ਹਿਮਾਚਲ ਦਾ ਮਕਲੌਡਗੰਜ ਕੀ ਅਗਲਾ ਜੋਸ਼ੀਮੱਠ ਬਣ ਸਕਦਾ ਹੈ, ਜਾਣੋ ਹੋਰ ਕਿਹੜੇ ਇਲਾਕੇ ਖਤਰੇ ਦੇ ਸਾਏ ਹੇਠ
Sunday, Feb 05, 2023 - 04:29 PM (IST)

ਪਿਛਲੇ ਦਿਨਾਂ ਵਿੱਚ ਉਤਰਾਖੰਡ ਦੇ ਜੋਸ਼ੀਮਠ ਵਿੱਚ ਜਿਸ ਤਰ੍ਹਾਂ ਨਾਲ ਜ਼ਮੀਨ ਧਸਣ ਦਾ ਮਾਮਲਾ ਸਾਹਮਣੇ ਆਇਆ, ਉਸ ਨੇ ਉਤਰਾਖੰਡ ਹੀ ਨਹੀਂ ਬਲਕਿ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਵਿੱਚ ਵੀ ਕਈ ਚਿੰਤਾਵਾਂ ਨੂੰ ਜਨਮ ਦੇ ਦਿੱਤਾ ਹੈ।
ਕਿਉਂਕਿ ਇੱਥੋਂ ਦੇ ਕਈ ਇਲਾਕੇ ਵੀ ਵਾਤਾਵਰਨ ਦੇ ਤੌਰ ''''ਤੇ ਸੰਵੇਦਨਸ਼ੀਲ ਮੰਨੇ ਜਾਂਦੇ ਹਨ।
ਹਾਲ ਹੀ ਵਿੱਚ ਸੂਬੇ ਵਿੱਚ ਬਣੀ ਕਾਂਗਰਸ ਸਰਕਾਰ ਨੇ ਇੱਕ ਉੱਚ ਪੱਧਰੀ ਬੈਠਕ ਕਰਕੇ ਜੋਸ਼ੀਮਠ ਦੀ ਸਥਿਤੀ ਦਾ ਜਾਇਜ਼ਾ ਲਿਆ।
ਇਸ ਵਿੱਚ ਹਿਮਾਚਲ ਪ੍ਰਦੇਸ਼ ਵਿੱਚ ਅਜਿਹੀਆਂ ਚਿੰਤਾਵਾਂ ਵਾਲੀਆਂ ਥਾਵਾਂ ਨੂੰ ਲੈ ਕੇ ਵਿਸਥਾਰਤ ਰਿਪੋਰਟ ਤਿਆਰ ਕਰਨ ਦਾ ਫੈਸਲਾ ਲਿਆ ਹੈ।
ਸੂਬੇ ਸਰਕਾਰ ਨੇ ਡੁੱਬਣ ਦੀ ਚਿੰਤਾ, ਭੂਚਾਲ ਅਤੇ ਜ਼ਮੀਨ ਧਸਣ ਵਾਲੇ ਖੇਤਰਾਂ ਦੀ ਪਛਾਣ ਕਰਕੇ ਉੱਥੇ ਆਫ਼ਤ ਪ੍ਰਬੰਧਨ ਸਮਰੱਥਾ ਅਤੇ ਚਿਤਾਵਨੀ ਦੇਣ ਦੀ ਵਿਵਸਥਾ ਨੂੰ ਬਿਹਤਰ ਕਰਨ ਦੇ ਨਿਰਦੇਸ਼ ਦਿੱਤੇ ਹਨ।
ਇਨ੍ਹਾਂ ਸਭ ਦੇ ਵਿਚਕਾਰ ਸੂਬੇ ਦੇ ਉੱਘੇ ਭੂਵਿਗਿਆਨਕ ਅਤੇ ਵਾਤਾਵਰਨ ਪ੍ਰੇਮੀ ਡਾ. ਏ.ਕੇ. ਮਹਾਜਨ ਨੇ ਕਿਹਾ, ''''''''ਹੁਣ ਸਮਾਂ ਆ ਚੁੱਕਾ ਹੈ ਕਿ ਸਥਾਨਕ ਪ੍ਰਸ਼ਾਸਨ ਮੈਕਲੌਡਗੰਜ ਵਰਗੀਆਂ ਥਾਵਾਂ ਨੂੰ ਜੋਸ਼ੀਮਠ ਬਣਨ ਤੋਂ ਰੋਕਣ ਲਈ ਕਦਮ ਚੁੱਕੇ।''''''''
ਮੈਕਲੌਡਗੰਜ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਤੋਂ ਵੀ ਜ਼ਿਆਦਾ ਉਚਾਈ ''''ਤੇ ਸਥਿਤ ਹੈ।
ਇਹ ਜਗ੍ਹਾ ਤਿੱਬਤੀ ਧਾਰਮਿਕ ਗੁਰੂ ਦਲਾਈ ਲਾਮਾ ਦੇ ਸ਼ਰਨ ਲਏ ਜਾਣ ਲਈ ਵੀ ਮਸ਼ਹੂਰ ਹੈ।
ਮਾਹਰਾਂ ਦੇ ਮੁਤਾਬਕ, ਧਰਮਸ਼ਾਲਾ ਤੋਂ ਮੈਕਲੌਡਗੰਜ ਜਾਣ ਵਾਲੀ ਸੱਤ ਕਿਲੋਮੀਟਰ ਲੰਬੀ ਸੜਕ ਕਈ ਥਾਵਾਂ ''''ਤੇ ਧੱਸ ਰਹੀ ਹੈ।
ਉਸ ''''ਤੇ ਤੁਰੰਤ ਧਿਆਨ ਦੇਣ ਦੀ ਜ਼ਰੂਰਤ ਹੈ।
ਡਾ. ਮਹਾਜਨ ਸੈਂਟਰਲ ਯੂਨੀਵਰਸਿਟੀ, ਹਿਮਾਚਲ ਪ੍ਰਦੇਸ਼ ਦੇ ਵਾਤਾਵਰਨ ਵਿਗਿਆਨ ਵਿਭਾਗ ਦੇ ਪ੍ਰੋਫੈਸਰ ਹਨ।
ਇਸ ਤੋਂ ਪਹਿਲਾਂ ਉਹ ਦੇਹਰਾਦੂਨ ਦੇ ਵਾਡੀਆ ਇੰਸਟੀਚਿਊਟ ਆਫ ਹਿਮਾਲਿਅਨ ਜਿਓਲੌਜੀ ਵਿੱਚ ਕੰਮ ਕਰ ਚੁੱਕੇ ਹਨ।
ਉਨ੍ਹਾਂ ਮੁਤਾਬਿਕ ਮੈਕਲੌਡਗੰਜ, ਹਿਮਾਚਲ ਪ੍ਰਦੇਸ਼ ਦਾ ਉਹ ਇਲਾਕਾ ਹੈ ਜੋ ਧੱਸ ਰਿਹਾ ਹੈ।
ਉਨ੍ਹਾਂ ਨੇ ਧਰਮਸ਼ਾਲਾ ਦੇ ਕਈ ਇਲਾਕਿਆਂ ਨੂੰ ਜ਼ਮੀਨ ਖਿਸਕਣ ਦੇ ਲਿਹਾਜ਼ ਨਾਲ ਆਫ਼ਤਗ੍ਰਸਤ ਇਲਾਕਾ ਮੰਨਿਆ ਹੈ।
ਕਿਉਂ ਵਧ ਰਿਹਾ ਹੈ ਖ਼ਤਰਾ?
ਮਾਹਰਾਂ ਦੇ ਮੁਤਾਬਕ, ਧਰਮਸ਼ਾਲਾ ਤੋਂ ਮੈਕਲੌਡਗੰਜ ਜਾਣ ਵਾਲੀ ਸੜਕ ''''ਤੇ ਟਰੈਫਿਕ ਦਾ ਬਹੁਤ ਬੋਝ ਹੈ।
ਬੀਤੇ ਕਈ ਸਾਲਾਂ ਤੋਂ ਇਹ ਸੜਕ ਸਮਰੱਥਾ ਤੋਂ ਜ਼ਿਆਦਾ ਆਵਾਜਾਈ ਨੂੰ ਢੋਅ ਰਹੀ ਹੈ। ਇਸ ਇਲਾਕੇ ਵਿੱਚ ਜ਼ਮੀਨ ਖਿਸਕਣਾ ਵੀ ਆਮ ਹੈ।
ਇਨ੍ਹਾਂ ਚਿੰਤਾਵਾਂ ਕਾਰਨ ਕਾਂਗੜਾ ਦੇ ਡਿਪਟੀ ਕਮਿਸ਼ਨਰ ਨੇ ਧਰਮਸ਼ਾਲਾ ਨਗਰ ਨਿਗਮ ਦੇ ਕਮਿਸ਼ਨਰ ਅਤੇ ਨਗਰ ਯੋਜਨਾ ਵਿਭਾਗ ਨੂੰ ਧਸਣ ਵਾਲੀਆਂ ਸੜਕਾਂ ''''ਤੇ ਰਿਪੋਰਟ ਦੇਣ ਨੂੰ ਕਿਹਾ ਹੈ।
ਇਸ ਤੋਂ ਇਲਾਵਾ ਮਾਹਰਾਂ ਨੂੰ ਮੈਕਲੌਡਗੰਜ ਦੀ ਪਹਾੜੀ ''''ਤੇ ਰਿਪੋਰਟ ਤਿਆਰ ਕਰਕੇ ਇਲਾਕੇ ਵਿੱਚ ਖ਼ਤਰੇ ਦੇ ਪੱਧਰ ਦਾ ਪਤਾ ਲਗਾਉਣ ਲਈ ਕਿਹਾ ਗਿਆ ਹੈ।
ਕਾਂਗੜਾ ਦੇ ਡਿਪਟੀ ਕਮਿਸ਼ਨਰ ਡਾ. ਨਿਪੁਲ ਜਿੰਦਲ ਨੇ ਦੱਸਿਆ, ''''''''ਇਹ ਕਾਫੀ ਸੰਵੇਦਨਸ਼ੀਲ ਮਾਮਲਾ ਹੈ, ਇਸ ਲਈ ਅਸੀਂ ਨੋਟਿਸ ਲਿਆ ਹੈ।''''''''
''''''''ਜ਼ਮੀਨੀ ਪੱਧਰ ਤੋਂ ਵਿਸਥਾਰਤ ਰਿਪੋਰਟ ਮਿਲਣ ਤੋਂ ਬਾਅਦ ਹੀ ਅਸੀਂ ਇਹ ਦੇਖਾਂਗੇ ਕਿ ਕੀ ਕਰ ਸਕਦੇ ਹਾਂ।''''''''
ਕਿੱਥੇ-ਕਿੱਥੇ ਹੈ ਜ਼ਿਆਦਾ ਖ਼ਤਰਾ?
• ਹਿਮਾਚਲ ਪ੍ਰਦੇਸ਼ ਵਿੱਚ ਕੁਦਰਤੀ ਆਫ਼ਤਾਂ ਆਉਂਦੀਆਂ ਰਹੀਆਂ ਹਨ ਅਤੇ ਆਫ਼ਤ ਪ੍ਰਬੰਧਨ ਸੂਬਾ ਸਰਕਾਰ ਦੇ ਸਾਹਮਣੇ ਚੁਣੌਤੀ ਵੀ ਰਿਹਾ ਹੈ।
• ਹਿਮਾਚਲ ਪ੍ਰਦੇਸ਼ ਸੂਬੇ ਆਫ਼ਤ ਅਥਾਰਿਟੀ ਦੇ ਅੰਕੜਿਆਂ ਦੇ ਮੁਤਾਬਿਕ ਸੂਬੇ ਵਿੱਚ 17,120 ਥਾਵਾਂ ਅਜਿਹੀਆਂ ਹਨ ਜਿੱਥੇ ਜ਼ਮੀਨ ਖਿਸਕਣ ਦਾ ਡਰ ਹੈ।
• ਇਸ ਵਿੱਚ ਸਿਰਮੌਰ ਜ਼ਿਲ੍ਹੇ ਵਿੱਚ ਸਭ ਤੋਂ ਜ਼ਿਆਦਾ 2,559 ਥਾਵਾਂ ਚਿੰਨ੍ਹਹਿਤ ਹਨ।
• ਇਸ ਦੇ ਬਾਅਦ ਦੂਜੇ ਸਥਾਨ ''''ਤੇ ਚੰਬਾ ਜ਼ਿਲ੍ਹਾ ਹੈ ਜਿੱਥੇ 2,389 ਥਾਵਾਂ ਅਜਿਹੀਆਂ ਹਨ। ਇਨ੍ਹਾਂ ਵਿੱਚੋਂ 675 ਥਾਵਾਂ ਅਜਿਹੀਆਂ ਹਨ ਜਿੱਥੇ ਨਜ਼ਦੀਕ ਹੀ ਨਿਰਮਾਣ ਦੇ ਵੱਡੇ ਪ੍ਰਾਜੈਕਟ ਹਨ ਜਾਂ ਫਿਰ ਲੋਕਾਂ ਦਾ ਨਿਵਾਸ ਹੈ।
• ਚੰਬਾ ਵਿੱਚ ਅਜਿਹੀਆਂ 113 ਥਾਵਾਂ ਹਨ, ਜਦੋਂ ਕਿ ਮੰਡੀ ਵਿੱਚ 110 ਥਾਵਾਂ ਅਜਿਹੇ ਖਤਰਿਆਂ ਨਾਲ ਭਰੀਆਂ ਹਨ।
• ਇਨ੍ਹਾਂ ਵਿੱਚੋਂ 27 ਥਾਵਾਂ ਅਜਿਹੀਆਂ ਹਨ, ਜਿੱਥੇ ਜ਼ਮੀਨ ਖਿਸਕਣ ਜਾਂ ਜ਼ਮੀਨ ਧਸਣ ਦਾ ਡਰ ਸਭ ਤੋਂ ਜ਼ਿਆਦਾ ਹੈ। ਅਜਿਹੀਆਂ 27 ਥਾਵਾਂ ਵਿੱਚ 10 ਥਾਵਾਂ ਸ਼ਿਮਲਾ ਅਤੇ ਦੋ ਕਾਂਗੜਾ ਜ਼ਿਲ੍ਹੇ ਵਿੱਚ ਹਨ।
• ਕਾਂਗੜਾ ਜ਼ਿਲ੍ਹੇ ਵਿੱਚ ਸ਼ਾਮਲ ਦੋ ਥਾਵਾਂ ਵਿੱਚ ਮੈਕਲੌਡਗੰਜ ਦੀ ਪਹਾੜੀ ਦਾ ਇਲਾਕਾ ਸ਼ਾਮਲ ਹੈ।
ਹਿਮਾਚਲ ਪ੍ਰਦੇਸ਼ ਸੂਬੇ ਆਫ਼ਤ ਅਥਾਰਿਟੀ ਦੇ ਮੁਤਾਬਿਕ 2022 ਵਿੱਚ 117 ਥਾਵਾਂ ''''ਤੇ ਜ਼ਮੀਨ ਧਸਣ ਦਾ ਮਾਮਲਾ ਸਾਹਮਣੇ ਆਇਆ।
ਇਸ ਵਿੱਚ ਸਭ ਤੋਂ ਜ਼ਿਆਦਾ 21 ਮਾਮਲੇ ਕੁੱਲੂ ਜ਼ਿਲ੍ਹੇ ਵਿੱਚ ਦੇਖਣ ਨੂੰ ਮਿਲੇ। ਜਦੋਂ ਕਿ 2021 ਵਿੱਚ 100 ਥਾਵਾਂ ''''ਤੇ ਜ਼ਮੀਨ ਧਸਣ ਦਾ ਮਾਮਲਾ ਸਾਹਮਣੇ ਆਇਆ ਸੀ।
ਬੀਤੇ ਤਿੰਨ ਸਾਲਾਂ ਵਿੱਚ ਜ਼ਮੀਨ ਧਸਣ ਅਤੇ ਜ਼ਮੀਨ ਖਿਸਕਣ ਨਾਲ 108 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ ਅਚਾਨਕ ਆਏ ਹੜ੍ਹ ਦੇ ਚੱਲਦੇ 26 ਲੋਕਾਂ ਦੀ ਮੌਤ ਹੋਈ ਹੈ।
ਹਾਲਾਂਕਿ, ਸੂਬੇ ਵਿੱਚ ਬੀਤੇ ਤਿੰਨ ਸਾਲਾਂ ਵਿੱਚ ਅਲੱਗ-ਅਲੱਗ ਆਫ਼ਤਾਂ ਵਿੱਚ 5012 ਲੋਕਾਂ ਦੀ ਮੌਤ ਦਰਜ ਕੀਤੀ ਗਈ ਹੈ, ਜਿਸ ਵਿੱਚ 2858 ਮੌਤਾਂ ਸੜਕ ਦੁਰਘਟਨਾ ਦੇ ਚੱਲਦੇ ਹੋਈਆਂ ਹਨ।
ਰਾਸ਼ਟਰੀ ਆਫ਼ਤ ਪ੍ਰਬੰਧਨ ਸੰਸਥਾਨ ਨੇ 2017 ਵਿੱਚ ਮੰਡੀ ਦੇ ਕੋਟਰੂਪੀ ਇਲਾਕੇ ਵਿੱਚ ਜ਼ਮੀਨ ਖਿਸਕਣ ''''ਤੇ ਇੱਕ ਅਧਿਐਨ ਕਰਾਇਆ ਸੀ।
ਇਸ ਹਾਦਸੇ ਵਿੱਚ ਦੋ ਬੱਸਾਂ ਵਿੱਚ ਸਵਾਰ 46 ਯਾਤਰੀਆਂ ਦੀ ਮੌਤ ਹੋਈ ਸੀ।
ਇਸ ਅਧਿਐਨ ਵਿੱਚ ਕਿਹਾ ਗਿਆ ਸੀ ਕਿ ਜ਼ਮੀਨ ਖਿਸਕਣ, ਭੂਚਾਲ ਦੇ ਬਾਅਦ ਸਭ ਤੋਂ ਜ਼ਿਆਦਾ ਪ੍ਰਭਾਵਿਤ ਕਰਨ ਵਾਲੀ ਆਫ਼ਤ ਹੈ।
ਇਸ ਅਧਿਐਨ ਵਿੱਚ ਕਿਹਾ ਗਿਆ ਸੀ, ''''''''ਭੂਚਾਲ ਸਭ ਤੋਂ ਵੱਡੀ ਆਫ਼ਤ ਹੈ। ਅੰਕੜੇ ਦੱਸਦੇ ਹਨ ਕਿ ਰਿਕਟਰ ਸਕੇਲ ''''ਤੇ ਚਾਰ ਤੋਂ ਜ਼ਿਆਦਾ ਦੀ ਤੀਬਰਤਾ ਵਾਲੇ ਭੂਚਾਲ 80 ਤੋਂ ਜ਼ਿਆਦਾ ਬਾਰ ਆ ਚੁੱਕੇ ਹਨ।''''''''
''''''''ਚੰਬਾ, ਹਮੀਰਪੁਰ, ਕਾਂਗੜਾ, ਕੁੱਲੂ ਅਤੇ ਮੰਡੀ ਵਿੱਚ ਇਸ ਦਾ ਖਤਰਾ ਸਭ ਤੋਂ ਜ਼ਿਆਦਾ ਹੈ।''''''''
ਕੀ ਕਹਿ ਰਹੇ ਹਨ ਮਾਹਰ?
ਇਸ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਮੌਨਸੂਨ ਦੇ ਮੌਸਮ ਵਿੱਚ ਹਿਮਾਚਲ ਪ੍ਰਦੇਸ਼ ਵਿੱਚ ਘੱਟ ਤੋਂ ਘੱਟ ਇੱਕ ਜ਼ਮੀਨ ਖਿਸਕਣ ਦਾ ਵੱਡਾ ਮਾਮਲਾ ਸਾਹਮਣੇ ਆਉਂਦਾ ਹੀ ਹੈ।
ਇਹ ਮਕਾਨ, ਸੜਕ, ਪੁਲ ਅਤੇ ਟੈਲੀਕਾਮ ਵਿਵਸਥਾ ਨੂੰ ਪ੍ਰਭਾਵਿਤ ਕਰਦਾ ਹੈ।
ਇਸ ਨਾਲ ਨਾ ਕੇਵਲ ਸੂਬੇ ਦੀ ਅਰਥਵਿਵਸਥਾ ਪ੍ਰਭਾਵਿਤ ਹੁੰਦੀ ਹੈ, ਬਲਕਿ ਜਨਜੀਵਨ ਪੂਰੀ ਤਰ੍ਹਾਂ ਨਾਲ ਰੁਕ ਜਾਂਦਾ ਹੈ।
ਇਸ ਰਿਪੋਰਟ ਦੇ ਮੁਤਾਬਿਕ ਸੂਬੇ ਵਿੱਚ ਜ਼ਮੀਨ ਖਿਸਕਣ ਦੇ ਖਦਸ਼ੇ ਦੇ ਸਭ ਤੋਂ ਵੱਡੇ ਕਾਰਨਾਂ ਵਿੱਚ ਲਗਾਤਾਰ ਮੀਂਹ ਦਾ ਪੈਣਾ, ਭੂਚਾਲੀ ਗਤੀਵਿਧੀਆਂ, ਨਦੀਆਂ ਅਤੇ ਝਰਨਿਆਂ ਤੋਂ ਹੋਣ ਵਾਲਾ ਕਟਾਅ, ਜੰਗਲਾਂ ਦੀ ਕਟਾਈ ਅਤੇ ਉੱਚੇ ਪਹਾੜਾਂ ਵਿੱਚ ਲਗਾਤਾਰ ਵਧਦੇ ਕਬਜ਼ੇ ਸ਼ਾਮਲ ਹੈ।
ਵਾਤਾਵਰਨ ਪ੍ਰੇਮੀ ਡਾ. ਏ.ਕੇ. ਮਹਾਜਨ ਦੱਸਦੇ ਹਨ, ''''''''ਸੂਬੇ ਵਿੱਚ ਸੈਕਟਰ ਦੇ ਹਿਸਾਬ ਨਾਲ ਮੈਪਿੰਗ ਕਰਾਉਣ ਦੀ ਜ਼ਰੂਰਤ ਹੈ।''''''''
''''''''ਅਲੱਗ-ਅਲੱਗ ਸੰਸਥਾਵਾਂ, ਅਲੱਗ-ਅਲੱਗ ਥਾਵਾਂ ਦੀ ਮੈਪਿੰਗ ਕਰ ਰਹੀਆਂ ਹਨ, ਪਰ ਬਿਹਤਰ ਪ੍ਰਬੰਧਨ ਲਈ ਇੱਕ ਅਧਿਐਨ ਅਤੇ ਇੱਕ ਰਿਪੋਰਟ ਹੋਣੀ ਚਾਹੀਦੀ ਹੈ।''''''''
''''''''ਸਾਨੂੰ ਬਾਰਸ਼ ਵਿੱਚ ਹਰ ਦਿਨ ਹੋਣ ਵਾਲੀ ਬਾਰਸ਼ ਦੀ ਮਾਤਰਾ ਦਰਜ ਕਰਨੀ ਚਾਹੀਦੀ ਹੈ ਅਤੇ ਕਈ ਥਾਵਾਂ ਦੇ ਮੌਸਮ ਸਬੰਧੀ ਭਵਿੱਖਬਾਣੀਆਂ ਨੂੰ ਹਾਸਲ ਕਰਨ ਲਈ ਆਟੋਮੈਟੇਡ ਵਿਵਸਥਾ ਹੋਣੀ ਚਾਹੀਦੀ ਹੈ।''''''''
ਏ.ਕੇ. ਮਹਾਜਨ ਦੇ ਮੁਤਾਬਕ ਸੂਬੇ ਦੇ ਨੀਤੀ ਨਿਰਮਾਤਾਵਾਂ ਨੂੰ ਜ਼ਮੀਨ ਖਿਸਕਣ ਅਤੇ ਜ਼ਮੀਨ ਧਸਣ ਦੇ ਮਾਮਲੇ ਨੂੰ ਸਮੁੱਚੇ ਤੌਰ ''''ਤੇ ਦੇਖਣਾ ਚਾਹੀਦਾ ਹੈ।
ਇਹ ਪਤਾ ਲਗਾਉਣਾ ਚਾਹੀਦਾ ਹੈ ਕਿ ਇਸ ਦੀ ਵਜ੍ਹਾ ਕੀ ਹੈ, ਕੀ ਬਹੁਤ ਜ਼ਿਆਦਾ ਨਿਰਮਾਣ ਇਸ ਦੀ ਵਜ੍ਹਾ ਹੈ? ਇਹ ਦੇਖਣਾ ਚਾਹੀਦਾ ਹੈ।
ਸਰਕਾਰ ਕੀ ਕਰ ਰਹੀ ਹੈ?
ਸੂਬੇ ਦੇ ਮਾਲੀਆ ਸਕੱਤਰ ਅਤੇ ਸੂਬੇ ਆਫ਼ਤ ਪ੍ਰਬੰਧਨ ਅਥਾਰਿਟੀ ਦੇ ਮੈਂਬਰ ਸਕੱਤਰ ਓਂਕਾਰ ਸ਼ਰਮਾ ਨੇ ਕਿਹਾ, ''''''''ਸੂਬੇ ਦੇ ਮੁੱਖ ਮੰਤਰੀ ਨੇ ਸ਼ੁਰੂਆਤੀ ਚਿਤਾਵਨੀ ਜਾਰੀ ਕਰਨ ਦੀ ਵਿਵਸਥਾ ਨੂੰ ਲੈ ਕੇ ਨਵੇਂ ਨਿਰਦੇਸ਼ ਦਿੱਤੇ ਹਨ।''''''''
''''''''ਆਈਆਈਟੀ ਮੰਡੀ ਦੀ ਸਹਾਇਤਾ ਨਾਲ ਅਸੀਂ 30 ਥਾਵਾਂ ''''ਤੇ ਅਜਿਹੀ ਵਿਵਸਥਾ ਸਥਾਪਿਤ ਕਰ ਚੁੱਕੇ ਹਾਂ। ਅਸੀਂ ਆਫ਼ਤਾਂ ਨੂੰ ਰੋਕਣ ਲਈ ਜ਼ਰੂਰੀ ਕਦਮ ਚੁੱਕ ਰਹੇ ਹਾਂ।''''''''
ਓਂਕਾਰ ਸ਼ਰਮਾ ਦਾਅਵਾ ਕਰਦੇ ਹਨ ਕਿ ਦੂਜੇ ਵਿਭਾਗ ਵੀ ਆਪਣੀਆਂ ਯੋਜਨਾਵਾਂ ਨੂੰ ਲਾਗੂ ਕਰਨ ਵਿੱਚ ਆਫ਼ਤ ਪ੍ਰਬੰਧਨ ਵਿਭਾਗ ਦੇ ਸੁਝਾਵਾਂ ਦਾ ਧਿਆਨ ਰੱਖ ਰਹੇ ਹਨ।
ਹਾਲਾਂਕਿ, ਸੂਬੇ ਵਿੱਚ ਸਰਗਰਮ ਵਾਤਾਵਰਨ ਕਾਰਕੁਨਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਆਪਣੇ ਵਿਕਾਸ ਦੀਆਂ ਯੋਜਨਾਵਾਂ ਵਿੱਚ ਤਬਦੀਲੀ ਲਿਆਉਣੀ ਚਾਹੀਦੀ ਹੈ।
ਸੁੰਦਰਲਾਲ ਬਹੁਗੁਣਾ ਦੇ ਨਾਲ ਚਿਪਕੋ ਅੰਦੋਲਨ ਵਿੱਚ ਸਰਗਰਮ ਰਹੇ ਹਿਮਾਲਿਆ ਨੀਤੀ ਅਭਿਆਨ ਚਲਾਉਣ ਵਾਲੇ ਵਾਤਾਵਰਨ ਪ੍ਰੇਮੀ ਕੁਲਭੂਸ਼ਣ ਉਪਮਨਿਊ ਕਹਿੰਦੇ ਹਨ, ''''''''ਬਿਨਾਂ ਕਿਸੇ ਵਿਗਿਆਨਕ ਅਧਿਐਨ ਦੇ ਸੂਬੇ ਵਿੱਚ ਕਈ ਵੱਡੇ ਹਾਈਡਰੋ ਪ੍ਰਾਜੈਕਟ ਲਗਾਏ ਗਏ ਹਨ।''''''''
''''''''ਹਿਮਾਚਲ ਪ੍ਰਦੇਸ਼ ਨੂੰ ਵਿਕਾਸ ਅਤੇ ਵਾਤਾਵਰਨ ਵਿੱਚ ਸੰਤੁਲਨ ਰੱਖਣਾ ਚਾਹੀਦਾ ਹੈ। ਇਸ ਲਈ ਵੱਡੇ ਹਾਈਡਰੋ ਪ੍ਰਾਜੈਕਟਾਂ ਦੀ ਵੰਡ ਬੰਦ ਕਰਨੀ ਚਾਹੀਦੀ ਹੈ।''''''''

''''''''ਛੋਟੇ ਪ੍ਰਾਜੈਕਟਾਂ ''''ਤੇ ਧਿਆਨ ਦੇਣਾ ਚਾਹੀਦਾ ਹੈ। ਸੋਲਰ ਪਾਵਰ ਵਰਗੇ ਵਿਕਲਪਿਕ ਉਪਾਵਾਂ ਨੂੰ ਪ੍ਰੋਤਸਾਹਨ ਦੇਣਾ ਚਾਹੀਦਾ ਹੈ।''''''''
ਉਪਮਨਿਊ ਦੇ ਮੁਤਾਬਿਕ, ''''''''ਵੱਡੇ ਹਾਈਡਰੋ ਪ੍ਰਾਜੈਕਟਾਂ ਨਾਲ ਸੂਬੇ ਵਿੱਚ ਵਾਤਾਵਰਨ ਸੰਤੁਲਨ ਵਿਗੜ ਰਿਹਾ ਹੈ ਅਤੇ ਮਨੁੱਖ ਦੁਆਰਾ ਸਿਰਜੀਆਂ ਆਫ਼ਤਾਂ ਨੂੰ ਸੱਦਾ ਦੇ ਰਿਹਾ ਹੈ।''''''''
''''''''ਇਸ ਨਾਲ ਸਥਾਨਕ ਲੋਕਾਂ ਦਾ ਵਿਸਥਾਪਨ ਵੀ ਹੋ ਰਿਹਾ ਹੈ ਅਤੇ ਲੱਖਾਂ ਦਰੱਖਤਾਂ ਦੀ ਕਟਾਈ ਹੁੰਦੀ ਹੈ।''''''''
ਨੈਸ਼ਨਲ ਇੰਸਟੀਚਿਊਟ ਆਫ ਡਿਜ਼ਾਸਟਰ ਮੈਨੇਜਮੈਂਟ ਦੇ 2017 ਦੇ ਅਧਿਐਨ ਵਿੱਚ ਵੀ ਕਿਹਾ ਗਿਆ ਸੀ ਕਿ ਸਤਲੁਜ, ਬਿਆਸ, ਰਾਵੀ, ਚੇਨਾਬ ਅਤੇ ਯਮੁਨਾ ਨਦੀ ''''ਤੇ ਕੁੱਲ ਮਿਲਾ ਕੇ 118 ਹਾਈਡਰੋ ਪ੍ਰਾਜੈਕਟ ਹਨ।
ਇਨ੍ਹਾਂ ਵਿੱਚੋਂ 67 ਹਾਈਡਰੋ ਪ੍ਰਾਜੈਕਟ ਉਨ੍ਹਾਂ ਥਾਵਾਂ ''''ਤੇ ਹਨ ਜਿੱਥੇ ਜ਼ਮੀਨ ਖਿਸਕਣ ਦਾ ਖਦਸ਼ਾ ਹੈ।
ਇਸ ਦੇ ਇਲਾਵਾ ਸੂਬੇ ਵਿੱਚ ਫੋਰ ਲੇਨ ਦੀਆਂ ਸੜਕਾਂ ਦੇ ਨਿਰਮਾਣ ਨਾਲ ਵੀ ਪਹਾੜਾਂ ਦਾ ਨੁਕਸਾਨ ਹੋ ਰਿਹਾ ਹੈ ਅਤੇ ਆਫ਼ਤਾਂ ਵਧ ਰਹੀਆਂ ਹਨ।
ਉਪਮਨਿਊ ਇਸ ਨਿਰਮਾਣ ਨੂੰ ਲੈ ਕੇ ਵੀ ਸਰਕਾਰ ਨੂੰ ਵਿਚਾਰ ਕਰਨ ਦੀ ਅਪੀਲ ਕਰਦੇ ਹੋਏ ਕਹਿੰਦੇ ਹਨ, ''''''''ਸੂਬੇ ਸਰਕਾਰ ਨੂੰ ਟੂਰਿਜ਼ਮ ਨਾਲ ਜੁੜੇ ਨਿਰਮਾਣ ਕਾਰਜਾਂ ''''ਤੇ ਰੋਕ ਲਾ ਕੇ ਈਕੋ ਟੂਰਿਜ਼ਮ ਦੀਆਂ ਗਤੀਵਿਧੀਆਂ ਨੂੰ ਪ੍ਰੋਤਸਾਹਨ ਦੇਣਾ ਚਾਹੀਦਾ ਹੈ।''''''''
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)