‘ਖਾਲਿਸਤਾਨ ਕਦੋਂ ਬਣੇਗਾ’, ਅਮ੍ਰਿਤਪਾਲ ਦੇ ਪੰਜਾਬ ਤੇ ਸਿੱਖ ਮੁੱਦਿਆਂ ਉੱਤੇ 11 ਬਿਆਨ

Monday, Feb 27, 2023 - 10:30 AM (IST)

‘ਖਾਲਿਸਤਾਨ ਕਦੋਂ ਬਣੇਗਾ’, ਅਮ੍ਰਿਤਪਾਲ ਦੇ ਪੰਜਾਬ ਤੇ ਸਿੱਖ ਮੁੱਦਿਆਂ ਉੱਤੇ 11 ਬਿਆਨ
ਅਮ੍ਰਿਤਪਾਲ ਸਿੰਘ
Getty Images
ਅਮ੍ਰਿਤਪਾਲ ਸਿੰਘ

ਸਿੱਖਾਂ ਲਈ ਵੱਖਰੇ ਰਾਜ ਯਾਨੀ ''''ਖਾਲਿਸਤਾਨ'''' ਦੀ ਮੰਗ ਕਰਨ ਵਾਲੇ ''''ਵਾਰਿਸ ਪੰਜਾਬ ਦੇ'''' ਜਥੇਬੰਦੀ ਦੇ ਪ੍ਰਧਾਨ ਅਮ੍ਰਿਤਪਾਲ ਸਿੰਘ ਇੱਕ ਵਾਰ ਫ਼ਿਰ ਤੋਂ ਚਰਚਾ ਵਿੱਚ ਹਨ।

ਆਪਣੇ ਹਾਲ ਹੀ ਵਿੱਚ ਦਿੱਤੇ ਬਿਆਨ ਵਿੱਚ ਅਮ੍ਰਿਤਪਾਲ ਸਿੰਘ ਨੇ ਕਿਹਾ ਕਿ ਉਹ ਆਪਣੇ ਆਪ ਨੂੰ ‘ਭਾਰਤੀ ਨਹੀਂ ਮੰਨਦੇ’ ਅਤੇ ਉਹਨਾਂ ਦਾ ‘ਮੌਜੂਦਾ ਪਾਸਪੋਰਟ ਉਹਨਾਂ ਨੂੰ ਭਾਰਤੀ ਨਹੀਂ ਬਣਾ ਦਿੰਦਾ, ਇਹ ਮਹਿਜ਼ ਇੱਕ ਯਾਤਰਾ ਦਸਤਾਵੇਜ਼ ਹੈ।''''

23 ਫ਼ਰਵਰੀ ਅਮ੍ਰਿਤਪਾਲ ਤੇ ਉਨ੍ਹਾਂ ਦੇ ਸਾਥੀਆਂ ਨੇ ਅਜਨਾਲਾ ਪੁਲਿਸ ਥਾਣੇ ਦਾ ਸ਼ਾਮ ਤੱਕ ਘੇਰਾਓ ਕੀਤਾ ਸੀ।

ਇਸ ਦੌਰਾਨ ਪ੍ਰਦਰਸ਼ਨਕਾਰੀਆਂ ਦੇ ਨਾਲ ਪੁਲਿਸ ਦੀਆਂ ਝੜਪਾਂ ਵੀ ਹੋਈਆਂ ਸਨ। ਪੰਜਾਬ ਪੁਲਿਸ ਮੁਤਾਬਕ ਇਨ੍ਹਾਂ ਝੜਪਾਂ ਵਿੱਚ 6 ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ ਸੀ।

ਉਹ ਆਪਣੇ ਸਾਥੀ ਲਵਪ੍ਰੀਤ ਸਿੰਘ ਤੂਫ਼ਾਨ ਦੀ ਰਿਹਾਈ ਦੀ ਮੰਗ ਕਰ ਰਹੇ ਸਨ, ਜੋ ਕੁੱਟਮਾਰ ਦੇ ਇੱਕ ਕੇਸ ਵਿੱਚ ਗ੍ਰਿਫਤਾਰ ਕੀਤੇ ਗਏ ਸਨ।

ਇਸ ਘਟਨਾ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਉਪਰ ਸਵਾਲ ਖੜੇ ਕੀਤੇ ਹਨ।

ਇਸ ਰਿਪੋਰਟ ਵਿੱਚ ਅਸੀਂ ਅਮ੍ਰਿਤਪਾਲ ਸਿੰਘ ਵੱਲੋਂ ਵੱਖ-ਵੱਖ ਸਮੇਂ ਉੱਤੇ ਵੱਖ ਵੱਖ ਮੁੱਦਿਆਂ ਬਾਰੇ ਬਿਆਨਾਂ ਦੀ ਚਰਚਾ ਕਰਾਂਗੇ।

ਅਮ੍ਰਿਤਪਾਲ ਸਿੰਘ
Getty Images
ਅਮ੍ਰਿਤਪਾਲ ਸਿੰਘ

''''ਮੈਂ ਆਪਣੇ ਆਪ ਨੂੰ ਭਾਰਤੀ ਨਹੀਂ ਮੰਨਦਾ''''

ਆਪਣੇ ਤਾਜ਼ਾ ਬਿਆਨ ਵਿੱਚ ਅਮ੍ਰਿਤਪਾਲ ਸਿੰਘ ਨੇ ਕਿਹਾ ਹੈ ਕਿ ਉਹ ਆਪਣੇ ਆਪ ਨੂੰ ਭਾਰਤੀ ਨਹੀਂ ਮੰਨਦੇ।

ਅਜਨਾਲਾ ਵਿੱਚ ਪੁਲਿਸ ਥਾਣੇ ਉਪਰ ਕਥਿਤ ਕਬਜੇ ਤੋਂ ਬਾਅਦ ਰਾਸ਼ਟਰੀ ਮੀਡੀਆ ਅਤੇ ਆਪਣੇ ਵਿਚਾਰਧਾਰਕ ਵਿਰੋਧੀਆਂ ਦੇ ਨਿਸ਼ਾਨੇ ਉਪਰ ਆਏ ਅਮ੍ਰਿਤਪਾਲ ਨੇ ਨਿਊਜ਼ 18 ਪੰਜਾਬ ਨਾਲ ਗੱਲ ਕਰਦਿਆਂ ਕਿਹਾ, ‘‘ਮੈਂ ਐਥੀਨਿਸਿਟੀ ਦੇ ਤੌਰ ਉੱਤੇ ਪੰਜਾਬੀ ਹਾਂ ਅਤੇ ਧਾਰਮਿਕ ਤੌਰ ਉੱਤੇ ਸਿੱਖ ਹਾਂ, ਮੈਨੂੰ ਕਿਸੇ ਹੋਰ ਪਛਾਣ ਦੀ ਲੋੜ ਨਹੀਂ।’’

ਉਨ੍ਹਾਂ ਕਿਹਾ, “ਮੈਂ ਇਹ ਨਹੀਂ ਕਹਿੰਦਾ ਕਿ ਭਾਰਤ ਦੀ ਪਛਾਣ ਨਹੀਂ ਹੋਈ ਚਾਹੀਦੀ, ਪਰ ਮੈਂ ਆਪਣੇ ਆਪ ਨੂੰ ਇਸ ਪਛਾਣ ਨਾਲ ਨਹੀਂ ਜੋੜਦਾ। ਪਾਸਪੋਰਟ ਇੱਕ ਟਰੈਵਲ ਦਸਤਾਵੇਜ਼ ਹੁੰਦਾ ਹੈ। ਇੰਝ ਤਾਂ ਮਹਾਤਮਾ ਗਾਂਧੀ ਕੋਲ ਵੀ ਬ੍ਰਿਟਿਸ਼ ਇੰਡੀਅਨ ਪਾਸਪੋਰਟ ਸੀ, ਤਾਂ ਕੀ ਉਹ ਬਰਤਾਨਵੀਂ ਬਣ ਗਏ।’’

ਸਿੱਖ
BBC

ਅਮ੍ਰਿਤਪਾਲ ਸਿੰਘ ਬਾਰੇ ਖਾਸ ਗੱਲਾਂ:

  • ਅਮ੍ਰਿਤਪਾਲ ਸਿੰਘ ''''ਵਾਰਿਸ ਪੰਜਾਬ ਦੇ'''' ਜਥੇਬੰਦੀ ਦੇ ਪ੍ਰਧਾਨ ਹਨ, ਉਹ ਅਦਾਕਾਰ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਪ੍ਰਧਾਨ ਬਣੇ ਸਨ
  • ਅਮ੍ਰਿਤਪਾਲ ਸਿੰਘ ਆਪਣੇ ਬਿਆਨਾਂ ਅਤੇ ਵੱਖਰੇ ਸਟੈਂਡ ਕਾਰਨ ਹਮੇਸ਼ਾ ਚਰਚਾ ਅਤੇ ਵਿਵਾਦਾਂ ਵਿੱਚ ਬਣੇ ਰਹਿੰਦੇ ਹਨ
  • ਹਾਲ ਹੀ ਵਿੱਚ ਅਮ੍ਰਿਤਪਾਲ ਸਿੰਘ ਨੇ ਕਿਹਾ ਕਿ ਉਹ ਆਪਣੇ ਆਪ ਨੂੰ ‘ਭਾਰਤੀ ਨਹੀਂ ਮੰਨਦੇ’
  • ਅਮ੍ਰਿਤਪਾਲ ਸਿੰਘ ਸਿੱਖਾਂ ਲਈ ਖਾਲਿਸਤਾਨ ਦੀ ਮੰਗ ਕਰਦੇ ਹਨ ਅਤੇ ਪੰਜਾਬ ਦੇ ਪਾਣੀਆਂ ਦੀ ਵਕਾਲਤ ਕਰਦੇ ਹਨ
ਸਿੱਖ
BBC

ਸਿੱਖਾਂ ਲਈ ਖਾਲਿਸਤਾਨ ਦੀ ਮੰਗ ਤੇ ਬਹਿਸ ਦੀ ਚਣੌਤੀ

24 ਫ਼ਰਵਰੀ ਨੂੰ ਅਮ੍ਰਿਤਪਾਲ ਸਿੰਘ ਨੇ ਸਿੱਖਾਂ ਅਤੇ ਪੰਜਾਬ ਲਈ ਖਾਲਿਸਤਾਨ ਦੀ ਮੰਗ ਕਰਦਾ ਇੱਕ ਬਿਆਨ ਦਿੱਤਾ ਸੀ।

ਅਮ੍ਰਿਤਪਾਲ ਨੇ ਕਿਹਾ ਸੀ ਕਿ ਇਸ ਮੁੱਦੇ ਉਪਰ ਉਹਨਾਂ ਨਾਲ ਬਹਿਸ ਕਰਨ ਲਈ ਰਾਸ਼ਟਰੀ, ਅੰਤਰ ਰਾਸ਼ਟਰੀ ਮੀਡੀਆ ਅਤੇ ਦੁਨੀਆ ਭਰ ਦੇ ਵਿਵਦਾਨਾਂ ਨੂੰ ਖੁੱਲਾ ਸੱਦਾ ਹੈ।

ਉਨ੍ਹਾਂ ਕਿਹਾ, “ਸਾਡੇ ਖਾਲਿਸਤਾਨ ਦੇ ਮਕਸਦ ਨੂੰ ਬੁਰਾਈ ਜਾਂ ਵਰਜਿਤ ਨਾ ਸਮਝਿਆ ਜਾਵੇ। ਉਸ ਨੂੰ ਬੜੀ ਹੀ ਬੌਧਿਕਤਾ ਨਾਲ ਵੇਖਿਆ ਜਾਵੇ।’''''

“ਇਸ ਦੇ ਭੂ-ਰਾਜਨੀਤਿਕ ਲਾਭ ਕੀ ਹਨ, ਸਿੱਖਾਂ ਲਈ ਇਸ ਦੇ ਕੀ ਲਾਭ ਹਨ ਅਤੇ ਸਿੱਖਾਂ ਦੇ ਬਚਾਅ ਅਤੇ ਪੰਜਾਬ ਲਈ ਇਹ ਕਿਉਂ ਜ਼ਰੂਰੀ ਹੈ।’

ਅਮ੍ਰਿਤਪਾਲ ਸਿੰਘ ਨੇ ਖਾਲਿਸਤਾਨ ਦੀ ਮੰਗ ਬਾਰੇ ਅੱਗੇ ਕਿਹਾ, “ਇਸ ਦੇ ਪਿੱਛੇ ਕੋਈ ਨਹੀਂ ਹੈ। ਮੈਂ ਇਸ ਦੇ ਪਿੱਛੇ ਨਹੀਂ ਹਾਂ। ਬੰਦਾ ਸਿਰਫ਼ ਕਿਸੇ ਵਿਚਾਰਧਾਰਾ ਦਾ ਚਿਹਰਾ ਬਣਦਾ ਹੈ। ਇਹ ਵਿਚਾਰਧਾਰਾ ਕਦੇ ਵੀ ਖਤਮ ਨਹੀਂ ਹੁੰਦੀ। ਤੁਸੀਂ ਸਾਡੀ ਸਾਰੀ ਕੌਮ ਨੂੰ ਮਾਰ ਦੇਵੋ, ਖਾਲਸੇ ਦਾ ਰਾਜ ਕਰਨ ਦਾ ਸੁਪਨਾ ਕਦੇ ਖਤਮ ਨਹੀਂ ਹੋਵੇਗਾ। ਇਹ ਮਹਾਰਾਜ (ਸਿੱਖ ਗੁਰੂ) ਨੇ ਦੇਣਾ ਹੈ, ਦਿੱਲੀ ਤੋਂ ਤਾਂ ਅਸੀਂ ਮੰਗਦੇ ਨਹੀਂ ਹਾਂ।”

ਅਮ੍ਰਿਤਪਾਲ ਸਿੰਘ
Social Media

ਸਿੱਖ ਗ਼ੁਲਾਮ ਹਨ

ਅਮ੍ਰਿਤਪਾਲ ਸਿੰਘ ਸਿੱਖਾਂ ਦੇ ਗ਼ੁਲਾਮ ਹੋਣ ਦੀ ਗੱਲ ਕਰਦੇ ਹਨ। ਉਹ ਕਹਿੰਦੇ ਹਨ ਕਿ ਸਿੱਖ ਪਹਿਲਾਂ ਅੰਗਰੇਜ਼ਾਂ ਦੇ ਗ਼ੁਲਾਮ ਸਨ ਤੇ ਉਸ ਤੋਂ ਬਾਅਦ ਹਿੰਦੂਆਂ ਦੇ ਗ਼ੁਲਾਮ ਬਣ ਗਏ।

ਆਪਣੀ ਦਲੀਲ ਰੱਖਣ ਲਈ ਉਹ ਕਹਿੰਦੇ ਹਨ ਕਿ ਸਿੱਖਾਂ ਨੇ ਦੇਖਾ ਦੇਖੀ ਆਪਣਾ ਪਹਿਰਾਵਾ ਛੱਡ ਦਿੱਤਾ, ਗੁਰੂਆਂ ਵਲੋਂ ਦਰਸਾਈਆਂ ਗਈਆਂ ਰੌਅ ਰੀਤਾਂ ਨੂੰ ਛੱਡ ਦਿੱਤਾ ਤੇ ਹੁਣ ਸਿੱਖਾਂ ਦੀਆਂ ਅਗ਼ਲੀਆਂ ਪੀੜ੍ਹੀਆਂ ਦੀ ਪਛਾਣ ਕਰਨੀ ਔਖੀ ਹੋ ਗਈ ਹੈ।

ਨੇ ਕਿਹਾ ਸੀ ਕਿ ਜਿਹੜੇ ਸਿੱਖ ਵਿਰੋਧੀ ਹੋਣਗੇ ਹਕੂਮਤ ਉਨ੍ਹਾਂ ਨੂੰ ਸ਼ੈਅ ਵੀ ਦੇਵੇਗੀ, ਸਕਿਊਰਿਟੀ ਵੀ ਦੇਵੇਗੀ ਤੇ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਵੀ ਸਹੂਲਤਾਂ ਦੇਵੇਗੀ। ਪਰ ਸਿੱਖ ਕੈਦੀਆਂ ਨਾਲ ਵਤੀਰਾ ਇਸ ਦੇ ਬਿਲਕੁਲ ਉੱਲਟ ਹੈ, ਉਨ੍ਹਾਂ ਨੂੰ ਮਾਂ ਦੇ ਮਰ ਜਾਣ ’ਤੇ ਵੀ ਸਸਕਾਰ ਉਪਰ ਨਹੀਂ ਆਉਣ ਦਿੱਤਾ ਜਾਂਦਾ।

ਉਨ੍ਹਾਂ ਕਿਹਾ, "ਮੈਂ ਹਿੰਦੂ ਜਾਂ ਇਸਾਈਆਂ ਦੇ ਖ਼ਿਲਾਫ਼ ਨਹੀਂ ਬਲਕਿ ਹਰ ਉਸ ਆਦਮੀ ਦੇ ਖ਼ਿਲਾਫ਼ ਹਾਂ ਜੋ ਹਕੂਮਤ ਨਾਲ ਮਿਲਕੇ ਸਾਨੂੰ ਗ਼ੁਲਾਮ ਬਣਾਉਣਾ ਚਾਹੁੰਦੇ ਹਨ।"

ਅਮ੍ਰਿਤਪਾਲ ਸਿੰਘ
Getty Images

ਨਸਲਕੁਸ਼ੀ ਦੀ ਪਰਿਭਾਸ਼ਾ

ਅਮ੍ਰਿਤਪਾਲ ਜਦ ਵੀ ਆਪਣੀ ਗੱਲ ਰੱਖਦੇ ਹਨ ਤਾਂ ਤਕਰੀਬਨ ਹਰ ਵਾਰ ਸਿੱਖਾਂ ਦੀ ਨਸਲਕੁਸ਼ੀ ਕੀਤੀ ਜਾਣ ਦੀ ਗੱਲ ਕਰਦੇ ਹਨ।

ਮੋਗਾ ਅਧੀਨ ਪੈਂਦੇ ਪਿੰਡ ਰੋਡੇ ਵਿੱਚ ''''ਵਾਰਿਸ ਪੰਜਾਬ ਦੇ ਜਥੇਬੰਦੀ'''' ਵੱਲੋਂ ਅਮ੍ਰਿਤਪਾਲ ਸਿੰਘ ਦੀ 29 ਸਤੰਬਰ 2022 ਨੂੰ ਦਸਤਾਰਬੰਦੀ ਦਾ ਇੱਕ ਸਮਾਗਮ ਕਰਵਾਇਆ ਗਿਆ।

ਇਸ ਮੌਕੇ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਿਤ ਕਰਦਿਆਂ ਉਨ੍ਹਾਂ ਸਿੱਖਾਂ ਨੂੰ ਨਸਲਕੁਸ਼ੀ ਤੋਂ ਬਚਣ ਦੀ ਗੱਲ ਆਖੀ।

ਉਹ ਕਹਿੰਦੇ ਹਨ, ''''''''ਜੋ ਸ਼ਕਲ ਜਾਂ ਸਰੂਪ ਸਾਨੂੰ ਸਿੱਖ ਗੁਰੂਆਂ ਵਲੋਂ ਦਿੱਤਾ ਗਿਆ ਸੀ, ਸਿੱਖ ਕੌਮ ਉਸ ਤੋਂ ਦੂਰ ਹੋ ਰਹੀ ਹੈ ਤੇ ਇਹ ਗ਼ੁਲਾਮੀ ਦੀ ਸਭ ਤੋਂ ਵੱਡੀ ਨਿਸ਼ਾਨੀ ਹੈ।''''''''

ਉਨ੍ਹਾਂ ਇਸ ਨੂੰ ਆਪਣੇ ਤੌਰ ''''ਤੇ ਪ੍ਰਭਾਸ਼ਿਤ ਕਰਦਿਆਂ ਕਿਹਾ ਸੀ, ''''''''ਜਦੋਂ ਕਿਸੇ ਕੌਮ ਅੰਦਰ ਆਪਣੀ ਪਛਾਣ, ਆਪਣੇ ਸਭਿਆਚਾਰ ਨੂੰ ਲੈ ਕੇ ਜਾਂ ਆਪਣੇ ਪਹਿਰਾਵੇ, ਆਪਣੀ ਬੋਲੀ ਨੂੰ ਲੈ ਕੇ ਹੀਣਤਾ ਆ ਜਾਵੇ ਤਾਂ ਉਹ ਨਸਲਕੁਸ਼ੀ ਵਿੱਚੋਂ ਲੰਘ ਰਹੀ ਹੁੰਦੀ ਹੈ।''''''''

''''''''ਨਸਲਕੁਸ਼ੀ ਕਰਨ ਲਈ ਕੌਮ ਖ਼ਤਮ ਨਹੀਂ ਕਰਨੀ ਹੁੰਦੀ ਜਾਂ ਪਿੰਡਾਂ ਦੇ ਪਿੰਡਾਂ ਦਾ ਕਤਲੇਆਮ ਕਰਨ ਦੀ ਲੋੜ ਨਹੀਂ ਹੁੰਦੀ ਬਲਕਿ ਜੇ ਜਿਊਂਦੀਆਂ ਜਾਗਦੀਆਂ ਕੌਮਾਂ ਆਪਣੀ ਵਿਰਾਸਤ ਅਤੇ ਆਪਣੇ ਧਰਮ ਤੋਂ ਟੁੱਟ ਜਾਣ ਤਾਂ ਉਹ ਨਸਲਕੁਸ਼ੀ ਹੀ ਹੁੰਦੀ ਹੈ।''''''''

ਉਹ ਮੌਜੂਦਾ ਦੌਰ ''''ਚ ਨਸਲਕੁਸ਼ੀ ਕੌਮਾਂ ਦੀ ਪਛਾਣ ਖ਼ਤਮ ਕਰਨ ਦੀ ਸਾਜਿਸ਼ ਨੂੰ ਦੱਸਦੇ ਹਨ ਅਤੇ ਹਰ ਸਟੇਜ ਤੋਂ ਉਹ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਨਸਲਕੁਸ਼ੀ ਤੋਂ ਬਚਣ ਲਈ ਕਹਿੰਦੇ ਹਨ।

ਅਮ੍ਰਿਤਪਾਲ ਸਿੰਘ
Getty Images
ਅਮ੍ਰਿਤਪਾਲ ਸਿੰਘ

ਦੂਜੇ ਧਰਮਾਂ ਬਾਰੇ ਵਿਚਾਰ

ਸਿੱਖ ਕੌਮ ਨੂੰ ਆਪਣੇ ਪਹਿਰਾਵੇ, ਸੱਭਿਆਚਾਰ ਨੂੰ ਸੰਭਾਲ ਕੇ ਰੱਖਣ ਦੀ ਗੱਲ ਕਰਦਿਆਂ ਉਹ ਹੋਰ ਧਰਮਾਂ ਵਲੋਂ ਸਿੱਖਾਂ ਨੂੰ ਖ਼ਤਰੇ ਦੇ ਖ਼ਦਸ਼ੇ ਵੀ ਜ਼ਾਹਰ ਕਰਦੇ ਹਨ।

ਅਮ੍ਰਿਤਪਾਲ ਸਿੰਘ ਦਾਅਵਾ ਕਰਦੇ ਹਨ ਕਿ ਪੰਜਾਬ ਵਿੱਚ ਕੁਝ ਪਾਖੰਡੀ ਇਸਾਈ ਪਾਸਟਰਾਂ ਵਲੋਂ ਅਸਵਿਕਾਰਯੋਗ ਵਤੀਰਾ ਅਖ਼ਤਿਆਰ ਕੀਤਾ ਗਿਆ ਹੈ। ਉਨ੍ਹਾਂ ਵਲੋਂ ਪਿੰਡਾਂ ਵਿੱਚ ਪਖੰਡਵਾਦ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਆਮ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਿਆ ਜਾ ਰਿਹਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਕੁਝ ਪਾਸਟਰ ਪਿੰਡਾਂ ਵਿੱਚ ਭੋਲੇ ਭਾਲੇ ਗਰੀਬ ਸਿੱਖਾਂ ਨੂੰ ਵਰਗਲਾ ਕੇ ਉਨ੍ਹਾਂ ਦੇ ਧਰਮ ਪਰਿਵਰਤਨ ਦੀਆਂ ਕੋਸ਼ਿਸ਼ਾਂ ਕਰਦੇ ਹਨ।

ਉਨ੍ਹਾਂ ਪਿੰਡਾਂ ਵਿੱਚ ਇਸ ਤਰ੍ਹਾਂ ਦੇ ਪਾਸਟਰਾਂ ਦੇ ਆਉਣ ''''ਤੇ ਪਾਬੰਧੀ ਲਗਾਉਣ ਲਈ ਕਿਹਾ।

ਅਮ੍ਰਿਤਪਾਲ ਸਿੰਘ ਹਿੰਦੂ ਧਰਮ ਦੇ ਦਬਾਅ ਤੋਂ ਬਚਣ ਬਾਰੇ ਤੇ ਬਾਹਰੀ ਸੂਬਿਆਂ ਤੋਂ ਹੋਰ ਧਰਮਾਂ ਦੇ ਲੋਕਾਂ ਦਾ ਪੰਜਾਬੀਆਂ ''''ਤੇ ਰਾਜ ਹੋਣ ਬਾਰੇ ਵੀ ਸਖ਼ਤ ਸ਼ਬਦਾਂ ਵਿੱਚ ਬੋਲਦੇ ਹਨ।

ਸਿੱਖ
Getty Images

ਉਹ ਕਹਿੰਦੇ ਹਨ, ''''''''ਸਿੱਖ ਆਪਣੀ ਹੋਂਦ ਨੂੰ ਨਹੀਂ ਬਚਾ ਪਾ ਰਹੇ। ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਲੋਕਾਂ ਦਾ ਪ੍ਰਭਾਵ ਸਵਿਕਾਰਦੇ ਹਨ। ਇਸੇ ਤਰ੍ਹਾਂ ਜਦੋਂ ਹੋਰ ਮੁਲਕਾਂ ਵਿੱਚ ਜਾਂਦੇ ਹਨ ਤਾਂ ਉਨ੍ਹਾਂ ਦੇ ਪ੍ਰਭਾਵ ਹੇਠ ਆ ਜਾਂਦੇ ਹਨ।''''''''

"ਸਿੱਖ ਬੀਬੀਆਂ ਦੂਜੇ ਦੇਸ ਚਲੀਆਂ ਜਾਣ ਤਾਂ ਏਅਰਪੋਰਟ ਤੋਂ ਹੀ ਆਪਣਾ ਪਹਿਰਾਵਾ ਬਦਲ ਲੈਂਦੀਆਂ ਹਨ। ਗੁਲਾਮੀ ਇੰਨੀ ਗ਼ਹਿਰੀ ਹੈ ਕਿ ਸਾਨੂੰ ਉਹ ਲੋਕ ਜਲੀਲ ਕਰਨਗੇ ਜਿਨ੍ਹਾਂ ਨੂੰ ਰੇਲਵੇ ਸਟੇਸ਼ਨ ਤੋਂ ਫ਼ੜ ਕੇ ਲਿਆਉਂਦੇ ਸੀ (ਉਨ੍ਹਾਂ ਸੰਕੇਤਕ ਤੌਰ ''''ਤੇ ਗ਼ੈਰ-ਪੰਜਾਬੀਆਂ ਵੱਲ ਇਸ਼ਾਰਾ ਕੀਤਾ)।"

ਅਮ੍ਰਿਤਪਾਲ ਨੇ ਖਰੜ ਵਿੱਚ ਇੱਕ ਸਮਾਗਮ ਦੌਰਾਨ ਸਟੇਜ ਤੋਂ ਦਾਅਵਾ ਕੀਤਾ ਸੀ ਕਿ ਵਿੱਚ ਹੋਣ ਵਾਲੇ ਉਨ੍ਹਾਂ ਦੇ ਸਮਾਗਮ ਰੋਕਣ ਦੀ ਕੋਸ਼ਿਸ਼ ਕੀਤੀ ਗਈ।

ਉਨ੍ਹਾਂ ਕਿਹਾ ਕਿ ਇਹ ਸਕਿਊਰਿਟੀ ਲੈਣ ਲਈ ਅਜਿਹਾ ਕਰਦੇ ਹਨ। ਸ਼ਿਵ ਸੈਨਾਂ ਸਮਰਥਕ ਪਹਿਲਾਂ ਕਿਸੇ ਸਮਾਗਮ ਨੂੰ ਰੱਦ ਕਰਵਾਉਣ ਦਾ ਸੱਦਾ ਦਿੰਦੀ ਹੈ ਤੇ ਉਸ ਤੋਂ ਬਾਅਦ ਆਪੇ ਹੀ ਕਹਿ ਦਿੰਦੇ ਹਨ ਕਿ ਸਾਨੂੰ ਧਮਕੀਆਂ ਮਿਲੀਆਂ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਸ਼ਿਵ ਸੈਨਾ ਦਾ ਦਾਅਵਾ ਹੈ ਕਿ ਉਹ ਵੀ ਗੁਰੂਆਂ ਨੂੰ ਆਪਣਾ ਸਮਝਦੇ ਹਨ, ਇਸ ਲਈ ਉਨ੍ਹਾਂ ਨੂੰ ਅਜਿਹਾ ਕਰਨਾ ਹੀ ਨਹੀਂ ਚਾਹੀਦਾ।

ਸਿੱਖ
Getty Images

ਸਿੱਖਾਂ ਦਰਮਿਆਨ ਜਾਤੀ ਵਿਤਕਰੇ ਨੂੰ ਖ਼ਤਮ ਕਰਨਾ

ਅਮ੍ਰਿਤਪਾਲ ਸਿੰਘ ਨੇ ਆਪਣੇ ਬਿਆਨਾਂ ਵਿੱਚ ਇਹ ਸਵਿਕਾਰਿਆ ਕਿ ਸਿੱਖਾਂ ਵਿੱਚ ਜਾਤੀ ਦੇ ਆਧਾਰ ''''ਤੇ ਵਿਤਕਰੇ ਕੀਤੇ ਜਾਂਦੇ ਹਨ।

ਸਿੱਖ ਭਾਈਚਾਰੇ ਦੇ ਲੋਕਾਂ ਨੂੰ ਲਾਮਬੰਧ ਕਰਦਿਆਂ ਉਹ ਬਰਾਬਰਤਾ ਦਾ ਸੰਕਲਪ ਲਿਆਉਣ ਦੀ ਗੱਲ ਵੀ ਕਰਦੇ ਹਨ।

ਅਨੰਦਪੁਰ ਸਾਹਿਬ ਵਿੱਚ ਇੱਕ ਇਕੱਠ ਨੂੰ ਸੰਬੋਧਿਤ ਕਰਦਿਆਂ ਉਨ੍ਹਾਂ ਕਿਹਾ, "ਲੰਬੇ ਸਮੇਂ ਤੋਂ ਇਹ ਦਾਅਵਾ ਕੀਤਾ ਜਾਂਦਾ ਰਿਹਾ ਹੈ ਕਿ ਸਿੱਖੀ ਵਿੱਚ ਏਕਤਾ ਹੈ, ਬਰਾਬਰਤਾ ਹੈ ਪਰ ਕਈ ਥਾਵਾਂ ''''ਤੇ ਸਿੱਖਾਂ ਵਿੱਚ ਵੀ ਜਾਤੀ ਵਿਤਕਰੇ ਹਨ, ਸਾਨੂੰ ਇਨ੍ਹਾਂ ਵਿਤਕਰਿਆਂ ਨੂੰ ਖ਼ਤਮ ਕਰਨਾ ਚਾਹੀਦਾ ਹੈ। ਇਨ੍ਹਾਂ ਕੁਰੀਤੀਆਂ ਨੂੰ ਖ਼ਤਮ ਕਰਨ ਲਈ ਪੰਜਾਬ ਦੇ ਲੋਕਾਂ ਨੂੰ ਇਕਜੁਟ ਹੋਣਾ ਚਾਹੀਦਾ ਹੈ।"

‘ਅਕਾਲੀ ਦਲ ''''ਤੇ ਪੰਥ ਦਾ ਹੱਕ’

ਅਕਾਲੀ ਦਲ ਬਾਰੇ ਉਹ ਕਹਿੰਦੇ ਹਨ ਕਿ ਅਕਾਲੀ ਦਲ ਪੰਥ ਦਾ ਹੈ ਅਤੇ ਇਹ ਪੰਥ ਨੂੰ ਵਾਪਸ ਮਿਲਣਾ ਚਾਹੀਦਾ ਹੈ।

ਉਨ੍ਹਾਂ ਦਾ ਕਹਿੰਦੇ ਹਨ, "ਅਕਾਲੀ ਦਲ ਬਾਦਲ ਇਹ ਸੋਚ ਰਿਹਾ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਚੁੱਕ ਕੇ ਪੰਥ ਵਿੱਚ ਪ੍ਰਵਾਣ ਹੋ ਜਾਣਗੇ, ਅਜਿਹਾ ਨਹੀਂ ਹੋਣਾ। ਉਨ੍ਹਾਂ ਨੂੰ ਬੰਦੀ ਸਿੰਘਾਂ ਲਈ ਸੰਘਰਸ਼ ਕਰਨਾ ਚਾਹੀਦਾ ਜਿਵੇਂ ਹਰ ਸਿੱਖ ਦਾ ਫ਼ਰਜ਼ ਹੈ। ਪਰ ਇਸ ਵਿੱਚ ਰਾਜਨੀਤੀ ਨਹੀਂ ਦੇਖਣੀ ਚਾਹੀਦੀ। ਰਾਜਨੀਤੀ ਹੁਣ ਉਨ੍ਹਾਂ ਦੇ ਹਿੱਸੇ ਨਹੀਂ ਆਉਣੀ। ਮੇਰੇ ਤੋਂ ਲਿਖਾ ਕੇ ਲੈ ਲਓ।"

ਬਾਦਲ ਪਰਿਵਾਰ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹਰ ਆਮ ਸਿੱਖ ਵਾਂਗ ਪੰਥ ਦੀ ਸੇਵਾ ਕਰਨੀ ਚਾਹੀਦੀ ਹੈ। ਉਹ ਅਕਾਲੀ ਦਲ ਦੇ ਪੰਥ ਦਾ ਹੋਣ ਦੀ ਗੱਲ ਕਰਦੇ ਹਨ।

ਉਨ੍ਹਾਂ ਬਾਦਲ ਪਰਿਵਾਰ ਨੂੰ ਅਕਾਲੀ ਦਲ ਨੂੰ ਪੰਥ ਨੂੰ ਸੌਂਪਣ ਬਾਰੇ ਵੀ ਜ਼ਿਕਰ ਕੀਤਾ।

ਅਮ੍ਰਿਤਪਾਲ ਨੇ ਆਮ ਲੋਕਾਂ ਨੂੰ ਸਵਾਲ ਕੀਤਾ ਸੀ, ''''''''ਅਕਾਲੀ ਦਲ ਪੰਥ ਦਾ ਹੈ ਨਾ! ਕਿਸੇ ਇੱਕ ਪਰਿਵਾਰ ਦਾ ਤਾਂ ਨਹੀਂ?''''''''

ਉਨ੍ਹਾਂ ਇਸ ਬਾਬਤ ਕਿਹਾ ਸੀ ,"ਜੇ ਪਰਿਵਾਰਕ ਸਿਆਸਤ ਤੋਂ ਉੱਪਰ ਉੱਠ ਅਕਾਲੀ ਦਲ ਨੂੰ ਪੰਥ ਦੇ ਸਪੁਰਦ ਕਰ ਦਿੱਤਾ ਜਾਵੇ ਤਾਂ ਵੀ ਅਸੀਂ ਮੰਨ ਲਵਾਂਗੇ ਕਿ ਵਾਕਈ ਉਨ੍ਹਾਂ (ਬਾਦਲ ਪਰਿਵਾਰ) ਨੂੰ ਆਪਣੇ ਕੀਤੇ ਉੱਤੇ ਪਛਤਾਵਾ ਕੀਤਾ ਹੈ।''''''''

ਅਮ੍ਰਿਤਪਾਲ ਵਲੋਂ ਏਕੇ ਦੀ ਗੱਲ ਕਹੀ ਜਾਂਦੀ ਰਹੀ ਹੈ।

ਉਹ ਕਹਿੰਦੇ ਹਨ, ''''''''ਭਾਵੇਂ ਕਿੰਨੀਆਂ ਵੀ ਜਥੇਬੰਦੀਆਂ ਹੋ ਜਾਣ ਪਰ ਪੰਥਕ ਏਕਤਾ ਖ਼ੁਦਮੁਖਤਿਆਰੀ ਦੇ ਮੁੱਦੇ ਉੱਪਰ ਹੀ ਹੋ ਸਕਦੀ ਹੈ। ਜਦੋਂ ਮਕਸਦ ਵੱਡਾ ਹੋ ਜਾਵੇ ਤਾਂ ਬੰਦੇ ਛੋਟੇ ਹੋ ਜਾਂਦੇ ਹਨ। ਹਾਲਾਤ ਅਜਿਹੇ ਬਣ ਜਾਂਦੇ ਹਨ ਕਿ ਏਕਤਾ ਕਰਨੀ ਪੈਂਦੀ ਹੈ। ਇਹ ਵੀ ਮਜਬੂਰੀ ਵਿੱਚ ਹੀ ਹੁੰਦੀ ਹੈ।''''''''

ਪੰਜਾਬ
Getty Images

ਪੰਜਾਬ ਵਿੱਚ ਜ਼ਮੀਨ ਖ਼ਰੀਦਣ ਬਾਰੇ

''''ਵਾਰਿਸ ਪੰਜਾਬ ਦੇ'''' ਜਥੇਬੰਦੀ ਦੇ ਆਗੂ ਪੰਜਾਬ ਵਿੱਚ ਜ਼ਮੀਨ ਖ਼ਰੀਦਣ ਲਈ ਬਾਹਰੀ ਸੂਬਿਆਂ ''''ਤੇ ਰੋਕ ਲਾਉਣ ਦੀ ਮੰਗ ਕਰਦੇ ਹਨ।

ਉਨ੍ਹਾਂ ਜ਼ੁਬਾਨੀ ਤੌਰ ''''ਤੇ ਸਰਕਾਰ ਨੂੰ ਇਸ ਲਈ ਕਾਨੂੰਨ ਲੈ ਕੇ ਆਉਣ ਦੀ ਵੀ ਮੰਗ ਕੀਤੀ।

ਦੀ ਤਰਜ਼ ''''ਤੇ ਪੰਜਾਬ ਵਿੱਚ ਵੀ ਜ਼ਮੀਨ ਖ਼ਰੀਦਣ ਦਾ ਹੱਕ ਸਿਰਫ਼ ਪੰਜਾਬੀਆਂ ਦਾ ਹੀ ਹੋਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਸੀ ਕਿ ਪੰਜਾਬ ਵਿੱਚ ਬਾਹਰੋਂ ਹੋਣ ਵਾਲਾ ਪਰਵਾਸ ਇਥੋਂ ਦੇ ਸੱਭਿਆਚਾਰ ਨੂੰ ਖ਼ਰਾਬ ਕਰਦਾ ਹੈ।

ਗੁਰਦਾਸਪੁਰ ਦੇ ਪਿੰਡ ਸਹਾਰੀ ਵਿਖੇ ਇੱਕ ਧਾਰਮਿਕ ਸਮਾਗਮ ''''ਚ ਸ਼ਿਰਕਤ ਕਰਨ ਪਹੁੰਚੇ ਅੰਮ੍ਰਿਤਪਾਲ ਸਿੰਘ ਨੇ ਗ਼ੈਰ-ਪੰਜਾਬੀਆਂ ਵਲੋਂ ਪੰਜਾਬ ਵਿੱਚ ਜ਼ਮੀਨ ਖ਼ਰੀਦਣ ''''ਤੇ ਰੋਕ ਲਾਉਣ ਲਈ ਕਿਹਾ ਸੀ।

ਉਨ੍ਹਾਂ ਦਾ ਕਹਿਣਾ ਸੀ, "ਪੰਜਾਬ ਵਿੱਚ ਕਿਸੇ ਗ਼ੈਰ-ਪੰਜਾਬੀ ਨੂੰ ਜ਼ਮੀਨ ਖ਼ਰੀਦਣ ਦੀ ਇਜ਼ਾਜਤ ਨਹੀਂ ਹੋਣੀ ਚਾਹੀਦੀ ਇਹ ਹੱਕ ਸਿਰਫ਼ ਪੰਜਬੀਆਂ ਦਾ ਹੈ। ਅਸੀਂ ਇਹ ਨਹੀਂ ਕਹਿ ਰਹੇ ਕਿ ਸਿੱਖਾਂ ਨੂੰ ਬਲਕਿ ਪੰਜਾਬੀਆਂ ਨੂੰ ਹੋਣੀ ਚਾਹੀਦੀ ਹੈ।"

ਅਮ੍ਰਿਤਪਾਲ ਕਹਿੰਦੇ ਹਨ ਕਿ ਜਦੋਂ ਬਾਹਰੀ ਸੂਬਿਆਂ ਦੇ ਲੋਕ ਪੰਜਾਬ ਵਿੱਚ ਆ ਕੇ ਵਸਦੇ ਹਨ ਤਾਂ ਪੰਜਾਬੀਆਂ ਦੀ ਬੋਲੀ ਤੇ ਪਹਿਰਾਵੇ ਨੂੰ ਤਬਾਹ ਕੀਤਾ ਜਾਂਦਾ ਹੈ।

ਉਨ੍ਹਾਂ ਪੰਜਾਬ ਵਿੱਚ ਰਹਿੰਦੇ ਹੋਰ ਧਰਮਾਂ ਦੇ ਲੋਕਾਂ ਦੇ ਜ਼ਮੀਨ ਖ਼ਰੀਦਣ ਦੇ ਹੱਕ ਬਾਰੇ ਕਿਹਾ ਕਿ ਕੋਈ ਵੀ ਕਿਸੇ ਵੀ ਧਰਮ ਦਾ ਜੋ ਪੰਜਾਬ ਵਿੱਚ ਰਹਿੰਦਾ ਹੈ, ਸਿਰਫ਼ ਉਹ ਹੀ ਹੱਕਦਾਰ ਹੋਣਾ ਚਾਹੀਦਾ ਹੈ।

ਪਾਣੀ
JAGTAR SINGH/BBC

ਪੰਜਾਬ ਦੇ ਪਾਣੀਆਂ ਦੀ ਲੁੱਟ

ਅਮ੍ਰਿਤਪਾਲ ਸਿੰਘ ਪੰਜਾਬ ਦੇ ਪਾਣੀਆਂ ''''ਤੇ ਪੰਜਾਬ ਦੇ ਹੱਕ ਦੀ ਗੱਲ ਕਰਦੇ ਹਨ। ਉਹ ਕਹਿੰਦੇ ਹਨ ਕਿ ਪੰਜਾਬ ਵਿੱਚ ਪਾਣੀਆਂ ਦੀ ਲੁੱਟ ਸਿਆਸੀ ਹੈ।

ਉਹ ਦਾਅਵਾ ਕਰਦੇ ਹਨ ਕਿ ਸਿਆਸੀ ਪੱਖਾਂ ਕਰਕੇ ਪੰਜਾਬ ਦਾ ਪਾਣੀ ਰੀਪੇਰੀਅਨ ਕਾਨੂੰਨ ਨੂੰ ਤੋੜ ਕੇ ਬਾਕੀ ਸੂਬਿਆਂ ਨੂੰ ਦਿੱਤਾ ਗਿਆ ਹੈ।

ਅਮ੍ਰਿਤਪਾਲ ਕਹਿੰਦੇ ਹਨ ਕਿ ਪਾਣੀਆਂ ਦੀ ਲੁੱਟ ਹੋਈ। ਗੰਗਾਂ ਦਾ ਪਾਣੀ ਸਮੁੰਦਰ ਵਿੱਚ ਜਾਂਦਾ ਹੈ ਉਸ ਦੀ ਵਰਤੋਂ ਨਹੀਂ ਹੁੰਦੀ। ਪੰਜਾਬ ਕੋਲ ਗੰਗਾਂ ਨਦੀ ਮੁਕਾਬਲੇ ਕਈ ਗੁਣਾ ਪਾਣੀ ਘੱਟ ਹੈ ਪਰ ਉਸ ਵਿਚੋਂ ਅੱਧ ਤੋਂ ਵੱਧ ਪਾਣੀ ਹਰਿਆਣਾ ਦਿੱਤਾ ਜਾ ਰਿਹੈ ਹੈ।

ਉਹ ਦੂਜੀਆਂ ਸਟੇਟਾਂ ਨੂੰ ਪੰਜਾਬ ਦਾ ਦਰਿਆਈ ਪਾਣੀ ਦਿੱਤੇ ਜਾਣ ਨੂੰ ਪੰਜਾਬ ਨੂੰ ਬੰਜਰ ਬਣਾਉਣ ਦੀ ਸਾਜਿਸ਼ ਦੱਸਦੇ ਹਨ।

ਉਨ੍ਹਾਂ ਪਾਣੀਆਂ ਦੀ ਗੱਲ ਕਰਦਿਆਂ ਕਿਹਾ ਸੀ ਕਿ ਇਹ ਮਸਲਾ ਸਿਰਫ਼ ਪਾਣੀ ਦਾ ਨਹੀਂ ਜੇ ਲੋੜ ਸਿਰਫ਼ ਪਾਣੀ ਦੀ ਹੁੰਦੀ ਤਾਂ ਗੰਗਾ ਦਾ ਪਾਣੀ ਇਸਤੇਮਾਲ ਕੀਤਾ ਜਾ ਸਕਦਾ ਸੀ।

ਸਿੱਖ
ANI
File Photo

ਹਿੰਦੂ-ਸਿੱਖ ਭਾਈਚਾਰਾ

ਖ਼ਾਲਿਸਤਾਨ ਵਿੱਚ ਹਿੰਦੂ-ਸਿੱਖ ਭਾਈਚਾਰੇ ਨੂੰ ਲੈ ਕੇ ਉਨ੍ਹਾਂ ਕਹਿੰਦੇ ਹਨ,"ਜੇ ਖਾਲਸਾ ਰਾਜ ਵਿੱਚ ਪਹਿਲਾਂ ਭਾਈਚਾਰਾ ਕਾਇਮ ਸੀ ਤਾਂ ਹੁਣ ਕਿਉਂ ਨਹੀਂ ਹੋ ਸਕਦਾ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਮੰਦਰ ਵੀ ਬਣੇ, ਮਸੀਤਾਂ ਵੀ ਬਣੀਆਂ ਤਾਂ ਹੁਣ ਕਿਉਂ ਨਹੀਂ ਹੋ ਸਕਦਾ।"

ਉਨ੍ਹਾਂ ਕਿਹਾ, "ਹਿੰਦੂਆਂ ਤੇ ਸਿੱਖਾਂ, ਖ਼ਾਸਕਰ ਪੰਜਾਬੀ ਹਿੰਦੂਆਂ ਤੇ ਪੰਜਾਬੀ ਸਿੱਖਾਂ ਵਿੱਚ ਕੋਈ ਵਿਰੋਧ ਨਹੀਂ ਹੈ।"

ਅਮ੍ਰਿਤਪਾਲ ਦਾ ਕਹਿਣਾ ਹੈ, "ਸਾਡੀ ਭਾਈਚਾਰਕ ਸਾਂਝ ਪੰਜਾਬ ''''ਤੇ ਟਿਕੀ ਹੈ। ਜਿਹੜਾ ਵੀ ਬੰਦਾ ਪੰਜਾਬ ਹਿਤੈਸ਼ੀ ਹੈ, ਉਹ ਚਾਹੇ ਹਿੰਦੂ ਹੋਵੇ, ਮੁਸਲਮਾਨ ਹੋਵੇ ਜਾਂ ਸਿੱਖ ਹੋਵੇ, ਸਾਰਿਆਂ ਨਾਲ ਸਾਡੀ ਸਾਂਝ ਹੈ। ਜਿਹੜਾ ਪੰਜਾਬ ਵਿਰੋਧੀ ਹੈ, ਉਹ ਚਾਹੇ ਸਿੱਖ ਹੋਵੇ, ਸਾਡੀ ਉਸ ਨਾਲ ਵਿਰੋਧਤਾ ਹੈ।"

ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਸੰਸਾਰ ਭਰ ''''ਚ ਸਰਾਹਿਆ ਜਾਂਦਾ ਹੈ। ਸਾਰੇ ਹੁਕਮਰਾਨ ਕਹਿੰਦੇ ਹਨ ਕਿ ਸਿੱਖ ਰਾਜ ਬਹੁਤ ਚੰਗਾ ਸੀ ਪਰ ਅੱਜ ਜਦੋਂ ਨੌਜਵਾਨ ਉਸ ਰਾਜ ਨੂੰ ਵਾਪਸ ਲਿਆਉਣ ਦੀ ਗੱਲ ਕਰਦੇ ਹਨ ਤਾਂ ਉਨ੍ਹਾਂ ਨੂੰ ਜੇਲ੍ਹਾਂ ''''ਚ ਕਿਉਂ ਸੁੱਟਿਆ ਜਾਂਦਾ ਹੈ।

ਉਹ ਕਹਿੰਦੇ ਹਨ, ''''''''ਹਕੂਮਤਾਂ ਸਿੱਖਾਂ ਦੇ ਹਿਤੈਸੀ ਹੋਣ ਦੀਆਂ ਬਾਹਰੋ ਬਾਹਰ ਗੱਲਾਂ ਕਰਦੀਆਂ ਹਨ ਪਰ ਅੰਦਰੋ ਇਨ੍ਹਾਂ ਨੇ ਸਿੱਖਾਂ ਨੂੰ ਖ਼ਤਮ ਕਰਨ ਦਾ ਤਹੱਈਆਂ ਕੀਤਾ ਹੋਇਆ ਹੈ। ਸਿੱਖਾਂ ਦੇ ਮੂੰਹ ''''ਤੇ ਦਾੜੀ ਤੇ ਸਿਰਾਂ ਉੱਤੇ ਕੇਸ ਨਹੀਂ ਰਹਿਣ ਦੇਣੇ।''''''''

ਅਮ੍ਰਿਤਪਾਲ ਸਿੰਘ ਸਿੱਖ ਨੌਜਵਾਨਾਂ ਨੂੰ ਸਵਾਲ ਕਰਦੇ ਹਨ, "ਜਿਹੜੀ ਹਕੂਮਤ ਸਾਨੂੰ ਸਾਡੀ ਪਛਾਣ ਤੋਂ ਤੋੜਨਾ ਚਾਹੁੰਦੀ ਹੈ, ਅਸੀਂ ਉਸ ਪਿੱਛੇ ਕਿਉਂ ਲੱਗਣਾ।"

ਉਨ੍ਹਾਂ ਦਾ ਕਹਿਣਾ ਹੈ, "ਜਿਹੜੇ ਨੌਜਵਾਨ ਕੇਸ ਕਤਲ ਕਰਵਾ ਰਹੇ ਹਨ, ਉਹ ਦਿੱਲੀ ਪਿੱਛੇ ਲੱਗੇ ਹਨ ਗੁਰੂ ਦੇ ਪਿੱਛੇ ਨਹੀਂ ਲੱਗੇ। ਸਿੱਖ ਨੌਜਵਾਨਾਂ ਦੀ ਪਛਾਣ ਲਈ ਉਨ੍ਹਾਂ ਨੂੰ ਪੁੱਛਣਾ ਪੈਂਦਾ ਹੈ।

ਉਨ੍ਹਾਂ ਸਿੱਖ ਨੌਜਵਾਨਾਂ ਨੂੰ ਪਛਾਣ ਕਾਇਮ ਕਰਨ ਦੀ ਗੱਲ ਆਖੀ।

ਨਸ਼ਾ
RAVINDER SINGH ROBIN/BBC
ਖਰੜ ਵਿੱਚ ਹੋਏ ਇੱਕ ਸਮਾਗਮ ਵਿੱਚ ਅਮ੍ਰਿਤਪਾਲ ਨੇ ਕਿਹਾ ਕਿ ਨੌਜਵਾਨ ਨਸ਼ਿਆਂ ਵਿੱਚ ਲੱਗੇ ਹੋਏ ਹਨ ਤੇ ਉਨ੍ਹਾਂ ਨੂੰ ਇਸ ਵਿੱਚੋਂ ਨਿਕਲਣ ਦੀ ਲੋੜ ਹੈ।

ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ

ਖਰੜ ਵਿੱਚ ਹੋਏ ਇੱਕ ਸਮਾਗਮ ਵਿੱਚ ਅਮ੍ਰਿਤਪਾਲ ਨੇ ਕਿਹਾ ਕਿ ਨੌਜਵਾਨ ਨਸ਼ਿਆਂ ਵਿੱਚ ਲੱਗੇ ਹੋਏ ਹਨ ਤੇ ਉਨ੍ਹਾਂ ਨੂੰ ਇਸ ਵਿੱਚੋਂ ਨਿਕਲਣ ਦੀ ਲੋੜ ਹੈ।

ਖ਼ਾਲਿਸਤਾਨ ਬਾਰੇ ਉਹ ਕਹਿੰਦੇ ਹਨ, ਜਿਸ ਦਿਨ ਅਸੀਂ ਖ਼ਾਲਿਸ ਬਣ ਗਏ, ਖ਼ਾਲਿਸਤਾਨ ਉਸੇ ਦਿਨ ਬਣ ਜਾਣਾ ਹੈ।

ਉਨ੍ਹਾਂ ਕਿਹਾ, "ਪੰਜਾਬ ਵਿੱਚ ਨਸ਼ਿਆਂ ਦਾ ਕਾਰੋਬਾਰ ਹਕੂਮਤ ਦੀ ਸ਼ਹਿ ''''ਤੇ ਸ਼ੁਰੂ ਹੋਇਆ। ਹਕੂਮਤ ਵਲੋਂ ਜਾਣਬੁੱਝ ਕੇ ਇਹ ਸ਼ੁਰੂ ਕੀਤਾ ਗਿਆ। ਪਹਿਲਾਂ ਪੰਜਾਬ ਵਿੱਚ ਸ਼ਰਾਬ ਦਾ ਪ੍ਰਕੋਪ ਚਲਿਆ, ਉਸ ਤੋਂ ਬਾਅਦ ਸੰਥੈਟਿਕ ਨਸ਼ਾ ਆਇਆ ਤੇ ਉਸ ਨੇ ਨੌਜਵਾਨਾਂ ਦੀਆਂ ਨਸਲਾਂ ਖ਼ਰਾਬ ਕਰ ਦਿੱਤੀਆਂ।"

ਪੰਜਾਬ ਵਿੱਚ ਪਿਛਲੀਆਂ ਚਾਰ ਚੋਣਾਂ ਨਸ਼ੇ ਖ਼ਤਮ ਕਰਨ ਦੇ ਨਾਮ ''''ਤੇ ਹੀ ਜਿੱਤੀਆਂ ਗਈਆਂ। ਪਰ ਜੇ ਉਨ੍ਹਾਂ ਕਿਹਾ ਸੀ ਕਿ ਨਸ਼ਾ ਖ਼ਤਮ ਕਰ ਦਿਆਂਗੇ ਤਾਂ ਉਨ੍ਹਾਂ ਨੇ ਕੀਤਾ ਕਿਉਂ ਨਹੀਂ?

ਉਨ੍ਹਾਂ ਦਾ ਕਹਿਣਾ ਹੈ ਕਿ ਸਿਰਫ਼ ਅਮ੍ਰਿਤ ਦਾ ਨਸ਼ਾ ਨੌਜਵਾਨਾਂ ਨੂੰ ਬਚਾ ਸਕਦਾ ਹੈ। ਨਸ਼ਿਆਂ ਨਾਲ ਬੇਗ਼ੈਰਤੀ ਦੀ ਮੌਤ ਮਿਲਦੀ ਹੈ।

ਉਹ ਕਹਿੰਦੇ ਹਨ ਕਿ ਖ਼ਾਲਸਾ ਬਣਨ ਲਈ ਸਭ ਤੋਂ ਪਹਿਲੀ ਸ਼ਰਤ ਅਮ੍ਰਿਤ ਛਕਣਾ ਹੈ। ਅਮ੍ਰਿਤਪਾਲ ਵਲੋਂ ਨੌਜਵਾਨਾਂ ਨੂੰ ਇਕੱਠਿਆਂ ਹੋ ਕਿ ਪਿੰਡਾਂ ਵਿੱਚੋਂ ਨਸ਼ੇ ਦੂਰ ਕਰਨ ਲਈ ਵੀ ਅਵਾਜ਼ ਲਗਾਈ ਗਈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ।)



Related News