ਮਰਬਰਗ ਵਾਇਰਸ: ਅਫਰੀਕੀ ਦੇਸ਼ ''''ਚ ਗਈਆਂ 9 ਜਾਨਾਂ, ਇਹ ਹਨ ਲੱਛਣ

Thursday, Feb 16, 2023 - 01:30 PM (IST)

ਮਰਬਰਗ ਵਾਇਰਸ: ਅਫਰੀਕੀ ਦੇਸ਼ ''''ਚ ਗਈਆਂ 9 ਜਾਨਾਂ, ਇਹ ਹਨ ਲੱਛਣ
ਮਰਬਰਗ ਵਾਇਰਸ
Getty Images

ਐਕਵਾਟੋਰੀਅਲ ਗਿਨੀ ਮੁਲਕ ਨੇ ਮਾਰਬਰਗ ਵਾਇਰਸ ਬਿਮਾਰੀ ਬਾਰੇ ਪੁਸ਼ਟੀ ਕੀਤੀ ਹੈ।

ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਨੇ ਅਫਰੀਕਾ ਦੇ ਇਸ ਛੋਟੇ ਦੇਸ਼ ਵਿੱਚ ਇਸ ਵਾਇਰਸ ਦੇ ਹੋਣ ਦੀ ਪੁਸ਼ਟੀ ਕੀਤੀ ਹੈ।

ਦੇਸ਼ ਦੇ ਸਿਹਤ ਮੰਤਰੀ ਨੇ ਸੋਮਵਾਰ ਨੂੰ ਕਿਹਾ ਕਿ ਦੇਸ਼ ਵਿੱਚ ਨਤੇਮ ਸੂਬੇ ਵਿੱਚ ਘੱਟੋ-ਘੱਟ ਨੌਂ ਲੋਕਾਂ ਦੀ ਮੌਤ ਤੋਂ ਬਾਅਦ ਮਾਰਬਰਗ ਵਾਇਰਸ ਰੋਗ ਦੀ ਪੁਸ਼ਟੀ ਕੀਤੀ ਗਈ ਹੈ।

ਹੁਣ ਤੱਕ ਮਿਲੇ ਲੱਛਣਾਂ ਮੁਤਾਬਕ, ਬੁਖ਼ਾਰ, ਥਕਾਵਟ, ਨਾਲ ਹੀ ਖ਼ੂਨ ਦੇ ਦਾਗਾਂ ਵਾਲੀ ਉਲਟੀ ਅਤੇ ਡਾਇਰੀਆ ਸਾਹਮਣੇ ਆਏ ਹਨ।

ਦੇਸ਼ ਨੇ ਸਿਹਤ ਅਧਿਕਾਰੀਆਂ ਨੇ 7 ਫਰਵਰੀ ਨੂੰ ਇੱਕ ਜ਼ਿਲ੍ਹਾ ਸਿਹਤ ਅਧਿਕਾਰੀ ਦੇ ਅਲਰਟ ਤੋਂ ਬਾਅਦ ਬਿਮਾਰੀ ਦੇ ਕਾਰਨ ਪਤਾ ਲਗਾਉਣ ਲਈ ਡਬਲਯੂਐੱਚਓ ਦੇ ਸਮਰਥਨ ਨਾਲ ਸੈਨੇਗਲ ਵਿੱਚ ਜਾਂਚ ਲਈ ਨਮੂਨੇ ਭੇਜੇ ਸੀ।

ਟੈਸਟ ਮਗਰੋਂ ਅੱਠ ਨਮੂਨਿਆਂ ਵਿੱਚੋਂ ਇੱਕ ਦੀ ਰਿਪੋਰਟ ਪੌਜ਼ੀਟਿਵ ਆਈ।

ਇਸ ਨਾਲ ਹੁਣ ਤੱਕ 9 ਮੌਤਾਂ ਅਤੇ ਬੁਖਾਰ, ਥਕਾਵਟ ਅਤੇ ਖੂਨ ਵਾਲੀਆਂਆਂ ਉਲਟੀਆਂ ਅਤੇ ਦਸਤ ਸਣੇ ਲੱਛਣਾਂ ਵਾਲੇ 16 ਸ਼ੱਕੀ ਕੇਸ ਸਾਹਮਣੇ ਆਏ ਹਨ।

ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਮੁਤਾਬਕ, "ਅਗਲੇਰੀ ਜਾਂਚ ਜਾਰੀ ਹੈ। ਐਡਵਾਂਸ ਟੀਮਾਂ ਨੂੰ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਤੈਨਾਤ ਕਰ ਦਿੱਤੀਆਂ ਗਈਆਂ ਹਨ। ਜੋ ਸੰਪਰਕ ਵਿੱਚ ਆਏ ਲੋਕਾਂ ਦੀ ਪਛਾਣ ਕਰਨ, ਉਨ੍ਹਾਂ ਨੂੰ ਵੱਖ ਕਰਨ ਅਤੇ ਲੱਛਣਾਂ ਵਾਲੇ ਲੋਕਾਂ ਨੂੰ ਮੈਡੀਕਲ ਸਹਾਇਤਾ ਮੁਹੱਈਆ ਕਰਵਾ ਰਹੀਆਂ ਹਨ।

ਅਫਰੀਕਾ ਲਈ ਡਬਲਯੂਐੱਚਓ ਦੇ ਖੇਤਰੀ ਨਿਰਦੇਸ਼ਕ ਡਾ. ਮਾਤਸ਼ੀਦਿਸੋ ਮੋਏਤੀ ਨੇ ਕਿਹਾ, "ਮਾਰਬਰਗ ਬਹੁਤ ਜ਼ਿਆਦਾ ਲਾਗ ਵਾਲਾ ਹੈ। ਬਿਮਾਰੀ ਦੀ ਪੁਸ਼ਟੀ ਕਰਨ ਲਈ ਐਕਵਾਟੋਰੀਅਲ ਗਿਨੀ ਦੇ ਅਧਿਕਾਰੀਆਂ ਵੱਲੋਂ ਤੇਜ਼ ਅਤੇ ਨਿਰਣਾਇਕ ਕਾਰਵਾਈ ਲਈ ਧੰਨਵਾਦ, ਐਮਰਜੈਂਸੀ ਪ੍ਰਤੀਕਿਰਿਆ ਤੁਰੰਤ ਇਸ ਸਮਝ ਸਕਦੀ ਹੈ ਤਾਂ ਜੋ ਅਸੀਂ ਜਾਨਾਂ ਬਚਾ ਸਕੀਏ ਅਤੇ ਵਾਇਰਸ ਨੂੰ ਜਲਦੀ ਤੋਂ ਜਲਦੀ ਰੋਕ ਸਕੀਏ।"

Banner
BBC

ਕੀ ਹੈ ਵਾਇਰਸ

  • ਅਫਰੀਕਾ ਦੇ ਇਸ ਛੋਟੇ ਦੇਸ਼ ਐਕਵਾਟੋਰੀਅਲ ਗਿਨੀ ਨੇ ਮਾਰਬਰਗ ਵਾਇਰਸ ਬਿਮਾਰੀ ਹੋਣ ਦੀ ਪੁਸ਼ਟੀ ਕੀਤੀ ਹੈ।
  • ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਨੇ ਇਸ ਦੀ ਪੁਸ਼ਟੀ ਕੀਤੀ ਹੈ।
  • ਇਹ ਵਾਇਰਸ ਫਲਾਂ ਦੇ ਚਮਗਿੱਦੜਾਂ ਤੋਂ ਲੋਕਾਂ ਵਿੱਚ ਫੈਲਦਾ ਹੈ।
  • ਦੇਸ਼ ਵਿੱਚ ਘੱਟੋ-ਘੱਟ ਨੌਂ ਲੋਕਾਂ ਦੀ ਮੌਤ ਅਤੇ 16 ਸ਼ੱਕੀ ਕੇਸ ਦਰਜ ਹੋਏ ਹਨ।
  • ਇਸ ਦੇ ਲੱਛਣ ਬੁਖ਼ਾਰ, ਥਕਾਵਟ, ਨਾਲ ਹੀ ਖ਼ੂਨ ਵਾਲੀ ਉਲਟੀ ਅਤੇ ਡਾਇਰੀਆ ਦੱਸੇ ਜਾ ਰਹੇ।
  • ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਮੁਤਾਬਕ ਅਗਲੇਰੀ ਜਾਂਚ ਜਾਰੀ ਹੈ।
  • ਵਿਸ਼ਵ ਸਿਹਤ ਸੰਗਠਨ ਮੁਤਾਬਕ ਮਾਰਬਰਗ ਵਾਇਰਸ ਬਿਮਾਰੀ ਇੱਕ ਬਹੁਤ ਹੀ ਭਿਆਨਕ ਬਿਮਾਰੀ ਹੈ।
  • ਇਸ ਨਾਲ ਮੌਤ ਦਰ 88 ਫੀਸਦ ਤੱਕ ਹੋ ਸਕਦੀ ਹੈ।
Banner
BBC

ਇਸ ਦੇ ਲੱਛਣ ਤੇ ਫੈਲਣ ਦੇ ਕਾਰਨ

ਡਬਲਯੂਐੱਚਓ ਅਨੁਸਾਰ ਮਾਰਬਰਗ ਵਾਇਰਸ ਬਿਮਾਰੀ ਇੱਕ ਬਹੁਤ ਹੀ ਭਿਆਨਕ ਬਿਮਾਰੀ ਹੈ ਜੋ ਹੈਮੋਰਾਜਿਕ ਬੁਖ਼ਾਰ ਦਾ ਕਾਰਨ ਬਣਦੀ ਹੈ।

ਇਸ ਨਾਲ ਮੌਤ ਦਰ 88 ਫੀਸਦ ਤੱਕ ਹੋ ਸਕਦੀ ਹੈ। ਇਹ ਉਸੇ ਪਰਿਵਾਰ ਦਾ ਵਾਇਰਸ ਹੈ ਜੋ ਈਬੋਲਾ ਵਾਇਰਸ ਬਿਮਾਰੀ ਦਾ ਕਾਰਨ ਬਣਦਾ ਹੈ।

ਮਰਬਰਗ ਵਾਇਰਸ
Getty Images

ਮਾਰਬਰਗ ਵਾਇਰਸ ਬਿਮਾਰੀ, ਤੇਜ਼ ਬੁਖਾਰ, ਤੇਜ਼ ਸਿਰ ਦਰਦ ਅਤੇ ਗੰਭੀਰ ਬੇਚੈਨੀ ਦੇ ਨਾਲ ਅਚਾਨਕ ਸ਼ੁਰੂ ਹੁੰਦੀ ਹੈ।

ਜ਼ਿਆਦਾਤਰ ਮਰੀਜ਼ਾਂ ਵਿੱਚ ਸੱਤ ਦਿਨਾਂ ਦੇ ਅੰਦਰ ਗੰਭੀਰ ਲੱਛਣ ਪੈਦਾ ਹੁੰਦੇ ਹਨ।

ਇਹ ਵਾਇਰਸ ਫਲਾਂ ਦੇ ਚਮਗਿੱਦੜਾਂ ਤੋਂ ਲੋਕਾਂ ਵਿੱਚ ਫੈਲਦਾ ਹੈ ਅਤੇ ਸੰਕਰਮਿਤ ਲੋਕਾਂ, ਸਤਹਾਂ ਅਤੇ ਸਮੱਗਰੀਆਂ ਦੇ ਸਰੀਰਿਕ ਤਰਲ ਪਦਾਰਥਾਂ ਦੇ ਸਿੱਧੇ ਸੰਪਰਕ ਰਾਹੀਂ ਮਨੁੱਖਾਂ ਵਿੱਚ ਫੈਲਦਾ ਹੈ।

ਇਸ ਦੇ ਇਲਾਜ ਲਈ ਕੋਈ ਟੀਕਾ ਜਾਂ ਐਂਟੀਵਾਇਰਲ ਇਲਾਜ ਮਨਜ਼ੂਰ ਨਹੀਂ ਹੈ।

ਹਾਲਾਂਕਿ, ਬਿਹਤਰ ਦੇਖਭਾਲ, ਮੌਖਿਕ ਜਾਂ ਨਾੜੀ ਵਿੱਚ ਤਰਲ ਪਦਾਰਥਾਂ ਨਾਲ ਰੀਹਾਈਡਰੇਸ਼ਨ ਅਤੇ ਖਾਸ ਲੱਛਣਾਂ ਦਾ ਇਲਾਜ, ਬਚਾਅ ਵਿੱਚ ਮਦਦ ਕਰ ਕਰਦਾ ਹੈ।

Banner
BBC

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News