H3N2 : ਦੇਸ਼ ਭਰ ''''ਚ ਫੈਲ ਰਿਹਾ ਇਹ ਵਾਇਰਸ ਕਿੰਨਾ ਖ਼ਤਰਨਾਕ ਤੇ ਕੀ ਕਹਿੰਦੇ ਹਨ ਡਾਕਟਰ
Wednesday, Mar 08, 2023 - 11:31 AM (IST)


ਤੁਹਾਡੇ ਵਿੱਚੋਂ ਕਈਆਂ ਨੂੰ ਖੰਘ ਆਈ ਹੋਣੀ ਜਾਂ ਆ ਰਹੀ ਹੋਣੀ ਹੈ, ਜਿਸ ਨੇ ਇੱਕ-ਦੋ ਦਿਨ ਨਹੀਂ ਬਲਕਿ ''''ਤਿੰਨ ਹਫਤਿਆਂ ਤੱਕ ਪ੍ਰੇਸ਼ਾਨ ਕੀਤਾ ਹੋਣਾ''''।
ਤੁਸੀਂ ਇਹ ਵੀ ਦੇਖਿਆ ਹੋਣਾ ਕਿ ਤੁਹਾਡੇ ਆਲੇ-ਦੁਆਲੇ ਦੇ ਲੋਕਾਂ ਵਿੱਚ ਖੰਘ ਆਉਣ ਦੇ ਮਾਮਲੇ ਵੱਧ ਰਹੇ ਹੋਣਗੇ। ਜੇਕਰ ਅਜਿਹਾ ਕੁਝ ਹੈ ਤਾਂ ਇਸ ਦਾ ਕਾਰਨ ਹੈ ਦੇਸ਼ ਭਰ ਵਿੱਚ ਫਲੂ ਦੇ ਮਰੀਜ਼ਾਂ ਦੀ ਗਿਣਤੀ ਵਧਣਾ।
ਇਸ ਫਲੂ ਵਿੱਚ H3N2 (ਐੱਚ3ਐੱਨ2) ਵਾਇਰਸ ਵੀ ਹੋ ਸਕਦਾ ਹੈ।
ਇਸ ਸਬੰਧੀ, ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਜਾਣਕਾਰੀ ਦੇਣ ਲਈ ਇੱਕ ਪਰਚਾ ਜਾਰੀ ਕੀਤਾ ਹੈ ਅਤੇ ਨਾਲ ਹੀ ਲੋਕਾਂ ਨੂੰ ਹਦਾਇਤ ਦਿੱਤੀ ਹੈ ਕਿ ਜੇਕਰ ਉਹ ਵਾਇਰਲ ਫਲੂ ਨਾਲ ਪੀੜਤ ਹਨ ਤਾਂ ਐਂਟੀਬਾਇਓਟਿਕਸ ਨਾ ਲੈਣ।

ਫਲੂ ਅਤੇ ਇਸ ਵਾਇਰਸ ਬਾਰੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਕੌਮੀ ਉਪ ਪ੍ਰਧਾਨ ਡਾ. ਸ਼ਿਵਕੁਮਾਰ ਉਤੁਰੇ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਇਸ ਸਬੰਧੀ ਹੋਰ ਜਾਣਕਾਰੀ ਦਿੱਤੀ ਹੈ।
ਇਸ ਵਾਇਰਸ ਲਈ ਐਂਟੀਬਾਇਓਟਿਕਸ ਦੀ ਵਰਤੋਂ ਕਿਉਂ ਨਹੀਂ ਕਰਨੀ ਚਾਹੀਦੀ? ਇਸ ਦੇ ਲੱਛਣ ਕੀ ਹਨ? ਅਤੇ ਕੀ ਧਿਆਨ ਰੱਖਣਾ ਚਾਹੀਦਾ ਹੈ? ਬੱਚਿਆਂ ਦੀ ਦੇਖਭਾਲ ਕਿਵੇਂ ਕਰੀਏ? ਅਜਿਹੇ ਕਈ ਸਵਾਲ ਦੇ ਜਵਾਬ ਡਾ. ਸ਼ਿਵਕੁਮਾਰ ਨੇ ਦਿੱਤੇ ਹਨ...
ਵਾਇਰਸ ਕਿੰਨੇ ਖ਼ਤਰਨਾਕ ਹਨ ਅਤੇ ਐਂਟੀਬਾਇਓਟਿਕਸ ਦੀ ਵਰਤੋਂ ਕਿਉਂ ਨਹੀਂ ਕਰਨੀ ਚਾਹੀਦੀ?
ਡਾ. ਸ਼ਿਵਕੁਮਾਰ ਉਤੁਰੇ: ਹਾਲਾਂਕਿ ਵਾਇਰਲ ਇਨਫੈਕਸ਼ਨ ਆਮ ਹੈ ਅਤੇ ਹਰ ਸਾਲ ਫਰਵਰੀ ਵਿੱਚ ਮਰੀਜ਼ ਦੇਖੇ ਜਾਂਦੇ ਹਨ, ਇਹ ਵਾਇਰਸ ਹੁਣ ਬਦਲ ਗਿਆ ਹੈ। ਐੱਚ3ਐੱਨ2 ਵਾਇਰਸ ਕਾਰਨ ਖੰਘ ਹੁੰਦੀ ਹੈ ਜੋ ਘੱਟੋ-ਘੱਟ ਤਿੰਨ ਹਫ਼ਤਿਆਂ ਤੱਕ ਰਹਿੰਦੀ ਹੈ।
ਇਸ ਕਾਰਨ ਮਰੀਜ਼ ਪ੍ਰੇਸ਼ਾਨ ਹਨ ਅਤੇ ਐਂਟੀਬਾਇਓਟਿਕਸ ਲੈ ਰਹੇ ਹਨ। ਇੰਡੀਅਨ ਮੈਡੀਕਲ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਇਹ ਨੁਕਸਾਨਦੇਹ ਹੈ।

ਇਰਲ ਇਨਫੈਕਸ਼ਨ ਲਈ ਐਂਟੀਬਾਇਓਟਿਕਸ ਨਾ ਲਓ। ਇਸ ਦਾ ਇਲਾਜ ਲੱਛਣ ਮੁਤਾਬਕ ਕੀਤਾ ਜਾਣਾ ਚਾਹੀਦਾ ਹੈ।
ਜੇਕਰ ਤੁਸੀਂ ਵਾਇਰਲ ਬੁਖਾਰ ਲਈ ਐਂਟੀਬਾਇਓਟਿਕਸ ਲੈਂਦੇ ਹੋ, ਤਾਂ ਵੀ ਐਂਟੀਬਾਇਓਟਿਕਸ ਦੂਜੀਆਂ ਬਿਮਾਰੀਆਂ ਲਈ ਕੰਮ ਨਹੀਂ ਕਰਨਗੇ ਕਿਉਂਕਿ ਬੈਕਟੀਰੀਆ ਇਸ ਦੀ ਆਦਤ ਪਾ ਲੈਂਦੇ ਹਨ, ਇਸ ਦਾ ਪ੍ਰਤੀਰੋਧ ਵਿਕਸਿਤ ਕਰਦੇ ਹਨ।

ਕੀ ਹਨ ਲੱਛਣ
ਡਾ. ਸ਼ਿਵਕੁਮਾਰ ਉਤੁਰੇ: ਇਸ ਵਾਇਰਸ ਦੇ ਆਮ ਲੱਛਣ ਹਨ ਬੁਖਾਰ, ਜ਼ੁਕਾਮ, ਖਾਂਸੀ, ਸਰੀਰ ਵਿੱਚ ਦਰਦ, ਕਮਜ਼ੋਰੀ, ਦਸਤ।
ਜੇਕਰ ਇਨ੍ਹਾਂ ਵਿੱਚੋਂ ਕੋਈ ਵੀ ਲੱਛਣ ਦਿਖਾਈ ਦੇਣ ਤਾਂ ਡਾਕਟਰ ਦੀ ਸਲਾਹ ਮੁਤਾਬਕ ਹੀ ਦਵਾਈ ਲੈਣੀ ਚਾਹੀਦੀ ਹੈ।
ਇਹ ਵੀ ਚੈੱਕ ਕੀਤਾ ਜਾਣਾ ਚਾਹੀਦਾ ਹੈ ਕਿ ਕੀ ਡਾਕਟਰ ਐਂਟੀਬਾਇਓਟਿਕਸ ਵੀ ਲਿਖਦਾ ਹੈ।
ਜੇਕਰ ਤੁਹਾਨੂੰ ਦਸਤ ਜਾਂ ਕਮਜ਼ੋਰੀ ਹੈ, ਤਾਂ ਤੁਹਾਨੂੰ ਡਾਕਟਰ ਕੋਲ ਜਾਣਾ ਚਾਹੀਦਾ ਹੈ।
ਹਰ ਪਾਸੇ ਪ੍ਰਦੂਸ਼ਣ ਵਧ ਗਿਆ ਹੈ। ਉਸਾਰੀ, ਸੜਕਾਂ ਦਾ ਕੰਮ ਚੱਲਦਾ ਨਜ਼ਰ ਆ ਰਿਹਾ ਹੈ। ਇਸ ਨਾਲ ਸਾਹ ਪ੍ਰਣਾਲੀ ਹੋਰ ਵੀ ਔਖੀ ਹੋ ਜਾਂਦੀ ਹੈ।
ਜੇਕਰ ਇੱਕ ਬੂੰਦ ਖੰਘ ਦਾ ਕਾਰਨ ਬਣਦੀ ਹੈ ਤਾਂ ਵਾਇਰਸ ਤੇਜ਼ੀ ਨਾਲ ਫੈਲਦਾ ਹੈ।

ਧਿਆਨ ਰੱਖਣਯੋਗ ਗੱਲਾਂ?
ਡਾ. ਸ਼ਿਵਕੁਮਾਰ ਕਹਿੰਦੇ ਹਨ, ਭਾਵੇਂ ਤੁਸੀਂ ਡਾਕਟਰ ਕੋਲ ਨਹੀਂ ਜਾਂਦੇ, ਇਹ ਯਕੀਨੀ ਬਣਾਓ ਕਿ ਤੁਸੀਂ ਕਾਫ਼ੀ ਪਾਣੀ ਪੀਓ।
ਇੱਕ ਦਿਨ ਵਿੱਚ ਤਿੰਨ ਲੀਟਰ ਪਾਣੀ ਪੀਣਾ ਬਹੁਤ ਜ਼ਰੂਰੀ ਹੈ।

ਕੋਵਿਡ ਤੋਂ ਜੋ ਅਸੀਂ ਸਿੱਖਿਆ ਹੈ ਉਹ ਇਹ ਹੈ ਕਿ ਜਦੋਂ ਲਾਗ ਹੁੰਦੀ ਹੈ ਤਾਂ ਭੀੜ ਤੋਂ ਬਚਣਾ ਕਿੰਨਾ ਮਹੱਤਵਪੂਰਨ ਅਤੇ ਲਾਭਦਾਇਕ ਹੁੰਦਾ ਹੈ।
ਹੁਣ ਵੀ, ਜੇ ਲੋੜ ਨਹੀਂ ਹੈ, ਤਾਂ ਭੀੜ ਵਿੱਚ ਜਾਣ ਤੋਂ ਬਚੋ। ਖੰਘ ਜ਼ਿਆਦਾ ਹੋਣ ''''ਤੇ ਦੋ-ਤਿੰਨ ਦਿਨ ਵੀ ਦਫ਼ਤਰ ਨਾ ਜਾਓ। ਇਸ ਨਾਲ ਲਾਗ ਦੂਜਿਆਂ ਤੱਕ ਨਹੀਂ ਫੈਲੇਗੀ।
ਜੇਕਰ ਤੁਹਾਨੂੰ ਵਾਇਰਲ ਫਲੂ ਹੈ, ਤਾਂ ਇਹ ਸਭ ਤੋਂ ਵਧੀਆ ਇਹ ਹੈ ਕਿ ਤੁਸੀਂ ਕੁਝ ਦਿਨਾਂ ਲਈ ਘਰ ਵਿੱਚ ਆਰਾਮ ਕਰ ਸਕਦੇ ਹੋ। ਇਹ ਤੁਹਾਨੂੰ ਤੇਜ਼ੀ ਨਾਲ ਠੀਕ ਹੋਣ ਅਤੇ ਇਸ ਨੂੰ ਫੈਲਣ ਤੋਂ ਰੋਕਣ ਵਿੱਚ ਵੀ ਮਦਦ ਕਰੇਗਾ।

ਕੋਵਿਡ ਦੌਰਾਨ ਅਸੀਂ ਸਾਰਿਆਂ ਨੇ ਮਾਸਕ ਦੀ ਵਰਤੋਂ ਕੀਤੀ ਹੈ। ਮਾਸਕ ਸਾਨੂੰ ਸੁਰੱਖਿਅਤ ਰੱਖਦੇ ਹਨ ਅਤੇ ਦੂਜਿਆਂ ਨੂੰ ਵੀ। ਇਸ ਲਈ, ਡਾਕਟਰ ਭੀੜ ਵਿੱਚ ਜਾਣ ਵਾਲੇ ਮਾਸਕ ਦੀ ਵਰਤੋਂ ਕਰਨ ''''ਤੇ ਜ਼ੋਰ ਦਿੰਦੇ ਹਨ।
ਡਾ. ਸ਼ਿਵਕੁਮਾਰ ਨੇ ਕਿਹਾ, ''''''''ਅੱਜ ਕੱਲ੍ਹ ਕੱਪੜੇ ਦੇ ਮਾਸਕ ਦੀ ਵਰਤੋਂ ਵੀ ਮੈਚਿੰਗ ਕੱਪੜਿਆਂ ਵਜੋਂ ਹੁੰਦੀ ਹੈ। ਪਰ ਸਰਜੀਕਲ ਮਾਸਕ ਦੀ ਵਰਤੋਂ ਕਰਨਾ ਵਧੇਰੇ ਉਚਿਤ ਹੋਵੇਗਾ। ਇੱਕ ਸਰਜੀਕਲ ਮਾਸਕ ਵਧੇਰੇ ਲਾਭਦਾਇਕ ਹੁੰਦਾ ਹੈ।''''''''

ਡਾਕਟਰਾਂ ਮੁਤਾਬਕ ਤੁਹਾਨੂੰ ਪੌਸ਼ਟਿਕ ਅਤੇ ਸਹੀ ਖੁਰਾਕ ਖਾਣ ਦੀ ਲੋੜ ਹੈ। ਅਜਿਹਾ ਇਸ ਲਈ ਹੈ ਕਿਉਂਕਿ ਸਹੀ ਖਾਣਾ ਸਰੀਰ ਵਿੱਚ ਪ੍ਰਤੀਰੋਧਕ ਸ਼ਕਤੀ ਵਧਾ ਸਕਦੀ ਹੈ।
ਸਰੀਰ ਦੀ ਇਮਿਊਨਿਟੀ ਜਾਂ ਪ੍ਰਤੀਰੋਧਕ ਸ਼ਕਤੀ ਵਾਇਰਸ ਨਾਲ ਲੜ ਰਹੀ ਹੁੰਦੀ ਹੈ। ਜੇਕਰ ਇਮਿਊਨਿਟੀ ਚੰਗੀ ਹੋਵੇ ਤਾਂ ਮਰੀਜ਼ ਜਲਦੀ ਠੀਕ ਹੋ ਸਕਦਾ ਹੈ। ਇਸ ਲਈ, ਖੁਰਾਕ ਵੱਲ ਧਿਆਨ ਦਿਓ।
ਹਾਈਡਰੇਸ਼ਨ ਅਤੇ ਕਸਰਤ ਵੀ ਮਹੱਤਵਪੂਰਨ ਹਨ।

ਇਹ ਵਾਇਰਸ ਡ੍ਰਾਪਲੇਟ ਇਨਫੈਕਸ਼ਨ (ਹਵਾ ਵਿਚਲੀਆਂ ਪਾਣੀ ਦੀਆਂ ਬੂੰਦਾਂ) ਦੀ ਲਾਗ ਰਾਹੀਂ ਇੱਕ ਦੂਜੇ ਵਿੱਚ ਤੇਜ਼ੀ ਨਾਲ ਫੈਲਦਾ ਹੈ।
ਹੁਣ ਖੁਸ਼ਕਿਸਮਤੀ ਨਾਲ ਇਹ ਵਾਇਰਸ ਜਾਨਲੇਵਾ ਨਹੀਂ ਹੈ। ਪਰ ਇਹ ਯਕੀਨੀ ਹੈ ਕਿ ਇਹ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ।
ਛੋਟੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਕੀ ਧਿਆਨ ਰੱਖਣਾ ਚਾਹੀਦਾ ਹੈ?
ਡਾ. ਸ਼ਿਵਕੁਮਾਰ ਉਤੁਰੇ: ਤੁਸੀਂ ਬੱਚਿਆਂ ਨੂੰ ਹਰ ਸਮੇਂ ਘਰ ਨਹੀਂ ਰੱਖ ਸਕਦੇ। ਉਹ ਖੇਡਣ ਜਾਣਾ ਚਾਹੁੰਦੇ ਹਨ। ਹੁਣ ਗਰਮੀਆਂ ਦੀਆਂ ਛੁੱਟੀਆਂ ਸ਼ੁਰੂ ਹੋਣਗੀਆਂ। ਪਰ ਜੇਕਰ ਉਨ੍ਹਾਂ ਨੂੰ ਖੰਘ, ਜ਼ੁਕਾਮ ਜਾਂ ਬੁਖਾਰ ਹੈ, ਤਾਂ ਉਨ੍ਹਾਂ ਨੂੰ ਕੁਝ ਦਿਨਾਂ ਲਈ ਬਾਹਰ ਨਾ ਜਾਣ ਦਿਓ।। ਦਸਤ ਹੋਣ ''''ਤੇ ਤੁਰੰਤ ਡਾਕਟਰ ਦੀ ਸਲਾਹ ਲਓ।
ਇਸ ਦੇ ਨਾਲ ਹੀ, ਉਨ੍ਹਾਂ ਨੂੰ ਜ਼ਿਆਦਾ ਪਾਣੀ ਦਿਓ। ਉਨ੍ਹਾਂ ਨੂੰ ਪਾਣੀ ਦੀ ਬੋਤਲ ਦਿਓ ਜਾਂ ਨਿਗਰਾਨੀ ਕਰੋ ਕਿ ਉਹ ਦਿਨ ਵਿੱਚ ਕਿੰਨਾ ਪਾਣੀ ਪੀ ਰਹੇ ਹਨ।
ਉਨ੍ਹਾਂ ਦੇ ਖਾਣ-ਪੀਣ ਦਾ ਧਿਆਨ ਰੱਖੋ। ਉਨ੍ਹਾਂ ਨੂੰ ਅਜਿਹਾ ਭੋਜਨ ਦਿਓ ਜੋ ਉਨ੍ਹਾਂ ਦੀ ਇਮਿਊਨ ਸਿਸਟਮ ਨੂੰ ਵਧਾਉਂਦਾ ਹੈ।

ਬੱਚਿਆਂ ਵਿੱਚ ਦਸਤ ਆਮ ਹਨ। ਬੱਚਿਆਂ ਨੂੰ ਤੁਰੰਤ ਦਸਤ ਲੱਗ ਜਾਂਦੇ ਹਨ। ਇਸ ਲਈ ਜੇਕਰ ਦਸਤ ਲੱਗ ਜਾਣ ਤਾਂ ਡਾਕਟਰ ਕੋਲ ਲੈ ਜਾਓ।
ਅਸੀਂ ਕੋਰੋਨਾ ਪੀਰੀਅਡ ਦੌਰਾਨ ਕੋਮੋਰਬਿਡੀਟੀਜ਼ ਸ਼ਬਦ ਸੁਣਿਆ ਹੈ। ਹੁਣ ਜਿਨ੍ਹਾਂ ਨੂੰ ਕੋਮੋਰਬਿਡੀਟੀਜ਼ ਹੈ ਉਨ੍ਹਾਂ ਨੂੰ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੈ।
ਉਨ੍ਹਾਂ ਦੇ ਸਰੀਰ ''''ਚ ਵਾਇਰਸ ਦਾ ਅਸਰ ਜਲਦੀ ਦੇਖਿਆ ਜਾਂਦਾ ਹੈ। ਇਸ ਲਈ ਉਨ੍ਹਾਂ ਨੂੰ ਇਲਾਜ ਲਈ ਦੋ-ਤਿੰਨ ਦਿਨ ਵੀ ਇੰਤਜ਼ਾਰ ਨਹੀਂ ਕਰਨਾ ਚਾਹੀਦਾ, ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
ਆਈਐੱਮਏ ਨੇ ਕੀ ਕਿਹਾ?
ਦੇਸ਼ ''''ਚ ਕੁਝ ਦਿਨਾਂ ''''ਚ ਫਲੂ ਵਰਗੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ।
ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਇੱਕ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਇਸ ਬਿਮਾਰੀ ਵਿੱਚ ਖੰਘ, ਜੀਅ ਕੱਚਾ ਹੋਣਾ, ਉਲਟੀਆਂ, ਗਲੇ ਵਿੱਚ ਖਰਾਸ਼, ਬੁਖ਼ਾਰ, ਪੇਚਸ਼ ਅਤੇ ਦਸਤ ਵਰਗੇ ਲੱਛਣ ਦੇਖੇ ਜਾਂਦੇ ਹਨ।
ਜੇਕਰ ਨਾਗਰਿਕਾਂ ਨੂੰ ਉਪਰੋਕਤ ਲੱਛਣ ਦਿਖਾਈ ਦੇਣ ਤਾਂ ਵੀ ਉਨ੍ਹਾਂ ਨੂੰ ਬਿਨਾਂ ਘਬਰਾਏ ਸਾਵਧਾਨੀ ਵਰਤਣੀ ਚਾਹੀਦੀ ਹੈ।
ਆਈਐੱਮਏ ਪਰਚੇ ਦੇ ਮੁਤਾਬਕ, ਇਹ ਲੱਛਣ ਪੰਜ ਤੋਂ ਸੱਤ ਦਿਨਾਂ ਤੱਕ ਦਿਖਾਈ ਦੇ ਸਕਦੇ ਹਨ। ਬੁਖਾਰ ਹੋਵੇ ਤਾਂ ਤਿੰਨ ਦਿਨਾਂ ਵਿੱਚ ਠੀਕ ਹੋ ਜਾਂਦਾ ਹੈ। ਪਰ ਖੰਘ ਤਿੰਨ ਹਫ਼ਤਿਆਂ ਤੱਕ ਰਹਿ ਸਕਦੀ ਹੈ। ਐੱਨਸੀਡੀਸੀ ਮੁਤਾਬਕ ਇਨ੍ਹਾਂ ਵਿੱਚੋਂ ਜ਼ਿਆਦਾਤਰ ਕੇਸ ‘ਐੱਚ3ਐੱਨ2’ ਵਾਇਰਸ ਕਾਰਨ ਹੁੰਦੇ ਹਨ।
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ।)