ਦੂਜੀ ਵਿਸ਼ਵ ਜੰਗ ਦਾ ਪੰਜਾਬੀ ਫੌਜੀ- ''''ਜਦੋਂ ਅਸੀਂ ਪਾਣੀਪਤ ਪਹੁੰਚੇ ਤਾਂ ਪਤਾ ਲੱਗਾ ਭਾਰਤ-ਪਾਕਿਸਤਾਨ ਵੰਡਿਆ ਗਿਆ ਹੈ''''

Thursday, Mar 02, 2023 - 03:45 PM (IST)

ਦੂਜੀ ਵਿਸ਼ਵ ਜੰਗ ਦਾ ਪੰਜਾਬੀ ਫੌਜੀ- ''''ਜਦੋਂ ਅਸੀਂ ਪਾਣੀਪਤ ਪਹੁੰਚੇ ਤਾਂ ਪਤਾ ਲੱਗਾ ਭਾਰਤ-ਪਾਕਿਸਤਾਨ ਵੰਡਿਆ ਗਿਆ ਹੈ''''
ਉਮਰ ਹਯਾਤ
BBC
ਉਮਰ ਹਯਾਤ ਨੇ 1941 ’ਚ ਗ੍ਰੇਟ ਬ੍ਰਿਟੇਨ ਨੇ ਜਾਪਾਨ ਖ਼ਿਲਾਫ਼ ਜੰਗ ਲੜੀ ਸੀ

"ਟੈਕ ਪੋਸਟ, ਲੋਡ ਕਰ ਦਿਓ, ਜਿਵੇਂ ਹੀ ਫਾਇਰ ਕਰਨ ਦਾ ਆਰਡਰ ਮਿਲਦਾ, ਅਸੀਂ ਫਾਇਰ ਕਰਨਾ ਹੁੰਦਾ ਸੀ। ਬਹੁਤ ਜ਼ੋਰ ਦੀ ਆਵਾਜ਼ ਹੁੰਦੀ ਸੀ। ਕਰਨਲ ਸਾਹਿਬ ਨੇ ਸਾਨੂੰ ਸ਼ਾਬਾਸ਼ੀ ਦਿੱਤੀ ਤੇ ਕਿਹਾ ਕਿ ਯੂਨਿਟ ਬਹੁਤ ਚੰਗੀ ਹੈ। ਇਸ ਯੂਨਿਟ ਨੂੰ ਜਿੱਥੇ ਵੀ ਪੋਸਟ ਕਰੋ, ਇਹ ਦੁਸ਼ਮਣ ਨੂੰ ਮਾਰ ਸੁੱਟੇਗੀ।"

ਇਨ੍ਹਾਂ ਸ਼ਬਦਾਂ ਨੂੰ ਸਾਡੇ ਨਾਲ ਸਾਂਝਾ ਕੀਤਾ ਉਮਰ ਹਯਾਤ ਨੇ, ਜੋ ਦੂਜੇ ਵਿਸ਼ਵ ਯੁੱਧ ’ਚ ਹਿੱਸਾ ਲੈਣ ਵਾਲੇ ਲਾਂਸ ਨਾਇਕ ਸਨ।

ਉਮਰ ਹਯਾਤ ਨੇ 1914 ਵਿੱਚ ਦੂਜੀ ਵਿਸ਼ਵ ਜੰਗ ਲੜੀ ਸੀ। ਇਸ ਵੇਲੇ ਉਹ ਪਾਕਿਸਤਾਨ ਦੇ ਸੂਬਾ ਪੰਜਾਬ ਦੇ ਤਲਾਗੰਗ ਜ਼ਿਲ੍ਹੇ ਦੇ ਪਿੰਡ ਢੇਰਮੋਂਡ ਵਿੱਚ ਰਹਿ ਰਹੇ ਹਨ।

ਉਮਰ ਹਯਾਤ ਨੇ ਜੰਗ ਦੀਆਂ ਯਾਦਾਂ ਨੂੰ ਸਾਡੇ ਨਾਲ ਸਾਂਝਾ ਕੀਤਾ। ਉਮਰ ਹਯਾਤ ਨੇ ਇਸ ਦੌਰਾਨ ਜੋ ਵੀ ਬਿਆਨ ਕੀਤਾ, ਉਹ ਕੁਝ ਇਸ ਤਰ੍ਹਾਂ ਸੀ-

ਜਦੋਂ ਲੜਾਈ ਲੱਗੀ ਤਾਂ ਮੇਰੇ ਪਿਤਾ ਨੇ ਮੈਨੂੰ ਆਖਿਆ ਮੈਂ 1914 ਦੀ ਜੰਗ ਲੜੀ ਹੈ। ਹੁਣ ਯੁੱਧ ਸ਼ੁਰੂ ਹੋ ਗਿਆ ਹੈ ਤਾਂ ਤੈਨੂੰ ਮੁਲਕ ਲਈ ਕੁਰਬਾਨੀ ਦੇਣੀ ਹੋਵੇਗੀ। ਸਾਲ 1941 ’ਚ ਗ੍ਰੇਟ ਬ੍ਰਿਟੇਨ ਨੇ ਜਪਾਨ ਖ਼ਿਲਾਫ਼ ਜੰਗ ਲੜੀ। ਉਸ ਦੌਰਾਨ ਮੈਂ 7 ਸਾਲ ਅਤੇ 87 ਦਿਨਾਂ ਤੱਕ ਜੰਗ ਵਿੱਚ ਰਿਹਾ ਸੀ।

ਅਸੀਂ ਕਲਕੱਤੇ ਦੀ ਹਿਫ਼ਾਜ਼ਤ ਕੀਤੀ ਸੀ। ਉਸ ਤੋਂ ਬਾਅਦ ਹੁਕਮ ਮਿਲਿਆ ਕਿ ਬਰਮਾ ਵਾਲੇ ਪਾਸੇ ਜ਼ਬਰਦਸਤ ਜੰਗ ਹੋ ਰਹੀ ਹੈ। ਫਿਰ ਅਸੀਂ ਉੱਥੇ ਹਾਰ ਗਏ।

ਉਮਰ ਹਯਾਤ ਦਾ ਪ੍ਰਸ਼ੰਸਾ ਸਰਟੀਫਿਕੇਟ
Musa Yawari
ਉਮਰ ਹਯਾਤ ਦਾ ਪ੍ਰਸ਼ੰਸਾ ਸਰਟੀਫਿਕੇਟ

ਸਾਨੂੰ ਆਦੇਸ਼ ਸੀ ਕਿ ਉੱਥੇ ਯੂਨਿਟ ’ਚ ਸ਼ਾਮਲ ਹੋਣ ਲਈ ਪਹੁੰਚੋ, ਅਸੀਂ ਉੱਥੇ ਪਹੁੰਚੇ ਅਤੇ ਚਾਰਜ ਲਿਆ। ਉਸ ਦੌਰਾਨ ਅਸੀਂ ਤਿੰਨ ਸਾਲਾਂ ਤੱਕ ਅਸਮ ਵਿੱਚ ਰਹੇ ਸੀ।

ਉੱਥੇ ਜੰਗੀ ਜਹਾਜ਼ ਆਉਂਦੇ ਅਤੇ ਵਾਪਸ ਚਲੇ ਜਾਂਦੇ ਸਨ। ਅਸੀਂ ਕੋਸ਼ਿਸ਼ ਵਿੱਚ ਸੀ ਕਿ ਇੱਕ ਵਾਰ ਜਹਾਜ਼ ਨੂੰ ਨਿਸ਼ਾਨਾ ਬਣਾਈਏ ਪਰ ਸਾਨੂੰ ਤਾਂ ਪਤਾ ਨਹੀਂ ਲਗਦਾ ਸੀ।

ਪਰ ਸਾਡੇ ਅਫ਼ਸਰ ਦੱਸਦੇ ਹੁੰਦੇ ਸਨ ਕਿ ਇੱਕ ਜਹਾਜ਼ ਕ੍ਰੈਸ਼ ਹੋ ਗਿਆ ਹੈ ਪਰ ਮੈਂ ਇਹ ਖ਼ੁਦ ਆਪਣੀ ਅੱਖੀਂ ਕਦੇ ਨਹੀਂ ਦੇਖਿਆ ਸੀ।

ਬੀਬੀਸੀ
BBC

100 ਸਾਲਾਂ ਦੇ ਹੋਣ ਵਾਲੇ ਹਨ ਉਮਰ ਹਯਾਤ

  • ਉਮਰ ਹਯਾਤ ਅੱਜ ਕੱਲ੍ਹ ਪਾਕਿਸਤਾਨ ਵਿੱਚ ਸੂਬਾ ਪੰਜਾਬ ਦੇ ਪਿੰਡ ਢੇਰਮੋਂਡ ਵਿੱਚ ਰਹਿ ਰਹੇ ਹਨ।
  • ਉਮਰ ਹਯਾਤ ਅਗਲੇ ਸਾਲ 100 ਸਾਲਾਂ ਦੇ ਹੋ ਜਾਣਗੇ। ਉਹ ਅਜੇ ਸਰਗਰਮ ਹਨ।
  • ਉਮਰ ਦੂਜੇ ਵਿਸ਼ਵ ਯੁੱਧ ’ਚ ਹਿੱਸਾ ਲੈਣ ਵਾਲੇ ਲਾਂਸ ਨਾਇਕ ਸਨ।
  • ਉਹ 7 ਸਾਲ ਅਤੇ 87 ਦਿਨਾਂ ਤੱਕ ਜੰਗ ਵਿੱਚ ਰਹੇ ਸਨ।
  • ਉਨ੍ਹਾਂ ਦੇ 6 ਪੁੱਤਰ ਹਨ, ਜੋ ਪਾਕਿਸਤਾਨ ਦੇ ਪੰਜਾਬ ਅਤੇ ਸਿੰਘ ਸੂਬੇ ਵਿੱਚ ਰਹਿੰਦੇ ਹਨ।
  • ਉਨ੍ਹਾਂ ਦੂਜੀ ਵਿਸ਼ਵ ਜੰਗ ਵਿੱਚ ਮਿਲੇ ਮੈਡਲ ਗੁਆਚ ਸਨ।
  • ਉਨ੍ਹਾਂ ਨੂੰ ਮੁੜ ਮੈਡਲਾਂ ਨਾਲ ਨਿਵਾਜਿਆ ਗਿਆ ਹੈ।
ਬੀਬੀਸੀ
BBC

ਬ੍ਰਿਟਿਸ਼ ਹਾਈ ਕਮਿਸ਼ਨ ਨੇ ਮੁੜ ਕੀਤਾ ਸਨਮਾਨਿਤ

ਬ੍ਰਿਟਿਸ਼ ਹਾਈ ਕਮਿਸ਼ਨ, ਇਸਲਾਮਾਬਾਦ ਨੇ ਉਮਰ ਹਯਾਤ ਨੂੰ ਮੈਡਲਾਂ ਨਾਲ ਮੁੜ ਨਿਵਾਜਿਆ ਗਿਆ। ਉਨ੍ਹਾਂ ਨੂੰ 23 ਫਰਵਰੀ ਨੂੰ ਮੈਡਲ ਦਿੱਤੇ ਗਏ।

ਪਿਛਲੇ ਸਾਲ ਯਾਦਗਾਰੀ ਦਿਵਸ ਮਨਾਉਣ ਲਈ ਬ੍ਰਿਟਿਸ਼ ਹਾਈ ਕਮਿਸ਼ਨ ਦੇ ਨੁਮਾਇੰਦਿਆਂ ਨੇ ਪਾਕਿਸਤਾਨ ਵਿੱਚ ਦੂਜੇ ਵਿਸ਼ਵ ਯੁੱਧ ਦੇ ਬਚੇ ਕੁਝ ਸਾਬਕਾ ਸੈਨਿਕਾਂ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਸੀ।

ਬ੍ਰਿਟਿਸ਼ ਹਾਈ ਕਮਿਸ਼ਨ ਨੇ ਕਿਹਾ, "ਇਹ ਉਨ੍ਹਾਂ ਦੀ ਹਿੰਮਤ ਅਤੇ ਕੁਰਬਾਨੀ ਸਦਕਾ ਹੀ ਹੈ ਕਿ ਅੱਜ ਅਸੀਂ ਇੱਥੋਂ ਤੱਕ ਪਹੁੰਚੇ ਹਾਂ।"

"ਇਨ੍ਹਾਂ ਮੁਲਾਕਾਤਾਂ ਦੌਰਾਨ ਸਾਨੂੰ ਪਤਾ ਲੱਗਾ ਕਿ ਦੋ ਅਨੁਭਵੀ ਲਾਂਸ ਨਾਇਕ ਖ਼ਾਨ ਬਹਾਦੁਰ ਅਤੇ ਲਾਂਸ ਨਾਇਕ ਉਮਰ ਹਯਾਤ ਨੇ ਹੜ੍ਹਾਂ ਅਤੇ ਚੋਰੀ ਕਾਰਨ ਆਪਣੇ ਯੁੱਧ ਮੈਡਲ ਗੁਆ ਲਏ ਹਨ।"

ਉਮਰ ਹਯਾਤ
BBC

ਉਨ੍ਹਾਂ ਅੱਗੇ ਕਿਹਾ, "ਬ੍ਰਿਟਿਸ਼ ਹਾਈ ਕਮਿਸ਼ਨ ਨੇ ਇਨ੍ਹਾਂ ਸਾਬਕਾ ਸੈਨਿਕਾਂ ਦੇ ਗਵਾਏ ਮੈਡਲਾਂ ਨੂੰ ਬਦਲਣ ਦਾ ਫੈਸਲਾ ਕੀਤਾ।"

ਉਮਰ ਹਯਾਤ ਨੂੰ ਦਿ ਬਰਮਾ ਸਟਾਰ, ਦਿ ਵਾਰ ਮੈਡਲ ਅਤੇ 1939-1945 ਸਟਾਰ ਮੈਡਲ ਮਿਲੇ ਹਨ।

ਰਿਕਾਰਡ ਬੁੱਕ ਵਿੱਚ ਦਰਜ ਜਾਣਕਾਰੀ ਮੁਤਾਬਕ ਉਮਰ ਹਯਾਤ 16 ਮਾਰਚ 1941 ਨੂੰ ਬ੍ਰਿਟਿਸ਼ ਇੰਡੀਆਨ ਆਰਮੀ ਵਿੱਚ ਸ਼ਾਮਿਲ ਹੋਏ ਸਨ।

ਅਗਲੇ ਸਾਲ 100 ਸਾਲਾਂ ਦੇ ਹੋ ਜਾਣਗੇ ਉਮਰ

ਉਮਰ ਹਯਾਤ ਅੱਜ ਕੱਲ੍ਹ ਪਾਕਿਸਤਾਨ ਵਿੱਚ ਸੂਬਾ ਪੰਜਾਬ ਦੇ ਤਲਾਗੰਗ ਜ਼ਿਲ੍ਹੇ ਪਿੰਡ ਢੇਰਮੋਂਡ ਵਿੱਚ ਰਹਿ ਰਹੇ ਹਨ। ਉਨ੍ਹਾਂ ਦੀ ਪਤਨੀ ਦੀ ਸਾਲ 2020 ਵਿੱਚ ਦੇਹਾਂਤ ਹੋ ਗਿਆ ਸੀ।

ਉਮਰ ਹਯਾਤ ਅਗਲੇ ਸਾਲ 100 ਸਾਲਾਂ ਦੇ ਹੋ ਜਾਣਗੇ। ਉਹ ਅਜੇ ਵੀ ਸਰਗਰਮ ਹਨ।

ਪਰ ਉਹ ਕਹਿੰਦੇ ਹਨ ਕਿ ਜਦੋਂ ਉਹ ਤੁਰਦੇ ਹਨ ਤਾਂ ਥੱਕ ਜਾਂਦੇ ਹਨ। ਉਨ੍ਹਾਂ ਦੇ ਪੁੱਤਰ ਨੇ ਦੱਸਿਆ ਕਿ ਉਹ ਨੇੜਲੀ ਮਸਜਿਦ ਤੱਕ ਨਮਾਜ਼ ਅਦਾ ਕਰਨ ਲਈ ਜਾਂਦੇ ਹੁੰਦੇ ਸਨ ਪਰ ਕਮਜ਼ੋਰੀ ਕਰਕੇ ਉਨ੍ਹਾਂ ਜਾਣਾ ਛੱਡ ਦਿੱਤਾ ਹੈ।

ਉਮਰ ਹਯਾਤ
BBC

ਉਨ੍ਹਾਂ ਦੇ ਛੇ ਪੁੱਤਰ ਹਨ, ਪਾਕਿਸਤਾਨ ਦੇ ਪੰਜਾਬ ਅਤੇ ਸਿੰਧ ਇਲਾਕੇ ਵਿੱਚ ਵੱਖ-ਵੱਖ ਥਾਵਾਂ ''''ਤੇ ਰਹਿੰਦੇ ਹਨ ਅਤੇ ਉਮਰ ਉਨ੍ਹਾਂ ਵਿੱਚ ਇੱਕ ਪੁੱਤਰ ਨਾਲ ਢੇਰਮੁੰਡ ਵਿੱਚ ਰਹਿੰਦੇ ਹਨ।

ਉਨ੍ਹਾਂ ਦੇ ਪੁੱਤਰ ਦੱਸਦੇ ਹਨ ਕਿ ਉਨ੍ਹਾਂ ਦੇ ਪਿਤਾ ਇੱਕ ਸਖ਼ਤ ਫੌਜੀ ਸਨ, ਉਨ੍ਹਾਂ ਨੇ ਕਦੇ ਵੀ ਆਪਣੀ ਜੰਗ ਬਾਰੇ ਚਰਚਾ ਨਹੀਂ ਕੀਤੀ।

ਉਨ੍ਹਾਂ ਦੇ ਇੱਕ 65 ਸਾਲਾ ਪੁੱਤਰ ਨੇ ਦੱਸਿਆ, "ਪਿਤਾ ਨੇ ਕਦੇ ਵੀ ਜੰਗ ਦੇ ਸਾਲਾਂ ਬਾਰੇ ਗੱਲ ਨਹੀਂ ਕੀਤੀ। ਅੱਜ ਤੱਕ ਮੇਰੇ ਭਰਾ ਹਮੇਸ਼ਾ ਪਿਤਾ ਤੋਂ ਡਰਦੇ ਸਨ।"

ਉਨ੍ਹਾਂ ਨੇ ਕਿਹਾ, "ਮੈਂ 65 ਸਾਲ ਦੀ ਉਮਰ ਦੇ ਬਾਵਜੂਦ ਆਪਣੇ ਪਿਤਾ ਤੋਂ ਡਰਦਾ ਹਾਂ।"

ਉਮਰ ਹਯਾਤ ਦਾ ਫੌਜੀ ਡਰਾਈਵਿੰਗ ਲਾਇਸੈਂਸ
Musa Yawari
ਉਮਰ ਹਯਾਤ ਦਾ ਫੌਜੀ ਡਰਾਈਵਿੰਗ ਲਾਇਸੈਂਸ

ਉਮਰ 107 ਰਾਜਪੂਤ ਰੈਜੀਮੈਂਟ ਦਾ ਹਿੱਸਾ ਸਨ

ਬੀਬੀਸੀ ਨਾਲ ਗੱਲ ਕਰਦਿਆਂ ਉਮਰ ਹਯਾਤ ਇੱਕ ਪਲੇਟ ਲੈ ਕੇ ਆਉਂਦੇ ਹਨ। ਜਿਸ ਬਾਰੇ ਉਹ ਦੱਸਦੇ ਹਨ ਕਿ ਇਹ ਪਲੇਟ 107 ਰਾਜਪੂਤ ਰੈਜੀਮੈਂਟ ਦੀ ਹੈ।

ਪਲੇਟ ਹੱਥ ਵਿੱਚ ਫੜ੍ਹ ਕੇ ਉਮਰ ਅੱਗੇ ਕਹਿੰਦੇ ਹਨ, "ਇਹ ਕੈਮੋਫਲੇਜ ਰੰਗ ਦੀ ਸੀ ਕਿਉਂਕਿ ਇਹ ਚਮਕਦੀ ਸੀ, ਇਸ ਲਈ ਦੁਸ਼ਮਣ ਸਾਨੂੰ ਦੂਰ ਤੋਂ ਦੇਖ ਸਕਦੇ ਸੀ।"

ਉਮਰ ਹਯਾਤ ਨੂੰ ਮੁੜ ਮਿਲੇ ਮੈਡਲ
BBC
ਉਮਰ ਹਯਾਤ ਨੂੰ ਮੁੜ ਮਿਲੇ ਮੈਡਲ

ਉਮਰ ਹਯਾਤ ਦੱਸਦੇ ਹਨ, "ਜਦੋਂ ਮੈਂ ਘਰ ਪਰਤਿਆ ਤਾਂ ਕੋਈ ਚੀਜ਼ ਨਹੀਂ ਮਿਲੀ। ਕੁੱਲ 660 ਰੁਪਏ ਮਿਲੇ ਅਤੇ ਜਿੱਤ ਦੇ ਦੋ ਮੈਡਲ ਮਿਲੇ ਸਨ। ਜਦੋਂ ਮੀਂਹ ਪਿਆ ਤਾਂ ਮੇਰਾ ਘਰ ਟੁੱਟ ਗਿਆ, ਮੇਰੇ ਮੈਡਲ ਮਿੱਟੀ ਦੇ ਭਾਂਡੇ ’ਚ ਰੱਖੇ ਹੁੰਦੇ ਸਨ।"

"ਮੈਂ ਉਨ੍ਹਾਂ ਨੂੰ ਬਹੁਤ ਲੱਭਿਆ ਪਰ ਉਹ ਨਹੀਂ ਮਿਲੇ, ਉੱਥੇ ਦੋ ਮੈਡਲ ਰੱਖੇ ਸਨ।"

ਉਮਰ ਹਯਾਤ ਯਾਦ ਕਰਦੇ ਹਨ ਕਿ ਜਦੋਂ ਬ੍ਰਿਟਿਸ਼ ਸਰਕਾਰ ਲੜਾਈ ’ਚ ਸ਼ਾਮਲ ਸਿਪਾਹੀਆਂ ਲਈ ਮਦਦ ਕਰਨੀ ਸ਼ੁਰੂ ਕੀਤੀ ਤਾਂ ਉਨ੍ਹਾਂ ਨੂੰ ਸਮਝ ਨਾ ਆਇਆ।

ਟੌਮ ਹਾਇਡ
BBC
ਬ੍ਰਿਟਿਸ਼ ਹਾਈ ਕਮਿਸ਼ਨ ਦੇ ਹੈੱਡ ਆਫ਼ ਕਮਿਊਨਿਕੇਸ਼ਨ ਅਧਿਕਾਰੀ ਟੌਮ ਹਾਇਡ ਕਹਿੰਦੇ ਹਨ ਕਿ ਮੈਡਲ ਦੇ ਵੱਖੋ-ਵੱਖ ਮਾਅਨੇ ਹੁੰਦੇ ਹਨ

ਉਹ ਕਹਿੰਦੇ ਹਨ, "ਮੈਨੂੰ ਸਮਝ ਨਹੀਂ ਆਇਆ ਕਿ ਮੈਂ ਕੀ ਕਰਾਂ। ਜਦੋਂ ਸਮਝ ਆਇਆ ਤਾਂ ਮੈਂ ਦਰਖ਼ਾਸਤ ਦਿੱਤੀ ਕਿ ਮੈਨੂੰ 2020 ਤੋਂ 2022 ਤੱਕ ਕੁਝ ਪੈਸੇ ਮਿਲ ਗਏ ਹਨ।"

"ਹੁਣ ਮੈਂ ਉਹ ਬਚੀ ਹੋਈ ਰਕਮ ਹਾਸਲ ਕਰਨ ਲਈ ਅਪੀਲ ਕਰਾਂਗਾ।"

ਬ੍ਰਿਟਿਸ਼ ਹਾਈ ਕਮਿਸ਼ਨ ਦੇ ਹੈੱਡ ਆਫ਼ ਕਮਿਊਨਿਕੇਸ਼ਨ ਅਧਿਕਾਰੀ ਟੌਮ ਹਾਇਡ ਨੇ ਇਸ ਬਾਰੇ ਗੱਲ ਕਰਦਿਆਂ ਕਿਹਾ ਕਿ ਵੱਖ-ਵੱਖ ਲੋਕਾਂ ਲਈ ਮੈਡਲ ਦੇ ਵੱਖੋ-ਵੱਖ ਮਾਅਨੇ ਹੁੰਦੇ ਹਨ।

ਮੈਡਲਾਂ ਉੱਤੇ ਲਿਖੇ ਆਪਣੇ ਨਾਮ ਨੂੰ ਦੇਖਦੇ ਹੋਏ ਉਮਰ ਹਯਾਤ
BBC
ਮੈਡਲਾਂ ਉੱਤੇ ਲਿਖੇ ਆਪਣੇ ਨਾਮ ਨੂੰ ਦੇਖਦੇ ਹੋਏ ਉਮਰ ਹਯਾਤ

ਉਹ ਕਹਿੰਦੇ ਹਨ, "ਮੈਂ ਕੋਈ ਅੰਦਾਜ਼ਾ ਨਹੀਂ ਲਗਾਉਣਾ ਚਾਹੁੰਦਾ ਕਿ ਉਮਰ ਲਈ ਇਸ ਦੇ ਕੀ ਮਾਅਨੇ ਹਨ। ਪਰ ਮੈਂ ਇਹ ਕਹਿ ਸਕਦਾ ਹਾਂ ਕਿ ਦੂਜੇ ਵਿਸ਼ਵ ਯੁੱਧ ਵਿੱਚ ਉਨ੍ਹਾਂ ਵੱਲੋਂ ਦਿੱਤੀ ਗਈ ਸੇਵਾ ਨੂੰ ਮੈਡਲ ਦੇ ਕੇ ਮੁੜ ਅਧਿਕਾਰਤ ਮਾਨਤਾ ਦੇਣਾ ਇੱਕ ਖ਼ਾਸ ਗੱਲ ਹੈ।"

"ਮੈਡਲ ਇੱਕ ਤਰ੍ਹਾਂ ਨਾਲ ਪ੍ਰਤੀਕਾਤਮਕ ਹੁੰਦੇ ਹਨ। ਬ੍ਰਿਟਿਸ਼ ਹਾਈ ਕਮਿਸ਼ਨ ਇਸ ਕੰਮ ਵਿੱਚ ਤਤਪਰ ਹੈ ਤਾਂ ਜੋ ਡੇਵਲੇਪਮੈਂਟ ਪ੍ਰੋਗਰਾਮ ਰਾਹੀਂ ਉਮਰ ਵਰਗੇ ਲੋਕਾਂ ਨੂੰ ਆਪਣੇ ਵੱਲੋਂ ਹਰ ਸੰਭਵ ਮਦਦ ਦਿੱਤੀ ਜਾ ਸਕੇ।"

''''ਅਸੀਂ ਇਕੱਠੇ ਹੁੰਦੇ ਤਾਂ ਬਹੁਤ ਚੰਗਾ ਹੁੰਦਾ''''

ਮੈਡਲਾਂ ਨੂੰ ਮੁੜ ਹਾਸਿਲ ਕਰਨ ਤੋਂ ਪਹਿਲਾਂ ਉਮਰ ਕਹਿੰਦੇ ਨੇ ਕਿਹਾ ਸੀ, "ਜਦੋਂ ਮੇਰੇ ਹੱਥਾਂ ਵਿੱਚ ਮੇਰੇ ਮੈਡਲ ਆਉਣਗੇ ਤਾਂ ਮੇਰੀਆਂ ਅੱਖਾਂ ਸਾਹਮਣੇ ਪੂਰੀ ਯੂਨਿਟ ਆ ਜਾਵੇਗੀ। ਮੈਂ ਸਾਰੇ ਅਫ਼ਸਰਾਂ ਨੂੰ ਦੇਖਣ ਲੱਗਾਂਗਾ।"

"ਸਾਰੀਆਂ ਯਾਦਾਂ ਤਾਜ਼ਾ ਹੋ ਜਾਣਗੀਆਂ, ਮੈਂ ਭਾਵੁਕ ਹੋ ਜਾਵਾਂਗਾ। ਉਹ ਕਿਹੋ ਜਿਹੇ ਲੋਕ ਸਨ, ਕਿਹੋ ਜਿਹਾ ਸਮਾਂ ਸੀ।"

ਉਮਰ ਦੱਸਦੇ ਹਨ ਕਿ ਉਸ ਵੇਲੇ ਨੂੰ ਬਹੁਤ ਯਾਦ ਕਰਦੇ ਹਨ। ਉਨ੍ਹਾਂ ਦੀਆਂ ਯਾਦਾਂ ਉਨ੍ਹਾਂ ਜ਼ਿਹਨ ਵਿੱਚ ਦਿਨ-ਰਾਤ ਘੁੰਮਦੀਆਂ ਰਹਿੰਦੀਆਂ ਹਨ।

ਉਹ ਭਾਰਤ-ਪਾਕਿਸਤਾਨ ਦੀ ਵੰਡ ਨੂੰ ਲੈ ਕੇ ਦੁੱਖੀ ਸਨ ਅਤੇ ਅੱਜ ਵੀ ਉਹ ਹਿੰਦੂ-ਮੁਸਲਮਾਨ ਭਾਈਚਾਰਕ ਸਾਂਝ ਦੀ ਕਾਮਨਾ ਕਰਦੇ ਹਨ।

ਉਮਰ ਹਯਾਤ
BBC
ਮੈਡਲਾਂ ਨੂੰ ਲੈ ਕੇ ਉਮਰ ਹਯਾਤ ਕਾਫੀ ਉਤਸੁਕ ਸਨ

ਉਹ ਦੱਸਦੇ ਹਨ, "ਰਾਤ ਨੂੰ ਸੌਣ ਵੇਲੇ ਵੀ ਮੈਂ ਯਾਦ ਕਰਦਾ ਹਾਂ ਕਿ ਉਹ ਕਿੰਨੇ ਚੰਗੇ ਲੋਕ ਸਨ। ਉਸ ਸਮੇਂ ਹਿੰਦੂ ਅਤੇ ਮੁਸਲਮਾਨ ਇਕੱਠੇ ਪਰੇਡ ਕਰਦੇ ਹੁੰਦੇ ਸੀ।"

"ਉਹ ਸਾਡੀ ਪਰਵਾਹ ਕਰਦੇ ਸੀ ਅਤੇ ਅਸੀਂ ਉਨ੍ਹਾਂ ਦੀ ਪਰਵਾਹ ਕਰਦੇ ਸੀ। ਅਸੀਂ ਸਭ ਇੱਕ ਸੀ, ਸਾਡੇ ਵਿੱਚ ਮੁਹੱਬਤ ਸੀ। ਅਸੀਂ ਮਿਲ ਕੇ ਹਕੂਮਤ ਨੂੰ (ਗ੍ਰੇਟ ਬ੍ਰਿਟੇਨ) ਜੰਗ ਜਿੱਤਣ ਵਿੱਚ ਮਦਦ ਕੀਤੀ ਸੀ।"

"ਦੁਸ਼ਮਣ ਹਾਰ ਗਿਆ ਸੀ ਅਤੇ ਉਸ ਨੇ ਹੱਥ ਛੱਡ ਦਿੱਤੇ। ਅਸੀਂ ਖ਼ੁਸ਼ ਸੀ। ਉਸ ਤੋਂ ਬਾਅਦ ਅਸੀਂ ਜਦੋਂ ਪਾਣੀਪਤ ਕਰਨਾਲ ਜੰਕਸ਼ਨ ਪਹੁੰਚ ਗਏ ਤਾਂ ਉੱਥੇ ਆ ਕੇ ਸਾਨੂੰ ਪਤਾ ਲੱਗਿਆ ਕਿ ਪਾਕਿਸਤਾਨ ਤੇ ਭਾਰਤ ਵੱਖ ਹੋ ਗਏ ਹਨ।"

"ਸਾਨੂੰ ਕਰਾਚੀ ਪਹੁੰਚਣ ਲਈ ਕਿਹਾ ਗਿਆ ਸੀ। ਜੇ ਅਸੀਂ ਇਕੱਠੇ ਹੁੰਦੇ ਤਾਂ ਬਹੁਤ ਚੰਗਾ ਹੁੰਦਾ। ਮੁਸਲਮਾਨ ਤੇ ਹਿੰਦੂ ਵੱਖ-ਵੱਖ ਹੋ ਗਏ। ਅੱਲ੍ਹਾ ਕਰੇ ਉਹ ਨਾਲ-ਨਾਲ ਰਹਿਣ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ।)



Related News