BBCShe: ਖ਼ਬਰਾਂ ਦੀ ਦੁਨੀਆਂ ਵਿੱਚ ਔਰਤਾਂ ਦੀ ਹਿੱਸੇਦਾਰੀ ਕਿਵੇਂ ਵਧੇ

Sunday, Mar 12, 2023 - 10:01 AM (IST)

BBCShe: ਖ਼ਬਰਾਂ ਦੀ ਦੁਨੀਆਂ ਵਿੱਚ ਔਰਤਾਂ ਦੀ ਹਿੱਸੇਦਾਰੀ ਕਿਵੇਂ ਵਧੇ

ਆਪਣੀ ਪੱਤਰਕਾਰੀ ਵਿੱਚ ਔਰਤਾਂ ਦੀ ਜ਼ਿੰਦਗੀ ਅਤੇ ਉਹਨਾਂ ਦੇ ਮੁੱਦਿਆਂ ਨੂੰ ਚੰਗੀ ਤਰ੍ਹਾਂ ਚੁੱਕਣ ਲਈ ਬੀਬੀਸੀ ਵਿਸ਼ੇਸ਼ ਪਹਿਲਕਦਮੀ ਤਹਿਤ ਇੱਕ ਲੜੀ ਪ੍ਰਕਾਸ਼ਿਤ/ਪ੍ਰਸਾਰਿਤ ਕਰਨ ਜਾ ਰਹੀ ਹੈ।

ਸਵੇਰ ਦੀ ਚਾਹ ਨਾਲ ਅਖ਼ਬਾਰ ਪੜ੍ਹਦੇ ਹੋਏ ਕੀਤੀ ਜਾਣ ਵਾਲੀ ਚਰਚਾ ਹੋਵੇ ਜਾਂ ਰਾਤ ਨੂੰ ਸੌਂਣ ਤੋਂ ਪਹਿਲਾਂ ਟਵਿੱਟਰ ਦੇਖਦੇ ਹੋਏ ਦਿਨ ਭਰ ਦੀਆਂ ਘਟਨਾਵਾਂ ਬਾਰੇ ਟੀਕਾ- ਟਿੱਪਣੀ ਹੋਵੇ, ਕੀ ਤੁਹਾਨੂੰ ਮਹਿਸੂਸ ਹੁੰਦਾ ਹੈ ਕਿ ਜਾਣੇ ਆਣਜਾਣੇ ਵਿੱਚ ਇੱਥੇ ਖ਼ਬਰਾਂ ਨੂੰ ਦੋ ਹਿੱਸਿਆ ਵਿੱਚ ਵੰਡਿਆ ਜਾਂਦਾ ਹੈ?

ਰਾਜਨੀਤੀ, ਅਰਥਵਿਵਸਥਾ, ਚੋਣਾਂ ਅਤੇ ਅੰਤਰ ਰਾਸ਼ਟਰੀ ਕੂਟਨੀਤੀ....ਇਨ੍ਹਾਂ ਨੂੰ ਆਮ ਤੌਰ ’ਤੇ ਮਹੱਤਵਪੂਰਨ ਵਿਸ਼ੇ ਸਮਝਿਆ ਜਾਂਦਾ ਹੈ।

ਇਹ ਮੁੱਦੇ ਮਰਦਾਂ ਦੀ ਝੋਲੀ ਵਿੱਚ ਪੈਂਦੇ ਹਨ ਅਤੇ ਸਿਹਤ, ਸਿੱਖਿਆ ਸਮੇਤ ਮਨੋਰੰਜਨ ਨੂੰ ਆਮ ਤੌਰ ’ਤੇ ਹਲਕਾ ਸਮਝਿਆ ਜਾਂਦਾ ਹੈ। ਇਹਨਾਂ ਨੂੰ ਔਰਤਾਂ ਦੀ ਪਸੰਦ ਦੇ ਵਿਸ਼ੇ ਮੰਨਿਆ ਜਾਂਦਾ ਹੈ।

BBCShe
triloks

ਖ਼ਬਰਾਂ ਬਾਰੇ ਇਹ ਵਿਚਾਰ ਅਤੇ ਪੜਨ ਵਾਲਿਆਂ ਬਾਰੇ ਇਹੋ ਸਮਝ ਰਵਾਇਤੀ ਧਾਰਨਾ ਹੈ।

ਇਸ ਮੁਤਾਬਕ ਮਰਦ ਘਰ ਦੇ ਬਾਹਰ ਜਾ ਕੇ ਪੈਸਾ ਕਮਾਉਂਦਾ ਹੈ। ਉਹਨਾਂ ਦੀ ਸੋਚ ਵੱਡੀ ਹੁੰਦੀ ਹੈ।

ਪਰ ਜਿਆਦਾਤਰ ਔਰਤਾਂ ਘਰ ਚਲਾਉਂਦੀਆਂ ਹਨ। ਉਹਨਾਂ ਦੀ ਦੁਨੀਆਂ ਸੀਮਤ ਹੈ ਅਤੇ ਉਹਨਾਂ ਦੇ ਮੁੱਦੇ ਵੀ ਘਰੇਲੂ ਹਨ।

ਪੜ੍ਹੇ ਲਿਖੇ ਮਰਦਾਂ ਦੀ ਗਿਣਤੀ ਔਰਤਾਂ ਤੋਂ ਵੱਧ ਹੈ। ਇੰਟਰਨੈੱਟ ਅਤੇ ਮੋਬਾਇਲ ਤੱਕ ਉਹਨਾਂ ਦੀ ਪਹੁੰਚ ਜਿਆਦਾ ਹੈ।

ਇਸ ਲਈ ਖ਼ਬਰਾਂ ਉਹ ਹੀ ਬਣਾਉਦੇ ਆਏ ਹਨ ਅਤੇ ਉਹਨਾਂ ਲਈ ਹੀ ਬਣਦੀਆਂ ਸਨ।

ਖ਼ਬਰਾਂ ਦੀ ਚੋਣ ਕਰਨ ਅਤੇ ਲਿਖਣ ਵਾਲਿਆਂ ਨੇ, ਉਨ੍ਹਾਂ ਪਾਠਕਾਂ ਬਾਰੇ ਨਹੀਂ ਸੋਚਿਆ, ਜਿਨ੍ਹਾਂ ਦੇ ਸੀਮਤ ਤਜ਼ਰਬਿਆਂ ਨੇ ਕਈ ਵਿਸ਼ਿਆਂ ਨੂੰ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਕਰ ਦਿੱਤਾ ਹੈ।

BBCShe
LWA/Dann Tardif

ਸਾਡੀ ਪੱਤਰਕਾਰੀ ਉਨ੍ਹਾਂ ਔਖੇ ਵਿਸ਼ਿਆਂ ਨੂੰ ਕਿਵੇਂ ਆਸਾਨ ਬਣਾ ਸਕਦੀ ਹੈ ਤਾਂ ਕਿ ਔਰਤਾਂ ਦੂਜੇ ਨੰਬਰ ''''ਤੇ ਨਾ ਰਹਿ ਜਾਣ।

ਖ਼ਬਰਾਂ ਦੀ ਚੋਣ ਅਤੇ ਉਨ੍ਹਾਂ ਨੂੰ ਪੇਸ਼ ਕਰਨ ਦੇ ਤਰੀਕੇ ਵਿੱਚ ‘''''ਜੈਂਡਰ ਲੈਂਜ'''''''' ਲਿਆਉਣ ਦੀ ਲੋੜ ਹੈ।

ਹੁਣ ਦੁਨੀਆ ਬਦਲ ਰਹੀ ਹੈ। ਔਰਤਾਂ ਪੱਤਰਕਾਰੀ ਵਿੱਚ ਆਪਣੀ ਥਾਂ ਬਣਾ ਰਹੀਆਂ ਹਨ ਅਤੇ ਖ਼ਬਰਾਂ ਦੇ ਪੁਰਾਣੇ ਢਾਂਚੇ ਉੱਤੇ ਸਵਾਲ ਉਠਾ ਰਹੀਆਂ ਹਨ।

ਬੀਬੀਸੀ ਪਹਿਲਕਦਮੀ BBCShe ਦੇ ਦੂਜੇ ਐਡੀਸ਼ਨ ਵਿੱਚ ਆਈ ਹੈ।

ਅਸੀਂ ਹੋਰ ਮੀਡੀਆ ਅਦਾਰਿਆਂ ਨਾਲ ਮਿਲ ਕੇ ਅਜਿਹੀਆਂ ਕਹਾਣੀਆਂ ਉਪਰ ਕੰਮ ਕਰ ਰਹੇ ਹਾਂ ਜੋ ਖ਼ਬਰਾਂ ਦੇ ਚੱਕਰ ਵਿੱਚ ਫਸੇ ਬਿਨਾਂ ਔਰਤਾਂ ਦੀਆਂ ਚਿੰਤਾਵਾਂ, ਉਹਨਾਂ ਦੇ ਜੀਵਨ ਉੱਤੇ ਪ੍ਰਮੁੱਖ ਘਟਨਾਵਾਂ ਅਤੇ ਨੀਤੀਆਂ ਦੇ ਪ੍ਰਭਾਵ ਨੂੰ ਉਜਾਗਰ ਕਰਨ ਵਾਲੀਆਂ ਕਹਾਣੀਆਂ ''''ਤੇ ਕੰਮ ਕਰ ਰਹੇ ਹਾਂ।

BBCShe ਕੀ ਹੈ?

ਇਸ ਸਾਂਝੀ ਪਹਿਲਕਦਮੀ ਲਈ ਅਸੀਂ ਦੇਸ ਦੇ ਵੱਖ-ਵੱਖ ਖੇਤਰਾਂ ਅਤੇ ਭਾਸ਼ਾਵਾਂ ਵਿੱਚ ਕੰਮ ਕਰ ਰਹੀਆਂ ਮੀਡੀਆ ਸੰਸਥਾਵਾਂ ਨਾਲ ਪੱਤਰਕਾਰੀ ਵਿੱਚ ''''ਜੈਂਡਰ ਲੈਂਜ'''' ਬਾਰੇ ਉਨ੍ਹਾਂ ਦੇ ਵਿਚਾਰ ਜਾਣਨ ਲਈ ਸੰਪਰਕ ਕੀਤਾ।

ਆਪਸੀ ਵਿਚਾਰ ਵਟਾਂਦਰੇ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਕਿ ਕਿਸੇ ਇੱਕ ਮੁੱਦੇ ''''ਤੇ ਇਕੱਠੇ ਕੰਮ ਕਰਕੇ ਅਜਿਹੀ ਕਹਾਣੀ ਲਿਖੀ ਜਾਂ ਕਹੀ ਜਾਵੇ ਜੋ ਔਰਤਾਂ, ਮਰਦਾਂ ਅਤੇ ਸਾਰੇ ਲੋਕਾਂ ਲਈ ਲਿਖੀ ਗਈ ਹੋਵੇ।

ਜਿਨ੍ਹਾਂ ਛੇ ਸੰਸਥਾਵਾਂ ਨਾਲ ਅਸੀਂ ਕੰਮ ਕੀਤਾ ਹੈ ਉਹ ਹੇਠ ਲਿਖੇ ਹਨ-

BBCShe
VikramRaghuvanshi

– ਔਰੰਗਾਬਾਦ ਤੋਂ ਚਲਾਈ ਜਾ ਰਹੀ ਇਸ ਮਰਾਠੀ ਭਾਸ਼ਾ ਦੀ ਨਿਊਜ਼ ਵੈੱਬਸਾਈਟ ਦਾ ਉਦੇਸ਼ ਰਵਾਇਤੀ ਪੱਤਰਕਾਰੀ ਦੇ ਢਾਂਚੇ ਤੋਂ ਬਾਹਰ ਜਾਣਾ ਹੈ।

ਆਮ ਔਰਤਾਂ ਨੂੰ ਉਨ੍ਹਾਂ ਦੇ ਜੀਵਨ ਨਾਲ ਜੁੜੇ ਮੁੱਦਿਆਂ ਨੂੰ ਸਾਹਮਣੇ ਲਿਆਉਣ ਦਾ ਮੌਕਾ ਦੇਣਾ ਹੈ।

ਉਹ ਦਲਿਤ, ਆਦਿਵਾਸੀਆਂ ਅਤੇ ਪਛੜੇ ਭਾਈਚਾਰਿਆਂ ਦੀਆਂ ਚਿੰਤਾਵਾਂ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕਰਦੇ ਹਨ ਜਿਨ੍ਹਾਂ ਨੂੰ ਮੁੱਖ ਧਾਰਾ ਮੀਡੀਆ ਵਿੱਚ ਘੱਟ ਥਾਂ ਮਿਲਦੀ ਹੈ।

(ਹਿੰਦੀ) – ਅੰਗਰੇਜ਼ੀ ਅਤੇ ਹਿੰਦੀ ਵਿੱਚ ਚਲਾਈ ਜਾ ਰਹੀ ਇਸ ਵੈੱਬਸਾਈਟ ਦਾ ਉਦੇਸ਼ ਨਾਰੀਵਾਦ ਬਾਰੇ ਸਮਝ ਵਿਕਸਿਤ ਕਰਨਾ ਹੈ।

ਖੋਜ ਤੋਂ ਇਲਾਵਾ, ਇਹ ਮੌਜੂਦਾ ਖ਼ਬਰਾਂ ਅਤੇ ਮੁੱਦਿਆਂ ''''ਤੇ ਲੇਖ ਅਤੇ ਵੀਡੀਓ ਪ੍ਰਕਾਸ਼ਿਤ ਕਰਦੇ ਹਨ।

ਇਸ ਦਾ ਉਦੇਸ਼ ਔਰਤਾਂ ਅਤੇ ਸਮਾਜ ਦੇ ਹਾਸ਼ੀਏ ''''ਤੇ ਪਏ ਭਾਈਚਾਰਿਆਂ ਨੂੰ ਮੁੱਖ ਧਾਰਾ ਨਾਲ ਜੋੜਨਾ ਅਤੇ ਉਨ੍ਹਾਂ ਦੀ ਆਵਾਜ਼ ਨੂੰ ਅੱਗੇ ਵਧਾਉਣਾ ਹੈ।

- ਖੇਡਾਂ ਬਾਰੇ ਖ਼ਬਰਾਂ ''''ਤੇ ਪੱਤਰਕਾਰੀ ਵਧਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ, ਇਸ ਵੈੱਬਸਾਈਟ ''''ਤੇ ਸਿਰਫ਼ ਕ੍ਰਿਕਟ ਹੀ ਨਹੀਂ, ਸਗੋਂ ਸਾਰੀਆਂ ਖੇਡਾਂ ਅਤੇ ਖਿਡਾਰੀਆਂ ਦੀਆਂ ਖ਼ਬਰਾਂ ਹਨ।

ਭਾਵੇਂ ਕਿ ਓਲੰਪਿਕ ਅਤੇ ਹੋਰ ਅੰਤਰਰਾਸ਼ਟਰੀ ਟੂਰਨਾਮੈਂਟ ਉਪਰ ਹਮੇਸ਼ਾ ਮੀਡੀਆ ਦੀ ਨਜ਼ਰ ਰਹਿੰਦੀ ਹੈ, ਪਰ ਇਸ ਦਾ ਮਕਸਦ ਸਾਲ ਭਰ ਖੇਡਾਂ ਦੀਆਂ ਖ਼ਬਰਾਂ ਅਤੇ ਅਥਲੀਟਾਂ ਦੇ ਸੰਘਰਸ਼ ਨੂੰ ਸਾਹਮਣੇ ਲਿਆਉਣਾ ਹੈ।

– ਇਹ ਰਾਜਧਾਨੀ ਦਿੱਲੀ ਅਤੇ ਨਾਲ ਲੱਗਦੇ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਸਾਂਝਾ ਚਲਾਇਆ ਜਾਣ ਵਾਲਾ ਇੱਕੋ ਇੱਕ ਕਮਿਊਨਿਟੀ ਰੇਡੀਓ ਸਟੇਸ਼ਨ ਹੈ।

ਗੁੜਗਾਓਂ ਖੇਤਰ ਵਿੱਚ ਇਸ ਨੂੰ ਸੁਣਨ ਵਾਲਿਆਂ ਵਿੱਚ ਸਥਾਨਕ ਪਿੰਡ ਵਾਸੀਆਂ ਤੋਂ ਇਲਾਵਾ ਪ੍ਰਵਾਸੀ ਮਜ਼ਦੂਰ ਵੀ ਸ਼ਾਮਲ ਹਨ।

ਇਹ ਆਪਣੇ ਪ੍ਰੋਗਰਾਮਾਂ ਵਿੱਚ ਸਿੱਖਿਆ, ਸਿਹਤ, ਰਾਜਨੀਤੀ ਸਮੇਤ ਕਈ ਮੁੱਦਿਆਂ ਨੂੰ ਸ਼ਾਮਲ ਕਰਦੇ ਹਨ।

- ਇਹ ਡਿਜੀਟਲ ਮੀਡੀਆ ਸੰਸਥਾ ਦੇਸ਼ ਭਰ ਦੀਆਂ ਖਬਰਾਂ ਅਤੇ ਮੁੱਦਿਆਂ ''''ਤੇ ਨਜ਼ਰ ਰੱਖਦੀ ਹੈ। ਇਸ ਦਾ ਵਿਸ਼ੇਸ਼ ਧਿਆਨ ਦੱਖਣੀ ਭਾਰਤ ਦੇ ਪੰਜ ਰਾਜਾਂ ''''ਤੇ ਹੈ ਜਿੱਥੇ ਇਹਨਾਂ ਦੇ ਜ਼ਿਆਦਾਤਰ ਰਿਪੋਰਟਰ ਮੌਜੂਦ ਹਨ।

ਇਸ ਦਾ ਬੰਗਲੌਰ ਵਿੱਚ ਹੈੱਡਕੁਆਰਟਰ ਹੈ। ਇਸ ਪੋਰਟਲ ਦੇ ਲੇਖ ਅੰਗਰੇਜ਼ੀ ਵਿੱਚ ਹਨ, ਹਾਲਾਂਕਿ ਇਹ ਤਾਮਿਲ ਵਿੱਚ ਵੀਡਿਓ ਪ੍ਰਕਾਸ਼ਿਤ ਕਰਦਾ ਹੈ।

- ਇਸ ਵੈੱਬਸਾਈਟ ਦਾ ਮੁੱਖ ਮੰਤਰ ਇਹ ਹੈ ਕਿ ਰਵਾਇਤੀ ਮੀਡੀਆ ਦੇ ਉਲਟ, ਔਰਤਾਂ ਅਸਲ ਵਿੱਚ ਹਰ ਤਰ੍ਹਾਂ ਦੀਆਂ ਖ਼ਬਰਾਂ ਵਿੱਚ ਦਿਲਚਸਪੀ ਰੱਖਦੀਆਂ ਹਨ।

ਅੰਗਰੇਜ਼ੀ ਵਿੱਚ ਲੇਖ ਪ੍ਰਕਾਸ਼ਿਤ ਕਰਨ ਵਾਲੀ ਇਹ ਵੈੱਬਸਾਈਟ ਔਰਤਾਂ ਨੂੰ ਆਪਣੇ ਜੀਵਨ ਦੇ ਤਜ਼ਰਬੇ ਅਤੇ ਸੱਚੀਆਂ ਕਹਾਣੀਆਂ ਸਾਂਝੀਆਂ ਕਰਨ ਦੀ ਥਾਂ ਦਿੰਦੀ ਹੈ।

ਇਸ ਦੇ ਨਾਲ ਹੀ ਇਹ ਵਰਕਸ਼ਾਪ ਅਤੇ ਸੈਮੀਨਾਰ ਵੀ ਰੱਖਦੀ ਕਰਦੇ ਹਨ।

ਇਨ੍ਹਾਂ ਸਾਰੀਆਂ ਮੀਡੀਆ ਸੰਸਥਾਵਾਂ ਨਾਲ ਸਲਾਹ ਕਰਕੇ ਅਸੀਂ ਸਮਝਿਆ ਕਿ ਔਰਤਾਂ ਦੇ ਜੀਵਨ ਅਤੇ ਚਿੰਤਾਵਾਂ ਨੂੰ ਸਮਝਣ, ਉਨ੍ਹਾਂ ਤੱਕ ਖ਼ਬਰਾਂ ਪੇਸ਼ ਕਰਨ ਅਤੇ ਪਹੁੰਚਾਉਣ ਦੇ ਤਰੀਕੇ ਕੀ ਹੋ ਸਕਦੇ ਹਨ।

ਤੁਸੀਂ ਆਉਣ ਵਾਲੇ ਦਿਨਾਂ ਵਿੱਚ ਬੀਬੀਸੀ ਦੀ ਵੈੱਬਸਾਈਟ ਅਤੇ ਸੋਸ਼ਲ ਮੀਡੀਆ ਹੈਂਡਲਜ਼ ਸਮੇਤ ਸਾਰੀਆਂ ਭਾਰਤੀ ਭਾਸ਼ਾਵਾਂ (ਹਿੰਦੀ, ਪੰਜਾਬੀ, ਗੁਜਰਾਤੀ, ਮਰਾਠੀ, ਤੇਲਗੂ, ਤਾਮਿਲ) ਦੀਆਂ ਵੈੱਬਸਾਈਟਾਂ ''''ਤੇ ਇਕੱਠੇ ਖੋਜੀਆਂ ਗਈਆਂ ਛੇ ਕਹਾਣੀਆਂ ਉਪਰ ਲੇਖ ਅਤੇ ਵੀਡੀਓ ਦੇਖ ਸਕਦੇ ਹੋ।

ਇਹ ਇੱਕ ਕੋਸ਼ਿਸ਼ ਹੈ ਅਤੇ ਸਾਡਾ ਉਦੇਸ਼ ਜੈਂਡਰ ਲੈਂਜ਼ ''''ਤੇ ਸਾਡੀ ਸਮਝ ਨੂੰ ਬਿਹਤਰ ਬਣਾਉਣਾ ਅਤੇ ਔਰਤਾਂ ਦੀਆਂ ਚਿੰਤਾਵਾਂ ਨੂੰ ਖਬਰਾਂ ਦੇ ਤਰੀਕੇ ਵਿੱਚ ਬਿਹਤਰ ਢੰਗ ਨਾਲ ਲਿਆਉਣਾ ਹੈ।

ਇਹ ਯਤਨ ਜਾਰੀ ਰਹੇਗਾ।

ਪੰਜ ਸਾਲ ਪਹਿਲਾਂ BBCShe ਦੇ ਪਹਿਲੇ ਐਡੀਸ਼ਨ ਵਿੱਚ, ਅਸੀਂ ਦੇਸ਼ ਭਰ ਦੇ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਵਿੱਚ ਜਾ ਕੇ ਆਮ ਔਰਤਾਂ ਨੂੰ ਪੁੱਛਿਆ ਕਿ ਉਹ ਬੀਬੀਸੀ ''''ਤੇ ਕਿਹੜੀਆਂ ਕਹਾਣੀਆਂ ਦੇਖਣਾ, ਪੜ੍ਹਨਾ ਜਾਂ ਸੁਣਨਾ ਚਾਹੁੰਦੀਆਂ ਹਨ। ਇਸ ਤੋਂ ਬਾਅਦ ਉਨ੍ਹਾਂ ਦੀ ਸਲਾਹ ''''ਤੇ ਅਮਲ ਕੀਤਾ ਗਿਆ।

ਇਹ ਸਾਰੀਆਂ ਕਹਾਣੀਆਂ ਏਥੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ।)



Related News