ਨਿਹੰਗ ਪ੍ਰਦੀਪ ਸਿੰਘ ਕਤਲ: ਨਵੀਂ ਵਾਇਰਲ ਵੀਡੀਓ ''''ਚ ਕੀ ਦਿਖ ਰਿਹਾ ਅਤੇ ਜਿਸ ਵਿਅਕਤੀ ''''ਤੇ ਕਤਲ ਦਾ ਇਲਜ਼ਾਮ ਹੈ ਉਸ ਦੇ ਪਿੰਡ ਵਾਲੇ ਕੀ ਕਹਿ ਰਹੇ

Monday, Mar 13, 2023 - 07:16 PM (IST)

ਨਿਹੰਗ ਪ੍ਰਦੀਪ ਸਿੰਘ ਕਤਲ: ਨਵੀਂ ਵਾਇਰਲ ਵੀਡੀਓ ''''ਚ ਕੀ ਦਿਖ ਰਿਹਾ ਅਤੇ ਜਿਸ ਵਿਅਕਤੀ ''''ਤੇ ਕਤਲ ਦਾ ਇਲਜ਼ਾਮ ਹੈ ਉਸ ਦੇ ਪਿੰਡ ਵਾਲੇ ਕੀ ਕਹਿ ਰਹੇ
ਨਿਹੰਗ ਪ੍ਰਦੀਪ ਸਿੰਘ ਮੌਤ ਮਾਮਲਾ
Social Media

ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਮੌਕੇ ਮਾਰੇ ਗਏ ਨਿਹੰਗ ਪ੍ਰਦੀਪ ਸਿੰਘ ਦਾ ਅੰਤਮ ਸੰਸਕਾਰ ਕਰ ਦਿੱਤਾ ਗਿਆ ਹੈ ਪਰ ਉਨ੍ਹਾਂ ਦੇ ਕਤਲ ਦਾ ਮਾਮਲਾ ਅਜੇ ਵੀ ਭਖਿਆ ਹੋਇਆ ਹੈ।

ਜਿਸ ਵਿਅਕਤੀ ''''ਤੇ ਨਿਹੰਗ ਪ੍ਰਦੀਪ ਸਿੰਘ ਨੂੰ ਮਾਰਨ ਦਾ ਇਲਜ਼ਾਮ ਹੈ, ਉਸ ਦੀ ਪਛਾਣ ਨਹਲੋਟੀ, ਜ਼ਿਲ੍ਹਾ ਰੋਪੜ ਦੇ ਵਸਨੀਕ ਸਤਬੀਰ ਸਿੰਘ ਵਜੋਂ ਹੋਈ ਹੈ।

ਨਾਲ ਹੀ, ਜਿਸ ਲੜਾਈ ਵਿੱਚ ਪ੍ਰਦੀਪ ਸਿੰਘ ਦੀ ਮੌਤ ਹੋਈ ਦੱਸੀ ਜਾ ਰਹੀ ਹੈ, ਹੁਣ ਉਸ ਲੜਾਈ ਦੇ ਕੁਝ ਹੋਰ ਵੀਡੀਓ ਵਾਇਰਲ ਹੋਏ ਹਨ।

ਬੀਬੀਸੀ ਪੰਜਾਬੀ ਦੇ ਸਹਿਯੋਗੀ ਬਿਮਲ ਸੈਣੀ ਨੇ ਉਨ੍ਹਾਂ ਦੇ ਪਿੰਡ ਲੋਕਾਂ ਨਾਲ ਗੱਲਬਾਤ ਕੀਤੀ।

ਆਓ ਜਾਣਦੇ ਹਾਂ ਕਿ ਸਤਬੀਰ ਸਿਘ ਦੇ ਪਿੰਡ ਵਾਸੀਆਂ ਨੇ ਮੁਲਜ਼ਮ ਅਤੇ ਉਸ ਦੇ ਪਿਛੋਕੜ ਬਾਰੇ ਕੀ ਦੱਸਿਆ ਤੇ ਵਾਇਰਲ ਹੋਈ ਵੀਡੀਓ ਵਿੱਚ ਕੀ ਨਜ਼ਰ ਆਇਆ।

ਵਾਇਰਲ ਵੀਡੀਓ ਵਿੱਚ ਕੀ ਨਜ਼ਰ ਆਇਆ

ਨਿਹੰਗ ਪ੍ਰਦੀਪ ਸਿੰਘ ਮੌਤ ਮਾਮਲਾ
Social Media

ਇਸ ਮਾਮਲੇ ਵਿੱਚ ਤਾਜ਼ਾ ਵਾਇਰਲ ਹੋਏ ਵੀਡੀਓ ਵਿੱਚ ਸੜਕ ''''ਤੇ ਵੱਡੀ ਭੀੜ ਨਜ਼ਰ ਆ ਰਹੀ ਹੈ ਅਤੇ ਦੋ ਵਿਅਕਤੀ ਇੱਕ-ਦੂਜੇ ''''ਤੇ ਤਲਵਾਰਾਂ ਨਾਲ ਹਮਲੇ ਕਰਦੇ ਦਿਖਾਈ ਦੇ ਰਹੇ ਹਨ।

ਇਨ੍ਹਾਂ ਵਿੱਚੋਂ ਇੱਕ ਨੇ ਨਿਹੰਗ ਸਿੰਘ ਵਾਲਾ ਚੋਲ਼ਾ ਪਾਇਆ ਹੈ ਤੇ ਦੂਜੇ ਨੇ ਸਧਾਰਨ ਕੱਪੜੇ ਤੇ ਨੀਲੀ ਪੱਗ ਬੰਨ੍ਹੀ ਹੈ। ਲੜਦੇ-ਲੜਦੇ ਉਹ ਇੱਕ-ਦੂਜੇ ਨੂੰ ਜੱਫਾ ਪਾ ਲੈਂਦੇ ਹਨ ''''ਤੇ ਫਿਰ ਭੀੜ ਉਨ੍ਹਾਂ ਨੂੰ ਘੇਰ ਲੈਂਦੀ ਹੈ।

ਵੀਡੀਓ ਵਿੱਚੋਂ ਕਿਸੇ ਦੀ ਆਵਾਜ਼ ਵੀ ਸੁਣਾਈ ਦਿੰਦੀ ਹੈ, ''''''''ਹੱਥ ਲੱਥਿਆ ਗਿਆ ਉਸ ਦਾ।''''''''

ਫਿਰ ਅਚਾਨਕ ਭੀੜ ਭੱਜ ਲੈਂਦੀ ਹੈ ''''ਤੇ ਇੱਕ ਨਿਹੰਗ ਸਿੰਘ ਖੁੱਲ੍ਹੇ ਕੇਸਾਂ ਨਾਲ ਭੱਜਦਾ ਦਿਖਾਈ ਦਿੰਦਾ ਹੈ। ਉਹ ਸੜਕ ਦੇ ਦੂਜੇ ਪਾਸੇ ਆ ਕੇ ਇੱਕ ਵਿਅਕਤੀ ਨੂੰ ਜ਼ਮੀਨ ''''ਤੇ ਡੇਗ ਦਿੰਦਾ ਹੈ ਅਤੇ ਉਸ ''''ਤੇ ਹਮਲਾ ਕਰਦਾ ਹੈ।

ਇੰਨੇ ਵਿੱਚ ਦੋ ਚਾਰ ਬੰਦੇ ਆ ਕੇ ਉਸ ਨੂੰ ਰੋਕ ਲੈਂਦੇ ਹਨ ਤੇ ਸਮਝਾਉਂਦੇ ਨਜ਼ਰ ਆਉਂਦੇ ਹਨ, ਉਹ ਵੀ ਪਿੱਛੇ ਹਟਦਾ ਦਿਖਾਈ ਦਿੰਦਾ ਹੈ ਤੇ ਇੱਕ ਵਾਰ ਫਿਰ ਆਲੇ-ਦੁਆਲੇ ਭੀੜ ਜੁਟ ਜਾਂਦੀ ਹੈ।

ਭੀੜ ਵਿੱਚੋਂ ਨਜ਼ਰ ਆਉਂਦਾ ਹੈ ਕਿ ਕੋਈ ਦੂਜਾ ਵਿਅਕਤੀ, ਜਿਸ ਨੇ ਕੇਸਰੀ ਪੱਗ ਬੰਨ੍ਹੀ ਹੈ, ਉਹ ਨਿਹੰਗ ਸਿੰਘ ਦੇ ਸਿਰ ''''ਤੇ ਹਮਲਾ ਕਰਦਾ ਹੈ।

ਸਥਾਨਕ ਪੁਲਿਸ ਦੇ ਡੀਐੱਸਪੀ ਅਜੇ ਨੇ ਬਿਮਲ ਸੈਣੀ ਨਾਲ ਫੋਨ ਉੱਤੇ ਗੱਲਬਾਤ ਕਰਦਿਆਂ ਕਿਹਾ ਕਿ ਪੁਲਿਸ ਅਜੇ ਜਾਂਚ ਕਰ ਰਹੀ ਹੈ ਅਤੇ ਸੋਸ਼ਲ ਮੀਡੀਆ ਉੱਤੇ ਕਈ ਵੀਡੀਓਜ਼ ਆ ਰਹੇ ਹਨ।

ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ। ਬੀਬੀਸੀ ਵੀ ਇਸ ਵਾਇਰਲ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ।

ਪਰ ਕਥਿਤ ਮੁਲਜ਼ਮ ਦੇ ਪਿੰਡ ਵਾਸੀ ਦਾਅਵਾ ਕਰ ਰਹੇ ਹਨ ਕਿ ਇਹ ਵੀਡੀਓ ਉਸੇ ਦਿਨ ਦੀ ਲੜਾਈ ਦਾ ਹੈ।

ਸਤਬੀਰ ਦੇ ਪਿੰਡ ਦੇ ਇੱਕ ਵਸਨੀਕ ਨੇ ਵੀ ਇਸ ਵੀਡੀਓ ਨਾਲ ਮਿਲਦਾ ਜੁਲਦਾ ਦਾਅਵਾ ਕੀਤਾ ਹੈ।

ਉਨ੍ਹਾਂ ਮੁਤਾਬਕ, ਲੜਾਈ ਦੌਰਾਨ ਨਿਹੰਗ ਪ੍ਰਦੀਪ ਸਿੰਘ ਨੂੰ ਸਮਝ ਨਹੀਂ ਆਇਆ ਤੇ ਉਨ੍ਹਾਂ ਨੇ ਗਲਤੀ ਨਾਲ ਸਤਬੀਰ ਸਿੰਘ ਦਾ ਹੱਥ ਵੱਢ ਦਿੱਤਾ ਅਤੇ ਇਸ ਸਾਰੀ ਘਟਨਾ ਨੂੰ ਦੇਖ ਕੇ ਲੋਕ ਭੜਕ ਗਏ ਅਤੇ ਉਨ੍ਹਾਂ ਨੇ ਨਿਹੰਗ ''''ਤੇ ਹਮਲਾ ਕਰ ਦਿੱਤਾ।

ਨਿਹੰਗ ਪ੍ਰਦੀਪ ਸਿੰਘ ਮੌਤ ਮਾਮਲਾ
Social Media

ਕਥਿਤ ਮੁਲਜ਼ਮ ਦੇ ਪਰਿਵਾਰ ਤੇ ਪਿੰਡ ਵਾਸੀਆਂ ਦਾ ਦਾਅਵਾ

ਮੁਲਜ਼ਮ ਦੇ ਪਿਤਾ ਨਿਰੰਜਨ ਸਿੰਘ ਨੇ ਦੱਸਿਆ, ''''''''ਜਿਸ ਵੇਲੇ ਉਹ (ਹੋਲੇ ਮਹੱਲੇ ਲਈ) ਘਰੋਂ ਗਏ ਸਨ, ਉਸ ਵੇਲੇ ਉਹ ਆਪ (ਨਿਰੰਜਨ) ਘਰ ''''ਚ ਮੌਜੂਦ ਨਹੀਂ ਸਨ।

ਉਹ ਕਹਿੰਦੇ ਹਨ ਕਿ ''''''''ਉਸ ਦੇ ਨਾਲ ਵਾਲੇ ਬੰਦਿਆਂ ਨੇ ਸਾਡੀ ਵਹੁਟੀ ਨੂੰ ਫੋਨ ਕਰਕੇ ਦੱਸਿਆ ਕਿ ਉਸ ਦਾ ਹੱਥ ਵੱਢਿਆ ਗਿਆ, ਤੇ ਫਿਰ ਵਹੁਟੀ ਨੇ ਮੈਨੂੰ ਦੱਸਿਆ ਕਿ ਇਸ ਤਰ੍ਹਾਂ ਹੋ ਗਿਆ ਹੈ।''''''''

ਕਥਿਤ ਮੁਲਜ਼ਮ ਦੇ ਸੁਭਾਅ ਬਾਰੇ ਦੱਸਦਿਆਂ ਉਨ੍ਹਾਂ ਦੇ ਪਿਤਾ ਕਹਿੰਦੇ ਹਨ ਕਿ ਉਹ ਨਾ ਤਾਂ ਜ਼ਿਆਦਾ ਕਿਸੇ ਨਾਲ ਗੱਲਬਾਤ ਕਰਦਾ ਹੈ ਤੇ ਨਾ ਕੋਈ ਲੜਾਈ-ਝਗੜਾ ਰਹਿੰਦਾ ਹੈ, ਉਹ ਆਪਣੇ ਕੰਮ ਤੱਕ ਮਤਲਬ ਰੱਖਦਾ ਹੈ।

ਨਿਰੰਜਨ ਸਿੰਘ ਕਹਿੰਦੇ ਹਨ ਕਿ ਉਸ ਦਾ ਪਿੰਡ ''''ਚ ਕਿਸੇ ਨਾਲ ਕੋਈ ਝਗੜਾ ਨਹੀਂ ਤੇ ਨਾ ਹੀ ਉਹ ਫਾਲਤੂ ''''ਚ ਕਿਸੇ ਦੇ ਘਰ ਜਾਂਦੇ ਹਨ ਤੇ ਨਾ ਹੀ ਉਨ੍ਹਾਂ ''''ਤੇ ਕੋਈ ਪੁਲਿਸ ਕੇਸ ਹੈ।

ਉਨ੍ਹਾਂ ਦੇ ਪਿਤਾ ਕਹਿੰਦੇ ਹਨ ਕਿ ਉਨ੍ਹਾਂ ਦੇ ਘਰ ''''ਚ ਉਨ੍ਹਾਂ ਦਾ ਪੁੱਤ ਹੀ ਇਕੱਲਾ ਕਮਾਉਣ ਵਾਲਾ ਹੈ ਕਿਉਂਕਿ ਉਨ੍ਹਾਂ ਦਾ ਛੋਟਾ ਮੁੰਡਾ ਤਾਂ ਪੜ੍ਹਿਆ-ਲਿਖਿਆ ਨਹੀਂ ਹੈ ਤੇ ਨਾ ਹੀ ਉਹ ਆਪ ਇਸ ਉਮਰੇ ਕੰਮ ਕਰ ਸਕਦੇ ਹਨ।

ਨਿਹੰਗ ਸਿੰਘ ਦੀ ਮੌਤ ਬਾਰੇ ਅਫਸੋਸ ਪ੍ਰਗਟਾਉਂਦਿਆਂ ਉਨ੍ਹਾਂ ਕਿਹਾ, ''''''''ਨਿਹੰਗ ਸਿੰਘ ਦੀ ਮੌਤ ਦਾ ਵੀ ਸਾਨੂੰ ਬਹੁਤ ਦੁੱਖ ਹੈ, ਉਹ ਆਪਣੇ ਘਰ ਦਾ ਇਕੱਲਾ ਪੁੱਤ ਸੀ। ਇਹ ਮੰਦਭਾਗੀ ਘਟਨਾ ਕਿਵੇਂ ਹੋਈ, ਸਾਡੇ ਬੱਚਿਆਂ ਦੀ ਉਸ ਬੱਚੇ ਨਾਲ ਜਾਂ ਉਸ ਬੱਚੇ ਦੀ ਸਾਡੇ ਬੱਚਿਆਂ ਨਾਲ ਤਾਂ ਕੋਈ ਦੁਸ਼ਮਣੀ ਨਹੀਂ ਸੀ, ਨਾ ਆਪਸ ''''ਚ ਕੋਈ ਜਾਣ-ਪਛਾਣ ਸੀ, ਇਹ ਸਭ ਘਟਨਾ ਕਿਵੇਂ ਵਾਪਰੀ ਸਾਨੂੰ ਕੋਈ ਪਤਾ ਨਹੀਂ।''''''''

ਮੁਲਜ਼ਮ ਸਤਬੀਰ ਸਿੰਘ ਦੇ ਜਾਣਨ ਵਾਲੇ ਇੱਕ ਵਿਅਕਤੀ ਕਹਿੰਦੇ ਹਨ ਕਿ ਉਨ੍ਹਾਂ ਦਾ ਸੁਭਾਅ ਚੰਗਾ ਹੈ ਤੇ ਉਹ ਪਿਛਲੇ 20 ਸਾਲਾਂ ਤੋਂ ਉਨ੍ਹਾਂ ਨੂੰ ਜਾਣਦੇ ਹਨ।

ਉਨ੍ਹਾਂ ਦੇ ਇੱਕ ਹੋਰ ਜਾਣਕਾਰ ਮਹਿਲਾ ਦੱਸਦੇ ਹਨ ਕਿ ਬਲਬੀਰ ਦਾ ਇੱਕ ਪੁੱਤਰ ਵੀ ਹੈ, ਜਿਸ ਦੀ ਉਮਰ 1 ਸਾਲ ਹੈ ਤੇ ਬਲਬੀਰ ਆਪਣੇ ਮਾਂ-ਬਾਪ ਦਾ ਬਹੁਤ ਧਿਆਨ ਰੱਖਦਾ ਹੈ।

ਮੁਲਜ਼ਮ ਦੇ ਪਿਤਾ ਨਿਰੰਜਨ ਸਿੰਘ
Bimal Saini/BBC
ਮੁਲਜ਼ਮ ਦੇ ਪਿਤਾ ਨਿਰੰਜਨ ਸਿੰਘ
ਲਾਈਨ
BBC

ਕੌਣ ਸਨ ਨਿਹੰਗ ਪ੍ਰਦੀਪ ਸਿੰਘ

  • ਪ੍ਰਦੀਪ ਸਿੰਘ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਗਾਜੀਕੋਟ ਦੇ ਰਹਿਣ ਵਾਲੇ ਸਨ
  • ਪ੍ਰਦੀਪ ਕੈਨੇਡਾ ਵਿੱਚ ਪੀਆਰ ਸਨ ਅਤੇ ਪੀਆਰ ਹੋਣ ਤੋਂ ਬਾਅਦ ਪਹਿਲੀ ਵਾਰ ਹੁਣ ਪੰਜਾਬ ਆਪਣੇ ਪਰਿਵਾਰ ਨੂੰ ਮਿਲਣ ਆਏ ਸਨ
  • ਪ੍ਰਦੀਪ ਸਿੰਘ ਕਰੀਬ 7 ਸਾਲ ਪਹਿਲਾ ਸਟੱਡੀ ਵੀਜ਼ਾ ਉੱਤੇ ਕੈਨੇਡਾ ਗਏ ਸਨ ਅਤੇ ਇਸੇ 17 ਮਾਰਚ ਨੂੰ ਵਾਪਸ ਕੈਨੇਡਾ ਜਾਣਾ ਸੀ
  • ਪ੍ਰਦੀਪ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਤੇ ਉਨ੍ਹਾਂ ਦੀ ਇੱਕ ਛੋਟੀ ਭੈਣ ਵੀ ਹੈ ਤੇ ਉਹ ਵੀ ਕੈਨੇਡਾ ਵਿੱਚ ਹੀ ਰਹਿੰਦੀ ਹੈ
  • ਕਰੀਬ 4 ਸਾਲ ਪਹਿਲਾ ਜਦੋਂ ਉਹ ਕੈਨੇਡਾ ਤੋਂ ਪੰਜਾਬ ਆਏ ਸਨ ਤਾਂ ਉਹ ਹਜ਼ੂਰ ਸਾਹਿਬ ਨਤਮਸਤਕ ਹੋਣ ਗਏ ਸਨ
  • ਉਦੋਂ ਉੱਥੇ ਅੰਮ੍ਰਿਤ ਛੱਕ ਕੇ ਉਹ ਸਿੰਘ ਸਜ ਗਏ ਸਨ ਅਤੇ ਬਾਬਾ ਬੁੱਢਾ ਦਲ ਨਾਲ ਜੁੜ ਗਏ ਸਨ
  • ਪਰਿਵਾਰ ਮੁਤਾਬਕ, ਪ੍ਰਦੀਪ ਸਿੰਘ ਜ਼ਿਆਦਾਤਰ ਨਿਹੰਗ ਬਾਣੇ ''''ਚ ਹੀ ਰਹਿੰਦੇ ਸਨ
  • ਉਹ ਕੈਨੇਡਾ ਵਿੱਚ ਵੀ ਹਰ ਧਾਰਮਿਕ ਸਮਾਗਮ ''''ਚ ਪਿਛਲੇ ਕੁਝ ਸਾਲਾਂ ਤੋਂ ਪੂਰੀ ਸ਼ਰਧਾ ਨਾਲ ਸੇਵਾ ਨਿਭਾ ਰਹੇ ਸਨ
ਲਾਈਨ
BBC
ਨਿਹੰਗ ਪ੍ਰਦੀਪ ਸਿੰਘ ਮੌਤ ਮਾਮਲਾ
BBC/GURPREET CHAWLA
ਮ੍ਰਿਤਕ ਨਿਹੰਗ ਪ੍ਰਦੀਪ ਸਿੰਘ

ਹੁਣ ਕਿਸ ਹਾਲਤ ''''ਚ ਹੈ ਮੁਲਜ਼ਮ

ਮੁਲਜ਼ਮ ਦੀ ਹਾਲਤ ਬਾਰੇ ਉਨ੍ਹਾਂ ਦੇ ਪਿਤਾ ਦੱਸਦੇ ਹਨ ਕਿ ''''''''ਸਾਡੇ ਬੱਚੇ ਦਾ ਹੱਥ ਵੱਢਿਆ ਗਿਆ ਹੈ, ਉਸ ਦੀ ਸੱਜੀ ਬਾਂਹ ''''ਤੇ ਬਰਛਾ ਵੱਜਿਆ ਹੋਇਆ ਹੈ ਤੇ ਪੀਜੀਆਈ ਵਿੱਚ ਦਾਖ਼ਲ ਹੈ।''''''''

ਉਨ੍ਹਾਂ ਕਿਹਾ ਕਿ ''''''''ਉਸ ਦੇ ਖੱਬੇ ਹੱਥ ਦੀਆਂ ਚਾਰੇ ਉਂਗਲਾਂ ਅਤੇ ਅੱਧੀ ਹਥੇਲੀ ਵੀ ਕਟ ਕੇ ਵੱਖ ਹੋ ਗਈ ਹੈ।''''''''

ਨਰਿੰਦਰ ਸਿੰਘ ਨੇ ਦੱਸਿਆ ਕਿ ਡਾਕਟਰਾਂ ਨੇ ਇੱਕ ਵਾਰ ਤਾਂ ਉਨ੍ਹਾਂ ਦੇ ਬੇਟੇ ਦਾ ਆਪਰੇਸ਼ਨ ਕਰ ਕੇ ਹੱਥ ਨਾਲ ਜੋੜ ਦਿੱਤਾ ਸੀ ਪਰ ਉਸ ਹੱਥ ਨੇ ਕੰਮ ਨਹੀਂ ਕੀਤਾ।

ਇਸ ਲਈ ਡਾਕਟਰਾਂ ਨੇ ਇੱਕ ਹੋਰ ਆਪਰੇਸ਼ਨ ਕਰ ਕੇ ਹੱਥ ਨੂੰ ਮੁੜ ਤੋਂ ਅਲੱਗ ਕਰ ਦਿੱਤਾ ਹੈ।

ਮੁਲਜ਼ਮ ਦੇ ਸਮਰਥਨ ''''ਚ ਆਏ ਲੋਕ

ਨਿਹੰਗ ਪ੍ਰਦੀਪ ਸਿੰਘ ਮੌਤ ਮਾਮਲਾ
Bimal Saini/BBC

ਜਮਹੂਰੀ ਕਿਸਾਨ ਸਭਾ, ਜ਼ਿਲ੍ਹਾ ਰੋਪੜ ਦੇ ਪ੍ਰਧਾਨ ਗੁਰਨੈਬ ਸਿੰਘ ਜੇਤੇਵਾਲ ਦੀ ਅਗਵਾਈ ਵਿੱਚ ਵੱਡੀ ਗਿਣਤੀ ''''ਚ ਲੋਕ ਸਤਬੀਰ ਦੇ ਪਿੰਡ ਨਹਲੋਟੀ ''''ਚ ਇਕੱਠੇ ਹੋਏ।

ਜੇਤੇਵਾਲ ਨੇ ਕਿਹਾ ਕਿ ਸਾਨੂੰ ਨਿਹੰਗ ਸਿੰਘ ਦੇ ਕਤਲ ਦਾ ਬਹੁਤ ਦੁੱਖ ਹੈ ਪਰ ਜਿਸ ਤਰ੍ਹਾਂ ਨਾਲ ਪ੍ਰਸ਼ਾਸਨ ਨੇ ਪੂਰੀ ਕਹਾਣੀ ਬਣਾਈ ਹੈ, ਉਹ ਠੀਕ ਨਹੀਂ।

ਉਨ੍ਹਾਂ ਕਿਹਾ, ''''''''ਸਾਡੇ ਨੌਜਵਾਨ ਨੂੰ ਜਦੋਂ ਨਿਹੰਗ ਸਿੰਘਾਂ ਵੱਲੋਂ ਲਗਾਏ ਗਏ ਨਾਕੇ ''''ਤੇ ਰੋਕਿਆ ਗਿਆ ਤਾਂ ਉਸ ਦਾ ਹੱਥ ਵੱਢ ਦਿੱਤਾ ਗਿਆ। ਦੂਜੀ ਬਾਂਹ ਅਤੇ ਲੱਤ ਉੱਤੇ ਵੀ ਸੱਟ ਵੱਜੀ।''''''''

ਉਨ੍ਹਾਂ ਕਿਹਾ, ''''''''ਇਸ ਪੂਰੇ ਮਾਮਲੇ ''''ਚ ਪੁਲਿਸ ਨੇ ਕਹਾਣੀ ਬਣਾਈ ਕਿ ਉਸ ਮੁੰਡੇ ਦਾ ਬਾਪੂ ਨਿਰੰਜਨ ਸਿੰਘ ਉਸ ਘਟਨਾ ਦਾ ਮੁੱਖ ਦੋਸ਼ੀ ਹੈ। ਪਰ ਨਿਰੰਜਨ ਸਿੰਘ ਤਾਂ ਉੱਥੇ ਗਿਆ ਹੀ ਨਹੀਂ। ਉਹ ਤਾਂ ਘਰ ''''ਚ ਹੀ ਸੀ।''''''''

ਜੇਤੇਵਾਲ ਨੇ ਕਿਹਾ ਜੇ ਪੁਲਿਸ ਉਸ ਮੁੰਡੇ ਨੂੰ ਵੀ ਮੁਲਜ਼ਮ ਬਣਾਉਣਾ ਚਾਹੁੰਦੀ ਹੈ ਤਾਂ ਇਹ ਤਾਂ ਦੇਖੋ ਕਿ, ''''''''ਜਿਸ ਬੰਦੇ ਦਾ ਆਪਣਾ ਹੱਥ ਵੱਢਿਆ ਜਾਵੇ ਉਹ ਆਪਣੇ ਆਪ ਨੂੰ ਬਚਾਉਗਾ ਜਾਂ ਦੂਜੇ ਬੰਦੇ ਦਾ ਕਤਲ ਕਰੂਗਾ।''''''''

ਉਨ੍ਹਾਂ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇ ਨਿਰੰਜਨ ਅਤੇ ਉਨ੍ਹਾਂ ਦੇ ਮੁੰਡੇ ''''ਤੇ ਨਾਜਾਇਜ਼ ਕਾਰਵਾਈ ਕੀਤੀ ਜਾਵੇਗੀ ਤਾਂ ਲੋਕ ਇਸ ਦਾ ਪੁਰਜ਼ੋਰ ਤਰੀਕੇ ਨਾਲ ਵਿਰੋਧ ਕਰਨਗੇ।

ਪ੍ਰਸ਼ਾਸਨ ਤੋਂ ਪਰਿਵਾਰ ਦੀ ਮੰਗ

ਮੁਲਜ਼ਮ ਦੇ ਪਰਿਵਾਰ ਦਾ ਕਹਿਣਾ ਹੈ ਕਿ ਸਾਰਾ ਮਾਮਲਾ ਪ੍ਰਸ਼ਾਸਨ ਦੀ ਨਜ਼ਰ ''''ਚ ਹੀ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁੱਤ ਦੀਆਂ ਤਾਂ ਆਪ ਉਂਗਲਾਂ ਵੱਢੀਆਂ ਗਈਆਂ, ਇੱਕ ਹੱਥ ''''ਤੇ ਬਰਛਾ ਲੱਗਿਆ ਤੇ ਉਸੇ ਨੂੰ ਦੋਸ਼ੀ ਬਣਾਇਆ ਜਾ ਰਿਹਾ ਹੈ।

ਨਰਿੰਦਰ ਸਿੰਘ ਕਹਿੰਦੇ ਹਨ ਕਿ ਜਦੋਂ ਉਸ ਦੇ ਆਪ ਹੀ ਸੱਟਾਂ ਲੱਗੀਆਂ ਤਾਂ ਉਹ ਨਿਹੰਗ ਸਿੰਘ ਨੂੰ ਕਿਵੇਂ ਮਾਰ ਸਕਦਾ ਹੈ।

ਉਨ੍ਹਾਂ ਕਿਹਾ ਸਾਰੇ ਮੀਡੀਆ ''''ਚ ਇਹੀ ਖ਼ਬਰ ਹੈ ਕਿ ਉਸ ਨੇ ਨਿਹੰਗ ਸਿੰਘ ਨੂੰ ਮਾਰਿਆ ਪਰ ਜ਼ਖ਼ਮੀ ਹਾਲਤ ''''ਚ ਉਹ ਕਿਵੇਂ ਮਾਰ ਸਕਦਾ ਹੈ।

ਉਨ੍ਹਾਂ ਕਿਹਾ ਕਿ ''''''''ਵੀਡੀਓ ''''ਚ ਕਹਿੰਦੇ ਹਨ ਕਿ ਜਦੋਂ ਉਸ ਨੇ ਮੁੰਡੇ ਦਾ ਹੱਥ ਵੱਢ ਦਿੱਤਾ ਤਾਂ ਉਸ ਤੋਂ ਬਾਅਦ ਉਸ ਤੋਂ ਮੁਆਫ਼ੀ ਮੰਗੀ ਤੇ ਜੱਫੀ ਵੀ ਪਾਈ।''''''''

ਪਰਿਵਾਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ''''ਚ ਅਸਲ ਦੋਸ਼ੀ ਨੂੰ ਫੜ੍ਹਿਆ ਜਾਵੇ।

ਲਾਈਨ
BBC

ਮ੍ਰਿਤਕ ਦੇ ਮਾਪਿਆਂ ਤੇ ਪੁਲਿਸ ਨੇ ਕੀ ਕਿਹਾ ਸੀ

ਮ੍ਰਿਤਕ ਨਿਹੰਗ ਪ੍ਰਦੀਪ ਸਿੰਘ ਦੇ ਤਾਏ ਗੁਰਦਿਆਲ ਸਿੰਘ ਅਤੇ ਭੂਆ ਦੇ ਪੁੱਤ ਗੁਰਜੀਤ ਸਿੰਘ ਨੇ ਦੱਸਿਆ ਕਿ ਉਹ 5 ਮਾਰਚ ਨੂੰ ਘਰੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ-ਮਹੱਲਾ ਦੇਖਣ ਗਿਆ ਸੀ।

ਉਨ੍ਹਾਂ ਕਿਹਾ, ''''''''ਜਦੋਂ ਪ੍ਰਦੀਪ ਨੇ ਸੋਮਵਾਰ ਰਾਤ ਕੁਝ ਕਥਿਤ ਹੁੱਲੜਬਾਜ਼ਾਂ ਨੂੰ ਗੱਡੀ ਵਿੱਚ ਉੱਚੀ-ਉੱਚੀ ਅਸ਼ਲੀਲ ਗਾਣੇ ਚਲਾਉਂਦੇ ਹੋਏ ਦੇਖਿਆ ਤਾਂ ਸਮਝਾਉਣ ਅਤੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਹੁਲੜਬਾਜ਼ਾਂ ਨੇ ਪ੍ਰਦੀਪ ਸਿੰਘ ਉਪਰ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਅਤੇ ਮੌਕੇ ਉਪਰ ਹੀ ਉਸ ਦੀ ਮੌਤ ਹੋ ਗਈ।''''''''

ਗੁਰਦਿਆਲ ਸਿੰਘ ਨੇ ਕਿਹਾ, “ਉਸ ਨੇ ਸ਼ਰਾਰਤੀ ਅਨਸਰਾਂ ਨੂੰ ਕਿਹਾ ਸੀ ਕਿ ਤੁਸੀਂ ਗੁਰੂ ਘਰ ਆਏ ਹੋ ਅਤੇ ਕਿਹੋ ਜਿਹੇ ਗਾਣੇ ਲਗਾ ਰਹੇ ਹੋ। ਪਰ ਉਨ੍ਹਾਂ ਨੇ ਮੇਰੇ ਭਤੀਜੇ ਨੂੰ ਕੋਹ-ਕੋਹ ਕੇ ਮਾਰਿਆ, ਉਸ ''''ਤੇ ਕਿਰਪਾਨ ਨਾਲ ਹਮਲਾ ਕੀਤਾ। ਉਹ ਕਰੀਬ 15-20 ਲੋਕ ਸਨ।”

ਗੁਰਜੀਤ ਸਿੰਘ ਨੇ ਕਿਹਾ, “ਉਹ ਇੱਟਾਂ-ਰੋੜੇ ਅਤੇ ਲੱਤਾਂ ਮਾਰਦੇ ਰਹੇ। ਪਤਾ ਲੱਗਾ ਹੈ ਕਿ ਪੁਲਿਸ ਮੁਲਜ਼ਮਾਂ ਨੂੰ ਫੜਨ ਲਈ ਰੇਡ ਮਾਰ ਰਹੀ ਹੈ ਪਰ ਉਹ ਲੱਭੇ ਨਹੀਂ। ਉਹ ਆਸ ਪਾਸ ਦੇ ਪਿੰਡਾਂ ਦੇ ਰਹਿਣ ਵਾਲੇ ਹੀ ਸਨ।”

ਐੱਸਐੱਸਪੀ ਰੋਪੜ ਵਿਵੇਕਸ਼ੀਲ ਸ਼ੋਨੀ ਦਾ ਕਹਿਣਾ ਹੈ ਕਿ ਮ੍ਰਿਤਕ ਅਤੇ ਮੁਲਜ਼ਮਾਂ ਦੀ ਕੋਈ ਪੁਰਾਣੀ ਰੰਜਿਸ਼ ਨਹੀਂ ਜਾਪਦੀ ਅਤੇ ਇਹ ਮੌਕੇ ''''ਤੇ ਹੋਈ ਵਾਰਦਾਤ ਲੱਗਦੀ ਹੈ।

ਉਨ੍ਹਾਂ ਨੇ ਅੱਗੇ ਕਿਹਾ, "ਮੁਲਜ਼ਮ ਨੂੰ ਸੱਟ ਵੱਜੀ ਅਤੇ ਜਿਸ ਕਾਰਨ ਉਹ ਵੀ ਜ਼ੇਰੇ ਇਲਾਜ ਹੈ। ਬਾਕੀ ਅਸੀਂ ਜਾਂਚ ਕਰ ਰਹੇ ਹਾਂ। ਇਹ ਘਟਨਾ ਰਾਤ ਸਾਢੇ 10 ਕੁ ਵਜੇ ਵਾਪਰੀ ਸੀ।''''''''

ਉਨ੍ਹਾਂ ਨੇ ਦੱਸਿਆ, "ਹੁਣ ਤੱਕ ਤਫਤੀਸ਼ ਵਿੱਚ ਮੁਲਜ਼ਮ ਦੀ ਪਛਾਣ ਹੋ ਗਈ ਹੈ। ਅਸੀਂ ਜਾਂਚ ਕਰ ਰਹੇ ਹਾਂ ਕਿ ਹੋਰ ਕੌਣ-ਕੌਣ ਇਸ ਲੜਾਈ ਵਿੱਚ ਸ਼ਮਿਲ ਸਨ।"

(ਬੀਬੀਸੀ ਪੰਜਾਬੀ ਨਾਲ ਅਤੇ ''''ਤੇ ਜੁੜੋ।)



Related News