ਬੀਬੀਸੀ ਪੰਜਾਬੀ ''''ਤੇ ਉਹ ਖ਼ਬਰਾਂ ਜੋ ਸ਼ਾਇਦ ਤੁਸੀਂ ਇਸ ਹਫ਼ਤੇ ਨਹੀਂ ਪੜ੍ਹ ਸਕੇ
Friday, Apr 14, 2023 - 09:02 PM (IST)


ਪਿਆਰੇ ਪਾਠਕੋ, ਇਸ ਹਫ਼ਤੇ ਪੰਜਾਬ ਤੇ ਦੁਨੀਆਂ ਵਿੱਚ ਕਈ ਗਤੀਵਿਧੀਆਂ ਹੋਈਆਂ ਹਨ ਜੋ ਅਸੀਂ ਤੁਹਾਡੇ ਤੱਕ ਪਹੁੰਚਾਈਆਂ ਹਨ ਪਰ ਜੇ ਤੁਸੀਂ ਕੋਈ ਕਹਾਣੀ ਮਿਸ ਕੀਤੀ ਹੈ ਤਾਂ ਤੁਸੀਂ ਇੱਥੇ ਪੜ੍ਹ ਸਕਦੇ ਹੋ।
ਅਸੀਂ ਇਸ ਹਫ਼ਤੇ ਦੀਆਂ ਪੰਜ ਅਹਿਮ ਕਹਾਣੀਆਂ ਤੁਹਾਡੇ ਲਈ ਇੱਕੋ ਥਾਂ ''''ਤੇ ਲੈ ਕੇ ਆਏ ਹਾਂ।
ਤੁਸੀਂ ਹੇਠਾਂ ਦਿੱਤੇ ਲਿੰਕ ''''ਤੇ ਕਲਿੱਕ ਕਰ ਕੇ ਇਹ ਕਹਾਣੀਆਂ ਪੜ੍ਹ ਸਕਦੇ ਹੋ।ਤੁਹਾਨੂੰ ਪਤਾ ਹੈ ਕਿ ਬੀਬੀਸੀ ਪੰਜਾਬੀ ਤੁਹਾਡੇ ਲਈ ਹਰ ਤਰ੍ਹਾਂ ਦੀਆਂ ਖ਼ਬਰਾਂ ਇੱਕ ਵੱਖਰੇ ਅੰਦਾਜ਼ ਵਿੱਚ ਲੈ ਕੇ ਆਉਂਦਾ ਹੈ।
ਇਸ ਹਫ਼ਤੇ ਪੰਜਾਬ ਵਿੱਚ ਵਿਸਾਖੀ ਦੀਆਂ ਰੌਣਕਾਂ ਰਹੀਆਂ ਤੇ ਨਾਲ ਹੀ ਭਾਰਤ ਵਿੱਚ ਵਧਦੇ ਕੋਰੋਨਾ ਦੇ ਮਾਮਲੇ ਵੀ ਚਰਚਾ ਦਾ ਵਿਸ਼ਾ ਰਹੇ।
ਭਾਰਤ ''''ਚ ਕੋਰੋਨਾ ਦਾ ਫੈਲ ਰਿਹਾ ਨਵਾਂ ਵੈਰੀਅੰਟ ਕੀ ਖ਼ਤਰਾਨਾਕ ਹੈ, ਕੀ ਕਹਿੰਦੇ ਹਨ ਮਾਹਰ

ਭਾਰਤ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਕੁਝ ਸੂਬਾ ਸਰਕਾਰਾਂ ਨੇ ਵੀ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਅਹਿਤੀਆਤ ਵਰਤਣ ਦੀ ਸਲਾਹ ਦਿੱਤੀ ਹੈ।
ਮਾਸਕ ਪਹਿਨਣ ਅਤੇ ਭੀੜ ਵਾਲੀਆਂ ਥਾਵਾਂ ਤੋਂ ਦੂਰ ਰਹਿਣ ਦੀ ਵੀ ਸਲਾਹ ਦਿੱਤੀ ਜਾ ਰਹੀ ਹੈ।
ਕੀ ਕੋਰੋਨਾ ਦੇ ਲਗਾਤਾਰ ਵੱਧ ਰਹੇ ਮਾਮਲੇ ਭਾਰਤ ਲਈ ਚਿੰਤਾ ਦਾ ਵਿਸ਼ਾ ਹਨ?
ਕੀ ਮੌਜੂਦਾ ਟੀਕਾ ਕੋਰੋਨਾ ਦੇ ਤਾਜ਼ਾ ਰੂਪ ''''ਤੇ ਪ੍ਰਭਾਵਸ਼ਾਲੀ ਹੈ?
ਕੀ ਸਾਰੇ ਤਿੰਨ ਖੁਰਾਕ ਲੈਣ ਵਾਲੇ ਲੋਕ ਲਾਗ ਤੋਂ ਬਚ ਸਕਣਗੇ? ਇਸ ਬਾਰੇ ਜਾਣਨ ਲਈ ਕਲਿੱਕ ਕਰੋ।
ਵਿਸਾਖੀ ਵਿਸ਼ੇਸ਼: 5 ਇਤਿਹਾਸਕ ਘਟਨਾਵਾਂ ਜਦੋਂ ਪੰਜ ਪਿਆਰਿਆਂ ਦੀ ਸਰਬਉੱਚਤਾ ਸਥਾਪਿਤ ਹੋਈ

ਸ੍ਰੀ ਅਨੰਦਪੁਰ ਸਾਹਿਬ ਵਿੱਚ 30 ਮਾਰਚ 1699 ਨੂੰ ਸਿੱਖਾਂ ਦਾ ਵੱਡਾ ਇਕੱਠ ਸੀ ਜਦੋਂ ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਜੀ ਨੇ ਹੱਥਾਂ ਵਿੱਚ ਸ਼ਮਸ਼ੀਰ ਚੁੱਕ ਕੇ ਸਿੱਖਾਂ ਤੋਂ ਸੀਸ ਦੀ ਮੰਗ ਕੀਤੀ ਸੀ।
ਉਸ ਵੇਲੇ ਤੋਂ ਲੈ ਕੇ ਹੁਣ ਤੱਕ ਅਜਿਹਾ ਕਈ ਵਾਰ ਹੋਇਆ ਹੈ ਜਦੋਂ ਪੰਜ ਪਿਆਰਿਆਂ ਦੀ ਸਰਬਉੱਚਤਾ ਸਿੱਖ ਪੰਥ ਵਿੱਚ ਸਥਾਪਿਤ ਹੋਈ ਹੈ। ਉਨ੍ਹਾਂ ਬਾਰੇ ਪੜ੍ਹਨ ਲਈ ਕਲਿੱਕ ਕਰੋ।
ਸਮਾਰਟਫੋਨ, ਹੁਣ ਦਿਲ ਦੀਆਂ ਬਿਮਾਰੀਆਂ ਨੂੰ ਵੀ ਫੜ੍ਹ ਸਕੇਗਾ

ਪਹਿਲਾ ਮੌਬਾਈਲ ਫੋਨ ਬਣਾਉਣ ਵਾਲੀ ਟੀਮ ਦੀ ਅਗਵਾਈ ਕਰਨ ਵਾਲੇ ਮਾਰਟਿਨ ਕਪੂਪ ਨੇ ਇਸ ਹਫ਼ਤੇ ਕਿਹਾ ਹੈ ਕਿ ਸੈਲਫੋਨ ਹੁਣ ਸਾਡੀ ਸਿਹਤ ਦੀ ਮੌਨੀਟਰਿੰਗ ਕਰਨ ਵਾਲਾ ਟੂਲ ਬਣ ਜਾਵੇਗਾ। ਹੁਣ ਇਹ ਸੰਭਵਾਨਾ ਸੱਚ ਹੁੰਦੀ ਦਿਖ ਰਹੀ ਹੈ।
ਮਾਰਚ 2022 ਵਿੱਚ ਵਾਸ਼ਿੰਗਟਨ ਯੂਨੀਵਰਸਿਟੀ ਵਿੱਚ ਵਿਗਿਆਨੀਆਂ ਨੇ ਖ਼ੂਨ ਦੀ ਇੱਕ ਬੂੰਦ ਵਿੱਚ ਕਲੌਟਿੰਗ ਦਾ ਪਤਾ ਲਗਾਉਣ ਲਈ ਆਈਫੋਨ ਦੀ ਵਰਤੋਂ ਕੀਤੀ ਸੀ।
ਉਨ੍ਹਾਂ ਨੇ ਡਿਵਾਇਸ ਦੇ ਲਾਈਟ ਡਿਟੇਕਟਿੰਗ ਐਂਡ ਰੇਂਜਿੰਗ (Lidar) ਸੈਂਸਰ ਦੀ ਵਰਤੋਂ ਕੀਤੀ, ਜੋ ਫੋਨ ਦੇ ਆਸ-ਪਾਸ ਦੀ 3ਡੀ ਇਮੇਜ ਬਣਾਉਣ ਦੇ ਪਲਸਡ ਬੀਮ ਦਾ ਇਸਤੇਮਾਲ ਕਰਦਾ ਹੈ। ਇਸ ਬਾਰੇ ਹੋਰ ਜਾਣਨ ਲਈ ਕਲਿੱਕ ਕਰੋ।
ਰਿੰਕੂ ਸਿੰਘ: ਪੋਚਾ ਲਗਾਉਣ ਦੀ ਨੌਕਰੀ ਤੋਂ ਆਈਪੀਐੱਲ ਦੇ ਆਖਰੀ ਓਵਰ ''''ਚ 5 ਛੱਕੇ ਮਾਰਨ ਤੱਕ

ਗੁਜਰਾਤ ਟਾਈਟਨਸ ਦੇ ਖ਼ਿਲਾਫ਼ ਆਖਰੀ ਓਵਰ ਵਿੱਚ ਲਗਾਤਾਰ ਪੰਜ ਛੱਕੇ ਲਗਾ ਕੇ ਕੋਲਕਾਤਾ ਨਾਈਟ ਰਾਈਡਰਜ਼ ਨੂੰ ਜਿੱਤ ਦਿਵਾਉਣ ਵਾਲੇ ਅਤੇ ਇਤਿਹਾਸ ਰਚਣ ਲਈ ਵਾਲੇ ਰਿੰਕੂ ਸਿੰਘ ਦੀ ਇਸ ਹਫਤੇ ਕਾਫੀ ਚਰਚਾ ਹੋਈ।
ਅਜਿਹੀ ਪਾਰੀ ਕ੍ਰਿਕਟ ਵਿੱਚ ਪਹਿਲਾਂ ਨਹੀਂ ਖੇਡੀ ਗਈ ਸੀ ਕਿਉਂਕਿ ਰਿੰਕੂ ਸਿੰਘ ਤੋਂ ਪਹਿਲਾਂ ਆਖਰੀ ਓਵਰ ਵਿੱਚ ਪੰਜ ਛੱਕੇ ਮਾਰਨ ਦਾ ਕਾਰਨਾਮਾ ਕਿਸੇ ਨੇ ਨਹੀਂ ਕੀਤਾ ਸੀ।
ਗੁਜਰਾਤ ਟਾਈਟਨਜ਼ ਆਈਪੀਐਲ 2023 ਵਿੱਚ ਆਪਣੀ ਲਗਾਤਾਰ ਤੀਜੀ ਜਿੱਤ ਦੇ ਬਿਲਕੁਲ ਨੇੜੇ ਸੀ, ਪਰ ਕੋਲਕਾਤਾ ਨਾਈਟ ਰਾਈਡਰਜ਼ ਦੇ ਰਿੰਕੂ ਸਿੰਘ ਨੇ ਉਨ੍ਹਾਂ ਦੇ ਮੂੰਹ ''''ਚੋਂ ਇਹ ਜਿੱਤ ਖੋਹ ਲਈ। ਉਨ੍ਹਾਂ ਦੇ ਸੰਘਰਸ਼ ਬਾਰੇ ਪੜ੍ਹਨ ਲਈ ਕਲਿੱਕ ਕਰੋ।
ਇੰਗਲੈਂਡ ਦੇ ਉੱਜੜੇ ਪਿੰਡਾਂ ਦੀ ਕਹਾਣੀ ਜੋ ਮੁੜ ਕਦੇ ਵੀ ਵੱਸ ਨਾ ਸਕੇ

ਦੱਖਣੀ ਇੰਗਲੈਂਡ ਦੇ ਪੇਂਡੂ ਇਲਾਕੇ ਵਿੱਚ ਵਾਕਿਆ ਸੇਲਸਬਰੀ ਪਲੇਨ ਹੁਣ ਇੰਗਲੈਂਡ ਦਾ ਸਭ ਤੋਂ ਵੱਡਾ ਫ਼ੌਜੀ ਸਿਖਲਾਈ ਕੇਂਦਰ ਹੈ।
ਦੂਜੇ ਵਿਸ਼ਵ ਯੁੱਧ ਤੋਂ ਪਹਿਲਾਂ ਇੱਥੇ ਸਿਰਫ਼ ਇੱਕ ਹਜ਼ਾਰ ਗਜ਼ ਜਗ੍ਹਾ ਵਿੱਚ ਫ਼ੌਜੀ ਸਿਖਲਾਈ ਦਿੱਤੀ ਜਾਂਦੀ ਸੀ। ਫਿਰ ਨਫ਼ਰੀ ਵਧੀ ਤਾਂ ਮਹਿਸੂਸ ਕੀਤਾ ਗਿਆ ਕਿ ਹੁਣ ਪਿੰਡ ਵਾਸੀਆਂ ਦੀ ਸੁਰੱਖਿਆ ਦਾ ਭਰੋਸਾ ਨਹੀਂ ਦਿੱਤਾ ਜਾ ਸਕਦਾ।
ਆਖਰ 1943 ਦੀ ਪਹਿਲੀ ਨਵੰਬਰ ਨੂੰ ਪਿੰਡ ਵਾਸੀਆਂ ਨੂੰ ਸੱਦਿਆ ਗਿਆ ਅਤੇ ਪਿੰਡ ਛੱਡ ਕੇ ਜਾਣ ਲਈ 47 ਦਿਨਾਂ ਦੀ ਮੁਹਲਤ ਦੇ ਦਿੱਤੀ ਗਈ। ਉਨ੍ਹਾਂ ਬਾਰੇ ਜਾਣਨ ਲਈ ਕਲਿੱਕ ਕਰੋ।
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)