ਕੋਰੋਨਾ ਦੇ ਵਧਦੇ ਮਾਮਲੇ ਕਿੰਨੀ ਚਿੰਤਾ ਦਾ ਵਿਸ਼ਾ, ਕੀ ਟੀਕੇ ਦੀਆਂ ਤਿੰਨ ਖੁਰਾਕਾਂ ਲੈਣ ਵਾਲੇ ਲਾਗ ਤੋਂ ਬਚ ਸਕਣਗੇ
Wednesday, Apr 12, 2023 - 07:32 AM (IST)


ਭਾਰਤ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇੱਕ ਦਿਨ ਪਹਿਲਾਂ ਦੇਸ਼ ਭਰ ਵਿੱਚ ਕਰੀਬ ਛੇ ਹਜ਼ਾਰ ਮਾਮਲੇ ਸਾਹਮਣੇ ਆਏ ਹਨ।
ਸੋਮਵਾਰ ਨੂੰ ਕੁਝ ਹਸਪਤਾਲਾਂ ''''ਚ ਕੋਰੋਨਾ ਨੂੰ ਲੈ ਕੇ ਮੌਕ ਡਰਿੱਲ ਹੋਈ ਅਤੇ ਕੇਂਦਰੀ ਸਿਹਤ ਮੰਤਰੀ ਨੇ ਤਿਆਰੀਆਂ ਦਾ ਜਾਇਜ਼ਾ ਵੀ ਲਿਆ।
ਕੁਝ ਸੂਬਾ ਸਰਕਾਰਾਂ ਨੇ ਵੀ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਅਹਿਤੀਆਤ ਵਰਤਣ ਦੀ ਸਲਾਹ ਦਿੱਤੀ ਹੈ।
ਮਾਸਕ ਪਹਿਨਣ ਅਤੇ ਭੀੜ ਵਾਲੀਆਂ ਥਾਵਾਂ ਤੋਂ ਦੂਰ ਰਹਿਣ ਦੀ ਵੀ ਸਲਾਹ ਦਿੱਤੀ ਜਾ ਰਹੀ ਹੈ।
ਕੀ ਕੋਰੋਨਾ ਦੇ ਲਗਾਤਾਰ ਵੱਧ ਰਹੇ ਮਾਮਲੇ ਭਾਰਤ ਲਈ ਚਿੰਤਾ ਦਾ ਵਿਸ਼ਾ ਹਨ?
ਕੀ ਮੌਜੂਦਾ ਟੀਕਾ ਕੋਰੋਨਾ ਦੇ ਤਾਜ਼ਾ ਰੂਪ ''''ਤੇ ਪ੍ਰਭਾਵਸ਼ਾਲੀ ਹੈ?
ਕੀ ਸਾਰੇ ਤਿੰਨ ਖੁਰਾਕ ਲੈਣ ਵਾਲੇ ਲੋਕ ਲਾਗ ਤੋਂ ਬਚ ਸਕਣਗੇ?
ਅਜਿਹੇ ਕਈ ਸਵਾਲ ਹਨ, ਜਿਨ੍ਹਾਂ ਨੂੰ ਲੈ ਕੇ ਲੋਕਾਂ ਦੇ ਮਨਾਂ ''''ਚ ਕਈ ਤਰ੍ਹਾਂ ਦੇ ਭਰਮ ਹਨ। ਆਓ ਇਸ ਰਿਪੋਰਟ ਵਿੱਚ ਇਨ੍ਹਾਂ ਸਵਾਲਾਂ ਦੇ ਜਵਾਬ ਲੱਭਦੇ ਹਾਂ।

ਭਾਰਤ ਵਿੱਚ ਵਧਦੇ ਕੋਰੋਨਾ ਦੇ ਕੇਸ
- ਭਾਰਤ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ।
- ਸੋਮਵਾਰ ਨੂੰ ਕੁਝ ਹਸਪਤਾਲਾਂ ''''ਚ ਕੋਰੋਨਾ ਨੂੰ ਲੈ ਕੇ ਮੌਕ ਡਰਿੱਲ ਹੋਈ ਅਤੇ ਕੇਂਦਰੀ ਸਿਹਤ ਮੰਤਰੀ ਨੇ ਤਿਆਰੀਆਂ ਦਾ ਜਾਇਜ਼ਾ ਵੀ ਲਿਆ।
- ਮਾਸਕ ਪਹਿਨਣ ਅਤੇ ਭੀੜ ਵਾਲੀਆਂ ਥਾਵਾਂ ਤੋਂ ਦੂਰ ਰਹਿਣ ਦੀ ਵੀ ਸਲਾਹ ਦਿੱਤੀ ਜਾ ਰਹੀ ਹੈ।
- ਕੁਝ ਸੂਬਾ ਸਰਕਾਰਾਂ ਨੇ ਵੀ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਅਹਿਤੀਆਤ ਵਰਤਣ ਦੀ ਸਲਾਹ ਦਿੱਤੀ ਹੈ।

''''ਟੀਕਾ ਅਸਰਦਾਰ ਪਰ ਲਾਗ ਨੂੰ ਰੋਕਣ ''''ਚ ਪੂਰੀ ਤਰ੍ਹਾਂ ਸਫ਼ਲ ਨਹੀਂ''''
ਇੰਡੀਅਨ ਮੈਡੀਕਲ ਐਸੋਸੀਏਸ਼ਨ ਯਾਨੀ ''''ਆਈਐੱਮਏ'''' ਦਾ ਕਹਿਣਾ ਹੈ ਕਿ ਵੈਕਸੀਨ ਦੀਆਂ ਤਿੰਨੋਂ ਖੁਰਾਕਾਂ ਮਿਲਣ ਤੋਂ ਬਾਅਦ ਲੋਕਾਂ ਵਿੱਚ ਇੱਕ ''''ਆਮ ਭਰਮ'''' ਪੈਦਾ ਹੋ ਗਿਆ ਹੈ ਕਿ ਉਹ ਕੋਵਿਡ ਦੀ ਲਾਗ ਤੋਂ ਹਮੇਸ਼ਾ ਸੁਰੱਖਿਅਤ ਰਹਿਣਗੇ।
ਆਈਐੱਮਏ ਦਾ ਮੰਨਣਾ ਹੈ ਕਿ ਇਹੀ ਕਾਰਨ ਹੈ ਕਿ ਲੋਕ ਨਾ ਤਾਂ ''''ਮਾਸਕ'''' ਪਹਿਨ ਰਹੇ ਹਨ ਅਤੇ ਨਾ ਹੀ ਆਪਣੇ ਆਪ ਨੂੰ ਬੇਲੋੜੇ ਜਨਤਕ ਸਥਾਨਾਂ ''''ਤੇ ਜਾਣ ਤੋਂ ਰੋਕ ਰਹੇ ਹਨ।
ਬੀਬੀਸੀ ਨਾਲ ਗੱਲਬਾਤ ਵਿੱਚ ''''ਆਈਐੱਮਏ'''' ਦੇ ਪ੍ਰਧਾਨ ਸ਼ਰਦ ਕੁਮਾਰ ਅਗਰਵਾਲ ਨੇ ਕਿਹਾ ਸੀ ਕਿ ਜਿਨ੍ਹਾਂ ਲੋਕਾਂ ਵਿੱਚ ਕੋਰੋਨਾ ਦੇ ਸਪੱਸ਼ਟ ਲੱਛਣ ਹਨ, ਉਹ ਵੀ ਆਪਣੀ ਜਾਂਚ ਨਹੀਂ ਕਰਵਾ ਰਹੇ ਹਨ, ਜਿਸ ਕਾਰਨ ਇਹ ਲਾਗ ਤੇਜ਼ੀ ਨਾਲ ਫੈਲ ਰਹੀ ਹੈ।
ਉਨ੍ਹਾਂ ਦਾ ਕਹਿਣਾ ਹੈ, "ਬੇਸ਼ੱਕ ਟੀਕਾਕਰਨ ਕਾਰਨ ਇਨਫੈਕਸ਼ਨ ਘਾਤਕ ਨਹੀਂ ਹੈ। ਪਰ ਲੋਕਾਂ ਨੇ ਹੁਣ ਇਸ ਨੂੰ ਹਲਕੇ ਤੌਰ ''''ਤੇ ਲੈਣਾ ਸ਼ੁਰੂ ਕਰ ਦਿੱਤਾ ਹੈ। ਇਸ ਕਾਰਨ ਉਹ ਨਾ ਤਾਂ ਟੈਸਟ ਕਰਵਾ ਰਹੇ ਹਨ ਅਤੇ ਨਾ ਹੀ ਬਚਾਅ ਦੇ ਉਪਾਅ ਅਪਨਾ ਰਹੇ ਹਨ।"
"ਨਤੀਜਾ ਇਹ ਹੈ ਕਿ ਕੋਰੋਨਾ ਦਾ ਨਵਾਂ ਵੈਰੀਅੰਟ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਹੁਣ ਹਰ ਰੋਜ਼ ਦੇਸ਼ ਭਰ ਵਿੱਚ ਪੰਜ ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ।"
ਅਗਰਵਾਲ ਕਹਿੰਦੇ ਹਨ ਕਿ ਜੇਕਰ ਜਾਂਚ ਸਹੀ ਢੰਗ ਨਾਲ ਕੀਤੀ ਜਾਵੇ ਤਾਂ ਕਰੋਨਾ ਇਨਫੈਕਸ਼ਨ ਦੇ ਮਾਮਲੇ ਕਈ ਗੁਣਾ ਵੱਧ ਪਾਏ ਜਾਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਵੈਕਸੀਨ ਯਕੀਨੀ ਤੌਰ ''''ਤੇ ਪ੍ਰਭਾਵਸ਼ਾਲੀ ਹੈ, ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਲੋਕਾਂ ਵਿੱਚ ਲਾਗ ਨਹੀਂ ਫੈਲ ਸਕਦੀ।

ਹਸਪਲਤਾਲਾਂ ਵਿੱਚ ਮੌਕ ਡ੍ਰਿਲ
ਕੋਰੋਨਾ ਦੇ ਮਾਮਲਿਆਂ ''''ਚ ਅਚਾਨਕ ਆਈ ਤੇਜ਼ੀ ਨੂੰ ਦੇਖਦੇ ਹੋਏ ਸੋਮਵਾਰ ਨੂੰ ਦੇਸ਼ ਭਰ ''''ਚ ਮੈਡੀਕਲ ਸਿਸਟਮ ''''ਚ ਇੱਕ ਵਾਰ ਫਿਰ ਸੁਧਾਰ ਕਰਨ ਲਈ ਕਈ ਹਸਪਤਾਲਾਂ ''''ਚ ਮੌਕ ਡ੍ਰਿਲ ਕਰਵਾਈ ਗਈ।
ਇਸ ਅਭਿਆਸ ਵਿੱਚ ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਲੈ ਕੇ ਦੇਸ਼ ਭਰ ਦੇ ਕਈ ਹਸਪਤਾਲਾਂ ਨੂੰ ਸ਼ਾਮਲ ਕੀਤਾ ਗਿਆ ਹੈ।
ਇਸ ਦੇ ਨਾਲ ਹੀ, ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਮੁਤਾਬਕ, ਪਿਛਲੇ 24 ਘੰਟਿਆਂ ਵਿੱਚ ਦੇਸ਼ ਭਰ ਵਿੱਚ ਕੋਰੋਨਾ ਦੇ 5,880 ਮਾਮਲੇ ਸਾਹਮਣੇ ਆਏ ਹਨ।
ਇਨ੍ਹਾਂ ਵਿੱਚੋਂ ਜ਼ਿਆਦਾਤਰ ਸੰਕਰਮਣ ਕੋਰੋਨਾ ਦੇ ਓਮੀਕਰੋਨ ਦੇ ਨਵੇਂ ਵੇਰੀਐਂਟ XBB.1.16 ਵਿੱਚ ਮਿਲੇ ਹਨ।
ਸਿਹਤ ਮੰਤਰਾਲੇ ਨੇ ਸਾਰੇ ਸੂਬਿਆਂ ਨੂੰ ਕੋਵਿਡ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰਨ ਦੀ ਸਲਾਹ ਦਿੱਤੀ ਹੈ। ਖ਼ਾਸ ਕਰਕੇ ਉਹ ਸੂਬੇ ਜਿੱਥੇ ਇਨਫੈਕਸ਼ਨ ਤੇਜ਼ੀ ਨਾਲ ਫੈਲ ਰਹੀ ਹੈ।
ਦੇਸ਼ ਦੇ ਮਸ਼ਹੂਰ ਐਪੀਡੈਮਿਓਲੋਜਿਸਟ ਜੈਪ੍ਰਕਾਸ਼ ਮੂਲੀਅਲ ''''ਨੈਸ਼ਨਲ ਇੰਸਟੀਚਿਊਟ ਆਫ਼ ਦੀ ''''ਐਪੀਡੈਮਿਓਲੋਜੀ'''' ਦੀ ਵਿਗਿਆਨਕ ਸਲਾਹਕਾਰ ਕਮੇਟੀ ਦੇ ਮੈਂਬਰ ਹਨ।
ਬੀਬੀਸੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਕੋਰੋਨਾ ਦੇ ਨਵੇਂ ਵੇਰੀਅੰਟ ਦੇ ਸੰਕਰਮਣ ਦੇ ਮਾਮਲਿਆਂ ਵਿੱਚ ਤੇਜ਼ੀ ਆਈ ਹੈ ਪਰ ਇਹ ਕੋਈ ਬਹੁਤੀ ਖ਼ਤਰਨਾਕ ਸਥਿਤੀ ਨਹੀਂ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ 95 ਫੀਸਦੀ ਤੋਂ ਜ਼ਿਆਦਾ ਸੰਕਰਮਿਤ ਲੋਕ ਇਸ ਦੇ ਇਨਫੈਕਸ਼ਨ ਤੋਂ ਠੀਕ ਹੋ ਰਹੇ ਹਨ।

ਉਨ੍ਹਾਂ ਦੱਸਿਆ ਕਿ ਪਹਿਲਾਂ ਜਦੋਂ ਕੋਰੋਨਾ ਦਾ ‘ਵੁਹਾਨ ਵੇਰੀਐਂਟ’ ਆਇਆ ਸੀ, ਤਾਂ ਪੂਰੀ ਦੁਨੀਆ ਇਸ ਨਾਲ ਨਜਿੱਠਣ ਦੀ ਸਥਿਤੀ ਵਿੱਚ ਨਹੀਂ ਸੀ। ਫਿਰ ''''ਡੇਲਟਾ ਇਨਫੈਕਸ਼ਨ'''' ਆਇਆ ਅਤੇ ਸਥਿਤੀ ਬਹੁਤ ਖ਼ਰਾਬ ਰਹੀ ਕਿਉਂਕਿ ਕਿਸੇ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ।
ਜੈਪ੍ਰਕਾਸ਼ ਮੂਲੀਅਲ ਕਹਿੰਦੇ ਹਨ, "ਟੀਕੇ ਕਾਰਨ ਲਾਗ ਦਾ ਪ੍ਰਭਾਵ ਘੱਟ ਹੁੰਦਾ ਗਿਆ। ਪਰ ਇਹ ਸੱਚ ਹੈ ਕਿ ਕਰੋਨਾ ਦੇ ਹਜ਼ਾਰਾਂ ਵੇਰੀਐਂਟ ਇਸ ਦੌਰਾਨ ਫੈਲਦੇ ਰਹੇ। ਓਮੀਕਰੋਨ ਦੇ ਵੀ ਲਗਭਗ 900 ਵੇਰੀਐਂਟ ਆਏ ਕਿਉਂਕਿ ਵਾਇਰਸ ਦੇ ਰੂਪ ਵਿੱਚ ਬਦਲਾਅ ਹੁੰਦੇ ਹਨ।"
ਓਮੀਕਰੋਨ ਦਾ ਜੋ ਨਵਾਂ ਰੂਪ ਪਾਇਆ ਜਾ ਰਿਹਾ ਹੈ, ਇਸ ਦਾ ਇਨਫੈਕਸ਼ਨ ਬਹੁਤ ਤੇਜ਼ੀ ਨਾਲ ਫੈਲਦਾ ਹੈ ਅਤੇ ਉਹ ਸਰੀਰ ਵਿੱਚ ਰੋਗ ਨਾਲ ਲੜਨ ਦੀ ਸਮਰੱਥਾ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ। ਪਰ ਚੰਗੀ ਗੱਲ ਇਹ ਹੈ ਕਿ ਇਹ ਘਾਤਕ ਨਹੀਂ। ਲੋਕਾਂ ਨੂੰ ਲਾਗ ਲੱਗੇਗੀ ਅਤੇ ਉਹ ਠੀਕ ਵੀ ਹੋ ਜਾਣਗੇ।”
ਦੂਜੀ ਲਹਿਰ ਵਾਂਗ ਨਹੀਂ ਹੈ ਇਹ ਲਾਗ
ਸਵੀਡਨ ਦੀ ਉਦਾਹਰਣ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਕਰੋਨਾ ਦੀ ਪਹਿਲੀ ਲਹਿਰ ਅਤੇ ਉਸ ਤੋਂ ਬਾਅਦ ਦੀਆਂ ਲਹਿਰਾਂ ਵਿੱਚ ਵੀ ਸਵੀਡਨ ਹੀ ਅਜਿਹਾ ਦੇਸ਼ ਸੀ ਜਿਸ ਨੇ ਲਾਕਡਾਊਨ ਨਹੀਂ ਲਗਾਇਆ ਸੀ ਅਤੇ ਲੋਕਾਂ ਵਿੱਚ ‘ਹਰਡ ਇਮਿਊਨਿਟੀ’ ਪੈਦਾ ਕੀਤੀ ਗਈ।
ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਕੋਰੋਨਾ ਵੀ ਆਮ ਜ਼ੁਕਾਮ ਅਤੇ ਖਾਂਸੀ ਜਾਂ ਫਲੂ ਵਾਂਗ ਹੀ ਰਹੇਗਾ, ਜਿਸ ਦੇ ਮਾਮਲੇ ਵਿਚਕਾਰ ਵਧਦੇ ਰਹਿਣਗੇ ਅਤੇ ਘਟਦੇ ਵੀ ਰਹਿਣਗੇ।
ਡਾ. ਮੁਲਾਇਲ ਦਾ ਕਹਿਣਾ ਹੈ ਕਿ ਹੁਣ ਜਦੋਂ ਤੋਂ ਪੂਰੀ ਆਬਾਦੀ ਨੂੰ ਵੈਕਸੀਨ ਦੀ ਖੁਰਾਕ ਤੋਂ ਇਲਾਵਾ ''''ਬੂਸਟਰ'''' ਦਿੱਤਾ ਗਿਆ ਹੈ, ਅਜਿਹੀ ਸਥਿਤੀ ਵਿੱਚ ਲੋਕਾਂ ਦਾ ਵਾਇਰਸ ਪ੍ਰਤੀ ਵਿਰੋਧ ਵਧਿਆ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਕੋਰੋਨਾ ਵੀ ਆਮ ਜ਼ੁਕਾਮ ਅਤੇ ਖਾਂਸੀ ਜਾਂ ਫਲੂ ਵਾਂਗ ਹੀ ਰਹਿ ਜਾਵੇਗਾ, ਜਿਸ ਦੇ ਮਾਮਲੇ ਵਿੱਚ-ਵਿੱਚ ਵਧਦੇ ਰਹਿਣਗੇ ਅਤੇ ਘਟਦੇ ਵੀ ਰਹਿਣਗੇ।
ਡਾ. ਮੁਲੀਅਲ ਦਾ ਕਹਿਣਾ ਹੈ ਕਿ ਹੁਣ ਜਦੋਂ ਲਗਭਗ ਪੂਰੀ ਆਬਾਦੀ ਨੂੰ ਵੈਕਸੀਨ ਦੀ ਖੁਰਾਕ ਤੋਂ ਇਲਾਵਾ ''''ਬੂਸਟਰ'''' ਦਿੱਤਾ ਗਿਆ ਹੈ, ਅਜਿਹੀ ਸਥਿਤੀ ਵਿੱਚ ਲੋਕਾਂ ਵਿੱਚ ਪ੍ਰੀਤਰੋਧ ਦੀ ਸਮਰੱਥਾ ਵੀ ਵਧੀ ਹੈ।
ਦਿੱਲੀ ਦੇ ਭਗਵਾਨ ਮਹਾਵੀਰ ਸਫਦਰਜੰਗ ਹਸਪਤਾਲ ਦੇ ਡਾਇਰੈਕਟਰ ਅਤੇ ਕਮਿਊਨਿਟੀ ਮੈਡੀਸਨ ਵਿਭਾਗ ਦੇ ਮੁਖੀ ਜੁਗਲ ਕਿਸ਼ੋਰ ਦਾ ਕਹਿਣਾ ਹੈ ਕਿ ਭਾਰਤ ਦੀ ਆਬਾਦੀ ਦੇ ਹਿਸਾਬ ਨਾਲ ਜੇਕਰ ਕੋਰੋਨਾ ਦੇ ਤਾਜ਼ਾ ਮਾਮਲਿਆਂ ਨੂੰ ਦੇਖਿਆ ਜਾਵੇ ਤਾਂ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਨਵੇਂ ਇਨਫੈਕਸ਼ਨ ਦੇ ਮਾਮਲੇ ਜ਼ਰੂਰ ਵਧੇ ਹਨ, ਪਰ ਇਹ ਘੱਟ ਵੀ ਰਹੇ ਹਨ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਨਵੇਂ ਵੇਰੀਐਂਟ ਵਿੱਚ ਵਧੇਰੇ ਲੋਕਾਂ ਨੂੰ ਸੰਕਰਮਿਤ ਕਰਨ ਦੀ ਸਮਰੱਥਾ ਹੈ। ਲੋਕ ਸੰਕਰਮਿਤ ਹੋ ਵੀ ਰਹੇ ਹਨ ਅਤੇ ਠੀਕ ਵੀ ਹੋ ਰਹੇ ਹਨ। ਜੋ ਮੌਤਾਂ ਦਰਜ ਹੋ ਰਹੀਆਂ ਹਨ, ਉਨ੍ਹਾਂ ਦੇ ਅਧਿਐਨ ਤੋਂ ਪਤਾ ਲਗਦਾ ਹੈ ਕਿ ਇਸ ਲਾਗ ਨਾਲ ਉਨ੍ਹਾਂ ਲੋਕਾਂ ''''ਤੇ ਜ਼ਿਆਦਾ ਅਸਰ ਹੋ ਰਿਹਾ ਹੈ, ਜਿਨ੍ਹਾਂ ਨੂੰ ਪਹਿਲਾਂ ਹੀ ਗੰਭੀਰ ਬਿਮਾਰੀਆਂ ਹਨ। ਆਮ ਤੌਰ ''''ਤੇ, ਇਹ ਸੰਕਰਮਣ ਪਹਿਲਾਂ ਉਹੋ-ਜਿਹਾ ਨਹੀਂ ਹੈ, ਜਿਹੋ-ਜਿਹਾ ਕੋਰੋਨਾ ਦੀ ਪਹਿਲੀ ਅਤੇ ਦੂਜੀ ਲਹਿਰ ਵਿੱਚ ਸੀ।"
ਡਾ. ਜੁਗਲ ਕਿਸ਼ੋਰ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਦੀਆਂ ਹਦਾਇਤਾਂ ਤੋਂ ਬਾਅਦ, ਜਾਂਚ ਦੇ ਸੈਂਪਲ ਨਿਰਧਾਰਤ ਵਿਸ਼ੇਸ਼ ਲੈਬ ਵਿੱਚ ਭੇਜੇ ਜਾ ਰਹੇ ਹਨ, ਜਿੱਥੇ ਉਨ੍ਹਾਂ ਦੀ ਜੀਨੋਮ ਸੀਕੁਏਂਸਿੰਗ ਕੀਤੀ ਜਾ ਰਹੀ ਹੈ ਤਾਂ ਜੋ ਕੋਰੋਨਾਵਾਇਰਸ ਦੇ ਵੱਖ-ਵੱਖ ਵੇਰੀਐਂਟਾਂ ਦਾ ਪਤਾ ਲਗਾਇਆ ਜਾ ਸਕੇ।
ਉਨ੍ਹਾਂ ਦੇ ਅਨੁਸਾਰ, ਇਸ ਕਾਰਨ ਹੁਣ ਸੰਕਰਮਿਤ ਲੋਕਾਂ ਬਾਰੇ ਪੂਰੀ ਜਾਣਕਾਰੀ ਉਪਲਬਧ ਹੋ ਰਹੀ ਹੈ ਅਤੇ ਜ਼ਿਆਦਾਤਰ ਲੋਕ ਆਪਣੇ ਘਰਾਂ ਵਿੱਚ ਇਲਾਜ ਤੋਂ ਬਾਅਦ ਠੀਕ ਹੋ ਰਹੇ ਹਨ।
ਉਹ ਕਹਿੰਦੇ ਹਨ, “ਹੁਣ ਤੱਕ ਜੋ ਟੀਕੇ ਲੋਕਾਂ ਨੂੰ ਲਗਾਏ ਗਏ ਹਨ ਅਤੇ ਜਿਹੜੀਆਂ ‘ਬੂਸਟਰ ਡੋਜ਼ਾਂ’ ਦਿੱਤੀਆਂ ਗਈਆਂ ਹਨ, ਉਨ੍ਹਾਂ ਨਾਲ ਲੋਕਾਂ ਵਿੱਚ ‘ਐਂਟੀ ਬਾਡੀਜ਼’ ਪੈਦਾ ਹੋ ਗਈਆਂ ਹਨ, ਜਿਸ ਕਾਰਨ ਇਨਫੈਕਸ਼ਨ ਦੀ ਸਥਿਤੀ ਵਿੱਚ ਹਸਪਤਾਲ ਵਿੱਚ ਦਾਖ਼ਲ ਹੋਣ ਦੀ ਨੌਬਤ ਵੀ ਨਹੀਂ ਪੈਂਦੀ। ਨਵੇਂ ਵੇਰੀਐਂਟ ਦਾ ਭਾਰਤ ਵਿੱਚ ਜ਼ਿਆਦਾ ਅਸਰ ਨਹੀਂ ਹੋਵੇਗਾ।ਪਰ ਫਿਰ ਵੀ ਸਾਵਧਾਨੀ ਵਰਤਣੀ ਚਾਹੀਦੀ ਹੈ।"
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)