ਮਹਿਲਾ ਟੀ -20 ਵਿਸ਼ਵ ਕੱਪ: ਭਾਰਤੀ ਦੀ ਲਗਾਤਾਰ ਦੂਜੀ ਜਿੱਤ, ਦੀਪਤੀ ਨੇ ਉਹ ਕਰ ਦਿਖਾਇਆ ਜੋ ਅਜੇ ਤੱਕ ਕੋਈ ਭਾਰਤੀ ਖਿਡਾਰੀ ਨਹੀਂ ਕਰ ਸਕਿਆ

Wednesday, Feb 15, 2023 - 10:45 PM (IST)

ਮਹਿਲਾ ਟੀ -20 ਵਿਸ਼ਵ ਕੱਪ: ਭਾਰਤੀ ਦੀ ਲਗਾਤਾਰ ਦੂਜੀ ਜਿੱਤ, ਦੀਪਤੀ ਨੇ ਉਹ ਕਰ ਦਿਖਾਇਆ ਜੋ ਅਜੇ ਤੱਕ ਕੋਈ ਭਾਰਤੀ ਖਿਡਾਰੀ ਨਹੀਂ ਕਰ ਸਕਿਆ
ਹਰਮਨਪ੍ਰੀਤ ਕੌਰ
Getty Images

ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਵੈਸਟ ਇੰਡੀਜ਼ ਖਿਲਾਫ ਟੀ-20 ਵਿਸ਼ਵ ਕੱਪ ''''ਚ ਆਪਣਾ ਦੂਜਾ ਮੈਚ 6 ਵਿਕਟਾਂ ਨਾਲ ਜਿੱਤ ਲਿਆ ਹੈ।

ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਅਤੇ ਰਿਚਾ ਘੋਸ਼ ਨੇ ਸ਼ੁਰੂਆਤ ਛੇਤੀ-ਛੇਤੀ ਤਿੰਨ ਵਿਕਟਾਂ ਡਿੱਗਣ ਤੋਂ ਬਾਅਦ ਚੌਥੀ ਵਿਕਟ ਲਈ ਅਰਧ ਸੈਂਕੜੇ ਦੀ ਸਾਂਝੇਦਾਰੀ ਖੇਡੀ ਅਤੇ ਭਾਰਤ ਨੂੰ ਜਿੱਤ ਦੁਆਈ।

ਹਰਮਨਪ੍ਰੀਤ ਕੌਰ ਨੇ 33 ਦੌੜਾਂ ਬਣਾਈਆਂ ਜਦਕਿ ਰਿਚਾ ਘੋਸ਼ ਨੇ 44 ਦੌੜਾਂ ਬਣਾਈਆਂ ਅਤੇ ਅੰਤ ਤੱਕ ਆਊਟ ਨਹੀਂ ਹੋਈ। ਦੋਵਾਂ ਨੇ ਚੌਥੀ ਵਿਕਟ ਲਈ 72 ਦੌੜਾਂ ਦੀ ਸਾਂਝੇਦਾਰੀ ਨਿਭਾਈ।

ਤੇਜ਼ ਸ਼ੁਰੂਆਤ ਤੋਂ ਬਾਅਦ ਲਗਾਤਾਰ ਤਿੰਨ ਵਿਕਟਾਂ ਡਿੱਗ ਗਈਆਂ।

ਇਸ ਤੋਂ ਪਹਿਲਾਂ ਭਾਰਤ ਨੇ ਤੇਜ਼ ਸ਼ੁਰੂਆਤ ਕੀਤੀ ਅਤੇ ਸ਼ੈਫਾਲੀ ਵਰਮਾ ਦੇ ਤਿੰਨ ਚੌਕਿਆਂ ਦੀ ਮਦਦ ਨਾਲ ਪਹਿਲੇ ਓਵਰ ਵਿੱਚ 14 ਦੌੜਾਂ ਬਣਾਈਆਂ।

ਦੂਜੇ ਓਵਰ ''''ਚ ਸ਼ੈਫਾਲੀ ਨੇ ਹੋਰ ਚੌਕਾ ਜੜਿਆ, ਜਦਕਿ ਸੱਟ ਤੋਂ ਬਾਅਦ ਟੀਮ ''''ਚ ਵਾਪਸੀ ਕਰ ਰਹੀ ਸਮ੍ਰਿਤੀ ਮੰਧਾਨਾ ਨੇ ਦੋ ਚੌਕੇ ਲਗਾ ਕੇ ਟੀਮ ਦਾ ਸਕੋਰ 28 ਦੌੜਾਂ ਤੱਕ ਪਹੁੰਚਾਇਆ।

ਸ਼ਫਾਲੀ ਵਰਮਾ
Getty Images

ਇਸ ਤੋਂ ਬਾਅਦ ਵੈਸਟ ਇੰਡੀਜ਼ ਦੀ ਕਪਤਾਨ ਹੇਲੀ ਮੈਥਿਊਜ਼ ਖੁਦ ਗੇਂਦਬਾਜ਼ੀ ਕਰਨ ਆਈ ਅਤੇ ਇਸ (ਮੈਚ ਦੇ ਤੀਜੇ) ਓਵਰ ''''ਚ ਸਿਰਫ 3 ਦੌੜਾਂ ਹੀ ਬਣੀਆਂ।

ਮੰਧਾਨਾ ਦਾ ਬੱਲਾ ਨਹੀਂ ਚੱਲਿਆ

ਹੇਲੀ ਨੇ ਅਗਲਾ ਓਵਰ ਰਾਮਹਾਰੇਕ ਨੂੰ ਦਿੱਤਾ ਅਤੇ ਸੱਜੇ ਹੱਥ ਦੀ ਗੇਂਦਬਾਜ਼ ਭਾਰਤੀ ਉਪ ਕਪਤਾਨ ਸਮ੍ਰਿਤੀ ਮੰਧਾਨਾ ਨੂੰ ਚਲਦਾ ਕਰਨ ਵਿਚ ਕਾਮਯਾਬ ਰਹੀ।

ਸਮ੍ਰਿਤੀ ਮੰਧਾਨਾ
Getty Images

ਮੰਧਾਨਾ ਅੱਗੇ ਜਾ ਕੇ ਉਸਦੀ ਗੇਂਦ ''''ਤੇ ਸ਼ਾਟ ਲੈਣਾ ਚਾਹੁੰਦੀ ਸੀ ਪਰ ਉਹ ਖੁੰਝ ਗਈ ਅਤੇ ਸਟੰਪ ਆਊਟ ਹੋ ਗਈ।

ਸਮ੍ਰਿਤੀ ਮੰਧਾਨਾ ਨੇ 7 ਗੇਂਦਾਂ ''''ਤੇ 10 ਦੌੜਾਂ ਦੀ ਪਾਰੀ ਖੇਡੀ।

ਜੇਮਿਮਾ ਰੌਡਰਿਗਸ ਵੀ ਸਸਤੇ ''''ਚ ਆਊਟ ਹੋਈ

ਇਸ ਤੋਂ ਬਾਅਦ ਪਾਕਿਸਤਾਨ ਦੇ ਖਿਲਾਫ ਪਹਿਲੇ ਮੈਚ ਦੀ ਪਲੇਅਰ ਆਫ ਦਿ ਮੈਚ ਜੇਮਿਮਾ ਰੌਡਰਿਗਸ ਪਿੱਚ ''''ਤੇ ਆਈ ਪਰ ਅਗਲੇ ਹੀ ਓਵਰ ''''ਚ ਉਹ ਕਪਤਾਨ ਹੇਲੀ ਮੈਥਿਊਜ਼ ਦੇ ਹੱਥੋਂ ਕੈਚ ਆਊਟ ਹੋ ਗਈ।

ਜੇਮਿਮਾ ਨੇ ਪੰਜ ਗੇਂਦਾਂ ਵਿੱਚ ਸਿਰਫ਼ ਇੱਕ ਦੌੜ ਬਣਾਈ।

ਸ਼ੇਫਾਲੀ ਵਰਮਾ ਵੀ 13 ਗੇਂਦਾਂ ''''ਤੇ ਲੌਂਗ ਲੈੱਗ ''''ਤੇ ਕੈਚ ਆਊਟ ਹੋ ਗਈ।

ਜੇਮਿਮਾ ਰੌਡ੍ਰਿਗਸ
Getty Images

ਉਸ ਨੂੰ ਵੀ ਰਾਮਹਰਕ ਨੇ ਆਊਟ ਕੀਤਾ। ਸ਼ੈਫਾਲੀ ਨੇ 23 ਗੇਂਦਾਂ ''''ਚ ਪੰਜ ਚੌਕਿਆਂ ਦੀ ਮਦਦ ਨਾਲ 28 ਦੌੜਾਂ ਬਣਾਈਆਂ।

ਚਾਰ ਓਵਰਾਂ ''''ਚ 32 ਦੌੜਾਂ ''''ਤੇ ਇਕ ਵਿਕਟ ਤੋਂ ਬਾਅਦ ਭਾਰਤ ਦਾ ਸਕੋਰ ਸੱਤਵੇਂ ਓਵਰ ''''ਚ 3 ਵਿਕਟਾਂ ''''ਤੇ 44 ਦੌੜਾਂ ਬਣ ਗਿਆ।

ਹਾਲਾਂਕਿ ਇੱਥੋਂ ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਅਤੇ ਰਿਚਾ ਘੋਸ਼ ਨੇ ਸਾਵਧਾਨੀ ਨਾਲ ਖੇਡਦੇ ਹੋਏ ਅਹਿਮ ਸਾਂਝੇਦਾਰੀ ਕੀਤੀ। ਇਸ ਤਰ੍ਹਾਂ ਭਾਰਤ ਨੇ ਇਸ ਟੂਰਨਾਮੈਂਟ ਵਿੱਚ ਦੂਜੀ ਜਿੱਤ ਦਰਜ ਕੀਤੀ।

ਵੈਸਟ ਇੰਡੀਜ਼ ਦੀ ਪਾਰੀ

ਇਸ ਤੋਂ ਪਹਿਲਾਂ ਵੈਸਟ ਇੰਡੀਜ਼ ਦੀ ਕਪਤਾਨ ਹੇਲੀ ਮੈਥਿਊਜ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।

ਵੈਸਟਇੰਡੀਜ਼ ਦੀ ਸ਼ੁਰੂਆਤ ਚੰਗੀ ਨਹੀਂ ਰਹੀ।

ਮੈਚ ਦੇ ਦੂਜੇ ਓਵਰ ਦੀ ਪਹਿਲੀ ਹੀ ਗੇਂਦ ''''ਤੇ ਕਪਤਾਨ ਹੇਲੀ ਮੈਥਿਊਜ਼ ਨੂੰ ਪੂਜਾ ਵਸਤਰਕਰ ਨੇ ਰਿਚਾ ਘੋਸ਼ ਦੇ ਹੱਥੋਂ ਕੈਚ ਕਰਵਾ ਦਿੱਤਾ।

ਹੇਲੀ ਮੈਥਿਊਜ਼ ਨੇ ਸਿਰਫ਼ ਦੋ ਦੌੜਾਂ ਬਣਾਈਆਂ। ਇਸ ਓਵਰ ''''ਚ ਪੂਜਾ ਵਸਤਰਾਕਰ ਨੇ ਇਕ ਵੀ ਦੌੜ ਨਹੀਂ ਬਣਨ ਦਿੱਤੀ।

ਸਟੇਫਨੀ ਟੇਲਰ
Getty Images
ਵੈਸਟ ਇੰਡੀਜ ਵੱਲੋਂ ਸਟੈਫਨੀ ਟੇਲਰ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ

ਹਾਲਾਂਕਿ ਇਸ ਤੋਂ ਬਾਅਦ ਦੂਜੇ ਸਲਾਮੀ ਬੱਲੇਬਾਜ਼ ਸਟੀਫਨੀ ਟੇਲਰ ਅਤੇ ਸ਼ਿਮਨ ਕੈਂਪਬੈਲ ਨੇ ਹੌਲੀ-ਹੌਲੀ ਹੱਥ ਖੋਲ੍ਹ ਕੇ ਅਰਧ ਸੈਂਕੜੇ ਦੀ ਸਾਂਝੇਦਾਰੀ ਖੇਡੀ।

ਦੋਵਾਂ ਨੇ ਟੀਮ ਦਾ ਸਕੋਰ 78 ਤੱਕ ਪਹੁੰਚਾਇਆ।

ਦੀਪਤੀ ਸ਼ਰਮਾ ਨੇ ਮੈਚ ਦੇ 14ਵੇਂ ਓਵਰ ਦੀ ਤੀਜੀ ਗੇਂਦ ''''ਤੇ ਕੈਂਪਬੈਲ ਨੂੰ ਆਊਟ ਕਰਕੇ ਇਹ ਜੋੜੀ ਤੋੜ ਕੇ ਵੈਸਟ ਇੰਡੀਜ਼ ਨੂੰ ਵੱਡਾ ਝਟਕਾ ਦਿੱਤਾ। ਕੈਂਪਬੈਲ ਨੇ 32 ਗੇਂਦਾਂ ''''ਤੇ 27 ਦੌੜਾਂ ਬਣਾਈਆਂ।

ਦੀਪਤੀ ਨੇ ਉਸੇ ਓਵਰ ਦੀ ਆਖ਼ਰੀ ਗੇਂਦ ''''ਤੇ ਸਟੈਫਨੀ ਟੇਲਰ ਨੂੰ ਆਊਟ ਕੀਤਾ। ਸਟੈਫਨੀ ਨੇ 39 ਗੇਂਦਾਂ ''''ਚ 42 ਦੌੜਾਂ ਬਣਾਈਆਂ।

ਦੀਪਤੀ ਸ਼ਰਮਾ ਦਾ ਟੀ-20 ਕ੍ਰਿਕਟ ''''ਚ ਇਹ 99ਵਾਂ ਵਿਕਟ ਸੀ। ਇਸ ਵਿਕਟ ਦੇ ਨਾਲ ਦੀਪਤੀ ਸ਼ਰਮਾ ਮਹਿਲਾ ਟੀ-20 ਕ੍ਰਿਕਟ ''''ਚ ਭਾਰਤ ਲਈ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੀ ਗੇਂਦਬਾਜ਼ ਬਣ ਗਈ।

ਅਗਲੇ ਹੀ ਓਵਰ ਵਿੱਚ ਸਿਨੇਲ ਹੈਨਰੀ ਰਨ ਆਊਟ ਹੋ ਗਏ। ਉਸ ਨੇ ਸਿਰਫ਼ ਦੋ ਦੌੜਾਂ ਬਣਾਈਆਂ।

ਹੈਨਰੀ ਇਸ ਟੂਰਨਾਮੈਂਟ ''''ਚ ਇੰਗਲੈਂਡ ਖਿਲਾਫ ਪਹਿਲੇ ਮੈਚ ''''ਚ ਵੀ ਰਨ ਆਊਟ ਹੋ ਗਏ ਸਨ।

ਹੇਲੀ ਮੈਥਿਊਜ਼
Getty Images

ਦੀਪਤੀ ਸ਼ਰਮਾ 100 ਵਿਕਟਾਂ ਲੈਣ ਵਾਲੀ ਪਹਿਲੀ ਭਾਰਤੀ ਗੇਂਦਬਾਜ਼ ਹੈ

ਦੀਪਤੀ ਸ਼ਰਮਾ ਨੇ ਮੈਚ ਦੇ ਆਖਰੀ ਓਵਰ ''''ਚ ਐਫੀ ਫਲੇਚਰ ਦਾ ਵਿਕਟ ਲਿਆ ਅਤੇ ਇਸ ਨਾਲ ਉਹ ਟੀ-20 ਕ੍ਰਿਕਟ ''''ਚ 100 ਵਿਕਟਾਂ ਲੈਣ ਵਾਲੀ ਪਹਿਲੀ ਭਾਰਤੀ ਗੇਂਦਬਾਜ਼ ਬਣ ਗਈ।

ਦੀਪਤੀ ਦਾ ਇਹ 89ਵਾਂ ਅੰਤਰਰਾਸ਼ਟਰੀ ਟੀ-20 ਮੈਚ ਹੈ।

ਦੀਪਤੀ ਅੰਤਰਰਾਸ਼ਟਰੀ ਟੀ-20 ਕ੍ਰਿਕਟ ਵਿੱਚ ਭਾਰਤ ਵੱਲੋਂ 100 ਵਿਕਟਾਂ ਲੈਣ ਵਾਲੀ ਪਹਿਲੀ ਕ੍ਰਿਕਟਰ ਹੈ, ਹੁਣ ਤੱਕ ਕੋਈ ਵੀ ਪੁਰਸ਼ ਖਿਡਾਰੀ ਅਜਿਹਾ ਨਹੀਂ ਕਰ ਸਕਿਆ ਹੈ।

ਮਹਿਲਾ ਕ੍ਰਿਕਟ ''''ਚ ਪੂਨਮ ਯਾਦਵ ਨੇ ਉਸ ਤੋਂ ਪਹਿਲਾਂ ਸਭ ਤੋਂ ਵੱਧ 98 ਵਿਕਟਾਂ ਝਟਕਾਈਆਂ ਸਨ, ਜਦਕਿ ਯੁਜਵੇਂਦਰ ਚਾਹਲ ਨੇ 91 ਵਿਕਟਾਂ ਅਤੇ ਪੁਰਸ਼ਾਂ ਦੀ ਕ੍ਰਿਕਟ ''''ਚ ਭੁਵਨੇਸ਼ਵਰ ਕੁਮਾਰ ਦੇ ਨਾਂ 90 ਵਿਕਟਾਂ ਸਨ।

ਵੈਸਟਇੰਡੀਜ਼ ਦੀ ਟੀਮ ਨੇ 20 ਓਵਰਾਂ ''''ਚ 6 ਵਿਕਟਾਂ ''''ਤੇ 118 ਦੌੜਾਂ ਬਣਾਈਆਂ।

Banner
BBC

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News