ਕੈਨੇਡਾ ਵੱਲੋਂ ਉੱਡ ਕੇ ਆਏ ''''ਚੀਨੀ ਗੁਬਾਰੇ'''' ਤੋਂ ਅਮਰੀਕਾ ਡਰਿਆ, ਲੜਾਕੂ ਜਹਾਜ਼ ਤਿਆਰ

Friday, Feb 03, 2023 - 01:59 PM (IST)

ਕੈਨੇਡਾ ਵੱਲੋਂ ਉੱਡ ਕੇ ਆਏ ''''ਚੀਨੀ ਗੁਬਾਰੇ'''' ਤੋਂ ਅਮਰੀਕਾ ਡਰਿਆ, ਲੜਾਕੂ ਜਹਾਜ਼ ਤਿਆਰ
ਅਮਰੀਕਾ
Reuters
ਇੱਕ ਸ਼ੱਕੀ ਵਸਤੂ ਜੋ ਕਿ ਗੁਬਾਰੇ ਵਰਗੀ ਗੋਲ ਹੈ ਅਮਰੀਕਾ ਵਿੱਚ ਉੱਡ ਰਹੀ ਹੈ।

ਹਾਲ ਹੀ ਦੇ ਦਿਨਾਂ ਵਿੱਚ ਅਮਰੀਕਾ ਦੀਆਂ ਕੁਝ ਅਹਿਮ ਥਾਵਾਂ ਉੱਪਰ ਇੱਕ ਸ਼ੱਕੀ ਗੁਬਾਰਾਨੁਮਾ ਚੀਜ਼ ਉੱਡਦੀ ਦੇਖੀ ਗਈ। ਜਿਸ ਬਾਰੇ ਸ਼ੱਕ ਹੈ ਕਿ ਇਹ ਚੀਨ ਨਾਲ ਸਬੰਧਿਤ ਹੈ ਤੇ ਸ਼ਾਇਦ ਨਿਗਰਾਨੀ ਦਾ ਕੰਮ ਕਰ ਰਿਹਾ ਹੈ।

ਅਮਰੀਕਾ ਇਸ ਸ਼ੱਕੀ ਚੀਨੀ ਨਿਗਰਾਨੀ ਗੁਬਾਰੇ ’ਤੇ ਲਗਾਤਾਰ ਨਜ਼ਰ ਰੱਖ ਰਿਹਾ ਹੈ।

ਅਮਰੀਕਾ ਦੇ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਇਹ ‘ਉੱਚਾਈ ਤੋਂ ਨਿਗਰਾਨੀ ਕਰਨ ਵਾਲਾ ਗੁਬਾਰਾ’ ਚੀਨ ਦਾ ਹੈ।

ਬੀਤੇ ਦਿਨਾਂ ਵਿੱਚ ਇਸ ਨੂੰ ਅਮਰੀਕਾ ਦੇ ਪੱਛਮੀ ਸੂਬੇ ਮੋਂਟਾਨਾ ਉੱਪਰ ਦੇਖਿਆ ਗਿਆ ਸੀ।

ਅਮਰੀਕਾ
Getty Images
ਅਮਰੀਕਾ ਦੇ ਰਾਸ਼ਟਪਤੀ ਜੋਅ ਬਾਈਡਨ ਨੂੰ ਵੀ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ

ਗੁਬਾਰੇ ਤੋਂ ਖ਼ਤਰਾ ਕੀ ਹੈ?

ਇਹ ਸ਼ੱਕ ਤਾਂ ਹੈ ਹੀ ਕਿ ਇਹ ਗੁਬਾਰਾ ਨਿਗਰਾਨੀ ਕਰ ਰਿਹਾ ਹੈ। ਪਰ ਇਸ ਨੂੰ ਤੋੜਨਾ ਵੀ ਖ਼ਤਰਨਾਕ ਹੋ ਸਕਦਾ ਹੈ। ਜਿਸ ਦੇ ਚਲਦਿਆਂ ਮਿਲਟਰੀ ਅਧਿਕਾਰੀਆਂ ਨੇ ਇਸ ਨੂੰ ਗੋਲੀ ਮਾਰ ਕੇ ਨਸ਼ਟ ਨਾ ਕਰਨ ਦਾ ਫ਼ੈਸਲਾ ਲਿਆ ਹੈ।

ਨਸ਼ਟ ਹੋਣ ਤੋਂ ਬਾਅਦ ਗੁਬਾਰੇ ਦਾ ਖਿੰਡਕੇ ਹੇਠਾਂ ਡਿੱਗਣਾ ਖ਼ਤਰਾ ਪੈਦਾ ਕਰ ਸਕਦਾ ਹੈ। ਜਿਸ ਨੂੰ ਲੈ ਕੇ ਅਧਿਕਾਰੀ ਚਿੰਤਤ ਹਨ।

ਚੀਨ ਨੇ ਇਸ ਬਾਰੇ ਹਾਲੇ ਤੱਕ ਕੋਈ ਟਿੱਪਣੀ ਨਹੀਂ ਕੀਤੀ ਹੈ।

ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੂੰ ਸਥਿਤੀ ਬਾਰੇ ਜਾਣਕਾਰੀ ਦਿੱਤੀ ਗਈ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਇਹ ਵਸਤੂ ਬੁੱਧਵਾਰ ਨੂੰ ਮੋਂਟਾਨਾ ਦੇ ਬਿਲਿੰਗਸ ਸ਼ਹਿਰ ''''ਤੇ ਉੱਤੇ ਉੱਡਦੀ ਨਜ਼ਰ ਆਈ।

ਇਸ ਤੋਂ ਪਹਿਲਾਂ ਕੈਨੇਡਾ ਵਲੋਂ ਆਉਂਦਾ ਇਹ ਗੁਬਾਰਾ ਅਲਾਸਕਾ ਦੇ ਅਲੇਉਟੀਅਨ ਟਾਪੂਆਂ ਉੱਪਰ ਉੱਡਦਾ ਦੇਖਿਆ ਗਿਆ ਸੀ।

ਅਮਰੀਕਾ
Getty Images
ਸੰਕੇਤਕ ਤਸਵੀਰ

ਗੁਬਾਰੇ ਨੂੰ ਨਸ਼ਟ ਕਰਨਾ

ਇਸ ਗੁਬਾਰੇ ਨੂੰ ਖ਼ਤਰਾ ਸਮਝਦਿਆਂ ਨਸ਼ਟ ਕਰਨ ਦੀਆਂ ਤਿਆਰੀਆਂ ਵੀ ਕੀਤੀਆਂ ਜਾ ਰਹੀਆਂ ਹਨ। ਹਾਲਾਂਕਿ ਇਸ ਦੇ ਟੁੱਟਕੇ ਡਿੱਗਣ ਤੋਂ ਬਾਅਦ ਵਾਲੇ ਨੁਕਸਾਨਾਂ ਬਾਰੇ ਅੰਦਾਜਾ ਲਗਾਉਣਾ ਹੈ।

ਇੱਕ ਸੀਨੀਅਰ ਅਧਿਕਾਰੀ ਨੇ ਨਾਮ ਗੁਪਤ ਰੱਖਣ ਦੀ ਸ਼ਰਤ ''''ਤੇ ਬੋਲਦਿਆਂ ਕਿਹਾ ਕਿ ਸਰਕਾਰ ਨੇ ਐੱਫ਼-22 ਸਮੇਤ ਲੜਾਕੂ ਜਹਾਜ਼ ਤਿਆਰ ਰੱਖਣ ਲਈ ਕਿਹਾ ਹੈ।”

“ਵ੍ਹਾਈਟ ਹਾਊਸ ਨੇ ਜਦੋਂ ਹੀ ਇਸ ਵਰਤੂ ਨੂੰ ਨਸ਼ਟ ਕਰਨ ਦੇ ਹੁਕਮ ਇਸ ’ਤੇ ਹਮਲਾ ਕਰ ਦਿੱਤਾ ਜਾਵੇਗਾ।”

ਰੱਖਿਆ ਸਕੱਤਰ ਲੋਇਡ ਆਸਟਿਨ ਅਤੇ ਯੂਐੱਸ ਜੁਆਇੰਟ ਚੀਫ਼ ਆਫ਼ ਸਟਾਫ਼ ਦੇ ਚੇਅਰਮੈਨ ਜਨਰਲ ਮਾਰਕ ਮਿਲੀ ਸਮੇਤ ਸੀਨੀਅਰ ਫੌਜੀ ਅਧਿਕਾਰੀਆਂ ਨੇ ਖ਼ਤਰੇ ਦਾ ਮੁਲਾਂਕਣ ਕਰਨ ਲਈ ਬੁੱਧਵਾਰ ਨੂੰ ਮੁਲਾਕਾਤ ਕੀਤੀ ਸੀ।

ਔਸਟਿਨ ਉਸ ਸਮੇਂ ਫਿਲੀਪੀਨਜ਼ ਵਿੱਚ ਯਾਤਰਾ ਕਰ ਰਹੇ ਸਨ।

ਇਸ ਮੀਟਿੰਗ ਵਿੱਚ ਤੇਜ਼ ਰਫ਼ਤਾਰ ਨਾਲ ਕਾਰਵਾਈ ਨਾ ਕਰਨ ਦੀ ਸਲਾਹ ਦਿੱਤੀ ਗਈ। ਇਹ ਹੋ ਸਕਦਾ ਕਿ ਜਦੋਂ ਗੁਬਾਰਾ ਡਿੱਗੇ ਤਾਂ ਲੋਕਾਂ ਨੂੰ ਨੁਕਸਾਨ ਪਹੁੰਚਾਏ।

BBC
BBC

ਅਮਰੀਕਾ ਵਿੱਚ ਸ਼ੱਕੀ ਚੀਨੀ ਗੁਬਾਰੇ ਦਾ ਖ਼ੌਫ਼

  • ਅਮਰੀਕਾ ਵਿੱਚ ਇੱਕ ਸ਼ੱਕੀ ਚੀਨੀ ਗੁਬਾਰਾਨੁਮਾ ਚੀਜ਼ ਅਸਮਾਨ ਵਿੱਚ ਉੱਡਦੀ ਦੇਖੀ ਗਈ।

  • ਅਮਰੀਕੀ ਅਧਿਕਾਰੀਆਂ ਦਾ ਦਾਅਵਾ ਹੈ ਇਹ ਚੀਨ ਵਲੋਂ ਨਿਗਰਾਨੀ ਕਰਦਾ ਯੰਤਰ ਹੈ।

  • ਇਸ ਗੁਬਾਰੇ ਨੂੰ ਨਸ਼ਟ ਕਰਨਾ ਵੀ ਆਮ ਲੋਕਾਂ ਲਈ ਖ਼ਤਰਨਾਕ ਹੋ ਸਕਦਾ ਹੈ।
  • ਅਮਰੀਕੀ ਇੰਟੈਲੀਜੈਂਸ ਇਸ ਗੁਬਾਰੇ ਉੱਪਰ ਪੂਰ੍ਹੀ ਨਿਗ੍ਹਾ ਰੱਖ ਰਹੀ ਹੈ।
  • ਅਮਰੀਕੀ ਮਿਲਟਰੀ ਇਸ ਉੱਤੇ ਹਮਲਾ ਕਰਨ ਲਈ ਪੂਰ੍ਹੀ ਤਰ੍ਹਾਂ ਤਿਆਰ ਹੈ।
BBC
BBC

ਮੋਂਟਾਨਾ, ਇੱਕ ਬਹੁਤ ਘੱਟ ਆਬਾਦੀ ਵਾਲਾ ਸੂਬਾ ਹੈ। ਇਸ ਵਿਚਲੇ ਮਾਲਮਸਟ੍ਰੋਮ ਏਅਰ ਫੋਰਸ ਬੇਸ ਵਿੱਚ ਦੇਸ਼ ਦੇ ਤਿੰਨ ਪ੍ਰਮਾਣੂ ਮਿਜ਼ਾਈਲ ਸਿਲੋ ਫੀਲਡਾਂ ਵਿੱਚੋਂ ਇੱਕ ਸਥਿਤ ਹੈ।

ਅਧਿਕਾਰੀਆਂ ਮੁਤਾਬਕ ਸਪੱਸ਼ਟ ਤੌਰ ’ਤੇ ਇਹ ਗੁਬਾਰਾ ਜਾਸੂਸੀ ਕਰਾਫਟ ਹੈ ਜੋ ਸੰਵੇਦਨਸ਼ੀਲ ਥਾਵਾਂ ''''ਤੇ ਉੱਡਕੇ ਜਾਣਕਾਰੀ ਇਕੱਤਰ ਕਰ ਰਿਹਾ ਹੈ।

ਹਾਲਾਂਕਿ, ਰੱਖਿਆ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਮਰੀਕੀ ਖ਼ੁਫ਼ੀਆਂ ਏਜੰਸੀਆਂ ਨੇ ਇਸ ਉੱਤੇ ਨੇੜਿਓ ਨਿਗ੍ਹਾ ਰੱਖੀ ਹੋਈ ਹੈ ਤੇ ਉਨ੍ਹਾਂ ਨੂੰ ਪਤਾ ਹੈ ਕਿ ਗੁਬਾਰਾ ਕਿੱਥੇ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਇਸਦਾ ਆਮ ਹਵਾਈ ਆਵਾਜਾਈ ਨੂੰ ਵੀ ਕੋਈ ਖ਼ਤਰਾ ਨਹੀਂ ਹੈ ਕਿਉਂਕਿ ਗੁਬਾਰਾ ਵਪਾਰਕ ਏਅਰਲਾਈਨਾਂ ਵਲੋਂ ਵਰਤੀ ਜਾਂਦੀ ਉਚਾਈ ਤੋਂ ਕਾਫ਼ੀ ਉੱਪਰ ਉੱਡ ਰਿਹਾ ਸੀ।

ਰੱਖਿਆ ਅਧਿਕਾਰੀ ਮੁਤਾਬਕ ਉਨ੍ਹਾਂ ਨੇ ਅਮਰੀਕਾ ਚੀਨੀ ਅਧਿਕਾਰੀਆਂ ਕੋਲ ਵੀ ਇਹ ਮਾਮਲਾ ਚੁੱਕਿਆ ਹੈ।

ਅਮਰੀਕਾ
Getty Images
ਕੁਝ ਆਮ ਲੋਕਾਂ ਦਾ ਵੀ ਦਾਅਵਾ ਹੈ ਉਨ੍ਹਾਂ ਨੇ ਹਵਾ ਵਿੱਚ ਉੱਡਦਾ ਗੁਬਾਰਾ ਦੇਖਿਆ ਹੈ। (ਸੰਕੇਤਕ ਤਸਵੀਰ)

ਜਾਣਕਾਰੀ ਗੁਪਤ ਰੱਖਣਾ

ਪੈਂਟਾਗਨ ਵਿਖੇ ਵੀਰਵਾਰ ਨੂੰ ਦਿੱਤੀ ਗਈ ਜਾਣਕਾਰੀ ਵਿੱਚ ਅਧਿਕਾਰੀਆਂ ਨੇ ਗੁਬਾਰੇ ਦੀ ਮੌਜੂਦਾ ਥਾਂ ਨਹੀਂ ਦੱਸੀ।

ਉਨ੍ਹਾਂ ਨੇ ਗੁਬਾਰੇ ਦੇ ਆਕਾਰ ਸਮੇਤ ਹੋਰ ਵੇਰਵੇ ਦੇਣ ਦੱਸਣੇ ਵੀ ਮੁਨਾਸਿਬ ਨਾ ਸਮਝਿਆਂ ਮੀਡੀਆ ਨਾਲ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕਰਨ ਤੋਂ ਇਨਕਾਰ ਕਰ ਦਿੱਤਾ।

ਇੱਕ ਰੱਖਿਆ ਅਧਿਕਾਰੀ ਨੇ ਕਿਹਾ, "ਅਜਿਹੀਆਂ ਰਿਪੋਰਟਾਂ ਹਨ ਕਿ ਪਾਇਲਟਾਂ ਨੇ ਇਸ ਉੱਡਦੀ ਚੀਜ਼ ਨੂੰ ਦੇਖਿਆ ਹੈ ਭਾਵੇਂ ਕਿ ਇਹ ਅਸਮਾਨ ਵਿੱਚ ਬਹੁਤ ਉੱਚੀ ਹੈ।"

"ਇਸ ਤਰ੍ਹਾਂ ਇਹ ਤਾਂ ਪਤਾ ਲੱਗ ਗਿਆ ਹੈ ਕਿ ਇਹ ਇੱਕ ਵੱਡੇ ਅਕਾਰ ਦੀ ਚੀਜ਼ ਹੈ।"

ਉਨ੍ਹਾਂ ਅੱਗੇ ਕਿਹਾ ਕਿ ਅਜਿਹੇ ਨਿਗਰਾਨੀ ਗੁਬਾਰਿਆਂ ਨੂੰ ਪਿਛਲੇ ਕਈ ਸਾਲਾਂ ਤੋਂ ਟਰੈਕ ਕੀਤਾ ਗਿਆ ਸੀ, ਪਰ ਇਹ "ਇਸ ਵਾਰ ਲੰਬੇ ਸਮੇਂ ਲਈ ਲਟਕਦਾ ਦਿਖਾਈ ਦੇ ਰਿਹਾ ਸੀ"।

ਬੀਬੀਸੀੀ
BBC

-

ਬੀਬੀਸੀ
BBC

ਸੋਸ਼ਲ ਮੀਡੀਆ ’ਤੇ ਚਰਚਾ

ਇਸ ਗੁਬਾਰੇ ਬਾਰੇ ਮੋਂਟਾਨਾ ਵਿੱਚ ਸੋਸ਼ਲ ਮੀਡੀਆ ਤੇ ਵੀ ਚਰਚਾ ਛਿੜੀ ਹੋਈ ਹੈ।

ਕਈਆਂ ਸੋਸ਼ਲ ਮੀਡੀਆ ਯੂਜ਼ਰ ਨੇ ਅਸਮਾਨ ਵਿੱਚ ਉੱਚੀ ਉੱਡਦੀ ਇੱਕ ਫਿੱਕੀ ਗੋਲ ਵਸਤੂ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ’ਤੇ ਪੋਸਟ ਹੋਈਆਂ ਹਨ। ਜਿਸ ਨੂੰ ਲੋਕ ਚੀਨੀ ਗੁਬਾਰਾ ਦੱਸ ਰਹੇ ਹਨ।

ਇੰਨਾਂ ਹੀ ਨਹੀਂ ਕਈਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਇਲਾਕੇ ਵਿੱਚ ਅਮਰੀਕੀ ਫ਼ੌਜੀ ਜਹਾਜ਼ਾਂ ਨੂੰ ਦੇਖਿਆ ਸੀ। ਜੋ ਕਿ ਗੁਬਾਰੇ ਦੀ ਨਿਗਰਾਨੀ ਕਰ ਰਹੇ ਸਨ।

ਬਿਲਿੰਗਜ਼ ਦਫਤਰ ਦੇ ਕਰਮਚਾਰੀ ਚੇਜ਼ ਡੋਆਕ ਨੇ ਐਸੋਸੀਏਟਿਡ ਪ੍ਰੈਸ ਨਿਊਜ਼ ਏਜੰਸੀ ਨੂੰ ਦੱਸਿਆ ਕਿ ਉਨ੍ਹਾਂ ਨੇ ਆਸਮਾਨ ਵਿੱਚ ਵੱਡੇ ਸਫੈਦ ਚੱਕਰ ਨੂੰ ਦੇਖਿਆ ਸੀ।

ਇਸ ਨੂੰ ਇੱਕ ਯੂਐੱਫ਼ਓ ਸਮਝਦਿਆਂ ਉਨ੍ਹਾਂ ਨੇ ਇਸ ਦੀਆਂ ਤਸਵੀਰਾਂ ਲੈ ਲਈਆਂ।

ਅਮਰੀਕਾ
Getty Images

ਚੀਨ ਦੀ ਨਿਗਰਾਨੀ ਦੀ ਨਿੰਦਾ

ਸੈਨੇਟ ਇੰਟੈਲੀਜੈਂਸ ਕਮੇਟੀ ਦੇ ਸੀਨੀਅਰ ਰਿਪਬਲਿਕਨ ਸੈਨੇਟਰ ਮਾਰਕੋ ਰੂਬੀਓ ਨੇ ਚੀਨ ਦੇ ਕਥਿਤ ਗੁਬਾਰੇ ਦੀ ਨਿੰਦਾ ਕੀਤੀ।

ਉਨ੍ਹਾਂ ਨੇ ਟਵੀਟ ਕਰਕੇ ਲਿਖਿਆ, "ਬੀਜਿੰਗ ਵਲੋਂ ਸਾਡੇ ਦੇਸ਼ ਨੂੰ ਨਿਸ਼ਾਨਾ ਬਣਾਉਣ ਲਈ ਕੀਤੀ ਜਾਂਦੀ ਜਾਸੂਸੀ ਦਾ ਪੱਧਰ ਪਿਛਲੇ 5 ਸਾਲਾਂ ਵਿੱਚ ਨਾਟਕੀ ਤੌਰ ''''ਤੇ ਵਧੇਰੇ ਤੀਬਰ ਹੋਇਆ ਹੈ ਤੇ ਇਹ ਬੇਸ਼ਰਮ ਢੰਗ ਨਾਲ ਵਧਿਆ ਹੈ।"

ਮੋਨਟਾਨਾ ਦੇ ਗਵਰਨਰ ਗ੍ਰੇਗ ਗਿਆਨਫੋਰਟ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਸਨੂੰ ਗੰਭੀਰ ਚਿੰਤਾਜਨਕ ਸਥਿਤੀ ਬਾਰੇ ਜਾਣਕਾਰੀ ਦਿੱਤੀ ਗਈ ਸੀ।

ਵੀਰਵਾਰ ਨੂੰ ਵਾਸ਼ਿੰਗਟਨ ਡੀਸੀ ਵਿੱਚ ਇੱਕ ਸਮਾਗਮ ਵਿੱਚ ਬੋਲਦਿਆਂ, ਸੀਆਈਏ ਦੇ ਨਿਰਦੇਸ਼ਕ ਵਿਲੀਅਮ ਬਰਨਜ਼ ਨੇ ਗੁਬਾਰੇ ਦਾ ਕੋਈ ਜ਼ਿਕਰ ਨਾ ਕਰਦਿਆਂ ਅਮਰੀਕਾ ਮੁਹਰੇ ਚੀਨ ਨੂੰ ਇੱਕ ਵੱਡੀ ਭੁਗੋਲਿਕ ਸਿਆਸੀ ਚੁਣੌਤੀ ਦੱਸਿਆ ਸੀ।

ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਦੇ ਅਗਲੇ ਹਫ਼ਤੇ ਚੀਨ ਦੌਰੇ ਤੋਂ ਪਹਿਲਾਂ ਕਥਿਤ ਜਾਸੂਸੀ ਕਰਾਫਟ ਨਾਲ ਤਣਾਅ ਵਧਣ ਦੀ ਸੰਭਾਵਨਾ ਹੈ।

ਬਾਈਡਨ ਪ੍ਰਸ਼ਾਸਨ ਦੇ ਕੈਬਨਿਟ ਸਕੱਤਰ ਦਾ ਇਹ ਚੀਨ ਦਾ ਪਹਿਲਾ ਦੌਰਾ ਹੋਵੇਗਾ।

ਸੀਨੀਅਰ ਅਮਰੀਕੀ ਡਿਪਲੋਮੇਟ ਸੁਰੱਖਿਆ, ਤਾਈਵਾਨ ਅਤੇ ਕੋਵਿਡ -19 ਸਮੇਤ ਕਈ ਮੁੱਦਿਆਂ ''''ਤੇ ਗੱਲਬਾਤ ਕਰਨ ਲਈ ਬੀਜਿੰਗ ਵਿੱਚ ਹੋਣਗੇ।

ਫ਼ਾਈਨਾਸ਼ੀਅਲ ਟਾਈਮਜ਼ ਦੀ ਖ਼ਬਰ ਮੁਤਾਬਕ ਉਹ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਵੀ ਮੁਲਾਕਾਤ ਕਰਨਗੇ।

(ਬੀਬੀਸੀ ਪੰਜਾਬੀ ਨਾਲ ਅਤੇ ''''ਤੇ ਜੁੜੋ।)



Related News