ਅਮ੍ਰਿਤਪਾਲ ਸਿੰਘ ਦੀਆਂ ਗਤੀਵਿਧੀਆਂ ਦਰਮਿਆਨ ਪੰਜਾਬ ਵਿੱਚ ਸਿੱਖਾਂ ਬਾਰੇ ਭਾਜਪਾ ਦੀ ਕੀ ਹੈ ਰਣਨੀਤੀ

Sunday, Mar 05, 2023 - 09:30 AM (IST)

ਅਮ੍ਰਿਤਪਾਲ ਸਿੰਘ ਦੀਆਂ ਗਤੀਵਿਧੀਆਂ ਦਰਮਿਆਨ ਪੰਜਾਬ ਵਿੱਚ ਸਿੱਖਾਂ ਬਾਰੇ ਭਾਜਪਾ ਦੀ ਕੀ ਹੈ ਰਣਨੀਤੀ
ਅਮ੍ਰਿਤਪਾਲ
Getty Images
ਅਮ੍ਰਿਤਪਾਲ ਸਿੰਘ ਦਲੀਲ ਦਿੰਦੇ ਹਨ ਕਿ, "ਭਾਰਤ ਦਾ ਸੰਵਿਧਾਨ ਕਹਿੰਦਾ ਹੈ ਕਿ ਅਸੀਂ ਸਿੱਖਾਂ ਦੀ ਪਛਾਣ ਨੂੰ ਵੱਖਰੀ ਨਹੀਂ ਮੰਨਦੇ, ਅਸੀਂ ਇਸ ਨੂੰ ਹਿੰਦੂਵਾਦ ਦਾ ਇੱਕ ਹਿੱਸਾ ਮੰਨਦੇ ਹਾਂ।"

"ਇਨ੍ਹਾਂ (ਭਾਜਪਾ) ਨੇ ਤਾਂ ਨਕਾਬ ਉਤਾਰ ਦਿੱਤਾ, ਇਹ ਤਾਂ ਕਹਿੰਦੇ ਹਨ ਕਿ ਅਸੀਂ ਹਿੰਦੂ ਹਾਂ ਅਤੇ ਉਹ ਹਿੰਦੂ ਰਾਸ਼ਟਰ ਦੀ ਗੱਲ ਖੁੱਲੇਆਮ ਕਰਦੇ ਹਨ।"

''''ਵਾਰਿਸ ਪੰਜਾਬ ਦੇ'''' ਜੱਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਨੇ ਬੀਬੀਸੀ ਨੂੰ ਇੱਕ ਇੰਟਰਵਿਊ ਦੌਰਾਨ ਇਹ ਬਿਆਨ ਦਿੱਤਾ।

ਅਮ੍ਰਿਤਪਾਲ ਸਿੰਘ ਅੱਜ-ਕੱਲ੍ਹ ਪੰਜਾਬ ਵਿੱਚ ਬਹੁਤ ਸਰਗਰਮ ਹਨ ਅਤੇ ਸਿੱਖਾਂ ਲਈ ਖਾਲਿਸਤਾਨ ਦੀ ਮੰਗ ਕਰ ਰਹੇ ਹਨ।

ਅਮ੍ਰਿਤਪਾਲ ਦੇ ਬੋਲਣ ਅਤੇ ਵਿਚਰਣ ਦੇ ਅੰਦਾਜ਼ ਤੋਂ ਲੋਕ ਉਹਨਾਂ ਨੂੰ ਜਰਨੈਲ ਸਿੰਘ ਭਿੰਡਰਾਵਾਲੇ ਦੀ ਦੂਜੀ ਆਮਦ ਕਹਿੰਦੇ ਹਨ।

ਭਾਜਪਾ ਅਤੇ ਕਾਂਗਰਸ ਅਮ੍ਰਿਤਪਾਲ ਸਿੰਘ ਉੱਪਰ ਕਾਰਵਾਈ ਦੀ ਮੰਗ ਕਰ ਰਹੀਆਂ ਹਨ। ਹਾਲਾਂਕਿ ਪੰਜਾਬ ਸਰਕਾਰ ਹਾਲੇ ਸਥਿਤੀ ਨੂੰ ਭਾਂਪਦੀ ਨਜ਼ਰ ਆ ਰਹੀ ਹੈ।

ਸਿੱਖਾਂ ਦੀ ਵੱਖਰੀ ਪਛਾਣ ਦਾ ਮੁੱਦਾ

ਅਮ੍ਰਿਤਪਾਲ ਸਿੰਘ ਦਲੀਲ ਦਿੰਦੇ ਹਨ ਕਿ, "ਭਾਰਤ ਦਾ ਸੰਵਿਧਾਨ ਕਹਿੰਦਾ ਹੈ ਕਿ ਅਸੀਂ ਸਿੱਖਾਂ ਦੀ ਪਛਾਣ ਨੂੰ ਵੱਖਰੀ ਨਹੀਂ ਮੰਨਦੇ, ਅਸੀਂ ਇਸ ਨੂੰ ਹਿੰਦੂਵਾਦ ਦਾ ਇੱਕ ਹਿੱਸਾ ਮੰਨਦੇ ਹਾਂ।"

ਅਜਿਹਾ ਕਹਿੰਦੇ ਹੋਏ ਅਮ੍ਰਿਤਪਾਲ ਸਿੰਘ ਭਾਰਤ ਦੇ ਸੰਵਿਧਾਨ ਦੇ ਆਰਟੀਕਲ-25 ਵੱਲ ਇਸ਼ਾਰਾ ਕਰਦੇ ਹਨ ਜਿਸ ਵਿੱਚ ਸਿੱਖ, ਜੈਨ ਅਤੇ ਬੌਧ ਧਰਮ ਦੇ ਲੋਕਾਂ ਨੂੰ ਹਿੰਦੂਆਂ ਵਿੱਚ ਹੀ ਸ਼ਾਮਿਲ ਕੀਤਾ ਜਾਂਦਾ ਹੈ।

ਖਾਲਿਸਤਾਨ ਦੇ ਪੱਖ ਵਿੱਚ ਦਲੀਲ ਦਿੰਦੇ ਹੋਏ ਅਮ੍ਰਿਤਪਾਲ ਕਹਿੰਦੇ ਹਨ, "ਖ਼ਾਲਿਸਤਾਨ ਇੱਕ ਅਜਿਹਾ ਢਾਂਚਾ ਹੋਵੇਗਾ ਜਿੱਥੇ ਹਰ ਭਾਈਚਾਰੇ ਕੋਲ ਇੱਕ ਤਾਕਤ ਹੋਵੇਗੀ।"

ਪੰਜਾਬ ਦਾ ਕਾਲਾ ਦੌਰ ਤੇ ਨਵੀਂ ਉੱਠ ਰਹੀ ਲਹਿਰ

ਪੰਜਾਬ ਇਸ ਤੋਂ ਪਹਿਲਾਂ ਵੀ 1980 ਦੇ ਦਹਾਕੇ ਵਿੱਚ ਖਾਲਿਸਤਾਨ ਦੀ ਲਹਿਰ ਦਾ ਗਵਾਹ ਬਣ ਚੁੱਕਾ ਹੈ।

ਅਮ੍ਰਿਤਪਾਲ ਸਿੰਘ ਮੌਜੂਦਾ ਸਮੇਂ ਵਿੱਚ ਪੰਜਾਬ ਅੰਦਰ ਸਿੱਖ ਗਰਮ ਖਿਆਲੀ ਲੀਡਰ ਦੇ ਤੌਰ ਉਪਰ ਸਥਾਪਿਤ ਹੋ ਚੁੱਕੇ ਹਨ।

ਉਹਨਾਂ ਦੇ ਸਾਥੀਆਂ ਵੱਲੋਂ ਸੂਬੇ ਵਿੱਚ ਨੰਗੇ ਹਥਿਆਰਾਂ ਨਾਲ 23 ਫਰਵਰੀ ਨੂੰ ਅਜਨਾਲਾ ਥਾਣੇ ਦਾ ਘਿਰਾਓ ਕੀਤਾ ਗਿਆ ਸੀ।

ਉਹ ਆਪਣੇ ਇੱਕ ਸਾਥੀ ਦੀ ਰਿਹਾਈ ਦੀ ਮੰਗ ਕਰ ਰਹੇ ਸਨ ਜੋ ਕੁੱਟਮਾਰ ਦੇ ਇਲਜਾਮ ਵਿੱਚ ਗ੍ਰਿਫ਼ਤਾਰ ਕੀਤਾ ਹੋਇਆ ਸੀ।

ਆਮ ਆਦਮੀ ਪਾਟਰੀ ਦੇ ਸੀਨੀਅਰ ਨੇਤਾ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੌੜਾ ਨੇ ਬੀਬੀਸੀ ਕਿਹਾ, "ਇਹ ਲੋਕ ਜਿੰਨੀਆਂ ਮਰਜੀ ਕੋਸ਼ਿਸ਼ਾਂ ਕਰ ਲੈਣ, ਪੰਜਾਬ ਨੂੰ ਤਾਂ ਕਾਲੇ ਦੌਰ (ਅੱਤਵਾਦ) ਦੇ ਸਮੇਂ ਵੀ ਹਿੰਦੂ-ਸਿੱਖ ਦੀ ਵੰਡ ਦਾ ਫਰਕ ਨਹੀਂ ਪਿਆ। ਸਮਾਜ ਵਿਰੋਧੀ ਲੋਕ ਲੰਮੇ ਸਮੇਂ ਤੋਂ ਲੱਗੇ ਹੋਏ ਹਨ ਪਰ ਇਸ ਦਾ ਪੰਜਾਬ ਉਪਰ ਕੋਈ ਅਸਰ ਨਹੀਂ ਪਿਆ।"

ਅਮਨ ਅਰੌੜਾ ਨੇ ਕਿਹਾ, "ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੌਜੂਦਾ ਸਥਿਤੀ ਨੂੰ ਖੁਦ ਦੇਖ ਰਹੇ ਹਨ। ਦੇਸ਼ ਦੇ ਸੰਵਿਧਾਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ।"

ਉਹਨਾਂ ਕਿਹਾ, "ਕਿਸੇ ਸੂਬੇ ਵਿੱਚ ਅੱਗ ਲਗਾ ਕੇ ਜੇਕਰ ਕੋਈ ਪਾਰਟੀ ਫਾਇਦਾ ਲੈਣਾ ਚਹੁੰਦੀ ਹੈ ਤਾਂ ਇਹ ਉਹਨਾਂ ਦੀ ਆਪਣੀ ਸੋਚ ਹੋਵੇਗੀ।"

ਅਮ੍ਰਿਤਪਾਲ ਸਿੰਘ
Getty Images
ਅਮ੍ਰਿਤਪਾਲ ਸਿੰਘ ਦੀ ਤਿੱਖੀ ਅਤੇ ਵੱਖਵਾਦੀ ਬਿਆਨਬਾਜੀ ਬਾਰੇ ਕਿਹਾ ਜਾ ਰਿਹਾ ਹੈ ਕਿ ਇਸ ਨਾਲ ਪੰਜਾਬ ਦੇ ਹਿੰਦੂਆਂ ਅੰਦਰ ਡਰ ਪੈਦਾ ਹੋ ਰਿਹਾ ਹੈ।

ਕੀ ਪੰਜਾਬ ਦਾ ਹਿੰਦੂ ਡਰ ਰਿਹਾ ?

ਅਮ੍ਰਿਤਪਾਲ ਸਿੰਘ ਦੀ ਤਿੱਖੀ ਅਤੇ ਵੱਖਵਾਦੀ ਬਿਆਨਬਾਜੀ ਬਾਰੇ ਕਿਹਾ ਜਾ ਰਿਹਾ ਹੈ ਕਿ ਇਸ ਨਾਲ ਪੰਜਾਬ ਦੇ ਹਿੰਦੂਆਂ ਅੰਦਰ ਡਰ ਪੈਦਾ ਹੋ ਰਿਹਾ ਹੈ।

ਇਸ ਡਰ ਦਾ ''''ਹਿੰਦੂਵਾਦ'''' ਦੀ ਰਾਜਨੀਤੀ ਕਰਨ ਵਾਲੀ ਭਾਜਪਾ ਨੂੰ ਫਾਇਦਾ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।

ਪੰਜਾਬੀ ਯੂਨੀਵਰਸਿਟੀ ਦੇ ਰਾਜਨੀਤੀ ਸਾਸ਼ਤਰ ਵਿਭਾਗ ਵਿੱਚ ਪ੍ਰੋਫੈਸਰ ਜਤਿੰਦਰ ਸਿੰਘ ਦਾ ਕਹਿਣਾ ਹੈ, "ਅਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਜੋ ਕਰਨਾ ਹੈ, ਉਸ ਨੇ ਹਿੰਦੂਆਂ ਵਿੱਚ ਅਸਰੁੱਖਿਆ ਦਾ ਮਾਹੌਲ ਬਣਾਉਣਾ ਹੈ। ਅਜਿਹੇ ਵਿੱਚ ਹਿੰਦੂ ਭਾਈਚਾਰੇ ਨੇ ਆਪੇ ਭਾਜਪਾ ਵੱਲ ਨੂੰ ਜਾਣਾ ਹੈ।" ਸੀਨੀਅਰ ਪੱਤਰਕਾਰ ਜਗਤਾਰ ਸਿੰਘ ਕਹਿੰਦੇ ਹਨ, "ਪੰਜਾਬ ਵਿੱਚ ਜੋ ਕੁਝ ਹੋ ਰਿਹਾ ਹੈ, ਉਸ ਨਾਲ ਪੰਜਾਬ ਦਾ ਹਿੰਦੂ ਡਰ ਰਿਹਾ ਹੈ।"

ਨਰਿੰਦਰ ਮੋਦੀ
Getty Images
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਪਿਛਲੇ ਕਈ ਸਾਲਾਂ ਤੋਂ ਸਿੱਖਾਂ ਦੇ ਵੱਡੇ ਧਾਰਮਿਕ ਸਮਾਗਮਾਂ ਵਿੱਚ ਲਗਾਤਾਰ ਹਿੱਸਾ ਲੈ ਰਹੇ ਹਨ।

ਭਾਜਪਾ ਵੱਲੋਂ ਸਿੱਖਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼

ਭਾਵੇਂ ਕਿ ਅਮ੍ਰਿਤਪਾਲ ਸਿੰਘ ਕੇਂਦਰ ਸਰਕਾਰ ਉਪਰ ਸਿੱਖ ਵਿਰੋਧੀ ਹੋਣ ਦਾ ਇਲਜਾਮ ਲਗਾਉਂਦੇ ਹਨ ਪਰ ਭਾਜਪਾ ਪਿਛਲੇ ਕਈ ਸਾਲਾਂ ਤੋਂ ਸਿੱਖ ਭਾਈਚਾਰੇ ਨੂੰ ਖੁਸ਼ ਕਰਨ ਵਿੱਚ ਲੱਗੀ ਹੋਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਪਿਛਲੇ ਕਈ ਸਾਲਾਂ ਤੋਂ ਸਿੱਖਾਂ ਦੇ ਵੱਡੇ ਧਾਰਮਿਕ ਸਮਾਗਮਾਂ ਵਿੱਚ ਲਗਾਤਾਰ ਹਿੱਸਾ ਲੈ ਰਹੇ ਹਨ।

ਉਹ ਸਿੱਖਾਂ ''''ਤੇ ਮੁਗਲ ਸਾਮਰਾਜ ਦੌਰਾਨ ਹੋਏ ਅੱਤਿਆਚਾਰ ਦਾ ਹਵਾਲਾ ਦਿੰਦੇ ਹੋਏ ਸਿੱਖ ਗੁਰੂਆਂ ਵੱਲੋਂ ਹਿੰਦੂਆਂ ਦੀ ਰਾਖੀ ਲਈ ਕੁਰਬਾਨੀ ਦੇਣ ਨੂੰ ਯਾਦ ਕਰਦੇ ਹਨ।

9 ਨਵੰਬਰ 2019 ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੱਲੋਂ ਦੋਵਾਂ ਪਾਸਿਆਂ ਤੋਂ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਉਦਘਾਟਨ ਕੀਤਾ ਗਿਆ ਸੀ।

ਉਸੇ ਦਿਨ ਤੋਂ ਲੋਕ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾ ਰਹੇ ਹਨ।

ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਦੀ ਕੁਰਬਾਨੀ ਨੂੰ ਯਾਦ ਕਰਦਿਆਂ, ਭਾਰਤ ਸਰਕਾਰ ਨੇ 26 ਦਸੰਬਰ 2022 ਨੂੰ ਦਿੱਲੀ ਸਣੇ ਦੇਸ-ਵਿਦੇਸ਼ ਵਿਚ ''''ਵੀਰ ਬਾਲ ਦਿਵਸ'''' ਮਨਾਇਆ। ਇਸ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਿਰਕਤ ਕੀਤੀ ਸੀ।

ਲੰਬੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਕਰਦਾ ਇੱਕ ਫਾਰਮ ਕੇਂਦਰੀ ਮੰਤਰੀ ਅਤੇ ਭਾਜਪਾ ਨੇਤਾ ਗਜੇਂਦਰ ਸਿੰਘ ਸ਼ੇਖਾਵਤ ਵੱਲੋਂ ਜਥੇਦਾਰ ਅਕਾਲ ਤਖ਼ਤ ਹਰਪ੍ਰੀਤ ਸਿੰਘ ਦੀ ਹਾਜ਼ਰੀ ਵਿੱਚ ਇਸ ਸਾਲ ਜਨਵਰੀ ਮਹੀਨੇ ਭਰਿਆ ਗਿਆ ਸੀ।

ਇਸ ਤੋਂ ਇਲਾਵਾ ਹਰਿਆਣਾ ਵਿੱਚ ਭਾਜਪਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦੱਤਿਆ ਨਾਥ ਵੀ ਲਗਾਤਾਰ ਆਪਣੇ ਸੂਬੇ ਵਿੱਚ ਸਿੱਖਾਂ ਦੇ ਇਤਿਹਾਸਕ ਸਮਾਗਮਾਂ ਵਿੱਚ ਖਾਸ ਤੌਰ ''''ਤੇ ਹਿੱਸਾ ਲੈਂਦੇ ਆ ਰਹੇ ਹਨ।

ਕੇਂਦਰ ਵਿੱਚ ਭਾਜਪਾ ਦੀ ਸਰਕਾਰ ਦੌਰਾਨ ਹੀ 1984 ਸਿੱਖ ਕਤਲੇਆਮ ਮਾਮਲੇ ਵਿੱਚ ਕਾਂਗਰਸੀ ਆਗੂ ਸੱਜਣ ਕੁਮਾਰ ਨੇ 31 ਦਸੰਬਰ, 2018 ਨੂੰ ਆਤਮ-ਸਮਰਪਣ ਕੀਤਾ ਸੀ।

ਸੀਨੀਅਰ ਪੱਤਰਕਾਰ ਜਗਤਾਰ ਸਿੰਘ ਕਹਿੰਦੇ ਹਨ, "ਜਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਗਠਜੋੜ ਟੁੱਟਿਆ ਹੈ, ਉਸ ਸਮੇਂ ਤੋਂ ਹੀ ਭਾਜਪਾ ਨੇ ਸਿੱਖਾਂ ਬਾਰੇ ਰਣਨੀਤੀ ਘੜੀ ਹੈ।"

ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨ ਅੰਦਲਨ ਸਮੇਂ ਸਾਲ 2020 ਵਿੱਚ ਅਕਾਲੀ ਦਲ ਨੇ ਭਾਜਪਾ ਨਾਲ ਗਠਜੋੜ ਤੋੜ ਦਿੱਤਾ ਸੀ।

ਅਮਰਿੰਦਰ ਸਿੰਘ
Getty Images
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਤੰਬਰ 2022 ਵਿੱਚ ਭਾਜਪਾ ਵਿੱਚ ਸ਼ਾਮਿਲ ਹੋ ਗਏ ਸਨ।

ਸਿੱਖ ਸੰਸਥਾਵਾਂ ਅਤੇ ਸਿੱਖ ਚਿਹਰਿਆ ਦੀ ਰਾਜਨੀਤੀ

ਭਾਜਪਾ ਦੇ ਲੀਡਰਾਂ ਦੀ ਸਿੱਖ ਸਮਾਗਮਾਂ ਵਿੱਚ ਵੱਧਦੀ ਹਾਜ਼ਰੀ ਦੇ ਨਾਲ-ਨਾਲ ਸਿੱਖ ਸੰਸਥਾਵਾਂ ਵਿੱਚ ਵੀ ''''ਸਿੱਧੇ ਅਤੇ ਅਸਿੱਧੇ ਢੰਗ ਨਾਲ ਦਖਲ'''' ਵੱਧ ਰਹੀ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਕਬਜੇ ਵਾਲੀਆਂ ਸੰਸਥਾਵਾਂ ਉਪਰ ਉਹਨਾਂ ਦੇ ਵਿਰੋਧੀ ਧੜੇ ਸਥਾਪਿਤ ਹੋ ਰਹੇ ਹਨ।

ਹਰਿਆਣਾ ਸਿੱਖ ਗੁਰਦੁਆਰਾ (ਪ੍ਰਬੰਧਕ) ਐਕਟ 2014 ਨੂੰ ਸੁਪਰੀਮ ਕੋਰਟ ਵੱਲੋਂ ਬਰਕਰਾਰ ਰੱਖੇ ਜਾਣ ਤੋਂ ਬਾਅਦ ਹੁਣ ਸੂਬੇ ਵਿੱਚ ਐੱਸਜੀਪੀਸੀ ਤੋਂ ਵੱਖਰੀ ਕਮੇਟੀ ਬਣ ਗਈ ਹੈ। ਇਸ ਕਮੇਟੀ ਦਾ ਸ਼੍ਰੋਮਣੀ ਅਕਾਲੀ ਦਲ ਅਤੇ ਐੱਸਜੀਪੀਸੀ ਵੱਲੋਂ ਵਿਰੋਧ ਕੀਤਾ ਜਾ ਰਿਹਾ।

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਤੰਬਰ 2022 ਵਿੱਚ ਭਾਜਪਾ ਵਿੱਚ ਸ਼ਾਮਿਲ ਹੋ ਗਏ ਸਨ। ਕਾਂਗਰਸ ਉਨ੍ਹਾਂ ਉਪਰ ਮੁੱਖ ਮੰਤਰੀ ਦੇ ਅਹੁਦੇ ਉਪਰ ਰਹਿੰਦਿਆਂ ਭਾਜਪਾ ਦੇ ਇਸ਼ਾਰੇ ''''ਤੇ ਚੱਲਣ ਦੇ ਇਲਜ਼ਾਮ ਲਗਾਉਂਦੀ ਸੀ।

ਸਾਲ 2021 ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ।

ਅਮਰਿੰਦਰ ਸਿੰਘ
Getty Images

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਸੀ ਕਿ ਸਿਰਸਾ ਨੂੰ ਦਬਾਅ ਪਾਕੇ ਅਤੇ ਜੇਲ੍ਹ ਦਾ ਡਰ ਦਿਖਾ ਕੇ ਭਾਜਪਾ ਵਿੱਚ ਸ਼ਾਮਿਲ ਕੀਤਾ ਗਿਆ ਸੀ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮੌਜੂਦਾ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੂੰ ਵੀ ਭਾਜਪਾ ਦੇ ਨਜ਼ਦੀਕੀ ਮੰਨਿਆਂ ਜਾਂਦਾ ਹੈ।

ਕਾਲਕਾ ਨੇ ਸਾਲ 2022 ਵਿੱਚ ਦਿੱਲੀ ਨਗਰ ਨਿਗਮ ਦੀਆਂ ਚੋਣਾਂ ਵਿੱਚ ਪ੍ਰੈਸ ਕਾਨਫ਼ਰੰਸ ਕਰਕੇ ਭਾਜਪਾ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਸੀ।


ਪੰਜਾਬ ਦੇ ਤਾਜਾ ਹਲਾਤ ਬਾਰੇ ਖਾਸ ਗੱਲਾਂ:

  • ਅਮ੍ਰਿਤਪਾਲ ਸਿੰਘ ਅੱਜ-ਕੱਲ੍ਹ ਪੰਜਾਬ ਵਿੱਚ ਬਹੁਤ ਸਰਗਰਮ ਹਨ ਅਤੇ ਸਿੱਖਾਂ ਲਈ ਖਾਲਿਸਤਾਨ ਦੀ ਮੰਗ ਕਰ ਰਹੇ ਹਨ
  • ਪੰਜਾਬ ਇਸ ਤੋਂ ਪਹਿਲਾਂ ਵੀ 1980 ਦੇ ਦਹਾਕੇ ਵਿੱਚ ਖਾਲਿਸਤਾਨ ਦੀ ਲਹਿਰ ਦਾ ਗਵਾਹ ਬਣ ਚੁੱਕਾ ਹੈ
  • ਭਾਜਪਾ ਦੇ ਲੀਡਰ ਦੇਸ਼ ਭਰ ਵਿੱਚ ਸਿੱਖਾਂ ਦੇ ਧਾਰਮਿਕ ਸਮਾਗਮਾਂ ਵਿੱਚ ਪਿਛਲੇ ਲੰਮੇ ਸਮੇਂ ਤੋਂ ਹਾਜ਼ਰੀ ਵਧਾ ਰਹੇ ਹਨ
  • ਸ਼੍ਰੋਮਣੀ ਅਕਾਲੀ ਦਲ ਦੇ ਕਬਜੇ ਵਾਲੀਆਂ ਸਿੱਖ ਸੰਸਥਾਵਾਂ ਉਪਰ ਉਹਨਾਂ ਦੇ ਵਿਰੋਧੀ ਧੜੇ ਸਥਾਪਿਤ ਹੋ ਰਹੇ ਹਨ

ਪ੍ਰੋਫੈਸਰ ਜਤਿੰਦਰ ਸਿੰਘ ਦਾ ਕਹਿਣਾ ਹੈ, "ਹਰਿਆਣਾ ਵਿੱਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਹੈ। ਮਹਾਰਾਸ਼ਟਰ ਵਿੱਚ ਵੀ ਪਹਿਲਾਂ ਰੌਲਾ ਚੱਲ ਰਿਹਾ ਹੈ। ਗੁਰਦੁਆਰਿਆਂ ਦਾ ਕਾਫ਼ੀ ਮਹੱਤਵਪੂਰਨ ਯੋਗਦਾਨ ਹੁੰਦਾ ਹੈ। ਭਾਜਪਾ ਇਹ ਵੀ ਚਾਹੁੰਦੀ ਹੈ ਕਿ ਸਿੱਖਾਂ ਦਾ ਇੱਕ ਤਬਕਾ ਉਸ ਨੂੰ ਅਪਣਾਵੇ।"

ਪ੍ਰੋਫੈਸਰ ਜਤਿੰਦਰ ਸਿੰਘ ਕਹਿੰਦੇ ਹਨ, "ਭਾਜਪਾ ਦੇ ਕਈ ਮੌਜੂਦਾ ਲੀਡਰਾਂ ਦੇ ਅਕਸ ਹਿੰਦੂ ਨੇਤਾਵਾਂ ਵਾਲੇ ਹੀ ਹਨ। ਜਦੋਂ ਪੰਜਾਬ ਵਿੱਚ ਸਿੱਖ ਬਹੁਗਿਣਤੀ ਹੈ ਤਾਂ ਸਿੱਖ ਉਨ੍ਹਾਂ ਨੂੰ ਚਿਹਰਿਆਂ ਦੇ ਤੌਰ ਉੱਪਰ ''''ਤੇ ਵੀ ਚਾਹੀਦੇ ਹਨ। ਇਹ ਚਿਹਰੇ ਭਰੋਸੇਯੋਗ ਵੀ ਚਾਹੀਦੇ ਹਨ। ਅਮਰਿੰਦਰ ਸਿੰਘ ਹੁਰਾਂ ਦਾ ਆਉਣਾ ਭਾਵੇਂ ਵੋਟਾਂ ਨੂੰ ਜਿਆਦਾ ਪ੍ਰਭਾਵਿਤ ਨਾ ਵੀ ਕਰੇ ਤਾਂ ਵੀ ਇਸ ਨਾਲ ਇੱਕ ਤਾਕਤ ਮਿਲਦੀ ਹੈ ਅਤੇ ਪ੍ਰਭਾਵ ਵੱਧਦਾ ਹੈ।"

ਅਮ੍ਰਿਤਪਾਲ ਸਿੰਘ
Getty Images

''''ਭਾਜਪਾ ਦਾ ਪੁਰਾਣਾ ਏਜੰਡਾ''''

ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਕਾਂਗਰਸ ਦੇ ਕਈ ਹੋਰ ਸਿੱਖ ਚਿਹਰੇ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਭਾਜਪਾ ਵਿੱਚ ਸ਼ਾਮਿਲ ਹੋਏ ਸਨ।

ਭਾਜਪਾ ਸਰਕਾਰ ਵੱਲੋਂ ਸਿੱਖ ਭਾਈਚਾਰੇ ਨਾਲ ਵਧਾਈਆਂ ਜਾ ਰਹੀਆਂ ਨਜ਼ਦੀਕੀਆਂ ਬਾਰੇ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਕਹਿੰਦੇ ਹਨ, "ਮੇਰੇ ਮੁਤਾਬਕ ਇਹ ਭਾਜਪਾ ਦਾ ਪੁਰਾਣਾ ਏਜੰਡਾ ਹੈ ਜੋ ਆਰੀਆ ਸਮਾਜ (1870) ਤੋਂ ਲੈ ਕੇ ਚੱਲਦਾ ਆ ਰਿਹਾ ਹੈ। ਉਹ ਸਿੱਖਾਂ ਨੂੰ ਆਪਣੇ ਆਪ ਤੋਂ ਵੱਖਰਾ ਨਹੀਂ ਸਮਝਦੇ। ਉਹ ਕਹਿੰਦੇ ਹਨ ਕਿ ਇਹ ਸਾਰੇ ਮੁਕੰਮਲ ਹਿੰਦੂ ਸਮਾਜ ਦਾ ਹਿੱਸਾ ਹਨ। ਇਹ ਆਰਐੱਸਐੱਸ ਅਤੇ ਭਾਜਪਾ ਦੀ ਸਮਝ ਹੈ।"

ਸੀਨੀਅਰ ਪੱਤਰਕਾਰ ਜਗਤਾਰ ਸਿੰਘ ਕਹਿੰਦੇ ਹਨ, "ਭਾਜਪਾ ਦਾ ਜੋ ਘੱਟ ਗਿਣਤੀ ਵਿਰੋਧੀ ਅਕਸ ਹੈ, ਉਹ ਸਿੱਖਾਂ ਨੂੰ ਨਾਲ ਲੈ ਕੇ ਸੁਧਰਦਾ ਹੈ। ਭਾਜਪਾ ਦੇ ਲੀਡਰ ਵੱਖ-ਵੱਖ ਸੂਬਿਆਂ ਦੇ ਗੁਰਦੁਆਰਿਆਂ ਵਿੱਚ ਜਾ ਕੇ ਇਹ ਦੱਸਣਾ ਚਾਹੁੰਦੇ ਹਨ ਕਿ ਅਸੀਂ ਘੱਟ ਗਿਣਤੀ ਵਿਰੋਧੀ ਨਹੀਂ ਹਾਂ।"

ਭਾਜਪਾ
Getty Images
ਪੱਤਰਕਾਰ ਜਗਤਾਰ ਸਿੰਘ ਕਹਿੰਦੇ ਹਨ, "ਭਾਜਪਾ ਅੱਜ ਵੀ ਹਿੰਦੂ ਪਾਰਟੀ ਗਿਣੀ ਜਾਂਦੀ ਹੈ। ਇਹ ਸਿੱਖਾਂ ਦੇ ਕੁਝ ਮੁੱਦੇ ਚੁੱਕ ਕੇ ਆਪਣਾ ਅਧਾਰ ਵਧਾ ਤਾਂ ਸਕਦੇ ਹਨ ਪਰ ਇਹ ਸਿੱਖਾਂ ਦੇ ਹਿੱਤਾਂ ਨੂੰ ਸਹੀ ਪਲੇਟਫ਼ਾਰਮ ਉਪਰ ਨਹੀਂ ਪੇਸ਼ ਕਰ ਸਕਦੇ।" (File Photo)

ਕੀ ਭਾਜਪਾ ਨੂੰ ਕੋਈ ਫਾਇਦਾ ਹੋ ਸਕਦਾ?

ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀ ਅਮ੍ਰਿਤਪਾਲ ਸਿੰਘ ਦੀਆਂ ਵੱਧਦੀਆਂ ''''ਵੱਖਵਾਦੀ'''' ਸਰਗਰਮੀਆਂ ਅਤੇ ਸਿੱਖਾਂ ਨੂੰ ਭਾਜਪਾ ਵੱਲੋਂ ਖੁਸ਼ ਕਰਨ ਦੀਆਂ ਨੀਤੀਆਂ ਦਾ ਕੇਂਦਰ ਦੀ ਅਗਵਾਈ ਕਰਨ ਵਾਲੀ ਭਾਜਪਾ ਨੂੰ ਸਾਲ 2024 ਦੀਆਂ ਲੋਕ ਸਭਾ ਚੋਣਾ ਵਿੱਚ ਫਾਇਦਾ ਹੋਵੇਗਾ ਜਾਂ ਨਹੀਂ?

ਪੱਤਰਕਾਰ ਜਗਤਾਰ ਸਿੰਘ ਕਹਿੰਦੇ ਹਨ, "ਭਾਜਪਾ ਅੱਜ ਵੀ ਹਿੰਦੂ ਪਾਰਟੀ ਗਿਣੀ ਜਾਂਦੀ ਹੈ। ਇਹ ਸਿੱਖਾਂ ਦੇ ਕੁਝ ਮੁੱਦੇ ਚੁੱਕ ਕੇ ਆਪਣਾ ਅਧਾਰ ਵਧਾ ਤਾਂ ਸਕਦੇ ਹਨ ਪਰ ਇਹ ਸਿੱਖਾਂ ਦੇ ਹਿੱਤਾਂ ਨੂੰ ਸਹੀ ਪਲੇਟਫ਼ਾਰਮ ਉਪਰ ਨਹੀਂ ਪੇਸ਼ ਕਰ ਸਕਦੇ।"

ਉਹ ਕਹਿੰਦੇ ਹਨ, "ਭਾਜਪਾ ਦਾ ਪੰਜਾਬ ਵਿੱਚ ਆਪਣੇ ਪੈਰਾਂ ਉੱਪਰ ਖੜਾ ਹੋਣਾ ਅਤੇ ਸਰਕਾਰ ਬਣਾਉਣਾ ਐਨਾ ਸੌਖਾ ਨਹੀਂ ਹੈ। ਪੰਜਾਬ ਵਿੱਚ ਹਮੇਸ਼ਾ ਹਿੰਦੂ ਵਿਚਾਰ ਨੂੰ ਕਾਂਗਰਸ ਨੇ ਹੀ ਚੁੱਕਿਆ ਹੈ। ਹਿੰਦੂ ਕਾਂਗਰਸ ਨਾਲ ਹੀ ਖੜਦਾ ਰਿਹਾ ਹੈ ਪਰ ਭਾਜਪਾ ਇਹ ਥਾਂ ਕਦੇ ਨਹੀਂ ਲੈ ਸਕੀ। ਅਕਾਲੀਆਂ ਨਾਲ ਮਿਲ ਕੇ ਉਹ ਜਰੂਰ ਕੁਝ ਸੀਟਾਂ ਲੈ ਜਾਂਦੇ ਸਨ।"

ਪ੍ਰੋਫੈਸਰ ਜਤਿੰਦਰ ਸਿੰਘ ਮੁਤਾਬਕ, "ਜੇਕਰ ਅਮ੍ਰਿਤਪਾਲ ਸਿੰਘ ਅੱਗੇ ਵਧਦੇ ਹਨ ਤਾਂ ਇਹ ਭਾਜਪਾ ਲਈ ਫਾਇਦੇਮੰਦ ਹੈ। ਇਹ ਫਾਇਦਾ ਕਈ ਪਾਸਿਆਂ ਤੋਂ ਹੋਵੇਗਾ। ਭਾਜਪਾ ਆਪਣੇ ਆਪ ਨੂੰ ਇੱਕ ਤਾਕਤ ਦੇ ਤੌਰ ਉੁੱਪਰ ਸਥਾਪਿਤ ਕਰ ਪਾਏਗੀ ਅਤੇ ਉਹ ਪੰਜਾਬ ਸਰਕਾਰ ਦੇ ਸਾਸ਼ਨ ਉਪਰ ਸਵਾਲ ਵੀ ਕਰ ਪਾਏਗੀ। ਇਸ ਨਾਲ ਕੇਂਦਰ ਦੀ ਦਖਲ ਨੂੰ ਵਧਣ ਦਾ ਬਹਾਨਾ ਵੀ ਮਿਲਣਾ ਹੈ।"

ਪੰਜਾਬ ਵਿੱਚ ਪੈਦਾ ਹੋ ਰਹੇ ਨਵੇਂ ਹਲਾਤਾਂ ਬਾਰੇ ਪੱਤਰਕਾਰ ਜਸਪਾਲ ਸਿੰਘ ਸਿੱਧੂ ਕਹਿੰਦੇ ਹਨ, "ਜੋ ਸੂਬੇ ਵਿੱਚ ਹੋ ਰਿਹਾ ਹੈ ਉਸ ਦਾ ਕੁਦਰਤੀ ਤੌਰ ''''ਤੇ ਭਾਜਪਾ ਨੂੰ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਫਾਇਦਾ ਹੋਵੇਗਾ। ਭਾਜਪਾ ਦਾ ਨਿਸ਼ਾਨਾ ਹੀ ਆਉਣ ਵਾਲੀਆਂ ਲੋਕ ਸਭਾ ਚੋਣਾਂ ਹਨ।"

ਉਹ ਕਹਿੰਦੇ ਹਨ, "ਭਾਵੇਂ ਪੰਜਾਬ ਨੇ ਅਜਿਹੇ ਹਲਾਤ ਪਹਿਲਾਂ ਵੀ ਦੇਖੇ ਹਨ ਪਰ ਆਮ ਲੋਕ ਅਕਸਰ ਅਜਿਹੇ ਵਿੱਚ ਪ੍ਰਭਾਵਿਤ ਹੋ ਜਾਂਦੇ ਹਨ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ।)



Related News