ਅਮ੍ਰਿਤਪਾਲ ਖ਼ਿਲਾਫ਼ ਪੁਲਿਸ ਕਾਰਵਾਈ ਤੋਂ ਬਾਅਦ ਭਾਰਤ ''''ਚ ਟਵਿੱਟਰ ਅਕਾਊਂਟ ਰੋਕ ਲਗਾਉਣ ਦੀ ਮੁਹਿੰਮ, ਬੀਬੀਸੀ ਪੰਜਾਬੀ ਦੇ ਅਕਾਊਂਟ ਉੱਤੇ ਵੀ ਰੋਕ

03/28/2023 1:31:49 PM

ਬੀਬੀਸੀ ਪੰਜਾਬੀ
BBC

‘‘ਵਾਰਿਸ ਪੰਜਾਬ ਦੇ ਜਥੇਬੰਦੀ’’ ਦੇ ਮੁਖੀ ਅਮ੍ਰਿਤਪਾਲ ਸਿੰਘ ਖ਼ਿਲਾਫ਼ ਪੁਲਿਸ ਕਾਰਵਾਈ ਤੋਂ ਬਾਅਦ ਜਿਹੜੇ ਟਵਿੱਟਰ ਅਕਾਊਂਟਸ ਉੱਤੇ ਰੋਕ ਲਗਵਾਈ ਜਾ ਰਹੀ ਹੈ, ਉਨ੍ਹਾਂ ਵਿੱਚ ਹੁਣ ਬੀਬੀਸੀ ਨਿਊਜ਼ ਪੰਜਾਬੀ ਵੀ ਸ਼ਾਮਲ ਹੋ ਗਿਆ ਹੈ।

ਤਕਨੀਕੀ ਭਾਸ਼ਾ ਵਿੱਚ ਇਸ ਕਾਰਵਾਈ ਨੂੰ ‘ਅਕਾਉਂਟ ਵਿਦਹੈੱਲਡ’ ਕਰਨਾ ਕਿਹਾ ਜਾਂਦਾ ਹੈ।

ਬੀਬੀਸੀ ਨਿਊਜ਼ ਪੰਜਾਬੀ ਦਾ ਖਾਤਾ ਖੋਲਣ ਉਪਰ ਅਕਾਉਂਟ ਵਿਦਹੈੱਲਡ ਲਿਖ ਕੇ ਆ ਰਿਹਾ ਹੈ।

ਬੀਬੀਸੀ ਨੇ ਭਾਰਤ ਸਰਕਾਰ ਨੂੰ ਈਮੇਲ ਭੇਜ ਦੇ ਬੀਬੀਸੀ ਪੰਜਾਬੀ ਦੇ ਟਵਿੱਟਰ ਅਕਾਊਂਟ ਉੱਤੇ ਰੋਕ ਲਾਉਣ ਦੀ ਕਾਰਵਾਈ ਬਾਰੇ ਪੁੱਛਿਆ ਹੈ। ਸਰਕਾਰ ਦਾ ਜਵਾਬ ਮਿਲਣ ਉੱਤੇ ਰਿਪੋਰਟ ਅਪਡੇਟ ਕਰ ਦਿੱਤੀ ਜਾਵੇਗੀ।

ਅਮ੍ਰਿਤਪਾਲ ਸਿੰਘ ਅਤੇ ਉ੍ਨ੍ਹਾਂ ਦੇ ਸਾਥੀਆਂ ਖ਼ਿਲਾਫ਼ ਪੁਲਿਸ ਕਾਰਵਾਈ 18 ਮਾਰਚ ਨੂੰ ਸ਼ੁਰੂ ਹੋਈ ਸੀ।

ਉਸ ਤੋਂ ਅਗਲੇ ਹੀ ਦਿਨ ਪੰਜਾਬ ਨਾਲ ਸਬੰਧਤ ਬਹੁਤ ਸਾਰੇ ਪੱਤਰਕਾਰਾਂ, ਲੇਖਕਾਂ, ਟਿੱਪਣੀਕਾਰਾਂ, ਸਮਾਜਿਕ ਤੇ ਸਿਆਸੀ ਕਾਰਕੁਨਾਂ ਦੇ ਟਵਿੱਟਰ ਅਕਾਊਂਸ ਉੱਤੇ ਭਾਰਤ ਵਿੱਚ ਰੋਕ ਲਾਈ ਜਾ ਰਹੀ ਹੈ।

ਟਵਿੱਟਰ ਅਕਾਊਂਟਸ ਖ਼ਿਲਾਫ਼ ਵੱਡੀ ਕਾਰਵਾਈ

ਚੰਡੀਗੜ੍ਹ ਤੋਂ ਚੱਲਦੇ ਪ੍ਰੋ-ਪੰਜਾਬ ਡਿਜੀਟਲ ਮੀਡੀਆ ਅਦਾਰੇ ਲਈ ਕੰਮ ਕਰਦੇ ਗਗਨਦੀਪ ਸਿੰਘ ਦਾ ਟਵਿੱਟਰ ਅਕਾਊਂਟ 19 ਮਾਰਚ ਨੂੰ ਬੰਦ (ਵਿਦਹੈਲਡ) ਕਰ ਦਿੱਤਾ ਗਿਆ।

ਗਗਨਦੀਪ ਸਿੰਘ ਨੇ ਬੀਬੀਸੀ ਪੱਤਰਕਾਰ ਅਰਸ਼ਦੀਪ ਕੌਰ ਨਾਲ ਗੱਲ ਕਰਦਿਆਂ ਕਿਹਾ, “ਮੇਰਾ ਟਵਿੱਟਰ ਅਕਾਉਂਟ 19 ਮਾਰਚ ਨੂੰ ਵਿਦਹੈਲਡ ਹੋਇਆ ਸੀ। ਟਵਿੱਟਰ ਵੱਲੋਂ ਸਾਂਝੇ ਕੀਤੀ ਜਾਣਕਾਰੀ ਮੁਤਾਬਕ ਭਾਰਤ ਸਰਕਾਰ ਨੇ ਇਸ ਲਈ ਟਵਿੱਟਰ ਨੂੰ ਬੇਨਤੀ ਕੀਤੀ ਹੈ।”

ਗਗਨਦੀਪ ਸਿੰਘ ਨੇ ਕਿਹਾ, “ਮੈਂ 18 ਮਾਰਚ ਨੂੰ ਟਵਿੱਟਰ ਉਪਰ ਇੱਕ ਵੀਡੀਓ ਪੋਸਟ ਕੀਤੀ ਸੀ, ਜੋ ਪਹਿਲਾਂ ਤੋਂ ਹੀ ਸੋਸ਼ਲ ਮੀਡੀਆ ਉਪਰ ਵਾਇਰਲ ਸੀ। ਇਸ ਵੀਡੀਓ ਵਿੱਚ ਅਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀ ਇੱਕ ਕਾਰ ਵਿੱਚ ਬੈਠੇ ਨਜ਼ਰ ਆ ਰਹੇ ਸਨ। ਇਹ ਵੀਡੀਓ 18 ਮਾਰਚ ਦੀ ਸੀ।”

ਗਗਨਦੀਪ ਵਾਂਗ ਹੀ ਕਈ ਕੌਮੀ ਤੇ ਖੇਤਰੀ ਮੀਡੀਆ ਅਦਾਰਿਆਂ ਲਈ ਆਜ਼ਾਦਾਨਾ ਪੱਤਰਕਾਰੀ ਕਰਦੇ ਸਨਦੀਪ ਸਿੰਘ ਦਾ ਟਵਿੱਟਰ ਅਕਾਉਂਟ ਵੀ ਰੋਕਿਆ ਗਿਆ ਹੈ।

ਸਨਦੀਪ ਸਿੰਘ ਨੇ ਬੀਬੀਸੀ ਪੱਤਰਕਾਰ ਅਵਤਾਰ ਸਿੰਘ ਨੂੰ ਦੱਸਿਆ, “20 ਮਾਰਚ ਨੂੰ ਮੈਂ ਦੋ ਹੋਰ ਪੱਤਰਕਾਰਾਂ ਦੇ ਰੋਕੇ ਗਏ ਟਵਿੱਟਰ ਅਕਾਉਂਟ ਦੇ ਸਕਰੀਨਸ਼ਾਟ ਟਵੀਟ ਕਰ ਰਿਹਾ ਸੀ। ਸ਼ਾਮ ਨੂੰ ਕਿਸੇ ਨੇ ਫੋਨ ਕਰਕੇ ਦੱਸਿਆ ਕਿ ਮੇਰਾ ਅਕਾਉਂਟ ਵੀ ਵਿਦਹੈਲਡ ਕਰ ਦਿੱਤਾ ਗਿਆ ਹੈ।”

ਸਨਦੀਪ ਸਿੰਘ ਨੇ ਕਿਹਾ, “ਜਿਸ ਦਿਨ ਤੋਂ ਪੰਜਾਬ ਵਿੱਚ ਅਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਖਿਲਾਫ਼ ਕਰਵਾਈ ਸ਼ੁਰੂ ਹੋਈ ਹੈ, ਅਸੀਂ ਉਸੇ ਦਿਨ ਤੋਂ ਜਾਣਕਾਰੀ ਸਾਂਝੀ ਕਰ ਰਹੇ ਸੀ। ਮੈਂ ਸਿਰਫ਼ ਉਹੀ ਜਾਣਕਾਰੀ ਸਾਂਝੀ ਕਰ ਰਿਹਾ ਸੀ ਜੋ ਟੀਵੀ ਉਪਰ ਆ ਰਹੀ ਸੀ। ਹਾਲਾਂਕਿ ਕੋਈ ਵੀ ਅਜਿਹੀ ਜਾਣਕਾਰੀ ਨਹੀਂ ਸੀ ਜੋ ਅਲੱਗ ਤੋਂ ਕੱਢ ਕੇ ਲਿਆਂਦੀ ਗਈ ਹੋਵੇ।”

ਉਨ੍ਹਾਂ ਕਿਹਾ, “ਅਸਲ ਵਿੱਚ ਜੋ ਨਿਊਜ਼ ਅਦਾਰੇ ਸਰਕਾਰ ਦੀ ਇੱਛਾ ਨਾਲ ਕੰਮ ਕਰਦੇ ਹਨ, ਉਹਨਾਂ ਨੂੰ ਖੁੱਲ੍ਹਾ ਛੱਡਿਆ ਗਿਆ ਹੈ ਪਰ ਜੋ ਵੱਖਰੀ ਤਰ੍ਹਾਂ ਦੀ ਜਾਣਕਾਰੀ ਲਿਆਉਂਦੇ ਹਨ, ਉਹਨਾਂ ਖਿਲਾਫ਼ ਕਾਰਵਾਈ ਹੋ ਰਹੀ ਹੈ।”

ਇੱਕ ਪੱਤਰਕਾਰ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ਉੱਤੇ ਬੀਬੀਸੀ ਪੰਜਾਬੀ ਨਾਲ ਇੱਕ 75 ਅਕਾਊਂਟਸ ਦੀ ਸੂਚੀ ਸਾਂਝੀ ਕੀਤੀ ਹੈ।

ਇਸ ਸੂਚੀ ਮੁਤਾਬਕ ਭਾਰਤ ਸਰਕਾਰ ਨੇ 75 ਟਵਿੱਟਰ ਅਕਾਊਂਟਸ ਉੱਤੇ ਭਾਰਤ ਵਿੱਚ ਰੋਕ ਲਾਉਣ ਲ਼ਈ ਕਿਹਾ ਸੀ।

ਭਾਵੇਂ ਕਿ ਬੀਬੀਸੀ ਇਸ ਸੂਚੀ ਦੀ ਸੁਤੰਤਰ ਤੌਰ ਉੱਤੇ ਪੁਸ਼ਟੀ ਨਹੀਂ ਕਰਦਾ।

ਬੀਬੀਸੀ ਪੰਜਾਬੀ
BBC

ਅਮ੍ਰਿਤਪਾਲ ਕੌਣ ਹੈ

ਅਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਹਨ, ਉਹ ਸਿੱਖਾਂ ਲਈ ਖੁਦਮੁਖਤਿਆਰ ਰਾਜ (ਖਾਲਿਸਤਾਨ) ਦੀ ਪਾਪ੍ਰਤੀ ਨੂੰ ਆਪਣਾ ਨਿਸ਼ਾਨਾ ਦੱਸਦੇ ਹਨ।

ਕਈ ਸਾਲ ਦੁਬਈ ਰਹਿਣ ਤੋਂ ਬਾਅਦ ਪਿਛਲੇ ਸਾਲ ਅਗਸਤ ਮਹੀਨੇ ਪੰਜਾਬ ਵਿੱਚ ਵਾਪਸ ਆਏ ਅਤੇ ਉਨ੍ਹਾਂ ਅਮ੍ਰਿਤ ਸੰਚਾਰ ਅਤੇ ਨਸ਼ਾ ਛੁਡਾਊ ਲਹਿਰ ਦੇ ਨਾਂ ਉੱਤੇ ਨੌਜਵਾਨਾਂ ਨੂੰ ਆਪਣੇ ਨਾਲ ਜੋੜਨਾਂ ਸ਼ੁਰੂ ਕੀਤਾ।

ਪਰ ਉਹ ਆਪਣੇ ਗਰਮਸੁਰ ਵਾਲੇ ਭਾਸ਼ਣਾ ਅਤੇ ਗੁਰਦੁਆਰਿਆਂ ਵਿਚਲੇ ਬੈਂਚ ਸਾੜਨ ਤੇ ਅਜਨਾਲਾ ਥਾਣੇ ਅੱਗੇ ਹੋਈ ਹਿੰਸਾ ਕਾਰਨ ਵਿਵਾਦਾਂ ਵਿੱਚ ਆ ਗਏ।

ਪੁਲਿਸ 18 ਤੋਂ ਉਸ ਦਾ ਪਿੱਛਾ ਕਰ ਰਹੀ ਹੈ ਅਤੇ ਪੰਜਾਬ ਵਿੱਚ ਉਸ ਦੇ ਸਮਰਥਕਾਂ ਦੀ ਵੱਡੇ ਪੱਧਰ ਉੱਤੇ ਫੜੋ-ਫੜੀ ਚੱਲ ਰਹੀ ਹੈ।

ਬੀਬੀਸੀ ਪੰਜਾਬੀ
BBC
ਅਮ੍ਰਿਤਪਾਲ ਸਿੰਘ
BBC

ਬੀਬੀਸੀ ਪੰਜਾਬੀ ''''ਤੇ ਅਕਾਊਂਟ ਉੱਤੇ ਰੋਕ

ਬੀਬੀਸੀ ਨਿਊਜ਼ ਪੰਜਾਬੀ ਦੇ ਲਾ ਦਿੱਤੀ ਗਈ ਹੈ। ਟਵਿੱਟਰ ਨੇ ਇੱਕ ਈਮੇਲ ਰਾਹੀ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ।

ਟਵਿੱਟਰ ਨੇ ਈਮੇਲ ਵਿੱਚ ਲਿਖਿਆ ਹੈ, ‘‘ਪਾਰਦਰਸ਼ਿਤਾ ਦੇ ਮੱਦੇਨਜ਼ਰ, ਅਸੀਂ ਤੁਹਾਨੂੰ ਲਿਖਤੀ ਰੂਪ ਵਿੱਚ ਇਹ ਜਾਣਕਾਰੀ ਦੇ ਰਹੇ ਹਾਂ ਕਿ ਤੁਹਾਡੇ ਟਵਿੱਟਰ ਅਕਾਊਂਟ ਬਾਰੇ ਸਾਨੂੰ ਭਾਰਤ ਸਰਕਾਰ ਤੋਂ ਲੀਗਲ ਰਿਮੂਵਲ ਡਿਮਾਂਡ (ਜਾਣਕਾਰੀ ਹਟਾਉਣ ਦੀ ਮੰਗ) ਹਾਸਲ ਹੋਈ ਹੈ।’’

ਟਵਿੱਟਰ ਨੇ ਬੀਬੀਸੀ ਪੰਜਾਬੀ ਦੀਆਂ ਦੋ ਖ਼ਬਰਾਂ ਸਾਂਝੀਆਂ ਕਰਦਿਆਂ ਲਿਖਿਆ ਹੈ ਕਿ ਇਸ ਨੂੰ ਭਾਰਤ ਦੇ ਇੰਨਫਾਰਮੇਸ਼ਨ ਟੈਕਨੌਲੋਜੀ ਐਕਟ 2000 ਦੀ ਉਲੰਘਣਾ ਮੰਨਿਆ ਗਿਆ ਹੈ।

ਟਵਿੱਟਰ ਨੇ ਲਿਖਿਆ ਹੈ ਕਿ ਭਾਰਤ ਦਾ ਇਹ ਕਾਨੂੰਨ ਟਵਿੱਟਰ ਨੂੰ ਭਾਰਤ ਵਿੱਚ ਇਹ ਕੰਟੈਂਟ ਰੋਕਣ ਲ਼ਈ ਪਾਬੰਦ ਕਰਦਾ ਹੈ, ਬਾਕੀ ਥਾਵਾਂ ਉੱਤੇ ਇਹ ਕੰਟੈਂਟ ਉਪਲੱਬਧ ਰਹੇਗਾ।

ਟਵਿੱਟਰ ਈਮੇਲ ਵਿੱਚ ਕਿਹਾ ਗਿਆ ਹੈ ਕਿ ਉਹ ਇਸ ਬਾਬਤ ਭਾਰਤੀ ਅਥਾਰਟੀ ਨਾਲ ਰਾਬਤਾ ਬਣਾ ਰਹੇ ਹਨ, ਜੇਕਰ ਤੁਹਾਡੇ ਅਕਾਊਂਟ ਦੇ ਸਟੇਟਸ ਵਿੱਚ ਕੋਈ ਬਦਲਾਅ ਆਉਂਦਾ ਹੈ ਤਾਂ ਉਸ ਦੀ ਜਾਣਕਾਰੀ ਤੁਹਾਨੂੰ ਦੇ ਦਿੱਤੀ ਜਾਵੇਗੀ।

ਪੰਜਾਬ ਵਿੱਚ ਖਾਲਿਸਤਾਨ ਦੀ ਮੰਗ ਕਰ ਰਹੇ ਅਮ੍ਰਿਤਪਾਲ ਸਿੰਘ ਖਿਲਾਫ਼ ਹੋ ਰਹੀ ਕਾਰਵਾਈ ਤੋਂ ਬਾਅਦ ਪੰਜਾਬ ਵਿੱਚ ਪਿਛਲੇ ਦਿਨੀ ਕਈ ਪੱਤਰਕਾਰਾਂ ਦੇ ਟਵਿੱਟਰ ਅਕਾਉਂਟ ਬੰਦ ਕੀਤੇ ਗਏ ਸਨ।

ਪੰਜਾਬ ਪੁਲਿਸ ਮੁਤਾਬਕ ਅਮ੍ਰਿਤਪਾਲ ਸਿੰਘ ਹਾਲੇ ਫਰਾਰ ਹੈ।

ਟਵਿੱਟਰ ਮੁਤਾਬਕ ਅਕਾਉਂਟ ਵਿਦਹੈੱਲਡ ਕੀ ਹੁੰਦਾ ਹੈ?

 ਬੀਬੀਸੀ
BBC

ਟਵਿੱਟਰ ਦੇ ਹੈਲਪ ਸੈਂਟਰ ਮੁਤਾਬਕ, “ਜ਼ਿਆਦਾਤਰ ਦੇਸ਼ਾਂ ਦੇ ਟਵਿੱਟਰ ਅਕਾਉਂਟ ਦੇ ਕੰਟੈਂਟ ਅਤੇ ਟਵੀਟ ਨੂੰ ਲੈ ਕੇ ਕੁਝ ਨਿਯਮ ਹੁੰਦੇ ਹਨ। ਜੇਕਰ ਸਾਨੂੰ ਅਧਾਕਾਰਿਤ ਵਿਭਾਗ ਵੱਲੋਂ ਕਿਸੇ ਕੰਟੈਂਟ ਜਾਂ ਅਕਾਉਂਟ ਨੂੰ ਲੈ ਕੇ ਕੋਈ ਸ਼ਿਕਾਇਤ ਮਿਲਗੀ ਹੈ ਤਾਂ ਅਕਾਉਂਟ ਵਿਦਹੈੱਲਡ ਕਰ ਲਿਆ ਜਾਂਦਾ ਹੈ।”

“ਅਜਿਹੀ ਕਾਰਵਾਈ ਉਸ ਦੇਸ਼ ਜਾਂ ਸੂਬੇ ਤੱਕ ਹੀ ਸੀਮਿਤ ਹੁੰਦੀ ਹੈ ਜਿੱਥੇ ਦੀ ਸਰਕਾਰ ਅਜਿਹੀ ਸ਼ਿਕਾਇਤ ਦਰਜ ਕਰਵਾਉਂਦੀ ਹੈ।”

ਟਵਿੱਟਰ ਮੁਤਾਬਕ, “ਪ੍ਰਗਟਾਵੇ ਦੀ ਆਜ਼ਾਦੀ ਲਈ ਪਾਰਦਰਸ਼ਿਤਾ ਬਹੁਤ ਜਰੂਰੀ ਹੈ। ਇਸ ਲਈ ਰੋਕੇ ਗਏ ਕੰਟੈਂਟ ਜਾਂ ਅਕਾਉਂਟ ਲਈ ਨੋਟਿਸ ਪਾਲਿਸੀ ਵੀ ਹੈ। ਜਦੋਂ ਹੀ ਸਾਨੂੰ ਅਕਾਉਂਟ ਵਿਦਹੈਲਡ ਕਰਨ ਦੀ ਸ਼ਿਕਾਇਤ ਮਿਲਦੀ ਹੈ, ਅਸੀਂ ਯੂਜ਼ਰ ਨੂੰ ਸੂਚਿਤ ਕਰਦੇ ਹਾਂ (ਅਦਾਲਤ ਵੱਲੋਂ ਨਿਰਦੇਸ਼ ਮਿਲਣ ਉੱਤੇ, ਹੋ ਸਕਦਾ ਹੈ ਕਿ ਸੂਚਿਤ ਨਾ ਕੀਤਾ ਜਾਵੇ।)

ਬੀਬੀਸੀ ਨਿਊਜ਼ ਪੰਜਾਬੀ ਦਾ ਟਵਿੱਟਰ ਅਕਾਉਂਟ ਰੋਕੇ ਜਾਣ ’ਤੇ ਕਿਸ ਨੇ ਕੀ ਕਿਹਾ?

ਬੀਬੀਸੀ ਨਿਊਜ਼ ਪੰਜਾਬੀ ਦਾ ਟਵਿੱਟਰ ਅਕਾਉਂਟ ਰੋਕੇ ਜਾਣ ਤੋਂ ਬਾਅਦ ਕਾਫੀ ਲੋਕਾਂ ਨੇ ਆਪਣੇ ਟਵਿੱਟਰ ਉਪਰ ਲਿਖਿਆ ਹੈ।

ਪੱਤਰਕਾਰ ਅਦਿੱਤਿਆ ਰਾਜ ਕੌਲ ਨੇ ਲਿਖਿਆ, “ਪੰਜਾਬ ਵਿੱਚ ਕਾਨੂੰਨ ਵਿਵਸਥਾ ਅਤੇ ਭਾਰਤ ਵਿਰੋਧੀ ਪਰਾਪੇਗੰਡਾ ਕਾਰਨ ਬੀਬੀਸੀ ਨਿਊਜ਼ ਪੰਜਾਬੀ ਦਾ ਟਵਿੱਟਰ ਅਕਾਉਂਟ ’ਤੇ ਰੋਕ ਲਗਾਈ ਗਈ ਹੈ।”

ਬੀਬੀਸੀ
BBC

ਸੀਨੀਅਰ ਪੱਤਰਕਾਰ ਹਰਤੋਸ਼ ਸਿੰਘ ਬੱਲ ਨੇ ਲਿਖਿਆ ਹੈ, “ਪਾਰਦਰਸ਼ਤਾ ਤੋਂ ਘਬਰਾਈ ਤਾਨਾਸ਼ਾਹੀ ਦੀ ਨਾਸਮਝੀ।”

ਬੀਬੀਸੀ
BBC

ਇਸ ਤੋਂ ਇਲਾਵਾ ਕਈ ਮੀਡੀਆ ਅਦਾਰੇ ਅਤੇ ਪੱਤਰਕਾਰ ਇਸ ਕਾਰਵਾਈ ਦੀ ਜਾਣਕਾਰੀ ਸਾਂਝੀ ਕਰ ਰਹੇ ਹਨ।

ਬੀਬੀਸੀ ਪੰਜਾਬੀ
Twitter

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ)



Related News