ਬਿਲਕਿਸ ਬਾਨੋ ਗੈਂਗਰੇਪ ਮਾਮਲੇ ਦਾ ਦੋਸ਼ੀ ਭਾਜਪਾ ਦੇ ਮੰਚ ਉੱਤੇ ਵਿਧਾਇਕ ਤੇ ਐੱਮਪੀ ਨਾਲ ਦਿਖਿਆ

03/27/2023 1:16:47 PM

ਬਿਲਕਿਸ ਬਾਨੋ
DAHOD DISTRICT INFORMATION DEPARTMENT
ਬਿਲਕਿਸ ਬਾਨੋ ਬਲਾਤਕਾਰ ਮਾਮਲੇ ਦੇ ਦੋਸ਼ੀ ਸ਼ੈਲੇਸ਼ ਭਾਜਪਾ ਵਿਧਾਇਕਾਂ ਨਾਲ ਸਟੇਜ ’ਤੇ ਨਜ਼ਰ ਆਏ

ਬਿਲਕਿਸ ਬਾਨੋ ਗੈਂਗਰੇਪ ਮਾਮਲੇ ''''ਚ ਬਰੀ ਕੀਤੇ ਗਏ 11 ਦੋਸ਼ੀਆਂ ''''ਚੋਂ ਇੱਕ ਸ਼ੈਲੇਸ਼ ਭੱਟ ਨੂੰ ਸ਼ਨੀਵਾਰ ਨੂੰ ਦਾਹੋਦ ਜ਼ਿਲੇ ''''ਚ ਆਯੋਜਿਤ ਗੁਜਰਾਤ ਸਰਕਾਰ ਦੇ ਇੱਕ ਸਮਾਰੋਹ ''''ਚ ਭਾਜਪਾ ਦੇ ਇੱਕ ਸੰਸਦ ਮੈਂਬਰ ਅਤੇ ਵਿਧਾਇਕ ਦੇ ਨਾਲ ਪਹਿਲੀ ਕਤਾਰ ਵਿੱਚ ਜਗ੍ਹਾ ਦਿੱਤੀ ਗਈ ਸੀ।

ਭਾਰਤੀ ਜਨਤਾ ਪਾਰਟੀ ਦੇ ਦਾਹੋਦ ਤੋਂ ਸੰਸਦ ਮੈਂਬਰ ਜਸਵੰਤਸੀਂਹ ਭਾਭੋਰ ਅਤੇ ਲਿਮਖੇੜਾ ਦੇ ਵਿਧਾਇਕ ਸ਼ੈਲੇਸ਼ ਭਾਭੋਰ ਵੀ ਮੰਚ ''''ਤੇ ਬੈਠੇ ਸਨ। ਵਿਧਾਇਕ ਸ਼ੈਲੇਸ਼ ਭਭੌਰ ਜਸਵੰਤਸੀਂਹ ਭਾਭੌਰ ਦੇ ਭਰਾ ਹਨ।

63 ਸਾਲਾ ਸ਼ੈਲੇਸ਼ ਭੱਟ ਅਤੇ ਉਨ੍ਹਾਂ ਦੇ ਭਰਾ ਜਲ ਸਪਲਾਈ ਅਤੇ ਸੀਵਰੇਜ ਬੋਰਡ ਯੋਜਨਾ ਲਈ ਦਾਹੋਦ ਜ਼ਿਲੇ ਦੇ ਸਿੰਗਵਾੜ ਤਾਲੁਕ ਦੇ ਕਰਮਾਡੀ ਪਿੰਡ ''''ਚ ਆਯੋਜਿਤ ਇੱਕ ਭੂਮੀਪੂਜਨ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਆਏ ਸਨ।

ਇਸੇ ਪ੍ਰੋਗਰਾਮ ਵਿੱਚ ਸ਼ੈਲੇਸ਼ ਭੱਟ ਵੀ ਮੌਜੂਦ ਸਨ।

ਸਟੇਜ ਪਿੱਛੇ ਲੱਗੇ ਬੈਨਰ ''''ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮੁੱਖ ਮੰਤਰੀ ਭੂਪੇਂਦਰ ਪਟੇਲ, ਜਲ ਸਪਲਾਈ ਮੰਤਰੀ ਕੁੰਵਰਜੀ ਬਾਵਾਲੀਆ ਅਤੇ ਸੰਸਦ ਮੈਂਬਰ ਜਸਵੰਤਸੀਂਹ ਭਾਭੋਰ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਸਨ।

ਇਸ ਸਮਾਗਮ ਵਿੱਚ ਸ਼ੈਲੇਸ਼ ਦੀ ਮੌਜੂਦਗੀ ’ਤੇ ਚਰਚਾ ਛਿੜ ਗਈ ਹੈ।

ਬਿਲਕਿਸ ਬਾਨੋ
ANI
ਬਿਲਕਿਸ ਬਾਨੋ

ਬਿਲਕਿਸ ਬਾਨੋ ਮਾਮਲਾ ਤੇ ਸ਼ੈਲੇਸ਼ ਭੱਟ ਦੀ ਰਿਹਾਈ

ਬਿਲਕਿਸ ਬਾਨੋ ਮਾਮਲੇ ਵਿੱਚ ਹਾਲ ਹੀ ਵਿੱਚ 11 ਦੋਸ਼ੀ ਜਿਨ੍ਹਾਂ ਵਿੱਚ ਸ਼ੈਲੇਸ਼ ਭੱਟ ਵੀ ਸ਼ਾਮਿਲ ਸਨ, ਸਜ਼ਾ ਯਾਫ਼ਤਾ ਸਨ।

ਪਰ 15 ਅਗਸਤ, 2022 ਨੂੰ ਇਨ੍ਹਾਂ 11 ਮੁਜਰਮਾਂ ਨੂੰ ਗੋਧਰਾ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਸੀ।

ਰਿਹਾਅ ਹੋਣ ਦੇ ਬਾਅਦ ਇਨ੍ਹਾਂ ਮੁਜਰਮਾਂ ਨੂੰ ਮਠਿਆਈ ਖਵਾਉਣ ਅਤੇ ਉਨ੍ਹਾਂ ਦਾ ਸਵਾਗਤ ਕਰਨ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਸਨ।

ਇਹ 11 ਜਣੇ ਸਾਲ 2002 ਦੇ ਗੁਜਰਾਤ ਦੰਗਿਆਂ ਦੌਰਾਨ ਬਿਲਕਿਸ ਬਾਨੋ ਦੇ ਸਮੂਹਿਕ ਬਲਾਤਕਾਰ ਅਤੇ ਉਸ ਦੇ ਪਰਿਵਾਰ ਦੇ ਸੱਤ ਮੈਂਬਰਾਂ ਦੀ ਹੱਤਿਆ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਸਨ।

ਸਾਲ 2008 ਵਿੱਚ ਮੁੰਬਈ ਦੀ ਇੱਕ ਵਿਸ਼ੇਸ਼ ਸੀਬੀਆਈ ਅਦਾਲਤ ਨੇ ਇਸ ਮਾਮਲੇ ਵਿੱਚ ਇਨ੍ਹਾਂ 11 ਲੋਕਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਇਸ ਸਜ਼ਾ ਨੂੰ ਬਾਅਦ ਵਿੱਚ ਬੰਬੇ ਹਾਈ ਕੋਰਟ ਨੇ ਇਸ ਫ਼ੈਸਲੇ ਨੂੰ ਬਰਕਰਾਰ ਰੱਖਿਆ ਸੀ।

ਬਿਲਕਿਸ ਬਾਨੋ
@JSBHABHOR/Twitter
ਭਾਜਪਾ ਵਿਧਾਇਕ ਜਸਵੰਤਸੀਂਹ ਵਲੋਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਵਿੱਚ ਵੀ ਸ਼ੈਲੇਸ਼ ਭੱਟ ਨੂੰ ਦੇਖਿਆ ਜਾ ਸਕਦਾ ਹੈ

ਸ਼ੈਲੇਸ਼ ਦਾ ਸਮਾਗਮ ਵਿੱਚ ਸ਼ਾਮਿਲ ਹੋਣਾ

ਬੀਬੀਸੀ ਦੇ ਬੀਬੀਸੀ ਪੱਤਰਕਾਰ ਦਕਸ਼ੇਸ਼ ਸ਼ਾਹ ਨੇ ਦੱਸਿਆ ਕਿ ਬਿਲਕਿਸ ਬਾਨੋ ਸਮੂਹਿਕ ਬਲਾਤਕਾਰ ਮਾਮਲੇ ਵਿੱਚ ਦੋਸ਼ੀ ਪਾਏ ਗਏ ਸ਼ੈਲੇਸ਼ ਭੱਟ ਦਾ ਜੇਲ੍ਹ ਤੋਂ ਰਿਹਾਅ ਹੋਣਾ ਪੂਰੇ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਸ਼ੈਲੇਸ਼ ਭੱਟ ਨੇ ਅਖਬਾਰ ਨੂੰ ਦੱਸਿਆ ਸੀ, "ਇਹ ਇੱਕ ਜਨਤਕ ਸਮਾਗਮ ਸੀ ਜਿਸ ਵਿੱਚ ਮੈਂ ਹਾਜ਼ਰ ਹੋਇਆ ਸੀ... ਮੇਰੇ ਕੋਲ ਕਹਿਣ ਲਈ ਹੋਰ ਕੁਝ ਨਹੀਂ ਹੈ।"

ਜਦੋਂ ਕਿ ਸੰਸਦ ਮੈਂਬਰ ਜਸਵੰਤਸੀਂਹ ਭਾਭੋਰ ਨੇ ਸ਼ੈਲੇਸ਼ ਭੱਟ ਦੀ ਸਟੇਜ ''''ਤੇ ਮੌਜੂਦਗੀ ਦੇ ਮੁੱਦੇ ''''ਤੇ ਉਠਾਏ ਗਏ ਸਵਾਲਾਂ ਦਾ ਜਵਾਬ ਦੇਣ ਦੀ ਇੰਡੀਅਨ ਐਕਸਪ੍ਰੈਸ ਦੀਆਂ ਕੋਸ਼ਿਸ਼ਾਂ ਦਾ ਜਵਾਬ ਨਹੀਂ ਦਿੱਤਾ।

ਹਾਲਾਂਕਿ, ਉਨ੍ਹਾਂ ਦੇ ਭਰਾ ਅਤੇ ਲਿਮਖੇੜਾ ਦੇ ਵਿਧਾਇਕ ਸ਼ੈਲੇਸ਼ ਭਾਭੋਰ ਦਾ ਹਵਾਲਾ ਦਿੰਦੇ ਹੋਏ ਰਿਪੋਰਟ ਵਿੱਚ ਕਿਹਾ ਗਿਆ ਹੈ, "ਇੱਕ ਵਿਧਾਇਕ ਹੋਣ ਦੇ ਨਾਤੇ, ਮੈਂ ਪ੍ਰੋਗਰਾਮ ਵਿੱਚ ਇੰਨਾ ਰੁੱਝਿਆ ਹੋਇਆ ਸੀ ਕਿ ਮੈਂ ਇਹ ਨਹੀਂ ਦੇਖਿਆ ਕਿ ਮੰਚ ''''ਤੇ ਕੌਣ-ਕੌਣ ਬੈਠ ਰਿਹਾ ਹੈ ਜਾਂ ਨਹੀਂ।”

“ਭੱਟ ਬਾਰੇ ਪਤਾ ਨਹੀਂ ਕਰ ਸਕਿਆ ਕਿ ਮੈਨੂੰ ਨਹੀਂ ਪਤਾ ਕਿ, ਉਹ (ਭੱਟ) ਸਮਾਗਮ ਵਿੱਚ ਮੌਜੂਦ ਸੀ ਜਾਂ ਨਹੀਂ।"

ਦਾਹੋਦ ਦੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਮੁਤਾਬਕ, ਉਹ ਇਸ ਗੱਲ ਤੋਂ ‘ਅਣਜਾਣ’ ਹਨ ਕਿ ਭੱਟ ਨੂੰ ਸਮਾਗਮ ਵਿੱਚ ਕਿਸਨੇ ਬੁਲਾਇਆ ਸੀ।

BBC
BBC

ਬਿਲਕਿਸ ਬਾਨੋ ਬਲਾਤਕਾਰ ਮਾਮਲਾ ਤੇ ਦੋਸ਼ੀ ਸ਼ੈਲੇਸ਼ ਭੱਟ

  • ਗੁਜਰਾਤ ਵਿੱਚ 2002 ਦੇ ਦੰਗਿਆਂ ਦੌਰਾਨ ਬਿਲਕਿਸਬਾਨੋ ਦੇ ਪਰਿਵਾਰ ਦੇ 14 ਮੈਂਬਰਾਂ ਦੀ ਹੱਤਿਆ ਕਰ ਦਿੱਤੀ ਗਈ ਸੀ ਅਤੇ ਸਮੂਹਿਕ ਬਲਾਤਕਾਰ ਕੀਤਾ ਗਿਆ ਸੀ।
  • ਉਸ ਸਮੇਂ ਬਿਲਕਿਸ ਦੀ ਉਮਰ 20 ਸਾਲ ਦੇ ਕਰੀਬ ਸੀ। ਮਰਨ ਵਾਲਿਆਂ ਵਿੱਚ ਬਿਲਕਿਸ ਦੀ ਧੀ ਵੀ ਸੀ। ਬਿਲਕਿਸ ਉਸ ਸਮੇਂ ਗਰਭਵਤੀ ਸਨ।
  • ਇਸ ਘਟਨਾ ਤੋਂ ਬਾਅਦ ਕੁਝ ਪੁਲਿਸ ਵਾਲਿਆਂ ਨੇ ਬਿਲਕਿਸ ਨੂੰ ਡਰਾ ਧਮਕਾ ਕੇ ਸਬੂਤ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ।
  • ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀਆਂ ਲਾਸ਼ਾਂ ਨੂੰ ਬਿਨਾਂ ਪੋਸਟਮਾਰਟਮ ਦੇ ਦਫ਼ਨਾਇਆ ਗਿਆ।
  • ਪਹਿਲੀ ਗ੍ਰਿਫ਼ਤਾਰੀ 2004 ਵਿੱਚ ਸੁਪਰੀਮ ਕੋਰਟ ਵੱਲੋਂ ਕੇਸ ਸੀਬੀਆਈ ਨੂੰ ਸੌਂਪੇ ਜਾਣ ਤੋਂ ਬਾਅਦ ਹੋਈ ਸੀ।
  • ਸਾਲ 2008 ਵਿੱਚ ਮੁੰਬਈ ਦੀ ਇੱਕ ਵਿਸ਼ੇਸ਼ ਸੀਬੀਆਈ ਅਦਾਲਤ ਨੇ ਇਸ ਮਾਮਲੇ ਵਿੱਚ ਇਨ੍ਹਾਂ 11 ਲੋਕਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ।
  • 5 ਅਗਸਤ, 2022 ਨੂੰ ਇਨ੍ਹਾਂ 11 ਦੋਸ਼ੀਆਂ ਨੂੰ ਗੋਧਰਾ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਸੀ।
  • ਦੋਸ਼ੀਆਂ ਵਿੱਚੋਂ ਇੱਕ ਸ਼ੈਲੇਸ਼ ਭੱਟ ਨੂੰ ਗੁਜਰਾਤ ਦੇ ਇੱਕ ਪਿੰਡ ਵਿੱਚ ਭਾਜਪਾ ਆਗੂਆਂ ਨਾਲ ਸਟੇਜ ’ਤੇ ਦੇਖੇ ਜਾਣ ਤੋਂ ਬਾਅਦ ਚਰਚਾ ਛਿੜ ਗਈ ਹੈ
BBC
BBC

ਮਹੂਆ ਮੋਇਤਰਾ ਨੇ ਆਲੋਚਨਾ ਕੀਤੀ

ਪੱਛਮੀ ਬੰਗਾਲ ਦੀ ਕ੍ਰਿਸ਼ਨਾਨਗਰ ਲੋਕ ਸਭਾ ਸੀਟ ਤੋਂ ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਇਸ ਘਟਨਾ ਦੀ ਆਲੋਚਨਾ ਕੀਤੀ ਹੈ।

ਉਨ੍ਹਾਂ ਨੇ ਸੰਸਦ ਮੈਂਬਰ ਅਤੇ ਵਿਧਾਇਕ ਨਾਲ ਸਟੇਜ ''''ਤੇ ਸ਼ੈਲੇਸ਼ ਭੱਟ ਦੀ ਮੌਜੂਦਗੀ ਦੀ ਤਸਵੀਰ ਟਵੀਟ ਕੀਤੀ ਅਤੇ ਲਿਖਿਆ, "ਬਿਲਕਿਸਬਾਨੋ ਬਲਾਤਕਾਰੀ ਗੁਜਰਾਤ ਭਾਜਪਾ ਦੇ ਵਿਧਾਇਕ ਨਾਲ ਸਟੇਜ ''''ਤੇ।"

ਉਨ੍ਹਾਂ ਨੇ ਅੱਗੇ ਲਿਖਿਆ, "ਮੈਂ ਇਨ੍ਹਾਂ ਰਾਖਸ਼ਾ ਨੂੰ ਮੁੜ ਜੇਲ੍ਹ ਵਿੱਚ ਬੰਦ ਦੇਖਣਾ ਚਾਹੁੰਦੀ ਹਾਂ ਅਤੇ (ਜੇਲ੍ਹ ਦੀ) ਚਾਬੀ ਨੂੰ ਸੁੱਟ ਦੇਣਾ ਚਾਹੁੰਦੀ ਹਾਂ।”

“ਅਤੇ ਮੈਂ ਚਾਹੁੰਦੀ ਹਾਂ ਕਿ ਇਹ ਸ਼ੈਤਾਨੀ ਸਰਕਾਰ ਜੋ ਨਿਆਂ ਦੀ ਇਸ ਕਠੋਰਤਾ ਦੀ ਪ੍ਰਸ਼ੰਸਾ ਕਰਦੀ ਹੈ, ਨੂੰ ਸ਼ਾਸਨ ਤੋਂ ਬਾਹਰ ਕੱਢ ਦਿੱਤਾ ਜਾਵੇ। ਮੈਂ ਚਾਹੁੰਦੀ ਹਾਂ ਕਿ ਭਾਰਤ ਆਪਣਾ ਨੈਤਿਕ ਮਾਪਦੰਡ ਮੁੜ ਹਾਸਲ ਕਰੇ।"

ਬਿਲਕਿਸ ਬਾਨੋ
MAHUA MOITRA/TWITTER

ਜਸਵੰਤਸੀਂਹ ਭਾਭੋਰ ਨੇ ਵੀ ਟਵੀਟ ਕੀਤਾ

ਪੂਰੇ ਪ੍ਰੋਗਰਾਮ ''''ਚ ਸ਼ੈਲੇਸ਼ ਭੱਟ ਦੀ ਮੌਜੂਦਗੀ ਤੋਂ ਜਾਣੂ ਨਾ ਹੋਣ ''''ਤੇ ਦਾਹੋਦ ਤੋਂ ਭਾਜਪਾ ਦੇ ਸੰਸਦ ਮੈਂਬਰ ਜਸਵੰਤਸੀਂਹ ਭਾਭੋਰ ਨੇ ਤਸਵੀਰਾਂ ਨਾਲ ਪ੍ਰੋਗਰਾਮ ਦਾ ਵੇਰਵਾ ਟਵੀਟ ਕੀਤਾ।

ਇਨ੍ਹਾਂ ਤਸਵੀਰਾਂ ''''ਚ ਸ਼ੈਲੇਸ਼ ਭੱਟ ਵੀ ਸਟੇਜ ''''ਤੇ ਨਜ਼ਰ ਆ ਰਹੇ ਹਨ।

ਉਨ੍ਹਾਂ ਟਵੀਟ ''''ਚ ਲਿਖਿਆ, ''''''''ਦਾਹੋਦ ਜ਼ਿਲ੍ਹੇ ਦੇ ਲਿਮਖੇੜਾ ਤਾਲੁਕ ''''ਚ 101.89 ਕਰੋੜ ਦੀ ਅੰਦਾਜ਼ਨ ਰਾਸ਼ੀ ਨਾਲ ਕਡਾਨਾ ਡੈਮ ਪਾਈਪਲਾਈਨ ਆਧਾਰਿਤ ਲਿਮਖੇੜਾ ਸਮੂਹ ਜਲ ਸਪਲਾਈ ਯੋਜਨਾ ਤਹਿਤ ਸ਼ੁਰੂ ਹੋਣ ਵਾਲੇ ਕੰਮ ਦਾ ਭੂਮੀ ਪੂਜਨ ਕੀਤਾ ਗਿਆ।”

ਬਿਲਕਿਸ ਬਾਨੋ
@JSBHABHOR

ਕੀ ਸੀ ਬਿਲਕਿਸ ਬਾਨੋ ਗੈਂਗਰੇਪ ਮਾਮਲਾ?

ਗੁਜਰਾਤ ਵਿੱਚ 2002 ਦੇ ਦੰਗਿਆਂ ਦੌਰਾਨ ਬਿਲਕਿਸਬਾਨੋ ਦੇ ਪਰਿਵਾਰ ਦੇ 14 ਮੈਂਬਰਾਂ ਦੀ ਹੱਤਿਆ ਕਰ ਦਿੱਤੀ ਗਈ ਸੀ ਅਤੇ ਸਮੂਹਿਕ ਬਲਾਤਕਾਰ ਕੀਤਾ ਗਿਆ ਸੀ।

ਉਸ ਸਮੇਂ ਬਿਲਕਿਸ ਦੀ ਉਮਰ 20 ਸਾਲ ਦੇ ਕਰੀਬ ਸੀ। ਮਰਨ ਵਾਲਿਆਂ ਵਿੱਚ ਬਿਲਕਿਸ ਦੀ ਧੀ ਵੀ ਸੀ।

ਬਿਲਕਿਸ ਜਿਸ ਨੂੰ ਬਲਾਤਕਾਰ ਤੋਂ ਬਾਅਦ ਗੰਭੀਰ ਹਾਲਤ ਵਿੱਚ ਛੱਡ ਦਿੱਤਾ ਗਿਆ ਸੀ, ਕਿਸੇ ਤਰੀਕੇ ਨੇੜਲੀ ਪਹਾੜੀ ''''ਤੇ ਪਹੁੰਚੀ ਤੇ ਉਨ੍ਹਾਂ ਨੇ ਆਪਣੀ ਜਾਨ ਬਚਾਈ।

ਇਸ ਘਟਨਾ ਤੋਂ ਬਾਅਦ ਕੁਝ ਪੁਲਿਸ ਵਾਲਿਆਂ ਨੇ ਬਿਲਕਿਸ ਨੂੰ ਡਰਾ ਧਮਕਾ ਕੇ ਸਬੂਤ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ।

ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀਆਂ ਲਾਸ਼ਾਂ ਨੂੰ ਬਿਨਾਂ ਪੋਸਟਮਾਰਟਮ ਦੇ ਦਫ਼ਨਾਇਆ ਗਿਆ।

ਬਿਲਕਿਸ ਦੀ ਜਾਂਚ ਕਰਨ ਵਾਲੇ ਡਾਕਟਰ ਨੇ ਕਿਹਾ ਕਿ ਉਨ੍ਹਾਂ ਨਾਲ ਬਲਾਤਕਾਰ ਨਹੀਂ ਹੋਇਆ। ਬਿਲਕਿਸ ਨੂੰ ਇਸ ਮਾਮਲੇ ਵਿੱਚ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲੀਆਂ ਹਨ।

ਹਾਲਾਂਕਿ, ਬਿਲਕਿਸ ਨੇ ਆਪਣੀ ਲੜਾਈ ਜਾਰੀ ਰੱਖੀ ਤੇ ਹਮਲਾਵਰਾਂ ਨੂੰ ਪਛਾਣ ਲਿਆ।

ਪਹਿਲੀ ਗ੍ਰਿਫ਼ਤਾਰੀ 2004 ਵਿੱਚ ਸੁਪਰੀਮ ਕੋਰਟ ਵੱਲੋਂ ਕੇਸ ਸੀਬੀਆਈ ਨੂੰ ਸੌਂਪੇ ਜਾਣ ਤੋਂ ਬਾਅਦ ਹੋਈ ਸੀ।

ਬਿਲਕਿਸ ਬਾਨੋ
Getty Images
ਬਿਲਕਿਸ ਬਾਨੋ ਆਪਣੀ ਧੀ ਨਾਲ

ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਦੀ ਮਦਦ ਨਾਲ ਬਿਲਕਿਸ ਦਾ ਕੇਸ ਮਹਾਰਾਸ਼ਟਰ ਟਰਾਂਸਫ਼ਰ ਕਰ ਦਿੱਤਾ ਗਿਆ ਅਤੇ ਦੋਸ਼ੀਆਂ ਨੂੰ ਸਜ਼ਾ ਸੁਣਾਈ ਗਈ।

ਸੁਪਰੀਮ ਕੋਰਟ ਨੇ ਬਿਲਕਿਸ ਦੀ ਇਸ ਦਲੀਲ ਨੂੰ ਸਵੀਕਾਰ ਕੀਤਾ ਸੀ ਕਿ ਗੁਜਰਾਤ ਦੀਆਂ ਅਦਾਲਤਾਂ ਨਿਆਂ ਨਹੀਂ ਦੇ ਸਕਦੀਆਂ।

ਨਿਆਂ ਲਈ 17 ਸਾਲਾਂ ਦੀ ਲੜਾਈ ਵਿੱਚ, ਬਿਲਕਿਸ ਅਤੇ ਉਸਦੇ ਪਤੀ ਯਾਕੂਬ ਰਸੂਲ ਨੂੰ ਆਪਣੇ ਪੰਜ ਬੱਚਿਆਂ ਦੇ ਨਾਲ ਦਸ ਘਰ ਬਦਲਣੇ ਪਏ।

ਬੀਬੀਸੀ ਪੱਤਰਕਾਰ ਗੀਤਾ ਪਾਂਡੇ ਨਾਲ ਇੱਕ ਇੰਟਰਵਿਊ ਵਿੱਚ ਬਿਲਕਿਸ ਨੇ ਕਿਹਾ, "ਪੁਲਿਸ ਅਤੇ ਸਿਸਟਮ ਨੇ ਹਮਲਾਵਰਾਂ ਦਾ ਸਾਥ ਦਿੱਤਾ ਹੈ। ਗੁਜਰਾਤ ਵਿੱਚ ਵੀ ਅਸੀਂ ਆਪਣਾ ਮੂੰਹ ਬੰਦ ਰੱਖਦੇ ਹਾਂ। ਅਸੀਂ ਕਿਸੇ ਨੂੰ ਆਪਣਾ ਪਤਾ ਨਹੀਂ ਦਿੰਦੇ।"

2002 ਵਿੱਚ ਜਦੋਂ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ ਤਾਂ ਬਿਲਕਿਸ ਗਰਭਵਤੀ ਸੀ। ਉਸ ਸਮੇਂ ਉਸ ਦੀ ਤਿੰਨ ਸਾਲ ਦੀ ਧੀ ਸਲੇਹਾ ਨੂੰ ਵੀ ਬੇਰਹਿਮੀ ਨਾਲ ਮਾਰ ਦਿੱਤਾ ਗਿਆ ਸੀ।

ਅੱਜ ਬਿਲਕਿਸ ਦੇ ਬੱਚਿਆਂ ਵਿੱਚ ਇੱਕ ਵੱਡੀ ਧੀ ਹਾਜਰਾ, ਇੱਕ ਹੋਰ ਧੀ ਫ਼ਾਤਿਮਾ ਅਤੇ ਉਨ੍ਹਾਂ ਦੇ ਪੁੱਤ ਯਾਸੀਨ ਦੇ ਨਾਲ-ਨਾਲ ਇੱਕ ਛੋਟੀ ਧੀ ਸਲੇਹਾ ਸ਼ਾਮਲ ਹਨ।

ਬਿਲਕਿਸ ਨੇ ਸਭ ਤੋਂ ਛੋਟੀ ਧੀ ਦਾ ਨਾਂ ਸਲੇਹਾ ਉਸ ਧੀ ਵਾਲਾ ਹੀ ਰੱਖਿਆ ਹੈ ਜਿਸ ਨੂੰ ਉਸ ਦੀਆਂ ਅੱਖਾਂ ਸਾਹਮਣੇ ਕਤਲ ਕਰ ਦਿੱਤਾ ਗਿਆ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ)



Related News