ਬਿਹਾਰ ਦੀ ਇਸ ਨਨਾਣ-ਭਰਜਾਈ ਦੀ ਜੋੜੀ ਨੇ ਕਿਵੇਂ 50 ਸਾਲਾਂ ਦੀ ਉਮਰ ’ਚ ਖੜ੍ਹੀ ਕੀਤੀ ਕਰੋੜਾਂ ਰੁਪਏ ਦੀ ਕੰਪਨੀ ?

03/27/2023 7:46:47 AM

ਨਨਾਣ-ਭਰਜਾਈ
BBC
ਨਨਾਣ-ਭਰਜਾਈ ਕਲਪਨਾ ਝਾਅ ਅਤੇ ਊਮਾ ਝਾਅ ਨੇ ਕੋਵਿਡ ਦੌਰਾਨ ਅਚਾਰ ਬਣਾਉਣ ਦੇ ਸ਼ੌਕ ਅਤੇ ਹੁਨਰ ਨੂੰ ਕਾਰੋਬਾਰ ਵਿੱਚ ਬਦਲ ਲਿਆ।

ਬਿਹਾਰ ਦੇ ਦਰਬੰਗਾ ਦੀ ਇੱਕ ਗਲੀ ਅਚਾਰ ਦੇ ਮਸਾਲਿਆਂ ਦੀ ਖੁਸ਼ਬੋ ਨਾਲ ਮਹਿਕਦੀ ਰਹਿੰਦੀ ਹੈ।

ਇਸ ਖੁਸ਼ਬੋ ਪਿੱਛੇ ਕਹਾਣੀ ਹੈ ਇੱਕ ਨਨਾਣ-ਭਰਜਾਈ ਦੀ ਜਿਨ੍ਹਾਂ ਨੇ ਆਪਣੀ ਉਮਰ ਦੇ 50 ਸਾਲ ਬੀਤ ਜਾਣ ਬਾਅਦ ਅਰਾਮ ਕਰਨ ਦੀ ਬਜਾਏ ਕਾਰੋਬਾਰ ਦਾ ਸੁਫਨਾ ਵੇਖਿਆ ਅਤੇ ਹੁਣ ਉਸ ਸੁਫ਼ਨੇ ਨੂੰ ਜਿਓਂ ਰਹੀਆਂ ਹਨ।

ਇਸ ਕਾਰੋਬਾਰ ਵਿੱਚ ਉਨ੍ਹਾਂ ਦੇ ਨਾਲ ਕੰਮ ਕਰਨ ਵਾਲੇ ਮੁਲਾਜ਼ਮਾਂ ਵਿੱਚ ਵਧੇਰੇ ਔਰਤਾਂ ਹੀ ਹਨ।

ਇਸ ਫ਼ੈਕਟਰੀ ਵਿੱਚ ਰੰਗ-ਬਿਰੰਗੀਆਂ ਸਾੜੀਆਂ ਪਹਿਨ ਕੇ ਅਚਾਰ ਪਾਉਂਦੀਆਂ ਔਰਤਾਂ, ਅਚਾਰ ਨਾਲ ਭਰ ਕੇ ਰੱਖੇ ਲਾਲ ਢੱਕਣ ਵਾਲੇ ਕੱਚ ਦੇ ਡੱਬੇ ਦੇਖੇ ਜਾ ਸਕਦੇ ਹਨ, ਵੱਖੋ-ਵੱਖਰੇ ਅਚਾਰਾਂ ਅਤੇ ਮਸਾਲਿਆਂ ਦੀ ਵਾਸ਼ਣਾ ਆਉਂਦੀ ਹੈ।

ਨਨਾਣ-ਭਰਜਾਈ ਕਲਪਨਾ ਝਾਅ ਅਤੇ ਊਮਾ ਝਾਅ ਨੇ ਕੋਵਿਡ ਦੌਰਾਨ ਅਚਾਰ ਬਣਾਉਣ ਦੇ ਸ਼ੌਕ ਅਤੇ ਹੁਨਰ ਨੂੰ ਕਾਰੋਬਾਰ ਵਿੱਚ ਬਦਲ ਲਿਆ।

ਕਲਪਨਾ ਝਾਅ ਅਤੇ ਊਮਾ ਝਾਅ
BBC
ਸ਼ੌਕ ਤੋਂ ਸ਼ੁਰੂ ਹੋਈ ਇਸ ਕੰਪਨੀ ਦਾ ਤਿੰਨ ਤੋਂ ਚਾਰ ਕਰੋੜ ਰੁਪਏ ਦਾ ਟਰਨਓਵਰ ਹੈ।

ਸ਼ੌਕ ਤੋਂ ਸ਼ੁਰੂ ਹੋਈ ਇਸ ਕੰਪਨੀ ਦਾ ਤਿੰਨ ਤੋਂ ਚਾਰ ਕਰੋੜ ਰੁਪਏ ਦਾ ਟਰਨਓਵਰ ਹੈ।

ਕਲਪਨਾ ਅਤੇ ਊਮਾ ਦੇ ਅਚਾਰ ਬਣਾਉਣ ਦੇ ਹੁਨਰ ਨੂੰ ਚਾਰ ਚੰਦ ਲਗਾ ਦਿੱਤੇ ਘਰ ਦੇ ਬੱਚਿਆਂ ਵੱਲੋਂ ਕੀਤੀ ਮਾਰਕਿਟਿੰਗ ਨੇ।

ਨਤੀਜਾ ਇਹ ਹੈ ਕਿ ਹੁਣ ਮਸ਼ਹੂਰੀ ਪ੍ਰੋਗਰਾਮ ਸ਼ਾਰਕ ਟੈਂਕ ਵੱਲੋਂ ਇਨ੍ਹਾਂ ਨੂੰ ਕਾਰੋਬਾਰ ਅੱਗੇ ਵਧਾਉਣ ਲਈ 85 ਲੱਖ ਰੁਪਏ ਦਿੱਤੇ ਗਏ ਹਨ।

ਕਲਪਨਾ ਝਾਅ ਦੱਸਦੇ ਹਨ, “ਸ਼ੁਰੂ ਤੋਂ ਹੀ ਅਚਾਰ ਬਣਾਉਣ ਦਾ ਸ਼ੌਕ ਸੀ। ਮਨ ਵਿੱਚ ਕਿਤੇ ਨਾ ਕਿਤੇ ਰਹਿ ਗਿਆ ਕਿ ਜ਼ਿੰਦਗੀ ਵਿੱਚ ਸਭ ਕੁਝ ਵਧੀਆ ਰਿਹਾ ਹੈ ਪਰ ਉਹ ਖੁਦ ਲਈ ਪੈਸੇ ਨਹੀਂ ਕਮਾ ਸਕੀ।”

ਇਸੇ ਚਾਹ ਵਿੱਚ ਕਲਪਨਾ ਝਾਅ ਨੇ ਅਚਾਰ ਦੇ ਕਾਰੋਬਾਰ ਬਾਰੇ ਸੋਚਿਆ ਅਤੇ ਸਾਥ ਉਨ੍ਹਾਂ ਦੀ ਭਾਬੀ ਊਮਾ ਝਾਅ ਨੇ ਦਿੱਤਾ।

ਊਮਾ ਝਾਅ ਨੇ 19 ਸਾਲ ਤੱਕ ਇੱਕ ਅਧਿਆਪਕ ਵਜੋਂ ਨੌਕਰੀ ਕੀਤੀ। ਪਰ ਫਿਰ ਨੌਕਰੀ ਛੱਡ ਕੇ ਆਪਣੀ ਕਲਪਨਾ ਨਾਲ ਇੱਕ ਕਾਰੋਬਾਰੀ ਬਣਨ ਦਾ ਸੁਫਨਾ ਪੂਰਾ ਕਰਨ ਵਿੱਚ ਜੁਟ ਗਈ।

ਕਲਪਨਾ ਝਾਅ
BBC
ਕਲਪਨਾ ਝਾਅ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਨੇ ਇਸ ਕਾਰੋਬਾਰ ਵਿੱਚ 10-12 ਲੱਖ ਰੁਪਏ ਦਾ ਨਿਵੇਸ਼ ਕੀਤਾ। ਉਨ੍ਹਾਂ ਦੇ ਬੇਟੇ ਨੇ ਮਾਰਕਿਟਿੰਗ ਦਾ ਕੰਮ ਕੀਤਾ।

ਕਿਵੇਂ ਸ਼ੁਰੂ ਕੀਤਾ ਕਾਰੋਬਾਰ ?

ਊਮਾ ਝਾਅ ਦੱਸਦੇ ਹਨ, “ਸ਼ੁਰੂਆਤ ਵਿੱਚ ਕਈ ਕੰਮ ਹੁੰਦੇ ਹਨ ਜਿਵੇਂ ਕਿ ਲਾਈਸੰਸ ਲੈਣਾ, ਅਚਾਰ ਦੀ ਰੈਸਿਪੀ ਕਿਵੇਂ ਸੈੱਟ ਕੀਤੀ ਜਾਵੇ ਅਤੇ ਅਚਾਰ ਦੀ ਸ਼ੈਲਫ-ਲਾਈਫ ਕਿੰਨੀ ਹੋਣੀ ਚਾਹੀਦੀ ਹੈ ਵਗੈਰਾ। ਇਨ੍ਹਾਂ ਕੰਮਾਂ ਵਿੱਚ ਛੇ ਮਹੀਨੇ ਲੱਗ ਗਏ।”

ਕਾਰੋਬਾਰ ਦਾ ਸ਼ੁਰੂਆਤੀ ਮਾਡਲ ਤਿਆਰ ਹੋਣ ਬਾਅਦ ਦੂਜਾ ਪੜਾਅ ਨਿਵੇਸ਼ ਅਤੇ ਮਾਰਕਿਟਿੰਗ ਦਾ ਸੀ।

ਕਲਪਨਾ ਝਾਅ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਨੇ ਇਸ ਕਾਰੋਬਾਰ ਵਿੱਚ 10-12 ਲੱਖ ਰੁਪਏ ਦਾ ਨਿਵੇਸ਼ ਕੀਤਾ। ਉਨ੍ਹਾਂ ਦੇ ਬੇਟੇ ਨੇ ਮਾਰਕਿਟਿੰਗ ਦਾ ਕੰਮ ਕੀਤਾ।

ਨਨਾਣ-ਭਰਜਾਈ ਦੀ ਇਸ ਜੋੜੀ ਨੇ ਦਿੱਲੀ ਤੋਂ ਆਪਣੇ ਕਾਰੋਬਾਰ ਦੀ ਸ਼ੁਰੂਆਤ ਕੀਤੀ।

ਕਲਪਨਾ ਝਾਅ ਦੱਸਦੇ ਹਨ, ਅਸੀਂ ਦਿੱਲੀ ਤੋਂ ਹੀ ਸ਼ੁਰੂਆਤ ਕੀਤੀ ਕਿਉਂਕਿ ਉੱਥੇ ਹਰ ਤਰ੍ਹਾਂ ਦੇ, ਹਰ ਸੂਬੇ ਦੇ ਲੋਕ ਰਹਿੰਦੇ ਹਨ। ਅਸੀਂ ਸੋਚਿਆ ਕਿ ਪਹਿਲਾਂ ਇੰਨ੍ਹਾਂ ਦਾ ਦਿਲ ਜਿੱਤਿਆ ਜਾਵੇ ਫਿਰ ਅੱਗੇ ਵਧਦੇ ਹਾਂ। ਫਿਰ ਅਸੀਂ ਅਚਾਰ ਦਿੱਲੀ ਅਤੇ ਆਲੇ-ਦੁਆਲੇ ਇਲਾਕਿਆਂ ਵਿੱਚ ਭੇਜਣਾ ਸ਼ੁਰੂ ਕੀਤਾ ਅਤੇ ਲੋਕਾਂ ਨੇ ਅਚਾਰ ਨੂੰ ਕਾਫ਼ੀ ਪਸੰਦ ਕੀਤਾ। ਪਹਿਲੇ ਮਹੀਨੇ ਢਾਈ ਲੱਖ ਦੀ ਵਿਕਰੀ ਹੋਈ। ਦੂਜੇ ਮਹੀਨੇ ਤਿੰਨ-ਸਾਢੇ ਤਿੰਨ ਲੱਖ ਦੀ ਵਿਕਰੀ ਹੋਈ। ਤੀਜੇ ਮਹੀਨੇ ਪੰਜ-ਛੇ ਲੱਖ ਤੱਕ ਵਿਕਰੀ ਪਹੁੰਚ ਗਈ।

ਕਲਪਨਾ ਝਾਅ
BBC
ਨਨਾਣ-ਭਰਜਾਈ ਦੇ ਇਸ ਕਾਰੋਬਾਰ ਦੇ ਵਿਸਥਾਰ ਲਈ ਕਰਜ਼ਾ ਵੀ ਲਿਆ ਗਿਆ

ਸ਼ਾਰਕ ਟੈਂਕ ਸ਼ੋਅ ਤੋਂ ਕਿਵੇਂ ਮਿਲੀ ਮਦਦ?

ਨਨਾਣ-ਭਰਜਾਈ ਦੇ ਇਸ ਕਾਰੋਬਾਰ ਦੇ ਵਿਸਥਾਰ ਲਈ ਕਰਜ਼ਾ ਵੀ ਲਿਆ ਗਿਆ।

ਟੀਵੀ ਸ਼ੋਅ ਸ਼ਾਰਕ ਟੈਂਟ ਵਿੱਚ ਵੀ ਪੇਸ਼ ਕੀਤਾ ਗਿਆ। ਪਹਿਲੀ ਵਾਰ ਸਫਲਤਾ ਨਹੀਂ ਮਿਲੀ ਪਰ ਫਿਰ ਉਹ ਸ਼ੋਅ ਤੋਂ ਨਿਵੇਸ਼ ਹਾਸਿਲ ਕਰਨ ਵਿੱਚ ਕਾਮਯਾਬ ਹੋਏ।

ਕਲਪਨਾ ਝਾਅ ਦੱਸਦੇ ਹਨ, “ਜਦੋਂ ਵਿਨੀਤਾ ਸਿੰਘ, ਨਮਿਤਾ ਥਾਪਰ ਸਾਡੇ ਘਰ ਆਏ ਤਾਂ ਅਸੀਂ ਬਹੁਤ ਹੈਰਾਨ ਹੋਈਆਂ। ਉਨ੍ਹਾਂ ਨੇ ਅਚਾਰ ਬਣਾਉਣ ਦੀ ਪੂਰੀ ਪ੍ਰਕਿਰਿਆ ਦੇਖੀ। ਨਾਲ ਬਹਿ ਕੇ ਕੰਮ ਵੀ ਕੀਤਾ ਅਤੇ ਸਾਨੂੰ 85 ਲੱਖ ਰੁਪਏ ਦਾ ਚੈੱਕ ਦੇ ਕੇ ਗਏ।“

ਫੈਕਟਰੀ
BBC
ਫੈਕਟਰੀ ਵਿੱਚ ਕਰੀਬ 15-20 ਕਿਸਮਾਂ ਦਾ ਅਚਾਰ ਬਣਦਾ ਹੈ।

ਮੁਲਾਜ਼ਮਾਂ ਨੂੰ ਕਿਵੇਂ ਨਾਲ ਜੋੜਿਆ ?

ਕਲਪਨਾ ਝਾਅ ਅਤੇ ਊਮਾ ਝਾਅ ਨੇ ਪੰਜ ਮਹਿਲਾਵਾਂ ਨਾਲ ਆਪਣੇ ਇਸ ਕਾਰੋਬਾਰੀ ਸਫ਼ਰ ਦੀ ਸ਼ੁਰੂਆਤ ਕੀਤੀ ਸੀ। ਹੁਣ ਉਨ੍ਹਾਂ ਦੇ ਨਾਲ 75 ਆਦਮੀ ਤੇ ਔਰਤਾਂ ਕੰਮ ਕਰ ਰਹੇ ਹਨ।

ਉਨ੍ਹਾਂ ਦੇ ਇਸ ਕਾਰੋਬਾਰ ਦੇ ਇੱਕ ਮੁਲਾਜ਼ਮ ਰੰਜਿਤ ਦੱਸਦੇ ਹਨ, “ਕੋਵਿਡ ਦੌਰਾਨ ਮੇਰਾ ਕੰਮ ਛੁੱਟ ਗਿਆ ਸੀ ਅਤੇ ਮੈਂ ਵਾਪਸ ਪਿੰਡ ਆ ਗਿਆ ਸੀ। ਫਿਰ ਮੈਨੂੰ ਪਤਾ ਲੱਗਿਆ ਕਿ ਅਚਾਰ ਦੀ ਫ਼ੈਕਟਰੀ ਖੁੱਲ੍ਹੀ ਹੈ। ਫਿਰ ਕੁਝ ਦਿਨ ਬਾਅਦ ਮੈਂ ਆਪਣੀ ਪਤਨੀ ਨੂੰ ਵੀ ਕੰਮ ਲਈ ਲੈ ਕੇ ਆਇਆ। ਹੁਣ ਅਸੀਂ ਦੋਹੇਂ ਇੱਥੇ ਕੰਮ ਕਰਦੇ ਹਾਂ।”

ਰੰਜਿਤ ਦੀ ਪਤਨੀ ਸ਼ਵੇਤਾ ਦੱਸਦੇ ਹਨ, “ਹੁਣ ਮੈਂ ਆਪਣੇ ਪਤੀ ਦੇ ਕੋਲ ਹੀ ਰਹਿੰਦੀ ਹਾਂ। ਬੱਚਿਆਂ ਦਾ ਵੀ ਖਿਆਲ ਰੱਖ ਪਾਉਂਦੀ ਹੈ। ਇੱਥੇ ਨੌਕਰੀ ਬਿਹਤਰ ਹੈ। ਦੋਹੇਂ ਮਿਲ ਕੇ ਕੰਮ ਕਰਦੇ ਹਾਂ।”

ਅਚਾਰ
BBC

ਹੁਣ ਉਨ੍ਹਾਂ ਦੀ ਫੈਕਟਰੀ ਵਿੱਚ ਕਰੀਬ 15-20 ਕਿਸਮਾਂ ਦਾ ਅਚਾਰ ਬਣਦਾ ਹੈ।

ਕਲਪਨਾ ਅਤੇ ਊਮਾ ਹੁਣ ਆਪਣੇ ਕਾਰੋਬਾਰ ਵਿੱਚ ਹੋਰ ਉਤਪਾਦ ਵੀ ਜੋੜਨਾ ਚਾਹੁੰਦੀਆਂ ਹਨ ਅਤੇ ਹੋਰ ਮਹਿਲਾਵਾਂ ਨੂੰ ਰੋਜ਼ਗਾਰ ਦੇਣਾ ਚਾਹੁੰਦੀਆਂ ਹਨ।

ਕਲਪਨਾ ਕਹਿੰਦੇ ਹਨ, “ਮੈਂ ਪੰਜ ਸੌ ਮਹਿਲਾਵਾਂ ਨੂੰ ਰੁਜ਼ਗਾਰ ਦੇਵਾਂਗੀ। ਕੁੜੀਆਂ ਦੀ ਸਿੱਖਿਆ ਲਈ ਪੈਸੇ ਦੇਣਾ ਵੀ ਸਾਡਾ ਸੁਫਨਾ ਹੈ।”

ਊਮਾ ਕਹਿੰਦੇ ਹਨ, “ਕਈ ਲੋਕ ਸਾਨੂੰ ਕਹਿੰਦੇ ਹਨ ਕਿ ਪੰਜਾਹ ਸਾਲ ਦੀ ਉਮਰ ਬਾਅਦ ਅਰਾਮ ਕਰਨਾ ਚਾਹੀਦਾ ਹੈ। ਪਰ ਮੈਂ ਕਹਿੰਦੀ ਹਾਂ ਜਦੋਂ ਤੱਕ ਜ਼ਿੰਦਗੀ ਹੈ, ਇਨਸਾਨ ਨੂੰ ਕੰਮ ਕਰਨਾ ਚਾਹੀਦਾ ਹੈ। ਕੰਮ ਕਰਨ ਨਾਲ ਊਰਜਾ ਮਿਲਦੀ ਹੈ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ)



Related News