ਅਮ੍ਰਿਤਪਾਲ ਸਿੰਘ ਨਾਲ ਜੋੜ ਕੇ ਬੀਬੀਸੀ ਬਾਰੇ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਦਾ ਖੰਡਨ

03/29/2023 3:16:51 PM

ਬੀਬੀਸੀ ਪੰਜਾਬੀ
BBC

ਪੰਜਾਬ ਦੇ ਜਲੰਧਰ, ਅਮ੍ਰਿਤਸਰ ਅਤੇ ਕੋਈ ਹੋਰ ਥਾਵਾਂ ਉੱਤੇ ਮੀਡੀਆ ਤੇ ਸੋਸ਼ਲ ਮੀਡੀਆ ਹਲਕਿਆਂ ਵਿੱਚ ਬੀਬੀਸੀ ਵਲੋਂ ਅਮ੍ਰਿਤਪਾਲ ਦੀ ਹਾਲ ਵਿੱਚ ਇੰਟਰਵਿਊ ਕੀਤੇ ਜਾਣ ਦੀਆਂ ਚੱਲ ਰਹੀਆਂ ਰਿਪੋਰਟਾਂ ਪੂਰੀ ਤਰ੍ਹਾਂ ਮਨਘੜਤ ਅਤੇ ਬੇਬੁਨਿਆਦ ਹਨ।

ਕਈ ਪੱਤਰਕਾਰਾਂ ਅਤੇ ਇੱਥੋਂ ਤੱਕ ਕਿ ਕੁਝ ਪੁਲਿਸ ਅਫ਼ਸਰਾਂ ਦੇ ਵੀ ਇਹ ਪਤਾ ਕਰਨ ਲਈ ਫੋਨ ਆ ਰਹੇ ਹਨ, ਕਿ ਕੀ ਬੀਬੀਸੀ ਨੇ ਹਾਲ ਵਿੱਚ ਖਾਲਿਸਤਾਨ ਸਮਰਥਕ ਤੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਦਾ ਇੰਟਰਵਿਊ ਕੀਤਾ ਹੈ ਜਾਂ ਕਰਨ ਜਾ ਰਿਹਾ ਹੈ।

ਬੀਬੀਸੀ ਇਹ ਸਾਫ਼ ਸ਼ਬਦਾਂ ਵਿੱਚ ਸਪੱਸ਼ਟ ਕਰਦਾ ਹੈ ਕਿ ਅਮ੍ਰਿਤਪਾਲ ਨਾਲ ਜੋੜ ਕੇ ਜੋ ਬੀਬੀਸੀ ਬਾਰੇ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ, ਉਹ ਪੂਰੀ ਤਰ੍ਹਾਂ ਝੂਠੀਆਂ ਤੇ ਗਲਤ ਹਨ।

ਇਸ ਫੇਕ ਨਿਊਜ਼ ਦਾ ਬੀਬੀਸੀ ਪੂਰੀ ਤਰ੍ਹਾਂ ਖੰਡਨ ਕਰਦਾ ਹੈ।

ਬੀਬੀਸੀ ਨੇ 28 ਫਰਵਰੀ ਨੂੰ ਅਮ੍ਰਿਤਪਾਲ ਸਿੰਘ ਦਾ ਇੰਟਰਵਿਊ ਉਨ੍ਹਾਂ ਦੇ ਜੱਦੀ ਪਿੰਡ ਜੱਲੂਪੁਰ ਖੇੜਾ ਵਿੱਚ ਕੀਤਾ ਸੀ।

ਜਿਸ ਦਿਨ ਤੋਂ ਅਮ੍ਰਿਤਪਾਲ ਨੂੰ ਫਰਾਰ ਦੱਸਿਆ ਜਾ ਰਿਹਾ ਹੈ, ਉਸ ਤੋਂ ਬਾਅਦ ਬੀਬੀਸੀ ਦੇ ਕਿਸੇ ਵੀ ਪੱਤਰਕਾਰ ਦਾ ਅਮ੍ਰਿਤਪਾਲ ਜਾਂ ਉਸ ਦੇ ਕਿਸੇ ਸਾਥੀ ਨਾਲ ਕੋਈ ਸੰਪਰਕ ਨਹੀਂ ਹੋਇਆ ਹੈ।

ਬੀਬੀਸੀ ਕੋਲ ਅਮ੍ਰਿਤਪਾਲ ਸਿੰਘ ਦੇ ਪਤੇ ਬਾਰੇ ਓਨੀ ਹੀ ਜਾਣਕਾਰੀ ਹੈ, ਜਿੰਨੀ ਪੁਲਿਸ ਦੱਸ ਰਹੀ ਹੈ।



Related News