ਹਥਿਆਰ ਲਾਈਸੈਂਸ ਮਾਮਲਾ : ਸਿੱਖਾਂ ਨੂੰ ਨਿਹੱਥਾਂ ਕਰਨਾ ਚਾਹੁੰਦੀ ਹੈ ਸਰਕਾਰ- ਅਮ੍ਰਿਤਪਾਲ ਸਿੰਘ

Monday, Mar 13, 2023 - 07:46 PM (IST)

ਹਥਿਆਰ ਲਾਈਸੈਂਸ ਮਾਮਲਾ : ਸਿੱਖਾਂ ਨੂੰ ਨਿਹੱਥਾਂ ਕਰਨਾ ਚਾਹੁੰਦੀ ਹੈ ਸਰਕਾਰ- ਅਮ੍ਰਿਤਪਾਲ ਸਿੰਘ
ਅਮ੍ਰਿਤਪਾਲ ਸਿੰਘ
Getty Images
ਅਮ੍ਰਿਤਪਾਲ ਸਿੰਘ

‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਨੇ ਉਹਨਾਂ ਦੀ ਸਾਥੀਆਂ ਦੇ ਕਥਿਤ ਤੌਰ ਰੱਦ ਕੀਤੇ ਜਾ ਰਹੇ ਹਥਿਆਰਾਂ ਦੇ ਲਾਈਸੈਂਸ ਬਾਰੇ ਕਿਹਾ ਹੈ ਕਿ ‘ਜੇਕਰ ਸਰਕਾਰ ਸਿੱਖਾਂ ਨੂੰ ਨਿਹੱਥਾ ਕਰਨਾ ਚਾਹੁੰਦੀ ਹੈ ਤਾਂ ਉਹ ਮੌਕੇ ਉਪਰ ਫੈਸਲਾ ਲੈਣਗੇ ਕੀ ਉਹਨਾਂ ਕੀ ਕਰਨਾ ਹੈ’।

ਸੋਮਵਾਰ ਨੂੰ ਮੀਡੀਆ ਨਾਲ ਗੱਲਬਾਤ ਕਰਦਿਆਂ ਅਮ੍ਰਿਤਪਾਲ ਸਿੰਘ ਨੇ ਕਿਹਾ, “ਸਰਕਾਰੀ ਸੁਰੱਖਿਆ ਤਾਂ ਅਸੀਂ ਕਦੇ ਵੀ ਨਹੀਂ ਲੈਂਦੇ।ਅਸੀਂ ਮੌਕੇ ਉਪਰ ਫੈਸਲਾ ਕਰਾਂਗੇ ਕਿ ਕੀ ਕਰਨਾ ਹੈ। ਕਹਿੰਦੇ ਹਨ ਕਿ ਭੱਜਦਿਆਂ ਨੂੰ ਵਾਹਨ ਇੱਕੋ ਜਿਹੇ ਹੁੰਦੇ ਹਨ। ਜੇਕਰ ਇਹਨਾਂ ਨੇ ਇਹ ਫੈਸਲਾ ਕਰ ਲਿਆ ਕਿ ਸਿੱਖਾਂ ਨੂੰ ਨਿਹੱਥੇ ਕਰਨਾ ਹੈ ਤਾਂ ਸਾਨੂੰ ਕੋਈ ਨਿਹੱਥੇ ਨਹੀਂ ਕਰ ਸਕਦਾ।”

ਜਾਣਕਾਰੀ ਮੁਤਾਬਕ ਅਮ੍ਰਿਤਪਾਲ ਸਿੰਘ ਦੇ 9 ਸਾਥੀਆਂ ਦੇ ਹਥਿਆਰਾਂ ਬਾਰੇ ਜਾਂਚ ਕੀਤੀ ਜਾ ਰਹੀ ਹੈ।

ਉਹਨਾਂ ਦੇ ਮੋਗਾ ਵਿੱਚ ਇੱਕ ਸਾਥੀਆਂ ਦੇ ਲਾਈਸੈਂਸ ਦੀ ਜਾਂਚ ਬਾਰੇ ਮੋਗਾ ਦੇ ਐੱਸਐੱਸਪੀ ਨੇ ਬੀਬੀਸੀ ਨੂੰ ਪੁਸ਼ਟੀ ਕੀਤੀ ਸੀ।

ਅਮ੍ਰਿਤਪਾਲ ਸਿੰਘ
Getty Images

ਕੌਮੀ ਇਨਸਾਫ਼ ਮੋਰਚਾ ਦੇ ਆਗੂ ਨੇ ਗੁਰੂ ਗ੍ਰੰਥ ਸਾਹਿਬ ਨੂੰ ‘ਢਾਲ’ ਬਣਾਉਣਾ ਗਲਤ ਦੱਸਿਆ

ਇਸੇ ਦੌਰਾਨ ਕੌਮੀ ਇਨਸਾਫ਼ ਮੋਰਚਾ ਦੇ ਆਗੂ ਬਲਵਿੰਦਰ ਸਿੰਘ ਨੇ ਕਿਹਾ ਹੈ ਕਿ ਗੁਰੂ ਗ੍ਰੰਥ ਸਾਹਿਬ ਨੂੰ ‘ਢਾਲ’ ਬਣਾਉਣਾ ਗਲਤ ਸੀ।

ਉਹਨਾਂ ਕਿਹਾ ਕਿ, “ਅਜਨਾਲਾ ਵਿੱਚ ਮੁਜ਼ਹਾਰੇ ਦੌਰਾਨ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਜਾ ਕੇ ਅਮ੍ਰਿਤਪਾਲ ਸਿੰਘ ਨੇ ਬੇਅਦਬੀ ਕੀਤੀ ਹੈ।”

23 ਫਰਵਰੀ ਨੂੰ ਅਜਨਾਲਾ ਵਿਖੇ ਅਮ੍ਰਿਤਪਾਲ ਸਿੰਘ ਦੇ ਸਾਥੀਆਂ ਵੱਲੋਂ ਪੁਲਿਸ ਥਾਣੇ ਦਾ ਘੇਰਾਓ ਕੀਤਾ ਗਿਆ ਸੀ।

ਇਸ ਮੌਕੇ ਪ੍ਰਦਰਸ਼ਨਕਾਰੀਆਂ ਵੱਲੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਧਰਨੇ ਵਿੱਚ ਲਿਜਾਇਆ ਗਿਆ ਸੀ।

ਇਸ ਘਟਨਾ ਦੀ ਕਈ ਪਾਸੇ ਤੋਂ ਨਿੰਦਾ ਹੋਈ ਸੀ ਪਰ ਅਮ੍ਰਿਤਪਾਲ ਸਿੰਘ ਨੇ ਇਤਿਹਾਸ ਦਾ ਹਵਾਲਾ ਦੇ ਕੇ ਅਜਿਹਾ ਕਰਨ ਨੂੰ ਜਾਇਜ ਠਹਿਰਾਇਆ ਸੀ।

ਹਥਿਆਰਾਂ ਦੇ ਲਾਈਸੈਂਸ
Getty Images

ਕੀ ਹੈ ਹਥਿਆਰਾਂ ਲਾਈਸੈਂਸ ਰੱਦ ਮਾਮਲਾ

ਪੰਜਾਬ ਸਰਕਾਰ ਨੇ ਵਿਧਾਨ ਸਭਾ ਨੂੰ ਜਾਣਕਾਰੀ ਦਿੰਦਿਆ ਕਿਹਾ ਹੈ ਕਿ ਸੂਬੇ ਵਿੱਚ 813 ਲੋਕਾਂ ਦੇ ਹਥਿਆਰਾਂ ਦੇ ਲਾਈਸੈਂਸ ਰੱਦ ਕੀਤੇ ਗਏ ਹਨ।

ਇਨ੍ਹਾਂ ਵਿੱਚੋਂ 89 ਲੋਕਾਂ ਦਾ ਅਪਰਾਧਿਕ ਪਿਛੋਕੜ ਹੈ।

ਅਸਲ ਵਿੱਚ ਆਮ ਆਦਮੀ ਪਾਰਟੀ ਦੀ ਵਿਧਾਇਕ ਇੰਦਰਜੀਤ ਕੌਰ ਮਾਨ ਦੇ ਸਵਾਲ ਦਾ ਜਵਾਬ ਦਿੰਦਿਆ ਦੱਸਿਆ ਗਿਆ ਕਿ ਸੂਬੇ ਵਿੱਚ 3.73 ਲੱਖ ਲਾਈਸੈਂਸਧਾਰਕ ਹਨ।

ਹਥਿਆਰਾਂ ਦੇ ਲਾਈਸੈਂਸ ਰੱਖਣ ਵਿੱਚ ਸਰਹੱਦੀ ਸੂਬਾ ਗੁਰਦਾਸਪੁਰ ਪਹਿਲੇ ਨੰਬਰ ਉਪਰ ਹੈ ਜਦਕਿ ਬਠਿੰਡਾ ਅਤੇ ਪਟਿਆਲਾ ਦੂਜੇ ਅਤੇ ਤੀਜੇ ਨੰਬਰ ’ਤੇ ਆਉਂਦੇ ਹਨ।

ਹਥਿਆਰਾਂ ਦੇ ਲਾਈਸੈਂਸ
Getty Images

ਕਿਸ ਜ਼ਿਲ੍ਹੇ ’ਚ ਕਿੰਨੇ ਲਾਈਸੈਂਸ ਹਨ ?

ਗ੍ਰਹਿ ਮੰਤਰਾਲਾ ਕਿਉਂ ਕਿ ਮੁੱਖ ਮੰਤਰੀ ਕੋਲ ਹੈ, ਪਰ ਉਹ ਸਦਨ ਵਿੱਚ ਹਾਜ਼ਰ ਨਹੀਂ ਸੀ ਅਤੇ ਵਿਧਾਇਕ ਦੇ ਸਵਾਲ ਦਾ ਜਵਾਬ ਲਿਖਤੀ ਤੌਰ ਉੱਤੇ ਸਦਨ ਵਿੱਚ ਰੱਖਿਆ ਗਿਆ।

ਇਸ ਜਵਾਬ ਵਿੱਚ ਦਿੱਤੀ ਗਈ ਜਾਣਕਾਰੀ ਮੁਤਾਬਕ ਜਿਨ੍ਹਾਂ ਜ਼ਿਲ੍ਹਿਆਂ ਵਿੱਚ ਸਭ ਤੋਂ ਵੱਧ ਹਥਿਆਰ ਹਨ ਉਨ੍ਹਾਂ ਦਾ ਵੇਰਵਾ ਇਸ ਤਰ੍ਹਾਂ ਹੈ।

  • ਗੁਰਦਾਸਪੁਰ - 40,789
  • ਬਠਿੰਡਾ - 29,353
  • ਪਟਿਆਲਾ - 28,340
  • ਮੋਗਾ - 26,656
  • ਅੰਮ੍ਰਿਤਸਰ ਰੂਰਲ 23,201
  • ਫ਼ਿਰੋਜ਼ਪੁਰ -21,432

ਜਿਆਦਾ ਲਾਈਸੈਂਸ ਮੁਹਾਲੀ ਤੇ ਪਠਾਨਕੋਟ ’ਚ ਰੱਦ

ਸਰਕਾਰ ਮੁਤਾਬਕ ਜਿਆਦਾਤਰ ਲਾਈਸੈਂਸ ਮੁਹਾਲੀ ਅਤੇ ਪਠਾਨਕੋਟ ਵਿੱਚ ਰੱਦ ਕੀਤੇ ਗਏ ਹਨ। ਅੰਕੜਿਆਂ ਅਨੁਸਾਰ ਮੁਹਾਲੀ ਵਿੱਚ 235 ਅਤੇ ਪਠਾਨਕੋਟ ਵਿੱਚ 199 ਲਾਈਸੈਂਸ ਰੱਦ ਹੋਏ ਹਨ।

ਇਸ ਦੇ ਨਾਲ ਹੀ ਲੁਧਿਆਣਾ ਰੂਰਲ ਵਿੱਚ 87 ਅਤੇ ਫ਼ਰੀਦਕੋਟ ਵਿੱਚ 84 ਲਾਈਸੈਂਸ ਰੱਦ ਕੀਤੇ ਗਏ ਹਨ।

ਜਾਣਕਾਰੀ ਮੁਤਾਬਕ ਲੁਧਿਆਣਾ ਵਿੱਚ ਜਿਨ੍ਹਾਂ 27 ਲੋਕਾਂ ਦੇ ਲਾਈਸੈਂਸ ਰੱਦ ਕੀਤਾ ਹਨ, ਉਹਨਾਂ ਦੀ ਪਿਛੋਕੜ ਅਪਰਾਧਿਕ ਹੈ।

ਪਠਾਨਕੋਟ ਵਿੱਚ ਵੀ ਜਿਨ੍ਹਾਂ 17 ਲੋਕਾਂ ਦੇ ਲਾਈਸੈਂਸ ਰੱਦ ਹੋਏ ਹਨ, ਉਹਨਾਂ ਦਾ ਰਿਕਾਰਡ ਅਪਰਾਧਿਕ ਸੀ।

ਪਿਛਲੇ ਸਾਲ ਨਵੰਬਰ ਵਿੱਚ ਸਰਕਾਰ ਨੇ ਜਨਤਕ ਥਾਵਾਂ ਉਪਰ, ਸੋਸ਼ਲ ਮੀਡੀਆ ਅਤੇ ਗੀਤਾਂ ਵਿੱਚ ਹਥਿਆਰਾਂ ਦੀ ਨੁਮਾਇਸ਼ ਉਪਰ ਪਾਬੰਧੀ ਲਗਾਈ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ।)



Related News