ਛੇ ਸਾਲਾ ਬੱਚੀ ਨਾਲ ਸਮੂਹਿਕ ਬਲਾਤਕਾਰ, ਉਸ ਦੀ ਸਹੇਲੀ ਨਾਲ ਵੀ ਹੋਈ ਦਰਿੰਦਗੀ- ਗਰਾਊਂਡ ਰਿਪੋਰਟ

Saturday, Mar 11, 2023 - 04:01 PM (IST)

ਛੇ ਸਾਲਾ ਬੱਚੀ ਨਾਲ ਸਮੂਹਿਕ ਬਲਾਤਕਾਰ, ਉਸ ਦੀ ਸਹੇਲੀ ਨਾਲ ਵੀ ਹੋਈ ਦਰਿੰਦਗੀ- ਗਰਾਊਂਡ ਰਿਪੋਰਟ
ਕਵਿਤਾ ਦੀ ਗੱਲ੍ਹ ਨੂੰ ਇੰਨੇ ਬੁਰੇ ਢੰਗ ਨਾਲ ਅਤੇ ਢੂੰਘਾ ਕੱਟਿਆ ਗਿਆ ਹੈ ਕਿ ਉਸ ਦੇ ਦੰਦ ਵੀ ਦਿਖਾਈ ਦੇ ਰਹੇ ਸਨ
SITU TIWARI/BBC
ਕਵਿਤਾ ਦੀ ਗੱਲ੍ਹ ਨੂੰ ਇੰਨੇ ਬੁਰੇ ਢੰਗ ਨਾਲ ਅਤੇ ਢੂੰਘਾ ਕੱਟਿਆ ਗਿਆ ਹੈ ਕਿ ਉਸ ਦੇ ਦੰਦ ਵੀ ਦਿਖਾਈ ਦੇ ਰਹੇ ਸਨ

ਛੇ ਸਾਲ ਦੀ ਨਿਸ਼ਾ (ਬਦਲਿਆ ਹੋਇਆ ਨਾਮ) ਦੇ ਸਰੀਰ ''''ਤੇ ਦੰਦ ਨਾਲ ਕੱਟਣ ਦੇ ਨਿਸ਼ਾਨ ਹਨ। ਉਸ ਦੇ ਨੱਕ ਦੇ ਅੰਦਰ ਖੂਨ ਜੰਮ ਗਿਆ ਹੈ, ਸੱਜੀ ਅੱਖ ਵਿਚ ਸੱਟ ਦੇ ਲਾਲ ਧੱਬੇ ਸਾਫ ਦਿਖਾਈ ਦੇ ਰਹੇ ਹਨ ਅਤੇ ਕਮਰ ਦੇ ਹਿੱਸੇ ਦੁਆਲੇ ਕੱਪੜਾ ਲਗਾਤਾਰ ਖੂਨ ਨਾਲ ਭਿੱਜ ਰਿਹਾ ਹੈ।

ਬਿਹਾਰ ਦੇ ਬੇਗੂਸਰਾਏ ਦੇ ਸਦਰ ਹਸਪਤਾਲ ਵਿੱਚ ਇੱਕ ਬੈੱਡ ''''ਤੇ ਨਿਸ਼ਾ ਹੈ, ਜਦਕਿ ਉਸ ਦੇ ਬਿਲਕੁਲ ਨਾਲ ਵਾਲੇ ਬੈੱਡ ''''ਤੇ ਉਸ ਦੀ ਹੀ 10 ਸਾਲਾ ਸਹੇਲੀ ਕਵਿਤਾ (ਬਦਲਿਆ ਹੋਇਆ ਨਾਮ) ਦਾਖਲ ਹੈ।

ਕਵਿਤਾ ਦਾ ਪੂਰਾ ਚਿਹਰਾ ਚਿੱਟੀ ਪੱਟੀ ਨਾਲ ਢੱਕਿਆ ਹੋਇਆ ਹੈ। ਉਸ ਦੇ ਚਿਹਰੇ ''''ਤੇ ਸੱਟ ਦੇ ਨਿਸ਼ਾਨ ਹਨ ਅਤੇ ਉਸ ਗੱਲ ਕੱਟ ਦਿੱਤੀ ਗਈ ਹੈ।

ਉਸ ਦੇ ਗੱਲ੍ਹ ਨੂੰ ਇੰਨੇ ਬੁਰੇ ਢੰਗ ਨਾਲ ਅਤੇ ਢੂੰਘਾ ਕੱਟਿਆ ਗਿਆ ਹੈ ਕਿ ਹਸਪਤਾਲ ''''ਚ ਕਵਿਤਾ ਦੀ ਦੇਖਭਾਲ ਕਰ ਰਹੀ ਉਸ ਦੀ ਮਾਂ ਕਹਿੰਦੀ ਹੈ, "ਗੱਲ੍ਹ ਇਸ ਤਰ੍ਹਾਂ ਕੱਟੀ ਗਈ ਸੀ ਕਿ ਉਸ ਦੇ ਦੰਦ ਵੀ ਦਿਖਾਈ ਦੇ ਰਹੇ ਸਨ। ਡਾਕਟਰ ਨੇ ਕਿਹਾ ਕਿ ਟਾਂਕੇ ਨਹੀਂ ਲਗਾਏ ਜਾ ਸਕਦੇ, ਜ਼ਖ਼ਮ ਆਪਣੇ ਆਪ ਠੀਕ ਹੋ ਹੋਵੇਗਾ।"

ਸਦਰ ਹਸਪਤਾਲ ਦੀ ਡਾਕਟਰ ਆਸ਼ਾ ਕੁਮਾਰੀ ਨੇ ਬੱਚੀਆਂ ਦਾ ਮੈਡੀਕਲ ਕੀਤਾ ਹੈ। ਉਨ੍ਹਾਂ ਬੀਬੀਸੀ ਹਿੰਦੀ ਨੂੰ ਦੱਸਿਆ, "ਛੇ ਸਾਲ ਦੀ ਬੱਚੀ ਨਾਲ ਬਲਾਤਕਾਰ ਦੇ ਸਬੂਤ ਹਨ, ਜਦਕਿ ਦੂਜੀ ਬੱਚੀ ਦੇ ਗੱਲ੍ਹ ਨੂੰ ਇਸ ਤਰ੍ਹਾਂ ਕੱਟੀ ਗਈ ਹੈ ਜਿਵੇਂ ਕਿਸੇ ਕੁੱਤੇ ਨੇ ਮਨੁੱਖ ਨੂੰ ਵੱਢਿਆ ਹੋਵੇ।"

ਘਟਨਾ ਵਾਲਾ ਸਕੂਲ
SITU TIWARI/BBC
ਪਿੰਡ ਦਾ ਸਰਕਾਰੀ ਸਕੂਲ

ਕੀ ਹੈ ਪੂਰਾ ਮਾਮਲਾ?

ਨਿਸ਼ਾ ਅਤੇ ਕਵਿਤਾ ਬਿਹਾਰ ਦੇ ਬੇਗੂਸਰਾਏ ਜ਼ਿਲੇ ਦੇ ਸਾਹੇਬਪੁਰ ਕਮਾਲ ਬਲਾਕ ਦੇ ਘੱਟ ਗਿਣਤੀ ਭਾਈਚਾਰੇ ਨਾਲ ਸਬੰਧਤ ਕੁੜੀਆਂ ਹਨ।

ਉਨ੍ਹਾਂ ਦੋਵਾਂ ਨਾਲ ਇਹ ਘਟਨਾ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਦੁਪਹਿਰ ਵੇਲੇ ਵਾਪਰੀ। ਉਸ ਦਿਨ ਦੇਸ਼ ਵਿੱਚ ਹੋਲੀ ਵੀ ਮਨਾਈ ਜਾ ਰਹੀ ਸੀ।

ਸਦਰ ਹਸਪਤਾਲ ਵਿੱਚ ਦਾਖ਼ਲ ਕਵਿਤਾ, ਉਸ ਦਿਨ ਦੀ ਸਾਰੀ ਘਟਨਾ ਨੂੰ ਟੁਕੜਿਆਂ ਵਿੱਚ ਬਿਆਨ ਕਰਨ ਦੀ ਕੋਸ਼ਿਸ਼ ਕਰਦੀ ਹੈ, ਅਜਿਹਾ ਕਰਦਿਆਂ ਉਹ ਵਿੱਚ-ਵਿੱਚ ਆਪ ਕੰਬ ਉੱਠਦੀ ਹੈ।

ਕਵਿਤਾ ਦੱਸਦੀ ਹੈ, "ਅਸੀਂ ਪਿੰਡ ਦੇ ਸਰਕਾਰੀ ਸਕੂਲ ''''ਚ ਝੂਲੇ ਝੂਲਣ ਗਏ ਸੀ। ਸਕੂਲ ਦੇ ਮੈਦਾਨ ''''ਚ ਪਹਿਲਾਂ ਹੀ ਚਾਰ ਵਿਅਕਤੀ ਮੌਜੂਦ ਸਨ, ਜਿਨ੍ਹਾਂ ''''ਚੋਂ ਸੋਹਨ ਕੁਮਾਰ (ਉਰਫ਼ ਛੋਟੂ ਮਹਤੋ) ਸਾਡੇ ਨੇੜੇ ਆਇਆ ਅਤੇ ਸਾਨੂੰ ਦਬੋਚਣ ਲੱਗਾ।''''''''

''''''''ਅਸੀਂ ਉੱਥੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਸੀ, ਪਰ ਉਹ ਸਾਨੂੰ ਵਾਰ-ਵਾਰ ਫੜ ਲੈਂਦੇ ਸਨ ਅਤੇ ਸਾਡੇ ਚਿਹਰੇ ਕੰਧ ਨਾਲ ਰਗੜ ਦਿੰਦੇ ਸਨ। ਬਾਅਦ ਵਿੱਚ ਉਸ ਨੇ ਨਿਸ਼ਾ ਦੀ ਪੈਂਟ ਖੋਲ੍ਹ ਦਿੱਤੀ ਅਤੇ ਆਪਣੀ ਪੈਂਟ ਵੀ ਖੋਲ੍ਹ ਦਿੱਤੀ। ਇਸ ਵਿਚਕਾਰ ਮੈਂ ਉਸ ਦੇ ਘਰੂਟ ਵੱਢ ਲੈ ਅਤੇ ਭੱਜ ਗਈ।"

ਸਕੂਲ ਦੇ ਟਾਇਲਟ ਵਿੱਚ ਅਜੇ ਵੀ ਕੁੜੀਆਂ ਦੀਆਂ ਚੱਪਲਾਂ ਪਈਆਂ ਹਨ

ਇਸ ਘਟਨਾ ਦੇ ਨਿਸ਼ਾਨ ਅਜੇ ਵੀ ਸੜਕ ਕਿਨਾਰੇ ਬਣੇ ਸਰਕਾਰੀ ਮਿਡਲ ਸਕੂਲ ਦੇ ਬੱਚਿਆਂ ਦੇ ਟਾਇਲਟ ਵਿੱਚ ਮੌਜੂਦ ਹਨ। ਟਾਇਲਟ ''''ਚ ਹੋਲੀ ਦੇ ਮੌਕੇ ਮਿਲੀਆਂ ਪੂਰੀਆਂ ਦੇ ਟੁਕੜੇ ਅਤੇ ਖੂਨ ਦੇ ਧੱਬੇ ਦੋਵੇਂ ਸੁੱਕ ਚੁੱਕੇ ਹਨ। ਦੋਵੇਂ ਕੁੜੀਆਂ ਦੀਆਂ ਚੱਪਲਾਂ ਅਜੇ ਵੀ ਉੱਥੇ ਹੀ ਪਈਆਂ ਹਨ।

ਨਿਸ਼ਾ ਨੂੰ ਪਹਿਲਾਂ ਤੋਂ ਹੀ ਗੱਲ ਕਰਨ ''''ਚ ਦਿੱਕਤ ਆਉਂਦੀ ਸੀ, ਇਸ ਘਟਨਾ ਤੋਂ ਬਾਅਦ ਉਹ ਬਿਲਕੁਲ ਚੁੱਪ ਹੈ। ਉਸ ਦੇ ਕੱਪੜਿਆਂ ''''ਤੇ ਖੂਨ ਦੇ ਧੱਬੇ ਲਗਾਤਾਰ ਬਣਦੇ ਜਾ ਰਹੇ ਹਨ ਅਤੇ ਖਾਣ ਲਈ ਦਿੱਤੀ ਜਾਣ ਵਾਲੀ ਹਰੇਕ ਚੀਜ਼ ਨੂੰ ਉਹ ਆਪਣੀ ''''ਸੀਮਤ ਤਾਕਤ'''' ਨਾਲ ਚੁੱਕੇ ਕੇ ਸੁੱਟ ਦਿੰਦੀ ਹੈ।

ਨਿਸ਼ਾ ਦੇ ਮਾਂ ਕਹਿੰਦੇ ਹਨ, "ਮੇਰੇ ਸੱਤ ਬੱਚਿਆਂ ਵਿੱਚੋਂ ਉਹ ਇਕੱਲੀ ਕੁੜੀ ਹੈ। ਉਹ ਸਾਰਾ ਦਿਨ ਇੱਧਰ-ਉੱਧਰ ਘੁੰਮਦੀ ਰਹਿੰਦੀ ਸੀ। ਕੁਝ ਬਣਾ ਕੇ ਰੱਖ ਦਿਓ ਤਾਂ ਛਾਲਾਂ ਮਾਰਦੀ ਹੋਈ ਖਾ ਲੈਂਦੀ ਸੀ। ਅਸੀਂ ਲੋਕ ਮੰਗ ਕੇ ਖਾਣ ਵਾਲੇ ਲੋਕ ਹਾਂ।''''''''

''''''''ਉਸ ਦਿਨ ਵੀ ਬੱਚੀਆਂ ਕੋਲ ਮੰਗੀਆਂ ਹੋਈਆਂ ਪੂਰੀਆਂ ਸਨ। ਅਸੀਂ ਵੀ ਪੁਰੀਆਂ ਮੰਗ ਕੇ ਵਾਪਸ ਆ ਰਹੇ ਸੀ ਜਦੋਂ ਕਿਸੇ ਨੇ ਦੱਸਿਆ ਕਿ ਤੇਰੀ ਧੀ ਨੂੰ ਮਾਰ ਕੇ ਸੁੱਟ ਦਿੱਤਾ ਹੈ। ਉਸ ਤੋਂ ਬਾਅਦ ਮੈਂ ਉਸ ਨੂੰ ਡਾਕਟਰ ਮੁਸਤਫਾ ਕੋਲ ਲੈ ਆਈ।''''''''

ਡਾਕਟਰ ਮੁਸਤਫਾ, ਉਸੇ ਪਿੰਡ ਦਾ ਇੱਕ ਪੇਂਡੂ ਡਾਕਟਰ ਹਨ, ਜਿੱਥੇ ਨਿਸ਼ਾ ਅਤੇ ਕਵਿਤਾ ਦਾ ਪਰਿਵਾਰ ਰਹਿੰਦਾ ਹੈ। ਨਿਸ਼ਾ ਅਤੇ ਕਵਿਤਾ ਦੇ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਪਹਿਲਾਂ ਡਾਕਟਰ ਮੁਸਤਫਾ ਕੋਲ ਲੈ ਗਏ ਸਨ।

ਡਾਕਟਰ ਮੁਸਤਫਾ ਨੇ ਬੀਬੀਸੀ ਹਿੰਦੀ ਨੂੰ ਦੱਸਿਆ, "ਇਨ੍ਹਾਂ ਦੋਵੇਂ ਕੁੜੀਆਂ ਨੂੰ ਬਹੁਤ ਬੁਰੀ ਹਾਲਤ ਵਿੱਚ ਮੇਰੇ ਕੋਲ ਲਿਆਂਦਾ ਗਿਆ ਸੀ। ਜਿਸ ਦੇ ਗੱਲ੍ਹ ਵੱਢੇ ਹੋਏ ਸੀ, ਉਸ ਦੇ ਤਾਂ ਦੰਦ ਤੱਕ ਦਿਖਾਈ ਦੇ ਰਹੇ ਸਨ ਅਤੇ ਦੂਜੀ ਦੇ ਲਗਾਤਾਰ ਖੂਨ ਵਹਿ ਰਿਹਾ ਸੀ। ਮੈਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ।''''''''

''''''''ਦਸ ਮਿੰਟ ਬਾਅਦ ਪੁਲਿਸ ਆ ਗਈ ਅਤੇ ਬੱਚੀਆਂ ਨੂੰ ਹਸਪਤਾਲ ਲੈ ਗਈ। ਜੇ ਅਜਿਹਾ ਨਾ ਹੁੰਦਾ ਤਾਂ ਨਿਸ਼ਾ ਜ਼ਿੰਦਾ ਨਾ ਬਚਦੀ।''''''''

ਲਾਈਨ
BBC
  • ਬਿਹਾਰ ਦੇ ਬੇਗੂਸਰਾਏ ਵਿੱਚ ਹੋਲੀ ਮੌਕੇ ਇੱਕ ਬੱਚੀ ਨਾਲ ਬਲਾਤਕਾਰ ਦੀ ਘਟਨਾ ਨੂੰ ਦਿੱਤਾ ਅੰਜਾਮ
  • ਇੱਕ ਹੋਰ ਬੱਚੀ ਨੂੰ ਬੁਰੀ ਤਰ੍ਹਾਂ ਕੀਤਾ ਗਿਆ ਜ਼ਖ਼ਮੀ, ਉਸ ਦੇ ਗੱਲ੍ਹ ਨੂੰ ਵੱਢਿਆ ਗਿਆ।
  • ਬੱਚੀਆਂ ਘੱਟ ਗਿਣਤੀ ਭਾਈਚਾਰੇ ਨਾਲ ਸਬੰਧਿਤ ਹਨ।
  • ਬੱਚੀਆਂ ਸਕੂਲ ''''ਚ ਖੇਡ ਰਹੀਆਂ ਸਨ ਜਿਸ ਵੇਲੇ ਉਨ੍ਹਾਂ ਨਾਲ ਘਟਨਾ ਵਾਪਰੀ
  • ਬੱਚੀਆਂ ਦੀ ਹਾਲਤ ਹੁਣ ਸਥਿਰ ਬਣੀ ਹੋਈ ਪਰ ਉਨ੍ਹਾਂ ਨੂੰ ਬੁਰੀ ਹਾਲਤ ''''ਚ ਹਸਪਤਾਲ ਲਿਆਂਦਾ ਗਿਆ ਸੀ
  • ਪੁਲਿਸ ਨੇ ਇਸ ਮਾਮਲੇ ਚਾਰ ਮੁਲਜ਼ਮਾਂ ਵਿੱਚੋਂ 2 ਨੂੰ ਗ੍ਰਿਫ਼ਤਾਰ ਕਰ ਲਿਆ ਹੈ
ਲਾਈਨ
BBC

ਬਲਾਤਕਾਰ ਦੀ ਪੁਸ਼ਟੀ

ਬੇਗੂਸਰਾਏ ਦੇ ਐਸਪੀ ਯੋਗੇਂਦਰ ਕੁਮਾਰ ਨੇ ਕਿਹਾ, "ਇਸ ਮਾਮਲੇ ਵਿੱਚ ਪਰਿਵਾਰ ਨੇ ਚਾਰ ਨੌਜਵਾਨਾਂ ਸੋਹਨ ਕੁਮਾਰ, ਬਬਲੂ ਕੁਮਾਰ, ਹਰਦੇਵ ਕੁਮਾਰ, ਗੋਵਿੰਦ ਮਹਤੋ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਹੈ, ਜਿਨ੍ਹਾਂ ਵਿੱਚੋਂ ਸੋਹਨ ਅਤੇ ਬਬਲੂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।"

ਉਹ ਕਹਿੰਦੇ ਹਨ, "ਇਸ ਮਾਮਲੇ ਵਿੱਚ ਹੁਣ ਤੱਕ ਜੋ ਟੈਸਟ ਕੀਤਾ ਗਿਆ ਹੈ, ਉਸ ਮੁਤਾਬਕ ਕੁੜੀ ਨਾਲ ਬਲਾਤਕਾਰ ਹੋਇਆ ਸੀ। ਪਹਿਲੀ ਨਜ਼ਰੇ, ਇਹ ਗੈਂਗਰੇਪ ਦਾ ਮਾਮਲਾ ਜਾਪਦਾ ਹੈ। ਸਾਡੀ ਕੋਸ਼ਿਸ਼ ਹੈ ਕਿ ਇਸ ਮਾਮਲੇ ਦੀ ਜਲਦੀ ਜਾਂਚ ਕਰਕੇ ਇਸ ਦੀ ਸੁਣਵਾਈ ਜਲਦ ਹੀ ਕਰਵਾਈ ਜਾਵੇ।"

ਪੋਕਸੋ ਐਕਟ ਤਹਿਤ ਦਰਜ ਕੀਤੇ ਗਏ ਇਸ ਮਾਮਲੇ ਦੀ ਜਾਂਚ ਵਿੱਚ ਫੋਰੈਂਸਿਕ ਸਾਇੰਸ ਟੀਮ ਨੂੰ ਲਗਾਇਆ ਗਿਆ ਹੈ। ਇਸ ਦੇ ਨਾਲ ਹੀ, ਐਸਡੀਪੀਓ ਬਲੀਆ ਦੀ ਅਗਵਾਈ ਵਿੱਚ ਇੱਕ ਟੀਮ ਵੀ ਗਠਿਤ ਕੀਤੀ ਗਈ ਹੈ ਤਾਂ ਜੋ ਜਲਦੀ ਤੋਂ ਜਲਦੀ ਜਾਂਚ ਪੂਰੀ ਕੀਤੀ ਜਾ ਸਕੇ।

ਬੇਗੂਸਰਾਏ ਦੇ ਐਸਪੀ ਯੋਗੇਂਦਰ ਕੁਮਾਰ
SITU TIWARI/BBC
ਬੇਗੂਸਰਾਏ ਦੇ ਐਸਪੀ ਯੋਗੇਂਦਰ ਕੁਮਾਰ

ਮੁਲਜ਼ਮਾਂ ''''ਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਦਾ ਇਲਜ਼ਾਮ

ਘਟਨਾ ਦੇ ਕੁਝ ਘੰਟਿਆਂ ਅੰਦਰ ਹੀ ਸੋਹਨ ਕੁਮਾਰ ਉਰਫ ਛੋਟੂ ਮਹਤੋ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜਦੋਂ ਛੋਟੂ ਨੂੰ ਫੜਿਆ ਗਿਆ ਤਾਂ ਉਹ ਨਸ਼ੇ ਦੀ ਹਾਲਤ ਵਿੱਚ ਸੀ। ਬੇਗੂਸਰਾਏ ਦੇ ਐਸਪੀ ਯੋਗੇਂਦਰ ਕੁਮਾਰ ਨੇ ਇਸ ਦੀ ਪੁਸ਼ਟੀ ਕੀਤੀ ਹੈ।

ਮੁਲਜ਼ਮਾਂ ਬਾਰੇ ਸਥਾਨਕ ਪਿੰਡ ਵਾਸੀ ਦੱਸਦੇ ਹਨ ਕਿ ਇਹ ਲੋਕ ਪਿੰਡ ਦੇ ਸਕੂਲ ਨੇੜੇ ਹੀ ਸ਼ਰਾਬ ਅਤੇ ਹੋਰ ਨਸ਼ਾ ਸਪਲਾਈ ਕਰਦੇ ਰਹੇ ਹਨ।

ਇਸ ਮਾਮਲੇ ਵਿੱਚ ਦੂਜੀ ਗ੍ਰਿਫ਼ਤਾਰੀ ਬਬਲੂ ਕੁਮਾਰ ਦੀ ਹੋਈ ਹੈ, ਉਹ ਪੇਸ਼ੇ ਤੋਂ ਪੱਤਰਕਾਰ ਹਨ। ਬਬਲੂ ਅਤੇ ਸੋਹਨ ਆਪਸ ''''ਚ ਚਚੇਰੇ ਭਰਾ ਹਨ।

ਬਬਲੂ ਕੁਮਾਰ ਦੇ ਪਿਤਾ ਜੈ ਜੈ ਰਾਮ ਬੀਬੀਸੀ ਨੂੰ ਦੱਸਦੇ ਹਨ, "ਮੇਰੇ ਪੁੱਤਰ ਨੇ ਕੋਈ ਬਲਾਤਕਾਰ ਨਹੀਂ ਕੀਤਾ ਹੈ। ਉਹ ਤਾਂ ਇੱਕ ਪੱਤਰਕਾਰ ਹੈ।"

ਜੈ ਜੈ ਰਾਮ ਪਾਣੀ ਦਾ ਖੋਖਾ ਚਲਾਉਂਦੇ ਹਨ ਅਤੇ ਪਿੰਡ ਵਿੱਚ ''''ਮਹਾਤਮਾ ਜੀ'''' ਵਜੋਂ ਜਾਣੇ ਜਾਂਦੇ ਹਨ।

ਪਿੰਡ ਵਿੱਚ ਪਸਰੀ ਚੁੱਪ

ਸਦਰ ਹਸਪਤਾਲ ਦੇ ਡਿਪਟੀ ਸੁਪਰਡੈਂਟ ਦੇ ਅਹੁਦੇ ਕਾ ਕਾਰਜ ਸੰਭਾਲ ਰਹੇ ਡਾਕਟਰ ਅਖਿਲੇਸ਼ ਕੁਮਾਰ ਦੱਸਦੇ ਹਨ, "ਦੋਵੇਂ ਕੁੜੀਆਂ ਦੀ ਹਾਲਤ ਖਤਰੇ ਤੋਂ ਬਾਹਰ ਹੈ।"

ਪਰ ਸਾਹੇਬਪੁਰ ਕਮਾਲ ਦੇ ਪਿੰਡ ਵਿੱਚ ਬੇਚੈਨ ਕਰਨ ਵਾਲੀ ਸ਼ਾਂਤੀ ਹੈ। ਖਾਸ ਕਰਕੇ ਮਹਿਤੋ ਟੋਲੇ ਵਿੱਚ, ਸਾਰੇ ਮੁਲਜ਼ਮ ਇੱਥੋਂ ਦੇ ਹੀ ਵਸਨੀਕ ਹਨ, ਉੱਥੇ ਲੋਕਾਂ ਦਾ ਗੁੱਸਾ ਕਿਸੇ ਵੇਲੇ ਵੀ ਭੜਕ ਉੱਠਦਾ ਹੈ।

ਸਥਾਨਕ ਲੋਕ ਹੁਣ ਆਪਣੀਆਂ ਛੋਟੀਆਂ ਬੱਚੀਆਂ ਨੂੰ ਘਰੋਂ ਬਾਹਰ ਜਾਣ ਦੇਣ ਤੋਂ ਗੁਰੇਜ਼ ਕਰ ਰਹੇ ਹਨ।

ਜ਼ਾਫ਼ੀਰ ਅਤੇ ਮੁਹੰਮਦ ਏਜਾਜ਼ ਦੇ ਬੱਚੇ ਉਸੇ ਸਰਕਾਰੀ ਸਕੂਲ ਵਿੱਚ ਪੜ੍ਹਦੇ ਹਨ ਜਿੱਥੇ ਇਹ ਘਟਨਾ ਵਾਪਰੀ ਸੀ।

ਉਹ ਬੀਬੀਸੀ ਹਿੰਦੀ ਨੂੰ ਦੱਸਦੇ ਹਨ, "ਪ੍ਰਸ਼ਾਸਨ ਪਹਿਲਾਂ ਸਕੂਲ ਵਿੱਚ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਵੇ, ਤਾਂ ਹੀ ਅਸੀਂ ਆਪਣੇ ਬੱਚਿਆਂ ਨੂੰ ਸਕੂਲ ਭੇਜਾਂਗੇ। ਇਨ੍ਹਾਂ ਲੋਕਾਂ ਨੇ ਸਕੂਲ ਵਰਗੇ ਗਿਆਨ ਦੇ ਮੰਦਰ ਨੂੰ ਅਸਮਾਜਿਕ ਕੰਮਾਂ ਦਾ ਅੱਡਾ ਬਣਾ ਦਿੱਤਾ ਹੈ।"

ਘਟਨਾ ਦੇ ਬਾਅਦ ਤੋਂ ਹੀ ਬਿਹਾਰ ਪੁਲਿਸ ਦੇ ਜਵਾਨ ਲਗਾਤਾਰ ਪਿੰਡ ਵਿੱਚ ਤੈਨਾਤ ਹਨ। ਪਿੰਡ ਵਿੱਚ ਸ਼ਾਂਤੀ ਬਣਾਈ ਰੱਖਣ ਲਈ ਪਿੰਡ ਦੇ ਮੁਖੀਆ ਦੇ ਪਤੀ ਮੁਹੰਮਦ ਨਸੀਰੂਦੀਨ ਦੀ ਪਹਿਲਕਦਮੀ ’ਤੇ 35 ਮੈਂਬਰੀ ਸ਼ਾਂਤੀ ਕਮੇਟੀ ਵੀ ਬਣਾਈ ਗਈ ਹੈ।

ਸ਼ਾਂਤੀ ਕਮੇਟੀ ਦੇ ਮੈਂਬਰ ਵਿਨੋਦ ਕੁਮਾਰ ਅਤੇ ਸਦਨ ਕੁਮਾਰ ਸਿੰਘ ਦਾ ਕਹਿਣਾ ਹੈ, “ਸਾਡੀ ਇਹ ਕੋਸ਼ਿਸ਼ ਹੈ ਕਿ ਪਿੰਡ ਦਾ ਮਾਹੌਲ ਕਿਸੇ ਵੀ ਤਰ੍ਹਾਂ ਨਾਲ ਖਰਾਬ ਨਾ ਹੋਵੇ, ਜੇਕਰ ਕਿਸੇ ਤਰ੍ਹਾਂ ਦਾ ਕੋਈ ਦੰਗਾ ਹੁੰਦਾ ਹੈ ਤਾਂ ਸਾਡਾ ਸਾਰਿਆਂ ਦਾ ਨੁਕਸਾਨ ਹੁੰਦਾ ਹੈ। ਅਸੀਂ ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟ ਹਾਂ ਅਤੇ ਚਾਹੁੰਦੇ ਹਾਂ ਕਿ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਸਜ਼ਾ ਦਿੱਤੀ ਜਾਵੇ।"

ਲਾਈਨ
BBC

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ।)



Related News