ਖੱਬੇਪੱਖੀ ਆਗੂ ਸਟਾਲਿਨ ਦੇ ਸ਼ਾਸਨ ਨੂੰ ਚੁਣੌਤੀ ਦੇਣ ਵਾਲੇ ਸਕੂਲੀ ਮੁੰਡਿਆਂ ਦੀ ਕਹਾਣੀ

Wednesday, Mar 15, 2023 - 07:01 PM (IST)

ਖੱਬੇਪੱਖੀ ਆਗੂ ਸਟਾਲਿਨ ਦੇ ਸ਼ਾਸਨ ਨੂੰ ਚੁਣੌਤੀ ਦੇਣ ਵਾਲੇ ਸਕੂਲੀ ਮੁੰਡਿਆਂ ਦੀ ਕਹਾਣੀ
ਸਟਾਲਿਨ
Getty Images
ਜੋਸਫ਼ ਸਟਾਲਿਨ

ਜਦੋਂ 5 ਮਾਰਚ, 1953 ਨੂੰ ਸੋਵੀਅਤ ਆਗੂ ਜੋਸਫ਼ ਸਟਾਲਿਨ ਦੀ ਮੌਤ ਹੋਈ ਤਾਂ ਜਾਪ ਰਿਹਾ ਸੀ ਜਿਵੇਂ ਸਮੁੱਚਾ ਯੂਐੱਸਐੱਸਆਰ ਸੋਗ ਵਿੱਚ ਹੋਵੇ।

ਸੱਤਾ ਦੇ ਕਰੀਬ ਤਿੰਨ ਦਹਾਕਿਆਂ ਦੌਰਾਨ, ਸਟਾਲਿਨ ਨੇ ਆਪਣੀ ਅਜਿਹੀ ਅਥਾਰਟੀ ਦਿਖਾਉਣ ਦੀ ਕੋਸ਼ਿਸ਼ ਕੀਤੀ ਜਿਸ ’ਤੇ ਕੋਈ ਸਵਾਲ ਨਹੀਂ ਚੁੱਕ ਸਕਦਾ ਸੀ ਅਤੇ ਅਸਹਿਮਤੀ ਵਾਲੀਆਂ ਅਵਾਜ਼ਾਂ ਨੂੰ ਬੇਰਹਿਮੀ ਨਾਲ ਦਬਾਇਆ।

ਹਾਲਾਂਕਿ, ਸੋਵੀਅਤ ਯੂਨੀਅਨ ਵਿੱਚ ਪਰਦਰਸ਼ਨ ਵੀ ਹੋਏ। ਉਹ ਪ੍ਰਦਰਸ਼ਨ ਕਦੇ ਕਦਾਈਂ ਹੁੰਦੇ ਸੀ ਅਤੇ ਵੱਡੇ ਪੱਧਰ ’ਤੇ ਨਹੀਂ ਹੁੰਦੇ ਸੀ।

ਪਰ ਉਹ ਇਸ਼ਾਰਾ ਕਰਦੇ ਸੀ ਕਿ ਕਈ ਲੋਕ ਤਾਨਾਸ਼ਾਹ ਸ਼ਾਸਨ ਪ੍ਰਤੀ ਅਸਹਿਮਤੀ ਦਿਖਾਉਂਦੇ ਸੀ। ਇਨ੍ਹਾਂ ਵਿੱਚੋਂ ਇੱਕ ਪ੍ਰਦਰਸ਼ਨ ਦੀ ਅਗਵਾਈ ਤਿੰਨ ਬੱਚਿਆਂ ਨੇ ਕੀਤੀ ਸੀ।

ਪੈਦਾਇਸ਼ੀ ਬਾਗ਼ੀ

ਸਟਾਲਿਨ
CORBIS VIA GETTY IMAGES
ਦੁਨੀਆਂ ਦੇ ਸਭ ਤੋਂ ਤਾਕਤਵਰ ਆਗੂਆਂ ਵਿੱਚੋਂ ਹੋਣ ਦੇ ਬਾਵਜੂਦ ਸਟਾਲਿਨ ਨੂੰ ਅੰਦਰੂਨੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ

ਘਟਨਾਵਾਂ ਯੂਰਾਲਜ਼ ਦੇ ਚੇਲਿਆਬਿੰਸਕ ਸ਼ਹਿਰ ਵਿੱਚ ਵਾਪਰੀਆਂ ਜੋ ਕਿ ਰੂਸ ਦੇ ਏਸ਼ੀਆਈ ਅਤੇ ਯੂਰਪੀ ਇਲਾਕਿਆਂ ਨੂੰ ਵੱਖ ਕਰਦਾ ਪਹਾੜੀ ਖੇਤਰ ਹੈ। ਉਸ ਸ਼ਹਿਰ ਵਿੱਚ ਇੱਕ ਟਰੈਕਟਰ ਫ਼ੈਕਟਰੀ ਸੀ।

ਸਾਲ 1946 ਵਿੱਚ ਬਹਾਰ ਰੁੱਤ ਦੇ ਇੱਕ ਦਿਨ, ਤਿੰਨ ਕਿਸ਼ੋਰਾਂ ਨੇ ਸ਼ਹਿਰ ਦੇ ਮੱਧ ਵਿੱਚ ਪੈਂਫ਼ਲਿਟ ਰੱਖ ਦਿੱਤੇ। ਭੋਜਨ ਖ਼ਰੀਦਣ ਲਈ ਕਤਾਰਾਂ ਵਿੱਚ ਖੜ੍ਹੇ ਲੋਕਾਂ ਨੇ ਉਹ ਦੇਖੇ।

ਮੁੰਡਿਆਂ ਕੋਲ ਪਰਚੇ ਚਿਪਕਾਉਣ ਲਈ ਗੂੰਦ ਨਹੀਂ ਸੀ। ਇਸ ਲਈ ਉਨ੍ਹਾਂ ਨੇ ਪਾਣੀ ਵਿੱਚ ਬਰੈੱਡ ਭਿਓਂ ਕੇ ਦੀਵਾਰਾਂ ਅਤੇ ਖੰਭਿਆਂ ’ਤੇ ਪਰਚੇ ਚਿਪਕਾਉਣ ਲਈ ਵਰਤਿਆ, ਆਪਣੇ ਸਕੂਲ ਦੀਆਂ ਕਾਪੀਆਂ ਵਿੱਚੋਂ ਪੰਨ੍ਹੇ ਪਾੜ ਕੇ ਵਰਤੇ ।

ਇੱਕ ਵਿਦਿਆਰਥੀ ਨੇ ਲਿਖਿਆ ਸੀ, “ਭੁੱਖੇ ਲੋਕੋ, ਉੱਠੋ ਅਤੇ ਲੜੋ।”

ਪਰਚਾ ਪੜ੍ਹ ਰਹੀ ਇੱਕ ਔਰਤ ਨੂੰ ਉਸ ਨੇ ਕਿਹਾ,“ਇਹ ਇੱਕ ਹੁਸ਼ਿਆਰ ਸ਼ਖ਼ਸ ਨੇ ਲਿਖਿਆ ਹੈ”

ਉਨ੍ਹਾਂ ਕਿਸ਼ੋਰ ਮੁੰਡਿਆਂ ਦੇ ਨਾਮ ਅਲੈਗਜ਼ੈਂਡਰ ਪੋਲਿਆਕੋਵ(ਸ਼ੂਰਾ), ਮਿਖੈਲ ਉਲਮਨ(ਮੀਸ਼ਾ) ਅਤੇ ਯੇਵਗੇਨੀ ਗਰਸ਼ੋਵਿਚ(ਜੀਨਿਆ) ਸਨ। ਸਾਰਿਆਂ ਦੀ ਉਮਰ 13 ਸਾਲ ਸੀ ਅਤੇ ਸ਼ੂਰਾ ਗਰੁੱਪ ਦਾ ਲੀਡਰ ਸੀ।

ਸ਼ੂਰਾ ਦਾ ਪਰਿਵਾਰ ਖਾਰਕੋਵ (ਅੱਜ-ਕੱਲ੍ਹ ਯੂਕਰੇਨ) ਤੋਂ ਸੀ ਅਤੇ ਆਪਣੀ ਮਾਂ, ਦਾਦੀ, ਭੈਣ ਅਤੇ ਚਾਚੀ ਸਮੇਤ ਉਸ ਨੂੰ ਯੂਰਾਲਜ਼ ਆਉਣਾ ਪਿਆ ਸੀ। ਜੰਗ ਪੀੜਤਾਂ ਨੂੰ ਸ਼ਰਨ ਦੇਣ ਦੀ ਕੋਸ਼ਿਸ਼ ਕਰਦੇ ਸ਼ਹਿਰ ਵਿੱਚ ਉਹ ਪੰਜੇ ਜਾਣੇ ਇੱਕ ਕਮਰੇ ਵਿੱਚ ਰਹਿੰਦੇ ਸੀ।

ਸ਼ੂਰਾ ਦੇ ਪਿਤਾ ਦੀ ਦੂਜੇ ਵਿਸ਼ਵ ਯੁੱਧ ਵਿੱਚ ਮੌਤ ਹੋ ਗਈ ਸੀ ਅਤੇ ਉਸ ਦੀ ਮਾਂ ਨੇ ਵਕਾਲਤ ਕਰਦਿਆਂ ਪਰਿਵਾਰ ਚਲਾਇਆ।

ਜੀਨਿਆ ਵੀ ਆਪਣੇ ਪਿਤਾ ਤੋਂ ਬਿਨ੍ਹਾਂ ਹੀ ਵੱਡਾ ਹੋਇਆ, ਪਰ ਕਿਸੇ ਹੋਰ ਕਾਰਨ ਕਰਕੇ।

ਉਸ ਦਾ ਜਨਮ ਲੈਨਿਨਗਰੇਡ(ਅਜੋਕੇ ਸੇਂਟ ਪੀਟਰਸਬਰਗ) ਵਿਖੇ ਹੋਇਆ ਅਤੇ ਸਾਲ 1934 ਵਿੱਚ ਉਸ ਦੇ ਪਿਤਾ ਨੂੰ ਸਰਕਾਰ ਸੁੱਟਣ ਦੀ ਯੋਜਨਾ ਰਚ ਰਹੇ ਲੋਕਾਂ ਵਿਚ ਸ਼ਾਮਲ ਹੋਣ ਦੇ ਝੂਠੇ ਇਲਜ਼ਾਮਾਂ ਹੇਠ ਗ੍ਰਿਫ਼ਤਾਰ ਕਰ ਲਿਆ ਗਿਆ।

ਉਹ ਆਦਮੀ ਬਿਨ੍ਹਾਂ ਕੋਈ ਨਿਸ਼ਾਨ ਛੱਡਿਆਂ ਗਾਇਬ ਹੋ ਗਿਆ।

ਆਪਣੇ ਦੋ ਬੱਚਿਆਂ ਨੂੰ ਸੁਰੱਖਿਅਤ ਰੱਖਣ ਲਈ, ਜੀਨਿਆ ਦੀ ਮਾਂ ਚੇਲਿਆਬਿੰਸਕ ਆ ਗਈ ਅਤੇ ਉਸ ਨੂੰ ਹਾਈ ਸਕੂਲ ਦੀ ਅਧਿਆਪਕਾ ਵਜੋਂ ਨੌਕਰੀ ਮਿਲ ਗਈ।

ਜੀਨਿਆ ਦੇ ਪਿਤਾ ਨੂੰ ਜੰਗ ਤੋਂ ਪਹਿਲਾਂ ਫਾਂਸੀ ਦਿੱਤੀ ਗਈ ਸੀ, ਪਰ ਪਰਿਵਾਰ ਨੂੰ ਇਸ ਬਾਰੇ ਬਹੁਤ ਬਾਅਦ ਵਿੱਚ ਇਸ ਬਾਰੇ ਪਤਾ ਲੱਗਿਆ।

ਮੀਸ਼ਾ ਉਲਮਨ ਵੀ ਜੀਨਿਆ ਦੀ ਤਰ੍ਹਾਂ ਲੈਨਿਨਗਰੇਡ ਤੋਂ ਹੀ ਸੀ। ਪਰ ਉਸ ਦਾ ਪਰਿਵਾਰ ਸਥਿਰ ਸੀ, ਅਤੇ ਉਸ ਦੇ ਮਾਪੇ ਜੰਗ ਦੀ ਸ਼ੁਰੂਆਤ ਵਿੱਚ ਹੀ ਚੇਲਿਆਬਿੰਸਕ ਆ ਗਏ ਅਤੇ ਸਥਾਨਕ ਟਰੈਕਟਰ ਫ਼ੈਕਟਰੀ ਵਿੱਚ ਕੰਮ ਕਰਨ ਲੱਗੇ। ਇਸ ਫ਼ੈਕਟਰੀ ਵਿੱਚ ਉਸ ਵੇਲੇ ਖੇਤੀਬਾੜੀ ਦੀ ਮਸ਼ੀਨਰੀ ਨਹੀਂ, ਬਲਕਿ ਟੈਂਕਾਂ ਦਾ ਨਿਰਮਾਣ ਹੁੰਦਾ ਸੀ।

ਚੇਲਿਆਬਿੰਸਕ ਵਿੱਚ, ਮੀਸ਼ਾ ਦਾ ਪਰਿਵਾਰ ਬਹੁਤ ਭੀੜ-ਭਾੜ ਵਾਲੇ ਹਾਲਾਤ ਵਿੱਚ ਰਿਹਾ, ਇੱਕ ਅਜਨਬੀ ਨਾਲ ਕਮਰਾ ਸਾਂਝਾ ਕਰਨ ਨੂੰ ਮਜਬੂਰ ਕੀਤਾ ਗਿਆ। ਕਮਰੇ ਨੂੰ ਇੱਕ ਤਾਰ ’ਤੇ ਟੰਗੇ ਇੱਕ ਕੱਪੜੇ ਜ਼ਰੀਏ ਦੋ ਹਿੱਸਿਆਂ ਵਿਚ ਵੰਡਿਆ ਸੀ।

ਇਹ ਤਿੰਨੋਂ ਮੁੰਡੋ ਇੱਕੋ ਸਕੂਲ ਵਿੱਚ ਪੜ੍ਹੇ। ਉਲਮਨ ਅਤੇ ਗਰਸ਼ੋਵਿਚ ਤਾਂ ਕਲਾਸ ਵਿੱਚ ਇੱਕੋ ਡੈਸਕ ’ਤੇ ਵੀ ਬੈਠੇ।

ਸਟਾਲਿਨ
Getty Images

ਸਟਾਲਿਨ ਨੇ ਤਿੰਨਾਂ ਨੂੰ ਬਾਗ਼ੀ ਹੋਣ ਲਈ ਪ੍ਰੇਰਿਆ

ਭਾਵੇਂ ਕਿ ਉਨ੍ਹਾਂ ਦੀ ਉਮਰ ਮਹਿਜ਼ ਤੇਰ੍ਹਾਂ ਸਾਲ ਸੀ, ਇਨ੍ਹਾਂ ਮੁੰਡਿਆਂ ਨੇ ਸਕੂਲ ਪ੍ਰੋਗਰਾਮ ਦੇ ਹਿੱਸੇ ਵਜੋਂ ਮਾਰਕਸ, ਲੈਨਿਨ ਅਤੇ ਸਟਾਲਿਨ ਨੂੰ ਪੜ੍ਹਿਆ ਹੋਇਆ ਸੀ।

ਇਹ ਕਿਤਾਬਾਂ ਪੜ੍ਹੀਆਂ ਹੋਣ ਕਰਕੇ ਉਨ੍ਹਾਂ ਨੇ ਸਿੱਖਿਆ ਸੀ ਕਿ ਬੇਇਨਸਾਫ਼ੀ ਨੂੰ ਸਵੀਕਾਰ ਕਰਨਾ ਇੱਕ ਗ਼ਲਤੀ ਸੀ।

ਉਨ੍ਹਾਂ ਨੇ ਮਜ਼ਦੂਰ ਮੁਹਿੰਮ ਦੇ ਐਨਥਮ (ਗੀਤ) ਦੇ ਬੋਲ ਵੀ ਚੰਗੀ ਤਰ੍ਹਾਂ ਪੜ੍ਹੇ ਸਨ ਜੋ ਕਿ 1870 ਵਿੱਚ ਫਰਾਂਸ ਦੇ ਇਨਕਲਾਬੀਆਂ ਵੱਲੋਂ ਲਿਖਿਆ ਗਿਆ ਸੀ ਅਤੇ ਬਾਅਦ ਵਿੱਚ ਸਮਾਜਿਕ ਅਸਮਾਨਤਾ ਖ਼ਿਲਾਫ਼ ਲੜ ਰਿਹਾ ਹਰ ਕੋਈ ਉਸ ਨੂੰ ਵਰਤਣ ਲੱਗਾ।

ਉਹ ਗੀਤ 1922 ਅਤੇ 1944 ਵਿਚਕਾਰ ਸੋਵੀਅਤ ਦਾ ਰਾਸ਼ਟਰੀ ਗੀਤ ਸੀ। ਉਹ ਮੁੰਡੇ ਯਕੀਨ ਨਹੀਂ ਕਰ ਪਾ ਰਹੇ ਸੀ ਕਿ ਉਹ ਬੋਲ, ਜਿਸ ਵਿੱਚ ਸਮਾਜਿਕ ਅਸਮਾਨਤਾ ਖ਼ਿਲਾਫ਼ ਜਨਤਾ ਨੂੰ ਸੱਦਾ ਦਿੱਤਾ ਗਿਆ ਹੈ, ਸੋਵੀਅਤ ਯੂਨੀਅਨ ਵਿੱਚ ਮਨ੍ਹਾਂ ਨਹੀਂ ਸੀ।

ਇਨ੍ਹਾਂ ਮੁੰਡਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਬੇਹੱਦ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕੀਤਾ ਅਤੇ ਜੰਗ ਤੋਂ ਬਾਅਦ ਭੁੱਖਮਰੀ ਜਿਹੇ ਹਾਲਾਤ ਨੇੜੇ ਪਹੁੰਚ ਗਏ ਸੀ।

ਉਸ ਵੇਲੇ ਸੋਵੀਅਤ ਯੂਨੀਅਨ ਵਿੱਚ ਇੱਕ ਚੁਟਕਲਾ ਪ੍ਰਚਲਿਤ ਸੀ, ਜਿਸ ਮੁਤਾਬਕ ਯੁਨਾਈਟਿਡ ਸਟੇਟਸ, ਯੁਨਾਈਟਿਡ ਕਿੰਗਡਮ ਅਤੇ ਸੋਵੀਅਤ ਯੁਨੀਅਨ ਦੇ ਲੀਡਰ ਜਦੋਂ ਫ਼ਰਵਰੀ 1945 ਵਿੱਚ ਯਾਲਟਾ ਕਾਨਫਰੰਸ ਵਿੱਚ ਮਿਲਦੇ ਹਨ ਤਾਂ ਜੰਗ ਖਤਮ ਹੋਣ ’ਤੇ ਨਾਜ਼ੀ ਲੀਡਰ ਹਿਟਲਰ ਨੂੰ ਫਾਂਸੀ ਦੇਣ ਦੇ ਤਰੀਕਿਆਂ ਬਾਰੇ ਵਿਚਾਰ ਕਰਦੇ ਹਨ।

ਬ੍ਰਿਟਿਸ਼ ਪ੍ਰਧਾਨ ਮੰਤਰੀ ਚਰਚਿਲ ‘ਗੈਲੋਜ਼’ ਦਾ ਸੁਝਾਅ ਦਿੰਦੇ ਹਨ। ਯੂ.ਐਸ ਦੇ ਰਾਸ਼ਟਰਪਤੀ ਰੂਜ਼ਵੈਲਟ ‘ਇਲੈਕਟ੍ਰਿਕ ਚੇਅਰ’ ਦਾ ਪ੍ਰਸਤਾਅ ਰੱਖਦੇ ਹਨ।

ਸੋਵੀਅਤ ਲੀਡਰ ਸਟਾਲਿਨ ਮੰਨਦੇ ਹਨ ਕਿ ਹਿਟਲਰ ਨੂੰ ਸੋਵੀਅਤ ਦੇ ਭੋਜਨ ਰਾਸ਼ਨ ਹੇਠ ਰੱਖਿਆ ਜਾਵੇ। ਫਿਰ ਦੂਜੇ ਲੀਡਰ ਵੀ ਮੰਨਦੇ ਹਨ ਕਿ ਇਹ ਸਭ ਤੋਂ ਜ਼ਾਲਿਮ ਸਜ਼ਾ ਹੋਏਗੀ।

ਪਰ ਸੋਵੀਅਤ ਯੂਨੀਅਨ ਵਿੱਚ ਹਰ ਕਿਸੇ ਨੂੰ ਭੋਜਨ ਦੀ ਕਮੀ ਨਾਲ ਜੂਝਣ ਲਈ ਮਜ਼ਬੂਰ ਨਹੀਂ ਹੋਣਾ ਪੈਂਦਾ ਸੀ। ਤਿੰਨਾਂ ਮੁੰਡਿਆਂ ਦਾ ਇੱਕ ਸਹਿਕਰਮੀ ਸੀ ਜਿਸ ਦੇ ਪਿਤਾ ਇੱਕ ਫ਼ੈਕਟਰੀ ਵਿੱਚ ਮੈਨੇਜਰ ਸੀ।

ਉਸ ਸਹਿਕਰਮੀ ਦੀ ਜੀਵਨਸ਼ੈਲੀ ਉਨ੍ਹਾਂ ਤੋਂ ਕਾਫ਼ੀ ਵੱਖਰੀ ਸੀ।

ਉਸ ਨੂੰ ਡਰਾਈਵਰ ਸਕੂਲ ਛੱਡਣ ਆਉਂਦਾ ਸੀ, ਉਹ ਦੁਪਹਿਰ ਵੇਲੇ ਰਈਸਾਂ ਵਾਲਾ ਖਾਣਾ ਖਾਂਦਾ ਸੀ ਅਤੇ ਉਸ ਦੇ ਜਨਮ ਦਿਨ ਦੀ ਪਾਰਟੀ ਮੌਕੇ ਮੁੰਡੇ ਸਪਾਰਕਲਿੰਗ ਵਾਟਰ ਦਾ ਸਵਾਦ ਚਖ ਸਕੇ ਸੀ ਅਤੇ ਚਾਰਲਿਨ ਚੈਪਲਿਨ ਦੀਆਂ ਫ਼ਿਲਮਾਂ ਵੇਖ ਸਕੇ ਸੀ।

ਉਹ ਘਰ ਜਿੱਥੇ ਡਾਇਰੈਕਟਰ ਦਾ ਪਰਿਵਾਰ ਰਹਿੰਦੇ ਸੀ, ਬਹੁਤ ਵੱਡਾ ਅਤੇ ਅਰਾਮਦਾਇਕ ਸੀ ਅਤੇ ਕਿਸੇ ਅਜਨਬੀ ਨਾਲ ਸਾਂਝਾ ਨਹੀਂ ਕਰਨਾ ਪੈਂਦਾ ਸੀ। ਇਹ ਕਿਸੇ ਪਰੀਆਂ ਦੀ ਕਹਾਣੀ ਵਰਗਾ ਜਾਪਦਾ ਸੀ।

ਸਟਾਲਿਨ
Getty Images
ਆਪਣੀ ਧੀ ਸਵੇਤਲਾਨਾ ਨਾਲ ਸਟਾਲਿਨ

ਜੰਗ ਨੇ ਸਭ ਹੋਰ ਵਧਾ ਦਿੱਤਾ

ਫ਼ੈਕਟਰੀ ਕਾਮਿਆਂ ਦੇ ਰਿਹਾਇਸ਼ ਦੇ ਹਾਲਾਤ ਜੰਗ ਤੋਂ ਪਹਿਲਾਂ ਸਖ਼ਤ ਸੀ।

ਕਈ ਬੇਸਮੈਂਟਾਂ ਵਿੱਚ ਰਹਿੰਦੇ ਸੀ। ਜੰਗ ਸ਼ੁਰੂ ਹੁਣ ਦੇ ਨਾਲ ਰੂਸ ਦੇ ਪੱਛਮੀ ਖੇਤਰਾਂ ਤੋਂ ਵੀ ਲੋਕ ਆ ਗਏ ਜਿਨ੍ਹਾਂ ਨੂੰ ਸ਼ਰਨ ਦਿੱਤੀ ਜਾਣੀ ਸੀ, ਇਸ ਨਾਲ ਹਾਲਾਤ ਹੋਰ ਬਦਤਰ ਹੋ ਗਏ।

ਦਸੰਬਰ 1943 ਵਿੱਚ, ਫ਼ੈਕਟਰੀ ਪ੍ਰਬੰਧਕਾਂ ਨੂੰ ਪਤਾ ਲੱਗਿਆ ਕਿ ਕਰੀਬ 300 ਕਰਮਚਾਰੀ ਫ਼ੈਕਟਰੀ ਵਿੱਚ ਹੀ ਜ਼ਮੀਨ ’ਤੇ ਸੌਦੇ ਸੀ ਕਿਉਂਕਿ ਉਨ੍ਹਾਂ ਕੋਲ ਰਹਿਣ ਨੂੰ ਹੋਰ ਕਈ ਥਾਂ ਨਹੀਂ ਸੀ।

ਕਈਆਂ ਨੇ ਕਿਹਾ ਕਿ ਉਨ੍ਹਾਂ ਕੋਲ ਗਰਮ ਕੱਪੜੇ ਨਹੀਂ ਸਨ, ਕਈਆਂ ਕੋਲ ਜੁੱਤੇ ਨਹੀਂ ਸੀ ਅਤੇ ਇਸੇ ਲਈ ਉਹ ਉੱਥੋਂ ਜਾ ਨਹੀਂ ਸਕਦੇ ਸੀ।

ਭਾਵੇਂ ਲੋਕ ਜੰਗ ਦੀਆਂ ਔਖਾਂ ਝੱਲਣ ਨੂੰ ਤਿਆਰ ਸੀ, ਪਰ ਜਦੋਂ ਇਹ ਖਤਮ ਹੋਈ ਉਨ੍ਹਾਂ ਦਾ ਸਬਰ ਟੁੱਟ ਗਿਆ। ਨਾਜ਼ੀ ਜਰਮਨੀ ਨੂੰ ਹਰਾ ਕੇ ਨਾਗਰਿਕ ਖੁਸ਼ ਸਨ ਪਰ ਉਹ ਦੁੱਖ-ਤਕਲੀਫ਼ਾਂ ਵਿੱਚ ਰਹਿਣ ਤੋਂ ਉਹ ਅੱਕ ਚੁੱਕੇ ਸੀ।

ਤਿੰਨਾਂ ਮੁੰਡਿਆਂ ਨੇ ਵੱਡਿਆਂ ਨੂੰ ਬੇਸਮੈਂਟਾਂ ਵਿੱਚ ਹੁੰਮਸ, ਛੱਤਾਂ ਲੀਕ ਹੋਣ, ਚਾਰ ਸਾਲ ਬਿਨ੍ਹਾਂ ਸਾਬਣ ਦੇਖਿਆਂ ਅਤੇ ਹੋਰ ਮੁਸ਼ਕਿਲਾਂ ਬਾਰੇ ਗੱਲਾਂ ਕਰਦੇ ਸੁਣਿਆ।

ਨੌਜਵਾਨਾਂ ਨੇ ਅੱਤ ਦੀ ਗਰੀਬੀ ਝੱਲੀ ਅਤੇ ਮਹਿਸੂਸ ਕੀਤਾ ਕਿ ਉਨ੍ਹਾਂ ਕੋਲ ਗਵਾਉਣ ਨੂੰ ਕੁਝ ਬਹੁਤਾ ਨਹੀਂ ਹੈ।

ਬੇਇਨਸਾਫ਼ੀ ਅਤੇ ਸੋਸ਼ਲਿਸਟ ਦੇਸ਼ ਵਿੱਚ ਸੋਵੀਅਤ ਪ੍ਰੋਪਾਗੰਡਾ ਦੇ ਦਾਅਵੇ ਅਤੇ ਅਸਲ ਸਚਾਈ ਵਿਚ ਫਰਕ ਦੇਖ ਕੇ ਮੁੰਡਿਆਂ ਵਿੱਚ ਗ਼ੁੱਸਾ ਵਧ ਰਿਹਾ ਸੀ।

ਸਟਾਲਿਨ ਖ਼ਿਲਾਫ਼ ਬਗ਼ਾਵਤੀ ਸੁਰਾਂ

  • 5 ਮਾਰਚ, 1953 ਨੂੰ ਸੋਵੀਅਤ ਆਗੂ ਜੋਸਫ਼ ਸਟਾਲਿਨ ਦੀ ਮੌਤ ਹੋਈ।
  • ਮਾਤਮ ਦੇ ਨਾਲ ਨਾਲ ਕੁਝ ਲੋਕਾਂ ਨੂੰ ਬਦਲਾਅ ਦੀ ਆਸ ਵੀ ਸੀ
  • ਸਟਾਲਿਨ ਦੇ ਰਾਜ ਵਿੱਚ ਲੱਖਾਂ ਲੋਕ ਗ਼ਰੀਬੀ ਦੇ ਭੁੱਖਮਰੀ ਦਾ ਸ਼ਿਕਾਰ ਹੋਏ ਸਨ
  • ਸਟਾਲਿਨ ਖ਼ਿਲਾਫ਼ ਤਿੰਨ ਮੁੰਡਿਾਂ ਅਲੈਗਜ਼ੈਂਡਰ ਪੋਲਿਆਕੋਵ(ਸ਼ੂਰਾ), ਮਿਖੈਲ ਉਲਮਨ(ਮੀਸ਼ਾ) ਅਤੇ ਯੇਵਗੇਨੀ ਗਰਸ਼ੋਵਿਚ(ਜੀਨਿਆ) ਨੇ ਪਹਿਲੀ ਵਾਰ ਬਗ਼ਾਵਤ ਕੀਤੀ
  • ਰੋਚਕ ਗੱਲ ਇਹ ਕਿ ਤਿੰਨਾਂ ਨੇ ਸਟਾਲਿਨ ਨੂੰ ਪੜ੍ਹਕੇ ਹੀ ਬਾਗ਼ੀ ਸੁਰ ਅਖ਼ਤਿਆਰ ਕੀਤੀ ਸੀ

ਅਪ੍ਰੈਲ 1946 ਦੇ ਇੱਕ ਦਿਨ ਮੁੰਡਿਆਂ ਨੇ ਸਕੂਲ ਦੀ ਕਾਪੀ ਵਿੱਚੋਂ ਪੰਨਾ ਫਾੜਿਆ ਅਤੇ ਲਿਖਿਆ-

“ਕਾਮਰੇਡੋ, ਕਾਮਿਓ, ਆਲੇ-ਦੁਆਲੇ ਦੇਖੋ। ਸਰਕਾਰ ਸਾਡੀਆਂ ਮੁਸ਼ਕਲਾਂ ਲਈ ਜੰਗ ਨੂੰ ਜ਼ਿੰਮੇਵਾਰ ਦੱਸਦੀ ਰਹੀ ਹੈ, ਪਰ ਜੰਗ ਖਤਮ ਹੋ ਚੁੱਕੀ ਹੈ। ਕੀ ਸਾਡੇ ਹਾਲਾਤ ਸੁਧਰੇ ?”

“ਨਹੀਂ!ਸਰਕਾਰ ਨੇ ਸਾਨੂੰ ਕੀ ਦਿੱਤਾ ?ਕੁਝ ਨਹੀਂ! ਬੱਚੇ ਭੁੱਖੇ ਹਨ ਅਤੇ ਉਹ ਉਨ੍ਹਾਂ ਨੂੰ ਖੁਸ਼ਹਾਲ ਬਚਪਨ ਦੀਆਂ ਕਹਾਣੀਆਂ ਸੁਣਾ ਰਹੇ ਹਨ। ਕਾਮਰੇਡੋ. ਆਲੇ-ਦੁਆਲੇ ਦੇਖੋ ਅਤੇ ਸਮਝੋ ਕੇ ਅਸਲ ਵਿੱਚ ਹੋ ਕੀ ਰਿਹਾ ਹੈ”

ਸਭ ਤੋਂ ਪਹਿਲਾਂ ਮੁੰਡੇ ਸਿਰਫ਼ ਰਾਤ ਨੂੰ ਹੀ ਪੋਸਟਰ ਲਾਉਂਦੇ ਸੀ, ਪਰ ਕੁਝ ਦਿਨਾਂ ਬਾਅਦ ਉਹ ਹੋਰ ਹਿੰਮਤੀ ਹੋ ਗਏ ਅਤੇ ਨਤੀਜਿਆਂ ਦੀ ਪਰਵਾਹ ਕਰਨੀ ਛੱਡ ਦਿੱਤੀ। ਇੱਥੋਂ ਤੱਕ ਕਿ ਉਨ੍ਹਾਂ ਨੇ ਆਪਣੇ ਕੁਝ ਸਹਿਕਰਮੀਆਂ ਨੂੰ ਵੀ ਮਦਦ ਕਰਨ ਲਈ ਕਿਹਾ।

ਐਨਕੇਵੀਡੀ ਦੀ ਸੁਰੱਖਿਆ ਸੇਵਾ , ਜੋ ਬਾਅਦ ਵਿੱਚ ਕੇਜੀਬੀ ਅਤੇ ਹੁਣ ਐਫਐਸਬੀ ਬਣੀ, ਨੇ ਬਹੁਤ ਜਲਦੀ ਹਾਲਾਤ ਬਾਰੇ ਜਾਣਿਆ ਅਤੇ ਜਲਦੀ ਹੀ ਸਕੂਲੀ ਬੱਚਿਆਂ ਵੱਲੋਂ ਬਣਾਏ ਸਰਕਾਰ ਵਿਰੋਧੀ ਪੈਂਫਲਟਾਂ ਬਾਰੇ ਪਤਾ ਲੱਗ ਗਿਆ।

ਸਟਾਲਿਨ
Getty Images

ਪਰਚੇ ਬਣਾਉਣ ਵਾਲਿਆਂ ਦੀ ਭਾਲ ਸ਼ੁਰੂ ਹੋਈ

ਪਰਚੇ ਬਣਾਉਣ ਵਾਲਿਆਂ ਨੂੰ ਪਛਾਨਣ ਲਈ ਸਕੂਲਾਂ ਵਿੱਚ ਲਿਖਾਈ ਚੈੱਕ ਹੋਣ ਲੱਗੀ। ਪੂਰੇ ਸ਼ਹਿਰ ਦੇ ਬੱਚਿਆਂ ਨੂੰ ‘ਕਾਮਰੇਡ’ ਅਤੇ ‘ਖੁਸ਼ਹਾਲ ਬਚਪਨ’ ਜਿਹੇ ਸ਼ਬਦ ਲਿਖਣ ਲਈ ਕਿਹਾ ਗਿਆ।

ਗਰਸ਼ੋਵਿਚ ਨੂੰ ਸਭ ਤੋਂ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ। ਫਿਰ ਅਲੈਗਜ਼ੈਂਡਰ ਅਤੇ ਫਿਰ ਅੰਤ ਵਿੱਚ ਮਈ 1946 ਵਿੱਚ ਮਿਖੈਲ ਉਲਮਨ। ਉਨ੍ਹਾਂ ਦੇ ਪਰਿਵਾਰ ਹੈਰਾਨ ਅਤੇ ਡਰੇ ਹੋਏ ਸੀ।

ਸੁਰੱਖਿਆ ਏਜੰਸੀਆਂ ਵੱਲੋਂ ਸਖ਼ਤ ਪੁੱਛ-ਗਿੱਛ ਦਾ ਮੁੰਡਿਆਂ ਨੂੰ ਸਾਹਮਣਾ ਕਰਨਾ ਪਿਆ। ਜਿਨ੍ਹਾਂ ਨੇ ਉਨ੍ਹਾਂ ਦੀ ਨਾਜ਼ੀਆਂ ਨਾਲ ਹਮਦਰਦੀ ਜਤਾਉਣ ਲਈ ਵੀ ਨਿੰਦਾ ਕੀਤਾ। ਕਿਸ਼ੋਰ ਗ਼ੁੱਸੇ ਵਿੱਚ ਸਨ, ਮਾਰਕਸਵਾਦੀ, ਕਿਵੇਂ ਨਾਜ਼ੀ ਵੀ ਹੋ ਸਕਦੇ ਹਨ?

ਅਗਸਤ 1946 ਵਿੱਚ ਗਰਸ਼ਿਵਚ ਅਤੇ ਅਲੈਗਜ਼ੈਂਡ ’ਤੇ ਕੇਸ ਚੱਲਿਆ ਅਤੇ ਸੋਵੀਅਤ ਵਿਰੋਧੀ ਪ੍ਰੋਪਗੈਂਡਾ ਫੈਲਾਉਣ ਦਾ ਦੋਸ਼ੀ ਮੰਨਿਆ ਗਿਆ। ਦੋਹਾਂ ਨੂੰ ਨਬਾਲਗ਼ਾਂ ਦੀ ਜੇਲ੍ਹ ਵਿੱਚ ਤਿੰਨ ਸਾਲ ਕੈਦ ਦੀ ਸਜ਼ਾ ਦਿੱਤੀ ਗਈ।

ਬਾਅਦ ਵਿੱਚ, ਉਨ੍ਹਾਂ ਨੇ ਭਿਆਨਕ ਸਮੇਂ ਨੂੰ ਯਾਦ ਕੀਤਾ, ਉਨ੍ਹਾਂ ਨਾਲ ਕੁੱਟ-ਮਾਰ ਅਤੇ ਹੋਰ ਕੈਦੀਆਂ ਵੱਲੋਂ ਸ਼ਰਮਿੰਦਾ ਕੀਤੇ ਜਾਣਾ ਸ਼ਾਮਿਲ ਸੀ।

ਉਲਮਨ ਖੁਸ਼ਕਿਸਮਤ ਸੀ, ਕਿਉਂਕਿ ਉਹ ਗ੍ਰਿਫ਼ਤਾਰੀ ਵੇਲੇ 14 ਸਾਲ ਦਾ ਨਹੀਂ ਹੋਇਆ ਸੀ, ਉਸ ਦਾ ਕਿਸੇ ਵੀ ਤਰ੍ਹਾਂ ਦੀ ਸਜ਼ਾ ਤੋਂ ਬਚਾਅ ਹੋ ਗਿਆ ਸੀ। ਉਸ ਦੇ ਮਾਪੇ ਜਲਦੀ ਹੀ ਲੈਨਿਨਗਰਾਡ ਸ਼ਿਫਟ ਹੋ ਗਏ ਤਾਂ ਕਿ ਚੇਲੀਆਬਿੰਸਕ ਦੀਆਂ ਸੁਰੱਖਿਆ ਏਜੰਸੀਆਂ ਦੀਆਂ ਅੱਖਾਂ ਤੋਂ ਬਚਿਆ ਜਾ ਸਕੇ।

ਦੂਜੇ ਦੋਹਾਂ ਮੁੰਡਿਆਂ ਨੂੰ ਵੀ ਸਜ਼ਾ ਮੁਅੱਤਲੀ ਦੇ ਨਾਲ 1946 ਦੇ ਅੰਤ ਵਿੱਚ ਰਿਹਾਈ ਮਿਲ ਗਈ।

ਮੁੰਡਿਆਂ ਦੀ ਉਮਰ ਛੋਟੀ ਹੋਣ ਕਾਰਨ ਉਨ੍ਹਾਂ ਨੂੰ ਸਖ਼ਤ ਸਜ਼ਾ ਮਿਲਣੋਂ ਬਚਾਅ ਹੋ ਗਿਆ।

ਪਰ ਇਹ ਵੀ ਸੰਭਵ ਹੈ ਕਿ ਸੁਰੱਖਿਆ ਸੇਵਾਵਾਂ ਅਤੇ ਜੱਜ ਵੀ ਇਨ੍ਹਾਂ ਛੋਟੇ ਬਾਗ਼ੀਆਂ ਦੀ ਗੰਭੀਰਤਾ ਤੋਂ ਹੈਰਾਨ ਸਨ ਜਿਨ੍ਹਾਂ ਨੇ ਇੱਕ ਤਾਨਾਸ਼ਾਹ ਸ਼ਾਸਨ ਦੌਰਾਨ ਰਹਿੰਦਿਆਂ, ਮੰਨਿਆ ਕਿ ਉਹ ਸਮਾਜਿਕ ਅੰਨਿਆਂ ਖ਼ਿਲਾਫ਼ ਰੋਸ ਜ਼ਾਹਿਰ ਕਰ ਸਕੇ ਹਨ ਅਤੇ ਸਰਕਾਰ ਨੂੰ ਰਹਿਣ ਦੇ ਹਾਲਾਤ ਸੁਧਾਰਨ ਲਈ ਮਜਬੂਰ ਕੀਤਾ।

ਬਾਅਦ ਵਿੱਚ, ਉਲਮਨ ਅਤੇ ਅਲੈਗਜ਼ੈਂਡਰ ਇਜ਼ਰਾਈਲ ਚਲੇ ਗਏ, ਜਿੱਥੇ ਅਲੈਗਜ਼ੈਂਡਰ ਆਪਣੀ ਪਤਨੀ ਨਾਲ ਰਹੇ ਅਤੇ ਜਿੱਥੇ ਬੀਬੀਸੀ ਉਨ੍ਹਾਂ ਨਾਲ ਗੱਲ ਕਰ ਸਕਿਆ।

ਉਲਮਨ ਬਾਅਦ ਵਿੱਚ ਆਸਟ੍ਰੇਲੀਆ ਚਲੇ ਗਏ ਅਤੇ ਸਾਲ 2021 ਵਿੱਚ ਉਨ੍ਹਾਂ ਦੀ ਮੌਤ ਹੋ ਗਈ।

ਗਰਸ਼ੋਵਿਚ ਨੂੰ ਸੋਵੀਅਤ ਵਿਰੋਧੀ ਰੁਚੀਆਂ ਹਣ ਕਾਰਨ ਯੁਨੀਵਰਸਿਟੀ ਵਿੱਚੋਂ ਬਾਹਰ ਕੱਢੇ ਜਾਣ ਬਾਅਦ ਦੁਬਾਰਾ 1940ਵਿਆਂ ਦੇ ਅੰਤ ਵਿੱਚ ਗ੍ਰਿਫ਼ਤਾਰੀ ਕੀਤਾ ਗਿਆ ਸੀ।

ਉਨ੍ਹਾਂ ਨੂੰ ਦਸ ਸਾਲ ਕੈਦ ਦੀ ਸਜ਼ਾ ਸੁਣਾਈ ਗਈ, ਪਰ ਸਟਾਲਿਨ ਦੀ ਮੌਤ ਤੋਂ ਕੁਝ ਸਮਾਂ ਬਾਅਦ ਲੱਖਾਂ ਹੋਰ ਦਮਨ ਪੀੜਤਾਂ ਸਮੇਤ ਰਿਹਾਅ ਕਰ ਦਿੱਤਾ ਗਿਆ। ਫ਼ਿਰ 2010 ਵਿੱਚ ਉਨ੍ਹਾਂ ਦੀ ਵੀ ਮੌਤ ਹੋ ਗਈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ)



Related News