ਰਾਹੁਲ ਗਾਂਧੀ ਦੇ ਘਰ ਦਿੱਲੀ ਪੁਲਿਸ ਪਹੁੰਚਣ ''''ਤੇ ਭੜਕੀ ਕਾਂਗਰਸ ਨੇ ਕੀਤਾ ਹੰਗਾਮਾ, ਚੁੱਕੇ ਇਹ ਸਵਾਲ

Sunday, Mar 19, 2023 - 04:16 PM (IST)

ਰਾਹੁਲ ਗਾਂਧੀ ਦੇ ਘਰ ਦਿੱਲੀ ਪੁਲਿਸ ਪਹੁੰਚਣ ''''ਤੇ ਭੜਕੀ ਕਾਂਗਰਸ ਨੇ ਕੀਤਾ ਹੰਗਾਮਾ, ਚੁੱਕੇ ਇਹ ਸਵਾਲ
ਭਾਰਤ ਜੋੜੋ ਯਾਤਰਾ
TWITTER/BHARATJODO

ਭਾਰਤ ਜੋੜੋ ਯਾਤਰਾ ਦੌਰਾਨ ''''ਔਰਤਾਂ ''''ਤੇ ਹੋਰ ਰਹੇ ਜਿਨਸੀ ਹਮਲਿਆਂ'''' ਬਾਰੇ ਕੀਤੀ ਗਈ ਟਿੱਪਣੀ ਨੂੰ ਲੈ ਕੇ ਐਤਵਾਰ ਨੂੰ ਦਿੱਲੀ ਪੁਲਿਸ ਕਾਂਗਰਸ ਆਗੂ ਰਾਹੁਲ ਗਾਂਧੀ ਦੇ ਘਰ ਪਹੁੰਚੀ ਸੀ।

ਰਾਹੁਲ ਗਾਂਧੀ ਦੇ ਘਰ ਪੁਲਿਸ ਦੇ ਆਉਣ ਦਾ ਕਾਂਗਰਸ ਸਖ਼ਤ ਵਿਰੋਧ ਕਰ ਰਹੀ ਹੈ ਅਤੇ ਪਾਰਟੀ ਵਰਕਰ ਇਸ ਨੂੰ ਲੈ ਕੇ ਰੋਸ ਜਤਾ ਰਹੇ ਹਨ।

ਸਪੈਸ਼ਲ ਕਮਿਸ਼ਨਰ (ਕਾਨੂੰਨ ਅਤੇ ਵਿਵਸਥਾ) ਸਾਗਰ ਪ੍ਰੀਤ ਹੁੱਡਾ ਨੇ ਕਿਹਾ, "ਦਿੱਲੀ ਪੁਲਿਸ ਦੀ ਰਾਹੁਲ ਗਾਂਧੀ ਨਾਲ ਮੀਟਿੰਗ ਹੋਈ ਹੈ। ਜੋ ਜਾਣਕਾਰੀ ਅਸੀਂ ਉਨ੍ਹਾਂ ਕੋਲੋਂ ਮੰਗੀ ਹੈ, ਉਹ ਸਾਡੇ ਨਾਲ ਸਾਂਝਾ ਕਰਨਗੇ। ਉਨ੍ਹਾਂ ਨੂੰ ਇੱਕ ਨੋਟਿਸ ਦਿੱਤਾ ਗਿਆ ਹੈ, ਜੋ ਉਨ੍ਹਾਂ ਦੇ ਦਫ਼ਤਰ ਦੁਆਰਾ ਪ੍ਰਾਪਤ ਕੀਤਾ ਗਿਆ ਹੈ।''''''''

ਉਨ੍ਹਾਂ ਕਿਹਾ, "ਅਸੀਂ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਸਾਨੂੰ ਕੋਈ ਜਾਣਕਾਰੀ ਨਹੀਂ ਮਿਲੀ। ਅੱਜ ਤੀਜੀ ਵਾਰ ਪੁਲਿਸ ਉਨ੍ਹਾਂ ਦੇ ਘਰ ਗਈ ਪਰ ਹੁਣ ਤੱਕ ਸੰਸਦ ਮੈਂਬਰ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।"

ਸਪੈਸ਼ਲ ਕਮਿਸ਼ਨਰ ਨੇ ਦੱਸਿਆ ਕਿ ਰਾਹੁਲ ਗਾਂਧੀ ਨੇ 30 ਜਨਵਰੀ ਨੂੰ ਸ਼੍ਰੀਨਗਰ ''''ਚ ਕਿਹਾ ਸੀ ਕਿ ਯਾਤਰਾ ਦੌਰਾਨ ਉਨ੍ਹਾਂ ਨੂੰ ਕਈ ਔਰਤਾਂ ਮਿਲੀਆਂ, ਜੋ ਰੋ ਰਹੀਆਂ ਸਨ। ਉਨ੍ਹਾਂ ਨਾਲ ਬਲਾਤਕਾਰ ਹੋਇਆ ਸੀ। ਹੁਣ ਉਨ੍ਹਾਂ ਨੂੰ ਕਈ ਜਾਣਕਾਰੀਆਂ ਇਕੱਠੀਆਂ ਕਰਨ ਵਿੱਚ ਸਮਾਂ ਲੱਗ ਸਕਦਾ ਹੈ ਪਰ ਉਹ ਜਲਦ ਹੀ ਜਾਣਕਾਰੀ ਦੇਣਗੇ।

ਆਪਣੇ ਬਿਆਨ ''''ਚ ਕੀ ਕਿਹਾ ਸੀ ਰਾਹੁਲ ਨੇ

ਭਾਰਤ ਜੋੜੋ ਯਾਤਰਾ
Getty Images
ਭਾਰਤ ਜੋੜੋ ਯਾਤਰਾ ਦੌਰਾਨ ਕਸ਼ਮੀਰ ਵਿੱਚ ਰਾਹੁਲ ਗਾਂਧੀ

ਭਾਰਤ ਜੋੜੋ ਯਾਤਰਾ ਦੇ ਸ਼੍ਰੀਨਗਰ ਪਹੁੰਚਣ ''''ਤੇ ਰਾਹੁਲ ਗਾਂਧੀ ਨੇ ਆਪਣੇ ਇੱਕ ਭਾਸ਼ਣ ''''ਚ ਕਿਹਾ ਸੀ ਇਸ ਉਨ੍ਹਾਂ ਨੂੰ ਇਸ ਦੌਰਾਨ ਕਈ ਔਰਤਾਂ ਮਿਲੀਆਂ, ਜਿਨ੍ਹਾਂ ਨੇ ਕਿਹਾ ਕਿ ''''ਉਨ੍ਹਾਂ ਨਾਲ ਬਲਾਤਕਾਰ ਹੋਇਆ ਸੀ''''।

ਰਾਹੁਲ ਨੇ ਕਿਹਾ ਸੀ ਕਿ ਔਰਤਾਂ ਨੇ ਕਿਹਾ ਸੀ ਕਿ ''''''''ਉਨ੍ਹਾਂ ਦਾ ਕਿਸੇ ਨੇ ਸ਼ੋਸ਼ਣ ਕੀਤਾ ਹੈ, ਉਨ੍ਹਾਂ ਦੇ ਕਿਸੇ ਰਿਸ਼ਤੇਦਾਰ ਨੇ ਉਨ੍ਹਾਂ ਦਾ ਸ਼ੋਸ਼ਣ ਕੀਤਾ ਹੈ ਅਤੇ ਜਦੋਂ ਮੈਂ ਉਨ੍ਹਾਂ ਨੂੰ ਕਹਿੰਦਾ ਸੀ ਕਿ ਭੈਣ ਮੈਂ ਪੁਲਿਸ ਨੂੰ ਦੱਸਾਂ..ਤਾਂ ਉਹ ਮੈਨੂੰ ਕਹਿੰਦੀਆਂ ਸਨ ਕਿ ਰਾਹੁਲ ਜੀ ਪੁਲਿਸ ਨੂੰ ਨਾ ਦੱਸੋ। ਅਸੀਂ ਚਾਹੁੰਦੇ ਹਾਂ ਕਿ ਤੁਹਾਨੂੰ ਪਤਾ ਹੋਵੇ, ਪਰ ਪੁਲਿਸ ਨੂੰ ਨਾ ਦੱਸਣਾ, ਸਾਡਾ ਹੋਰ ਵੀ ਨੁਕਸਾਨ ਹੋ ਜਾਵੇਗਾ।''''''''

ਭੜਕੇ ਕਾਂਗਰਸ ਆਗੂ

ਰਾਹੁਲ ਗਾਂਧੀ ਦੇ ਘਰ ਪੁਲਿਸ ਦੇ ਪਹੁੰਚਣ ਤੋਂ ਬਾਅਦ ਹੀ ਕਾਂਗਰਸ ਆਗੂਆਂ ਨੇ ਕੇਂਦਰ ਸਰਕਾਰ ''''ਤੇ ਹਮਲਾ ਬੋਲ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਰਾਹੁਲ ਗਾਂਧੀ ਨੋਟਿਸ ਦਾ ਜਵਾਬ ਦੇ ਰਹੇ ਹਨ ਤਾਂ ਪੁਲਿਸ ਉਨ੍ਹਾਂ ਦੇ ਘਰ ਕਿਉਂ ਆਈ।

ਦਿੱਲੀ ਪੁਲਿਸ ਨੇ ਰਾਹੁਲ ਗਾਂਧੀ ਨੂੰ ਉਨ੍ਹਾਂ ਦੇ ਬਿਆਨ ''''ਤੇ ਨੋਟਿਸ ਭੇਜਿਆ ਸੀ, ਜਿਸ ''''ਚ ਉਨ੍ਹਾਂ ਨੂੰ ਕੁਝ ਸਵਾਲਾਂ ਦੇ ਜਵਾਬ ਦੇਣ ਲਈ ਕਿਹਾ ਗਿਆ ਸੀ।

ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ, "ਉਨ੍ਹਾਂ (ਪੁਲਿਸ) ਲਈ ਗ੍ਰਹਿ ਮੰਤਰਾਲੇ ਅਤੇ ਉਸ ਤੋਂ ਉੱਪਰ ਦੇ ਨਿਰਦੇਸ਼ਾਂ ਤੋਂ ਬਿਨਾਂ ਇੱਥੇ ਤੱਕ ਪਹੁੰਚਣਾ ਸੰਭਵ ਨਹੀਂ ਹੈ। ਜਦੋਂ ਰਾਹੁਲ ਗਾਂਧੀ ਨੇ ਕਹਿ ਦਿੱਤਾ ਕਿ ਉਨ੍ਹਾਂ ਨੂੰ ਨੋਟਿਸ ਮਿਲਿਆ ਹੈ, ਉਹ ਇਸ ਦਾ ਜਵਾਬ ਦੇਣਗੇ, ਤਾਂ ਇਸ ਦੇ ਬਾਵਜੂਦ ਵੀ ਪੁਲਿਸ ਇੱਥੇ ਪਹੁੰਚ ਗਈ ਹੈ।"

ਉਨ੍ਹਾਂ ਕਿਹਾ, "ਇਨ੍ਹਾਂ ਦੀ ਹਿੰਮਤ ਕਿਵੇਂ ਹੋ ਗਈ ਕਿ ਇੱਥੋਂ ਤੱਕ ਕਿਵੇਂ ਪਹੁੰਚ ਗਏ। ਪੂਰਾ ਦੇਸ਼ ਇਨ੍ਹਾਂ ਦੀਆਂ ਹਰਕਤਾਂ ਨੂੰ ਦੇਖ ਰਿਹਾ ਹੈ। ਦੇਸ਼ ਇਨ੍ਹਾਂ ਨੂੰ ਮੁਆਫ ਨਹੀਂ ਕਰੇਗਾ। ਅੱਜ ਦੀ ਹਰਕਤ ਬਹੁਤ ਗੰਭੀਰ ਹੈ। ਜਾਂਚ ਤੋਂ ਕੋਈ ਵੀ ਇਨਕਾਰ ਨਹੀਂ ਕਰ ਰਿਹਾ ਹੈ।"

ਕਾਂਗਰਸ ਦੇ ਬੁਲਾਰੇ ਪਵਨ ਖੇੜਾ ਨੇ ਕਿਹਾ, "ਅਸੀਂ ਘਟਨਾਕ੍ਰਮ ਦਾ ਜਵਾਬ ਨਿਯਮਾਂ ਅਨੁਸਾਰ ਦੇਵਾਂਗੇ, ਪਰ ਇਸ ਤਰ੍ਹਾਂ ਆਉਣਾ ਕਿੱਥੋਂ ਤੱਕ ਸਹੀ ਹੈ? ਭਾਰਤ ਜੋੜੋ ਯਾਤਰਾ ਨੂੰ ਖਤਮ ਹੋਏ ਅੱਜ 45 ਦਿਨ ਹੋ ਗਏ ਹਨ, ਉਹ ਅੱਜ ਪੁੱਛ ਰਹੇ ਹਨ। ਇਹ ਦਰਸਾਉਂਦਾ ਹੈ ਕਿ ਸਰਕਾਰ ਘਬਰਾ ਹੋਈ ਹੈ। ਹੁਣੇ ਮੈਨੂੰ ਅੰਦਰ ਜਾਣ ਤੋਂ ਰੋਕਿਆ ਗਿਆ। ਕਿਉਂ ਰੋਕਿਆ ਗਿਆ, ਇਹ ਸੜਕ ਹੈ, ਇੱਥੇ ਕੋਈ ਵੀ ਆ ਜਾ ਸਕਦਾ ਹੈ।"

ਇਸ ਦੇ ਨਾਲ ਹੀ ਕਾਂਗਰਸ ਦੇ ਕਮਿਊਨੀਕੇਸ਼ਨ ਇੰਚਾਰਜ ਜੈਰਾਮ ਰਮੇਸ਼ ਨੇ ਵੀ ਪੁਲਿਸ ਦੇ ਆਉਣ ਦੀ ਆਲੋਚਨਾ ਕੀਤੀ ਹੈ।

ਉਨ੍ਹਾਂ ਕਿਹਾ, "ਭਾਰਤ ਜੋੜੋ ਯਾਤਰਾ ਨੂੰ ਖਤਮ ਹੋਏ 45 ਦਿਨ ਹੋ ਗਏ ਹਨ। ਉਹ 45 ਦਿਨਾਂ ਬਾਅਦ ਸਵਾਲ ਪੁੱਛ ਰਹੇ ਹਨ। ਜੇਕਰ ਉਨ੍ਹਾਂ ਨੂੰ ਇੰਨੀਂ ਹੀ ਚਿੰਤਾ ਸੀ ਤਾਂ ਫਰਵਰੀ ''''ਚ ਹੀ ਉਨ੍ਹਾਂ (ਰਾਹੁਲ ਗਾਂਧੀ) ਕੋਲ ਕਿਉਂ ਨਹੀਂ ਗਏ? ਰਾਹੁਲ ਗਾਂਧੀ ਦੀ ਕਾਨੂੰਨੀ ਟੀਮ ਕਾਨੂੰਨ ਮੁਤਾਬਕ ਇਸ ਦਾ ਜਵਾਬ ਦੇਵੇਗੀ।"

ਭਾਰਤ ਜੋੜੋ ਯਾਤਰਾ
Congress

ਭਾਰਤ ਜੋੜੋ ਯਾਤਰਾ

ਪਿਛਲੇ ਸਾਲ ਸਤੰਬਰ ਮਹੀਨੇ ''''ਚ ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਰਾਹੁਲ ਗਾਂਧੀ ਦੀ ਇਹ ਯਾਤਰਾ ਸ਼੍ਰੀਨਗਰ ਦੇ ਲਾਲ ਚੌਕ ਵਿੱਚ ਜਾ ਕੇ ਖ਼ਤਮ ਹੋਈ ਸੀ।

ਇਹ ਯਾਤਰਾ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ 75 ਜ਼ਿਲ੍ਹਿਆਂ ਵਿੱਚੋਂ ਲੰਘੀ ਸੀ।

ਕਾਂਗਰਸ ਮੁਤਾਬਕ, ਇਹ ਯਾਤਰਾ 136 ਦਿਨਾਂ ''''ਚ ਪੂਰੀ ਹੋਈ ਸੀ ਅਤੇ ਇਨ੍ਹਾਂ 136 ਦਿਨਾਂ ਵਿੱਚੋਂ 116 ਦਿਨ ਚੱਲਣ ਵਾਲੇ ਦਿਨ ਸਨ, ਜਿਨ੍ਹਾਂ ਵਿੱਚ ਯਾਤਰਾ ''''ਚ ਸ਼ਾਮਲ ਲੋਕ ਰੋਜ਼ਾਨਾ ਲਗਭਗ 23-24 ਕਿਲੋਮੀਟਰ ਤੱਕ ਚੱਲਦੇ ਸਨ।

ਭਾਰਤ ਜੋੜੋ ਯਾਤਰਾ (ਯੂਨਾਇਟ ਇੰਡੀਆ ਮਾਰਚ) ਇੱਕ ਸਿਆਸੀ ਮਾਰਚ ਸੀ। ਇਸ ਦਾ ਟੀਚਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਬੀਜੇਪੀ) ਨੂੰ ਨਿਸ਼ਾਨਾ ਬਣਾਉਣਾ ਸੀ।

ਹਾਲਾਂਕਿ, ਰਾਹੁਲ ਗਾਂਧੀ ਆਪ ਇਸ ਯਾਤਰਾ ਬਾਰੇ ਕਹਿੰਦੇ ਰਹੇ ਹਨ ਕਿ ਇਸ ਨੂੰ ਵੋਟਾਂ ਦੀ ਸਿਆਸਤ ਨਾਲ ਜੋੜ ਕੇ ਨਾ ਦੇਖਿਆ ਜਾਵੇ।

ਇਸ ਯਾਤਰਾ ਵਿੱਚ ਸਿਆਸੀ ਕਾਰਕੁਨ ਅਤੇ ਫ਼ਿਲਮੀ ਸਿਤਾਰਿਆਂ ਸਣੇ ਵੱਡੀ ਗਿਣਤੀ ਵਿੱਚ ਆਮ ਲੋਕਾਂ ਨੇ ਰਾਹੁਲ ਗਾਂਧੀ ਦਾ ਸਾਥ ਦਿੱਤਾ।



Related News