ਜਦੋਂ ਸਤੀਸ਼ ਕੌਸ਼ਿਕ ਨੇ ਕਿਹਾ ''''ਅਸੀਂ ਪੰਜਾਬ-ਦਿੱਲੀ ਵਾਲੇ, ਮੁੰਬਈ ''''ਚ ਵੀ ਉੱਥੋਂ ਦਾ ਖਾਣਾ ਲੱਭਦੇ ਹਾਂ''''
Thursday, Mar 09, 2023 - 12:01 PM (IST)
![ਜਦੋਂ ਸਤੀਸ਼ ਕੌਸ਼ਿਕ ਨੇ ਕਿਹਾ ''''ਅਸੀਂ ਪੰਜਾਬ-ਦਿੱਲੀ ਵਾਲੇ, ਮੁੰਬਈ ''''ਚ ਵੀ ਉੱਥੋਂ ਦਾ ਖਾਣਾ ਲੱਭਦੇ ਹਾਂ''''](https://static.jagbani.com/multimedia/2023_3image_12_01_0311999880cd117.png)
![ਸਤੀਸ਼ ਕੌਸ਼ਿਕ](https://ichef.bbci.co.uk/news/raw/cpsprodpb/21ad/live/dcb2a400-be41-11ed-89ef-ad35740cd117.png)
ਮਸ਼ਹੂਰ ਫਿਲਮ ਨਿਰਮਾਤਾ ਅਤੇ ਅਦਾਕਾਰ ਸਤੀਸ਼ ਕੌਸ਼ਿਕ ਦਾ 66 ਸਾਲ ਦੀ ਉਮਰ ''''ਚ ਦੇਹਾਂਤ ਹੋ ਗਿਆ ਹੈ।
ਅਦਾਕਾਰ ਅਨੁਪਮ ਖੇਰ ਨੇ ਟਵੀਟ ਕਰਕੇ ਉਨ੍ਹਾਂ ਦੇ ਦੇਹਾਂਤ ਦੀ ਜਾਣਕਾਰੀ ਦਿੱਤੀ।
ਸਤੀਸ਼ ਕੌਸ਼ਿਕ ਦੇ ਭਤੀਜੇ ਨਿਸ਼ਾਨ ਕੌਸ਼ਿਕ ਨੇ ਬੀਬੀਸੀ ਨਾਲ ਗੱਲ ਕਰਦਿਆਂ ਦੱਸਿਆ ਕਿ ਸਤੀਸ਼ ਗੁਰੂਗ੍ਰਾਮ ''''ਚ ਆਪਣੇ ਇਕ ਦੋਸਤ ਦੇ ਘਰ ਹੋਲੀ ਮਨਾਉਣ ਗਏ ਸਨ ਅਤੇ ਉੱਥੇ ਹੀ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ।
ਉਨ੍ਹਾਂ ਨੂੰ ਉਸੇ ਸਮੇਂ ਫੋਰਟਿਸ ਹਸਪਤਾਲ ਲਿਜਾਇਆ ਗਿਆ ਪਰ ਉਨ੍ਹਾਂ ਦੀ ਜਾਨ ਨਹੀਂ ਬਚਾਈ ਜਾ ਸਕੀ। ਪੋਸਟਮਾਰਟਮ ਦੀ ਰਿਪੋਰਟ ਦਾ ਅਜੇ ਇੰਤਜ਼ਾਰ ਹੈ।
![ਸਤੀਸ਼ ਕੌਸ਼ਿਕ](https://ichef.bbci.co.uk/news/raw/cpsprodpb/651b/live/b5c44f10-be3c-11ed-8b32-2f1eb542dd18.jpg)
ਅੰਗਰੇਜ਼ੀ ਅਖਬਾਰ ਇੰਡੀਅਨ ਐਕਸਪ੍ਰੈਸ ਵਿੱਚ ਛਪੀ ਖ਼ਬਰ ਮੁਤਾਬਕ ਦਿੱਲੀ ਵਿੱਚ ਸਤੀਸ਼ ਕੌਸ਼ਿਕ ਕਾਰ ਵਿੱਚ ਸਫ਼ਰ ਕਰ ਰਹੇ ਸਨ, ਜਦੋਂ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ।
ਅਨੁਪਮ ਖੇਰ ਨੇ ਸਤੀਸ਼ ਦੇ ਦੇਹਾਂਤ ਦੀ ਖ਼ਬਰ ਸਾਂਝੀ ਕਰਦਿਆਂ ਆਪਣੇ ਟਵੀਟ ਵਿੱਚ ਲਿਖਿਆ, "ਮੌਤ ਇਸ ਦੁਨੀਆਂ ਦੀ ਆਖਰੀ ਸੱਚਾਈ ਹੈ। ਪਰ ਮੈਂ ਆਪਣੇ ਸਭ ਤੋਂ ਚੰਗੇ ਦੋਸਤ ਸਤੀਸ਼ ਕੌਸ਼ਿਕ ਬਾਰੇ ਇਹ ਗੱਲ ਆਪਣੀ ਜ਼ਿੰਦਗੀ ਵਿੱਚ ਕਦੇ ਲਿਖਾਂਗਾ, ਮੈਂ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ। 45 ਸਾਲਾਂ ਦੀ ਦੋਸਤੀ ''''ਤੇ ਅਚਾਨਕ ਪੂਰਨ ਵਿਰਾਮ। ਤੇਰੇ ਬਿਨਾਂ ਜ਼ਿੰਦਗੀ ਕਦੇ ਪਹਿਲਾਂ ਵਾਂਗ ਨਹੀਂ ਹੋਵੇਗੀ। ਓਮ ਸ਼ਾਂਤੀ!"
![ਸਤੀਸ਼ ਕੌਸ਼ਿਕ](https://ichef.bbci.co.uk/news/raw/cpsprodpb/da55/live/fff07fa0-be3c-11ed-876c-877d4eebdd4a.jpg)
ਸਤੀਸ਼ ਕੌਸ਼ਿਕ ਦੇ ਦੇਹਾਂਤ ਨਾਲ ਬਾਲੀਵੁੱਡ ''''ਚ ਸੋਗ ਦੀ ਲਹਿਰ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਉਨ੍ਹਾਂ ਦੇ ਦੇਹਾਂਤ ''''ਤੇ ਦੁੱਖ ਪ੍ਰਗਟਾਉਂਦਿਆਂ ਲਿਖਿਆ, ''''''''ਸਤੀਸ਼ ਕੌਸ਼ਿਕ ਜੀ ਦਾ ਬੇਵਕਤ ਚਲੇ ਜਾਣਾ ਬਹੁਤ ਦੁੱਖਦਾਈ ਹੈ। ਸਤੀਸ਼ ਜੀ ਤੁਸੀਂ ਆਪਣੀ ਕਲਾ ਜ਼ਰੀਏ ਹਮੇਸ਼ਾ ਸਾਡੇ ਦਿਲਾਂ ਵਿੱਚ ਜ਼ਿੰਦਾ ਰਹੋਗੇ।''''''''
ਸਤੀਸ਼ ਕੌਸ਼ਿਕ ਨੇ ਦੋ ਦਿਨ ਪਹਿਲਾਂ ਹੋਲੀ ਖੇਡਦੇ ਹੋਏ ਆਪਣੀ ਤਸਵੀਰ ਸੋਸ਼ਲ ਮੀਡੀਆ ''''ਤੇ ਪੋਸਟ ਕੀਤੀ ਸੀ।
ਕੌਸ਼ਿਕ ਨੂੰ ਮਸ਼ਹੂਰ ਗੀਤਕਾਰ ਜਾਵੇਦ ਅਖਤਰ ਦੇ ਘਰ ਹੋਲੀ ਖੇਡਦੇ ਦੇਖਿਆ ਗਿਆ ਸੀ।
ਦਿੱਲੀ ਵਿੱਚ ਜੰਮੇ ਸਨ
![ਸਤੀਸ਼ ਕੌਸ਼ਿਸ਼](https://ichef.bbci.co.uk/news/raw/cpsprodpb/7132/live/199dd510-be3d-11ed-876c-877d4eebdd4a.jpg)
ਸਤੀਸ਼ ਕੌਸ਼ਿਕ ਦਾ ਜਨਮ 13 ਅਪ੍ਰੈਲ 1956 ਨੂੰ ਮਹਿੰਦਰਗੜ੍ਹ ਜ਼ਿਲ੍ਹੇ (ਹੁਣ ਹਰਿਆਣਾ ਵਿੱਚ) ਹੋਇਆ ਸੀ।
ਕੌਸ਼ਿਕ ਇੱਕ ਅਦਾਕਾਰ, ਨਿਰਮਾਤਾ, ਕਾਮੇਡੀਅਨ ਅਤੇ ਪਟਕਥਾ ਲੇਖਕ ਸਨ।
ਉਨ੍ਹਾਂ ਨੇ ਦਿੱਲੀ ਦੇ ਕਿਰੋੜੀ ਮਲ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਬਾਅਦ ਵਿੱਚ ਨੈਸ਼ਨਲ ਸਕੂਲ ਆਫ਼ ਡਰਾਮਾ ਵਿੱਚ ਪੜ੍ਹਾਈ ਕੀਤੀ।
ਉਨ੍ਹਾਂ ਨੇ ਰਾਮ ਲਖਨ, ਸਾਜਨ ਚਲੇ ਸਸੁਰਾਲ, ਜਾਨੇ ਭੀ ਦੋ ਯਾਰੋ ਅਤੇ ਮਿਸਟਰ ਇੰਡੀਆ ਵਰਗੀਆਂ ਕਈ ਫ਼ਿਲਮਾਂ ''''ਚ ਅਦਾਕਾਰੀ ਕੀਤੀ।
ਜਦੋਂ ਘਰੋਂ ਪੈਸੇ ਚੋਰੀ ਕਰਨ ''''ਤੇ ਕੁੱਟ ਪਈ ਸੀ
ਦੂਰਦਰਸ਼ਨ ''''ਤੇ ਦਿੱਤੇ ਆਪਣੇ ਇੱਕ ਇੰਟਰਵਿਊ ਵਿੱਚ ਉਨ੍ਹਾਂ ਦੱਸਿਆ ਸੀ ਕਿ ਦਿੱਲੀ ਦੇ ਕਰੋਲ ਬਾਗ਼ ਤੋਂ ਬਾਲੀਵੁੱਡ ਤੱਕ ਦਾ ਉਨ੍ਹਾਂ ਦਾ ਸਫ਼ਰ ਉਨ੍ਹਾਂ ਨੂੰ ਇੱਕ ਸੁਪਨੇ ਵਰਗਾ ਜਾਪਦਾ ਹੈ।
ਕੌਸ਼ਿਕ ਮੁਤਾਬਕ ਉਨ੍ਹਾਂ ਦੇ ਪਿਤਾ ਇੱਕ ਸੇਲਜ਼ਮੈਨ ਸਨ।
ਸਤੀਸ਼ ਕੌਸ਼ਿਕ ਆਪਣੇ ਪਿਤਾ ਨੂੰ ਅਕਸਰ ਕਿਹਾ ਕਰਦੇ ਸਨ ਕਿ ਉਹ ਆਪਣਾ ਨਾਮ ਅਖਬਾਰਾਂ ''''ਚ ਛਪਿਆ ਦੇਖਣਾ ਚਾਹੁੰਦੇ ਹਨ।
ਇੰਟਰਵਿਊ ਵਿੱਚ ਉਨ੍ਹਾਂ ਦੱਸਿਆ ਕਿ ਕਿਵੇਂ ਉਨ੍ਹਾਂ ਨੇ ‘ਗਾਈਡ’ ਫ਼ਿਲਮ ਦੇਖਣ ਲਈ ਆਪਣੀ ਮਾਂ ਦੇ ਸਿਰਹਾਣੇ ਹੇਠੋਂ 5 ਰੁਪਏ ਚੋਰੀ ਕੀਤੇ ਅਤੇ ਉਸ ਦੇ ਲਈ ਉਨ੍ਹਾਂ ਨੂੰ ਕੁੱਟ ਵੀ ਪਈ ਸੀ।
![ਸਤੀਸ਼ ਕੌਸ਼ਿਸ਼](https://ichef.bbci.co.uk/news/raw/cpsprodpb/9184/live/e63a1ac0-be42-11ed-b044-898835478f34.png)
ਉਨ੍ਹਾਂ ਨੇ ਆਪਣੇ ਕਾਲਜ ਦੇ ਦਿਨਾਂ ਵਿੱਚ ਕਈ ਨਾਟਕ ਕੀਤੇ ਉਨ੍ਹਾਂ ਨੂੰ ਇਸ ਦੇ ਲਈ ਐਵਾਰਡ ਵੀ ਮਿਲੇ ਸਨ।
ਮੁੰਬਈ ਵਿੱਚ ਆਪਣੇ ਸ਼ੁਰੂਆਤੀ ਦਿਨਾਂ ਵਿੱਚ ਉਨ੍ਹਾਂ ਨੇ ਜੇਬ੍ਹ ਖਰਚੀ ਲਈ ਇੱਕ ਟੈਕਸਟਾਈਲ ਮਿਲ ''''ਚ ਵੀ ਕੰਮ ਕੀਤਾ, ਪਰ ਉਹ ਕਹਿੰਦੇ ਸਨ ਕਿ ਉਨ੍ਹਾਂ ਦਾ ਹੌਸਲਾ ਬਹੁਤ ਵੱਡਾ ਸੀ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਸ਼ੇਖਰ ਕਪੂਰ ਦੀ ''''ਮਾਸੂਮ'''' ਫਿਲਮ ਲਈ 500 ਰੁਪਏ ਤਨਖ਼ਾਹ ''''ਤੇ ਉਨ੍ਹਾਂ ਨਾਲ ਕੰਮ ਕਰਨਾ ਸ਼ੁਰੂ ਕੀਤਾ ਸੀ।
ਸਤੀਸ਼ ਨੇ ਫ਼ਿਲਮਾਂ ਦੇ ਨਿਰਦੇਸ਼ਨ ਅਤੇ ਅਦਾਕਾਰੀ ਦੇ ਨਾਲ-ਨਾਲ ਟੀਵੀ ਲਈ ਕੁਝ ਪ੍ਰੋਗਰਾਮ ਬਣਾਏ ਸਨ।
ਸਤੀਸ਼ ਕੌਸ਼ਿਕ ਅਤੇ ਉਨ੍ਹਾਂ ਦੇ ਪਤਨੀ ਸ਼ਸ਼ੀ ਦੇ 2 ਸਾਲਾ ਪੁੱਤਰ ਦੇ ਦੇਹਾਂਤ ਤੋਂ ਬਾਅਦ ਉਹ ਕਾਫ਼ੀ ਟੁੱਟ ਗਏ ਸਨ ਪਰ ਕਈ ਸਾਲਾਂ ਬਾਅਦ ਉਨ੍ਹਾਂ ਨੇ ਸੈਰੋਗੇਸੀ ਰਾਹੀਂ ਫਿਰ ਤੋਂ ਮਾਤਾ-ਪਿਤਾ ਬਣਨ ਦੀ ਖੁਸ਼ੀ ਮਿਲੀ।
ਸਤੀਸ਼ ਕੌਸ਼ਿਕ ਬਾਰੇ ਬੀਬੀਸੀ ਪੱਤਰਕਾਰ ਨਿਤਿਨ ਸ੍ਰੀਵਾਸਤਵ ਦੀ ਯਾਦ
ਗੱਲ 2005 ਦੀ ਹੈ। ਦੋ ਸਾਲ ਪਹਿਲਾਂ ਸਤੀਸ਼ ਕੌਸ਼ਿਕ ਨੇ ਬਤੌਰ ਨਿਰਦੇਸ਼ਕ ਆਪਣੀ ਸਭ ਤੋਂ ਵੱਡੀ ਹਿੱਟ ਫਿਲਮ ''''ਤੇਰੇ ਨਾਮ'''' ਬਣਾਈ ਸੀ ਅਤੇ ਹੁਣ ਉਨ੍ਹਾਂ ਦੀ ਨਵੀਂ ਫਿਲਮ ''''ਵਾਦਾ'''' ਬਾਕਸ ਆਫਿਸ ''''ਤੇ ਰਿਲੀਜ਼ ਹੋਣ ਵਾਲੀ ਸੀ।
ਉਨ੍ਹੀਂ ਦਿਨੀਂ ਅਸੀਂ ‘ਸਟਾਰ ਨਿਊਜ਼’ ਚੈਨਲ ਦੇ ਸਭ ਤੋਂ ਜੂਨੀਅਰ ਰਿਪੋਰਟਰ ਹੁੰਦੇ ਸੀ ਅਤੇ ਪੋਸਟਿੰਗ ਕੁਝ ਮਹੀਨਿਆਂ ਲਈ ਮੁੰਬਈ ਵਿੱਚ ਸੀ।
ਸਵੇਰੇ ਦੀ ਸੰਪਾਦਕੀ ਮੀਟਿੰਗ ਵਿੱਚ, ਜੇ ਤੁਹਾਡੇ ਕੋਲ ਕੋਈ ਕਹਾਣੀ-ਵਿਚਾਰ ਨਹੀਂ ਹੁੰਦਾ ਸੀ, ਤਾਂ ਅਸਾਈਨਮੈਂਟ ਡੈਸਕ ਤੁਹਾਨੂੰ ਇੱਕ (ਟਾਪਿਕ) ਦੇ ਦਿੰਦਾ ਸੀ, ਜੋ ਸ਼ਾਮ ਤੱਕ ਕਰਨਾ ਪੈਂਦਾ ਸੀ।
ਉਸ ਦਿਨ ਦਾ ਕੰਮ ਸਤੀਸ਼ ਕੌਸ਼ਿਕ ਦਾ ਇੰਟਰਵਿਊ ਕਰਨਾ ਸੀ।
ਰਾਜੀਵ ਮਸੰਦ ਬਾਲੀਵੁੱਡ ਕਵਰੇਜ ਟੀਮ ਦੇ ਮੁਖੀ ਸਨ ਅਤੇ ਉਨ੍ਹਾਂ ਨੇ ਸਾਡੇ ਲਈ ਇਹ ਇੰਟਰਵਿਊ ਸਿਰਫ ਇੱਕ ਘੰਟੇ ਵਿੱਚ ਤੈਅ ਕਰ ਦਿੱਤਾ।
ਮੁੰਬਈ ਦੇ ਜੁਹੂ ਇਲਾਕੇ ਵਿੱਚ ਸਤੀਸ਼ ਕੌਸ਼ਿਕ ਨੂੰ ਮਿਲਣਾ ਸੀ ਅਤੇ ‘ਮਿਸਟਰ ਇੰਡੀਆ’ ਦੇ ‘ਕੈਲੰਡਰ’ ਨੂੰ ਮਿਲਣ ਦੀ ਮੇਰੇ ਮਨ ਵਿੱਚ ਅਜੀਬ ਜਿਹੀ ਖੁਸ਼ੀ ਸੀ।
![ਸਤੀਸ਼ ਕੌਸ਼ਿਸ਼](https://ichef.bbci.co.uk/news/raw/cpsprodpb/ae81/live/379b98e0-be3d-11ed-876c-877d4eebdd4a.jpg)
ਦੁਪਹਿਰ ਇੱਕ ਵਜੇ ਦੇ ਕਰੀਬ ਉਨ੍ਹਾਂ ਦਫ਼ਤਰ ਵਿੱਚ ਅਸੀਂ ਰਿਸੈਪਸ਼ਨ ’ਤੇ ਉਡੀਕ ਹੀ ਕਰ ਰਹੇ ਸੀ ਕਿ ਦੇਖਿਆ, ਚਰਨੀ ਰੋਡ ਦੀ ਮਸ਼ਹੂਰ ‘ਤਿਵਾਰੀ ਸਵੀਟਸ’ ਦੇ ਦੋ ਵੱਡੇ ਲਿਫ਼ਾਫ਼ੇ ਲੈ ਕੇ ਇੱਕ ਵਿਅਕਤੀ ਅੰਦਰ ਗਿਆ।
ਪੰਜ ਕੁ ਮਿੰਟਾਂ ਬਾਅਦ ਅੰਦਰ ਪਹੁੰਚਦਿਆਂ ਹੀ ਸਤੀਸ਼ ਕੌਸ਼ਿਕ ਨੇ ਉੱਪਰ ਵੱਲ ਦੇਖਿਆ ਅਤੇ ਕਿਹਾ, "ਬੇਟਾ, ਪਹਿਲਾਂ ਕੁਝ ਖਾ-ਪੀ ਲਓ, ਫਿਰ ਗੱਲ ਕਰਾਂਗੇ ਆਰਾਮ ਨਾਲ।"
ਮੇਜ਼ ''''ਤੇ ਚਿੱਟੇ ਕੱਚ ਦੀਆਂ ਦੋ-ਤਿੰਨ ਪਲੇਟਾਂ ''''ਚ ਖਸਤਾ ਅਤੇ ਕਚੋਰੀਆਂ ਰੱਖੀਆਂ ਹੋਈਆਂ ਸਨ, ਜਿਨ੍ਹਾਂ ਨੂੰ ਸਤੀਸ਼ ਕੌਸ਼ਿਕ ਸੁੱਕੇ ਆਲੂ ਦੀ ਸਬਜ਼ੀ ਨਾਲ ਖਾ ਰਹੇ ਸਨ।
ਸਾਨੂੰ ਵੀ ਖੁਆਈ ਅਤੇ ਆਪ ਹੀ ਗੱਲਬਾਤ ਸ਼ੁਰੂ ਕਰ ਦਿੱਤੀ।
"ਯਾਰ, ਅਸੀਂ ਰਹੇ ਪੰਜਾਬ-ਦਿੱਲੀ ਵਾਲੇ। ਹੁਣ ਮੁੰਬਈ ਵਿੱਚ ਉੱਥੋਂ ਦਾ ਹੀ ਖਾਣਾ ਲੱਭਦੇ ਰਹਿੰਦੇ ਹਾਂ। ਜਦੋਂ ਕਿਰੋੜੀ ਮੱਲ ਕਾਲਜ, ਦਿੱਲੀ ਵਿੱਚ ਪੜ੍ਹਦੇ ਸੀ, ਉਦੋਂ ਅਸੀਂ ਹਰ ਹਫ਼ਤੇ ''''ਰੌਸ਼ਨ ਦੀ ਕੁਲਫ਼ੀ'''' ਦੀ ਦੁਕਾਨ ਬੱਸ ਫੜ੍ਹ ਕੇ ਕਰੋਲ ਬਾਗ਼ ਜਾਂਦੇ ਸੀ। ਉੱਥੇ ਛੋਲੇ-ਭਟੂਰੇ ਖਾਂਦਾ ਸੀ। ਯਾਰ ਉਹ ਕਿੰਨਾ ਸਵਾਦ ਬਣਾਉਂਦੇ ਨੇ!''''''''
![ਜਾਨੇ ਭੀ ਦੋ ਯਾਰੋ](https://ichef.bbci.co.uk/news/raw/cpsprodpb/bf1b/live/477759c0-be3d-11ed-876c-877d4eebdd4a.jpg)
ਉਨ੍ਹਾਂ ਦੇ ਦਫਤਰ ''''ਚ ਵੈਸ਼ਨੋ ਦੇਵੀ ਦੀ ਤਸਵੀਰ ਰੱਖੀ ਹੋਈ ਸੀ, ਪਿੱਛੇ ''''ਤੇਰੇ ਨਾਮ'''' ਦਾ ਇੱਕ ਪੋਸਟਰ ਸੀ ਅਤੇ ''''ਜਾਨੇ ਭੀ ਦੋ ਯਾਰੋਂ'''' ਲਈ ਜਿੱਤੀ ਗਈ ਟਰਾਫੀ ਵੀ ਸੀ।
ਉਨ੍ਹਾਂ ਨੇ ਦੱਸਿਆ ਸੀ, "ਜਾਨੇ ਭੀ ਦੋ ਯਾਰੋਂ ਦੇ ਲਈ ਜਦੋਂ ਮੈਂ ਡਾਇਲਾਗ ਲਿਖੇ ਸਨ, ਮੈਨੂੰ ਨਹੀਂ ਪਤਾ ਸੀ ਕਿ ਇਸ ਨੂੰ ਇੰਨਾ ਵੱਡਾ ਦਰਜਾ ਮਿਲੇਗਾ। ਅਸੀਂ ਕੁਝ ਅਜਿਹਾ ਹੀ ਕਰ ਰਹੇ ਸੀ ਜੋ ਅਸੀਂ ਐੱਨਐੱਸਡੀ ਜਾਂ ਐਫ਼ਟੀਆਈਆਈ ਵਿੱਚ ਸਿੱਖਿਆ ਸੀ।''''''''
ਮੈਨੂੰ ਯਾਦ ਹੈ ਕਿ ਮੈਂ ਉਨ੍ਹਾਂ ਨੂੰ ਕਿਹਾ ਸੀ, "ਸਰ, ਮੈਂ ਮਿਸਟਰ ਇੰਡੀਆ ਨੂੰ ਛੇ-ਸੱਤ ਵਾਰ ਦੇਖਿਆ ਹੈ ਕਿਉਂਕਿ ਉਸ ''''ਚ ਤੁਹਾਡਾ ਕੈਲੰਡਰ ਵਾਲਾ ਅਤੇ ਅਮਰੀਸ਼ ਪੁਰੀ ਦਾ ਮੋਗੈਂਬੋ ਦਾ ਕਿਰਦਾਰ ਸ਼ਾਨਦਾਰ ਸੀ"।
ਸਤੀਸ਼ ਕੌਸ਼ਿਕ ਹੱਸਣ ਲੱਗ ਪਏ ਅਤੇ ਕਿਹਾ, "ਯਾਰ, ਮੈਂ ਤਾਂ ਉਹੀ ਐਕਟ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜੋ ਸਲੀਮ-ਜਾਵੇਦ ਸਾਬ੍ਹ ਨੇ ਲਿਖਿਆ ਸੀ। ਉਂਝ ਮੈਂ ਮੁੰਬਈ ਫ਼ਿਲਮ ਇੰਡਸਟਰੀ ''''ਚ ਕਾਮੇਡੀਅਨ ਬਣਨ ਹੀ ਆਇਆ ਸੀ ਕਿਉਂਕਿ ਮੈਨੂੰ ਮਹਿਮੂਦ ਸਾਹਬ ਅਤੇ ਜੌਨੀ ਵਾਕਰ ਸਾਬ੍ਹ ਪਸੰਦ ਸਨ।"
''''''''ਦਿਲ ਵਿੱਚ ਕਿਤੇ ਇੱਕ ਵਿਸ਼ਵਾਸ ਵੀ ਸੀ ਕਿ ਮੈਂ ਵੀ ਲੋਕਾਂ ਨੂੰ ਹਸਾ ਸਕਦਾ ਹਾਂ। ਨਿਰਦੇਸ਼ਕ ਤਾਂ ਮੈਂ ਬਾਅਦ ਵਿੱਚ ਬਣਿਆ। ਮੇਰਾ ਪਹਿਲਾ ਪਿਆਰ ਕਾਮੇਡੀ ਹੀ ਹੈ ਦੋਸਤ।"
![ਸਤੀਸ਼ ਕੌਸ਼ਿਸ਼](https://ichef.bbci.co.uk/news/raw/cpsprodpb/cf01/live/67ff71f0-be3d-11ed-876c-877d4eebdd4a.jpg)
ਸਤੀਸ਼ ਕੌਸ਼ਿਕ ''''ਚ ਇੱਕ ਖਾਸ ਗੱਲ ਇਹ ਵੀ ਸੀ ਕਿ ਉਹ ਦਿੱਲੀ ਵਿੱਚ ਬਿਤਾਏ ਆਪਣੇ ਕਈ ਸਾਲਾਂ ਨੂੰ ਵਾਰ-ਵਾਰ ਯਾਦ ਕਰਦੇ ਸਨ। ਇਹ ਪਤਾ ਲੱਗਣ ''''ਤੇ ਕਿ ਮੈਂ ਵੀ ਦਿੱਲੀ ਤੋਂ ਪੜ੍ਹਿਆ ਸੀ, ਉਨ੍ਹਾਂ ਨੇ ਪੁੱਛਿਆ, "ਖਾਣ-ਪੀਣ ਦਾ ਸ਼ੌਕ ਹੈ?" ਮੈਂ ਕਿਹਾ, "ਜੀ"।
ਫਿਰ ਪੁੱਛਿਆ, "ਚਲੋ ਹੁਣ ਦਿੱਲੀ ਦੇ ਆਪਣੇ ਪੰਜ ਮਨਪਸੰਦ ਰੈਸਟੋਰੈਂਟ ਦੱਸੋ"।
ਇਸ ਤੋਂ ਪਹਿਲਾਂ ਕਿ ਮੈਂ ਗਿਣਦਾ, ਆਪ ਹੀ ਬੋਲ ਉੱਠੇ, "ਚਲੋ ਛੱਡੋ, ਮੇਰੇ ਸੁਣੋ। ਨੈਸ਼ਨਲ ਸਕੂਲ ਆਫ਼ ਡਰਾਮਾ ਦੇ ਦਿਨਾਂ ਵਿੱਚ ਖਾਣਾ ਜਾਂ ਤਾਂ ਪੁਰਾਣੀ ਦਿੱਲੀ ਤੋਂ ਜਾਂ ਪਹਾੜਗੰਜ ਦੇ ਹੋਟਲਾਂ ਤੋਂ ਪੈਕ ਕਰਵਾਉਂਦੇ ਸੀ। ਕੀ ਵਧੀਆ ਬਣਾਉਂਦੇ ਨੇ ਯਾਰ। ਉੱਪਰੋਂ ਦੇਸੀ ਘਿਓ ਪਾ ਦਿੰਦੇ ਨੇ, ਓ ਹੋ।''''''''
''''''''ਅੱਜ ਵੀ ਮੌਕਾ ਮਿਲਦਾ ਹੈ ਤਾਂ ਮੈਂ ਦਿੱਲੀ ਵਿੱਚ ਲੁਕ-ਛਿਪ ਕੇ ਆਰਡਰ ਕਰ ਕੇ ਖਾ ਲੈਂਦਾ ਹਾਂ। ਯਾਰ, ਹੁਣ ਇਹ ਨਾ ਕਹਿਣਾ ਕਿ ਮੇਰਾ ਵਧਿਆ ਹੋਇਆ ਭਾਰ ਉਸ ਕਰਕੇ ਹੀ ਹੈ।"
ਇਹ ਕਹਿ ਕੇ ਸਤੀਸ਼ ਕੌਸ਼ਿਕ ਉੱਚੀ-ਉੱਚੀ ਹੱਸ ਪਏ।
ਅਜੀਬ ਇਤਫ਼ਾਕ ਹੈ ਕਿ 18 ਸਾਲ ਪਹਿਲਾਂ ਹੋਈ ਉਸ ਮੁਲਾਕਾਤ ਤੋਂ ਬਾਅਦ ਉਨ੍ਹਾਂ ਨੂੰ ਤਿੰਨ ਵਾਰ ਜਦੋਂ ਵੀ ਮਿਲਣਾ ਹੋਇਆ ਤਾਂ ਦਿੱਲੀ ਏਅਰਪੋਰਟ ''''ਤੇ ਹੀ ਹੋਇਆ।
ਪਿਛਲੇ ਸਾਲ ਮੈਂ ਅਸਾਮ ਲਈ ਫਲਾਈਟ ਲੈਣੀ ਸੀ ਅਤੇ ਉਹ ਮੈਂਬਰਜ਼ ਲਾਉਂਜ ਦੇ ਖੂੰਜੇ ਵਿੱਚ ਬੈਠੇ ਆਪਣੇ ਪ੍ਰਸ਼ੰਸਕਾਂ ਨਾਲ ਫੋਟੋਆਂ ਕਿਲਵਾ ਰਹੇ ਸਨ।
ਦਸ ਮਿੰਟ ਇੰਤਜ਼ਾਰ ਕਰਨ ਤੋਂ ਬਾਅਦ ਮੈਂ ਉਨ੍ਹਾਂ ਨੂੰ ‘ਵਾਅਦਾ’ ਵੇਲੇ ਦੀ ਆਪਣੀ ਇੰਟਰਵਿਊ ਯਾਦ ਕਰਵਾਈ।
ਸਤੀਸ਼ ਕੌਸ਼ਿਕ ਨੇ ਕਿਹਾ, "ਅਰੇ ਉਹ ਸਭ ਛੱਡੋ ਯਾਰ। ਸੋਚ ਰਿਹਾ ਹਾਂ ''''ਤੇਰੇ ਨਾਮ-2'''' ਬਣਾ ਦੇਵਾਂ। ਦਿੱਲੀ ''''ਚ ਵੀ ਸ਼ੂਟਿੰਗ ਕਰਾਂਗੇ ਤਾਂ ਹੋਰ ਮਜ਼ਾ ਆਵੇਗਾ।"
ਦਿੱਲੀ ਨਾਲ ਉਨ੍ਹਾਂ ਦੀ ਮੁਹੱਬਤ ਬੇਪਨਾਹ ਸੀ। ਇਸੇ ਦਿੱਲੀ ''''ਚ ਸਤੀਸ਼ ਕੌਸ਼ਿਕ ਨੇ ਆਖਰੀ ਸਾਹ ਲਏ।
![ਲਾਈਨ](https://ichef.bbci.co.uk/news/raw/cpsprodpb/ae58/live/86cabef0-be3d-11ed-a9bc-7599d87091be.jpg)