ਕਲੀ ਜੋਟਾ ਤੋਂ ਬਾਅਦ ਨੀਰੂ ਬਾਜਵਾ ਦੀ ਹਾਲੀਵੁੱਡ ''''ਚ ਐਂਟਰੀ, ਜਾਣੋ ਕਿਹੋ ਜਿਹੀ ਹੋਵੇਗੀ ਫ਼ਿਲਮ

Sunday, Feb 19, 2023 - 02:15 PM (IST)

ਕਲੀ ਜੋਟਾ ਤੋਂ ਬਾਅਦ ਨੀਰੂ ਬਾਜਵਾ ਦੀ ਹਾਲੀਵੁੱਡ ''''ਚ ਐਂਟਰੀ, ਜਾਣੋ ਕਿਹੋ ਜਿਹੀ ਹੋਵੇਗੀ ਫ਼ਿਲਮ

ਪੰਜਾਬੀ ਸਿਨੇਮਾ ਦੀ ਜਾਣੀ-ਪਛਾਣੀ ਅਦਾਕਾਰਾ ਨੀਰੂ ਬਾਜਵਾ ਅਤੇ ਮਸ਼ਹੂਰ ਗਾਇਕ ਤੇ ਅਦਾਕਾਰ ਸਤਿੰਦਰ ਸਰਤਾਜ ਦੀ ਹਾਲ ਹੀ ਵਿੱਚ ਰਿਲੀਜ਼ ਹੋਈ ਫ਼ਿਲਮ ''''ਕਲੀ ਜੋਟਾ'''' ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਹੈ।

ਫ਼ਿਲਮ ਵਿੱਚ ਦੋਵਾਂ ਨੇ ਚੰਗੀ ਅਦਾਕਾਰੀ ਪੇਸ਼ ਕੀਤੀ ਹੈ ਅਤੇ ਕਹਾਣੀ ਨੂੰ ਵੀ ਸਰਾਹਿਆ ਜਾ ਰਿਹਾ ਹੈ।

ਤੇ ਹੁਣ ਕਲੀ-ਜੋਟਾ ਦੀ ਸਫ਼ਲਤਾ ਤੋਂ ਬਾਅਦ ਨੀਰੂ ਬਾਜਵਾ ਹਾਲੀਵੁੱਡ ''''ਚ ਐਂਟਰੀ ਮਾਰਨ ਜਾ ਰਹੇ ਹਨ। ਇਸ ਦੀ ਜਾਣਕਾਰੀ ਉਨ੍ਹਾਂ ਨੇ ਆਪ ਹੀ ਆਪਣੇ ਇੰਟਾਗ੍ਰਾਮ ਅਕਾਊਂਟ ''''ਤੇ ਸਾਂਝੀ ਕੀਤੀ ਹੈ।

ਇਸ ਫ਼ਿਲਮ ਨਾਲ ਸਬੰਧਿਤ ਇੱਕ ਤਸਵੀਰ ਸ਼ੇਅਰ ਕਰਦਿਆਂ ਨੀਰੂ ਨੇ ਲਿਖਿਆ, ''''''''ਹੁਣ ਹਾਲੀਵੁੱਡ ਵਿੱਚ ਆਪਣੀ ਪਹਿਲੀ ਫ਼ੀਚਰ ਫਿਲਮ ਦੇ ਨਾਲ, ਬਤੌਰ ਅਦਾਕਾਰਾ ਮੈਂ ਆਪਣਾ ਕਰੀਅਰ ਜਾਰੀ ਰੱਖਦੇ ਹੋਏ ਬਹੁਤ ਖੁਸ਼ੀ ਮਹਿਸੂਸ ਕਰ ਰਹੀ ਹਾਂ।''''''''

ਇਸ ਦੇ ਨਾਲ ਹੀ ਉਨ੍ਹਾਂ ਨੇ ਫ਼ਿਲਮ ਦੇ ਹੋਰ ਅਦਾਕਾਰਾਂ ਨੂੰ ਵੀ ਆਪਣੀ ਪੋਸਟ ''''ਚ ਟੈਗ ਕੀਤਾ ਹੈ।

ਇਸ ਫ਼ਿਲਮ ਬਾਰੇ ਹੁਣ ਤੱਕ ਜੋ ਪਤਾ ਹੈ...

ਭੂਤੀਆ ਹੈ ਕਹਾਣੀ

ਨੀਰੂ ਬਾਜਵਾ ਨੇ ਫਿਲਮ ਸਬੰਧੀ ਜੋ ਪੋਸਟ ਸ਼ੇਅਰ ਕੀਤੀ ਹੈ, ਉਸ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਇਹ ਇੱਕ ਹੌਰਰ ਭਾਵ ਭੂਤੀਆ ਫ਼ਿਲਮ ਹੋਵੇਗੀ।

ਇਸ ਫਿਲਮ ਨੂੰ ਬਿਸ਼ਾਲ ਦੱਤਾ ਨੇ ਡਾਇਰੈਕਟ ਕਰਨਾ ਹੈ ਜੋ ਆਪ ਵੀ ਭਾਰਤੀ ਮੂਲ ਦੇ ਹਨ, ਪਰ ਉਨ੍ਹਾਂ ਦਾ ਬਚਪਨ ਅਮਰੀਕਾ ਵਿੱਚ ਹੀ ਬੀਤਿਆ ਹੈ।

ਬਿਸ਼ਾਲ ਦੱਤਾ ਕਈ ਸ਼ਾਰਟ ਫ਼ਿਲਮਾਂ ਬਣਾ ਚੁੱਕੇ ਹਨ ਅਤੇ ਉਨ੍ਹਾਂ ਨੂੰ ਕਈ ਐਵਾਰਡ ਵੀ ਮਿਲੇ ਹਨ।

ਆਈਐੱਮਬੀਡੀ ਦੀ ਵੈੱਬਸਾਈਟ ''''ਤੇ ਦਿੱਤੀ ਜਾਣਕਾਰੀ ਮੁਤਾਬਕ, ਇਸ ਫ਼ਿਲਮ ਦੀ ਕਹਾਣੀ ਭਾਰਤ ਦੀਆਂ ਕਹਾਣੀਆਂ, ਡਾਇਰੈਕਟਰ ਬਿਸ਼ਾਲ ਦੱਤਾ ਦੇ ਦਾਦੇ ਦੇ ਨਿੱਜੀ ਜੀਵਨ ਅਤੇ ਬਿਸ਼ਾਲ ਦੇ ਭਾਰਤ ਤੋਂ ਅਮਰੀਕਾ ਆਉਣ ਦੇ ਅਨੁਭਵ ''''ਤੇ ਆਧਾਰਿਤ ਹੈ।

ਇਸ ਫਿਲਮ ਵਿੱਚ ਨੀਰੂ ਤੋਂ ਇਲਾਵਾ ਭਾਰਤੀ ਮੂਲ ਦੇ ਕੁਝ ਹੋਰ ਅਦਾਕਾਰ ਜਿਵੇਂ ਮੇਗਨ ਸੂਰੀ ਅਤੇ ਮੋਹਨਾ ਕ੍ਰਿਸ਼ਨਣ ਵੀ ਹਨ ਅਤੇ ਇਸ ਦੇ ਨਾਲ ਹੀ ਅਮਰੀਕੀ ਅਦਾਕਾਰ ਬੈਟੀ ਗੈਬਰੀਅਲ, ਕੈਨੇਡੀਅਨ ਅਦਾਕਾਰ ਗੇਗ ਮਾਰਸ਼ ਵੀ ਨਜ਼ਰ ਆਉਣਗੇ।

ਇਹ ਫ਼ਿਲਮ ਇਸ ਸਾਲ ਦੇ ਅਖ਼ੀਰ ਤੱਕ ਅਮਰੀਕਾ ਵਿੱਚ ਰਿਲੀਜ਼ ਹੋਵੇਗੀ।

ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਇਸ ਫ਼ਿਲਮ ''''ਚ ਨੀਰੂ ਦਾ ਕੀ ਅਤੇ ਕਿੰਨਾ ਅਹਿਮ ਰੋਲ ਹੋਵੇਗਾ।

Banner
BBC

ਨੀਰੂ ਬਾਜਵਾ ਬਾਰੇ ਖ਼ਾਸ ਗੱਲਾਂ

  • ਨੀਰੂ ਬਾਜਵਾ ਪੰਜਾਬੀ ਫ਼ਿਲਮ ਜਗਤ ਦਾ ਵੱਡਾ ਵੱਡਾ ਚਿਹਰਾ ਹਨ ਅਤੇ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ''''ਚ ਕੰਮ ਕੀਤਾ ਹੈ
  • ਉਨ੍ਹਾਂ ਦੇ ਹਿੱਸੇ ਕਲੀ ਜੋਟਾ, ਜੱਟ ਐਂਡ ਜੂਲੀਅਟ (ਦੋਵੇਂ ਭਾਗ), ਚੰਨੋ ਕਮਲੀ ਯਾਰ ਦੀ, ਮੁੰਡੇ ਯੂਕੇ ਦੇ, ਮੇਲ ਕਰਾ ਦੇ ਰੱਬਾ, ਸਰਦਾਰ ਜੀ, ਲੌਂਗ ਲਾਚੀ ਵਰਗੀਆਂ ਕਈ ਫ਼ਿਲਮਾਂ ਹਨ
  • ਹਾਲ ਹੀ ''''ਚ ਆਈ ਫ਼ਿਲਮ ਕਲੀ ਜੋਟਾ ਲਈ ਨੀਰੂ ਅਤੇ ਸਰਤਾਜ ਨੂੰ ਕਾਫ਼ੀ ਪ੍ਰਸ਼ੰਸਾ ਮਿਲੀ ਹੈ
  • ਨੀਰੂ ਹੁਣ ਹਾਲੀਵੁੱਡ ਵਿੱਚ ਵੀ ਐਂਟਰੀ ਲੈਣ ਜਾ ਰਹੇ ਹਨ ਤੇ ਉਨ੍ਹਾਂ ਦੀ ਇਹ ਫ਼ਿਲਮ ਇਸੇ ਹਾਲ ਰਿਲੀਜ਼ ਹੋਣ ਦੀ ਉਮੀਦ ਹੈ
  • ਨੀਰੂ ਦੇ ਪਤੀ ਪੰਜਾਬੀ ਮੂਲ ਦੇ ਹਨ ਅਤੇ ਕੈਨੇਡਾ ਰਹਿੰਦੇ ਹਨ, ਦੋਵਾਂ ਦੀਆਂ ਤਿੰਨ ਧੀਆਂ ਵੀ ਹਨ
Banner
BBC

ਫਿਲਮ ਦੀ ਕਹਾਣੀ

ਵੈੱਬਸਾਈਟ ਮੂਬੀ ਡਾਟ ਕਾਮ ''''ਤੇ ਫ਼ਿਲਮ ਦੀ ਕਹਾਣੀ ਬਾਰੇ ਕੁਝ ਜਾਣਕਾਰੀ ਦਿੱਤੀ ਹੈ।

ਉਸ ਮੁਤਾਬਕ, ਫ਼ਿਲਮ ਇੱਕ ਭਾਰਤੀ-ਅਮਰੀਕੀ ਬੱਚੀ ਦੇ ਜੀਵਨ ''''ਤੇ ਅਧਾਰਿਤ ਹੈ ਜੋ ਆਪਣੀ ਸੱਭਿਆਚਾਰਕ ਪਛਾਣ ਨਾਲ ਸੰਘਰਸ਼ ਕਰਦੀ ਨਜ਼ਰ ਆਉਂਦੀ ਹੈ ਅਤੇ ਇਸ ਦੌਰਾਨ ਉਸ ਦੀ ਆਪਣੇ ਪੁਰਾਣੇ ਅਤੇ ਸਭ ਤੋਂ ਚੰਗੇ ਦੋਸਤ ਨਾਲ ਲੜਾਈ ਹੋ ਜਾਂਦੀ ਹੈ।

ਇਸ ਪ੍ਰਕਿਰਿਆ ਵਿੱਚ, ਅਣਜਾਣੇ ਵਿੱਚ ਬੱਚੀ ਇੱਕ ਸ਼ੈਤਾਨੀ ਤਾਕਤ ਨੂੰ ਆਜ਼ਾਦ ਕਰ ਦਿੰਦੀ ਹੈ।

ਪੰਜਾਬੀ ਫ਼ਿਲਮਾਂ ਦਾ ਵੱਡਾ ਨਾਮ ਹਨ ਨੀਰੂ ਬਾਜਵਾ

ਕੁਝ ਸਮਾਂ ਪਹਿਲਾਂ ਬੀਬੀਸੀ ਪੰਜਾਬੀ ਨਾਲ ਗੱਲ ਕਰਦਿਆਂ ਨੀਰੂ ਬਾਜਵਾ ਨੇ ਦੱਸਿਆ ਸੀ ਕਿ ਜਦੋਂ ਪੰਜਾਬੀ ਫ਼ਿਲਮ ਇੰਡਸਟਰੀ ''''ਚ ਨਵੇਂ ਦੌਰ ਦੀਆਂ ਫ਼ਿਲਮਾਂ ਸ਼ੁਰੂ ਹੋਈਆਂ, ਉਹ ਉਸ ਵੇਲੇ ਹੀ ਇੰਡਸਟਰੀ ਨਾਲ ਜੁੜ ਗਏ ਸਨ।

ਨੀਰੂ ਮੁਤਾਬਕ, ਉਨ੍ਹਾਂ ਦੇ ਪਿਤਾ ਪੰਜਾਬ ਦੇ ਜ਼ਿਲ੍ਹਾ ਬਠਿੰਡਾ ''''ਚ ਭੁੱਚੋਂ ਮੰਡੀ ਰਹਿੰਦੇ ਸਨ।

ਨੀਰੂ ਨੇ ਕਲੀ ਜੋਟਾ, ਜੱਟ ਐਂਡ ਜੂਲੀਅਟ (ਦੋਵੇਂ ਭਾਗ), ਪਾਣੀ ''''ਚ ਮਧਾਣੀ, ਚੰਨੋ ਕਮਲੀ ਯਾਰ ਦੀ, ਮੁੰਡੇ ਯੂਕੇ ਦੇ, ਮੇਲ ਕਰਾ ਦੇ ਰੱਬਾ, ਸਰਦਾਰ ਜੀ, ਲੌਂਗ ਲਾਚੀ ਅਤੇ ਕਈ ਹੋਰ ਚਰਚਿਤ ਫ਼ਿਲਮਾਂ ''''ਚ ਕੰਮ ਕੀਤਾ ਹੈ।

ਇਸ ਤੋਂ ਇਲਾਵਾ ਉਹ ਕੁਝ ਬਾਲੀਵੁੱਡ ਫ਼ਿਲਮਾਂ ''''ਚ ਵੀ ਨਜ਼ਰ ਆ ਚੁੱਕੇ ਹਨ। ਇਨ੍ਹਾਂ ਵਿੱਚ ਸਪੈਸ਼ਲ 26 ਅਤੇ ਫੂੰਕ 2 ਸ਼ਾਮਲ ਹਨ।

ਨੀਰੂ ਦਾ ਆਪਣਾ ਪ੍ਰੋਡਕਸ਼ਨ ਹਾਊਸ ਵੀ ਹੈ।

ਨਿੱਜੀ ਜੀਵਨ

ਨੀਰੂ ਬਾਜਵਾ ਨੇ ਕੈਨੇਡਾ ਰਹਿੰਦੇ ਹੈਰੀ ਜਵੰਧਾ ਨਾਲ ਵਿਆਹ ਕਰਵਾਇਆ ਹੈ ਤੇ ਦੋਵਾਂ ਦੀਆਂ ਤਿੰਨ ਧੀਆਂ ਹਨ। ਨੀਰੂ ਦੇ ਭੈਣ ਰੁਬੀਨਾ ਬਾਜਵਾ ਵੀ ਪੰਜਾਬੀ ਫ਼ਿਲਮ ਜਗਤ ਦਾ ਹਿੱਸਾ ਹਨ।

ਇੱਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਨੀਰੂ ਨੇ ਦੱਸਿਆ ਕੇ ਉਨ੍ਹਾਂ ਦੇ ਪਤੀ ਜਦੋਂ ਪਹਿਲੀ ਵਾਰ ਨੀਰੂ ਨੂੰ ਮਿਲੇ ਸਨ ਤਾਂ ਉਨ੍ਹਾਂ ਨੂੰ ਨੀਰੂ ਦੇ ਅਦਾਕਾਰ ਹੋਣ ਬਾਰੇ ਕੁਝ ਨਹੀਂ ਪਤਾ ਸੀ।

ਸਿਨੇਮਾ ਇੰਡਸਟਰੀ ਬਾਰੇ ਉਹ ਕਹਿੰਦੇ ਹਨ ਕਿ ਇੱਥੇ ਕੰਮ ਕਰਨਾ ਇੰਨਾ ਵੀ ਸੌਖਾ ਨਹੀਂ ਹੈ।

ਨੀਰੂ ਬਾਜਵਾ ਅਤੇ ਬਾਲੀਵੁੱਡ ਅਦਾਕਾਰ ਅਮਿਤ ਸਾਧ ਦੇ ਸਬੰਧਾਂ ਨੂੰ ਲੈ ਕੇ ਵੀ ਕਾਫ਼ੀ ਚਰਚਾ ਰਹੀ ਸੀ। ਇੱਕ ਵਾਰ ਦੋਵਾਂ ਨੇ ਆਪਣੇ ਕਰੀਅਰ ਲਈ ਵਿਆਹ ਨੂੰ ਟਾਲਣ ਦੀ ਗੱਲ ਵੀ ਕਹੀ ਸੀ।

ਹਾਲਾਂਕਿ ਬਾਅਦ ਵਿੱਚ ਦੋਵਾਂ ਦੇ ਰਸਤੇ ਵੱਖ-ਵੱਖ ਹੋ ਗਏ।

ਨੀਰੂ ਉਨ੍ਹਾਂ ਕੁਝ ਮਹਿਲਾ ਕਲਾਕਾਰਾਂ ਵਿੱਚ ਸ਼ਾਮਲ ਹਨ ਜਿਨ੍ਹਾਂ ਦਾ ਕਰੀਅਰ ਵਿਆਹ ਅਤੇ ਬੱਚਿਆਂ ਤੋਂ ਬਾਅਦ ਵੀ ਬਿਹਤਰੀਨ ਤਰੀਕੇ ਨਾਲ ਚੱਲ ਰਿਹਾ ਹੈ।

Banner
BBC

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News