ ਮੌਜੂਦਗੀ ਵਿੱਚ ਤਿੰਨ ਹਮਲਾਵਰਾਂ ਨੇ ਗੋਲੀਆਂ ਮਾਰ ਦਿੱਤੀਆਂ।

ਇਸ ਸਨਸਨੀਖੇਜ਼ ਕਤਲ ਦੇ ਵੀਡੀਓ ਸਿਰਫ਼ ਪ੍ਰਯਾਗਰਾਜ ਵਿੱਚ ਹੀ ਨਹੀਂ, ਸਗੋਂ ਹੁਣ ਦੇਸ਼-ਵਿਦੇਸ਼ ਵਿੱਚ ਵੀ ਦੇਖੇ ਗਏ ਹਨ।

ਕੇਸ ਵਿੱਚ ਦਰਜ ਐੱਫਆਈਆਰ ਮੁਤਾਬਕ, ਹਮਲਾਵਰ ਲਵਲੇਸ਼, ਸੰਨੀ ਅਤੇ ਅਰੁਣ - ਤਿੰਨੇਂ "ਅਤੀਕ ਅਤੇ ਅਸ਼ਰਫ ਦੇ ਗਿਰੋਹ ਦਾ ਸਫਾਇਆ ਕਰਨਾ ਚਾਹੁੰਦੇ ਸਨ ਅਤੇ ਸੂਬੇ ਵਿੱਚ ਆਪਣੀ ਪਛਾਣ ਬਣਾਉਣਾ ਚਾਹੁੰਦੇ ਸਨ।"

ਬੀਬੀਸੀ
BBC

ਅਤੀਕ ਅਹਿਮਦ ਕਤਲ ਕੇਸ: ਘਟਨਾਵਾਂ

  • ਸ਼ਨੀਵਾਰ ਰਾਤ ਪੁਲਿਸ ਅਤੀਕ ਅਹਿਮਦ ਅਤੇ ਉਸਦੇ ਭਰਾ ਅਸ਼ਰਫ ਅਹਿਮਦ ਨੂੰ ਰੇਗੂਲਰ ਸਿਹਤ ਜਾਂਚ ਲਈ ਹਸਪਤਾਲ ਲੈ ਗਈ।
  • ਹਸਪਤਾਲ ਦੇ ਬਾਹਰ ਹੀ ਮੀਡੀਆ ਕਰਮੀਆਂ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਸਵਾਲ-ਜਵਾਬ ਕੀਤੇ, ਜਿਸ ਦੌਰਾਨ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ।
  • ਹਮਲੇ ਵਿੱਚ ਅਤੀਕ ਅਹਿਮਦ ਅਤੇ ਅਸ਼ਰਫ ਅਹਿਮਦ ਮਾਰੇ ਗਏ। ਇੱਕ ਕਾਂਸਟੇਬਲ ਅਤੇ ਇੱਕ ਪੱਤਰਕਾਰ ਜ਼ਖ਼ਮੀ ਹੋ ਗਏ।
  • ਤਿੰਨੇ ਹਮਲਾਵਰਾਂ ਨੇ ਪਿਸਤੌਲ ਸੁੱਟ ਕੇ ਆਤਮ ਸਮਰਪਣ ਕੀਤਾ, ਪੁਲਿਸ ਨੇ ਉਨ੍ਹਾਂ ਨੂੰ ਕੀਤਾ ਕਾਬੂ ਕਰ ਲਿਆ।
  • ਘਟਨਾ ਤੋਂ ਬਾਅਦ ਪੂਰੇ ਸੂਬੇ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਅਤੇ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ।
  • ਵਿਰੋਧੀ ਨੇਤਾਵਾਂ ਨੇ ਸੂਬੇ ''''ਚ ਕਾਨੂੰਨ ਵਿਵਸਥਾ ਦੇ ਮੁੱਦੇ ''''ਤੇ ਯੋਗੀ ਸਰਕਾਰ ਨੂੰ ਘੇਰਿਆ ਅਤੇ ਸਮੁੱਚੇ ਵਿਕਾਸ ''''ਤੇ ਸਵਾਲ ਖੜ੍ਹੇ ਕੀਤੇ |
  • ਐਤਵਾਰ ਨੂੰ ਤਿੰਨਾਂ ਹਮਲਾਵਰਾਂ ਨੂੰ ਅਦਾਲਤ ''''ਚ ਪੇਸ਼ ਕੀਤਾ ਗਿਆ, ਜਿੱਥੇ ਉਨ੍ਹਾਂ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ''''ਚ ਭੇਜ ਦਿੱਤਾ ਗਿਆ |
  • ਅਤੀਕ ਅਹਿਮਦ ਅਤੇ ਅਸ਼ਰਫ ਅਹਿਮਦ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕੀਤਾ ਗਿਆ ਅਤੇ ਫਿਰ ਦਫ਼ਨਾਇਆ ਗਿਆ।
  • ਯੂਪੀ ਸਰਕਾਰ ਨੇ ਪੂਰੇ ਮਾਮਲੇ ਦੀ ਨਿਆਂਇਕ ਜਾਂਚ ਲਈ ਇੱਕ ਕਮੇਟੀ ਦਾ ਗਠਨ ਕੀਤਾ ਹੈ।
ਬੀਬੀਸੀ
BBC
ਗੋਲੀ ਚਲਾਉਂਦਾ ਹੋਇਆ ਲਵਲੇਸ਼ ਤਿਵਾਰੀ
ANI
ਗੋਲੀ ਚਲਾਉਂਦਾ ਹੋਇਆ ਲਵਲੇਸ਼ ਤਿਵਾਰੀ

ਲਵਲੇਸ਼ ਤਿਵਾਰੀ ਦਾ ਅਪਰਾਧਿਕ ਇਤਿਹਾਸ

ਬੀਬੀਸੀ ਨੇ ਜ਼ਿਲ੍ਹਾ ਪੁਲਿਸ ਅਧਿਕਾਰੀਆਂ ਤੋਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਾ ਕਿ ਬਾਂਦਾ ਦੇ 22 ਸਾਲਾ ਲਵਲੇਸ਼ ਤਿਵਾਰੀ ਖ਼ਿਲਾਫ਼ ਚਾਰ ਕੇਸ ਦਰਜ ਹਨ।

ਤਿੰਨ ਕੇਸ ਕੁੱਟਮਾਰ ਦੇ ਹਨ ਅਤੇ ਇੱਕ ਲੜਕੀ ਨਾਲ ਛੇੜਛਾੜ ਦਾ ਹੈ। ਲਵਲੇਸ਼ ਦੇ ਪਿਤਾ ਯੁਗ ਕੁਮਾਰ ਤਿਵਾਰੀ ਨੇ ਵੀ ਸਥਾਨਕ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆਂ ਇਨ੍ਹਾਂ ਅਪਰਾਧਿਕ ਮਾਮਲਿਆਂ ਦਾ ਜ਼ਿਕਰ ਕੀਤਾ ਸੀ।

ਪੁਲਿਸ ਮੁਤਾਬਕ ਲਵਲੇਸ਼ ਨਸ਼ੇ ਦਾ ਆਦੀ ਹੈ ਅਤੇ ਆਪਣੇ ਪਰਿਵਾਰ ਤੋਂ ਵੱਖ ਹੋ ਗਿਆ ਹੈ।

ਪਿਛਲੇ ਸਾਰੇ ਮਾਮਲਿਆਂ ''''ਚ ਲਵਲੇਸ਼ ਖ਼ਿਲਾਫ਼ ਚਾਰਜਸ਼ੀਟ ਦਾਇਰ ਹੋ ਚੁੱਕੀ ਹੈ ਅਤੇ ਉਹ ਇਨ੍ਹਾਂ ਸਾਰਿਆਂ ''''ਚ ਜ਼ਮਾਨਤ ''''ਤੇ ਜੇਲ੍ਹ ਤੋਂ ਬਾਹਰ ਹੈ।

ਪੁਲੀਸ ਦੀ ਮੰਨੀਏ ਤਾਂ ਇਨ੍ਹਾਂ ਚਾਰਾਂ ਵਿੱਚੋਂ ਕਿਸੇ ਵੀ ਮਾਮਲੇ ਵਿੱਚ ਪਹਿਲਾਂ ਲਵਲੇਸ਼ ਕੋਲੋਂ ਕੋਈ ਹਥਿਆਰ ਬਰਾਮਦ ਨਹੀਂ ਹੋਇਆ ਹੈ।

ਪੁਲਿਸ ਦੀ ਗ੍ਰਿਫਤ ਵਿੱਚ ਸੰਨੀ ਸਿੰਘ
ANI
ਪੁਲਿਸ ਦੀ ਗ੍ਰਿਫਤ ਵਿੱਚ ਸੰਨੀ ਸਿੰਘ

ਸੰਨੀ ਸਿੰਘ ਦਾ ਅਪਰਾਧਿਕ ਇਤਿਹਾਸ

ਦੂਜਾ ਮੁਲਜ਼ਮ 23 ਸਾਲਾ ਪੁਰਾਣਾ ਉਰਫ਼ ਸੰਨੀ ਸਿੰਘ ਹਮੀਰਪੁਰ ਦਾ ਰਹਿਣ ਵਾਲਾ ਹੈ। ਸੰਨੀ ਖਿਲਾਫ ਕੁੱਲ 14 ਮਾਮਲੇ ਦਰਜ ਹਨ।

ਇਸ ਵਿੱਚ ਆਰਮਜ਼ ਐਕਟ, ਕਾਤਲਾਨਾ ਹਮਲਾ, ਡਕੈਤੀ, ਗੈਂਗਸਟਰ ਐਕਟ ਅਤੇ ਗੁੰਡਾ ਐਕਟ ਵਰਗੀਆਂ ਗੰਭੀਰ ਧਾਰਾਵਾਂ ਸ਼ਾਮਲ ਹਨ।

ਪੁਲਿਸ ਮੁਤਾਬਕ ਉਹ ਜ਼ਮਾਨਤ ''''ਤੇ ਬਾਹਰ ਆਇਆ ਸੀ ਪਰ ਉਸ ਤੋਂ ਬਾਅਦ ਜੇਲ੍ਹ ਵਾਪਸ ਨਹੀਂ ਆਇਆ ਅਤੇ ਫ਼ਰਾਰ ਚੱਲ ਰਿਹਾ ਸੀ।

ਸੰਨੀ 2022 ਤੋਂ ਲਾਪਤਾ ਸੀ ਅਤੇ ਕਿਹਾ ਜਾਂਦਾ ਹੈ ਕਿ ਉਹ ਪੱਛਮੀ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਵਿੱਚ ਸਰਗਰਮ ਸੁੰਦਰ ਭਾਟੀ ਗੈਂਗ ਵਿੱਚ ਸ਼ਾਮਲ ਹੋ ਗਿਆ ਸੀ।

ਸੁੰਦਰ ਭਾਟੀ ਗੈਂਗ ਖ਼ਿਲਾਫ਼ ਨੋਇਡਾ ਅਤੇ ਗਾਜ਼ੀਆਬਾਦ ''''ਚ ਕਈ ਮਾਮਲੇ ਦਰਜ ਹਨ।

ਪੁਲਿਸ ਦੇ ਮੁਤਾਬਕ, ਉਹ ਸਾਰੇ 14 ਮਾਮਲਿਆਂ ਵਿੱਚ ਚਾਰਜਸ਼ੀਟ ਹੈ ਅਤੇ 2021 ਵਿੱਚ ਜ਼ਮਾਨਤ ''''ਤੇ ਰਿਹਾਅ ਹੋਇਆ ਸੀ, ਨਿਗਰਾਨੀ ਹੇਠ ਸੀ, ਪਰ ਵਾਪਸ ਨਹੀਂ ਆਇਆ।

ਪੁਲਿਸ ਦੀ ਗ੍ਰਿਫ਼ਤ ਵਿੱਚ ਅਰੁਣ ਮੌਰਿਆ
ANI
ਪੁਲਿਸ ਦੀ ਗ੍ਰਿਫ਼ਤ ਵਿੱਚ ਅਰੁਣ ਮੌਰਿਆ

ਕੌਣ ਹੈ ਅਰੁਣ ਕੁਮਾਰ ਮੌਰਿਆ?

ਬੀਬੀਸੀ ਨੇ ਕਾਸਗੰਜ ਦੇ ਰਹਿਣ ਵਾਲੇ 18 ਸਾਲਾ ਮੁਲਜ਼ਮ ਅਰੁਣ ਕੁਮਾਰ ਮੌਰਿਆ ਬਾਰੇ ਵੀ ਜਾਣਨਾ ਚਾਹਿਆ ਪਰ ਕਾਸਗੰਜ ਪੁਲਿਸ ਦਾ ਕਹਿਣਾ ਹੈ ਕਿ ਅਰੁਣ ਮੌਰਿਆ ਖ਼ਿਲਾਫ਼ ਕਾਸਗੰਜ ਵਿੱਚ ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਹੈ।

ਪੁਲਿਸ ਨੇ ਇਹ ਵੀ ਦੱਸਿਆ ਕਿ ਉਹ ਪਿਛਲੇ ਛੇ ਮਹੀਨਿਆਂ ਤੋਂ ਕਾਸਗੰਜ ਵਿੱਚ ਨਹੀਂ ਰਹਿ ਰਿਹਾ ਸੀ। ਇਸ ਦੌਰਾਨ ਉਹ ਪਾਣੀਪਤ ਹਰਿਆਣਾ ਵਿੱਚ ਰਹਿ ਰਿਹਾ ਸੀ।

ਪੁਲਿਸ ਕਾਸਗੰਜ ਦੇ ਕਾਤਰਵਾੜੀ ''''ਚ ਉਸ ਦੇ ਪਰਿਵਾਰ ਕੋਲ ਵੀ ਪਹੁੰਚੀ ਹੈ।

ਪਿੰਡ ਦੇ ਸਰਪੰਚ ਮੁਤਾਬਕ, ਅਰੁਣ ਮੌਰਿਆ ਤਿੰਨ ਭਰਾਵਾਂ ਵਿੱਚੋਂ ਸਭ ਤੋਂ ਛੋਟਾ ਸੀ ਅਤੇ ਉਸ ਦੇ ਦੋ ਭਰਾ ਦਿੱਲੀ ਵਿੱਚ ਕਬਾੜੀ ਦਾ ਕੰਮ ਕਰਦੇ ਸਨ।

ਪਿੰਡ ਦੇ ਸਰਪੰਚ ਵਿਕਾਸ ਕੁਮਾਰ ਚੌਹਾਨ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਅਰੁਣ ਦੇ ਮਾਤਾ-ਪਿਤਾ ਦਾ ਕਰੀਬ 20 ਸਾਲ ਪਹਿਲਾਂ ਦਿਹਾਂਤ ਹੋ ਗਿਆ ਸੀ।

ਮੀਡੀਆ ਰਿਪੋਰਟਾਂ ਮੁਤਾਬਕ ਅਰੁਣ ਮੌਰਿਆ ਪਾਣੀਪਤ ''''ਚ ਆਪਣੇ ਦਾਦਾ ਅਤੇ ਚਾਚੇ ਨਾਲ ਰਹਿੰਦਾ ਸੀ। ਇੱਕ ਹਫ਼ਤਾ ਪਹਿਲਾਂ ਵੀ ਉਹ ਪਾਣੀਪਤ ਵਿੱਚ ਸੀ।

ਅਰੁਣ ਮੌਰਿਆ ਨੂੰ ਪਾਣੀਪਤ ਪੁਲਿਸ ਨੇ 4 ਫਰਵਰੀ 2022 ਨੂੰ ਇੱਕ ਗ਼ੈਰ-ਕਾਨੂੰਨੀ ਦੇਸੀ ਪਿਸਤੌਲ ਸਮੇਤ ਗ੍ਰਿਫ਼ਤਾਰ ਕੀਤਾ ਸੀ। ਬੀਬੀਸੀ ਨੇ ਇਸ ਮਾਮਲੇ ਵਿੱਚ ਪਾਣੀਪਤ ਵਿੱਚ ਦਰਜ ਐੱਫਆਈਆਰ ਦੀ ਕਾਪੀ ਦੇਖੀ ਹੈ।

ਇਸ ਐੱਫਆਈਆਰ ਮੁਤਾਬਕ ਪੁਲਿਸ ਨੇ ਮੁਖ਼ਬਰ ਦੀ ਸੂਚਨਾ ''''ਤੇ ਅਰੁਣ ਨੂੰ ਦੇਸੀ ਪਿਸਤੌਲ ਸਮੇਤ ਗ੍ਰਿਫ਼ਤਾਰ ਕੀਤਾ ਸੀ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ)



Related News