ਜਦੋਂ ਸੱਦਾਮ ਹੁਸੈਨ ਦੇ ‘ਖ਼ੁਫ਼ੀਆ ਹਥਿਆਰਾਂ'''' ਦੀ ਭਾਲ ਕਰਦੀਆਂ ਏਜੰਸੀਆਂ ਨਾਕਾਮ ਹੋਈਆਂ

Wednesday, Mar 15, 2023 - 11:46 AM (IST)

ਜਦੋਂ ਸੱਦਾਮ ਹੁਸੈਨ ਦੇ ‘ਖ਼ੁਫ਼ੀਆ ਹਥਿਆਰਾਂ'''' ਦੀ ਭਾਲ ਕਰਦੀਆਂ ਏਜੰਸੀਆਂ ਨਾਕਾਮ ਹੋਈਆਂ
ਸੱਦਾਮ ਹੂਸੈਨ
Getty Images

ਇਰਾਕ ਹਮਲੇ ਤੋਂ ਵੀਹ ਵਰ੍ਹੇ ਬਾਅਦ, ‘ਵਿਆਪਕ ਤਬਾਹੀਕੁੰਨ ਹਥਿਆਰਾਂ’ ਦੀ ਹੋਂਦ ਬਾਰੇ ਵਿਵਾਦ ਜਾਰੀ ਹੈ।

ਇਸ ਹਥਿਆਰ ਪ੍ਰੋਗਰਾਮ ਕਰਕੇ ਬਰਤਾਨੀਆ ਨੂੰ ਇਸ ਹਮਲੇ ਵਿੱਚ ਸ਼ਾਮਲ ਹੋਣ ਦਾ ਕਾਰਨ ਮਿਲਿਆ ਸੀ।

ਜਨਤਕ ਤਬਾਹੀ ਦੇ ਹਥਿਆਰ ਦੀ ਖੋਜ ਬਾਰੇ ਨਵੇਂ ਵੇਰਵੇ, ਬੀਬੀਸੀ ਦੀ ਇੱਕ ਸੀਰੀਜ਼ ''''ਸ਼ਾਕ ਐਂਡ ਵਾਰ: ਇਰਾਕ 20 ਯੀਅਰਜ਼ ਆਨ'''' ਦੇ ਹਿੱਸੇ ਵਜੋਂ ਸਾਹਮਣੇ ਆਏ ਹਨ।

ਇਹ ਸੀਰੀਜ਼ ਇਰਾਕ ਵਿੱਚ ਸਮੂਹਿਕ ਤਬਾਹੀ ਦੇ ਹਥਿਆਰਾਂ’ ਦੀ ਖੋਜ ਵਿੱਚ ਸਿੱਧੇ ਤੌਰ ''''ਤੇ ਸ਼ਾਮਲ ਦਰਜਨਾਂ ਲੋਕਾਂ ਨਾਲ ਕੀਤੀ ਗੱਲਬਾਤ ''''ਤੇ ਅਧਾਰਤ ਹੈ।

2001 ਦੇ ਆਖਰੀ ਮਹੀਨੇ ਜਦੋਂ ਐੱਮਆਈ6 ਦੇ ਸੀਨੀਅਰ ਅਧਿਕਾਰੀ ਨੂੰ ਜਦੋਂ ਪਤਾ ਲੱਗਿਆ ਕਿ ਅਮਰੀਕਾ ਇਰਾਕ ਨਾਲ ਜੰਗ ਨੂੰ ਲੈ ਕੇ ਗੰਭੀਰ ਹੈ ਤਾਂ ਉਹ ਹੈਰਾਨ ਰਹਿ ਗਏ।

ਇਸ ਘਟਨਾ ਨੂੰ ਯਾਦ ਕਰਦਿਆਂ ਅਮਰੀਕੀ ਖੁਫ਼ੀਆ ਵਿਭਾਗ ਸੀਆਈਏ ਦੇ ਇਰਾਕ ਆਪਰੇਸ਼ਨ ਗਰੁੱਪ ਦੇ ਮੁਖੀ ਲੁਈਸ ਰੁਏਡਾ ਕਹਿੰਦੇ ਹਨ, "ਮੈਨੂੰ ਲੱਗਿਆ, ਉਨ੍ਹਾਂ ਨੂੰ ਉੱਥੇ ਮੇਜ਼ ''''ਤੇ ਬੈਠੇ ਬੈਠੇ ਦੀ ਦਿਲ ਦਾ ਦੌਰਾ ਪੈ ਜਾਵੇਗਾ। ਜੇ ਉਹ ਕੋਈ ਸੱਜਣ ਆਦਮੀ ਨਾ ਹੁੰਦਾ ਤਾਂ ਉਹ ਆ ਕੇ ਮੈਨੂੰ ਥੱਪੜ ਮਾਰ ਦਿੰਦਾ।"

 ਬਰਤਾਨੀਆ
JIM WATSON

ਇਹ ਖ਼ਬਰ ਜਲਦੀ ਹੀ ਬਰਤਾਨੀਆ ਦੀ ਡਾਊਨਿੰਗ ਸਟਰੀਟ (ਪ੍ਰਧਾਨ ਮੰਤਰੀ ਦੀ ਰਿਹਾਇਸ਼) ਤੱਕ ਪਹੁੰਚ ਗਈ ਸੀ। ਇਸ ਤਰ੍ਹਾਂ ਸੀ ਜਿਵੇਂ ਇਹ ਡਿਪਲੋਮੈਟਾਂ ਦੀ ਬਜਾਇ ਜਾਸੂਸਾਂ ਨੇ ਪਹੁੰਚਾਈ ਹੋਵੇ।

ਉਸ ਸਮੇਂ ਐੱਮਆਈ 6 ਦੇ ਮੁਖੀ ਸਰ ਰਿਚਰਡ ਡੀਅਰਲੋਵ ਨੇ ਬੀਬੀਸੀ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਉਹ ਬਰਤਾਨਵੀ ਪ੍ਰਧਾਨ ਮੰਤਰੀ ਨੂੰ ਇਰਾਕ ਹਮਲੇ ਬਾਰੇ ਸੂਚਿਤ ਕਰਨ ਵਾਲੇ ਪਹਿਲੇ ਵਿਅਕਤੀ ਸਨ।

ਉਹ ਕਹਿੰਦੇ ਸਨ, "ਮੈਂ ਪ੍ਰਧਾਨ ਮੰਤਰੀ ਨੂੰ ਕਿਹਾ ਸੀ ਕਿ ਤੁਹਾਨੂੰ ਪਸੰਦ ਹੋਵੇ ਜਾਂ ਨਾ, ਪਰ ਹੁਣ ਤੁਸੀਂ ਤਿਆਰੀ ਕਰੋ ਕਿਉਂਕਿ ਅਜਿਹਾ ਲੱਗਦਾ ਹੈ ਕਿ ਉਹ (ਅਮਰੀਕਾ) ਹਮਲੇ ਦੀ ਤਿਆਰੀ ਕਰ ਰਹੇ ਹਨ।"

ਬਰਤਾਨਵੀਂ ਵਿਦੇਸ਼ੀ ਖੁਫ਼ੀਆ ਏਜੰਸੀ ਐੱਮਆਈ 6 ਆਪਣੇ ਇਤਿਹਾਸ ਦੇ ਸਭ ਤੋਂ ਵਿਵਾਦਪੂਰਨ ਅਤੇ ਡੂੰਘੇ ਉਲਝਣ ਵਾਲੇ ਕੰਮ ਵਿੱਚ ਸ਼ਾਮਲ ਹੋਣ ਵਾਲੀ ਸੀ।

ਅਮਰੀਕਾ ਲਈ, ਸੱਦਾਮ ਹੁਸੈਨ ਨੂੰ ਸੱਤਾ ਤੋਂ ਹਟਾਉਣ ਦਾ ਮੁੱਦਾ ਵਿਆਪਕ ਤਬਾਹੀ ਦੇ ਹਥਿਆਰਾਂ ਦੇ ਮੁੱਦੇ ਤੋਂ ਵੱਧ ਅਹਿਮ ਸੀ।

ਰੁਏਡਾ ਦਾ ਕਹਿਣਾ ਹੈ, "ਜੇਕਰ ਸੱਦਾਮ ਹੁਸੈਨ ਕੋਲ ਰਬੜ ਬੈਂਡ ਅਤੇ ਪੇਪਰ ਕਲਿੱਪ ਹੁੰਦਾ ਤਾਂ ਅਸੀਂ ਇਰਾਕ ''''ਤੇ ਹਮਲਾ ਕਰ ਦਿੱਤਾ ਹੁੰਦਾ।"

ਸਦਾਮ ਹੁਸੈਨ
Getty Images

ਬਰਤਾਨੀਆ ਨੂੰ ਇਰਾਕ ਦੇ ਰਸਾਇਣਕ, ਜੈਵਿਕ ਅਤੇ ਪ੍ਰਮਾਣੂ ਹਥਿਆਰਾਂ ਤੋਂ ਖ਼ਤਰਾ ਸੀ।

ਕਈ ਵਾਰ ਇਹ ਵੀ ਇਲਜ਼ਾਮ ਲਗਾਇਆ ਗਿਆ ਹੈ ਕਿ ਯੂਕੇ ਸਰਕਾਰ ਨੇ "ਵਿਆਪਕ ਤਬਾਹੀ ਦੇ ਹਥਿਆਰ" ਹੋਣ ਦਾ ਦਾਅਵਾ ਕੀਤਾ ਹੈ।

ਪਰ ਉਸ ਸਮੇਂ ਦੇ ਮੰਤਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਆਪਣੇ ਜਾਸੂਸਾਂ ਨੇ ਦੱਸਿਆ ਸੀ ਕਿ ਹਥਿਆਰ ਉਥੇ ਮੌਜੂਦ ਸਨ।

ਸਾਬਕਾ ਪ੍ਰਧਾਨ ਮੰਤਰੀ ਸਰ ਟੋਨੀ ਬਲੇਅਰ ਨੇ ਦੱਸਿਆ, "ਮੈਂ ਜੋ ਖੁਫ਼ੀਆ ਜਾਣਕਾਰੀ ਪ੍ਰਾਪਤ ਕਰ ਰਿਹਾ ਸੀ, ਉਸ ਨੂੰ ਸਮਝਣਾ ਅਸਲ ਵਿੱਚ ਅਹਿਮ ਹੈ। ਮੈਂ ਜਿਸ ''''ਤੇ ਭਰੋਸਾ ਕਰ ਰਿਹਾ ਸੀ, ਮੈਨੂੰ ਲੱਗਦਾ ਹੈ ਕਿ ਮੈਂ ਇਸ ਦਾ ਹੱਕਦਾਰ ਸੀ।"

ਹਮਲੇ ਦੀ ਵਰ੍ਹੇਗੰਢ ''''ਤੇ, ਉਨ੍ਹਾਂ ਦਾ ਕਹਿੰਦਾ ਹੈ ਕਿ ਉਨ੍ਹਾਂ ਨੇ ਸੰਯੁਕਤ ਖੁਫ਼ੀਆ ਕਮੇਟੀ ਤੋਂ ਭਰੋਸਾ ਮੰਗਿਆ ਸੀ। ਉਹ ਗ਼ਲਤ ਹੋਣ ਦੇ ਸੂਰਤੇਹਾਲ ਖ਼ੁਫ਼ੀਆ ਏਜੰਸੀ ਦੀ ਆਲੋਚਨਾ ਕਰਨ ਤੋਂ ਇਨਕਾਰ ਕਰਦੇ ਹਨ।

ਬਾਕੀ ਮੰਤਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਉਸ ਸਮੇਂ ਇਸ ਬਾਰੇ ਸ਼ੱਕ ਸੀ।

ਤਤਕਾਲੀ ਵਿਦੇਸ਼ ਮੰਤਰੀ ਜੈਕ ਸਟ੍ਰਾ ਕਹਿੰਦੇ ਹਨ, "ਤਿੰਨ ਘਟਨਾਵਾਂ ''''ਤੇ ਮੈਂ ਰਿਚਰਡ ਡੀਅਰਲਵ ਤੋਂ ਸਵਾਲ ਕੀਤਾ ਅਤੇ ਇਸ ਖ਼ੁਫ਼ੀਆ ਜਾਣਕਾਰੀ ਦੇ ਸਰੋਤ ਬਾਰੇ ਪੁੱਛਿਆ।"

"ਮੈਨੂੰ ਇਸ ਬਾਰੇ ਬੇਚੈਨੀ ਮਹਿਸੂਸ ਹੋਈ। ਪਰ ਡੀਅਰਲਵ ਨੇ ਮੈਨੂੰ ਹਰ ਮੌਕੇ ''''ਤੇ ਭਰੋਸਾ ਦਿਵਾਇਆ ਕਿ ਏਜੰਟ ਭਰੋਸੇਮੰਦ ਸਨ।"

ਹਾਲਾਂਕਿ ਜੈਕ ਸਟ੍ਰਾ ਦਾ ਕਹਿਣਾ ਹੈ ਕਿ ਆਗੂਆਂ ਨੇ ਇਸ ਦੀ ਜ਼ਿੰਮੇਵਾਰੀ ਲੈਣੀ ਸੀ, ਪਰ ਆਖ਼ਰਕਾਰ ਆਖ਼ਰੀ ਫ਼ੈਸਲਾ ਉਹ ਹੀ ਲੈਂਦੇ ਸਨ।

ਜਦੋਂ ਬੀਬੀਸੀ ਨੇ ਉਨ੍ਹਾਂ ਨੂੰ ਪੁੱਛਿਆ ਕਿ ਕੀ ਉਹ ਇਰਾਕ ਨੂੰ ਇੰਟੈਲੀਜੈਂਸ ਦੀ ਅਸਫ਼ਲਤਾ ਵਜੋਂ ਵੇਖਦੇ ਹਨ।

ਤਾਂ ਉਨ੍ਹਾਂ ਦਾ ਜਵਾਬ ਨਾਂਹ ਵਿੱਚ ਸੀ।

ਉਹ ਹਾਲੇ ਵੀ ਮੰਨਦੇ ਹਨ ਕਿ ਇਰਾਕ ਵਿੱਚ ਹਥਿਆਰ ਸਨ ਅਤੇ ਸ਼ਾਇਦ ਇਨ੍ਹਾਂ ਨੂੰ ਛੁਪਾ ਕੇ ਸੀਰੀਆ ਭੇਜ ਦਿੱਤਾ ਗਇਆ ਸੀ।

ਸੱਦਾਮ
Getty Images

ਸੱਦਾਮ ਹੁਸੈਨ ਕੋਲ ਵੱਡੇ ਪੱਧਰ ''''ਤੇ ਤਬਾਹੀਕੁਨ ਹਥਿਆਰ ਸਨ?

ਬ੍ਰਿਟੇਨ ਦੇ ਤਤਕਾਲੀ ਸੁਰੱਖਿਆ ਅਤੇ ਖ਼ੁਫ਼ੀਆ ਕੋਆਰਡੀਨੇਟਰ ਸਰ ਡੇਵਿਡ ਓਰਮੰਡ ਨੇ ਕਿਹਾ, "ਇਹ ਇੱਕ ਵੱਡੀ ਅਸਫਲਤਾ ਸੀ।"

ਉਹ ਕਹਿੰਦੇ ਹਨ ਕਿ ਸਿਰਫ਼ ਉਹ ਜਾਣਕਾਰੀ ਜੋ ਇਸ ਵਿਚਾਰ ਦਾ ਸਮਰਥਨ ਕਰਦੀ ਸੀ ਕਿ ਸੱਦਾਮ ਹੁਸੈਨ ਕੋਲ ਵਿਆਪਕ ਤਬਾਹੀ ਕਰਨਯੋਗ ਹਥਿਆਰ ਸਨ, ਨੂੰ ਸਰਕਾਰੀ ਮਾਹਰਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ। ਜਦੋਂ ਕਿ ਉਹ ਜਾਣਕਾਰੀ ਜੋ ਇਸਦਾ ਸਮਰਥਨ ਨਹੀਂ ਕਰਦੀ ਸੀ, ਉਸ ਨੂੰ ਖ਼ਤਮ ਕੀਤਾ ਗਿਆ ਸੀ।

ਐੱਮਆਈ6 ਦੇ ਅੰਦਰ ਕੁਝ ਲੋਕਾਂ ਦਾ ਕਹਿਣਾ ਹੈ ਕਿ ਉਹ ਵੀ ਇਸ ਬਾਰੇ ਚਿੰਤਤ ਸਨ।

ਸੱਦਾਮ ਹੂਸੈਨ
Getty Images
ਸਰ ਰਿਚਰਡ ਡਾਇਰਲਵ

ਇਰਾਕ ਵਿੱਚ ਸੇਵਾਵਾਂ ਨਿਭਾਉਣ ਵਾਲੇ ਇੱਕ ਅਧਿਕਾਰੀ ਨੇ ਆਪਣਾ ਨਾਮ ਜ਼ਾਹਰ ਨਾ ਕਰਨ ਦੀ ਸ਼ਰਤ ''''ਤੇ ਕਿਹਾ, "ਉਸ ਸਮੇਂ ਮੈਨੂੰ ਲੱਗਾ ਕਿ ਅਸੀਂ ਜੋ ਕਰ ਰਹੇ ਸੀ ਉਹ ਗ਼ਲਤ ਸੀ।"

ਇੱਕ ਸੀਨੀਅਰ ਅਧਿਕਾਰੀ ਨੇ ਸਾਲ 2002 ਦਾ ਹਵਾਲਾ ਦਿੰਦੇ ਹੋਏ ਕਿਹਾ, "ਕਿਸੇ ਵੀ ਤਰ੍ਹਾਂ ਦੀ ਨਵੀਂ ਜਾ ਭਰੋਸੇਯੋਗ ਖ਼ੁਫ਼ੀਆ ਜਾਣਕਾਰੀ ਦਾ ਮੁਲਾਂਕਣ ਨਹੀਂ ਹੈ। ਜਿਸ ਤੋਂ ਇਹ ਅੰਦਾਜਾ ਲਾਇਆ ਜਾ ਸਕੇ ਕਿ ਇਰਾਕ ਨੇ ਵਿਆਪਕ ਤਬਾਹੀ ਲਈ ਹਥਿਆਰਾਂ ਦੀ ਯੋਜਨਾ ਨੂੰ ਮੁੜ ਸ਼ੁਰੂ ਕਰ ਦਿੱਤਾ ਹੈ ਤੇ ਇਸ ਤੋਂ ਖ਼ਤਰਾ ਪੈਦਾ ਹੋ ਗਿਆ ਹੈ।”

"ਮੈਂ ਸੋਚਦਾ ਹਾਂ ਕਿ ਸਰਕਾਰ ਦੇ ਦ੍ਰਿਸ਼ਟੀਕੋਣ ਤੋਂ ਇਹ ਅਜਿਹੀ ਗੱਲ ਸੀ ਜਿਸ ਜ਼ਰੀਏ ਉਹ ਇਰਾਕ ਦੇ ਵਿਆਪਕ ਤਬਾਹੀ ਦੇ ਹਥਿਆਰਾਂ ਦੇ ਮੁੱਦੇ ਨੂੰ ਜਾਇਜ਼ ਠਹਿਰਾ ਸਕਦੀ ਸੀ।"

2002 ਦੀ ਬਸੰਤ ਵਿੱਚ ਮੌਜੂਦਾ ਖ਼ੁਫ਼ੀਆ ਜਾਣਕਾਰੀ ਸਹੀ ਨਹੀਂ ਸੀ। ਲੰਬੇ ਸਮੇਂ ਤੋਂ ਐੱਮਆਈ6 ਲਈ ਕੰਮ ਕਰਨ ਵਾਲੇ ਏਜੰਟ ਕੋਲ ਇਰਾਕ ਵਿੱਚ ਵਿਆਪਕ ਤਬਾਹੀ ਦੇ ਹਥਿਆਰਾਂ ਬਾਰੇ ਬਹੁਤ ਘੱਟ ਜਾਂ ਕੋਈ ਜਾਣਕਾਰੀ ਨਹੀਂ ਸੀ।

ਇਸ ਕੇਸ ਨੂੰ ਮਜ਼ਬੂਤ ਕਰਨ ਲਈ ਨਵੇਂ ਸਰੋਤਾਂ ਤੋਂ ਤਾਜ਼ਾ ਖ਼ੁਫ਼ੀਆ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ। ਇਹ ਉਦੋਂ ਹੋ ਰਿਹਾ ਸੀ ਜਦੋਂ ਸਤੰਬਰ 2002 ਵਿੱਚ ਡੋਜ਼ੀਅਰ ਦੀ ਯੋਜਨਾ ਬਣਾਈ ਗਈ ਸੀ।

ਖ਼ੁਫ਼ੀਆ ਵਿਭਾਗ ਦੇ ਇੱਕ ਸੂਤਰ ਦੇ ਦਿੱਤੇ ਇੱਕ ਸੰਦੇਸ਼ ਨੂੰ ਡੀਕੋਡ ਕਰਨ ਦੀ ਗੱਲ ਯਾਦ ਕਰਦੇ ਹਨ।

ਉਸ ਸੰਦੇਸ਼ ਵਿੱਚ ਕਿਹਾ ਗਿਆ ਸੀ ਕਿ ਖ਼ੁਫ਼ੀਆ ਏਜੰਸੀ ਦੀ ਭੂਮਿਕਾ ਬਰਤਾਨਵੀ ਜਨਤਾ ਨੂੰ ਇਰਾਕ ''''ਤੇ ਕਾਰਵਾਈ ਕਰਨ ਲਈ ਰਾਜ਼ੀ ਕਰਨ ਤੋਂ ਵੱਧ ਕੁਝ ਨਹੀਂ ਸੀ।

ਸੱਦਾਮ ਹੂਸੈਨ
Getty Images
BBC
BBC

ਬੀਬੀਸੀ ਸੀਰੀਜ਼ ''''ਸ਼ਾਕ ਐਂਡ ਵਾਰ: ਇਰਾਕ 20 ਯੀਅਰਜ਼ ਆਨ''''

  • ਬੀਬੀਸੀ ਸੀਰੀਜ਼ ਨੇ ਇਰਾਕ ਵਿੱਚ ਤਬਾਹੀਕੁੰਨ ਹਥਿਆਰਾਂ ਦੀ ਹੋਂਦ ਬਾਰੇ ਬਹਿਸ ਮੁੜ ਛੇੜ ਦਿੱਤੀ ਹੈ
  • ਯੂਕੇ ਦੀਆਂ ਖ਼ੁਫ਼ੀਆ ਏਜੰਸੀਆਂ ਇਰਾਕ ਵਿੱਚ ਵਿਆਪਕ ਤਬਾਹੀਕੁੰਨ ਹਥਿਆਰ ਹੋਣ ਸਬੰਧੀ ਸਬੂਤਾਂ ਦਾ ਦਾਅਵਾ ਕਰਦੀਆਂ ਸਨ
  • ਜਾਂਚ ਦੌਰਾਨ ਤਬਾਹੀਕੁੰਨ ਹਥਿਆਰਾਂ ਦੀ ਹੋਂਦ ਦਾ ਕੋਈ ਸਬੂਤ ਨਾ ਮਿਲਿਆ
  • ਯੂਕੇ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਬਲੇਅਰ ਵੀ ਖ਼ੁਫ਼ੀਆ ਏਜੰਸੀਆਂ ਦੇ ਰਾਬਤੇ ਵਿੱਚ ਸਨ।
  • ਅਮਰੀਕਾ ਲਈ ਹਥਿਆਰਾਂ ਤੋਂ ਵੱਧ ਸੱਦਾਮ ਹੁਸੈਨ ਨੂੰ ਸੱਤਾ ਤੋਂ ਹਟਾਉਣ ਦਾ ਮੁੱਦਾ ਵੱਡਾ ਸੀ
  • ਇਰਾਕ ਵਿੱਚ ਖ਼ਤਰਨਾਕ ਹਥਿਆਰ ਬਣਾਉਣ ਲਈ ਖੋਜ ਕੰਮ ਚੱਲ ਰਿਹਾ ਹੈ, ਇਸ ਗੱਲ ’ਤੇ ਅੱਜ ਵੀ ਵਿਵਾਦ ਹੈ
BBC
BBC

ਮੋਬਾਇਲ ਲੈਬ ਦਾ ਵਿਕਾਸ

12 ਸਤੰਬਰ 2002 ਨੂੰ, ਸਰ ਰਿਚਰਡ ਡੀਅਰਲੋਵ ਨੇ ਡਾਊਨਿੰਗ ਸਟ੍ਰੀਟ ਵਿੱਚ ਇੱਕ ਨਵੇਂ ਸੂਤਰ ਦੀ ਖ਼ਬਰ ਲਿਆਂਦੀ। ਇਸ ਨਵੇਂ ਸੂਤਰ ਮੁਤਾਬਕ ਸੱਦਾਮ ਹੁਸੈਨ ਨੇ ਹਥਿਆਰਾਂ ਦਾ ਪ੍ਰੋਗਰਾਮ ਮੁੜ ਸ਼ੁਰੂ ਕਰ ਦਿੱਤਾ ਹੈ। ਉਸ ਨੇ ਜਲਦ ਹੀ ਨਵੇਂ ਵੇਰਵੇ ਦੇਣ ਦਾ ਵਾਅਦਾ ਵੀ ਕੀਤਾ।

ਭਾਵੇਂ ਇਸ ਸੂਤਰ ਦੀ ਚੰਗੀ ਤਰ੍ਹਾਂ ਜਾਂਚ ਨਹੀਂ ਕੀਤੀ ਗਈ ਅਤੇ ਉਸ ਦੀ ਜਾਣਕਾਰੀ ਮਾਹਿਰਾਂ ਨਾਲ ਸਾਂਝੀ ਵੀ ਨਹੀਂ ਕੀਤੀ ਗਈ ਸੀ ਪਰ ਇਸ ਦੇ ਵੇਰਵੇ ਪ੍ਰਧਾਨ ਮੰਤਰੀ ਨੂੰ ਸੌਂਪ ਦਿੱਤੇ ਗਏ ਸਨ

ਸਰ ਰਿਚਰਡ ਨੇ ਇਨ੍ਹਾਂ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ ਕਿ ਉਹ ਡਾਊਨਿੰਗ ਸਟ੍ਰੀਟ (ਪ੍ਰਧਾਨ ਮੰਤਰੀ) ਦੇ ਬਹੁਤ ਨੇੜੇ ਆ ਗਏ ਸਨ।

ਆਉਣ ਵਾਲੇ ਮਹੀਨਿਆਂ ਵਿੱਚ ਨਵੇਂ ਸੂਤਰ ਨੇ ਕੋਈ ਸਬੂਤ ਨਾ ਦਿੱਤਾ ਅਤੇ ਅੰਤ ਵਿੱਚ ਇਹ ਸਵੀਕਾਰ ਕਰ ਲਿਆ ਗਿਆ ਕਿ ਉਸ ਕੋਲ ਕੋਈ ਸਬੂਤ ਹੈ ਹੀ ਨਹੀਂ ਸੀ।

ਇਹ ਸੰਭਾਵਨਾ ਸੀ ਕਿ ਇਹ ਕੁਝ ਸੂਤਰ ਸਨ ਜੋ ਜਾਣਕਾਰੀ ਦੇ ਬਦਲੇ ਪੈਸਾ ਕਮਾਉਣਾ ਚਾਹੁੰਦੇ ਸਨ ਜਾਂ ਸੱਦਾਮ ਹੁਸੈਨ ਨੂੰ ਇਰਾਕ ਤੋਂ ਉਖਾੜ ਸੁੱਟਣਾ ਚਾਹੁੰਦੇ ਸਨ।

ਸਰ ਰਿਚਰਡ ਕਹਿੰਦੇ ਹਨ, “ਜਨਵਰੀ 2003 ਵਿੱਚ ਮੈਂ ਜਾਰਡਨ ਵਿੱਚ ਸੱਦਾਮ ਦੀ ਖ਼ੁਫ਼ੀਆ ਸੇਵਾ ਵਿੱਚ ਕੰਮ ਕਰਦੇ ਇੱਕ ਆਦਮੀ ਨੂੰ ਮਿਲਿਆ ਜੋ ਉਸਦੇ ਵਿਰੁੱਧ ਹੋ ਗਿਆ ਸੀ।”

“ਉਸ ਨੇ ਦਾਅਵਾ ਕੀਤਾ ਕਿ ਅਮਰੀਕਾ ਦੀਆਂ ਨਜ਼ਰਾਂ ਤੋਂ ਦੂਰ ਉਹ ਜੈਵਿਕ ਹਥਿਆਰਾਂ ''''ਤੇ ਕੰਮ ਕਰਨ ਲਈ ਮੋਬਾਈਲ ਲੈਬਾਂ ਦੇ ਵਿਕਾਸ ਵਿਚ ਸ਼ਾਮਲ ਹੈ।”

ਇਸ ਵਿਅਕਤੀ ਦੇ ਦਾਅਵਿਆਂ ਕਾਰਨ ਅਮਰੀਕਾ ਦੇ ਸਾਬਕਾ ਵਿਦੇਸ਼ ਮੰਤਰੀ ਕੋਲਿਨ ਪਾਵੇਲ ਨੇ ਸੰਯੁਕਤ ਰਾਸ਼ਟਰ ਵਿੱਚ ਇਹ ਮੁੱਦਾ ਚੁੱਕਿਆ ਸੀ।

ਹਾਲਾਂਕਿ ਇਸ ਤੋਂ ਤੁਰੰਤ ਬਾਅਦ ਅਮਰੀਕੀ ਸਰਕਾਰ ਨੇ ''''ਨੋਟਿਸ'''' ਜਾਰੀ ਕਰਕੇ ਕਿਹਾ ਕਿ ਇਸ ਜਾਣਕਾਰੀ ''''ਤੇ ਭਰੋਸਾ ਨਹੀਂ ਕੀਤਾ ਜਾ ਸਕਦਾ।

''''ਕਰਵਬਾਲ'''' ਕੋਡਨੇਮ ਵਾਲੇ ਇਕ ਹੋਰ ਸੂਤਰ ਨੇ ਵੀ ਅਜਿਹੀ ਜਾਣਾਕਰੀ ਸਾਂਝੀ ਕੀਤੀ ਸੀ ਤੇ ਇਸ ਉੱਤੇ ਅਮਰੀਕਾ ਅਤੇ ਬਰਤਾਨੀਆ ਦੀਆਂ ਸਰਕਾਰਾਂ ਭਰੋਸਾ ਵੀ ਕਰ ਰਹੀਆਂ ਸਨ।

ਸੱਦਾਮ ਹੂਸੈਨ
Getty Images
ਮਾਰਚ 2003: ਦੱਖਣੀ ਇਰਾਕ ਵਿੱਚ ਬਰਤਾਨੀਆ ਦੇ ਸੈਨਿਕ

ਹਥਿਆਰਾਂ ਦੀ ਜਾਂਚ

2003 ਦੀ ਜੰਗ ਤੋਂ ਕੁਝ ਹਫ਼ਤੇ ਪਹਿਲਾਂ, ਮੈਂ ਉੱਤਰੀ ਇਰਾਕ ਦੇ ਹਲਾਬਜ਼ਾ ਪਿੰਡ ਦਾ ਦੌਰਾ ਕੀਤਾ ਸੀ। ਉਥੇ ਮੈਂ ਸਥਾਨਕ ਲੋਕਾਂ ਨਾਲ 1988 ਦੀਆਂ ਗੱਲਾਂ ਸੁਣੀਆਂ ਜਦੋਂ ਸੱਦਾਮ ਹੁਸੈਨ ਦੀਆਂ ਫ਼ੌਜਾਂ ਨੇ ਉਨ੍ਹਾਂ ''''ਤੇ ਰਸਾਇਣਕ ਹਥਿਆਰ ਸੁੱਟੇ ਸਨ।

ਇਰਾਕ ਦੇ ਚੋਟੀ ਦੇ ਵਿਗਿਆਨੀਆਂ ਵਿੱਚੋਂ ਇੱਕ ਨੇ ਬਾਅਦ ਵਿੱਚ ਮੈਨੂੰ ਦੱਸਿਆ ਕਿ ਸੱਦਾਮ ਨੇ ਸੰਯੁਕਤ ਰਾਸ਼ਟਰ ਦੇ ਹਥਿਆਰ ਨਿਰੀਖਕਾਂ ਤੋਂ ਕਲੀਨ ਚੀਟ ਪ੍ਰਾਪਤ ਕਰਨ ਦੀ ਉਮੀਦ ਵਿੱਚ 1990 ਦੇ ਦਹਾਕੇ ਦੇ ਸ਼ੁਰੂ ਵਿੱਚ ਡਬਲਯੂਐੱਮਡੀ ਪ੍ਰੋਗਰਾਮ ਦੇ ਜ਼ਿਆਦਾਤਰ ਹਿੱਸੇ ਨੂੰ ਤਬਾਹ ਕਰਨ ਦੇ ਹੁਕਮ ਦੇ ਦਿੱਤੇ ਸਨ।

ਵਿਗਿਆਨੀ ਨੇ ਕਿਹਾ ਕਿ ਸੰਭਾਵਨਾ ਹੈ ਕਿ ਇਰਾਕੀ ਆਗੂ ਨੇ ਪ੍ਰੋਗਰਾਮ ਬਾਅਦ ਮੁੜ ਸ਼ੁਰੂ ਕਰ ਲਿਆ ਹੋਵੇ।

ਪਰ ਇਰਾਕ ਨੇ ਗੁਪਤ ਰੂਪ ਵਿੱਚ ਸਭ ਕੁਝ ਤਬਾਹ ਕਰ ਦਿੱਤਾ ਸੀ। ਇਰਾਕ ਅਜਿਹਾ ਇਸ ਧੋਖੇ ਨੂੰ ਬਰਕਰਾਰ ਰੱਖਣ ਲਈ ਕਰ ਰਿਹਾ ਸੀ ਤਾਂ ਜੋ ਇਹ ਸੰਦੇਸ਼ ਜਾਵੇ ਕਿ ਇਰਾਕ ਕੋਲ ਕੁਝ ਅਜਿਹਾ ਹੈ ਜਿਸ ਦੀ ਵਰਤੋਂ ਉਹ ਗੁਆਂਢੀ ਦੇਸ਼ ਈਰਾਨ ਵਿਰੁੱਧ ਕਰ ਸਕਦਾ ਹੈ।

ਇਸੇ ਲਈ ਬਾਅਦ ਵਿੱਚ ਜਦੋਂ ਇਰਾਕ ਤੋਂ ਸਭ ਕੁਝ ਤਬਾਹ ਕਰਨ ਦਾ ਸਬੂਤ ਮੰਗਿਆ ਗਿਆ ਤਾਂ ਉਹ ਅਜਿਹਾ ਕਰਨ ਵਿੱਚ ਨਾਕਾਮਯਾਬ ਰਿਹਾ ਸੀ।

2002 ਦੇ ਅਖ਼ੀਰ ਵਿੱਚ, ਸੰਯੁਕਤ ਰਾਸ਼ਟਰ ਦੇ ਨਿਰੀਖਕ ਵਿਆਪਕ ਵਿਨਾਸ਼ ਦੇ ਹਥਿਆਰਾਂ ਦੀ ਜਾਂਚ ਕਰਨ ਲਈ ਮੁੜ ਇਰਾਕ ਗਏ।

ਉਨ੍ਹਾਂ ਵਿੱਚੋਂ ਕੁਝ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਅਜਿਹੀਆਂ ਥਾਵਾਂ ਨੂੰ ਯਾਦ ਕਰ ਸਕਦੇ ਹਨ ਜਿੱਥੇ ਪੱਛਮ ਦੀਆਂ ਸੁਝਾਈਆਂ ਗਈਆਂ ਮੋਬਾਇਲ ਲੈਬਾਂ ਦੇ ਖ਼ੁਫ਼ੀਆ ਪਲਾਂਟ ਹੋਣ ਦੇ ਸੰਕੇਤ ਸਨ।

ਸੱਦਾਮ ਹੂਸੈਨ
Getty Images
ਸੈਂਟਰਲ ਲੰਡਨ ਵਿੱਚ ਐੱਮਆਈ6 ਦਾ ਦਫ਼ਤਰ

ਜਨਵਰੀ 2003 ਵਿੱਚ, ਟੋਨੀ ਬਲੇਅਰ ਨੇ ਮਜ਼ਾਕ ਵਿੱਚ ਸਰ ਰਿਚਰਡ ਨੂੰ ਕਿਹਾ ਸੀ ਕਿ "ਮੇਰਾ ਭਵਿੱਖ ਤੁਹਾਡੇ ਹੱਥਾਂ ਵਿੱਚ ਹੈ।"

ਇਸ ਦਾ ਕਾਰਨ ਸੀ ਵਿਆਪਕ ਤਬਾਹੀ ਦੇ ਹਥਿਆਰਾਂ ਦੇ ਸਬੂਤ ਲੱਭਣ ਲਈ ਦਬਾਅ ਵਧਦਾ ਜਾ ਰਿਹਾ ਸੀ।

ਸਰ ਰਿਚਰਡ ਯਾਦ ਕਰਦੇ ਹਨ, "ਇਹ ਉਸ ਸਮੇਂ ਨਿਰਾਸ਼ਾਜਨਕ ਸੀ।"

ਸਰ ਰਿਚਰਡ ਨੇ ਸੰਯੁਕਤ ਰਾਸ਼ਟਰ ਦੇ ਹਥਿਆਰਾਂ ਦੇ ਇੰਸਪੈਕਟਰ ''''ਤੇ ‘ਅਯੋਗ’ ਹੋਣ ਦੇ ਇਲਜ਼ਾਮ ਲਗਾਏ ਸਨ।

ਹੰਸ ਬਲਿਕਸ, ਜੋ ਸੰਯੁਕਤ ਰਾਸ਼ਟਰ ਦੇ ਰਸਾਇਣਕ ਅਤੇ ਜੀਵ-ਵਿਗਿਆਨਕ ਨਿਰੀਖਣਾਂ ਦੇ ਮੁਖੀ ਹਨ, ਬੀਬੀਸੀ ਨੂੰ ਦੱਸਦੇ ਹਨ ਕਿ 2003 ਦੇ ਸ਼ੁਰੂ ਤੱਕ ਉਹ ਵੀ ਵਿਸ਼ਵਾਸ ਕਰਦੇ ਸਨ ਕਿ ਇੱਥੇ ਹਥਿਆਰ ਸਨ।

ਪਰ ਗੁਪਤ ਸੂਚਨਾ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਸ਼ੱਕ ਹੋਣ ਲੱਗਿਆ। ਉਹ ਸਬੂਤ ਲਈ ਕੁਝ ਹੋਰ ਸਮਾਂ ਚਾਹੁੰਦੇ ਸਨ, ਪਰ ਅਜਿਹਾ ਹੋ ਨਾ ਸਕਿਆ।

ਇੱਕ ਸਾਬਕਾ ਐੱਮਆਈ6 ਅਧਿਕਾਰੀ ਨੇ ਜੰਗ ਤੋਂ ਬਾਅਦ ਸੂਤਰਾਂ ਦੀ ਅੰਦਰੂਨੀ ਸਮੀਖਿਆ ਨੂੰ ਯਾਦ ਕਰਦਿਆਂ ਦੱਸਿਆ,“ ਮਾਰਚ 2003 ਕੋਈ ਵੀ ਤਬਾਹੀਕੁਨ ਹਥਿਆਰ ਨਾ ਮਿਲਿਆ।''''

ਇਹ ਗੱਲ ਜਾਸੂਸਾਂ ਅਤੇ ਸਿਆਸਤਦਾਨਾਂ ਦੋਵਾਂ ਲਈ ਡੂੰਘੇ ਅਤੇ ਸਥਾਈ ਨਤੀਜੇ ਦੇਣ ਵਾਲੀ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ)



Related News