ਸਮਾਰਟਫੋਨ, ਹੁਣ ਦਿਲ ਦੀਆਂ ਬਿਮਾਰੀਆਂ ਨੂੰ ਵੀ ਫੜ੍ਹ ਸਕੇਗਾ
Tuesday, Apr 11, 2023 - 05:32 PM (IST)


ਖੂਨ ਦਾ ਜੰਮਣਾ ਇੱਕ ਗੰਭੀਰ ਸਿਹਤ ਸਮੱਸਿਆ ਹੈ। ਜੇਕਰ ਤੁਹਾਡੀ ਬਲੱਡ ਕੋਲਟਿੰਗ ਘੱਟ ਹੈ, ਤਾਂ ਤੁਸੀਂ ਹੈਮਰੇਜਿੰਗ ਦਾ ਸ਼ਿਕਾਰ ਹੋ ਸਕਦੇ ਹੋ। ਇਸ ਨਾਲ ਇੰਟਰਨਲ ਬਲੀਡਿੰਗ ਹੋ ਸਕਦੀ ਹੈ ਅਤੇ ਤੁਹਾਡੀ ਮੌਤ ਹੋ ਸਕਦੀ ਹੈ।
ਜੇਕਰ ਖੂਨ ਵਿੱਚ ਕਲੋਟਿੰਗ ਜ਼ਿਆਦਾ ਹੋ ਰਹੀ ਹੈ, ਤਾਂ ਤੁਹਾਨੂੰ ਥ੍ਰੋਮੋਬਸਿਸ ਦੇ ਖ਼ਤਰੇ ਨਾਲ ਘਿਰ ਸਕਦੇ ਹੋ। ਇਸ ਨਾਲ ਤੁਹਾਨੂੰ ਦਿਲ ਦਾ ਦੌਰਾ ਪੈ ਸਕਦਾ ਹੈ।
ਬਲੱਡ ਵਿੱਚ ਕਲੋਟਿੰਗ ਹੋ ਰਹੀ ਹੈ ਜਾਂ ਨਹੀਂ ਇਹ ਜਾਣਨ ਲਈ ਡਾਕਟਰਾਂ ਨੂੰ ਤੁਹਾਡੇ ਸਰੀਰ ਵਿੱਚੋਂ ਇੱਕ ਸਰਿੰਜ ਖੂਨ ਦੀ ਕੱਢ ਕੇ ਇਸਦੀ ਜਾਂਚ ਕਰਨੀ ਪੈਂਦੀ ਹੈ। ਪਰ ਹੁਣ ਤੁਸੀਂ ਆਪਣੇ ਸਮਾਰਟਫੋਨ ਦੀ ਮਦਦ ਨਾਲ ਬਲੱਡ ਕਲੋਟਿੰਗ ਦੀ ਜਾਂਚ ਕਰ ਸਕਦੇ ਹੋ।
ਪਹਿਲਾ ਮੌਬਾਈਲ ਫੋਨ ਬਣਾਉਣ ਵਾਲੀ ਟੀਮ ਦੀ ਅਗਵਾਈ ਕਰਨ ਵਾਲੇ ਮਾਰਟਿਨ ਕਪੂਪ ਨੇ ਇਸ ਹਫ਼ਤੇ ਕਿਹਾ ਹੈ ਕਿ ਸੈਲਫੋਨ ਹੁਣ ਸਾਡੀ ਸਿਹਤ ਦੀ ਮੌਨੀਟਰਿੰਗ ਕਰਨ ਵਾਲਾ ਟੂਲ ਬਣ ਜਾਵੇਗਾ। ਹੁਣ ਇਹ ਸੰਭਵਾਨਾ ਸੱਚ ਹੁੰਦੀ ਦਿਖ ਰਹੀ ਹੈ।
ਮਾਰਚ 2022 ਵਿੱਚ ਵਾਸ਼ਿੰਗਟਨ ਯੂਨੀਵਰਸਿਟੀ ਵਿੱਚ ਵਿਗਿਆਨੀਆਂ ਨੇ ਖ਼ੂਨ ਦੀ ਇੱਕ ਬੂੰਦ ਵਿੱਚ ਕਲੌਟਿੰਗ ਦਾ ਪਤਾ ਲਗਾਉਣ ਲਈ ਆਈਫੋਨ ਦੀ ਵਰਤੋਂ ਕੀਤੀ ਸੀ।
ਉਨ੍ਹਾਂ ਨੇ ਡਿਵਾਇਸ ਦੇ ਲਾਈਟ ਡਿਟੇਕਟਿੰਗ ਐਂਡ ਰੇਂਜਿੰਗ (Lidar) ਸੈਂਸਰ ਦੀ ਵਰਤੋਂ ਕੀਤੀ, ਜੋ ਫੋਨ ਦੇ ਆਸ-ਪਾਸ ਦੀ 3ਡੀ ਇਮੇਜ ਬਣਾਉਣ ਦੇ ਪਲਸਡ ਬੀਮ ਦਾ ਇਸਤੇਮਾਲ ਕਰਦਾ ਹੈ।
ਇਹ ਉਹ ਤਕਨੀਕ ਹੈ ਜੋ ਤੁਹਾਨੂੰ ਡਿਵਾਈਸ ਨੂੰ ਅਸਲ ਅਤੇ ਵਰਚੂਅਲ ਦੁਨੀਆਂ ਨੂੰ ਆਗਮੈਂਟੇਡ ਰਿਐਲਿਟੀ ਦੇ ਨਾਲ ਮਿਲਾਉਣ ਲਈ ਵਸਤੂਆਂ ਜਾਂ ਦੂਰੀ ਦਾ ਸਟੀਕ ਨਾਪਾ ਜਾ ਸਕਦਾ ਹੈ।
ਮਸਲਨ ਇਹ ਦਿਖਾ ਸਕਦੀ ਹੈ ਕਿ ਤੁਹਾਨੂੰ ਕਮਰੇ ਵਿੱਚ ਫਰਨੀਚਰ ਦਾ ਇੱਕ ਟੁਕੜਾ ਕਿਵੇਂ ਦਿਖ ਸਕਦਾ ਹੈ।
ਇਹ ਤਸਵੀਰਾਂ ਲੈਣ ਵੇਲੇ ਆਟੋ ਫੋਕਸ ਨੂੰ ਬਿਹਤਰ ਬਣਾਉਣ ਵਿੱਚ ਵੀ ਤੁਹਾਨੂੰ ਮਦਦ ਕਰ ਸਕਦੀ ਹੈ।

ਫੋਨ ਦੇ ਕੈਮਰੇ ਦੀ ਵਰਤੋਂ ਨਾਲ ਸਿਹਤ ਦੀ ਪੜਤਾਲ
ਪਰ ਇਸ ਲਈ ਸੈਂਸਰ ਨੂੰ ਇੰਨਾ ਸਟੀਕ ਹੋਣਾ ਹੋਵੇਗਾ ਕਿ ਉਹ ਖ਼ੂਨ ਦੇ ਗਾੜ੍ਹੇਪਣ ਅਤੇ ਦੁੱਖ ਵਿੱਚ ਮਿਲਾਵਟ ਨੂੰ ਫੜ੍ਹ ਸਕੇ।
ਸ਼ਿਆਨਤਾ (Viscosity) ਦੇ ਆਧਾਰ ਜਦੋਂ ਰੌਸ਼ਨੀ ਦ੍ਰਵ ਰਾਹੀਂ ਵਿਖਰਦੀ ਹੈ ਤਾਂ ਲੇਜ਼ਰ ਦੇ ਕੰਪਨ ਇੱਕ ਖ਼ਾਸ ਧੱਬੇਦਾਰ ਪੈਟਰਨ ਬਣਾਉਂਦੇ ਹਨ।
ਉਦਾਹਰਨ ਲਈ ਜੇਕਰ ਦੁੱਧ ਵਿੱਚ ਵਸਾ ਦੀ ਮਾਤਰਾ ਵੱਖ-ਵੱਖ ਹੋਵੇਗੀ ਤਾਂ ਪੈਟਰਨ ਬਦਲ ਜਾਵੇਗਾ। ਬਲੱਡ ਕਲੌਟਿੰਗ ਦੇ ਮਾਮਲੇ ਵਿੱਚ ਵੀ ਅਜਿਹਾ ਹੀ ਹੁੰਦਾ ਹੈ।
ਖੋਜਕਾਰਾਂ ਨੇ ਦੇਖਿਆ ਉਹ ਕੱਚ ਦੀ ਸਲਾਈਡ ''''ਤੇ ਰੱਖੀ ਛੋਟੀ ਖ਼ੂਨ ਦੀ ਬੂੰਦ ਵਿੱਚ ਉਹ ਗਾੜ੍ਹੇ ਅਤੇ ਹਲਕੇ ਖ਼ੂਨ ਦੇ ਵਿਚਕਾਰ ਅੰਦਰ ਕਰ ਪਾ ਰਹੇ ਸਨ।
ਹਾਲ ਦੀ ਇੱਕ ਖੋਜ ਵਿੱਚ ਟੀਮ ਨੇ ਖ਼ੂਨ ਦਾ ਥੱਕਾ ਜੰਮਣ ਦਾ ਪਤਾ ਲਗਾਉਣ ਲਈ ਖ਼ੂਨ ਦੀ ਇੱਕ ਬੂੰਦ ਵਿੱਚ ਤਾਂਬੇ ਦੇ ਕਣ ਦੀ ਗਤੀ ਨੂੰ ਟ੍ਰੈਕ ਕਰਨ ਵਿੱਚ ਸਮਾਰਟ ਫੋਨ ''''ਤੇ ਕੈਮਰੇ ਅਤੇ ਵਾਈਬ੍ਰੇਸ਼ਨ ਮੋਟਰ ਦੀ ਵਰਤੋਂ ਕੀਤੀ।
ਦੂਜੇ ਖੋਜਕਾਰਾਂ ਕੁਝ ਅਜਿਹੀਆਂ ਤਕਨੀਕਾਂ ਵਿਕਸਿਤ ਕਰ ਰਹੇ ਹਨ, ਜੋ ਤੁਹਾਡੇ ਦਿਲ ਦੀ ਸਿਹਤ ਮਸਲਨ ਬਲੱਡ ਪ੍ਰੈਸ਼ਨ ਦਾ ਪਤਾ ਲਗਾਉਣ ਲਈ ਫੋਨ ਦੇ ਕੈਮਰੇ ਦੀ ਵਰਤੋਂ ਕਰਦੀ ਹੈ।
ਕੈਨੇਡਾ ਦੀ ਟੋਰਾਂਟੋ ਯੂਨੀਵਰਸਿਟੀ ਅਤੇ ਚੀਨ ਦੇ ਝੀਜਿਆਂਗ ਵਿੱਚ ਹਾਂਗਜ਼ੂ ਨਾਰਮਲ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਐਲਗੋਰਿਦਮ ਵਿਕਸਿਤ ਕੀਤੇ ਹਨ ਜੋ ਸਮਾਰਟਫ਼ੋਨਾਂ ਉੱਤੇ ਫਰੰਟ-ਫੇਸਿੰਗ ਕੈਮਰਿਆਂ ਨਾਲ ਲਈਆਂ ਗਈਆਂ ਤਸਵੀਰਾਂ ਵਿੱਚ ਨਾ ਦਿਖਣ ਵਾਲੇ ਖੂਨ ਦੇ ਪ੍ਰਵਾਹ ਨੂੰ ਚੁੱਕ (ਪਛਾਣ) ਸਕਦੇ ਹਨ।
ਚੀਨੀ ਵਿਗਿਆਨੀਆਂ ਦੀ ਇੱਕ ਹੋਰ ਟੀਮ ਨੇ ਡੀਪ-ਲਰਨਿੰਗ ਐਲਗੋਰਿਦਮ ਵਿਕਸਤ ਕੀਤਾ ਹੈ ਜੋ ਇੱਕ ਸਮਾਰਟਫੋਨ ਨਾਲ ਲਈਆਂ ਗਈਆਂ ਚਾਰ ਤਸਵੀਰਾਂ ਤੋਂ ਦਿਲ ਦੀ ਸਿਹਤ ਦੇ ਹੋਰ ਸੰਕੇਤਾਂ ਨੂੰ ਵੀ ਫੜ੍ਹ ਸਕਦਾ ਹੈ।

ਐਲਗੋਰਿਦਮ ਅਤੇ ਸਿਹਤ ਦੇ ਹਾਲ ਦੇ ਬਾਰੀਕ ਸੰਕੇਤ
ਫ਼ੋਨ ਨਾਲ ਲਈਆਂ ਗਈਆਂ ਤਸਵੀਰਾਂ - ਇੱਕ ਫਰੰਟ-ਆਨ ਵਿਊ, ਦੋ ਪ੍ਰੋਫਾਈਲਾਂ ਅਤੇ ਉੱਪਰੋਂ ਲਈਆਂ ਗਈਆਂ ਤਸਵੀਰਾਂ ਵਿੱਚ ਇਨ੍ਹਾਂ ਸੰਕੇਤਾਂ ਨੂੰ ਫੜਿਆ ਜਾ ਸਕਦਾ ਹੈ।
ਐਲਗੋਰਿਦਮ ਗੱਲ੍ਹਾਂ, ਮੱਥੇ ਅਤੇ ਨੱਕ ਵਿੱਚ ਬਹੁਤ ਹੀ ਸੂਖ਼ਮ ਤਬਦੀਲੀਆਂ ''''ਤੇ ਧਿਆਨ ਕੇਂਦਰਿਤ ਕਰਦੇ ਜਾਪਦੇ ਹਨ। ਉਦਾਹਰਨ ਲਈ ਇਹ, ਝੁਰੜੀਆਂ, ਧਾਰੀਆਂ ਅਤੇ ਚਮੜੀ ਦੇ ਹੇਠਾਂ ਜੰਮੀ ਹੋਈ ਚਰਬੀ ਨੂੰ ਫੜ ਲੈਂਦਾ ਹੈ। ਆਮ ਤੌਰ ''''ਤੇ ਇਸ ਨੂੰ ਫੜਨਾ ਮੁਸ਼ਕਲ ਹੈ।
ਇਹ 80 ਫੀਸਦ ਮਾਮਲਿਆਂ ਵਿੱਚ ਦਿਲ ਦੀ ਬਿਮਾਰੀ ਦਾ ਸਹੀ ਢੰਗ ਨਾਲ ਪਤਾ ਲਗਾ ਸਕਦਾ ਹੈ। ਹਾਲਾਂਕਿ 46 ਫੀਸਦੀ ਮਾਮਲਿਆਂ ''''ਚ ਇਸ ਨੇ ਗ਼ਲਤ ਪਛਾਣ ਵੀ ਕੀਤੀ।
ਇਸ ਦਾ ਮਤਲਬ ਹੈ ਕਿ ਜੇਕਰ ਅੱਗੇ ਪੇਸ਼ੇਵਰ ਡਾਕਟਰੀ ਜਾਂਚ ਦੀ ਮਦਦ ਨਹੀਂ ਲਈ ਜਾਂਦੀ, ਤਾਂ ਇਹ ਮਰੀਜ਼ਾਂ ਲਈ ਬੇਲੋੜੀ ਚਿੰਤਾ ਵੀ ਪੈਦਾ ਕਰ ਸਕਦੀ ਹੈ।
ਚੀਨ ਦੇ ਨੈਸ਼ਨਲ ਸੈਂਟਰ ਫਾਰ ਕਾਰਡੀਓਵੈਸਕੁਲਰ ਡਿਜ਼ੀਜ਼ ਦੇ ਖੋਜਕਾਰਾਂ ਨੇ ਅਧਿਐਨ ਨੂੰ ਅੰਜ਼ਾਮ ਦਿੱਤਾ ਸੀ, ਉਨ੍ਹਾਂ ਦਾ ਕਹਿਣਾ ਹੈ ਕਿ ਇਹ ਉਪਕਰਣ ਉਨ੍ਹਾਂ ਮਰੀਜ਼ਾਂ ਦੀ ਪਛਾਣ ਕਰਨ ਦਾ "ਸਸਤਾ, ਸਰਲ ਅਤੇ ਪ੍ਰਭਾਵਸ਼ਾਲੀ" ਤਰੀਕਾ ਹੋ ਸਕਦਾ ਹੈ ਜਿਨ੍ਹਾਂ ਨੂੰ ਹੋਰ ਜਾਂਚ ਦੀ ਜ਼ਰੂਰਤ ਹੈ।
ਅਜਿਹੀਆਂ ਉਮੀਦਾਂ ਹਨ ਕਿ ਸਮਾਰਟਫ਼ੋਨ ਦਿਲ ਦੇ ਉਨ੍ਹਾਂ ਹਾਲਾਤਾਂ ਦਾ ਵੀ ਪਤਾ ਕਰਨ ਵਿੱਚ ਮਦਦ ਕਰ ਸਕਦਾ ਹੈ, ਜਿਨ੍ਹਾਂ ਦੀ ਪਛਾਣ ਕਰਨਾ ਮੁਸ਼ਕਲ ਹੁੰਦੀ ਹੈ। ਨਾਲ ਹੀ, ਇਹ ਇੱਕ ਸਸਤਾ ਅਤੇ ਵਧੇਰੇ ਪੋਰਟੇਬਲ ਮਾਧਿਅਮ ਸਾਬਤ ਹੋਵੇਗਾ।

ਅੱਗੇ ਹੋਰ ਕੀ ਹੋਵੇਗਾ?
ਲਾਸ ਏਂਜਲਸ ਦੇ ਬੱਚਿਆਂ ਦੇ ਹਸਪਤਾਲ ਦੀ ਇੱਕ ਦਿਲ ਦੇ ਰੋਗ ਦੀ ਮਾਹਰ ਜੈਨੀਫਰ ਮਿਲਰ ਅਤੇ ਸਦਰਨ ਕੈਲੀਫੋਰਨੀਆ ਯੂਨੀਵਰਸਿਟੀ ਦੇ ਇੰਜੀਨੀਅਰਾਂ ਨੇ ਹੱਥ ਨਾਲ ਫੜ੍ਹੇ ਜਾਣ ਵਾਲੇ ਅਲਟਰਾਸਾਊਂਡ ਸਕੈਨਰ ਦਾ ਪ੍ਰੋਟੋਟਾਈਪ ਤਿਆਰ ਕੀਤਾ ਹੈ ਜੋ ਈਕੋਕਾਰਡੀਓਗ੍ਰਾਮ ਬਣਾਉਣ ਲਈ ਇੱਕ ਸਮਾਰਟਫੋਨ ਨਾਲ ਲਿੰਕ ਕਰ ਸਕਦਾ ਹੈ।
ਈਕੋਕਾਰਡੀਓਗਰਾਮ ਇਸ ਸਥਿਤੀ ਦੀ ਨਿਗਰਾਨੀ ਕਰਨ ਸਕੇਗਾ ਕਿ ਦਿਲ ਵਿੱਚ ਖੂਨ ਕਿਵੇਂ ਵਹਿ ਰਿਹਾ ਹੈ।
ਹਾਲਾਂਕਿ ਇਸ ਵਿੱਚ ਤਕਨਾਲੋਜੀ ਅਜੇ ਵੀ ਖੋਜ ਅਤੇ ਟ੍ਰਾਇਲ ਦੇ ਵੱਖ-ਵੱਖ ਪੜਾਵਾਂ ਵਿੱਚ ਹੈ, ਪਰ ਤੁਹਾਡੇ ਫੋਨ ਵਿੱਚ ਕੁਝ ਅਜਿਹੀਆਂ ਚੀਜ਼ਾਂ ਆ ਗਈਆਂ ਹਨ, ਜਿਨ੍ਹਾਂ ਤੋਂ ਤੁਸੀਂ ਆਪਣੀ ਸਿਹਤ ਦੀ ਨਿਗਰਾਨੀ ਕਰ ਸਕਦੇ ਹੋ।
''''ਦਿ ਸਮਾਰਟਫ਼ੋਨ: ਐਨਾਟੋਮੀ ਆਫ਼ ਐਨ ਇੰਡਸਟਰੀ'''' ਦੀ ਲੇਖਿਕਾ ਐਲੀਜ਼ਾਬੇਥ ਵੋਇਕ ਨੇ ਰੀਵਾ ਨਾਮ ਦੇ ਇੱਕ ਅਮਰੀਕੀ ਸਟਾਰਟ-ਅੱਪ ਦਾ ਹਵਾਲਾ ਦਿੱਤਾ ਜੋ ਫ਼ੋਨ ਦੇ ਕੈਮਰੇ ਅਤੇ ਇਸ ਦੀ ਫਲੈਸ਼ ਦੀ ਵਰਤੋਂ ਕਰਕੇ ਬਲੱਡ ਪ੍ਰੈਸ਼ਰ ਨੂੰ ਟਰੈਕ ਕਰ ਸਕਦਾ ਹੈ।
ਉਹ ਕਹਿੰਦੀ ਹੈ, "ਤੁਸੀਂ ਆਪਣੀਆਂ ਉਂਗਲੀਆਂ ਨੂੰ ਸਮਾਰਟਫੋਨ ਦੇ ਕੈਮਰੇ ''''ਤੇ ਰੱਖਦੇ ਹੋ ਅਤੇ ਫਿਰ ਇਹ ਤੁਹਾਡੇ ਬਲੱਡ ਪ੍ਰੈਸ਼ਰ ਨੂੰ ਟਰੈਕ ਕਰਨ ਲਈ ਤੁਹਾਡੀਆਂ ਧਮਨੀਆਂ ਦੀ ਖੂਨ ਦੇ ਪ੍ਰਵਾਹ ਨੂੰ ਮਾਪਦਾ ਹੈ।"
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ)