ਹਰਿਮੰਦਰ ਸਾਹਿਬ ਵਿੱਚ ਤਿਰੰਗੇ ਦੇ ਟੈਟੂ ਨਾਲ ਪਹੁੰਚੀ ਕੁੜੀ ਨੂੰ ਰੋਕਣ ਦਾ ਮਾਮਲਾ, ਵਾਇਰਲ ਵੀਡੀਓ ਵਿੱਚ ਕੀ ਹੈ ਜੋ ਬਣਿਆ ਵਿਵਾਦ
Monday, Apr 17, 2023 - 09:02 PM (IST)


ਪੰਜਾਬ ਦੇ ਅਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਵਿੱਚ ਕਥਿਤ ਤੌਰ ''''ਤੇ ਇੱਕ ਕੁੜੀ ਨੂੰ ਪ੍ਰਵੇਸ਼ ਨਹੀਂ ਦਿੱਤੇ ਜਾਣ ਨਾਲ ਜੁੜਿਆ ਇੱਕ ਵੀਡੀਓ ਸੋਸ਼ਲ ਮੀਡੀਆ ''''ਤੇ ਵਾਇਰਲ ਹੋ ਰਿਹਾ ਹੈ। ਇਸ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਹੈ।
ਵਾਇਰਲ ਵੀਡੀਓ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੁੜੀ ਨੂੰ ਹਰਿਮੰਦਰ ਸਾਹਿਬ ਵਿਚ ਇਸ ਲਈ ਨਹੀਂ ਜਾਣ ਦਿੱਤਾ ਗਿਆ ਕਿਉਂਕਿ ਉਸ ਦੇ ''''ਚਿਹਰੇ ''''ਤੇ ਤਿਰੰਗੇ ਝੰਡੇ ਦਾ ਟੈਟੂ ਬਣਿਆ ਹੋਇਆ ਸੀ।''''
ਇਸ ਨੂੰ ਲੈ ਕੇ ਕੁੜੀ ਅਤੇ ਉਸ ਦੇ ਨਾਲ ਮੌਜੂਦ ਵਿਅਕਤੀ ਦੀ ਹਰਿਮੰਦਰ ਸਾਹਿਬ ਦੇ ਸੇਵਾਦਾਰ ਨਾਲ ਬਹਿਸ ਹੁੰਦੀ ਦਿਖਾਈ ਦੇ ਰਹੀ ਹੈ।
ਟਵਿੱਟਰ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ''''ਤੇ ਵੀਡੀਓ ਨੂੰ ਸਾਂਝਾ ਕਰਨ ਵਾਲੇ ਕਈ ਲੋਕਾਂ ਨੇ ਦਾਅਵਾ ਕੀਤਾ ਹੈ ਕਿ ਸੇਵਾਦਾਰ ਨੇ ਕੁੜੀ ਨੂੰ ਪ੍ਰਵੇਸ਼ ਤੋਂ ਇਨਕਾਰ ਕਰ ਦਿੱਤਾ।
ਇਸ ਮਾਮਲੇ ''''ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਨੇ ਪ੍ਰਤੀਕਿਰਿਆ ਦਿੰਦਿਆਂ ਹੋਇਆਂ ਵਿਵਾਦ ਨੂੰ ''''ਬੇਲੋੜੀ ਹਵਾ'''' ਦੇਣ ਦੀ ਨਿਖੇਧੀ ਕੀਤੀ ਹੈ।
ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਹੈ ਕਿ ਜੇਕਰ ਕਿਸੇ ਯਾਤਰੀ ਨੂੰ ਠੇਸ ਪਹੁੰਚੀ ਹੈ ਤਾਂ ਉਹ ‘ਮੁਆਫੀ’ ਮੰਗਦੇ ਹਨ, ਪਰ ਦਰਬਾਰ ਸਾਹਿਬ ਦੀ ਮਰਿਯਾਦਾ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇੱਕ ਬਿਆਨ ਇਸ ਘਟਨਾ ਨੂੰ ਸੋਸ਼ਲ ਮੀਡੀਆ ਉੱਤੇ ਚੱਲ ਰਹੇ ਬਿਰਤਾਂਤ ਦੀ ਨਿੰਦਾ ਕੀਤੀ ਹੈ।
ਉ੍ਨ੍ਹਾਂ ਕਿਹਾ ਹੈ ਕਿ ਧਾਰਮਿਕ ਸਥਾਨ ''''ਤੇ ਆਉਣ ਵਾਲੇ ਲੋਕਾਂ ਨੂੰ ਉਸ ਦੀ ਮਰਿਆਦਾ ਦਾ ਖ਼ਿਆਲ ਰੱਖਣਾ ਚਾਹੀਦਾ ਹੈ।
ਧਾਮੀ ਨੇ ਟਵਿੱਟਰ ''''ਤੇ ਸਵਾਲ ਉਠਾਉਣ ਵਾਲਿਆਂ ਦੀ ਮੰਸ਼ਾ ''''ਤੇ ਸਵਾਲ ਚੁੱਕੇ ਹਨ ਅਤੇ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ ''''ਅਜਿਹੀਆਂ ਹਰਕਤਾਂ'''' ''''ਤੇ ਲਗਾਮ ਕੱਸਿਆ ਜਾਵੇ।''''

ਵਾਇਰਲ ਵੀਡੀਓ ''''ਚ ਕੀ ਹੈ?
ਸੋਸ਼ਲ ਮੀਡੀਆ ''''ਤੇ 40 ਸੈਕਿੰਡ ਦਾ ਵੀਡੀਓ ਸ਼ੇਅਰ ਕੀਤਾ ਜਾ ਰਿਹਾ ਹੈ। ਇਹ ਵੀਡੀਓ ਕਦੋਂ ਦੀ ਹੈ ਅਤੇ ਕਿਸ ਨੇ ਰਿਕਾਰਡ ਕੀਤੀ ਹੈ, ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਵੀਡੀਓ ਵਿੱਚ ਇੱਕ ਕੁੜੀ ਦੀ ਆਵਾਜ਼ ਸੁਣਾਈ ਦਿੰਦੀ ਹੈ, ਇੱਕ ਆਦਮੀ ਉਸ ਨੂੰ ਪੁੱਛਦਾ ਹੈ, "ਕਿਸ ਨੇ ਰੋਕਿਆ?"
ਕੁੜੀ ਜਵਾਬ ਦਿੰਦੀ ਹੈ, "ਇਸ ਨੇ ਪੱਗ ਵਾਲੇ ਨੇ।"
ਆਦਮੀ ਪੁੱਛਦਾ ਹੈ, "ਉਸ ਨੇ " ਕੁੜੀ ਸਹਿਮਤੀ ਦਿੰਦੀ ਹੈ।
ਉਹ ਆਦਮੀ ਪੱਗ ਵਾਲੇ ਆਦਮੀ ਵੱਲ ਮੁੜਦਾ ਹੈ ਅਤੇ ਕਹਿੰਦਾ ਹੈ, "ਹਾਂ ਸਰਦਾਰ ਜੀ, ਤੁਸੀਂ ਗੁੱਡੀ ਨੂੰ ਅੰਦਰ ਜਾਣ ਤੋਂ ਰੋਕਿਆ ਕੀ ਕਾਰਨ ਹੈ।"
ਪੱਗ ਵਾਲਾ ਬੰਦਾ ਕਹਿੰਦਾ, "ਇਹ ਝੰਡਾ ਸਾਫ਼ ਕਰੋ"।
ਆਦਮੀ ਪੁੱਛਦਾ ਹੈ, "ਕਿਉਂ, ਇਹ ਇੰਡੀਆ ਨਹੀਂ ਹੈ।"
ਪੱਗ ਵਾਲਾ ਬੰਦਾ ਗਰਦਨ ਹਿਲਾਉਂਦਿਆਂ ਕਹਿੰਦਾ ਹੈ, "ਇਹ ਪੰਜਾਬ ਹੈ।"
ਆਦਮੀ ਕਹਿੰਦਾ ਹੈ "ਰਿਕਾਰਡਿੰਗ ਕਰੋ"
ਇਸ ਤੋਂ ਬਾਅਦ ਔਰਤ-ਮਰਦ ਦੋਵਾਂ ਪੱਗ ਵਾਲੇ ਵਿਅਕਤੀ ਨਾਲ ਬਹਿਸ ਸ਼ੁਰੂ ਕਰ ਹੋ ਜਾਂਦੀ ਹੈ। ਅੰਤ ਵਿੱਚ, ਪੱਗ ਵਾਲੇ ਵਿਅਕਤੀ ਦਾ ਹੱਥ ਫੋਨ ਵੱਲ ਵਧਦਾ ਨਜ਼ਰ ਆਉਂਦਾ ਹੈ।
ਬਾਅਦ ਵਿੱਚ ਵਾਇਰਲ ਵੀਡੀਓ ਵਿੱਚ ਦਿਖ ਰਿਹਾ ਸੇਵਾਦਾਰ ਇੱਕ ਹੋਰ ਵੀਡੀਓ ਮੀਡੀਆ ਲਈ ਜਾਰੀ ਕਰਦਾ ਹੈ, ਜਿਸ ਵਿੱਚ ਉਹ ਕਹਿੰਦਾ ਹੈ ਕਿ ਕੁੜੀ ਨੂੰ ਇਸ ਲਈ ਰੋਕਿਆ ਸੀ ਕਿਉਂ ਕਿ ਉਸ ਨੇ ਸਕਰਟ ਪਾਈ ਹੋਈ ਸੀ।
ਉਸ ਨੂੰ ਸਿਰਫ਼ ਇਸ ਹਾਲਤ ਵਿੱਚ ਨਾ ਜਾਣ ਤੋਂ ਰੋਕਿਆ ਗਿਆ ਸੀ।
ਲੋਕ ਕੀ ਕਹਿ ਰਹੇ ਹਨ?
ਇਸ ਵੀਡੀਓ ਨੂੰ ਕਈ ਲੋਕ ਸੋਸ਼ਲ ਮੀਡੀਆ ''''ਤੇ ਸ਼ੇਅਰ ਕਰ ਰਹੇ ਹਨ। ਇਸ ''''ਤੇ ਕਈ ਲੋਕ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ।
ਕੁਝ ਲੋਕ ਸੇਵਾਦਾਰ ''''ਤੇ ਸਵਾਲ ਚੁੱਕ ਰਹੇ ਹਨ ਤਾਂ ਕੁਝ ਲੋਕ ਵੀਡੀਓ ਬਣਾਉਣ ਵਾਲਿਆਂ ਦੀ ਮੰਸ਼ਾ ''''ਤੇ ਸਵਾਲ ਚੁੱਕ ਰਹੇ ਹਨ।
ਨਵਪ੍ਰੀਤ ਕੌਰ ਨਾਂ ਦੇ ਇੱਕ ਟਵਿੱਟਰ ਯੂਜ਼ਰ ਨੇ ਲਿਖਿਆ, "ਇੱਕ ਕੁੜੀ ਨੂੰ ਹਰਿਮੰਦਰ ਸਾਹਿਬ ਵਿੱਚ ਦਾਖ਼ਲ ਹੋਣ ਤੋਂ ਰੋਕਿਆ ਗਿਆ ਕਿਉਂਕਿ ਉਸ ਦੇ ਚਿਹਰੇ ''''ਤੇ ਭਾਰਤੀ ਝੰਡਾ ਪੇਂਟ ਕੀਤਾ ਹੋਇਆ ਸੀ। ਜਿਸ ਵਿਅਕਤੀ ਨੇ ਉਸ ਨੂੰ ਹਰਿਮੰਦਰ ਸਾਹਿਬ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ, ਉਸ ਨੇ ਕਿਹਾ, ਇਹ ਪੰਜਾਬ ਹੈ, ਭਾਰਤ ਨਹੀਂ।"

ਇਸਕੋਨ ਦੇ ਬੁਲਾਰੇ ਰਾਧਾਰਮਨ ਦਾਸ ਨੇ ਟਵਿੱਟਰ ''''ਤੇ ਲਿਖਿਆ, "ਇਹ ਹੈਰਾਨ ਕਰਨ ਵਾਲੀ ਗੱਲ ਹੈ! ਇਕ ਔਰਤ ਨੂੰ ਹਰਿਮੰਦਰ ਸਾਹਿਬ ਵਿਚ ਦਾਖ਼ਲ ਹੋਣ ਤੋਂ ਇਨਕਾਰ ਕਰ ਦਿੱਤਾ ਗਿਆ ਕਿਉਂਕਿ ਉਸ ਦੇ ਚਿਹਰੇ ''''ਤੇ ਭਾਰਤੀ ਝੰਡੇ ਦਾ ਟੈਟੂ ਸੀ।"
ਪੱਤਰਕਾਰ ਅਤੇ ਲੇਖਕ ਜਗਤਾਰ ਸਿੰਘ ਨੇ ਟਵਿੱਟਰ ''''ਤੇ ਲਿਖਿਆ, "ਪੰਜਾਬ ਦਾ ਹਰਿਮੰਦਰ ਸਾਹਿਬ (ਦਰਬਾਰ ਸਾਹਿਬ) ਸੈਰ-ਸਪਾਟਾ ਸਥਾਨ ਨਹੀਂ ਹੈ ਅਤੇ ਇਸ ਦੇ ਵੱਖੋ-ਵੱਖਰੇ ਨਿਯਮ ਅਤੇ ਪਵਿੱਤਰਤਾ ਹੈ।"
"ਸ਼੍ਰੋਮਣੀ ਕਮੇਟੀ ਨੂੰ ਇਸ ਬਾਰੇ ਸੈਲਾਨੀਆਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਇਸ ਕੰਪਲੈਕਸ ਵਿੱਚ ਅਕਾਲ ਤਖ਼ਤ ਸਿੱਖ ਪ੍ਰਭੂਸੱਤਾ ਦੀ ਅਗਵਾਈ ਕਰਦਾ ਹੈ, ਇਸ ਦੇ ਅੰਦਰ ਸਿਰਫ਼ ਸਿੱਖ ਝੰਡਾ ਲੈ ਕੇ ਆਉਣ ਦੀ ਇਜਾਜ਼ਤ ਹੈ।"

ਤਮੰਨਾ ਨਾਮ ਦੇ ਇੱਕ ਟਵਿੱਟਰ ਯੂਜ਼ਰ ਨੇ ਲਿਖਿਆ, "ਮੈਨੂੰ ਕਦੇ ਵੀ ਹਰਿਮੰਦਰ ਸਾਹਿਬ ਜਾਂ ਇੱਥੋਂ ਦੇ ਕਿਸੇ ਹੋਰ ਗੁਰਦੁਆਰੇ ਵਿੱਚ ਅਜਿਹੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਿਆ। ਇਹ ਇੱਕ ਤੱਥ ਹੈ। ਮੇਰੇ ਕਰੀਬੀ ਲੋਕਾਂ ਨੂੰ ਕਦੇ ਵੀ ਅਜਿਹੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਿਆ ਹੈ ਪਰ ਜੇਕਰ ਤੁਸੀਂ ਚਿਹਰੇ ''''ਤੇ ਪੇਂਟ ਲਗਾ ਕੇ, ਜੋਕਰ ਬਣ ਕੇ ਤਮਾਸ਼ਾ ਕਰਨ ਜਾਓਗੇ ਤਾਂ ਤਮਾਸ਼ਾ ਹੀ ਮਿਲੇਗਾ।"

ਐੱਸਜੀਪੀਸੀ ਨੇ ਕੀ ਕਿਹਾ?
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਨੇ ਵੀ ਇਸ ਮਾਮਲੇ ਦਾ ਨੋਟਿਸ ਲੈਂਦਿਆਂ ਇੱਕ ਬਿਆਨ ਜਾਰੀ ਕੀਤਾ ਹੈ।
ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਜੇਕਰ ਕਿਸੇ ਯਾਤਰੀ ਨੂੰ ਠੇਸ ਪਹੁੰਚੀ ਹੈ ਤਾਂ ਉਹ ਮੁਆਫ਼ੀ ਚਾਹੁੰਦੇ ਹਨ, ਪਰ ਨਾਲ ਹੀ ਉਨ੍ਹਾਂ ਨੇ ਵੀਡੀਓ ਵਾਇਰਲ ਕਰਨ ਵਾਲਿਆਂ ਦੀ ਮੰਸ਼ਾ ''''ਤੇ ਵੀ ਸਵਾਲ ਖੜ੍ਹੇ ਕੀਤੇ ਹਨ।
ਧਾਮੀ ਨੇ ਕਿਹਾ, "ਅਸੀਂ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਦੁਨੀਆਂ ਦੇ ਕਿਸੇ ਵੀ ਕੋਨੇ ਤੋਂ ਕਿਸੇ ਵੀ ਧਰਮ ਜਾਂ ਜਾਤ ਦਾ ਸ਼ਰਧਾਲੂ ਗੁਰੂ ਰਾਮਦਾਸ ਪਾਤਸ਼ਾਹ ਦੇ ਦਰਬਾਰ ਵਿੱਚ ਆਵੇ ਸਤਿਕਾਰ ਯੋਗ ਹੈ। ਉਨ੍ਹਾਂ ਦੇ ਚਰਨਾਂ ਵਿੱਚ ਨਮਸਕਾਰ ਹੈ। ਉਹ ਇੱਥੇ ਕੀ ਕਰਦਾ, ਇਹ ਬਾਅਦ ਦੀ ਗੱਲ ਹੈ।"
ਉਨ੍ਹਾਂ ਪਿਛਲੇ ਦਿਨੀਂ ਵਾਪਰੀ ਇੱਕ ਘਟਨਾ ਦਾ ਵੀ ਜ਼ਿਕਰ ਕੀਤਾ ਜਿੱਥੇ ਕੁਝ ਲੋਕਾਂ ਨੇ ਜਾਣਬੁੱਝ ਕੇ ਅਜਿਹੇ ਕੱਪੜੇ ਪਹਿਨੇ ਜਿਸ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ।
ਧਾਮੀ ਨੇ ਕਿਹਾ, "ਦੂਸਰੀ ਗੱਲ ਇਹ ਹੈ ਕਿ ਕਿਸੇ ਵੀ ਧਾਰਮਿਕ ਸਥਾਨ ਦੀ ਆਪਣੀ ਮਰਿਯਾਦਾ ਹੁੰਦੀ ਹੈ। ਉਸ ਮਰਿਯਾਦਾ ਵਿੱਚ ਸਹੀ ਪਹਿਰਾਵਾ ਰੱਖੋ, ਨਸ਼ਾ ਕਰ ਕੇ ਨਾਲ ਆਓ। ਸਾਡੇ ਸੇਵਾਦਾਰ ਲੋਕਾਂ ਨੂੰ ਇਸ ਬਾਰੇ ਸੁਚੇਤ ਕਰਦੇ ਹਨ।"
ਵਾਇਰਲ ਵੀਡੀਓ ਬਾਰੇ ਧਾਮੀ ਨੇ ਕਿਹਾ, "ਪਿਛਲੇ ਦਿਨਾਂ ਵਿੱਚ ਹੋਈਆਂ ਘਟਨਾਵਾਂ ਦੇ ਪਿਛੋਕੜ ਵਿੱਚ ਇੱਥੋਂ ਇੱਕ ਮੈਨੇਜਰ ਨੇ ਉਨ੍ਹਾਂ ਜ਼ਰੂਰ ਬਹਿਸ ਕੀਤੀ ਸੀ। ਉਨ੍ਹਾਂ ਵੱਲੋਂ ਉਕਸਾਉਣ ਤੋਂ ਬਾਅਦ ਅਧਿਕਾਰੀ ਨੇ ਕੁਝ ਗੱਲਾਂ ਕਹੀਆਂ।"

ਉਨ੍ਹਾਂ ਕਿਹਾ, "ਮੈਂ ਖੁਲ੍ਹੇ ਦਿਲ ਨਾਲ ਇੱਕ ਜ਼ਿੰਮੇਵਾਰ ਵਿਅਕਤੀ ਹੋਣ ਦੇ ਨਾਤੇ ਕਿਸੇ ਵੀ ਯਾਤਰੀ ਦੇ ਮਨ ਵਿੱਚ ਦੁਰਵਰਤੋਂ ਦੀ ਗੱਲ ਆਈ ਹੈ, ਤਾਂ ਇਸ ਗੱਲ ਲਈ ਮੈਂ ਐੱਸਜੀਪੀਸੀ ਦਾ ਮੁਖੀ ਹੋਣ ਦੇ ਨਾਤੇ ਮਾਫ਼ੀ ਮੰਗਦਾ ਹਾਂ। ਇਹ ਹੋਈ ਪਹਿਲੀ ਗੱਲ।"
ਧਾਮੀ ਨੇ ਕਿਹਾ, "ਦੂਜੀ ਗੱਲ, ਟਵੀਟ ਕਰਨ ਵਾਲਿਆਂ ਦੀ ਮੰਸ਼ਾ ਕੀ ਹੈ? ਅਤੇ ਇਸ ਟਵੀਟ ਤੋਂ ਬਾਅਦ ਕਿਵੇਂ ਜਵਾਬ ਦਿੱਤੇ ਜਾ ਰਹੇ ਹਨ, ਉਨ੍ਹਾਂ ਨੂੰ ਦੇਖ ਕੇ ਮੇਰਾ ਸਿਰ ਸ਼ਰਮ ਨਾਲ ਝੁਕ ਰਿਹਾ ਹੈ। ਕਿਉਂਕਿ ਇਹ ਦੱਸਿਆ ਜਾ ਰਿਹਾ ਹੈ, ਪੰਜਾਬ ਦੇਸ਼ ਦਾ ਹਿੱਸਾ ਨਹੀਂ ਹੈ।"
"ਕੀ ਉਨ੍ਹਾਂ ਨੂੰ ਪਤਾ ਨਹੀਂ ਹੈ ਹਿੰਦੁਸਤਾਨ ਨੂੰ ਆਜ਼ਾਦ ਕਰਵਾਉਣ ਲਈ ਪੰਜਾਬ ਨੇ ਕੀ ਕੀਤਾ? ਕੀ ਉਹ ਲੋਕ ਜਾਣਦੇ ਨਹੀਂ ਹਨ ਕਿ ਇਸ ਤਿਰੰਗੇ ਨੂੰ ਦੁਨੀਆਂ ਸਨਮਾਨ ਮਿਲਦਾ ਹੈ, ਉਸ ਦਾ ਕਾਰਨ ਕੌਣ ਲੋਕ ਹਨ। 100 ਵਿੱਚੋਂ 90 ਫਾਂਸੀਆਂ ਕਿੰਨ੍ਹਾਂ ਨੂੰ ਹੋਈਆਂ? ਇਸ ਬਾਰੇ ਕੋਈ ਟਵੀਟ ਕਰੇਗਾ?"
ਉਨ੍ਹਾਂ ਇਲਜ਼ਮਾ ਲਗਾਇਆ, "ਉਨ੍ਹਾਂ ਦੀ ਮੰਸ਼ਾ ਠੀਕ ਨਹੀਂ ਹੈ। ਜਾਣਬੁੱਝ ਕੇ ਸਿੱਖਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਮੈਂ ਚਾਹੁੰਦਾ ਹਾਂ ਕਿ ਜਿਹੜੇ ਲੋਕ ਅੱਜ ਟਵਿੱਟਰ ''''ਤੇ ਸਵਾਲ ਉਠਾ ਰਹੇ ਹਨ, ਉਹ ਆਪਣੇ ਅੰਦਰ ਝਾਤੀ ਮਾਰਨ ਅਤੇ ਪੁੱਛਣ ਕਿ ਇਸ ਦੇਸ਼ ਨੂੰ ਕਿਸ ਨੇ ਆਜ਼ਾਦ ਕਰਵਾਇਆ।"
ਧਾਮੀ ਨੇ ਕਿਹਾ, "ਜੇ ਉਸ ਬੱਚੇ ਦੇ ਚਿਹਰੇ ''''ਤੇ ਤਿੰਨ ਰੰਗ ਸਨ ਤਾਂ ਉਹ ਤਿਰੰਗਾ ਨਹੀਂ ਹੋ ਗਿਆ। । ਮੈਂ ਫਿਰ ਦੁਹਰਾਉਂਦਾ ਹਾਂ ਕਿ ਹਰ ਧਾਰਮਿਕ ਸਥਾਨ ਦੀ ਮਰਿਯਾਦਾ ਹੁੰਦੀ ਹੈ। ਇਨ੍ਹਾਂ ਗੱਲਾਂ ਨੂੰ ਇਸ ਤਰ੍ਹਾਂ ਕੀਤਾ ਜਾਵੇ ਕਿਉਂਕਿ ਸਿੱਖਾਂ ਨੇ ਇਸ ਦੇਸ਼ ਲਈ ਬੜੀਆਂ ਕੁਰਬਾਨੀਆਂ ਦਿੱਤੀਆਂ ਹਨ। ਇੱਕ ਟਵੀਟ ਕਰ ਕੇ ਤੁਸੀਂ ਸਿੱਖਾਂ ਦੀ ਕੁਰਬਾਨੀ ਨਹੀਂ ਭੁਲਾ ਸਕਦੇ।"
ਧਾਮੀ ਨੇ ਕੇਂਦਰ ਸਰਕਾਰ ਨੂੰ ਵੀ ਇਸ ਪਾਸੇ ਧਿਆਨ ਦੇਣ ਲਈ ਕਿਹਾ ਹੈ।
ਉਨ੍ਹਾਂ ਕਿਹਾ, "ਮੈਂ ਭਾਰਤ ਸਰਕਾਰ ਨੂੰ ਸਾਫ਼-ਸਾਫ਼ ਕਹਿਣਾ ਚਾਹੁੰਦਾ ਹਾਂ ਕਿ ਅਜਿਹੀਆਂ ਹਰਕਤਾਂ ''''ਤੇ ਉਹ ਲਗਾਮ ਕੱਸੇ, ਅਜਿਹੀਆਂ ਸਾਜ਼ਿਸ਼ਾਂ ''''ਚ ਨਾ ਪਵੋ।"
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)