ਕੌਣ ਹੈ ਅਜੇ ਬੰਗਾ ਜਿਸ ਨੂੰ ਅਮਰੀਕਾ ਨੇ ਵਰਲਡ ਬੈਂਕ ਦਾ ਚੇਅਰਮੈਨ ਬਣਨ ਲਈ ਨਾਮਜ਼ਦ ਕੀਤਾ

Friday, Feb 24, 2023 - 10:30 AM (IST)

ਕੌਣ ਹੈ ਅਜੇ ਬੰਗਾ ਜਿਸ ਨੂੰ ਅਮਰੀਕਾ ਨੇ ਵਰਲਡ ਬੈਂਕ ਦਾ ਚੇਅਰਮੈਨ ਬਣਨ ਲਈ ਨਾਮਜ਼ਦ ਕੀਤਾ
ਵਿਸ਼ਵ ਬੈਂਕ
Getty Images
ਅਮਰੀਕਾ ਨੇ ਮਾਰਸਟਕਾਰਡ ਦੇ ਸਾਬਕਾ ਮੁਖੀ ਅਜੇ ਬੰਗਾ ਨੂੰ ਵਿਸ਼ਵ ਬੈਂਕ ਦੇ ਮੁਖੀ ਅਹੁਦੇ ਦੀ ਚੋਣ ਲਈ ਨਾਮਜ਼ਦ ਕੀਤਾ ਹੈ।

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਿਡੇਨ ਨੇ ਭਾਰਤੀ-ਅਮਰੀਕੀ ਕਾਰੋਬਾਰੀ ਅਜੇ ਬੰਗਾ ਨੂੰ ਵਿਸ਼ਵ ਬੈਂਕ ਦੀ ਅਗਵਾਈ ਕਰਨ ਲਈ ਹੋਣ ਵਾਲੀ ਚੋਣ ਲਈ ਅਮਰੀਕਾ ਵਲੋਂ ਨਾਮਜ਼ਦ ਕੀਤਾ ਹੈ।

ਇਹ ਕਦਮ ਅਮਰੀਕਾ ਵਲੋਂ ਬੈਂਕ ’ਤੇ ਜਲਵਾਯੂ ਬਦਲਾਅ ਨਾਲ ਨਜਿੱਠਣ ਲਈ ਵਧੇਰੇ ਕੰਮ ਕਰਨ ਦਾ ਦਬਾਅ ਵਧਾਉਣ ਤੋਂ ਬਾਅਦ ਚੁੱਕਿਆ ਗਿਆ ਹੈ।

ਬੰਗਾ ਨੇ ਇੱਕ ਦਹਾਕੇ ਤੋਂ ਵੱਧ ਸਮੇਂ ਤੱਕ ਕ੍ਰੈਡਿਟ ਕਾਰਡ ਦੀ ਵੱਡੀ ਕੰਪਨੀ ਮਾਸਟਰਕਾਰਡ ਦੀ ਅਗਵਾਈ ਕੀਤੀ ਅਤੇ ਹੁਣ ਉਹ ਪ੍ਰਾਈਵੇਟ ਇਕੁਇਟੀ ਵਿੱਚ ਕੰਮ ਕਰਦੇ ਹਨ।

ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਨਿੱਜੀ ਖੇਤਰ ਦੀ ਮਦਦ ਨਾਲ ਬੈਂਕ ਦੇ ਟੀਚੇ ਪੂਰੇ ਕਰਵਾਉਣ ਦਾ ਤਜਰਬਾ ਹੈ।

ਬੈਂਕ ਦਾ ਅਧਿਕਾਰਤ ’ਤੇ ਮੁਖੀ ਬੈਂਕ ਦੇ ਬੋਰਡ ਵਲੋਂ ਨਿਯੁਕਤ ਕੀਤਾ ਜਾਂਦਾ ਹੈ।

ਨਿਯੁਕਤੀ ਦਾ ਆਧਾਰ

ਬੈਂਕ ਵਲੋਂ ਬੁੱਧਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਦੱਸਿਆ ਗਿਆ ਕਿ ਉਨ੍ਹਾਂ ਨੇ ਤਿੰਨ ਉਮੀਦਵਾਰਾਂ ਨੂੰ ਸ਼ਾਰਟਲਿਸਟ ਕੀਤਾ ਹੈ।

ਇਸ ਤੋਂ ਬਾਅਦ ਤਿੰਨਾਂ ਦੀ ਇੰਟਰਵਿਊ ਲਈ ਜਾਵੇਗੀ।

ਬਿਆਨ ਮੁਤਾਬਕ ਬੈਂਕ ਨੇ ਮਈ ਤੱਕ ਨਵਾਂ ਨਾਮ ਐਲਾਣਨ ਦਾ ਟੀਚਾ ਰੱਖਿਆ ਹੈ।

ਇਹ ਵੀ ਕਿਹਾ ਗਿਆ ਕਿ ਨਾਮਜ਼ਦ ਹੋਏ ਮਹਿਲਾ ਉਮੀਦਵਾਰਾਂ ਨੂੰ ਵਧੇਰੇ ਉਤਸ਼ਾਹਿਤ ਕੀਤਾ ਜਾਵੇਗਾ।

ਵਿਸ਼ਵ ਬੈਂਕ
Getty Images
ਅਮਰੀਕਾ ਨੇ ਮਾਰਸਟਕਾਰਡ ਦੇ ਸਾਬਕਾ ਮੁਖੀ ਨੂੰ ਵਿਸ਼ਵ ਬੈਂਕ ਦੇ ਮੁਖੀ ਅਹੁਦੇ ਦੀ ਚੋਣ ਲਈ ਨਾਮਜ਼ਦ ਕੀਤਾ ਹੈ।

ਹੋਰ ਦੇਸ਼ਾਂ ਦੇ ਸੁਝਾਅ

ਇਹ ਸਪੱਸ਼ਟ ਨਹੀਂ ਹੈ ਕਿ ਕੀ ਅਮਰੀਕਾਂ ਤੋਂ ਬਾਅਦ ਕੋਈ ਹੋਰ ਦੇਸ਼ ਵੀ ਵੱਖਰਾ ਨਾਮ ਨਾਮਜ਼ਦ ਕਰੇਗਾ।

ਅਮਰੀਕਾ, ਵਿਸ਼ਵ ਬੈਂਕ ਦਾ ਸਭ ਤੋਂ ਵੱਡਾ ਸ਼ੇਅਰ ਧਾਰਕ ਹੈ। ਰਵਾਇਤੀ ਤੌਰ ''''ਤੇ ਸੰਸਥਾ ਦੀ ਅਗਵਾਈ ਕਰਨ ਲਈ ਵਿਅਕਤੀ ਦੀ ਚੋਣ ਕਰਨ ਦਾ ਇੰਚਾਰਜ ਰਿਹਾ ਹੈ।

ਇਹ ਸੰਸਥਾ ਹਰ ਸਾਲ ਕਈ ਦੇਸ਼ਾਂ ਨੂੰ ਅਰਬਾਂ ਡਾਲਰ ਉਧਾਰ ਦਿੰਦਾ ਹੈ।

ਖ਼ਜਾਨੇ ਦੀ ਸਕੱਤਰ ਜੈਨੇਟ ਯੇਲਨ ਨੇ ਕਿਹਾ ਕਿ ਉਹ ਵਿਸ਼ਵ ਬੈਂਕ ਨੂੰ ‘ਸਹੀ ਏਜੰਡਾ ਸੈੱਟ ਕਰਕੇ ਚੰਗੇ ਲਈ ਕੰਮ ਕਰਨ ਵਾਲੀ ਸੰਸਥਾ ਦੇਖਣਾ ਚਾਹੁੰਦੀ ਹੈ।

ਉਨ੍ਹਾਂ ਨੇ ਕਿਹਾ ਕਿ ਬੰਗਾ ਬੈਂਕ ਦਾ ਚਾਰਜ ਲੈਣ ਲਈ ਤਿਆਰ ਹਨ।

ਉਨ੍ਹਾਂ ਬੰਗਾ ਦੇ ਸਰਕਾਰਾਂ, ਕੰਪਨੀਆਂ ਅਤੇ ਗ਼ੈਰ-ਮੁਨਾਫ਼ੇ ਵਾਲੀਆਂ ਕੰਪਨੀਆਂ ਦਰਮਿਆਨ ਭਾਈਵਾਲੀ ਬਣਾਉਣ ਦੇ ਉਨ੍ਹਾਂ ਦੇ ਤਜ਼ਰਬੇ ਦਾ ਹਵਾਲਾ ਦਾ ਦਿੱਤਾ ਹੈ।

ਵਿਸ਼ਵ ਬੈਂਕ
Getty Images

ਬੰਗਾ ਦਾ ਭਾਰਤ ਨਾਲ ਸਬੰਧ

ਹੁਣ ਅਮਰੀਕਾ ਵਾਸੀ ਅਜੇ ਬੰਗਾ ਨੇ ਆਪਣੇ ਸ਼ਾਨਦਾਰ ਕਰੀਅਰ ਦੀ ਸ਼ੁਰੂਆਤ ਭਾਰਤ ਤੋਂ ਹੀ ਕੀਤੀ ਸੀ।

ਉਨ੍ਹਾਂ ਦੇ ਪਿਤਾ ਇੱਕ ਫ਼ੌਜੀ ਅਧਿਕਾਰੀ ਸਨ।

ਉਨ੍ਹਾਂ ਨੇ ਮਾਸਟਰਕਾਰਡ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਨੈਸਲੇ ਅਤੇ ਸਿਟੀਗਰੁੱਪ ਵਿੱਚ ਕੰਮ ਕੀਤਾ ਹੈ।

ਬੰਗਾ 2021 ਵਿੱਚ ਫ਼ਰਮ ਤੋਂ ਸੇਵਾਮੁਕਤ ਹੋਏ ਅਤੇ ਹੁਣ ਜਨਰਲ ਐਟਲਾਂਟਿਕ ਵਿੱਚ ਇੱਕ ਪ੍ਰਾਈਵੇਟ ਇਕੁਇਟੀ ਫ਼ਰਮ ਵਿੱਚ ਉਪ ਚੇਅਰਮੈਨ ਵਜੋਂ ਕੰਮ ਕਰ ਕਰ ਰਹੇ ਹਨ।

ਇਕੁਇਟੀ ਫ਼ਰਮ ਵਿੱਚ ਕੰਮ ਕਰਦਿਆਂ ਉਹ ਇਸਦੇ ਜਲਵਾਯੂ ਬਦਲਾਅ ਲਈ ਰੱਖੇ ਗਏ 350 ਕਰੋੜ ਡਾਲਰ ਦੇ ਫ਼ੰਡ ਦੇ ਸਲਹਾਕਾਰ ਵੀ ਹਨ।

ਉਨ੍ਹਾਂ ਨੇ ਮੱਧ ਅਮਰੀਕਾ ਲਈ ਸਾਂਝੇਦਾਰੀ ਦੇ ਸਹਿ-ਚੇਅਰਮੈਨ ਵਜੋਂ ਵ੍ਹਾਈਟ ਹਾਊਸ ਨਾਲ ਵੀ ਕੰਮ ਕੀਤਾ ਹੈ।

ਇੱਕ ਪਹਿਲਕਦਮੀ ਜਿਸਦਾ ਉਦੇਸ਼ ਨਿੱਜੀ ਖੇਤਰ ਦੇ ਨਿਵੇਸ਼ ਨੂੰ ਉਤਸ਼ਾਹਿਤ ਕਰਨਾ ਹੈ, ਤਾਂ ਜੋ ਅਮਰੀਕਾ ਵਿੱਚ ਪ੍ਰਵਾਸੀਆਂ ਦੇ ਪ੍ਰਵਾਹ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਸਕੇ।

ਵਿਸ਼ਵ ਬੈਂਕ
Getty Images
ਵਿਸ਼ਵ ਬੈਂਕ ਵਾਤਾਵਰਣ ਤਬਦੀਲੀ ਲਈ ਵੀ ਕੰਮ ਕਰਦਾ ਹੈ

ਚੁਣੌਤੀ ਭਰਿਆ ਅਹੁਦਾ

ਸੈਂਟਰ ਫ਼ਾਰ ਗਲੋਬਲ ਡਿਵੈਲਪਮੈਂਟ ਦੇ ਕਾਰਜਕਾਰੀ ਉਪ ਪ੍ਰਧਾਨ, ਅਮਾਂਡਾ ਗਲਾਸਮੈਨ ਦਾ ਕਹਿਣਾ ਹੈ ਕਿ ਬੰਗਾ ਬੈਂਕ ਵਿੱਚ ਕਾਂਗਰਸ ਸਮਤੇ ਰਿਪਬਲਿਕਨ ਮੈਂਬਰਾਂ ਵਿੱਚ ਵਿਸ਼ਵਾਸ ਬਣਵਾਉਣ ਦਾ ਕੰਮ ਕਰ ਸਕਦੇ ਹਨ।

ਜ਼ਿਕਰਯੋਗ ਹੈ ਕਿ ਕਾਂਗਰਸ ਤੇ ਰਿਪਬਲਿਕਨ ਮੈਂਬਰ ਕੌਮਾਂਤਰੀ ਸੰਸਥਾਵਾਂ ਦੀ ਅਲੋਚਣਾ ਕਰਦੇ ਆਏ ਹਨ।

ਪਰ ਉਨ੍ਹਾਂ ਨੇ ਕਿਹਾ ਕਿ ਇਹ ਵੇਖਣਾ ਬਾਕੀ ਹੈ ਕਿ ਕੀ ਉਹ ਸਹੀ ਚੋਣ ਸਾਬਿਤ ਹੋਵੇਗੀ।

ਕਿਉਂਜੋ ਬੰਗਾ ਨੂੰ ਸਰਕਾਰ ਅਤੇ ਵਿਕਾਸ ਕਾਰਜਾਂ ਦਾ ਤਜਰਬਾ ਘੱਟ ਤੇ ਉਹ ਬਹੁਤਾ ਸਮਾਂ ਮੈਂਕ ਦੀ ਨੌਕਰੀ ਦਾ ਹੀ ਹਿੱਸਾ ਰਹੇ ਹਨ।

ਅਮਾਂਡਾ ਗਲਾਸਮੈਨ ਕਹਿੰਦੇ ਹਨ,"ਅਸੀਂ ਬੈਂਕ ਪ੍ਰਤੀ ਉਨ੍ਹਾਂ ਦੇ ਦ੍ਰਿਸ਼ਟੀਕੋਣ ਨੂੰ ਸੁਣਨ ਦੀ ਉਡੀਕ ਕਰ ਰਹੇ ਹਾਂ।"

ਬੈਂਕ ਦਾ ਕਾਰਜਕਾਲ ਸੰਭਾਲਣ ਤੋਂ ਬਾਅਦ ਉਨ੍ਹਾਂ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਘੱਟ ਆਮਦਨੀ ਵਾਲੇ ਦੇਸ਼ਾਂ ਦੀਆਂ ਫ਼ੌਰੀ ਵਿੱਤੀ ਲੋੜਾਂ ਦੀ ਸੰਤੁਲਿਤ ਤਰੀਕੇ ਨਾਲ ਮਦਦ ਕਰਨਾ ਹੈ।

ਇਨ੍ਹਾਂ ਦੇਸ਼ਾਂ ਵਿੱਚੋਂ ਬਹੁਤੇ ਕਰਜ਼ੇ ਦੇ ਚਲਦਿਆਂ ਸੰਕਟ ਵਿੱਚ ਹਨ।

ਵਿਸ਼ਵ ਬੈਂਕ
Getty Images

ਫੰਡਾਂ ਦੀ ਘਾਟ ਤੇ ਲੋੜਾਂ

ਇਸ ਦੇ ਨਾਲ ਹੀ ਇੱਕ ਵੱਡੀ ਚੁਣੌਤੀ ਹੈ ਵਾਧੂ ਪੈਸਿਆਂ ਬਗ਼ੈਰ ਜਲਵਾਯੂ ਪਰਿਵਰਤਨ,ਮਹਾਂਮਾਰੀ ਤੇ ਵਿਸ਼ਵਵਿਆਪੀ ਸੰਘਰਸ਼ਾਂ ਵਰਗੇ ਮੁੱਦਿਆਂ ਨਾਲ ਨਜਿੱਠਣਾ ਵੀ ਹੈ।

ਗਲਾਸਮੈਨ ਕਹਿੰਦੇ ਹਨ, "ਵਿਸ਼ਵ ਬੈਂਕ ਦੀ ਰਣਨੀਤੀ ਦੇ ਇਸ ਅਗਲੇ ਪੜਾਅ ''''ਤੇ ਬਹੁਤ ਕੁਝ ਵਾਪਰਨ ਵਾਲਾ ਹੈ।

"ਇਹ ਉਹ ਪਲ ਹਨ ਜਦੋਂ ਵਿਸ਼ਵ ਬੈਂਕ ਜਾਂ ਤਾਂ ਅਸਲੋਂ ਪ੍ਰਭਾਵਸ਼ਾਲੀ ਹੋ ਸਕਦਾ ਹੈ। ਜਾਂ ਹਾਸ਼ੀਏ ''''ਤੇ ਜਾ ਸਕਦਾ ਹੈ।"

ਹਾਲਾਂਕਿ ਆਮ ਸਹਿਮਤੀ ਹੈ ਕਿ ਬੈਂਕ ਨੂੰ ਵਿਕਸਤ ਕਰਨ ਦੀ ਲੋੜ ਹੈ।

ਉਨ੍ਹਾਂ ਕਿਹਾ, "ਇਹ ਸਭ ਕਿਵੇਂ ਹੋਵੇਗਾ ਇਸ ਬਾਰੇ ਸਹਿਮਤੀ ਘੱਟ ਹੈ ਤੇ ਚਿੰਤਾ ਵੱਧ ਹੈ।”

“ਚਿੰਤਾ ਹੈ ਕਿ ਸੰਤੁਲਤ ਬਣਾਈ ਰੱਖਣ ਲਈ ਲੋੜੀਂਦੇ ਕੰਮ ਕਿਵੇਂ ਹੋਣਗੇ।”

ਵਿਸ਼ਵ ਬੈਂਕ
Getty Images
ਵਿਸ਼ਵ ਬੈਂਕ ਦੇ ਸਾਬਕਾ ਮੁਖੀ ਦੀ ਜੈਵਿਕ ਇੰਧਣ ਦੇ ਜਲਵਾਯੂ ’ਤੇ ਪੈਣ ਵਾਲੇ ਪ੍ਰਭਾਵ ਬਾਰੇ ਅਣਜਾਣ ਹੋਣ ਦਾ ਦੱਸਣ ਬਦਲੇ ਅਲੋਚਣਾ ਹੋਈ ਸੀ

ਪੁਰਾਣੇ ਅਹੁਦੇਦਾਰ ਦੀ ਅਲੋਚਣਾ

ਜੇਕਰ ਪੁਸ਼ਟੀ ਹੋ ਜਾਂਦੀ ਹੈ, ਤਾਂ ਬੰਗਾ ਮੌਜੂਦਾ ਆਗੂ ਡੇਵਿਡ ਮਾਲਪਾਸ ਦੀ ਥਾਂ ਲੈਣਗੇ।

ਡੇਵਿਡ ਨੂੰ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਨਾਮਜ਼ਦ ਕੀਤਾ ਸੀ।

ਇਸ ਮਹੀਨਾ ਪਹਿਲਾਂ ਇਹ ਖ਼ਬਰ ਵੀ ਆਈ ਸੀ ਕਿ ਉਹ ਆਪਣਾ ਪੰਜ ਸਾਲ ਦਾ ਕਾਰਜਕਾਲ ਖ਼ਤਮ ਹੋਣ ਤੋਂ ਕਰੀਬ ਇੱਕ ਸਾਲ ਪਹਿਲਾਂ, ਜੂਨ ਤੱਕ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਗੇ।

ਵਾਤਾਵਰਣ ਹਮਾਇਤੀਆਂ ਵਲੋਂ ਮੌਸਮੀ ਬਦਲਾਅ ਨਾਲ ਨਜਿੱਠਣ ਲਈ ਬੈਂਕ ਦੇ ਸਰੋਤਾਂ ਨੂੰ ਢਿੱਲੇ ਢੰਗ ਨਾਲ ਇਸਤੇਮਾਲ ਕਰਨ ਬਦਲੇ ਉਨ੍ਹਾਂ ਦੀ ਆਲੋਚਨਾ ਕੀਤੀ ਗਈ ਸੀ।

ਪਿਛਲੇ ਸਾਲ, ਉਨ੍ਹਾਂ ਨੂੰ ਵ੍ਹਾਈਟ ਹਾਊਸ ਵਲੋਂ ਜਨਤਕ ਤੌਰ ''''ਤੇ ਝਾੜ ਪਾਈ ਗਈ ਸੀ।

ਇਹ ਉਸ ਸਮੇਂ ਹੋਇਆ ਜਦੋਂ ਉਨ੍ਹਾਂ ਕਿਹਾ ਸੀ ਕਿ ਜੈਵਿਕ ਇੰਧਨ ਜਲਵਾਯੂ ਤਬਦੀਲੀ ਦਾ ਇੱਕ ਕਾਰਨ ਹੈ।

ਇਸ ਬਾਰੇ ਉਨ੍ਹਾਂ ਨੇ ਬਾਅਦ ਵਿੱਚ ਮੁਆਫ਼ੀ ਵੀ ਮੰਗੀ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ।)



Related News