ਬੀਬੀਸੀ ਪੰਜਾਬੀ ਦੀਆਂ ਉਹ ਖ਼ਬਰਾਂ ਜੋ ਤੁਸੀਂ ਇਸ ਹਫ਼ਤੇ ਨਹੀਂ ਪੜ੍ਹ ਸਕੇ

Friday, Mar 03, 2023 - 02:45 PM (IST)

ਬੀਬੀਸੀ ਪੰਜਾਬੀ ਦੀਆਂ ਉਹ ਖ਼ਬਰਾਂ ਜੋ ਤੁਸੀਂ ਇਸ ਹਫ਼ਤੇ ਨਹੀਂ ਪੜ੍ਹ ਸਕੇ

ਪਿਆਰੇ ਪਾਠਕੋ, ਇਸ ਹਫ਼ਤੇ ਪੰਜਾਬ ਤੇ ਦੁਨੀਆਂ ਵਿੱਚ ਕਈ ਗਤੀਵਿਧੀਆਂ ਹੋਈਆਂ ਹਨ ਜੋ ਅਸੀਂ ਤੁਹਾਡੇ ਤੱਕ ਪਹੁੰਚਾਈਆਂ ਹਨ ਪਰ ਜੇ ਤੁਸੀਂ ਕੋਈ ਕਹਾਣੀ ਮਿਸ ਕੀਤੀ ਹੈ ਤਾਂ ਤੁਸੀਂ ਇੱਥੇ ਪੜ੍ਹ ਸਕਦੇ ਹੋ।

ਅਸੀਂ ਇਸ ਹਫ਼ਤੇ ਦੀਆਂ ਪੰਜ ਅਹਿਮ ਕਹਾਣੀਆਂ ਤੁਹਾਡੇ ਲਈ ਇੱਕੋ ਥਾਂ ''''ਤੇ ਲੈ ਕੇ ਆਏ ਹਾਂ।

ਤੁਸੀਂ ਹੇਠਾਂ ਦਿੱਤੇ ਲਿੰਕ ''''ਤੇ ਕਲਿੱਕ ਕਰ ਕੇ ਇਹ ਕਹਾਣੀਆਂ ਪੜ੍ਹ ਸਕਦੇ ਹੋ।ਤੁਹਾਨੂੰ ਪਤਾ ਹੈ ਕਿ ਬੀਬੀਸੀ ਪੰਜਾਬੀ ਤੁਹਾਡੇ ਲਈ ਹਰ ਤਰ੍ਹਾਂ ਦੀਆਂ ਖ਼ਬਰਾਂ ਇੱਕ ਵੱਖਰੇ ਅੰਦਾਜ਼ ਵਿੱਚ ਲੈ ਕੇ ਆਉਂਦਾ ਹੈ।

ਇਸ ਹਫ਼ਤੇ ਅਜਨਾਲਾ ਵਿੱਚ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੇ ਅਜਨਾਲਾ ਥਾਣੇ ਦਾ ਘੇਰਾਓ ਕੀਤਾ ਅਤੇ ਕੋਰੋਨਾਵਾਇਰਸ ਦੀ ਉਤਪਤੀ ਬਾਰੇ ਅਮਰੀਕਾ ਨੇ ਲੈਬ ਥਿਓਰੀ ਸਹੀ ਹੋਣ ਦਾ ਦਾਅਵਾ ਕੀਤਾ।

ਅਮਰੀਕਾ ਦੀ ‘ਬਦਨਾਮ’ ਜੇਲ੍ਹ ‘ਚੋਂ 20 ਸਾਲ ਬਾਅਦ ਰਿਹਾਅ ਹੋਏ ਪਾਕਿਸਤਾਨ ਦੇ ਰੱਬਾਨੀ ਭਰਾਵਾਂ ਦੀ ਕਹਾਣੀ

ਅਮਰੀਕਾ
Getty Images

ਪਿਛਲੇ ਲਗਭਗ 20 ਸਾਲਾਂ ਤੋਂ ਅਮਰੀਕੀ ਫੌਜ ਦੀ ਜੇਲ੍ਹ ਗੁਆਂਤਾਨਾਮੋ ਬੇ ‘ਚ ਕੈਦ ਪਾਕਿਸਤਾਨ ਦੇ ਰੱਬਾਨੀ ਭਰਾਵਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਦੋਵਾਂ ਹੀ ਭਰਾਵਾਂ ਨੂੰ ਉਨਾਂ ‘ਤੇ ਲੱਗੇ ਸਾਰੇ ਇਲਜ਼ਾਮਾਂ ਤੋਂ ਮੁਕਤ ਕਰ ਦਿੱਤਾ ਗਿਆ ਹੈ।

ਅਬਦੁਲ ਅਤੇ ਮੁਹੰਮਦ ਅਹਿਮਦ ਰੱਬਾਨੀ ਨਾਮ ਦੇ ਦੋ ਭਰਾਵਾਂ ਨੂੰ ਸਾਲ 2002 ‘ਚ ਪਾਕਿਸਤਾਨ ‘ਚ ਗ੍ਰਿਫਤਾਰ ਕੀਤਾ ਗਿਆ ਸੀ।

ਅਮਰੀਕਾ ਰੱਖਿਆ ਵਿਭਾਗ ਦੇ ਮੁੱਖ ਦਫ਼ਤਰ ਪੈਂਟਾਗਨ ਨੇ ਕਿਹਾ ਹੈ ਸੀ ਕਿ ਅਬਦੁਲ ਰੱਬਾਨੀ ਅਲ-ਕਾਇਦਾ ਲਈ ਇੱਕ ਸੁਰੱਖਿਅਤ ਪਨਾਹਗਾਹ ਦਾ ਸੰਚਾਲਨ ਕਰਦੇ ਸਨ, ਜਦਕਿ ਉਨ੍ਹਾਂ ਦੇ ਭਰਾ ‘ਤੇ ਇਸ ਅੱਤਵਾਦੀ ਸੰਗਠਨ ਦੇ ਆਗੂਆਂ ਲਈ ਯਾਤਰਾ ਅਤੇ ਫੰਡਿੰਗ ਦਾ ਇੰਤਜ਼ਾਮ ਕਰਨ ਦੇ ਇਲਜ਼ਾਮ ਲੱਗੇ ਸਨ।

ਰੱਬਾਨੀ ਭਰਾਵਾਂ ਨੇ ਕਿਹਾ ਕਿ ਸੀਆਈਏ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਗੁਆਂਤਾਨਾਮੋ ਬੇ ਭੇਜਣ ਤੋਂ ਪਹਿਲਾਂ ਤਸੀਹੇ ਦਿੱਤੇ।

ਹਾਲਾਂਕਿ ਹੁਣ ਰਿਹਾਅ ਕੀਤੇ ਜਾਣ ਤੋਂ ਬਾਅਦ ਦੋਵਾਂ ਭਰਾਵਾਂ ਨੂੰ ਪਾਕਿਸਤਾਨ ਭੇਜ ਦਿੱਤਾ ਗਿਆ ਹੈ।

ਇਸ ਬਾਰੇ ਵਿਸਥਾਰ ਨਾਲ ਪੜ੍ਹਨ ਲਈ ਤੁਸੀਂ ਇੱਥੇ ਕਰੋ।

ਸੁਪਰੀਮ ਕੋਰਟ ਨੇ ਭਗਵੰਤ ਮਾਨ ਤੇ ਰਾਜਪਾਲ ਨੂੰ ਮਰਿਯਾਦਾ ''''ਚ ਰਹਿਣ ਲਈ ਇਹ ਹੁਕਮ ਸੁਣਾਇਆ

ਪੰਜਾਬ
FACEBOOK/GETTY

ਸੁਪਰੀਮ ਕੋਰਟ ਨੇ ਆਪਣੇ ਆਦੇਸ਼ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੂੰ ਕਿਹਾ ਹੈ ਕਿ ਉਹ ਮਰਿਆਦਾ ਬਣਾ ਕੇ ਰੱਖਣ।

ਚੀਫ਼ ਜਸਟਿਸ ਆਫ਼ ਇੰਡੀਆ ਡੀਵਾਈ ਚੰਦਰਚੂੜ ਦੀ ਬੈਂਚ ਨੇ ਕਿਹਾ ਕਿ ਮੁੱਖ ਮੰਤਰੀ ਇਸ ਦੇ ਪਾਬੰਧ ਹਨ ਕਿ ਉਹ ਰਾਜਪਾਲ ਵੱਲੋਂ ਸਿੰਗਾਪੁਰ ਟ੍ਰੇਨਿੰਗ ਲਈ ਭੇਜੇ ਜਾਣ ਵਾਲੇ ਪ੍ਰਿੰਸੀਪਲਾਂ ਅਤੇ ਉਸ ਵਿਅਕਤੀ ਬਾਰੇ ਜਾਣਕਾਰੀ ਦੇਣ ਜੋ ਕਥਿਤ ਤੌਰ ਤੇ ਦਾਗੀ ਹੈ ਅਤੇ ਉੱਚ ਅਹੁਦੇ ਲਈ ਨਿਯੁਕਤ ਕੀਤਾ ਗਿਆ ਹੈ।

ਦਰਅਸਲ, ਪੰਜਾਬ ਸਰਕਾਰ ਨੇ ਬਜਟ ਸੈਸ਼ਨ ਬਲਾਉਣ ਦੇ ਮੁੱਦੇ ਨੂੰ ਲੈ ਕੇ ਸੁਪਰੀਮ ਕੋਰਟ ਦਾ ਰੁਖ ਕੀਤਾ ਸੀ ਕਿਉਂਕਿ ਰਾਜਪਾਲ ਵੱਲੋਂ ਸੈਸ਼ਨ ਸਬੰਧੀ ਕੋਈ ਹੁੰਗਾਰਾ ਨਹੀਂ ਦਿੱਤਾ ਜਾ ਰਿਹਾ ਸੀ।

ਇਸ ''''ਤੇ ਸੁਣਵਾਈ ਕਰਦਿਆਂ ਚੀਫ਼ ਜਸਟਿਸ ਆਫ਼ ਇੰਡੀਆ ਨੇ ਕਿਹਾ, “ਸਭ ਤੋਂ ਪਹਿਲਾਂ ਰਾਜਪਾਲ ਜੋ ਕਿ ਇੱਕ ਸੰਵਿਧਾਨਕ ਅਹੁਦਾ ਹੈ, ਉਹ ਯਕੀਨੀ ਬਣਾਉਣ ਕਿ ਵਿਧਾਨ ਸਭਾ ਦਾ ਇਜਲਾਸ ਬਿਨਾਂ ਦੇਰੀ ਤੋਂ ਸੱਦਿਆ ਜਾਵੇ।"

"ਇਸ ਦੇ ਨਾਲ ਹੀ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਹੈ ਕਿ ਰਾਜਪਾਲ ਵੱਲੋਂ ਮੰਗੀ ਗਈ ਜਾਣਕਾਰੀ ਮੁਹੱਈਆ ਕਰਵਾਈ ਜਾਵੇ।"

ਇਸ ਬਾਰੇ ਵਿਸਥਾਰ ਨਾਲ ਪੜ੍ਹਨ ਲਈ ਤੁਸੀਂ ਇੱਥੇ ਕਰੋ।

ਅਮ੍ਰਿਤਪਾਲ ਸਿੰਘ ਅਤੇ ਸੂਬੇ ਦੀ ਕਾਨੂੰਨ ਵਿਵਸਥਾ ਬਾਰੇ ਭਗਵੰਤ ਮਾਨ ਦੇ ਰਵੱਈਏ ’ਤੇ ਇਹ ਚਰਚਾ ਹੋ ਰਹੀ ਹੈ

ਅਮ੍ਰਿਤਪਾਲ ਸਿੰਘ
Getty Images

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ 16 ਮਾਰਚ ਨੂੰ ਇੱਕ ਸਾਲ ਪੂਰਾ ਕਰਨ ਜਾ ਰਹੀ ਹੈ। ਭਗਵੰਤ ਮਾਨ ਦੇ ਮੁੱਖ ਮੰਤਰੀ ਦੀ ਕੁਰਸੀ ਸੰਭਾਲਣ ਤੋਂ ਬਾਅਦ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਲਗਾਤਾਰ ਸਵਾਲ ਚੁੱਕੇ ਜਾ ਰਹੇ ਹਨ।

ਹਾਲ ਦੇ ਵਿੱਚ ਅਜਨਾਲਾ ਦੇ ਇੱਕ ਪੁਲਿਸ ਸਟੇਸ਼ਨ ਦੇ ਸਾਹਮਣੇ ‘ਵਾਰਿਸ ਪੰਜਾਬ ਦੇ’ ਜਥੇਬੰਦੀਆਂ ਦੇ ਸਮਰਥਕਾਂ ਅਤੇ ਪੰਜਾਬ ਪੁਲਿਸ ਵਿਚਾਲੇ ਹੋਈ ਹਿੰਸਕ ਝੜਪ ਤੋਂ ਬਾਅਦ ਕਾਨੂੰਨ ਵਿਵਸਥਾ ਨੂੰ ਲੈ ਕੇ ਸਵਾਲ ਮੁੜ ਖੜੇ ਹੋ ਗਏ ਹਨ।

23 ਫਰਵਰੀ 2023 ਨੂੰ ਵਾਰਿਸ ਪੰਜਾਬ ਜਥੇਬੰਦੀ ਦੇ ਇੱਕ ਮੈਂਬਰ ਲਵਪ੍ਰੀਤ ਸਿੰਘ ਤੂਫ਼ਾਨ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਅਮ੍ਰਿਤਪਾਲ ਸਿੰਘ ਨੇ ਵੱਡੀ ਗਿਣਤੀ ਸਮਰਥਕਾਂ ਨਾਲ ਜਾ ਕੇ ਅਜਨਾਲਾ ਥਾਣੇ ਦਾ ਘਿਰਾਓ ਕੀਤਾ ਸੀ। ਇਸ ਵਿਚਾਲੇੇ ਪੁਲਿਸ ਅਤੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਆਗੂਆਂ ਦਰਮਿਆਨ ਝੜਪ ਹੋਈ ਸੀ।

ਗੁਰੂ ਗ੍ਰੰਥ ਸਾਹਿਬ ਦੀ ਮੌਜੂਦਗੀ ਵਿੱਚ ਪ੍ਰਦਰਸ਼ਨਕਾਰੀ ਰਵਾਇਤੀ ਹਥਿਆਰਾਂ ਨਾਲ ਪਹੁੰਚੇ ਸਨ ਜਿਸ ਵਿੱਚ ਪੰਜਾਬ ਪੁਲਿਸ ਮੁਤਾਬਕ ਉਨ੍ਹਾਂ ਦੇ 6 ਜਵਾਨ ਜ਼ਖਮੀ ਵੀ ਹੋਏ ਸਨ।

ਇਸ ਬਾਰੇ ਵਿਸਥਾਰ ਨਾਲ ਪੜ੍ਹਨ ਲਈ ਤੁਸੀਂ ਇੱਥੇ ਕਰੋ।

ਕੋਰੋਨਾਵਾਇਰਸ : ਕੋਰੋਨਾਵਾਇਰਸ : ਲੈਬ ਲੀਕ ਦਾ ਦਾਅਵਾ ਕੀ ਹੈ, ਜਿਸ ਨੂੰ ਲੈ ਕੇ ਅਮਰੀਕਾ ਤੇ ਚੀਨ ਭਿੜ ਰਹੇ ਹਨ

ਕੋਰੋਨਾਵਾਇਰਸ
Getty Images

ਸਾਲ 2019 ਵਿੱਚ ਕੋਰੋਨਾਵਾਇਰਸ ਦੀ ਸ਼ੁਰੂਆਤ ਚੀਨ ਦੇ ਸ਼ਹਿਰ ਵੁਹਾਨ ਤੋਂ ਹੋਈ ਤੇ ਦੁਨੀਆਂ ਦੇ ਹਰ ਕੋਨੇ ਨੂੰ ਇਸ ਵਾਇਰਸ ਨੇ ਹਿਲਾਕੇ ਰੱਖ ਦਿੱਤਾ ਸੀ।

ਅੱਜ ਵੀ ਕੋਰੋਨਾ ਵਾਇਰਸ ਦੇ ਪੈਦਾ ਹੋਣ ਤੇ ਇੰਨੇ ਵੱਡੇ ਪੱਧਰ ’ਤੇ ਫ਼ੈਲਾਅ ਦਾ ਰਹੱਸ ਖੋਲ੍ਹਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹਨ।

ਪਰ ਅਮਰੀਕਾ ਵਲੋਂ ਇੱਕ ਵਿਵਾਦਤ ਦਾਅਵਾ ਵਾਰ-ਵਾਰ ਕੀਤਾ ਜਾਂਦਾ ਰਿਹਾ ਹੈ ਕਿ ਇਹ ਮਹਾਮਾਰੀ ਇੱਕ ਚੀਨੀ ਪ੍ਰਯੋਗਸ਼ਾਲਾ ਤੋਂ ਲੀਕ ਹੋ ਸਕਦੀ ਹੈ।

ਬੀਤੇ ਦਿਨੀਂ ਚੀਨ ਵਿੱਚ ਅਮਰੀਕਾ ਰਾਜਦੂਤ ਨਿਕੋਲਸ ਬਰਨਜ਼ ਨੇ ਚੀਨ ਨੂੰ ਕਿਹਾ ਸੀ, ''''''''ਤਿੰਨ ਸਾਲ ਪਹਿਲਾਂ ਕੋਵਿਡ-19 ਸੰਕਟ ਦੀ ਸ਼ੁਰੂਆਤ ਸਮੇਂ ਵੁਹਾਨ ਵਿੱਚ ਜੋ ਕੁਝ ਹੋਇਆ ਉਸ ਬਾਰੇ ਜਾਣਕਾਰੀ ਸਾਂਝੀ ਕਰਨ ਦੇ ਮਾਮਲੇ ਵਿੱਚ ਵਧੇਰੇ ਇਮਾਨਦਾਰ ਹੋਣ ਦੀ ਲੋੜ ਹੈ।"

ਇਸ ਬਾਰੇ ਵਿਸਥਾਰ ਨਾਲ ਪੜ੍ਹਨ ਲਈ ਤੁਸੀਂ ਇੱਥੇ ਕਰੋ।

ਦੁਨੀਆਂ ਦੀਆਂ ਚਾਰ ਥਾਵਾਂ ਜਿੱਥੇ ਲੋਕ ਲੰਬੀ ਜ਼ਿੰਦਗੀ ਜਿਉਂਦੇ ਹਨ, ਕੀ ਹੈ ਇਸ ਦਾ ਰਾਜ਼?

ਜ਼ਿੰਦਗੀ
Getty Images

ਲੂਸੀਲ ਰੈਂਡਨ ਨੇ ਜਨਵਰੀ ਵਿੱਚ ਆਖ਼ਰੀ ਸਾਹ ਲਿਆ। ਉਦੋਂ ਉਹ 118 ਸਾਲ ਦੇ ਸਨ ਅਤੇ ਉਨ੍ਹਾਂ ਦੇ ਨਾਂ ਦੁਨੀਆਂ ਦੇ ਸਭ ਤੋਂ ਬਜ਼ੁਰਗ ਵਿਅਕਤੀ ਦਾ ਰਿਕਾਰਡ ਸੀ।

ਫ੍ਰੈਂਚ ਨਨ ਲੂਸੀਲ ਸਿਸਟਰ ਆਂਦਰੇ ਦੇ ਨਾਂ ਨਾਲ ਮਸ਼ਹੂਰ ਸੀ। ਉਨ੍ਹਾਂ ਨੇ ਦੋਵੇਂ ਵਿਸ਼ਵ ਯੁੱਧ ਦੇਖੇ ਸਨ। ਉਹ ਚੰਦਰਮਾ ''''ਤੇ ਮਨੁੱਖ ਦੇ ਉਤਰਨ ਦੀ ਗਵਾਹ ਸੀ ਅਤੇ ਉਨ੍ਹਾਂ ਨੇ ਡਿਜੀਟਲ ਯੁੱਗ ਨੂੰ ਵੀ ਦੇਖਿਆ।

ਉਨ੍ਹਾਂ ਦੀ ਕਹਾਣੀ ਇਸ ਤੱਥ ਦੇ ਮੱਦੇਨਜ਼ਰ ਵਿਲੱਖਣ ਜਾਪਦੀ ਹੈ ਕਿ ਉਹ ਉਸੇ ਦੁਨੀਆਂ ਦਾ ਹਿੱਸਾ ਸੀ ਜਿੱਥੇ ਮਨੁੱਖਾਂ ਦੀ ਔਸਤ ਉਮਰ 73.4 ਸਾਲ ਹੈ।

ਹਾਲਾਂਕਿ ਹਰ ਬੀਤਦੇ ਦਿਨ ਦੇ ਨਾਲ ਲੋਕਾਂ ਦੀ ਜ਼ਿੰਦਗੀ ਲੰਬੀ ਹੁੰਦੀ ਜਾ ਰਹੀ ਹੈ। ਸੰਯੁਕਤ ਰਾਸ਼ਟਰ ਦਾ ਅਨੁਮਾਨ ਹੈ ਕਿ ਇਸ ਸਦੀ ਦੇ ਮੱਧ ਤੱਕ ਮਨੁੱਖਾਂ ਦੀ ਔਸਤ ਉਮਰ 77 ਸਾਲ ਤੱਕ ਵਧ ਸਕਦੀ ਹੈ।

ਲੋਕਾਂ ਦੀ ਉਮਰ ਵਧ ਰਹੀ ਹੈ। ਜਨਮ ਦਰ ਘਟ ਰਹੀ ਹੈ। ਅਜਿਹੇ ''''ਚ ਬਜ਼ੁਰਗਾਂ ਦੀ ਆਬਾਦੀ ਵਧ ਰਹੀ ਹੈ।

ਇਸ ਬਾਰੇ ਵਿਸਥਾਰ ਨਾਲ ਪੜ੍ਹਨ ਲਈ ਤੁਸੀਂ ਇੱਥੇ ਕਰੋ।



Related News