ਕਦੇ ਅੱਤਵਾਦੀ ਰਿਹਾ ਵਿਅਕਤੀ, ਕਿਵੇਂ ਮਾੜੇ ਹਾਲਾਤ ’ਚ ਜੰਗਲਾਂ ’ਚ ਰਿਹਾ ਤੇ ਕਿਵੇਂ ਉਸ ਨੂੰ ਸ਼ਹਿਰ ਵੱਲ ਤੋਰਿਆ
Saturday, Mar 11, 2023 - 10:16 AM (IST)
ਲਿਬਰੇਸ਼ਨ ਟਾਇਗਰਜ਼ ਆਫ਼ ਤਾਮਿਲ ਈਲਮ (ਐੱਲਟੀਟੀਈ) ਨਾਲ ਇੱਕ ਅੱਤਵਾਦੀ ਵਜੋਂ ਰਿਹਾ ਇੱਕ ਵਿਅਕਤੀ ਜੋ ਸ਼੍ਰੀ ਲੰਕਾ ਦੇ ਜੰਗਲ ਵਿੱਚ ਚਾਰ ਸਾਲ ਤੋਂ ਇਕੱਲੇ ਰਹਿ ਰਿਹਾ ਸੀ, ਉਸ ਨੂੰ ਬਚਾ ਕੇੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਜਿਨ੍ਹਾਂ ਲੋਕਾਂ ਨੇ ਇਸ ਅੱਤਵਾਦੀ ਨੂੰ ਰੈਸਕਿਊ ਕੀਤਾ, ਉਨ੍ਹਾਂ ਦਾ ਕਹਿਣਾ ਸੀ ਕਿ ਉਹ ਲੋਕਾਂ ਤੋਂ ਪਰੇ ਲੁੱਕ ਛਿਪ ਕੇ ਰਹਿ ਰਿਹਾ ਸੀ ਅਤੇ ਸਾਫ਼ ਸਫ਼ਾਈ ਤੋਂ ਦੂਰ ਬਹੁਤ ਹੀ ਭੈੜੀ ਜ਼ਿੰਦਗੀ ਜੀਅ ਰਿਹਾ ਸੀ।
ਦੇਸ਼ ਦੀ ਫੌਜ ਅਤੇ ਤਮਿਲ ਵੱਖਵਾਦੀ ਖਾੜਕੂ ਸੰਗਠਨ ਐੱਲਟੀਟੀਈ ਵਿਚਕਾਰ ਸ਼੍ਰੀਲੰਕਾ ਵਿੱਚ ਖਾਨਾਜੰਗੀ 2009 ਵਿੱਚ ਐੱਲਟੀਟੀਈ ਦੀ ਹਾਰ ਨਾਲ ਖ਼ਤਮ ਹੋ ਗਈ ਸੀ। ਬਾਕੀ ਬਚੇ ਐੱਲਟੀਟੀਈ ਕਾਡਰਾਂ ਵਿੱਚੋਂ ਕੁਝ ਨੇ ਆਤਮ ਸਮਰਪਣ ਕਰ ਦਿੱਤਾ, ਕੁਝ ਲਾਪਤਾ ਹੋ ਗਏ ਅਤੇ ਬਾਕੀ ਇੱਧਰ ਉੱਧਰ ਖਿੱਲਰ ਗਏ।
ਰੈਸਕਿਊ ਕੀਤੇ ਗਏ ਵਿਅਕਤੀ ਨੂੰ ਲੋਕ ‘ਬਾਲਾ’ ਕਹਿ ਕੇ ਬੁਲਾਉਂਦੇ ਹਨ, ਇਹ ਲੋਕ ਬਾਲਾ ਨੂੰ ਜੰਗਲ ਵਿੱਚ ਦੇਖਦੇ ਸਨ। ਇਹ ਐੱਲਟੀਟੀਈ ਦੇ ਉਨ੍ਹਾਂ ਮੈਂਬਰਾਂ ਵਿੱਚ ਇੱਕ ਹੈ ਜੋ ਖਿੱਲਰ ਗਏ ਸਨ।
ਅਜੇ ਤੱਕ, ਉਸ ਦੇ ਪਰਿਵਾਰ ਅਤੇ ਯੁੱਧ ਤੋਂ ਤੁਰੰਤ ਬਾਅਦ ਉਸ ਦੇ ਜੀਵਨ ਬਾਰੇ ਵੇਰਵਿਆਂ ਦਾ ਪਤਾ ਨਹੀਂ ਲੱਗ ਸਕਿਆ ਹੈ।
ਸ਼੍ਰੀ ਲੰਕਾ ਦੇ ਬੱਟੀਕਲੋਆ ਜ਼ਿਲ੍ਹੇ ਦੇ ਪੱਟੀਪਲਾਈ ਖ਼ੇਤਰ ਦੇ ਠੰਡਾਮਲਾਈ ਜੰਗਲ ਇਲਾਕੇ ਤੋਂ ਉਸ ਨੂੰ ਬਚਾਇਆ ਗਿਆ ਸੀ, ਜਿੱਥੇ ਉਹ ਇੱਕ ਝੁੱਗੀ ਵਿੱਚ ਰਹਿ ਰਿਹਾ ਸੀ।
![ਲਾਈਨ](https://ichef.bbci.co.uk/news/raw/cpsprodpb/8342/live/68716590-bf59-11ed-95f8-0154daa64c44.jpg)
![ਲਾਈਨ](https://ichef.bbci.co.uk/news/raw/cpsprodpb/fa50/live/6eff19c0-bf59-11ed-95f8-0154daa64c44.jpg)
ਮਾੜੇ ਹਾਲਾਤ ਵਿੱਚ ਰਹਿ ਰਿਹਾ ਸੀ
![ਬਾਲਾ](https://ichef.bbci.co.uk/news/raw/cpsprodpb/2bf5/live/f6494e60-bf58-11ed-830a-b3366810e005.jpg)
ਸਿਆਸੀ ਪਾਰਟੀ, ''''ਕ੍ਰੂਸੇਡਰਜ਼ ਫਾਰ ਡੈਮੋਕਰੇਸੀ ਪਾਰਟੀ'''' ਵਿੱਚ ਐਲਟੀਟੀਈ ਦੇ ਸਾਬਕਾ ਮੈਂਬਰ ਸ਼ਾਮਲ ਹਨ। ਇਸ ਪਾਰਟੀ ਦੇ ਉਪ ਪ੍ਰਧਾਨ ਐਨ ਨਾਗੁਲੇਸ਼ ਬਾਲਾ ਨੂੰ ਬਚਾਉਣ ਵਾਲਿਆਂ ਵਿੱਚੋਂ ਇੱਕ ਸਨ।
ਉਨ੍ਹਾਂ ਦਾ ਕਹਿਣਾ ਹੈ ਕਿ ਬਾਲਾ ਨੂੰ ਉਸ ਦੇ ਪਰਿਵਾਰ ਨੇ ਛੱਡ ਦਿੱਤਾ ਸੀ ਅਤੇ ਉਹ ਮਾਨਸਿਕ ਤੌਰ ''''ਤੇ ਪਰੇਸ਼ਾਨ ਸੀ।
ਨਾਗੁਲੇਸ਼ ਕਹਿੰਦੇ ਹਨ ਕਿ ਪਿਛਲੇ ਚਾਰ ਸਾਲਾਂ ਤੋਂ ਉਹ ਜੰਗਲ ਤੋਂ ਇਕੱਠੇ ਕੀਤੇ ਫਲਾਂ ''''ਤੇ ਗੁਜ਼ਾਰਾ ਕਰ ਰਿਹਾ ਸੀ। ਕਦੇ-ਕਦੇ ਉਹ ਜੰਗਲ ਦੇ ਨਾਲ ਲੱਗਦੀਆਂ ਮਨੁੱਖੀ ਬਸਤੀਆਂ ਵਿੱਚ ਜਾਂਦਾ ਸੀ, ਜਿੱਥੇ ਲੋਕ ਉਸ ਨੂੰ ਭੋਜਨ ਦਿੰਦੇ ਸਨ। ਉਹ ਇਸ ਰਾਸ਼ਨ ਨੂੰ ਆਪਣੀ ਝੌਂਪੜੀ ਵਿੱਚ ਲੈ ਜਾਂਦਾ ਸੀ ਅਤੇ ਉਨ੍ਹਾਂ ਨੂੰ ਆਮ ਅਤੇ ਗੈਰ-ਸਫਾਈ ਵਾਲੇ ਤਰੀਕੇ ਨਾਲ ਪਕਾਉਂਦਾ ਸੀ।
ਨਾਗੁਲੇਸ਼ ਕਹਿੰਦੇ ਹਨ, ‘‘ਉਹ ਬਹੁਤ ਹੀ ਅਸ਼ੁੱਧ ਹਾਲਾਤ ਵਿੱਚ ਰਹਿ ਰਿਹਾ ਸੀ। ਜੇ ਉਹ ਕਿਸੇ ਭਾਂਡੇ ਵਿੱਚ ਖਾਣਾ ਪਕਾਉਂਦਾ ਤਾਂ ਉਹ ਇਸ ਨੂੰ ਨਹੀਂ ਧੋਂਦਾ ਸੀ ਅਤੇ ਉਸੇ ਭਾਂਡੇ ਵਿੱਚ ਆਪਣਾ ਅਗਲਾ ਭੋਜਨ ਪਕਾਉਂਦਾ ਸੀ। ਉਹ ਇੱਕੋ ਭਾਂਡੇ ਵਿੱਚ ਮੱਛੀ ਅਤੇ ਚੌਲ ਇਕੱਠੇ ਪਕਾਉਂਦਾ ਅਤੇ ਖਾਂਦਾ ਸੀ।”
ਉਹ ਪਿਛਲੇ ਚਾਰ ਸਾਲਾਂ ਤੋਂ ਨਾਹਤਾ ਵੀ ਨਹੀਂ ਸੀ ਅਤੇ ਨਾ ਹੀ ਉਸ ਨੇ ਆਪਣੇ ਵਾਲ ਕੱਟੇ ਸਨ। ਉਹ ਨੀਂਦ ਤੋਂ ਵੀ ਵਾਂਝਾ ਸੀ।
ਮਨੁੱਖੀ ਰਾਬਤੇ ਤੋਂ ਪਰਹੇਜ਼ ਕਰਦਾ ਸੀ
![ਬਾਲਾ](https://ichef.bbci.co.uk/news/raw/cpsprodpb/7bef/live/166cd860-bf59-11ed-830a-b3366810e005.jpg)
ਸ਼ੁਰੂਆਤ ਵਿੱਚ ਬਾਲਾ ਦਾ ਸੰਪਰਕ ਕੁਝ ਲੋਕਾਂ ਨਾਲ ਸੀ। ਪਰ ਬਾਅਦ ਵਿੱਚ ਜਦੋਂ ਉਹ ਲੋਕਾਂ ਨੂੰ ਦੇਖਦਾ ਸੀ ਤਾਂ ਭੱਜ ਜਾਂਦਾ ਸੀ ਅਤੇ ਜੰਗਲ ਵਿੱਚ ਲੁੱਕ ਜਾਂਦਾ ਸੀ।
ਉਹ ਉਸ ਇਲਾਕੇ ਵਿੱਚ ਰਹਿ ਰਿਹਾ ਸੀ ਜਿਸ ਨੂੰ ਜੰਗਲੀ ਹਾਥੀਆਂ ਦੀ ਮੌਜੂਦਗੀ ਕਰਕੇ ਜਾਣਿਆ ਜਾਂਦਾ ਹੈ।
ਇਸੇ ਦੌਰਾਨ ਕ੍ਰੂਸੇਡਰਜ਼ ਫਾਰ ਡੈਮੋਕਰੇਸੀ ਪਾਰਟੀ ਦੇ ਮੈਂਬਰ ਉਸ ਨੂੰ ਮਿਲੇ ਅਤੇ ਤਿੰਨ ਦਿਨਾਂ ਦੀਆਂ ਮੁਸ਼ਕਲਾਂ ਤੋਂ ਬਾਅਦ ਉਸ ਨਾਲ ਸੰਪਰਕ ਕਾਇਮ ਕੀਤਾ।
ਨਾਗੁਲੇਸ਼ ਕਹਿੰਦੇ ਹਨ ਕਿ ਬਾਲਾ ਨੇ ਜਦੋਂ ਉਨ੍ਹਾਂ ਨੂੰ ਦੇਖਿਆ ਤਾਂ ਉਹ ਭੱਜ ਗਿਆ ਅਤੇ ਲੁੱਕ ਗਿਆ।
ਨਾਗੁਲੇਸ਼ ਨੇ ਦੱਸਿਆ, ‘‘ਸਾਨੂੰ ਉਸ ਬਾਰੇ ਜਾਣਕਾਰੀ ਮਿਲੀ। ਅਸੀਂ ਤਿੰਨ ਦਿਨਾਂ ਤੱਕ ਜੰਗਲ ਵਿੱਚ ਉਡੀਕ ਕੀਤੀ। ਪਹਿਲੇ ਦਿਨ ਉਸ ਨੇ ਸਾਨੂੰ ਦੇਖਿਆ ਅਤੇ ਭੱਜ ਗਿਆ। ਅਸੀਂ ਦੁਪਹਿਰ ਤੱਕ ਇੰਤਜ਼ਾਰ ਕੀਤਾ।”
“ਅਸੀਂ ਉਸ ਨੂੰ ਬਾਲਾ ਕਹਿ ਕੇ ਸੱਦਿਆ ਅਤੇ ਉਸ ਨਾਲ ਇਸ ਤਰੀਕੇ ਗੱਲ ਕੀਤੀ ਜਿਵੇਂ ਉਸ ਨੂੰ ਕੋਈ ਪਹਿਲਾਂ ਜਾਣਦਾ ਹੋਵੇ। ਅਸੀਂ ਉਸ ਨੂੰ ਕਿਹਾ ਕਿ ਅਸੀਂ ਤੇਰੇ ਨਾਲ ਜੰਗ ਦੇ ਮੈਦਾਨ ਵਿੱਚ ਸੀ।’’
ਹਾਲਾਂਕਿ ਇਸ ਦੇ ਜਵਾਬ ਵਿੱਚ ਬਾਲਾ ਨੇ ਕਿਹਾ ਕਿ ਉਹ ਉਸ ਦੇ ਨੇੜੇ ਨਾ ਆਉਣ।
ਨਾਗੁਲੇਸ਼ ਨੇ ਅੱਗੇ ਦੱਸਿਆ, ‘‘ਉਸ ਨੇ ਸਾਨੂੰ ਕੁਝ ਪੈਸੇ ਦੇਣ ਨੂੰ ਕਿਹਾ, ਬਿਸਕੁਟ ਖਾਓ ਅਤੇ ਜਾਓ। ਇਸ ਤੋਂ ਬਾਅਦ ਅਸੀਂ ਉਸ ਨਾਲ ਨਿਮਰਤਾ ਨਾਲ ਗੱਲ ਕੀਤੀ ਅਤੇ ਉਸ ਦੇ ਨੇੜੇ ਗਏ। ਅਸੀਂ ਉਸ ਨੂੰ ਕਿਹਾ ਕਿ ਉਸ ਨੂੰ ਆਪਣੇ ਵਾਲ ਕਟਾਉਣੇ ਚਾਹੀਦੇ ਹਨ ਕਿਉਂਕਿ ਉਹ ਕਦੇ ਅੱਤਵਾਦੀ ਸਨ।”
“ਅਸੀਂ ਕਿਹਾ ਕਿ ਅਸੀਂ ਉਸ ਦੀਆਂ ਮੁਸ਼ਕਲਾਂ ਦਾ ਹੱਲ ਕਰਾਂਗੇ। ਪਰ ਉਸ ਨੇ ਵਾਲ ਕਟਾਉਣ ਤੋਂ ਨਾਂਹ ਕਰ ਦਿੱਤੀ ਅਤੇ ਕਿਹਾ ਕਿ ਉਸ ਨੂੰ ਕੋਈ ਮੁਸ਼ਕਲਾਂ ਨਹੀਂ ਹਨ। ਤਿੰਨ ਦਿਨਾਂ ਵਿੱਚ ਅਸੀਂ ਉਸ ਨਾਲ ਪੂਰੀ ਤਰ੍ਹਾਂ ਰਾਬਤਾ ਕਾਇਮ ਕੀਤਾ। ਜੇ ਅਸੀਂ ਉਸ ਨੂੰ ਬੁਲਾਉਂਦੇ ਸੀ ਤਾਂ ਉਹ ਸਾਡੇ ਕੋਲ ਆਉਂਦਾ ਸੀ।’’
![ਬਾਲਾ](https://ichef.bbci.co.uk/news/raw/cpsprodpb/bd73/live/3b70b4b0-bf59-11ed-830a-b3366810e005.jpg)
ਇਸ ਤੋਂ ਬਾਅਦ ਟੀਮ ਨੇ ਸਿਹਤ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ। ਐਂਬੂਲੈਂਸ ਬੁਲਾਈ ਅਤੇ ਬਾਲਾ ਨੂੰ ਬੱਟੀਕਲੋਆ ਦੇ ਏਰਾਵੁਰ ਵਿੱਚ ਹਸਪਤਾਲ ਵਿਖੇ ਭਰਤੀ ਕਰਵਾਇਆ।
ਨਾਗੁਲੇਸ਼ ਕਹਿੰਦੇ ਹਨ ਕਿ ਬਾਲਾ ਉਨ੍ਹਾਂ ਦੀ ਪਾਰਟੀ ਦੇ ਇੱਕ ਮੈਂਬਰ ਦੀ ਨਿਗਰਾਨੀ ਹੇਠ ਸੀ ਅਤੇ ਉਸ ਦੀ ਸਿਹਤ ਬਿਹਤਰ ਹੋ ਰਹੀ ਸੀ।
ਨਾਗੁਲੇਸ਼ ਕਹਿੰਦੇ ਹਨ ਕਿ ਕੁਝ ਲੋਕਾਂ ਨੇ ਸੋਸ਼ਲ ਮੀਡੀਆ ਉੱਤੇ ਬਾਲਾ ਬਾਰੇ ਕੁਝ ਗ਼ਲਤ ਜਾਣਕਾਰੀ ਫ਼ੈਲਾਉਣ ਵਾਲੀਆਂ ਵੀਡੀਓਜ਼ ਪਾਈਆਂ ਅਤੇ ਉਸ ਤੋਂ ਪੈਸੇ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ।
ਨਾਗੁਲੇਸ਼ ਅੱਗੇ ਦੱਸਦੇ ਹਨ ਕਿ ਅਜਿਹੀਆਂ ਕਾਰਵਾਈਆਂ ਤਾਮਿਲ ਸੰਘਰਸ਼ ਅਤੇ ਕੇਦੇ ਅੱਤਵਾਦੀ ਰਹੇ ਕ੍ਰਾਂਤੀਕਾਰੀਆਂ ਨੂੰ ਬਦਨਾਮ ਕਰਦੀਆਂ ਹਨ।
ਉਨ੍ਹਾਂ ਨੇ ਇਹ ਵੀ ਮੰਗ ਕੀਤੀ ਕਿ ਲੋਕਾਂ ਨੂੰ ਬਾਲਾ ਨੂੰ ਠੀਕ ਕਰਨ, ਮੁੜ ਵਸੇਬੇ ਅਤੇ ਇੱਕ ਆਮ ਜੀਵਨ ਜਿਉਣ ਲਈ ਮਦਦ ਕਰਨੀ ਚਾਹੀਦੀ ਹੈ।
![ਲਾਈਨ](https://ichef.bbci.co.uk/news/raw/cpsprodpb/734d/live/5d186db0-bf59-11ed-95f8-0154daa64c44.jpg)
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)