ਅਡਾਨੀ-ਹਿੰਡਨਬਰਗ ਵਿਵਾਦ: ਸ਼ੇਅਰ ਬਾਜ਼ਾਰ ਨਾਲ ਜੁੜੀ ਸ਼ਾਰਟ ਸੈਲਿੰਗ ਅਤੇ ਸਟਾਕ ਮੈਨੀਪੁਲੇਸ਼ਨ ਵਰਗੀ ਸ਼ਬਦਾਵਲੀ ਕੀ ਹੈ
Monday, Feb 06, 2023 - 07:59 AM (IST)

ਅਡਾਨੀ-ਹਿੰਡਨਬਰਗ ਵਿਵਾਦ ਦੀਆਂ ਖ਼ਬਰਾਂ ਦੇ ਨਾਲ-ਨਾਲ ਹੋਰ ਬਹੁਤ ਸਾਰੀ ਵਿੱਤੀ ਅਤੇ ਮਾਰਕਿਟ ਸ਼ਬਦਾਵਲੀ ਸੁਣਨ ਨੂੰ ਮਿਲ ਰਹੀ ਹੈ।
ਏਥੇ ਉਨ੍ਹਾਂ ''''ਚੋਂ ਕੁਝ ਸ਼ਬਦਾਂ ਅਤੇ ਧਾਰਨਾਵਾਂ ਦੇ ਅਰਥਾਂ ਦਾ ਵਰਨਣ ਕੀਤਾ ਗਿਆ ਹੈ ਜਿੰਨ੍ਹਾਂ ਨੂੰ ਸਮਝਣ ਦੀ ਲੋੜ ਹੈ।
ਸ਼ਾਰਟ ਸੇਲਿੰਗ ਕੀ ਹੈ?
ਰਵਾਇਤੀ ਤੌਰ ''''ਤੇ ਤੁਸੀਂ ਸ਼ਰਤ ਲਗਾਉਂਦੇ ਹੋ ਕਿ ਕੋਈ ਕੰਪਨੀ ਵਧੀਆ ਪ੍ਰਦਰਸ਼ਨ ਕਰੇਗੀ ਅਤੇ ਭਵਿੱਖ ਵਿੱਚ ਉਸ ਦੇ ਸ਼ੇਅਰ ਦਾ ਮੁੱਲ ਵੀ ਵੱਧ ਜਾਵੇਗਾ।
ਤੁਸੀਂ ਉਸ ਕੰਪਨੀ ਦੇ ਸ਼ੇਅਰ ਮੌਜੂਦਾ ਕੀਮਤ ''''ਤੇ ਖਰੀਦਦੇ ਹੋ ਅਤੇ ਜਦੋਂ ਸ਼ੇਅਰ ਦੀ ਕੀਮਤ ''''ਚ ਵਾਧਾ ਹੁੰਦਾ ਹੈ ਤਾਂ ਤੁਸੀਂ ਲਾਭ ਕਮਾਉਣ ਲਈ ਉਸ ਨੂੰ ਵੇਚ ਦਿੰਦੇ ਹੋ।
ਸ਼ਾਰਟ ਸੇਲਿੰਗ ''''ਚ ਤੁਸੀਂ ਸ਼ਰਤ ਲਗਾਉਂਦੇ ਹੋ ਕਿ ਇੱਕ ਕੰਪਨੀ ਦੇ ਸ਼ੇਅਰਾਂ ਦੀ ਕੀਮਤ ਵੱਧ ਹੈ ਅਤੇ ਭਵਿੱਖ ''''ਚ ਉਨ੍ਹਾਂ ਦੀ ਕੀਮਤ ''''ਚ ਗਿਰਾਵਟ ਆਵੇਗੀ।
ਅਜਿਹੇ ਮਾਮਲੇ ''''ਚ, ਤੁਸੀਂ ਪਹਿਲੇ ਪੜਾਅ ''''ਚ ਸ਼ੇਅਰ ਆਪ ਨਹੀਂ ਖਰੀਦਦੇ ਹੋ ਅਤੇ ਇਸ ਦੀ ਬਜਾਏ ਤੁਸੀਂ ਉਨ੍ਹਾਂ ਸ਼ੇਅਰਾਂ ਨੂੰ ਕਿਸੇ ਦਲਾਲ ਜਾਂ ਰਿਣਦਾਤਾ ਤੋਂ ਉਧਾਰ ਲੈਂਦੇ ਹੋ (ਹੇਠਾਂ ਪੜ੍ਹੋ ਕਿ ਅਜਿਹਾ ਕਿਉਂ ਹੁੰਦਾ ਹੈ) ਅਤੇ ਮੌਜੂਦਾ ਮਾਰਕਿਟ ਮੁੱਲ ''''ਤੇ ਵੇਚ ਦਿੰਦੇ ਹੋ।
ਜਦੋਂ ਸ਼ੇਅਰ ਦਾ ਮੁੱਲ ਹੇਠਾਂ ਡਿੱਗਦਾ ਹੈ ਤਾਂ ਤੁਸੀਂ ਘੱਟ ਕੀਮਤ ''''ਤੇ ਸ਼ੇਅਰ ਖਰੀਦਦੇ ਹੋ। ਮੁਨਾਫਾ ਕਮਾਉਂਦੇ ਹੋਏ ਉਨ੍ਹਾਂ ਸ਼ੇਅਰਾਂ ਨੂੰ ਰਿਣਦਾਤਾ ਨੂੰ ਵਾਪਸ ਕਰ ਦਿੰਦੇ ਹੋ।
ਉਦਾਹਰਨ ਦੇ ਤੌਰ ''''ਤੇ, ਇੱਕ ਸ਼ਾਰਟ ਵਿਕਰੇਤਾ ਕਿਸੇ ਇੱਕ ਦਲਾਲ/ਬ੍ਰੋਕਰ ਜਾਂ ਫਿਰ ਰਿਣਦਾਤਾ ਤੋਂ ਕੰਪਨੀ ''''ਏ'''' ਦੇ 100 ਸ਼ੇਅਰ ਉਧਾਰ ਲੈਂਦਾ ਹੈ ਅਤੇ ਉਨ੍ਹਾਂ ਨੂੰ ਪ੍ਰਤੀ ਸ਼ੇਅਰ 100 ਰੁਪਏ ''''ਚ ਵੇਚ ਦਿੰਦਾ ਹੈ।
ਸ਼ਾਰਟ ਵਿਕਰੇਤਾ ਫਿਰ ਸ਼ੇਅਰ ਦੀ ਕੀਮਤ ਡਿੱਗਣ ਦਾ ਇੰਤਜ਼ਾਰ ਕਰਦਾ ਹੈ ਅਤੇ 100 ਸ਼ੇਅਰਾਂ ਨੂੰ 60 ਰੁਪਏ ਪ੍ਰਤੀ ਸ਼ੇਅਰ ਦੇ ਹਿਸਾਬ ਨਾਲ ਖਰੀਦਦਾ ਹੈ।
ਫਿਰ ਉਹ ਉਨ੍ਹਾਂ 100 ਸ਼ੇਅਰਾਂ ਨੂੰ ਰਿਣਦਾਤਾ ਨੂੰ ਵਾਪਸ ਕਰ ਦਿੰਦਾ ਹੈ ਅਤੇ 40 ਰੁਪਏ ਪ੍ਰਤੀ ਸ਼ੇਅਰ ਜਾਂ ਚਾਰ ਹਜ਼ਾਰ ਰੁਪਏ ਦਾ ਮੁਨਾਫ਼ਾ ਕਮਾਉਂਦਾ ਹੈ।
ਮਾਰਕਿਟ ਸ਼ਬਦਾਵਲੀ ਬਾਰੇ ਖਾਸ ਗੱਲਾਂ:
- ਸ਼ਾਰਟ ਸੇਲਿੰਗ ''''ਚ ਤੁਸੀਂ ਸ਼ਰਤ ਲਗਾਉਂਦੇ ਹੋ ਕਿ ਕੰਪਨੀ ਦੇ ਸ਼ੇਅਰਾਂ ਦੀ ਕੀਮਤ ਵੱਧ ਹੈ ਅਤੇ ਭਵਿੱਖ ''''ਚ ਕੀਮਤ ਘਟੇਗੀ
- ਜਦੋਂ ਤੁਸੀਂ ਸ਼ੇਅਰ ਖਰੀਦਦੇ ਹੋ ਤਾਂ ਤੁਸੀਂ ਉਨ੍ਹਾਂ ਦੀ ਨਿਸ਼ਚਿਤ ਕੀਮਤ ਅਦਾ ਕਰਦੇ ਹੋ
- ਜਦੋਂ ਤੁਸੀਂ ਸ਼ੇਅਰ ਉਧਾਰ ਲੈਂਦੇ ਹੋ ਤਾਂ ਤੁਹਾਡੀ ਵਚਣਬੱਧਤਾ ਉਧਾਰ ਲਏ ਗਏ ਸ਼ੇਅਰਾਂ ਦੀ ਗਿਣਤੀ ਪ੍ਰਤੀ ਹੁੰਦੀ ਹੈ
- ਨਿੱਜੀ ਮਾਲਕੀ ਵਾਲੀ ਕੰਪਨੀ ਆਪਣੇ ਸ਼ੇਅਰ ਆਮ ਲੋਕਾਂ ਨੂੰ ਵੇਚ ਸਕਦੀ ਹੈ
ਹਾਲਾਂਕਿ ਕਾਨੂੰਨੀ ਤੌਰ ''''ਤੇ ਸ਼ਾਰਟ ਸੇਲਿੰਗ ਇੱਕ ਉੱਚ-ਜੋਖਮ ਵਾਲੀ ਅਤੇ ਗੁੰਝਲਦਾਰ ਵਪਾਰਕ ਰਣਨੀਤੀ ਹੈ, ਜੋ ਕਿ ਸ਼ਾਰਟ ਵਿਕਰੇਤਾ ਨੂੰ ਗਣਨਾ ਕੀਤੇ ਜੋਖਮ ਦੇ ਨਾਲ ਮੁਨਾਫ਼ਾ ਬੁੱਕ ਕਰਨ ਦੀ ਇਜਾਜ਼ਤ ਦਿੰਦੀ ਹੈ।
ਇਸ ਦਾ ਸਿੱਟਾ ਭਾਰੀ ਲਾਭ ਜਾਂ ਭਾਰੀ ਨੁਕਸਾਨ ਨੂੰ ਸੱਦਾ ਦੇ ਸਕਦਾ ਹੈ (ਜੇਕਰ ਸ਼ੇਅਰ ਦੀ ਕੀਮਤ ਡਿੱਗਣ ਦੀ ਬਜਾਏ ਵੱਧ ਜਾਦੀ ਹੈ)।
ਇਹ ਆਮ ਤੌਰ ''''ਤੇ ਉਨ੍ਹਾਂ ਮਾਹਰਾਂ ਵੱਲੋਂ ਵਰਤੀ ਜਾਂਦੀ ਹੈ ਜਿੰਨ੍ਹਾਂ ਕੋਲ ਵਿਸਤ੍ਰਿਤ ਵਿਸ਼ਲੇਸ਼ਣ ਅਤੇ ਖੋਜ ਦੀ ਸਹੂਲਤ ਹੁੰਦੀ ਹੈ ਅਤੇ ਨੁਕਸਾਨ ਝੱਲਣ ਦੀ ਸਮਰੱਥਾ ਹੁੰਦੀ ਹੈ।
ਸ਼ਾਰਟ ਵਿਕਰੇਤਾ ਰਿਣਦਾਤਾ ਤੋਂ ਸ਼ੇਅਰ ਖਰੀਦਣ ਦੀ ਬਜਾਏ ਉਧਾਰ ਕਿਉਂ ਲੈਂਦਾ ਹੈ?
ਜਦੋਂ ਤੁਸੀਂ ਸ਼ੇਅਰ ਖਰੀਦਦੇ ਹੋ ਤਾਂ ਤੁਸੀਂ ਉਨ੍ਹਾਂ ਦੀ ਨਿਸ਼ਚਿਤ ਕੀਮਤ ਅਦਾ ਕਰਦੇ ਹੋ।
ਪਰ ਜਦੋਂ ਤੁਸੀਂ ਸ਼ੇਅਰ ਉਧਾਰ ਲੈਂਦੇ ਹੋ ਤਾਂ ਤੁਹਾਡੀ ਵਚਣਬੱਧਤਾ ਉਧਾਰ ਲਏ ਗਏ ਸ਼ੇਅਰਾਂ ਦੀ ਗਿਣਤੀ ਪ੍ਰਤੀ ਹੁੰਦੀ ਹੈ।
ਤੁਸੀਂ ਸ਼ੇਅਰਾਂ ਦੀ ਕੀਮਤ ''''ਚ ਆ ਰਹੀ ਤਬਦੀਲੀ ਦਾ ਲਾਭ ਚੁੱਕ ਸਕਦੇ ਹੋ।
ਇੱਕ ਸ਼ੁਰੂਆਤੀ ਜਨਤਕ ਪੇਸ਼ਕਸ਼, ਆਈਪੀਓ ਕੀ ਹੈ?
ਜਦੋਂ ਵੀ ਕੋਈ ਨਿੱਜੀ ਮਾਲਕੀ ਵਾਲੀ ਕੰਪਨੀ ਪੈਸਾ ਇੱਕਠਾ ਕਰਨਾ ਚਾਹੁੰਦੀ ਹੈ ਤਾਂ ਉਹ ਆਪਣੇ ਸ਼ੇਅਰ ਆਮ ਲੋਕਾਂ ਨੂੰ ਵੇਚ ਸਕਦੀ ਹੈ।
ਪਹਿਲੀ ਵਾਰ ਆਮ ਲੋਕਾਂ ਨੂੰ ਕੰਪਨੀ ਦੇ ਸ਼ੇਅਰ ਵੇਚਣ ਦੀ ਇਸ ਉੱਚ ਨਿਯੰਤ੍ਰਿਤ ਪ੍ਰਕਿਰਿਆ ਨੂੰ ਸ਼ੁਰੂਆਤੀ ਜਨਤਕ ਪੇਸ਼ਕਸ਼ ਭਾਵ ਆਈਪੀਓ ਜਾਂ ਪਹਿਲੀ ਪੇਸ਼ਕਸ਼ ਕਿਹਾ ਜਾਂਦਾ ਹੈ। ਆਈਪੀਓ ਤੋਂ ਬਾਅਦ ਕੰਪਨੀ ਦੇ ਸ਼ੇਅਰ ਸਟਾਕ ਐਕਸਚੇਂਜ ''''ਚ ਸੂਚੀਬੱਧ ਹੁੰਦੇ ਹਨ ਅਤੇ ਵਪਾਰ ਲਈ ਉਪਲਬਧ ਹੁੰਦੇ ਹਨ।
ਫਾਲੋ-ਆਨ ਪਬਲਿਕ ਪੇਸ਼ਕਸ਼ ਯਾਨੀ ਐਫਪੀਓ ਕੀ ਹੈ?
ਜਦੋਂ ਕੋਈ ਕੰਪਨੀ ਪਹਿਲਾਂ ਤੋਂ ਹੀ ਸਟਾਕ ਐਕਸਚੇਂਜ ''''ਚ ਸੂਚੀਬੱਧ ਹੈ ਜਾਂ ਫਿਰ ਪਹਿਲਾਂ ਤੋਂ ਹੀ ਇੱਕ ਆਈਪੀਓ ਹੈ ਅਤੇ ਉਹ ਹੋਰ ਪੈਸੇ ਇੱਕਠਾ ਕਰਨਾ ਚਾਹੁੰਦੀ ਹੈ ਤਾਂ ਜੋ ਕਰਜ਼ੇ ਦੀ ਅਦਾਇਗੀ ਜਾਂ ਫਿਰ ਫੰਡ ''''ਚ ਵਿਸਤਾਰ ਕੀਤਾ ਜਾ ਸਕੇ ਤਾਂ ਉਹ ਕੰਪਨੀ ਆਮ ਲੋਕਾਂ ਲਈ ਨਵੇਂ ਸ਼ੇਅਰ ਜਾਰੀ ਕਰ ਸਕਦੀ ਹੈ।
ਇੱਕ ਐਫਪੀਓ, ਇੱਕ ਆਈਪੀਓ ਦੀ ਤੁਲਨਾ ''''ਚ ਘੱਟ ਜੋਖਮ ਭਰਪੂਰ ਹੈ ਕਿਉਂਕਿ ਕੰਪਨੀ ਬਾਰੇ ਵਿੱਤੀ ਜਾਣਕਾਰੀ ਪਹਿਲਾ ਤੋਂ ਹੀ ਜਨਤਕ ਡੋਮੇਨ ''''ਤੇ ਮੌਜੂਦ ਹੁੰਦੀ ਹੈ।
ਸ਼ੈੱਲ ਕੰਪਨੀ ਕੀ ਹੁੰਦੀ ਹੈ?
ਇੱਕ ਸ਼ੈੱਲ ਕੰਪਨੀ ਇੱਕ ਅਜਿਹੀ ਸੰਸਥਾ ਹੁੰਦੀ ਹੈ ਜਿਸ ਦਾ ਕੋਈ ਸਰਗਰਮ ਕਾਰੋਬਾਰ ਨਹੀਂ ਹੁੰਦਾ ਹੈ ਅਤੇ ਉਹ ਸਿਰਫ ਕਾਗਜ਼ਾਂ ''''ਤੇ ਹੀ ਮੌਜੂਦ ਹੁੰਦੀ ਹੈ।
ਭਾਰਤ ''''ਚ ਇੱਕ ਸ਼ੈੱਲ ਕੰਪਨੀ ਦਾ ਮਾਲਕ ਹੋਣਾ ਗੈਰ-ਕਾਨੂੰਨੀ ਨਹੀਂ ਹੈ ਕਿਉਂਕਿ ਇਹ ਵੱਖੋ-ਵੱਖ ਕਾਰੋਬਾਰਾਂ ਅਤੇ ਵਿੱਤੀ ਨਤੀਜਿਆਂ ਨੂੰ ਹਾਸਲ ਕਰਨ ਲਈ ਇੱਕ ਜਾਇਜ਼ ਸਾਧਨ ਹੈ। ਹਾਲਾਂਕਿ ਇੰਨ੍ਹਾਂ ਕੰਪਨੀਆਂ ਦੀ ਵਰਤੋਂ ਅਕਸਰ ਹੀ ਗੈਰ-ਕਾਨੂੰਨੀ ਟੀਚਿਆਂ, ਜਿਵੇਂ ਕਿ ਟੈਕਸ ਚੋਰੀ ਅਤੇ ਸਟਾਕ ਹੇਰਾਫੇਰੀ ਲਈ ਕੀਤੀ ਜਾਂਦੀ ਹੈ।
ਸ਼ੈੱਲ ਕੰਪਨੀਆਂ ਦੀ ਵਰਤੋਂ ਜਾਇਜ਼ ਉਦੇਸ਼ਾਂ ਲਈ ਵੀ ਕੀਤੀ ਜਾ ਸਕਦੀ ਹੈ, ਜਿਵੇਂ ਕਿ ਟੇਕਓਵਰ ਅਤੇ ਜਨਤਕ ਸੂਚੀਆਂ ''''ਚ ਕਾਰੋਬਾਰੀ ਮਾਲਕੀਅਤ ਦੀ ਗੁੰਮਨਾਮਤਾ ਨੂੰ ਕਾਇਮ ਰੱਖਣਾ।

ਸ਼ੇਅਰ ਦੀ ਕੀਮਤ ''''ਚ ਹੇਰਾਫੇਰੀ ਜਾਂ ਮਾਰਕਿਟ ਮੇਨੀਪੁਲੇਸ਼ਨ ਕੀ ਹੈ?
ਕਿਸੇ ਵੀ ਬਿੰਦੂ ''''ਤੇ, ਕਿਸੇ ਵੀ ਸ਼ੇਅਰ ਦਾ ਮੁੱਲ ਉਸ ਦੀ ਸਪਲਾਈ ਅਤੇ ਮੰਗ ਦੇ ਆਧਾਰ ''''ਤੇ ਤੈਅ ਹੁੰਦਾ ਹੈ।
ਜੇਕਰ ਵਧੇਰੇ ਲੋਕ ਕਿਸੇ ਸ਼ੇਅਰ ਨੂੰ ਵੇਚਣ (ਸਪਲਾਈ) ਦੀ ਤੁਲਨਾ ''''ਚ ਖਰੀਦਣਾ (ਮੰਗ) ਚਾਹੁੰਦੇ ਹਨ ਤਾਂ ਇਸ ਦੀ ਕੀਮਤ ਵੱਧ ਜਾਂਦੀ ਹੈ।
ਸ਼ੇਅਰ ਦੀ ਮੰਗ ਆਮ ਤੌਰ ''''ਤੇ ਕਿਸੇ ਕੰਪਨੀ ਦੇ ਬੁਨਿਆਦੀ ਸਿਧਾਂਤਾਂ ਅਤੇ ਉਸ ਕੰਪਨੀ ਦੀ ਕਾਰਗੁਜ਼ਾਰੀ ਨਾਲ ਜੁੜੀ ਹੁੰਦੀ ਹੈ।
ਜਦੋਂ ਕੋਈ ਕੰਪਨੀ ਵਧੀਆ ਕੰਮ ਕਰਦੀ ਹੈ ਜਾਂ ਵਧੀਆ ਪ੍ਰਦਰਸ਼ਨ ਕਰਨ ਦੀ ਉਮੀਦ ਕਾਇਮ ਹੁੰਦੀ ਹੈ ਤਾਂ ਉਸ ਕੰਪਨੀ ਦੇ ਸ਼ੇਅਰਾਂ ਦੀ ਮੰਗ ਵੀ ਵੱਧ ਜਾਂਦੀ ਹੈ ਅਤੇ ਵਧੀ ਮੰਗ ਦੇ ਕਾਰਨ ਹੀ ਸ਼ੇਅਰ ਦੀ ਕੀਮਤ ''''ਚ ਵੀ ਵਾਧਾ ਵੇਖਣ ਨੂੰ ਮਿਲਦਾ ਹੈ।
ਸ਼ੇਅਰ ਦੀ ਕੀਮਤ ''''ਚ ਹੇਰਾਫੇਰੀ ਉਸ ਸਮੇਂ ਹੁੰਦੀ ਹੈ ਜਦੋਂ ਕੋਈ ਬਣਾਵਟੀ ਜਾਂ ਫਰਜ਼ੀ ਤੌਰ ''''ਤੇ ਸ਼ੇਅਰ ਦੀ ਸਪਲਾਈ ਜਾਂ ਮੰਗ ਨੂੰ ਪ੍ਰਭਾਵਿਤ ਕਰਦਾ ਹੈ, ਜਿਸ ਦੇ ਕਾਰਨ ਸਟਾਕ ਦੀਆਂ ਕੀਮਤਾਂ ਵਧਦੀਆਂ ਹਨ ਜਾਂ ਨਾਟਕੀ ਢੰਗ ਨਾਲ ਡਿੱਗਦੀਆਂ ਹਨ।
ਇਹ ਸਭ ਕੰਪਨੀ ਬਾਰੇ ਝੂਠੀ, ਗਲਤ ਹਾਂ ਗੁੰਮਰਾਹਕੁੰਨ ਜਾਣਕਾਰੀ ਫੈਲਾ ਕੇ, ਜਾਂ ਪੂਰੀ ਤਰ੍ਹਾਂ ਨਾਲ ਝੂਠੀ ਮੰਗ ਜਾਂ ਸਪਲਾਈ ਬਣਾਉਣ ਦੇ ਉਦੇਸ਼ ਨਾਲ ਕੰਪਨੀ ਦੇ ਸ਼ੇਅਰਾਂ ਦਾ ਵਪਾਰ ਕਰਕੇ ਅਤੇ ਕੀਮਤ ਨੂੰ ਬਣਾਵਟੀ ਰੂਪ ਨਾਲ ਵਧਾ-ਘਟਾ ਕੇ ਕੀਤਾ ਜਾ ਸਕਦਾ ਹੈ।
ਇਹ ਪ੍ਰਕਿਰਿਆ ਗੈਰ-ਕਾਨੂੰਨੀ ਹੈ ਅਤੇ ਇਸ ਦਾ ਪਤਾ ਲਗਾਉਣਾ ਅਤੇ ਇਸ ਨੂੰ ਸਾਬਤ ਕਰਨਾ ਇੱਕ ਮੁਸ਼ਕਲ ਕਾਰਜ ਹੈ।
ਸ਼ੇਅਰ ਦੀਆਂ ਕੀਮਤਾਂ ''''ਚ ਹੇਰਾਫੇਰੀ ਦਾ ਕੰਮ ਸ਼ੈੱਲ ਕੰਪਨੀਆਂ ਜਾਂ ਬੇਇਮਾਨ ਦਲਾਲਾਂ ਦੇ ਜ਼ਰੀਏ ਕੀਤਾ ਜਾ ਸਕਦਾ ਹੈ।
ਕਿਸੇ ਕੰਪਨੀ ਦੀ ਮਾਰਕਿਟ ਕੈਪਟੀਲਾਈਜੇਸ਼ਨ ਜਾਂ ਮਾਰਕਿਟ ਮੁੱਲ ਕੀ ਹੁੰਦਾ ਹੈ?
ਕਿਸੇ ਵੀ ਕੰਪਨੀ ਦੀ ਮਾਰਕਿਟ ਕੈਪਟੀਲਾਈਜੇਸ਼ਨ ਜਾਂ ਮਾਰਕਿਟ ਮੁੱਲ, ਉਸ ਕੰਪਨੀ ਦੇ ਸ਼ੇਅਰਾਂ ਦਾ ਕੁੱਲ ਮੁੱਲ ਹੁੰਦਾ ਹੈ।
ਇਸ ਦੀ ਗਣਨਾ ਇੱਕ ਸ਼ੇਅਰ ਦੀ ਕੀਮਤ ਨੂੰ ਸ਼ੇਅਰਾਂ ਦੇ ਕੁੱਲ ਮੁੱਲ ਨਾਲ ਗੁਣਾ ਕਰਕੇ ਕੀਤੀ ਜਾਂਦੀ ਹੈ।
ਮਿਸਾਲ ਦੇ ਤੌਰ ''''ਤੇ ਇੱਕ ਕੰਪਨੀ ਕੋਲ 10 ਕਰੋੜ ਸ਼ੇਅਰ ਹਨ ਅਤੇ ਪ੍ਰਤੀ ਸ਼ੇਅਰ ਦੀ ਕੀਮਤ 100 ਰੁਪਏ ਹੈ।
ਇਸ ਹਿਸਾਬ ਨਾਲ ਉਸ ਕੰਪਨੀ ਦਾ ਮਾਰਕਿਟ ਮੁੱਲ 1000 ਕਰੋੜ ਰੁਪਏ ਹੋਵੇਗਾ।

ਨਿਵੇਸ਼ਕ ਕਿਸੇ ਕੰਪਨੀ ਦੇ ਮਾਰਕਿਟ ਕੈਪ ਦੀ ਵਰਤੋਂ ਜੋਖਮ ਦਾ ਮੁਲਾਂਕਣ ਕਰਨ ਅਤੇ ਉਸ ਕੰਪਨੀ ''''ਚ ਕੀਤੇ ਆਪਣੇ ਨਿਵੇਸ਼ ਨੂੰ ਵਾਪਸ ਕਰਨ ਲਈ ਕਰਦੇ ਹਨ।
ਆਮ ਤੌਰ ''''ਤੇ ਕਿਸੇ ਕੰਪਨੀ ਦਾ ਮਾਰਕਿਟ ਕੈਪ ਸ਼ੇਅਰਾਂ ਦੀ ਕੀਮਤ ''''ਚ ਉਤਰਾਅ-ਚੜਾਅ ਦੇ ਕਾਰਨ ਹੁੰਦਾ ਹੈ, ਪਰ ਜੇਕਰ ਕੰਪਨੀ ਵੱਲੋਂ ਨਵੇਂ ਸ਼ੇਅਰ ਜਾਰੀ ਕੀਤੇ ਜਾਂਦੇ ਹਨ ਤਾਂ ਇਹ ਬਦਲ ਵੀ ਸਕਦਾ ਹੈ।
ਜਦੋਂ ਮਾਰਕਿਟ ਕੈਪਟੀਲਾਈਜੇਸ਼ਨ/ ਪੂੰਜੀਕਰਣ ਜਾਂ ਮਾਰਕਿਟ ਮੁੱਲ ਅਚਾਨਕ ਡਿੱਗ ਜਾਂਦਾ ਹੈ ਤਾਂ ਫਿਰ ਕੀ ਹੁੰਦਾ ਹੈ ?
ਕੰਪਨੀਆਂ ਅਕਸਰ ਹੀ ਫੰਡ ਜੁਟਾਉਣ ਲਈ ਆਪਣੇ ਮਾਰਕਿਟ ਕੈਪ ਜਾਂ ਮਾਰਕਿਟ ਮੁੱਲ ਦੀ ਵਰਤੋਂ ਕੋਲੇਟਰਲ (collateral) ਵੱਜੋਂ ਕਰਦੀਆਂ ਹਨ।
ਜਦੋਂ ਮਾਰਕਿਟ ਕੈਪ ਹੇਠਾਂ ਡਿੱਗਦਾ ਹੈ ਤਾਂ ਕੰਪਨੀ ਨੂੰ ਕੋਲੇਟਰਲ ਨੁਕਸਾਨ ਦੀ ਭਰਪਾਈ ਕਰਨ ਲਈ ਵਾਧੂ ਫੰਡ ਪ੍ਰਦਾਨ ਕਰਨੇ ਪੈ ਸਕਦੇ ਹਨ।
ਟੈਕਸ ਹੇਵਨ ਕੀ ਹੁੰਦਾ ਹੈ?
ਇੱਕ ਟੈਕਸ ਹੇਵਨ ਇੱਕ ਦੇਸ਼ ਜਾਂ ਇੱਕ ਸੁਤੰਤਰ ਖੇਤਰ ਹੈ, ਜਿੱਥੇ ਵਿਦੇਸ਼ੀ ਕੰਪਨੀਆਂ ਅਤੇ ਵਿਅਕਤੀਆਂ ''''ਤੇ ਟੈਕਸ ਜ਼ੀਰੋ ਜਾਂ ਨਾਮਾਤਰ ਹੁੰਦਾ ਹੈ।
ਹਾਲਾਂਕਿ ਟੈਕਸ ਹੇਵਨ ਕਾਨੂੰਨੀ ਹਨ, ਪਰ ਕੰਪਨੀਆਂ ਜਾਂ ਅਮੀਰ ਵਿਅਕਤੀ ਅਕਸਰ ਹੀ ਇੰਨ੍ਹਾਂ ਦੀ ਵਰਤੋਂ ਗੈਰ-ਕਾਨੂੰਨੀ ਉਦੇਸ਼ਾਂ, ਜਿਵੇਂ ਕਿ ਟੈਕਸ ਤੋਂ ਬਚਣ, ਮਨੀ ਲਾਂਡਰਿੰਗ ਅਤੇ ਧੋਖਾਧੜੀ ਦੇ ਲਈ ਕਰਦੇ ਹਨ।
(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਇਸੇ ਤਰ੍ਹਾਂ ਲਿੰਕ ਉੱਤੇ ਪੰਨਾ ਦੇਖੋ।)