ਕੀ ਜਾਤ ਦੇ ਮੁੱਦੇ ''''ਤੇ ਅੰਬੇਡਕਰ ਅਤੇ ਸਾਵਰਕਰ ਵਿਚਕਾਰ ਵਿਚਾਰਧਾਰਕ ਦੂਰੀ ਸੀ?

Friday, Apr 14, 2023 - 07:47 AM (IST)

ਕੀ ਜਾਤ ਦੇ ਮੁੱਦੇ ''''ਤੇ ਅੰਬੇਡਕਰ ਅਤੇ ਸਾਵਰਕਰ ਵਿਚਕਾਰ ਵਿਚਾਰਧਾਰਕ ਦੂਰੀ ਸੀ?

ਡਾ. ਭੀਮ ਰਾਓ ਅੰਬੇਡਕਰ ਦੇ ਰਾਜਨੀਤਿਕ ਜੀਵਨ ਦਾ ਇੱਕ ਮਹੱਤਵਪੂਰਨ ਪੜਾਅ ਮਹਾੜ ਸੱਤਿਆਗ੍ਰਹਿ ਸੀ।

20 ਮਾਰਚ, 1927 ਨੂੰ, ਅੰਬੇਡਕਰ ਅਤੇ ਉਨ੍ਹਾਂ ਦੇ ਸ਼ਰਧਾਲੂਆਂ ਨੇ ਮਹਾਰਾਸ਼ਟਰ ਦੇ ਕੋਲਾਬਾ ਜ਼ਿਲ੍ਹੇ ਦੇ ਮਹਾੜ ਵਿੱਚ ਸਥਿਤ ਚਾਵਦਾਰ ਤਾਲਾਬ ਤੱਕ ਇੱਕ ਜਲੂਸ ਕੱਢਿਆ ਸੀ।

ਉਹ ਲੋਕ ਛੂਆਛਾਤ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਸਨ। ਹਜ਼ਾਰਾਂ ਦੀ ਗਿਣਤੀ ਵਿੱਚ ਅਛੂਤ ਕਹੇ ਜਾਣ ਵਾਲੇ ਲੋਕਾਂ ਨੇ ਅੰਬੇਡਕਰ ਦੀ ਅਗਵਾਈ ਵਿੱਚ ਚਾਵਦਾਰ ਦੇ ਇੱਕ ਜਨਤਕ ਤਾਲਾਬ ਤੋਂ ਪਾਣੀ ਪੀਤਾ।

ਸਭ ਤੋਂ ਪਹਿਲਾਂ ਡਾ. ਅੰਬੇਡਕਰ ਨੇ ਹੱਥਾਂ ਦੇ ਬੁੱਕ ਨਾਲ ਪਾਣੀ ਪੀਤਾ ਅਤੇ ਫਿਰ ਉਨ੍ਹਾਂ ਦੇ ਹਜ਼ਾਰਾਂ ਪੈਰੋਕਾਰਾਂ ਨੇ ਪਾਣੀ ਪੀਤਾ।

ਉਸ ਸਮੇਂ ਉੱਥੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਦਿਆਂ ਅੰਬੇਡਕਰ ਨੇ ਕਿਹਾ ਸੀ, “ਕੀ ਅਸੀਂ ਇੱਥੇ ਇਸ ਲਈ ਆਏ ਹਾਂ ਕਿ ਸਾਨੂੰ ਪੀਣ ਲਈ ਪਾਣੀ ਨਹੀਂ ਮਿਲਦਾ? ਕੀ ਅਸੀਂ ਇੱਥੇ ਇਸ ਲਈ ਆਏ ਹਾਂ ਕਿ ਅਸੀਂ ਇੱਥੇ ਜ਼ਾਏਦਦਾਰ ਕਹੇ ਜਾਣ ਵਾਲੇ ਪਾਣੀ ਦੇ ਪਿਆਸੇ ਹਾਂ? ਬਿਲਕੁਲ ਨਹੀਂ, ਅਸੀਂ ਇੱਥੇ ਇਸ ਲਈ ਆਏ ਹਾਂ ਕਿ ਅਸੀਂ ਮਨੁੱਖ ਹੋਣ ਦਾ ਆਪਣਾ ਹੱਕ ਜ਼ਾਹਿਰ ਕਰ ਸਕੀਏ।"

ਇਹ ਇੱਕ ਸੰਕੇਤਾਤਮਕ ਵਿਰੋਧ ਸੀ ਜਿਸ ਰਾਹੀਂ ਹਜ਼ਾਰਾਂ ਸਾਲ ਪੁਰਾਣੀ ਸਵਰਨ ਅਤੇ ਸਾਮੰਤੀ ਸੱਤਾ ਨੂੰ ਚੁਣੌਤੀ ਦਿੱਤੀ ਗਈ ਸੀ ਜੋ ਸਮਾਜਿਕ ਪਾਇਦਾਨ ਦੇ ਸਭ ਤੋਂ ਹੇਠਲੇ ਪੱਧਰ ਦੇ ਲੋਕਾਂ ਨੂੰ ਇਹ ਵੀ ਦੇਣ ਲਈ ਤਿਆਰ ਨਹੀਂ ਸੀ ਜੋ ਜਾਨਵਰਾਂ ਤੱਕ ਨੂੰ ਹਾਸਿਲ ਸੀ।

ਇਸ ਦੀ ਦੂਜੀਆਂ ਜਾਤੀਆਂ ''''ਤੇ ਵਿਆਪਕ ਪ੍ਰਤੀਕਿਰਿਆ ਹੋਈ ਸੀ।

ਉੱਚ ਜਾਤੀ ਦੇ ਲੋਕਾਂ ਨੇ ਇਸ ਦਾ ਬਦਲਾ ਲਿਆ ਅਤੇ ਅਛੂਤਾਂ ਦੀ ਬਸਤੀ ਵਿੱਚ ਜਾ ਕੇ ਜ਼ਬਰਦਸਤ ਤਾਂਡਵ ਮਚਾਇਆ ਸੀ। ਹਾਲ ਹੀ ਵਿੱਚ ਪ੍ਰਕਾਸ਼ਿਤ ਅੰਬੇਡਕਰ ਦੀ ਜੀਵਨੀ ''''ਏ ਪਾਰਟ ਅਪਾਰਟ ਦਿ ਲਾਈਫ ਐਂਡ ਥੌਟਸ ਆਫ ਬੀਆਰ ਅੰਬੇਡਕਰ'''' ਵਿੱਚ ਅਸ਼ੋਕ ਗੋਪਾਲ ਲਿਖਦੇ ਹਨ, "ਸਵਰਨ ਹਿੰਦੂਆਂ ਨੇ ਬੱਚਿਆਂ, ਬੁੱਢਿਆਂ ਅਤੇ ਔਰਤਾਂ ਨੂੰ ਬੁਰੀ ਤਰ੍ਹਾਂ ਕੁੱਟਿਆ।

ਇਸੇ ਤਰ੍ਹਾਂ ਦੀਆਂ ਵੀ ਅਫ਼ਵਾਹਾਂ ਸਨ ਕਿ ਅਛੂਤ ਲੋਕ ਸ਼ਹਿਰ ਦੇ ਵੀਰੇਸ਼ਵਰ ਮੰਦਿਰ ਵਿੱਚ ਵੜਨ ਦੀ ਯੋਜਨਾ ਬਣਾ ਰਹੇ ਹਨ।

ਅੰਬੇਡਕਰ ਦੇ ਇਸ ਵਿਰੋਧ ਦੇ ਇੱਕ ਦਿਨ ਬਾਅਦ 21 ਮਾਰਚ, 1927 ਨੂੰ ਸਨਾਤਨੀ ਹਿੰਦੂਆਂ ਨੇ ਚਾਵਦਾਰ ਤਾਲਾਬਦ ਦੇ ਪਾਣੀ ਦਾ ''''ਸ਼ੁੱਧੀਕਰਨ'''' ਕੀਤਾ ਸੀ।

ਬਚਪਨ ਵਿੱਚ ਵੀ ਅੰਬੇਡਕਰ ਨੂੰ ਹੋਣਾ ਪਿਆ ਸੀ ਅਛੂਤਤਾ ਦਾ ਸ਼ਿਕਾਰ

ਭੀਮਰਾਓ ਅੰਬੇਡਕਰ ਦੇ ਪਿਤਾ ਫੌਜ ਵਿੱਚ ਸਨ ਅਤੇ ਕੋਰੇਗਾਓਂ ਵਿੱਚ ਤੈਨਾਤ ਸਨ। ਉਨ੍ਹਾਂ ਨੇ ਭੀਮਰਾਓ, ਉਨ੍ਹਾਂ ਦੇ ਭਰਾ ਅਤੇ ਭੈਣ ਦੇ ਬੱਚਿਆਂ ਨੂੰ ਮਿਲਣ ਲਈ ਕੋਰੇਗਾਓਂ ਸੱਦਾ ਦਿੱਤਾ।

ਪਰ ਉਨ੍ਹਾਂ ਤੱਕ ਇਹ ਖ਼ਬਰ ਨਹੀਂ ਪਹੁੰਚ ਸਕੀ ਕਿ ਉਹ ਕਿਸ ਟ੍ਰੇਨ ਰਾਹੀਂ ਕੋਰੇਗਾਓਂ ਪਹੁੰਚ ਰਹੇ ਹਨ, ਇਸ ਲਈ ਉਨ੍ਹਾਂ ਨੂੰ ਲੈਣ ਕੋਈ ਵੀ ਸਟੇਸ਼ਨ ਨਹੀਂ ਪਹੁੰਚਿਆਂ। ਸਟੇਸ਼ਨ ਮਾਸਟਰ ਨੇ ਉਨ੍ਹਾਂ ਨੂੰ ਪੁੱਛਿਆ ਕਿ ਉਹ ਕੌਣ ਹਨ ਅਤੇ ਕਿੱਥੇ ਜਾਣਾ ਚਾਹੁੰਦੇ ਹਨ।

ਜਿਵੇਂ ਹੀ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਸਾਰੇ ਮਹਾਰ ਹਨ ਤਾਂ ਇੱਕਦਮ ਪਿੱਛੇ ਜਾ ਕੇ ਖੜ੍ਹੇ ਹੋ ਗਏ।

ਬੜੀ ਮੁਸ਼ਕਲ ਤੋਂ ਇੱਕ ਬੈਲਗੱਡੀ ਬੁਲਾਈ ਗਈ। ਰਸਤੇ ਵਿੱਚ ਗੱਡੇ ਵਾਲਿਆਂ ਨੂੰ ਗੱਲਬਾਤ ਦੌਰਾਨ ਪਤਾ ਚੱਲ ਗਿਆ ਕਿ ਉਹ ਸਭ ਮਹਾਰ ਹੈ।

ਸਵਿਤਾ ਅੰਬੇਡਕਰ ਆਪਣੀ ਕਿਤਾਬ ''''ਮਾਈ ਲਾਈਫ ਵਿਦ ਡਾਕਟਰ ਅੰਬੇਡਕਰ'''' ਵਿੱਚ ਲਿਖਦੀ ਹੈ, "ਗੱਡੇ ਵਾਲੇ ਨੇ ਉਨ੍ਹਾਂ ਸਾਰਿਆਂ ਨੂੰ ਤੁਰੰਤ ਗੱਡੇ ਤੋਂ ਹੇਠਾਂ ਉਤਾਰ ਦਿੱਤਾ। ਉਦੋਂ ਤੱਕ ਹਨੇਰਾ ਹੋ ਗਿਆ ਸੀ। ਜਦੋਂ ਬੱਚਿਆਂ ਨੇ ਉਸ ਨੂੰ ਦੁਗਣਾ ਕਿਰਾਇਆ ਦੇਣ ਦਾ ਲਾਲਚ ਦਿੱਤਾ ਤਾਂ ਜਾ ਕੇ ਉਹ ਗੱਡਾ ਚਲਾਉਣ ਲਈ ਤਿਆਰ ਹੋਇਆ।"

"ਉਸ ਦੀ ਸ਼ਰਤ ਸੀ ਕਿ ਬੱਚੇ ਗੱਡੀ ਚਲਾਉਣਗੇ ਅਤੇ ਉਹ ਉਨ੍ਹਾਂ ਦੇ ਪਿੱਛੇ ਪੈਦਲ ਜਾਵੇਗਾ। ਗਰਮੀ ਦਾ ਮੌਸਮ ਸੀ ਸਾਰੇ ਬੱਚੇ ਬੁਰੀ ਤਰ੍ਹਾਂ ਨਾਲ ਪਿਆਸੇ ਸਨ ਪਰ ਰਸਤੇ ਵਿੱਚ ਕਿਸੇ ਨੇ ਉਨ੍ਹਾਂ ਨੂੰ ਪਾਣੀ ਤੱਕ ਨਾ ਦਿੱਤਾ। ਉਹ ਸਾਰੇ ਅਗਲੇ ਦਿਨ ਅੱਧ ਮਰੀ ਹਾਲਤ ਵਿੱਚ ਆਪਣੇ ਪਿਤਾ ਦੇ ਘਰ ਪਹੁੰਚੇ।"

ਅੰਬੇਡਕਰ
BBC
ਡਾ. ਅੰਬੇਡਕਰ (ਖੱਬੇ ਤੋਂ ਦੂਜੇ) ਮੁੰਬਈ ਵਿੱਚ ਆਪਣੇ ਪਰਿਵਾਰ ਨਾਲ

ਕਿਰਾਏ ਦਾ ਘਰ ਦੇਣ ਲਈ ਕੋਈ ਤਿਆਰ ਨਹੀਂ

ਬਾਬਾ ਸਾਹੇਬ ਅੰਬੇਡਕਰ ਦੇ ਨਾਲ ਇੱਕ ਹੋਰ ਘਟਨਾ ਬੜੌਦਾ ਵਿੱਚ ਘਟੀ ਜਿਸ ਨੇ ਉਨ੍ਹਾਂ ਨੂੰ ਹਿਲਾ ਕੇ ਰੱਖ ਦਿੱਤਾ। ਵਿਦੇਸ਼ ਵਿੱਚ ਸਿੱਖਿਆ ਹਾਸਿਲ ਕਰਨ ਤੋਂ ਬਾਅਦ ਉਨ੍ਹਾਂ ਨੇ ਜਨਵਰੀ, 2013 ਵਿੱਚ ਬੜੌਦਾ ਸਕੱਤਰੇਤ ਵਿੱਚ ਨੌਕਰੀ ਮਿਲ ਗਈ।

ਉਨ੍ਹਾਂ ਨੂੰ ਕੋਈ ਵੀ ਸ਼ਖ਼ਸ ਆਪਣਾ ਘਰ ਕਿਰਾਏ ''''ਤੇ ਦੇਣ ਲਈ ਤਿਆਰ ਨਹੀਂ ਸੀ।

ਸਵਿਤਾ ਅੰਬੇਡਕਰ ਲਿਖਦੇ ਹਨ, "ਬਾਬਾ ਸਾਹੇਬ ਪਾਰਸੀ ਨਾਮ ਰੱਖ ਕੇ ਡੇਢ ਰੁਪਏ ਰੋਜ਼ ਦੇ ਕਿਰਾਏ ''''ਤੇ ਇੱਕ ਪਾਰਸੀ ਹੋਟਲ ਵਿੱਚ ਰਹਿਣ ਲੱਗੇ। 11ਵੇਂ ਦਿਨ ਦਸ ਬਾਰਾਂ ਗੁੰਡੇ ਡੰਡੇ ਲੈ ਕੇ ਪਹਿਲੀ ਮੰਜ਼ਿਲ ''''ਤੇ ਉਨ੍ਹਾਂ ਦੇ ਕਮਰੇ ਦੇ ਬਾਹਰ ਆ ਕੇ ਖੜ੍ਹੇ ਹੋ ਗਏ।"

"ਉਨ੍ਹਾਂ ਨੇ ਹੋਟਲ ਨੂੰ ਦੂਸ਼ਿਤ ਕਰਨ ਲਈ ਅਪਸ਼ਬਦ ਕਹਿਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਨੇ ਹੋਟਲ ਛੱਡ ਕੇ ਆਪਣੇ ਇੱਕ ਇਸਾਈ ਮਿੱਤਰ ਕੋਲ ਸ਼ਰਨ ਲਈ ਪਰ ਉੱਥੇ ਵੀ ਜਿਵੇਂ ਹੀ ਉਨ੍ਹਾਂ ਦੀ ਜਾਤ ਬਾਰੇ ਲੋਕਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੂੰ ਉਹ ਘਰ ਵੀ ਛੱਡਣਾ ਪਿਆ ਅਤੇ ਰਾਤੋਂ-ਰਾਤ ਬੜੌਦਾ ਦੀ ਨੌਕਰੀ ਛੱਡ ਕੇ ਬੰਬਈ ਆਉਣਾ ਪਿਆ।"

ਅੰਬੇਡਕਰ
BBC
ਮੁੰਬਈ ਵਿੱਚ ਡਾ. ਅੰਬੇਡਕਰ ਆਪਣੀ ਦੂਜੀ ਪਤਨੀ ਮਾਈ ਅੰਬੇਡਕਰ ਅਤੇ ਕਾਰਕੁਨ ਰਾਓ ਬਹਾਦੁਰ ਸੀ.ਕੇ. ਬੋਲੇ (ਖੱਬੇ) ਨਾਲ

ਵਿਨਾਇਕ ਦਾਮੋਦਰ ਸਾਵਰਕਰ ਨੇ ਕੀਤਾ ਮਹਾੜ ਅੰਦੋਲਨ ਦਾ ਸਮਰਥਨ

ਇਸ ਤਰ੍ਹਾਂ ਦੀਆਂ ਅਨੇਕਾਂ ਘਟਨਾਵਾਂ ਨੇ ਜਾਤ ਪ੍ਰਤੀ ਬਾਬਾ ਸਾਹੇਬ ਦੀ ਸੋਚ ਨੂੰ ਬਦਲ ਕੇ ਰੱਖ ਦਿੱਤਾ। ਵਿਨਾਇਕ ਦਾਮੋਦਰ ਸਾਵਰਕਰ ਨੇ ਅੰਬੇਡਕਰ ਦੇ ਮਹਾੜ ਸੱਤਿਆਗ੍ਰਹਿ ਨੂੰ ਬਿਨਾਂ ਸ਼ਰਤ ਸਮਰਥਨ ਦਿੱਤਾ ਸੀ।

ਧਨੰਜੈ ਕੀਰ ਸਾਵਰਕਰ ਦੀ ਜੀਵਨੀ ''''ਸਾਵਰਕਰ ਐਂਡ ਹਿਜ਼ ਟਾਈਮਜ਼'''' ਵਿੱਚ ਲਿਖਦੇ ਹਨ, "ਉਸ ਵੇਲੇ ਉਨ੍ਹਾਂ ਨੇ ਕਿਹਾ ਸੀ ਕਿ ਅਛੂਤਤਾ ਦੀ ਨਾ ਸਿਰਫ਼ ਨਿੰਦਾ ਕੀਤੀ ਜਾਣੀ ਚਾਹੀਦੀ ਹੈ ਬਲਕਿ ਹੁਣ ਉਸ ਨੂੰ ਧਰਮ ਦੇ ਆਦੇ ਵਜੋਂ ਜੜੋਂ ਖ਼ਤਮ ਕਰਨ ਦਾ ਵੇਲਾ ਆ ਗਿਆ ਹੈ।"

"ਇਹ ਨੀਤੀ ਜਾਂ ਯੋਗਤਾ ਦਾ ਸਵਾਲ ਨਹੀਂ ਹੈ ਬਲਕਿ ਨਿਆਂ ਅਤੇ ਮਾਨਵਤਾ ਦੇ ਸੇਵਾ ਦੇ ਮੁੱਦੇ ਵੀ ਇਸ ਨਾਲ ਜੁੜੇ ਹੋਏ ਹਨ। ਸਾਵਰਕਰਨ ਨੇ ਐਲਾਨ ਕੀਤਾ ਕਿ ਹਰ ਹਿੰਦੂ ਦਾ ਇਹ ਪਵਿੱਤਰ ਕਰਤਵ ਹੈ ਕਿ ਉਹ ਆਪਣਾ ਧਰਮ ਮੰਨਣ ਵਾਲੇ ਲੋਕਾਂ ਦੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰੇ।"

"ਆਪਣੇ ਆਪ ਨੂੰ ਕਿਸੇ ਪਸ਼ੂ ਦੇ ਮੂਤਰ ਨਾਲ ਪਵਿੱਤਰ ਕਰਨਾ, ਮਾਨਵ ਦੇ ਹੱਥ ਲਗਾਉਣ ਨਾਲ ਹੀ ਅਪਵਿੱਤਰ ਹੋ ਜਾਣ ਦੀ ਧਾਰਨਾ ਤੋਂ ਕਿਤੇ ਵੱਧ ਹਾਸੋਹੀਣਾ ਅਤੇ ਨਿੰਦਨਯੋਗ ਨਹੀਂ ਹੈ।"

ਅੰਬੇਡਕਰ
BBC
ਪੱਛਮੀ ਭਾਰਤ ਵਿੱਚ ਡਾ. ਅੰਬੇਡਕਰ ਬਾਰ ਐਸੋਸੀਏਸ਼ਨ ਆਫ਼ ਔਰੰਗਾਬਾਦ ਦੇ ਮੈਂਬਰਾਂ ਨਾਲ

ਅੰਬੇਡਕਰ ਅਤੇ ਸਾਵਰਕਰ ਦੀ ਸੋਚ ਵਿੱਚ ਅੰਤਰ

ਪਰ ਇਸ ਦੇ ਬਾਵਜੂਦ ਅੰਬੇਡਕਰ ਸਾਵਰਕਰ ਦੀ ਸਮਾਜ ਸੁਧਾਰ ਦੀ ਮੁਹਿੰਮ ਤੋਂ ਨਿਰਾਸ਼ ਸਨ।

ਹਾਲ ਹੀ ਵਿੱਚ ਪ੍ਰਕਾਸ਼ਿਤ ਪੁਸਤਕ ‘ਏ ਪਾਰਟ ਅਪਾਰਟ ਦਿ ਲਾਈਫ ਐਂਡ ਥੌਟ ਆਫ ਬੀਆਰ ਅੰਬੇਡਕਰ’ ਦੇ ਲੇਖਕ ਅਸ਼ੋਕ ਗੋਪਾਲ ਕਹਿੰਦੇ ਹਨ, “ਅੰਬੇਡਕਰ ਦਾ ਮੰਨਣਾ ਸੀ ਕਿ ਜੇਕਰ ਸਾਵਰਕਰ ਨੇ ਹਿੰਦੂ ਰਾਸ਼ਟਰ ਬਣਾਉਣ ਦੇ ਆਪਣੇ ਟੀਚੇ ਨੂੰ ਹਾਸਲ ਕਰਨਾ ਹੈ ਤਾਂ ਉਨ੍ਹਾਂ ਨੂੰ ਅਛੂਤਾਂ ਅਤੇ ਬਾਕੀ ਦੇ ਹਿੰਦੂ ਸਮਾਜ ਵਿਚਾਲੇ ਪਾੜਿਆਂ ਨੂੰ ਭਰਨਾ ਹੋਵੇਗਾ।

ਸਾਵਰਕਰ ਨੇ ਜਨਵਰੀ 1924 ਵਿੱਚ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਇਸ ਦਿਸ਼ਾ ਵਿੱਚ ਕੁਝ ਕੰਮ ਜ਼ਰੂਰ ਕੀਤਾ ਕਿਉਂਕਿ ਰਤਨਾਗਿਰੀ ਜ਼ਿਲ੍ਹੇ ਵਿੱਚ ਹੀ ਉਨ੍ਹਾਂ ਨੂੰ ਗ਼ੈਰ-ਸਿਆਸੀ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ।

ਉਨ੍ਹਾਂ ਨੇ ਅਛੂਤਾਂ ਨੂੰ ਮੰਦਰ ਵਿੱਚ ਦਾਖ਼ਲ ਹੋਣ ਅਤੇ ਸਾਰੀਆਂ ਜਾਤਾਂ ਦੇ ਲੋਕਾਂ ਨੂੰ ਇਕੱਠੇ ਭੋਜਨ ਕਰਨ ਦੀ ਇੱਕ ਮੁਹਿੰਮ ਵੀ ਸ਼ੁਰੂ ਕੀਤੀ ਸੀ। ਅਜਿਹੀਆਂ ਉਦਾਹਰਣਾਂ ਦੇ ਕੇ ਸਾਵਰਕਰ ਦੇ ਜੀਵਨੀਕਾਰ ਧਨੰਜੈ ਕੀਰ ਨੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਅੰਬੇਡਕਰ ਅਤੇ ਸਾਵਰਕਰ ਦੋਵੇਂ ਹੀ ਹਿੰਦੂ ਸਮਾਜ ਦੇ ਸੁਧਾਰ ਲਈ ਕੰਮ ਕਰ ਰਹੇ ਸਨ।

ਅਸ਼ੋਕ ਗੋਪਾਲ ਅੱਗੇ ਲਿਖਦੇ ਹਨ, “ਧੰਨਜੇ ਕੀਰ ਨੇ 18 ਫਰਵਰੀ, 1933 ਨੂੰ ਅੰਬੇਡਕਰ ਦੁਆਰਾ ਸਾਵਰਕਰ ਨੂੰ ਲਿਖੀ ਚਿੱਠੀ ਦਾ ਵੀ ਜ਼ਿਕਰ ਕੀਤਾ। ਇਹ ਪੱਤਰ ਸਾਵਰਕਰ ਦੀ ਪਹਿਲਕਦਮੀ ''''ਤੇ ਰਤਨਾਗਿਰੀ ਵਿੱਚ ਇੱਕ ਅਮੀਰ ਵਪਾਰੀ ਵੱਲੋਂ ਪਤਿਤ ਪਾਵਨ ਮੰਦਿਰ ਬਣਾਉਣ ਤੋਂ ਬਾਅਦ ਲਿਖਿਆ ਗਿਆ ਸੀ। ਇਸ ਮੰਦਰ ਵਿੱਚ ਅਛੂਤਾਂ ਨੂੰ ਪੂਜਾ ਕਰਨ ਦੀ ਇਜਾਜ਼ਤ ਸੀ। ਉਨ੍ਹਾਂ ਨੇ ਅਜਿਹੇ ਹੀ ਇੱਕ ਮੰਦਰ ਦੇ ਉਦਘਾਟਨ ਸਮਾਰੋਹ ਵਿੱਚ ਅੰਬੇਡਕਰ ਨੂੰ ਸ਼ਾਮਲ ਹੋਣ ਲਈ ਸੱਦਾ ਦਿੱਤਾ।"

ਅੰਬੇਡਕਰ ਰੁੱਝੇ ਹੋਣ ਦੇ ਬਹਾਨਾ ਬਣਾ ਕੇ ਇਸ ਸਮਾਗਮ ਵਿੱਚ ਸ਼ਾਮਲ ਨਹੀਂ ਹੋਏ ਪਰ ਸਾਵਰਕਰ ਨੂੰ ਕਿਹਾ, "ਪਰ ਮੈਂ ਇਸ ਮੌਕੇ ''''ਤੇ ਸਮਾਜਿਕ ਸੁਧਾਰਾਂ ਲਈ ਕੰਮ ਕਰਨ ਦੀ ਮੁਹਿੰਮ ਸ਼ੁਰੂ ਕਰਨ ਲਈ ਤੁਹਾਡੀ ਤਾਰੀਫ਼ ਕਰਨਾ ਚਾਹਾਂਗਾ।"

ਚਤੁਰਵਰਣ ਵਿਵਸਥਾ ''''ਤੇ ਸਾਵਰਕਰ ਨਾਲ ਮਤਭੇਦ

ਪਰ ਇਹ ਪੂਰਾ ਸੱਚ ਨਹੀਂ ਹੈ। ਬਹਿਸ਼ਕ੍ਰਿਤ ਭਾਰਤ ਦੇ 12 ਅਪ੍ਰੈਲ 1929 ਦੇ ਅੰਕ ਵਿੱਚ ਲਿਖੇ ਸੰਪਾਦਕੀ ਵਿੱਚ ਕਿਹਾ ਗਿਆ ਹੈ ਕਿ ਅੰਬੇਡਕਰ ਨੇ ਪਹਿਲੇ ਪਤਿਤ ਪਾਵਨ ਮੰਦਰ ਦੀ ਉਸਾਰੀ ਦੇ ਸ਼ੁਰੂ ਵਿੱਚ ਹੀ ਇਸ ਦਾ ਵਿਰੋਧ ਕੀਤਾ ਸੀ।

ਉਨ੍ਹਾਂ ਦਾ ਮੰਨਣਾ ਸੀ ਕਿ ਬਾਅਦ ਵਿੱਚ ਇਹ ਮੰਦਰ ਅਛੂਤਾਂ ਦੇ ਮੰਦਰ ਅਖਵਾਉਣਗੇ। ਨਵੰਬਰ 1930 ਤੋਂ ਮਾਰਚ 1931 ਤੱਕ ਕੇਸਰੀ ਵਿੱਚ ਪ੍ਰਕਾਸ਼ਿਤ ਆਪਣੇ ਲੇਖਾਂ ਵਿੱਚ, ਸਾਵਰਕਰ ਨੇ ਸਪੱਸ਼ਟ ਕੀਤਾ ਕਿ ਉਹ ਜਾਤੀਵਾਦ ਦਾ ਵਿਰੋਧ ਕਰਦੇ ਹਨ ਪਰ ਚਤੁਰਵਰਣ ਪ੍ਰਣਾਲੀ ਦੇ ਵਿਰੁੱਧ ਨਹੀਂ ਹਨ।

ਅੰਬੇਡਕਰ ਸਾਵਰਕਰ ਦੇ ਇਨ੍ਹਾਂ ਵਿਚਾਰਾਂ ਨੂੰ ਜਾਣਦੇ ਸਨ। ਉਨ੍ਹਾਂ ਨੇ 18 ਫਰਵਰੀ, 1933 ਨੂੰ ਸਾਵਰਕਰ ਨੂੰ ਭੇਜੇ ਇੱਕ ਪੱਤਰ ਵਿੱਚ ਲਿਖਿਆ, “ਇਹ ਮੰਦਭਾਗਾ ਹੈ ਕਿ ਤੁਸੀਂ ਅਜੇ ਵੀ ‘ਚਤੁਰਵਰਣ’ ਸ਼ਬਦ ਦੀ ਵਕਾਲਤ ਇਹ ਕਹਿ ਕੇ ਕਰ ਰਹੇ ਹੋ ਕਿ ਇਹ ਯੋਗਤਾ ''''ਤੇ ਅਧਾਰਤ ਹੈ।"

"ਹਾਲਾਂਕਿ, ਮੈਂ ਆਸ ਕਰਦਾ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਅੰਦਰ ਇਸ ਬੇਲੋੜੇ ਅਤੇ ਸ਼ਰਾਰਤੀ ਸ਼ਬਦਾਵਲੀ ਤੋਂ ਛੁਟਕਾਰਾ ਪਾਉਣ ਦੀ ਹਿੰਮਤ ਆ ਜਾਵੇਗੀ। ”

ਅਸ਼ੋਕ ਗੋਪਾਲ ਲਿਖਦੇ ਹਨ ਕਿ ਸਾਵਰਕਰ ਨੇ ਅਜਿਹਾ ਕਰਨ ਦਾ ਆਪਣਾ ਇਰਾਦਾ ਨਹੀਂ ਪ੍ਰਗਟਾਇਆ ਅਤੇ ਉਦੋਂ ਤੋਂ ਸੁਧਾਰ ਦੇ ਯਤਨਾਂ ਵਿੱਚ ਅੰਬੇਡਕਰ ਦੀ ਦਿਲਚਸਪੀ ਘਟਦੀ ਗਈ।

ਅੰਬੇਡਕਰ ਨੂੰ ਬਾਗ਼ਬਾਨੀ ਅਤੇ ਕੁੱਤੇ ਪਾਲਣ ਦਾ ਬਹੁਤ ਸੌਂਕ ਸੀ
DHANANJAY KEER
ਅੰਬੇਡਕਰ ਨੂੰ ਬਾਗ਼ਬਾਨੀ ਅਤੇ ਕੁੱਤੇ ਪਾਲਣ ਦਾ ਬਹੁਤ ਸੌਂਕ ਸੀ

ਭਾਈ ਪਰਮਾਨੰਦ ਦਾ ਸਮਰਥਨ ਅਤੇ ਫਿਰ ਉਸ ਤੋਂ ਦੂਰੀ

ਪਰ ਇਸੇ ਦੌਰਾਨ ਅੰਬੇਡਕਰ ਨੇ ਪੰਜਾਬ ਦੇ ਹਿੰਦੂਵਾਦੀ ਆਰੀਆ ਸਮਾਜੀ ਆਗੂ ਭਾਈ ਪਰਮਾਨੰਦ ਦੇ ਯਤਨਾਂ ਨੂੰ ਆਸ ਨਾਲ ਦੇਖਣਾ ਸ਼ੁਰੂ ਕਰ ਦਿੱਤਾ।

ਸਾਵਰਕਰ ਵਾਂਗ, ਪਰਮਾਨੰਦ ਨੂੰ ਵੀ ਭਾਰਤ ਵਿੱਚ ਬ੍ਰਿਟਿਸ਼ ਸਰਕਾਰ ਨੂੰ ਹਿੰਸਕ ਢੰਗ ਨਾਲ ਡੇਗਣ ਦੀ ਸਾਜ਼ਿਸ਼ ਰਚਣ ਦੇ ਇਲਜ਼ਾਮਾਂ ਵਿੱਚ ਅੰਡੇਮਾਨ ਜੇਲ੍ਹ ਵਿੱਚ ਰੱਖਿਆ ਗਿਆ ਸੀ।

ਸਾਲ 1920 ਵਿੱਚ ਅੰਡੇਮਾਨ ਤੋਂ ਰਿਹਾਅ ਹੋਣ ਤੋਂ ਬਾਅਦ, ਪਰਮਾਨੰਦ ''''ਜਾਤ-ਪਾਤ ਤੋੜਕ ਮੰਡਲ'''' ਦੇ ਪ੍ਰਧਾਨ ਬਣੇ।

ਸਾਲ 1927 ਵਿੱਚ, ਉਨ੍ਹਾਂ ਨੇ ਇਸਦਾ ਨਾਮ ਬਦਲ ਕੇ ''''ਹਿੰਦੂ ਸਾਮਿਆਵਾਦ ਮੰਡਲ'''' ਰੱਖ ਦਿੱਤਾ ਸੀ। ਬਹਿਸ਼ਕ੍ਰਿਤ ਭਾਰਤ ਦੇ 16 ਸਤੰਬਰ 1927 ਦੇ ਅੰਕ ਵਿੱਚ ਲਿਖਦੇ ਹੋਏ, ਅੰਬੇਡਕਰ ਨੇ ਮੰਡਲ ਨੂੰ ਹਿੰਦੂ ਮਹਾਸਭਾ ਦਾ ਇੱਕ ਸਿਹਤਮੰਦ ਵਿਕਲਪ ਦੱਸਿਆ।

ਅਸ਼ੋਕ ਗੋਪਾਲ ਦਾ ਮੰਨਣਾ ਹੈ, “ਅੰਬੇਦਕਰ ਨੂੰ ਸ਼ਾਇਦ ਇਹ ਨਹੀਂ ਪਤਾ ਸੀ ਕਿ ਭਾਈ ਪਰਮਾਨੰਦ ਨੇ ਜਾਤ-ਪਾਤ ਤੋੜਕ ਮੰਡਲ ਦਾ ਨਾਂ ਹਿੰਦੂ ਸਾਮਿਆਵਾਦ ਮੰਡਲ ਇਸ ਲਈ ਰੱਖਿਆ ਸੀ ਕਿਉਂਕਿ ਲਾਹੌਰ ਦੇ ਆਰੀਆ ਸਮਾਜੀਆਂ ਨੂੰ ਜਾਤ-ਪਾਤ ਤੋੜਕ ਮੰਡਲ ਦੇ ਨਾਂ ਨਾਲ ਅਪਨਾਪਣ ਨਹੀਂ ਜਾਪ ਰਿਹਾ ਸੀ।"

"ਉਹ ਇੱਕ ਅਜਿਹਾ ਨਾਮ ਚਾਹੁੰਦੇ ਸੀ ਜੋ ਚਤੁਰਵਰਣ ਪ੍ਰਣਾਲੀ ਨੂੰ ਜਾਇਜ਼ ਠਹਿਰਾਏ। ਬਾਅਦ ਵਿੱਚ ਜਾਤ-ਪਾਤ ਤੋੜਕ ਮੰਡਲ ਤੋਂ ਵੀ ਅੰਬੇਡਕਰ ਦਾ ਮੋਹ ਭੰਗ ਹੋ ਗਿਆ।"

"ਦਸੰਬਰ 1935 ਵਿੱਚ ਇਸ ਸੰਗਠਨ ਨੇ ਲਾਹੌਰ ਵਿੱਚ ਆਪਣੀ ਸਾਲਾਨਾ ਕਾਨਫਰੰਸ ਵਿੱਚ ਅੰਬੇਡਕਰ ਨੂੰ ਪ੍ਰਧਾਨਗੀ ਭਾਸ਼ਣ ਦੇਣ ਲਈ ਸੱਦਾ ਭੇਜਿਆ ਸੀ। ਜਦੋਂ ਅੰਬੇਡਕਰ ਨੇ ਆਪਣੇ ਭਾਸ਼ਣ ਦੀ ਕਾਪੀ ਉਥੇ ਭੇਜੀ ਤਾਂ ਉਨ੍ਹਾਂ ਨੇ ਇਸ ਵਿੱਚ ਕੁਝ ਸੋਧਾਂ ਕਰਨ ਲਈ ਕਿਹਾ, ਜਿਸ ਨੂੰ ਅੰਬੇਡਕਰ ਨੇ ਅਸਵੀਕਾਰ ਕਰ ਦਿੱਤਾ।"

ਲੰਬੇ ਪੱਤਰ-ਵਿਹਾਰ ਤੋਂ ਬਾਅਦ, ਉਨ੍ਹਾਂ ਨੇ ਕਾਨਫਰੰਸ ਰੱਦ ਕਰ ਦਿੱਤੀ। ਬਾਅਦ ਵਿੱਚ ਅੰਬੇਡਕਰ ਨੇ ਖੁਦ ਇਸ ਭਾਸ਼ਣ ਨੂੰ ਆਪਣੀ ਕਿਤਾਬ ‘ਏਨਹਾਈਲੇਸ਼ਨ ਆਫ ਕਾਸਟ'''' ਵਿੱਚ ਖ਼ੁਦ ਛਪਵਾਇਆ।

ਸਮਾਗਮਾਂ ਅਤੇ ਪਾਰਟੀਆਂ ਵਿੱਚ ਜਾਣਾ ਅੰਬੇਡਕਰ ਨੂੰ ਪਸੰਦ ਨਹੀਂ ਸੀ
ELLEN LEN
ਸਮਾਗਮਾਂ ਅਤੇ ਪਾਰਟੀਆਂ ਵਿੱਚ ਜਾਣਾ ਅੰਬੇਡਕਰ ਨੂੰ ਪਸੰਦ ਨਹੀਂ ਸੀ

ਜਾਤ-ਰਹਿਤ ਵਿਵਸਥਾ ਸਵਰਾਜ ਨਾਲੋਂ ਜ਼ਿਆਦਾ ਜ਼ਰੂਰੀ

ਅੰਬੇਡਕਰ ਦਾ ਮੰਨਣਾ ਸੀ ਕਿ ਸਵਰਾਜ ਆਉਣ ਤੋਂ ਪਹਿਲਾਂ ਹਿੰਦੂ ਸਮਾਜ ਵਿੱਚ ਜਾਤੀ ਰਹਿਤ ਵਿਵਸਥਾ ਕਾਇਮ ਕਰਨੀ ਜ਼ਰੂਰੀ ਹੈ।

ਇੱਕ ਥਾਂ ਉਨ੍ਹਾਂ ਨੇ ਲਿਖਿਆ, “ਅਜਿਹੇ ਸਵਰਾਜ ਦਾ ਕੋਈ ਫਾਇਦਾ ਨਹੀਂ ਜਿਸ ਦੀ ਤੁਸੀਂ ਰੱਖਿਆ ਨਾ ਕਰ ਸਕੋ। ਮੇਰੇ ਖਿਆਲ ਵਿ$ਚ ਜਦੋਂ ਹਿੰਦੂ ਸਮਾਜ ਜਾਤ-ਪਾਤ ਰਹਿਤ ਹੋ ਜਾਵੇਗਾ, ਉਦੋਂ ਹੀ ਉਸ ਵਿੱਚ ਆਪਣੀ ਰੱਖਿਆ ਕਰਨ ਦੀ ਸ਼ਕਤੀ ਆ ਜਾਵੇਗੀ।"

ਉਸ ਸਮੇਂ ਹਿੰਦੂ ਮਹਾਸਭਾ ਵਰਗੀਆਂ ਜਥੇਬੰਦੀਆਂ ਵੀ ਹਿੰਦੂ ਸਮਾਜ ਨੂੰ ਮਜ਼ਬੂਤ ਬਣਾਉਣ ਦੀ ਗੱਲ ਕਰ ਰਹੀਆਂ ਸਨ।

ਹਿੰਦੂਆਂ ਦੀ ਗਿਣਤੀ ਵਧਾਉਣ ਅਤੇ ਮੁਸਲਮਾਨਾਂ ਦੀ ਗਿਣਤੀ ਘਟਾਉਣ ਦਾ ਉਸਦਾ ਫਾਰਮੂਲਾ ਉਨ੍ਹਾਂ ਲੋਕਾਂ ਦੀ ਸ਼ੁੱਧਤਾ ਸੀ ਜਿਨ੍ਹਾਂ ਦੇ ਪੁਰਖਿਆਂ ਨੇ ਕਿਸੇ ਕਾਰਨ ਇਸਲਾਮ ਕਬੂਲ ਕਰ ਲਿਆ ਸੀ।

ਅੰਬੇਡਕਰ ਨੇ ''''ਤੇਲੁਗੂ ਸਮਾਚਾਰ'''' ਦੇ ਇੱਕ ਅੰਕ ਵਿੱਚ ਲਿਖਿਆ ਸੀ, "ਜੇਕਰ ਹਿੰਦੂ ਸਮਾਜ ਬਚੇ ਰਹਿਣਾ ਚਾਹੁੰਦਾ ਹੈ, ਤਾਂ ਉਸਨੂੰ ਆਪਣੀ ਗਿਣਤੀ ਵਧਾਉਣ ਦੀ ਬਜਾਏ, ਆਪਣੀ ਏਕਤਾ ਵਧਾਉਣ ''''ਤੇ ਜ਼ੋਰ ਦੇਣਾ ਚਾਹੀਦਾ ਹੈ। ਇਸਦਾ ਸਿੱਧਾ ਅਰਥ ਹੈ ਜਾਤ-ਪਾਤ ਦਾ ਖ਼ਾਤਮਾ। ਜੇਕਰ ਹਿੰਦੂ ਸਮਾਜ ਜਾਤ-ਪਾਤ ਨੂੰ ਖ਼ਤਮ ਕਰਕੇ ਜਥੇਬੰਦ ਹੋ ਜਾਵੇ ਤਾਂ ਸ਼ੁੱਧੀਕਰਨ ਦੀ ਲੋੜ ਨਹੀਂ ਪਵੇਗੀ।"

ਅੰਬੇਡਕਰ ਸਾਰੀ ਰਾਤ ਕਿਤਾਬਾਂ ਪੜ੍ਹਦੇ ਸਨ
NAVAYANA PUBLISHING HOUSE
ਅੰਬੇਡਕਰ ਸਾਰੀ ਰਾਤ ਕਿਤਾਬਾਂ ਪੜ੍ਹਦੇ ਸਨ

ਅੰਬੇਡਕਰ ਅਤੇ ਸਾਵਰਕਰ ਦੇ ਹਿੰਦੂਤਵ ਵਿੱਚ ਅੰਤਰ

ਬਾਬਾ ਸਾਹੇਬ ਅੰਬੇਡਕਰ ਨੇ ਬਹੁਤ ਪਹਿਲਾਂ ਹੀ ਕਹਿ ਦਿੱਤਾ ਸੀ, “ਅਸੀਂ ਸਮਾਜ ਵਿੱਚ ਬਰਾਬਰੀ ਦਾ ਅਧਿਕਾਰ ਚਾਹੁੰਦੇ ਹਾਂ ਅਤੇ ਜਿੱਥੋਂ ਤੱਕ ਸੰਭਵ ਹੈ ਹਿੰਦੂ ਸਮਾਜ ਵਿੱਚ ਹੀ ਰਹਿ ਕੇ ਇਹ ਅਧਿਕਾਰ ਲੈਣਾ ਚਾਹੁੰਦੇ ਹਾਂ। ਜੇ ਜ਼ਰੂਰੀ ਹੋਇਆ ਤਾਂ ਅਸੀਂ ਹਿੰਦੂਤਵ ਤੋਂ ਖਹਿੜਾ ਛੁਡਵਾਉਣ ਤੋਂ ਵੀ ਗੁਰੇਜ਼ ਨਹੀਂ ਕਰਾਂਗੇ। ਜੇਕਰ ਅਸੀਂ ਹਿੰਦੂਤਵ ਛੱਡਦੇ ਹਾਂ ਤਾਂ ਮੰਦਿਰ ਜਾਣ ਵਿੱਚ ਸਾਡੀ ਕੋਈ ਦਿਲਚਸਪੀ ਨਹੀਂ ਰਹੇਗੀ।"

ਹਿੰਦੂ ਧਰਮ ਨਾਲ ਜੁੜੇ ਮੁੱਦਿਆਂ ''''ਤੇ ਅੰਬੇਡਕਰ ਅਤੇ ਸਾਵਰਕਰ ਵੱਖੋ-ਵੱਖਰੇ ਵਿਚਾਰ ਰੱਖਦੇ ਸਨ। ਜਦੋਂ ਅੰਬੇਡਕਰ ਨੇ ਕਿਹਾ ਕਿ ਉਹ ਹਿੰਦੂ ਧਰਮ ਛੱਡਣ ਤੋਂ ਨਹੀਂ ਝਿਜਕਣਗੇ ਤਾਂ ਉਨ੍ਹਾਂ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਉਹ ਬੁੱਧ ਧਰਮ ਅਪਣਾਉਣ ਬਾਰੇ ਸੋਚ ਰਹੇ ਹਨ।

ਇਸ ਵਿਸ਼ੇ ਉੱਤੇ ਸਾਵਰਕਰ ਨੇ ‘ਨਿਰਭਿਦ’ ਦੇ 3 ਨਵੰਬਰ, 1935 ਦੇ ਅੰਕ ਵਿੱਚ ਇੱਕ ਵਿਸਤ੍ਰਿਤ ਲੇਖ ਲਿਖਿਆ ਸੀ।

ਸਾਵਰਕਰ ਨੇ ਅੰਬੇਡਕਰ ਦੀ ਹਿੰਦੂ ਧਰਮ ਨੂੰ ਛੱਡਣ ਦੀ ਇੱਛਾ ''''ਤੇ ਸਵਾਲ ਚੁੱਕਦੇ ਹੋਏ, ਲਿਖਿਆ ਸੀ, "ਹਿੰਦੂ ਧਰਮ, ਹਰ ਸੰਗਠਿਤ ਧਰਮ ਵਾਂਗ, ਤਰਕਹੀਣਤਾ ਦਾ ਕੁਝ ਤੱਤ ਹੈ। ਪਰ ਅਜਿਹੀ ਤਰਕਹੀਣਤਾ ਦੂਜੇ ਧਰਮਾਂ ਵਿੱਚ ਵੀ ਪਾਈ ਜਾਂਦੀ ਹੈ।"

ਉਨ੍ਹਾਂ ਨੇ ਅੰਬੇਡਕਰ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੌਧਿਕ ਗਿਆਨ ਅਤੇ ਪ੍ਰਭਾਵ ਦੀ ਵਰਤੋਂ ਕਰਕੇ ਹਿੰਦੂ ਧਰਮ ਵਿੱਚ ਰਹਿੰਦੇ ਹੋਏ ਇਸ ਨੂੰ ਸੁਧਾਰਨ ਦੀ ਕੋਸ਼ਿਸ਼ ਕਰਨ।

ਜੇ ਅਛੂਤਤਾ ਦੀ ਸਮੱਸਿਆ ਨਾਲ ਤੁਹਾਨੂੰ ਦਿੱਕਤ ਹੈ ਤਾਂ ਤੁਸੀਂ 10 ਸਾਲ ਤੱਕ ਸਬਰ ਰੱਖੋ। ਇਸ ਦੌਰਾਨ ਇਹ ਸਮੱਸਿਆ ਜੜ੍ਹੋਂ ਦੂਰ ਹੋ ਜਾਵੇਗੀ। ਅੰਬੇਡਕਰ ਨੇ ਇਸ ਦਾ ਜਵਾਬ ਇਹ ਕਹਿ ਕੇ ਦਿੱਤਾ ਸੀ ਕਿ ਹਿੰਦੂ ਸਮਾਜ ਵਿੱਚ 100 ਸਾਲ ਬਾਅਦ ਵੀ ਅਛੂਤਤਾ ਕਾਇਮ ਰਹੇਗੀ।

ਸਤੰਬਰ 1929 ਵਿੱਚ, ਅੰਬੇਡਕਰ ਨੇ ਇੱਕ ਕੇਸ ਦੇ ਸਬੰਧ ਵਿੱਚ ਸਾਵਰਕਰ ਦੇ ਜੱਦੀ ਸ਼ਹਿਰ ਰਤਨਾਗਿਰੀ ਜਾਣ ਦੀ ਯੋਜਨਾ ਬਣਾਈ ਸੀ। ਸਾਵਰਕਰ ਨੇ ਉਨ੍ਹਾਂ ਨੂੰ ਸ਼ਹਿਰ ਦੇ ਨਾਗਰਿਕਾਂ ਦੀ ਤਰਫੋਂ ਵਿੱਠਲ ਮੰਦਰ ਵਿੱਚ ਭਾਸ਼ਣ ਦੇਣ ਲਈ ਸੱਦਾ ਦਿੱਤਾ।

ਅੰਬੇਡਕਰ ਇਸ ਲਈ ਵੀ ਸਹਿਮਤ ਹੋ ਗਏ। ਪਰ ਅਖੀਰਲੇ ਸਮੇਂ ਉਨ੍ਹਾਂ ਨੂੰ ਇੱਕ ਤਾਰ ਆ ਗਈ, ਜਿਸ ਕਾਰਨ ਉਨ੍ਹਾਂ ਲਈ ਬੰਬਈ ਜਾਣਾ ਜ਼ਰੂਰੀ ਹੋ ਗਿਆ।

ਉਨ੍ਹਾਂ ਨੂੰ ਰਤਨਾਗਿਰੀ ਦਾ ਆਪਣਾ ਦੌਰਾ ਰੱਦ ਕਰਨਾ ਪਿਆ ਅਤੇ ਇਸ ਤਰ੍ਹਾਂ ਇਸ ਸ਼ਹਿਰ ਨੂੰ ਅੰਬੇਡਕਰ ਅਤੇ ਸਾਵਰਕਰ ਨੂੰ ਇੱਕੋ ਮੰਚ ''''ਤੇ ਬੈਠੇ ਦੇਖਣ ਦਾ ਮੌਕਾ ਗੁਆਉਣਾ ਪਿਆ।

ਅੰਬੇਡਕਰ
Getty Images

ਹਿੰਦੂ ਧਰਮ ਛੱਡਣ ਦਾ ਐਲਾਨ ਕੀਤਾ

ਅੰਬੇਡਕਰ ਨੇ ਆਪਣੇ ਇੱਕ ਭਾਸ਼ਣ ਵਿੱਚ ਸਪੱਸ਼ਟ ਕਰ ਦਿੱਤਾ ਸੀ ਕਿ ਉਨ੍ਹਾਂ ਹਿੰਦੂ ਧਰਮ ਵਿੱਚ ਰਹਿਣ ਦਾ ਕੋਈ ਇਰਾਦਾ ਨਹੀਂ ਹੈ।

ਉਨ੍ਹਾਂ ਨੇ ਕਿਹਾ ਸੀ, "ਮੇਰੀ ਇਹ ਬਦਕਿਸਮਤੀ ਰਹੀ ਹੈ ਕਿ ਮੈਂ ਅਛੂਤ ਹਿੰਦੂ ਦੇ ਕਲੰਕ ਨਾਲ ਪੈਦਾ ਹੋਇਆ ਸੀ ਜੋ ਕਿ ਮੇਰੇ ਹੱਥ ਵਿੱਚ ਨਹੀਂ ਸੀ। ਪਰ ਫਿਰ ਵੀ ਮੈਂ ਇਸ ਅਪਮਾਨ ਵਾਲੀ ਹਾਲਤ ਨੂੰ ਬਦਲ ਕੇ ਆਪਣੀ ਦਸ਼ਾ ਸੁਧਾਰ ਸਕਦਾ ਹਾਂ।"

"ਮੈਨੂੰ ਇਹ ਸਾਫ਼ ਕਰਨ ਦਿਓ ਕਿ ਮੈਂ ਇੱਕ ਅਜਿਹੇ ਸ਼ਖ਼ਸ ਵਜੋਂ ਨਹੀਂ ਮਰਾਂਗਾ ਜੋ ਆਪਣੇ ਆਪ ਨੂੰ ਹਿੰਦੂ ਕਹਿੰਦਾ ਹੋਵੇ।"

ਅੰਬੇਡਕਰ ਦੇ ਬਿਆਨ ''''ਤੇ ਪਹਿਲੀ ਟਿੱਪਣੀ ਮਹਾਤਮਾ ਗਾਂਧੀ ਦੀ ਆਈ ਹੈ, ਜਿਨ੍ਹਾਂ ਨੇ ਸਮਾਚਾਰ ਏਜੰਸੀ ਐਸੋਸੀਏਟਿਡ ਪ੍ਰੈੱਸ ਨੂੰ ਦਿੱਤੇ ਇੰਟਰਵਿਊ ''''ਚ ਕਿਹਾ ਸੀ, "ਡਾ. ਅੰਬੇਡਕਰ ਦਾ ਇਹ ਬਿਆਨ ਵਿਸ਼ਵਾਸਯੋਗ ਨਹੀਂ ਹੈ।"

ਹਿੰਦੂ ਮਹਾਸਭਾ ਦੇ ਨੇਤਾ ਬਾਲਕ੍ਰਿਸ਼ਨ ਮੂੰਜੇ ਅਤੇ ਕਾਂਗਰਸ ਨੇਤਾ ਡਾ. ਰਾਜੇਂਦਰ ਪ੍ਰਸਾਦ ਨੇ ਕਿਹਾ ਕਿ ਧਰਮ ਪਰਿਵਰਤਨ ਦੇ ਗੰਭੀਰ ਨਤੀਜੇ ਹੋ ਸਕਦੇ ਹਨ।

ਸਾਵਰਕਰ ਦਾ ਕਹਿਣਾ ਸੀ ਕਿ ''''ਅਛੂਤਤਾ ਦਸ ਸਾਲਾਂ ਦੇ ਅੰਦਰ ਖ਼ਤਮ ਹੋ ਜਾਵੇਗੀ ਅਤੇ ਇੱਕ ਲੱਖ ਅਛੂਤ ਅਤੇ ਇੱਕ ਹਜ਼ਾਰ ਮਹਾਰਾਂ ਵਿੱਚੋਂ ਦਸ ਤੋਂ ਵੱਧ ਲੋਕ ਆਪਣਾ ਧਰਮ ਬਦਲਣ ਵਿੱਚ ਅੰਬੇਡਕਰ ਦਾ ਪਾਲਣ ਨਹੀਂ ਕਰਨਗੇ।

ਸਾਵਰਕਰ ਦੀ ਦਲੀਲ ਸੀ ਕਿ ''''ਕੋਈ ਵੀ ਧਰਮ ਤਰਕਸ਼ੀਲਤਾ ''''ਤੇ ਖਰਾ ਨਹੀਂ ਉਤਰਦਾ''''।

"ਜੇਕਰ ਅੰਬੇਡਕਰ ਤਰਕਸ਼ੀਲਤਾ ਨੂੰ ਉਤਸ਼ਾਹਿਤ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਤਰਕਸ਼ੀਲ ਸੰਗਠਨ ਖੋਲ੍ਹਣਾ ਚਾਹੀਦਾ ਹੈ।"

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News