ਬੀਬੀਸੀ ਇੰਡੀਅਨ ਸਪੋਰਟਸ ਵੀਮੈੱਨ ਆਫ਼ ਦਾ ਯੀਅਰ 2022, ਵੋਟਿੰਗ ਬੰਦ, ਜੇਤੂਆਂ ਦਾ ਐਲਾਣ 5 ਮਾਰਚ ਨੂੰ

Tuesday, Feb 21, 2023 - 05:45 PM (IST)

ਬੀਬੀਸੀ ਇੰਡੀਅਨ ਸਪੋਰਟਸ ਵੀਮੈੱਨ ਆਫ਼ ਦਾ ਯੀਅਰ 2022, ਵੋਟਿੰਗ ਬੰਦ, ਜੇਤੂਆਂ ਦਾ ਐਲਾਣ 5 ਮਾਰਚ ਨੂੰ

ਬੀਬੀਸੀ ਇੰਡੀਅਨ ਸਪੋਰਟਸ ਵੀਮੈੱਨ ਆਫ਼ ਦਾ ਯੀਅਰ 2022 ਲਈ 6 ਫਰਵਰੀ, 2023 ਨੂੰ ਵੋਟਾਂ ਪੈਣੀਆਂ ਸ਼ੁਰੂ ਹੋਈਆਂ ਸਨ।

ਇਸ ਸਨਮਾਨ ਲਈ ਵੇਟਲਿਫਟਰ ਮੀਰਾਬਾਈ ਚਾਨੂ, ਪਹਿਲਵਾਨ ਸਾਕਸ਼ੀ ਮਲਿਕ, ਵਿਨੇਸ਼ ਫੋਗਾਟ, ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਅਤੇ ਮੁੱਕੇਬਾਜ਼ ਨਿਖਤ ਜ਼ਰੀਨ ਦੇ ਨਾਮ ਨਾਮਜ਼ਦ ਕੀਤੇ ਗਏ ਸਨ।

ਜੇਤੂ ਦਾ ਐਲਾਨ 5 ਮਾਰਚ 2023 ਨੂੰ ਕੀਤਾ ਜਾਵੇਗਾ।

ਪੰਜ ਨਾਮਜ਼ਦ ਵਿਅਕਤੀਆਂ ਦੀ ਚੋਣ ਵਿਸ਼ੇਸ਼ ਮਾਹਿਰਾਂ ਦੇ ਇੱਕ ਪੈਨਲ ਵਲੋਂ ਕੀਤੀ ਗਈ ਸੀ, ਜਿਸ ਵਿੱਚ ਖੇਡਾਂ ਨਾਲ ਸਬੰਧਤ ਪੱਤਰਕਾਰ ਅਤੇ ਲੇਖਕ ਸ਼ਾਮਲ ਸਨ।

ਨਾਮਜ਼ਦ ਖਿਡਾਰੀਆਂ ਨੂੰ ਮਿਲੋਭਾਰਤ ਸਮੇਤ ਦੁਨੀਆਂ ਭਰ ਦੇ ਖੇਡ ਪ੍ਰਸ਼ੰਸਕਾ ਨੇ ਆਪਣੇ ਮਨਪਸੰਦ ਭਾਰਤੀ ਖਿਡਾਰੀ ਦੀ ਚੋਣ ਲਈ ਵੋਟ ਪਾਈ ਹੈ।

ਨਾਮਜ਼ਦ ਖਿਡਰਾਨਾਂ ਬਾਰੇ ਜਾਣੋ

ਮੀਰਾਬਾਈ ਚਾਨੂ

ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ਼ ਦਿ ਈਅਰ
Getty Images
ਮੀਰਾਬਾਈ ਚਾਨੂ

ਵੇਟਲਿਫਟਿੰਗ ਚੈਂਪੀਅਨ ਸੈਖੋਮ ਮੀਰਾਬਾਈ ਚਾਨੂ ਨੇ 2021 ਵਿੱਚ ਖੇਡ ਇਤਿਹਾਸ ਵਿੱਚ ਆਪਣਾ ਨਾਮ ਦਰਜ ਕਰਵਾਇਆ ਜਦੋਂ ਉਹ ਟੋਕੀਓ ਓਲੰਪਿਕ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੀ ਪਹਿਲੀ ਭਾਰਤੀ ਵੇਟਲਿਫਟਰ ਬਣੀ। ਇਸ ਦੇ ਬਾਅਦ ਉਸ ਨੇ 2022 ਵਿੱਚ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਚਾਂਦੀ ਅਤੇ 2022 ਦੀਆਂ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਿਆ।

ਮੀਰਾਬਾਈ ਨੇ 2016 ਤੋਂ ਬਾਅਦ ਇੱਕ ਲੰਮਾ ਸਫ਼ਰ ਤੈਅ ਕੀਤਾ ਹੈ ਜਦੋਂ ਉਹ ਰੀਓ ਖੇਡਾਂ ਵਿੱਚ ਭਾਰ ਚੁੱਕਣ ਵਿੱਚ ਅਸਫਲ ਰਹੀ ਸੀ ਅਤੇ ਇਸ ਖੇਡ ਨੂੰ ਲਗਭਗ ਅਲਵਿਦਾ ਕਹਿ ਦਿੱਤਾ ਸੀ।

ਪਰ ਉਸ ਨੇ ਵਰਲਡ ਵੇਟਲਿਫਟਿੰਗ ਚੈਂਪੀਅਨਸ਼ਿਪ 2017 ਵਿੱਚ ਸੋਨ ਤਗ਼ਮਾ ਜਿੱਤ ਕੇ ਆਪਣੀ ਕਾਬਲੀਅਤ ਨੂੰ ਸਾਬਤ ਕੀਤਾ।

ਭਾਰਤ ਦੇ ਉੱਤਰ-ਪੂਰਬੀ ਰਾਜ ਮਨੀਪੁਰ ਵਿੱਚ ਪੈਦਾ ਹੋਈ ਅਤੇ ਚਾਹ ਦੀ ਸਟਾਲ ਲਗਾਉਣ ਵਾਲੇ ਦੀ ਧੀ, ਮੀਰਾਬਾਈ ਨੂੰ ਆਪਣੇ ਖੇਡ ਕਰੀਅਰ ਦੀ ਸ਼ੁਰੂਆਤੀ ਦੇ ਪੜਾਵਾਂ ਵਿੱਚ ਕਈ ਵਿੱਤੀ ਸੰਘਰਸ਼ਾਂ ਦਾ ਸਾਹਮਣਾ ਕਰਨਾ ਪਿਆ।

ਪਰ ਉਸ ਨੇ ਓਲੰਪਿਕ ਚੈਂਪੀਅਨ ਬਣਨ ਲਈ ਸਾਰੀਆਂ ਰੁਕਾਵਟਾਂ ਨੂੰ ਪਾਰ ਕਰ ਲਿਆ ਹੈ।

ਮੀਰਾਬਾਈ ਚਾਨੂ ਨੇ 2021 ਲਈ ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ ਦਿ ਈਅਰ ਐਵਾਰਡ ਜਿੱਤਿਆ।

ਸਾਕਸ਼ੀ ਮਲਿਕ

ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ਼ ਦਿ ਈਅਰ
Getty Images
ਸਾਕਸ਼ੀ ਮਲਿਕ

ਸਾਕਸ਼ੀ ਨੇ 2016 ਰੀਓ ਓਲੰਪਿਕ ਵਿੱਚ ਤਗ਼ਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਭਲਵਾਨ ਬਣ ਕੇ ਇਤਿਹਾਸ ਰਚਿਆ ਹੈ, ਜਿੱਥੇ ਉਹਨਾਂ ਨੇ 58 ਕਿਲੋ ਭਾਰ ਵਰਗ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ।

ਉਹ ਓਲੰਪਿਕ ਤਗ਼ਮਾ ਜਿੱਤਣ ਵਾਲੀ ਚੌਥੀ ਭਾਰਤੀ ਮਹਿਲਾ ਸੀ।

ਸਾਕਸ਼ੀ ਨੂੰ ਹਮੇਸ਼ਾ ਖੇਡਾਂ ਵਿੱਚ ਦਿਲਚਸਪੀ ਸੀ।

ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਦੇ ਦਾਦਾ ਜੀ ਵੀ ਭਲਵਾਨ ਸਨ ਤਾਂ ਉਸ ਨੂੰ ਹੋਰ ਪ੍ਰੇਰਨਾ ਮਿਲੀ।

ਰੀਓ ਓਲੰਪਿਕ ਵਿੱਚ ਸ਼ਾਨਦਾਰ ਪ੍ਰਦਰਸ਼ਨ ਦੇ ਬਾਅਦ ਸਾਕਸ਼ੀ ਦਾ ਕਰੀਅਰ ਲੜਖੜਾ ਗਿਆ, ਪਰ ਉਸ ਨੇ 2022 ਵਿੱਚ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗ਼ਮਾ ਜਿੱਤ ਕੇ ਸ਼ਾਨਦਾਰ ਵਾਪਸੀ ਕੀਤੀ।

ਸਾਕਸ਼ੀ ਮਲਿਕ ਇਸ ਤੋਂ ਪਹਿਲਾਂ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਅਤੇ ਕਾਂਸੀ ਦਾ ਤਗ਼ਮਾ ਜਿੱਤ ਚੁੱਕੀ ਹੈ।

ਵਿਨੇਸ਼ ਫੋਗਾਟ

ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ਼ ਦਿ ਈਅਰ
Getty Images
ਵਿਨੇਸ਼ ਫੋਗਾਟ

ਵਿਨੇਸ਼ ਫੋਗਾਟ ਕੁਸ਼ਤੀ ਵਿੱਚ ਦੋ ਵਿਸ਼ਵ ਚੈਂਪੀਅਨਸ਼ਿਪ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਹੈ।

ਉਹ ਰਾਸ਼ਟਰਮੰਡਲ ਅਤੇ ਏਸ਼ਿਆਈ ਖੇਡਾਂ ਦੋਵਾਂ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਵੀ ਹੈ।

ਰਾਸ਼ਟਰਮੰਡਲ ਖੇਡਾਂ ਵਿੱਚ ਵਿਨੇਸ਼ ਦੇ ਨਾਮ ਲਗਾਤਾਰ ਤਿੰਨ ਸੋਨ ਤਗ਼ਮੇ ਹਨ।

ਹਾਲਾਂਕਿ ਇਹ ਤਗ਼ਮੇ ਵੱਖ-ਵੱਖ ਭਾਰ ਵਰਗਾਂ ਵਿੱਚੋਂ ਆਏ ਹਨ।

ਰਾਸ਼ਟਰਮੰਡਲ ਖੇਡਾਂ ਵਿੱਚ ਉਸ ਦਾ ਤਾਜ਼ਾ ਸੋਨ ਤਗ਼ਮਾ ਅਗਸਤ 2022 ਵਿੱਚ 53 ਕਿਲੋਗ੍ਰਾਮ ਭਾਰ ਵਰਗ ਵਿੱਚ ਜਿੱਤਿਆ ਗਿਆ ਸੀ।

ਵਿਨੇਸ਼ ਮਹਿਲਾ ਪਹਿਲਵਾਨਾਂ ਦੇ ਪਰਿਵਾਰ ਤੋਂ ਆਉਂਦੀ ਹੈ, ਉਸ ਦੀਆਂ ਚਚੇਰੀਆਂ ਭੈਣਾਂ ਗੀਤਾ ਅਤੇ ਬਬੀਤਾ ਫੋਗਾਟ ਨੇ ਵੀ ਕਈ ਅੰਤਰਰਾਸ਼ਟਰੀ ਤਗ਼ਮੇ ਜਿੱਤੇ ਹਨ।

ਪੀਵੀ ਸਿੰਧੂ

ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ਼ ਦਿ ਈਅਰ
Getty Images
ਪੀਵੀ ਸਿੰਧੂ

ਬੈਡਮਿੰਟਨ ਖਿਡਾਰਨ ਪੁਸਰਲਾ ਵੈਂਕਟ ਸਿੰਧੂ (ਪੀਵੀ ਸਿੰਧੂ) ਓਲੰਪਿਕ ਵਿੱਚ ਦੋ ਵਿਅਕਤੀਗਤ ਤਗ਼ਮੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਹੈ।

ਟੋਕੀਓ ਖੇਡਾਂ ਦਾ ਕਾਂਸੀ ਤਗ਼ਮਾ ਉਸ ਦੀ ਦੂਜੀ ਓਲੰਪਿਕ ਜਿੱਤ ਹੈ।

ਉਸ ਨੇ 2016 ਵਿੱਚ ਰੀਓ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ।

ਸਿੰਧੂ ਨੇ 2022 ਵਿੱਚ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਿਆ ਸੀ।

ਇਸ ਤੋਂ ਪਹਿਲਾਂ ਸਿੰਧੂ ਨੇ 2021 ਵਿੱਚ ਬੈਡਮਿੰਟਨ ਵਿਸ਼ਵ ਫੈਡਰੇਸ਼ਨ (ਬੀਡਬਲਯੂਐੱਫ) ਵਰਲਡ ਟੂਰ ਫਾਈਨਲਜ਼ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ।

ਸਿੰਧੂ 2019 ਵਿੱਚ ਵਿਸ਼ਵ ਚੈਂਪੀਅਨਸ਼ਿਪ ਵਿੱਚ ਇਤਿਹਾਸਕ ਸੋਨ ਤਗ਼ਮਾ ਜਿੱਤਣ ਵਾਲੀ ਪਹਿਲੀ ਭਾਰਤੀ ਬਣੀ।

ਉਸ ਨੇ ਸਤੰਬਰ 2012 ਵਿੱਚ ਬੀਡਬਲਯੂਐੱਫ ਵਿਸ਼ਵ ਰੈਂਕਿੰਗ ਦੇ ਸਿਖਰਲੇ 20 ਵਿੱਚ 17 ਦੀ ਉਮਰ ਵਿੱਚ ਪ੍ਰਵੇਸ਼ ਕੀਤਾ ਸੀ।

ਉਸ ਨੇ ਜਨਤਕ ਵੋਟ ਦੇ ਬਾਅਦ 2019 ਲਈ ਸ਼ੁਰੂਆਤੀ ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ ਦਿ ਈਅਰ ਐਵਾਰਡ ਜਿੱਤਿਆ ਸੀ।

ਨਿਖਤ ਜ਼ਰੀਨ

ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ਼ ਦਿ ਈਅਰ:
Getty Images
ਨਿਖਤ ਜ਼ਰੀਨ

2011 ਵਿੱਚ ਜੂਨੀਅਰ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਜਿੱਤਣ ਤੋਂ ਬਾਅਦ ਨਿਖਤ ਜ਼ਰੀਨ 2022 ਵਿੱਚ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨ ਬਣਨ ਲਈ ਅੱਗੇ ਵਧੀ।

ਨਿਖਤ ਨੇ ਬਰਮਿੰਘਮ 2022 ਰਾਸ਼ਟਰਮੰਡਲ ਖੇਡਾਂ ਵਿੱਚ ਫਲਾਈਵੇਟ ਵਰਗ ਵਿੱਚ ਮੁੱਕੇਬਾਜ਼ੀ ਵਿੱਚ ਸੋਨ ਤਗ਼ਮਾ ਵੀ ਜਿੱਤਿਆ।

ਉਸ ਨੇ 2022 ਦਾ ਅੰਤ ਭਾਰਤ ਵਿੱਚ ਰਾਸ਼ਟਰੀ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮੇ ਨਾਲ ਕੀਤਾ।

ਇਹ ਜ਼ਰੀਨ ਦੇ ਪਿਤਾ ਹੀ ਸਨ ਜਿਨ੍ਹਾਂ ਨੇ ਉਸ ਨੂੰ ਖੇਡਾਂ ਨਾਲ ਜਾਣੂ ਕਰਵਾਇਆ ਕਿਉਂਕਿ ਉਹ ਚਾਹੁੰਦੇ ਸਨ ਕਿ ਉਸ ਦੀ ਊਰਜਾਵਾਨ ਧੀ ਆਪਣੀ ਊਰਜਾ ਨੂੰ ਚੈਨੇਲਾਇਜ਼ ਕਰੇ।

12 ਸਾਲ ਦੀ ਉਮਰ ਵਿੱਚ ਇੱਕ ਮੁਕਾਬਲੇ ਦੌਰਾਨ ਉਸ ਦੀ ਅੱਖ ਕਾਲੀ ਹੋਣ ਲੱਗਣ ਅਤੇ ਉਸ ਦੇ ਵਿਆਹ ਦੀਆਂ ਸੰਭਾਵਨਾਵਾਂ ਬਾਰੇ ਰਿਸ਼ਤੇਦਾਰਾਂ ਨੇ ਭੱਦੀਆਂ ਟਿੱਪਣੀਆਂ ਕੀਤੀਆਂ।

ਇਸ ਕਾਰਨ ਉਸ ਦੀ ਮਾਂ ਦੀਆਂ ਸ਼ੁਰੂਆਤੀ ਚਿੰਤਾਵਾਂ ਨੂੰ ਪਾਸੇ ਰੱਖਦਿਆਂ, ਨਿਖਤ ਦੇ ਪਿਤਾ ਨੇ ਉਸ ਨੂੰ ਆਪਣੇ ਸੁਪਨਿਆਂ ਦਾ ਪਿੱਛਾ ਕਰਨ ਲਈ ਉਤਸ਼ਾਹਿਤ ਕੀਤਾ।

ਉਦੋਂ ਤੋਂ ਲੈ ਕੇ ਹੁਣ ਤੱਕ ਨਿਖਤ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News