ਮੁਕਤਸਰ ਦੇ ਇਸ ਨੌਜਵਾਨ ਦੇ ਬਚਪਨ ਦਾ ਸ਼ੌਕ ਜੋ ਘਰ ਦੇ ਗੁਜ਼ਾਰੇ ਲਈ ਮਜਬੂਰੀ ਬਣ ਗਿਆ

03/29/2023 12:46:50 PM

ਗੋਬਿੰਦ ਸਿੰਘ
BBC

ਕਦੇ ਦਿਹਾੜੀ ਲਗਾਉਣਾ ਅਤੇ ਕਦੇ ਕੱਪੜਿਆਂ ਤੇ ਚਿਹਰੇ ਨੂੰ ਸੁਨਿਹਰੀ ਰੰਗ ਲੱਗਾ ਕੇ ਬੁੱਤ ਬਣ ਕੇ ਚੌਂਕ ਵਿਚ ਖੜਣਾ ਇਹ ਇੱਕੋ ਵਿਅਕਤੀ ਦੀ ਜ਼ਿੰਦਗੀ ਦੇ ਦੋ ਪਹਿਲੂ ਹਨ।

ਇਹ ਕਹਾਣੀ ਹੈ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕੋਟਲੀ ਦਿਓਣ ਦੇ ਰਹਿਣ ਵਾਲੇ ਗੋਬਿੰਦ ਸਿੰਘ ਦੀ।

ਦਿਹਾੜੀ ਨਾਲ ਘਰ ਦਾ ਗੁਜ਼ਾਰਾ ਨਾ ਹੋ ਸਕਣ ਕਾਰਨ ਗੋਬਿੰਦ ਸਿੰਘ ਆਪਣਾ ਪਰਿਵਾਰ ਪਾਲਣ ਲਈ ਇਹ ਦੋਵੇਂ ਕੰਮ ਕਰਦੇ ਹਨ।

ਗੋਬਿੰਦ ਸਿੰਘ
BBC
ਗੋਬਿੰਦ ਦਿਨੇ ਦਿਹਾੜੀ ਕਰਦੇ ਹਨ

30 ਸਾਲਾ ਗੋਬਿੰਦ ਸਿੰਘ ਪਿਛਲੇ ਢਾਈ ਸਾਲ ਤੋਂ ਬੁੱਤ ਬਣ ਕੇ ਅਜਿਹਾ ਕਰ ਰਹੇ ਹਨ।

ਹਾਲਾਂਕਿ ਅਜਿਹਾ ਕਰਨਾ ਉਨ੍ਹਾਂ ਨੂੰ ਵਧੀਆ ਲਗਦਾ ਹੈ। ਉਹ ਕਹਿੰਦੇ ਹਨ ਕਿ ਕਈ ਲੋਕ ਉਨ੍ਹਾਂ ਨੂੰ ਬੁੱਤ ਬਣਿਆ ਦੇਖ ਕੇ ਚੰਗਾ ਸਮਝਦੇ ਹਨ ਤੇ ਕਈ ਬਹੁਤ ਭੈੜਾ ਬੋਲ ਕੇ ਲੰਘਦੇ ਹਨ।

ਬੀਬੀਸੀ
BBC

ਗੋਬਿੰਦ ਬਾਰੇ ਖ਼ਾਸ ਗੱਲਾਂ

  • ਗੋਬਿੰਦ ਸਿੰਘ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕੋਟਲੀ ਦਿਓਣ ਦੇ ਵਸਨੀਕ ਹਨ।
  • ਪਿਛਲੇ ਢਾਈ ਸਾਲ ਤੋਂ ਉਹ ਸ੍ਰੀ ਮੁਕਤਸਰ ਸਾਹਿਬ ਚੌਂਕ ਵਿਚ ਬੁੱਤ ਬਣ ਕੇ ਖੜਦੇ ਹਨ।
  • ਇਸ ਦੇ ਨਾਲ ਹੀ ਇਹ ਦਿਹਾੜੀ ਵੀ ਕਰਦੇ ਹਨ।
  • ਗੋਬਿੰਦ ਨੂੰ ਪਰਿਵਾਰ ਪਾਲਣ ਲਈ ਇਹ ਦੋਵੇਂ ਕੰਮ ਕਰਨੇ ਪੈ ਰਹੇ ਹਨ।
  • ਗੋਬਿੰਦ ਵਧੀਆ ਜਿੰਦਗੀ ਜਿਉਣ ਦੇ ਸੁਪਨੇ ਵੀ ਦੇਖਦਾ ਹੈ।
  • ਉਹ ਆਪਣੇ ਆਪ ਨੂੰ ਗੀਤ ਜਾਂ ਫ਼ਿਲਮ ''''ਚ ਵਿਖਣ ਦਾ ਚਾਹਵਾਨ ਹੈ।
  • ਗੋਬਿੰਦ ਦੇ ਮਾਤਾ-ਪਿਤਾ ਬਿਮਾਰ ਹਨ।
  • ਪਿਤਾ ਨੂੰ ਸੱਟਣ ਲੱਗਣ ਕਾਰਨ ਘਰ ਦੀ ਜ਼ਿੰਮੇਵਾਰੀ ਉਨ੍ਹਾਂ ਦੇ ਸਿਰ ਆ ਪਈ ਸੀ।
ਬੀਬੀਸੀ
BBC

ਬਚਪਨ ਦਾ ਸ਼ੌਂਕ

ਗੋਬਿੰਦ ਸਿੰਘ ਨੇ ਬੀਬੀਸੀ ਨੂੰ ਦੱਸਿਆ, ਬੁੱਤ ਬਣਨ ਦਾ ਸ਼ੌਂਕ ਮੈਨੂੰ ਬਚਪਨ ਤੋਂ ਹੀ ਸੀ ਪਰ ਪਿਤਾ ਨੂੰ ਸੱਟ ਲੱਗਣ ਕਾਰਨ ਛੋਟੀ ਉਮਰੇ ਘਰ ਦੀ ਜਿੰਮੇਵਾਰੀ ਮੇਰੇ ''''ਤੇ ਆ ਜਾਣ ਕਾਰਨ ਹੁਣ ਇਹ ਮਜਬੂਰੀ ਵੀ ਬਣ ਗਿਆ ਹੈ।"

ਉਹ ਆਖਦੇ ਹਨ, "ਦੀਵਾਲੀ ਵਾਲੇ ਦਿਨ ਪੈਸੇ ਨਾ ਹੋਣ ਕਾਰਨ ਮੈਨੂੰ ਅਜਿਹਾ ਕਰਨਾ ਮਜਬੂਰੀ ਬਣ ਗਈ ਕਿਉਂਕਿ ਜਿਨ੍ਹਾਂ ਕੋਲ ਮੈਂ ਕੰਮ ਕਰਦਾ ਸੀ, ਉਨ੍ਹਾਂ ਨੇ ਮੈਨੂੰ ਥੋੜ੍ਹੇ ਪੈਸੇ ਦਿੱਤੇ ਸਨ।"

ਬੀਬੀਸੀ
BBC

"ਜਿਸ ਨਾਲ ਘਰ ਦਾ ਖਰਚਾ ਵੀ ਚਲਾਉਣਾ ਸੀ, ਇੱਕ ਭੈਣ ਵਿਆਹੀ ਹੈ, ਉਸ ਕੋਲ ਵੀ ਜਾਣਾ ਸੀ। ਮੇਰੇ ਲਈ ਕਾਫੀ ਮਜਬੂਰੀ ਬਣ ਗਈ ਤੇ ਜੇਬ੍ਹ ਵਿੱਚ ਡੇਢ-ਦੋ ਸੋ ਰੁਪਏ ਬਚੇ ਸਨ।"

"ਉਥੋਂ ਹੀ ਇਹ ਕਹਾਣੀ ਸ਼ੁਰੂ ਹੋਈ ਸੀ। ਜਿਹੜੇ ਮੇਰੇ ਕੋਲ 200 ਰੁਪਏ ਸਨ ਉਨ੍ਹਾਂ ਦਾ ਮੈਂ ਰੰਗ ਲੈ ਆਇਆ। ਘਰੋਂ ਹੀ ਇੱਕ ਟੀ-ਸ਼ਰਟ ਦੇਖੀ, ਪਜਾਮਾ ਦੇਖਿਆ ਤੇ ਇੱਕ ਟੋਪੀ ਰੰਗ ਲਈ। ਬਸ ਉਸੇ ਨਾਲ ਹੀ ਕੰਮ ਚਲਾ ਲਿਆ।"

ਘਰ ''''ਚ ਇਕੱਲਾ ਕਮਾਉਣ ਵਾਲਾ

ਗੋਬਿੰਦ ਦੀ ਮਾਂ ਆਖਦੇ ਹਨ ਕਿ 300 ਰੁਪਏ ਦਿਹਾੜੀ ਨਾਲ ਕੁਝ ਨਹੀਂ ਬਣਦਾ ਸੀ ਅਤੇ ਜਦੋਂ ਉਸ ਦੇ ਪਿਤਾ ਨੂੰ ਸੱਟ ਲੱਗੀ ਸੀ ਤਾਂ ਉਸ ਵੇਲੇ ਗੋਬਿੰਦ ਛੋਟਾ ਸੀ। ਘਰ ''''ਚ ਇਹੀ ਇਕੱਲਾ ਕਮਾਉਣ ਵਾਲਾ ਹੈ।

ਉਹ ਅੱਗੇ ਕਹਿੰਦੇ ਹਨ, "ਉਸ ਤੋਂ ਬਾਅਦ ਮੇਰੀ ਵੀ ਸਿਹਤ ਵਗੜ ਗਈ। ਇਹ ਮਿਸਤਰੀ ਨਾਲ ਅੱਧੀ ਦਿਹਾੜੀ ਲਗਾ ਕੇ ਤੇ ਫਿਰ ਇਹ ਉਸ ਕੰਮ ''''ਤੇ ਜਾਂਦਾ ਸੀ।"

ਵੀਰਪਾਲ ਕੌਰ
BBC
ਗੋਬਿੰਦ ਦੀ ਪਤਨੀ ਵੀਰਪਾਲ ਕੌਰ ਦੀਆਂ ਆਪਣੇ ਪਤੀ ਬਾਰੇ ਗੱਲ ਕਰਦਿਆਂ ਅੱਖਾਂ ਭਰ ਆਉਂਦੀਆਂ ਹਨ

ਗੋਬਿੰਦ ਦੀ ਪਤਨੀ ਵੀਰਪਾਲ ਕੌਰ ਆਖਦੇ ਹਨ ਕਿ ਚੰਗਾ ਤਾਂ ਨਹੀਂ ਲਗਦਾ ਕਿ ਉਹ ਧੁੱਪ ਵਿੱਚ ਬੁੱਤ ਬਣ ਕੇ ਚੌਂਕ ''''ਤੇ ਖੜ੍ਹੇ ਹੁੰਦੇ ਹਨ ਪਰ ਘਰ ਦੇ ਹਾਲਾਤ ਬਸ ਠੀਕ-ਠੀਕ ਚੱਲੀ ਜਾਂਦੇ ਹਨ।

ਜਦੋਂ ਉਹ ਗੱਲ ਕਰਦੇ ਹਨ ਤਾਂ ਉਨ੍ਹਾਂ ਦੀ ਅੱਖਾਂ ਦੀ ਭਰ ਆਉਂਦੀਆਂ ਹਨ। ਪਰ ਉਹ ਆਖਦੇ ਹਨ ਕਿ ਘਰ ਦੀ ਰੋਜ਼ੀ-ਰੋਟੀ ਵੀ ਇਸੇ ਨਾਲ ਚੱਲੀ ਜਾਂਦੀ ਹੈ।

ਗੋਬਿੰਦ ਦੇ ਮਾਤਾ-ਪਿਤਾ
BBC
ਗੋਬਿੰਦ ਦੇ ਮਾਤਾ ਪਿਤਾ ਬਿਮਾਰ ਹਨ

ਵੀਰਪਾਲ ਕੌਰ ਕਹਿੰਦੇ ਹਨ, "ਗਰੀਬੀ ਕਾਰਨ ਉਨ੍ਹਾਂ ਨੇ ਇਹ ਕੰਮ ਕੀਤਾ। ਵੈਸੇ ਉਨ੍ਹਾਂ ਨੂੰ ਸ਼ੌਂਕ ਵੀ ਸੀ। ਪਹਿਲਾਂ ਦਿਹਾੜੀ ਲਗਾਉਣ ਜਾਂਦੇ ਹਨ ਅਤੇ ਫਿਰ ਉਹ ਬੁੱਚ ਬਣ ਕੇ ਚੌਂਕ ''''ਤੇ ਖੜ੍ਹੇ ਹੁੰਦੇ ਹਨ।"

ਗੋਬਿੰਦ ਦੱਸਦੇ ਹਨ ਕਿ ਉਨ੍ਹਾਂ ਦੇ ਪਿਤਾ ਦਾ ਐਕਸੀਡੈਂਟ ਹੋ ਗਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਘਰ ਸੰਭਾਲਣਾ ਪਿਆ।

ਗੋਬਿੰਦ ਸਿੰਘ ਦੇ ਪਿਤਾ ਸੁਖਦੇਵ ਸਿੰਘ ਦੱਸਦੇ ਹਨ ਕਿ ਸੱਟ ਲੱਗਣ ਕਰਕੇ ਉਹ ਮੰਜੇ ਬੈਠ ਗਏ ਸਨ।

ਉਹ ਕਹਿੰਦੇ ਹਨ, "ਦਿਹਾੜੀ ਨਾਲ ਘਰ ਦਾ ਗੁਜ਼ਾਰਾ ਨਹੀਂ ਹੋ ਰਿਹਾ ਸੀ, ਜਿਸ ਕਾਰਨ ਉਸ ਨੂੰ ਮਜਬੂਰੀ ਵਿੱਚ ਇਹ ਕੰਮ ਵੀ ਕਰਨਾ ਪਿਆ।"

ਗੋਬਿੰਦ ਸਿੰਘ
BBC

''''ਸੈਲਫੀਆ ਖਿਚਵਾਉਣ ਦੀ ਬਜਾਇ ਲੋਕ ਮਦਦ ਵੀ ਕਰਨ''''

ਗੋਬਿੰਦ ਦੀ ਮਿਹਨਤ ਬਾਰੇ ਸ੍ਰੀ ਮੁਕਤਸਰ ਸਾਹਿਬ ਦੀ ਵਸਨੀਕ ਅੰਮ੍ਰਿਤਪਾਲ ਕੌਰ ਕਹਿੰਦੇ ਹਨ ਕਿ ਉਹ ਕਾਫੀ ਸਮੇਂ ਦੇਖਦੇ ਹਨ ਕਿ ਗੋਬਿੰਦ ਬੁੱਚ ਬਣ ਕੇ ਚੌਂਕ ਵਿੱਚ ਖੜ੍ਹੇ ਹੁੰਦੇ ਹਨ।

ਉਹ ਆਖਦੇ ਹਨ, "ਇਹ ਬੁੱਤ ਬਣ ਕੇ ਚੌਂਕ ਵਿੱਚ ਖੜ੍ਹਾ ਹੁੰਦਾ ਹੈ, ਇਸ ਦੀ ਕੋਈ ਮਜਬੂਰੀ ਹੋ ਸਕਦੀ ਹੈ ਜਾਂ ਕੋਈ ਹੋਰ ਕਾਰਨ ਹੋ ਸਕਦਾ।"

"ਜਦੋਂ ਮੈਂ ਇਨ੍ਹਾਂ ਨੂੰ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਗੋਬਿੰਦ ਨੇ ਦੱਸਿਆ ਕਿ ਉਹ ਦਿਹਾੜੀ ਕਰਦੇ ਹਨ ਤੇ ਜਦ ਦਿਹਾੜੀ ਲਗਾਉਣ ਤੋਂ ਬਾਅਦ ਸਮਾਂ ਬਚਦਾ ਹੈ ਤਾਂ ਆਪਣਾ ਹੁਨਰ ਦਿਖਾਉਣ ਲਈ ਇੱਥੇ ਬੁੱਤ ਬਣ ਕੇ ਖੜ੍ਹਾ ਹੋ ਜਾਂਦਾ ਹਾਂ।"

ਅੰਮ੍ਰਿਤਪਾਲ ਕੌਰ
BBC
ਸਥਾਨਕ ਵਸਨੀਕ ਅੰਮ੍ਰਿਤਪਾਲ ਕੌਰ ਗੋਬਿੰਦ ਦੀ ਮਦਦ ਅਪੀਲ ਕਰਦੇ ਹਨ

ਅੰਮ੍ਰਿਤਪਾਲ ਅੱਗੇ ਦੱਸਦੇ ਹਨ, "ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਇਸ ਨਾਲ ਸੈਲਫੀ ਖਿਚਵਾ ਕੇ ਨਾ ਚੱਲੇ ਜਾਇਆ ਕਰੋ, ਜਿੰਨੀ ਵੀ ਹੋ ਸਕੇ ਇਸ ਦੀ ਮਦਦ ਕੀਤੀ ਜਾਣੀ ਚਾਹੀਦੀ ਹੈ। ਇਸ ਦੇ ਟੈਲੇਂਟ ਨੂੰ ਪਛਾਣਿਆ ਜਾਣਾ ਚਾਹੀਦਾ ਹੈ।"

ਗੋਬਿੰਦ ਦੇ ਸੁਪਨੇ

ਗੋਬਿੰਦ ਆਖਦੇ ਹਨ ਕਿ ਸੁਪਨੇ ਦਾ ਹਰੇਕ ਦੇ ਹੁੰਦੇ ਹਨ ਕਿ ਵਧੀਆ ਬਣ ਕੇ ਰਹੀਏ। ਵਧੀਆ ਜੀਵਣ ਬਤੀਤ ਕਰੀਏ।

ਉਹ ਆਖਦੇ ਹਨ, "ਮੈਂ ਵੀ ਅਜਿਹਾ ਚਾਹੁੰਦਾ ਹਾਂ। ਇਸ ਲਈ ਚਾਹੁੰਦਾ ਹਾਂ ਕਿ ਕਿਸੇ ਫਿਲਮ ਵਿੱਚ ਰੋਲ ਮਿਲ ਜਾਵੇ ਜਾਂ ਕਿਸੇ ਗਾਣੇ ਵਿੱਚ ਆ ਜਾਵਾਂ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ)



Related News