''''ਜੇ ਪਤਨੀ ਸਾਥ ਨਾ ਦਿੰਦੀ ਤਾਂ ਨਾ ਬੱਚੇ ਪੜ੍ਹ ਸਕਦੇ ਤੇ ਨਾ ਸਾਨੂੰ ਖਾਣ ਨੂੰ ਰੋਟੀ ਮਿਲਦੀ''''
Sunday, Feb 26, 2023 - 11:00 AM (IST)


''''''''ਘਰ ਤੋਂ ਲੋਕ ਤੰਗੀ ਦੇ ਕਾਰਨ ਹੀ ਨਿਕਲਦੇ ਹਨ, ਮੈਂ ਵੀ ਤੰਗੀ ਕਾਰਨ ਹੀ ਨਿਕਲੀ ਹਾਂ।''''''''
ਇਹ ਸ਼ਬਦ ਹਨ ਹਰਿਆਣਾ ਦੇ ਕਰਨਾਲ ''''ਚ ਰਹਿਣ ਵਾਲੇ ਅਨੀਤਾ ਦੇ, ਜਿਨ੍ਹਾਂ ਨੇ ਆਪਣੇ ਘਰ ਦੀ ਆਰਥਿਕ ਤੰਗੀ ਦੇ ਚੱਲਦਿਆਂ ਇੱਕ ਪੈਟਰੋਲ ਪੰਪ ''''ਤੇ ਸੇਲਜ਼ਵੁਮਨ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ।
ਕੋਰੋਨਾ ਮਹਾਮਾਰੀ ਅਤੇ ਮਹਿੰਗਾਈ ਕਾਰਨ ਘੱਟ ਆਮਦਨੀ ਵਾਲੇ ਲੋਕਾਂ ''''ਤੇ ਬਹੁਤ ਮਾਰ ਪਈ ਹੈ। ਪਹਿਲਾਂ ਜੋ ਲੋਕ ਹਰ ਰੋਜ਼ ਦੀ ਦਿਹਾੜੀ ਮਜ਼ਦੂਰੀ ''''ਚ ਦੋ ਸਮੇਂ ਦੀ ਰੋਟੀ ਢਿੱਡ ਭਰ ਖਾ ਲੈਂਦੇ ਸਨ, ਹੁਣ ਉਨ੍ਹਾਂ ਲਈ ਉਹੀ ਰੋਟੀ ਜੋੜਨੀ ਔਖੀ ਹੋਈ ਪਈ ਹੈ।
ਕੁਝ ਇਜੋ ਜਿਹੀ ਸਥਿਤੀ ਅਨੀਤਾ ਦੇ ਪਰਿਵਾਰ ਦੀ ਵੀ ਹੈ, ਪਰ ਅਨੀਤਾ ਨੇ ਇਸ ਮੁਸ਼ਕਲ ਸਮੇਂ ''''ਚ ਆਪਣੇ ਪਤੀ ਦੇ ਮੋਢੇ ਨਾਲ ਮੋਢਾ ਮਿਲਾ ਕੇ ਕੰਮ ਕਰਨ ਦਾ ਫੈਸਲਾ ਕੀਤਾ ਹੈ।
ਅਨੀਤਾ ਕਹਿੰਦੇ ਹਨ, ''''''''ਬਚਦਾ ਤਾਂ ਕੁਝ ਨਹੀਂ ਬਸ ਇਹ ਸੋਚਦੇ ਹਾਂ ਕਿ ਦੋ ਟਾਈਮ ਦੀ ਰੋਟੀ ਟਾਈਮ ਸਿਰ ਮਿਲਦੀ ਰਹੇ।''''''''
ਕੋਰੋਨਾ ਤੋਂ ਬਾਅਦ 2 ਵੇਲੇ ਦੀ ਰੋਟੀ ਵੀ ਔਖੀ

ਅਨੀਤਾ ਦੇ ਪਤੀ ਪਿਛਲੇ 2 ਸਾਲਾਂ ਤੋਂ ਕਰਨਾਲ ਸ਼ਹਿਰ ''''ਚ ਰਿਕਸ਼ਾ ਚਲਾ ਰਹੇ ਹਨ ਪਰ ਪਹਿਲਾਂ ਉਹ ਇੱਕ ਸੁਰੱਖਿਆ ਗਾਰਡ ਵਜੋਂ ਨੌਕਰੀ ਕਰਦੇ ਸਨ।
ਜਦੋਂ ਕਰੋਨਾ ਵਿੱਚ ਕੰਮ ਰੁਕ ਗਿਆ ਤਾਂ ਘਰ ਦੀ ਆਰਥਿਕ ਹਾਲਤ ਵੀ ਵਿਗੜ ਗਈ, ਮਕਾਨ ਦਾ ਕਿਰਾਇਆ, ਬਿਜਲੀ ਦਾ ਬਿੱਲ ਅਤੇ ਬੱਚਿਆਂ ਦੀ ਪੜ੍ਹਾਈ, ਇਹ ਸਭ ਤਾਂ ਦੂਰ ਦੀ ਗੱਲ ਹੈ, ਇੱਕ ਸਮੇਂ ਲਈ ਰਾਸ਼ਨ ਵੀ ਇਕੱਠਾ ਕਰਨਾ ਮੁਸ਼ਕਲ ਹੋ ਗਿਆ।
ਅਨੀਤਾ ਦੱਸਦੇ ਹਨ ਕਿ ਜਦੋਂ ਕਰੋਨਾ ਆਇਆ ਤਾਂ ਘਰ ਦੀ ਹਾਲਤ ਬਦ ਤੋਂ ਬਦਤਰ ਹੋ ਗਈ ਸੀ, ਇੱਕ ਵਕਤ ਦਾ ਖਾਣਾ ਮਿਲਣਾ ਵੀ ਔਖਾ ਹੋ ਗਿਆ ਸੀ।
ਅਨੀਤਾ ਮੁਤਾਬਕ, ਉਹ ਬੱਚਿਆਂ ਦੀ ਸਕੂਲ ਦੀ ਫੀਸ ਵੀ ਨਹੀਂ ਭਰ ਸਕਦੇ ਸਨ ਅਤੇ ਅਜਿਹੇ ''''ਚ ਉਨ੍ਹਾਂ ਨੂੰ ਲੋਕਾਂ ਤੋਂ ਕਰਜ਼ਾ ਲੈ ਕੇ ਗੁਜ਼ਾਰਾ ਕਰਨਾ ਪਿਆ ਸੀ।
ਫਿਰ ਇੱਕ ਦਿਨ ਉਨ੍ਹਾਂ ਨੇ ਆਪਣੇ ਪਤੀ ਨਾਲ ਗੱਲ ਕੀਤੀ ਅਤੇ ਕੁਝ ਕੰਮ ਖੁਦ ਕਰਨ ਦਾ ਫੈਸਲਾ ਕੀਤਾ ਅਤੇ ਨਰੇਸ਼ ਨੇ ਆਪਣੇ ਜਾਣ-ਪਛਾਣ ਵਾਲਿਆਂ ਨਾਲ ਗੱਲ ਕਰਕੇ ਪਤਨੀ ਨੂੰ ਨੌਕਰੀ ''''ਤੇ ਲਗਵਾ ਦਿੱਤਾ।

- ਕੋਰੋਨਾ ਮਹਾਮਾਰੀ ਕਾਰਨ ਰੋਜ਼ਗਾਰ ਅਤੇ ਕਮਾਈ ''''ਤੇ ਪਿਆ ਅਸਰ ਅਜੇ ਵੀ ਦੇਖਣ ਨੂੰ ਮਿਲ ਰਿਹਾ ਹੈ
- ਦਿਹਾੜੀ ਮਜ਼ਦੂਰੀ ਕਰ ਕੇ ਕਮਾਉਣ ਖਾਣ ਵਾਲਿਆਂ ਲਈ ਵਧ ਰਹੀ ਮਹਿੰਗਾਈ ਨੇ ਹਾਲਤ ਹੂਰ ਮਾੜੇ ਬਣਾ ਦਿੱਤੇ ਹਨ
- ਕਰਨਾਲ ਦੇ ਅਨੀਤਾ ਨੇ ਅਜਿਹੇ ਹਾਲਾਤਾਂ ਦਾ ਸਾਹਮਣਾ ਕਰਨ ਲਈ ਆਪ ਨੌਕਰੀ ਕਰਨ ਦਾ ਫੈਸਲਾ ਕੀਤਾ
- ਉਹ ਇੱਕ ਪੈਟਰੋਲ ਪੰਪ ''''ਤੇ 250 ਰੁਪਏ ਦਿਹਾੜੀ ਦੇ ਹਿਸਾਬ ਨਾਲ ਕੰਮ ਕਰਦੇ ਹਨ ਅਤੇ ਆਪਣੇ ਪਤੀ ਦਾ ਸਾਥ ਦਿੰਦੇ ਹਨ
- ਅਨੀਤਾ ਮੁਤਾਬਕ, ਦੋਵਾਂ ਦੀ ਕਮਾਈ ਮਿਲਾ ਕੇ ਵੀ ਖਰਚੇ ਪੂਰੇ ਨਹੀਂ ਹੁੰਦੇ ਬਸ ਦੋ ਵਕਤ ਦੀ ਰੋਟੀ ਸਮੇਂ ਸਿਰ ਮਿਲ ਜਾਂਦੀ ਹੈ

250 ਰੁਪਏ ਦਿਹਾੜੀ ''''ਤੇ ਕੰਮ ਕਰਦੇ ਹਨ ਅਨੀਤਾ
ਅਨੀਤਾ ਸਵੇਰੇ 5 ਵਜੇ ਉੱਠ ਕੇ ਘਰ ਦਾ ਕੰਮ ਮੁਕਾ ਕੇ ਪਹਿਲਾਂ ਆਪਣੇ ਬੱਚਿਆਂ ਨੂੰ ਸਕੂਲ ਭੇਜਦੇ ਹਨ ਤੇ ਫਿਰ ਆਪਣੇ ਪਤੀ ਨਾਲ ਪੈਟਰੋਲ ਪੰਪ ਪਹੁੰਚ ਜਾਂਦੇ ਹਨ।
9 ਤੋਂ 5 ਵਜੇ ਤੱਕ 8 ਘੰਟਿਆਂ ਦੀ ਡਿਊਟੀ ਲਈ ਉਨ੍ਹਾਂ ਨੂੰ 250 ਰੁਪਏ ਹਰ ਦਿਨ ਦੇ ਹਿਸਾਬ ਨਾਲ ਮਹੀਨੇ ਵਿੱਚ 7000 ਰੁਪਏ ਮਿਲਦੇ ਹਨ।
ਦੂਜੇ ਪਾਸੇ ਉਨ੍ਹਾਂ ਦੇ ਪਤੀ ਵੀ ਰਿਕਸ਼ਾ ਦਾ ਕਿਰਾਇਆ ਆਦਿ ਕੱਢ ਕੇ 200-250 ਰੁਪਏ ਦਿਨ ਦੇ ਬਚਾ ਲੈਂਦੇ ਹਨ।
ਅਨੀਤਾ ਕਹਿੰਦੇ ਹਨ ਕਿ ਇਸ ਮਹਿੰਗਾਈ ਦੇ ਦੌਰ ''''ਚ ਦੋ ਵਕਤ ਦੀ ਰੋਟੀ ਜੋਗੀ ਕਮਾਈ ਹੋ ਜਾਂਦੀ ਹੈ, ਉਹੀ ਬਹੁਤ ਹੈ।
ਨਰੇਸ਼ ਆਪਣੀ ਪਤਨੀ ਦੀ ਪ੍ਰਸ਼ੰਸਾ ਕਰਦੇ ਹੋਏ ਕਹਿੰਦੇ ਹਨ ਕਿ ਮੇਰੀ ਪਤਨੀ ਨੇ ਮੋਢੇ ਨਾਲ ਮੋਢਾ ਜੋੜ ਕੇ ਸਹਾਰਾ ਦਿੱਤਾ ਹੈ ਅਤੇ ਇਸੇ ਕਾਰਨ ਅੱਜ ਉਹ ਇਨ੍ਹਾਂ ਮੁਸੀਬਤਾਂ ਵਿੱਚੋਂ ਬਾਹਰ ਨਿਕਲਣ ਦੇ ਯੋਗ ਹੋ ਸਕੇ ਹਨ।

ਅਨੀਤਾ ਦੇ ਆਉਣ ਨਾਲ ਪੰਪ ''''ਤੇ ਵੀ ਮਾਹੌਲ ਬਦਲਿਆ
ਜਿਸ ਪੈਟਰੋਲ ਪੰਪ ''''ਤੇ ਅਨੀਤਾ ਕੰਮ ਕਰਦੇ ਹਨ, ਉਸ ਦੇ ਮਲਿਕ ਜੋਗਿੰਦਰ ਸਿੰਘ ਚੌਹਾਨ ਕਹਿੰਦੇ ਹਨ ਕਿ ਅਨੀਤਾ ਦੇ ਕੰਮ ਵਿੱਚ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਹੈ।
ਜੋਗਿੰਦਰ ਸਿੰਘ ਮੁਤਾਬਕ, ਉਹ ਛੋਟੀ ਕਾਰ ਤੋਂ ਲੈ ਕੇ ਵੱਡੇ ਵਾਹਨ ਤੱਕ ਵਿੱਚ ਆਰਾਮ ਨਾਲ ਪੈਟਰੋਲ ਭਰ ਲੈਂਦੇ ਹਨ।
ਉਹ ਕਹਿੰਦੇ ਹਨ , ''''''''ਅਨੀਤਾ ਇਮਾਨਦਾਰ ਹੈ ਅਤੇ ਹਮੇਸ਼ਾ ਸਮੇਂ ਸਿਰ ਪਹੁੰਚਦੀ ਹੈ ਅਤੇ ਉਨ੍ਹਾਂ ਦੇ ਆਉਣ ਨਾਲ ਇੱਕ ਹੋਰ ਫਾਇਦਾ ਇਹ ਹੋਇਆ ਹੈ ਕਿ ਜੋ ਪੁਰਸ਼ ਕਰਮਚਾਰੀ ਆਪਸ ਵਿੱਚ ਗੱਲ ਕਰਨ ਵੇਲੇ ਮਾੜੀ ਭਾਸ਼ਾ ਦੀ ਵਰਤੋਂ ਕਰਦੇ ਸਨ, ਹੁਣ ਉਨ੍ਹਾਂ ਦੀ ਭਾਸ਼ਾ ਵਿੱਚ ਸੁਧਾਰ ਹੋ ਗਿਆ ਹੈ।''''''''

ਧੀ ਬਣਨਾ ਚਾਹੁੰਦੀ ਹੈ ਡਾਕਟਰ
ਅਨੀਤਾ ਦੀਆਂ ਦੋ ਧੀਆਂ ਹਨ, ਜਿਨ੍ਹਾਂ ਦੀ ਪੜ੍ਹਾਈ ਅਤੇ ਵਿਆਹ ਦੀ ਵੀ ਅਨੀਤਾ ਨੂੰ ਚਿੰਤਾ ਹੈ ਪਰ ਉਹ ਕਹਿੰਦੇ ਹਨ ਕਿ ਇਸ ਮਹਿੰਗਾਈ ਵਿੱਚ ਉਹ ਅਤੇ ਉਨ੍ਹਾਂ ਦੇ ਪਤੀ ਜੋ ਵੀ ਕਮਾਉਂਦੇ ਹਨ, ਉਸ ਨਾਲ ਘਰ ਦਾ ਖਰਚਾ ਚਲਾਉਣਾ ਹੀ ਮੁਸ਼ਕਲ ਹੋ ਗਿਆ ਹੈ।
ਹੁਣ ਉਹ ਚੌਂਦੇ ਹਨ ਕਿ ਕਿਸੇ ਤਰ੍ਹਾਂ ਬੱਚੀਆਂ ਪੜ੍ਹ ਕੇ ਕਾਮਯਾਬ ਹੋ ਜਾਣ ਤਾਂ ਉਨ੍ਹਾਂ ਦੀ ਮਿਹਨਤ ਸਫ਼ਲ ਹੋਵੇ।
ਅਨੀਤਾ ਦੀ ਇੱਕ ਬੇਟੀ ਪਲਕ 10ਵੀਂ ਕਲਾਸ ਦੀ ਵਿਦਿਆਰਥਣ ਹੈ, ਉਹ ਵੱਡੀ ਹੋ ਕੇ ਡਾਕਟਰ ਬਣਨਾ ਚਾਹੁੰਦੀ ਹੈ।
ਪਲਕ ਕਹਿੰਦੀ ਹੈ ਕਿ ਉਹ ਇੱਕ ਸਫਲ ਇਨਸਾਨ ਬਣਨਾ ਚਾਹੁੰਦੀ ਹੈ ਅਤੇ ਜਿਸ ਤਰ੍ਹਾਂ ਉਸਦੇ ਮਾਤਾ-ਪਿਤਾ ਨੇ ਉਸ ਦੇ ਲਈ ਕੰਮ ਕੀਤਾ, ਉਹ ਵੀ ਆਪਣੇ ਮਾਤਾ-ਪਿਤਾ ਨੂੰ ਹਰ ਖੁਸ਼ੀ ਦੇਣਾ ਚਾਹੁੰਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ।)