ਆਸਟਰੇਲੀਆ ’ਚ ਖ਼ਾਲਿਸਤਾਨ ਤੇ ਭਾਰਤ ਪੱਖੀ ਲੋਕਾਂ ਵਿਚਕਾਰ ਮੁੜ ਝੜਪਾਂ ਕਰਕੇ ਤਣਾਅ ਵਧਿਆ, ਕਿਵੇਂ ਭਖਿਆ ਮਸਲਾ

Monday, Jan 30, 2023 - 09:59 PM (IST)

ਆਸਟਰੇਲੀਆ ’ਚ ਖ਼ਾਲਿਸਤਾਨ ਤੇ ਭਾਰਤ ਪੱਖੀ ਲੋਕਾਂ ਵਿਚਕਾਰ ਮੁੜ ਝੜਪਾਂ ਕਰਕੇ ਤਣਾਅ ਵਧਿਆ, ਕਿਵੇਂ ਭਖਿਆ ਮਸਲਾ

ਆਸਟਰੇਲੀਆ ਦੇ ਮੈਲਬੌਰਨ ਵਿੱਚ ਖ਼ਾਲਿਸਤਾਨ ਅਤੇ ਭਾਰਤ ਪੱਖੀ ਗਰੁੱਪਾਂ ਵਿਚਕਾਰ ਝਗੜੇ ਦੌਰਾਨ ਦੋ ਲੋਕ ਜ਼ਖਮੀ ਹੋਏ ਹਨ ਅਤੇ ਕਈ ਸਿੱਖ ਕਾਰਕੁਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਖ਼ਲਿਸਤਾਨੀ ਕਾਰਕੁਨਾਂ ਅਤੇ ਭਾਰਤ ਪੱਖੀ ਮੁਜ਼ਹਾਰਾਕਾਰੀਆਂ ਵਿੱਚ ਝੜਪਾਂ ਤੋਂ ਬਾਅਦ ਇਹਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

ਇਹਨਾਂ ਦੋਵਾਂ ਗਰੁੱਪਾਂ ਵਿੱਚ ਦੋ ਵਾਰੀ ਝੜਪਾਂ ਪੰਜਾਬ ਵਿੱਚ ਰੈਫ਼ਰੰਡਮ ਕਰਵਾਏ ਜਾਣ ਦੀ ਮੰਗ ਨੂੰ ਲੈ ਕੇ ਹੋਈਆਂ ਸਨ।

ਸੋਸ਼ਲ ਮੀਡੀਆ ਉਪਰ ਵਾਇਰਲ ਹੋਈਆਂ ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਖ਼ਾਲਿਸਤਾਨੀ ਸਮਰੱਥਕ ਕਥਿਤ ਤੌਰ ਉਪਰ ਕੁਝ ਭਾਰਤੀ ਲੋਕਾਂ ਉਪਰ ਹਮਲਾ ਕਰ ਰਹੇ ਹਨ।

ਇਹਨਾਂ ਲੋਕਾਂ ਦੇ ਹੱਥਾਂ ਵਿੱਚ ਤਿਰੰਗਾ ਝੰਡਾ ਫੜਿਆ ਹੋਇਆ ਸੀ।

ਖ਼ਾਲਿਸਤਾਨੀ ਸਮਰੱਥਕ ਭਾਰਤੀ ਝੰਡੇ ਨੂੰ ਖੋਹਦੇ ਅਤੇ ਨੁਕਸਾਨ ਪਹੁੰਚਾਉਂਦੇ ਵੀ ਦੇਖੇ ਜਾ ਸਕਦੇ ਹਨ।   

ਭਾਰਤੀ ਹਾਈ ਕਮਿਸ਼ਨ ਨੇ ਕੀ ਕਿਹਾ?

ਭਾਰਤ ਨੇ ਆਸਟਰੇਲੀਆ ਦੀ ਸਬੰਧਤ ਅਥਾਰਟੀ ਨੂੰ ਖ਼ਾਲਿਸਤਾਨੀ ਪੱਖੀ ਵੱਖਵਾਦੀਆਂ ਦੀਆਂ ਭਾਰਤ ਵਿਰੋਧੀ ਕਾਰਵਾਈਆਂ ਨੂੰ ਕਾਬੂ ਪਾਉਣ ਲਈ ਲਿਖਿਆ ਸੀ।

ਇਸ ਦੇ ਨਾਲ ਹੀ ਆਸਟਰੇਲੀਆ ਵਿੱਚ ਹਿੰਦੂ ਮੰਦਰਾਂ ਉਪਰ ਹਮਲਿਆਂ ਦਾ ਮਸਲਾ ਵੀ ਚੁੱਕਿਆ ਹੈ।

ਭਾਰਤੀ ਹਾਈ ਕਮਿਸ਼ਨ ਨੇ 26 ਜਨਵਰੀ ਨੂੰ ਸਖਤ ਸ਼ਬਦਾਂ ਵਿੱਚ ਕਿਹਾ ਸੀ, “ਇਸ ਗੱਲ ਦੇ ਸੰਕੇਤ ਸਾਫ਼ ਹਨ ਕਿ ਖ਼ਾਲਿਸਤਾਨ ਪੱਖੀ ਤੱਤ ਆਸਟਰੇਲੀਆ ਵਿੱਚ ਆਪਣੀਆਂ ਕਾਰਵਾਈਆਂ ਵਧਾ ਰਹੇ ਹਨ। ਇਹਨਾਂ ਨੂੰ ਅੱਤਵਾਦੀ ਜਥੇਬੰਦੀਆਂ ਜਿਵੇਂ ਸਿੱਖ ਫ਼ਾਰ ਜਸਟਿਸ ਅਤੇ ਆਸਟਰੇਲੀਆ ਤੋਂ ਬਾਹਰ ਦੀਆਂ ਹੋਰ ਏਜੰਸੀਆਂ ਤੋਂ ਸਹਾਇਤਾ ਮਿਲ ਰਹੀ ਹੈ।”

ਵਿਕਟੋਰੀਆ ਦੀ ਪੁਲਿਸ ਦਾ ਕੀ ਕਹਿਣਾ ਹੈ?

ਵਿਕਟੋਰੀਆ ਦੀ ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਇੱਕ ਦਿਨ ਵਿੱਚ ਦੋ ਘਟਨਾਵਾਂ ਹੋਈਆਂ ਸਨ।

ਸਥਾਨਕ ਸਮੇਂ ਅਨੁਸਾਰ ਪਹਿਲੀ ਦੁਪਹਿਰ 12:45 ਉਪਰ ਅਤੇ ਦੂਜੀ ਸ਼ਾਮੀ 4:30 ਵਜੇ ਵਾਪਰੀ।

ਪੁਲਿਸ ਨੇ ਪਹਿਲਾਂ ਕਾਲੀਆਂ ਮਿਰਚਾਂ ਦੇ ਸਪਰੇਅ ਦੀ ਵਰਤੋਂ ਕਰਕੇ ਲੋਕਾਂ ਨੂੰ ਦੂਰ ਹਟਾ ਦਿੱਤਾ ਅਤੇ ਦੂਜੀ ਘਟਨਾ ਵਿੱਚ ਲੜ ਰਹੇ ਲੋਕਾਂ ਨੂੰ ਹਟਾ ਦਿੱਤਾ।

ਬਿਆਨ ਮੁਤਾਬਕ, “ਦੋਵਾਂ ਕੇਸਾਂ ਵਿੱਚ ਇੱਕ 34 ਸਾਲਾ ਅਤੇ ਇੱਕ 39 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਹਨਾਂ ਨੂੰ ਪੈਨਲਟੀ ਨੋਟਿਸ ਵੀ ਜਾਰੀ ਕੀਤਾ ਗਿਆ।”

ਆਸਟਰੇਲੀਆ
BBC

ਆਸਟਰੇਲੀਆ ਵਿੱਚ ਤਣਾਅ ਬਾਰੇ ਖਾਸ ਗੱਲਾਂ:

  • ਮੈਲਬੌਰਨ ਵਿੱਚ ਖ਼ਾਲਿਸਤਾਨ ਅਤੇ ਭਾਰਤ ਪੱਖੀ ਗਰੁੱਪਾਂ ਵਿਚਕਾਰ ਝਗੜਾ
  • ਦੋ ਲੋਕ ਜ਼ਖਮੀ ਹੋਏ ਅਤੇ ਕਈ ਸਿੱਖ ਕਾਰਕੁਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ
  • ਦੋਵਾਂ ਗਰੁੱਪਾਂ ਵਿੱਚ ਝੜਪਾਂ ਪੰਜਾਬ ਵਿੱਚ ਰੈਫ਼ਰੰਡਮ ਕਰਵਾਏ ਜਾਣ ਦੀ ਮੰਗ ਨੂੰ ਲੈ ਕੇ ਹੋਈਆਂ
  • ਭਾਰਤ ਆਸਟਰੇਲੀਆ ਨੂੰ ਖ਼ਾਲਿਸਤਾਨੀ ਪੱਖੀ ਕਾਰਵਾਈਆਂ ’ਤੇ ਕਾਬੂ ਪਾਉਣ ਲਈ ਲਿਖ ਚੁੱਕਾ ਹੈ
ਆਸਟਰੇਲੀਆ
BBC

ਅਸਟ੍ਰੇਲੀਆ ’ਚ ਭਾਰਤੀ ਮੂਲ ਦੇ ਲੋਕਾਂ ਵਿਚ ਤਣਾਅ

ਸਿੱਖ ਫ਼ਾਰ ਜਸਟਿਸ ਨਾਮ ਦੀ ਜਥੇਬੰਦੀ ਉੱਤੇ ਭਾਰਤ ਵਿੱਚ ਪਾਬੰਦੀ ਲੱਗੀ ਹੋਈ ਹੈ। ਇਹ ਬੁਨਿਆਦੀ ਤੌਰ ’ਤੇ ਅਮਰੀਕਾ ਨਾਲ ਸਬੰਧਤ ਹੈ।

ਪਿਛਲੇ ਸਮੇਂ ਵਿੱਚ ਆਸਟਰੇਲੀਆ ਵਿੱਚ ਰਹਿੰਦੇ ਭਾਰਤੀ ਮੂਲ ਦੇ ਲੋਕਾਂ ਵਿਚ ਤਣਾਅ ਦਾ ਮਹੌਲ ਹੈ।

ਮੈਲਬੌਰਨ ਵਿੱਚ ਪਿਛਲੇ 15 ਦਿਨਾਂ ਵਿੱਚ ਹਿੰਦੂ ਮੰਦਰਾਂ ਉਪਰ ਲਿਖੇ ਨਾਅਰਿਆਂ ਦੀਆਂ ਕਈ ਘਟਨਾਵਾਂ ਦਰਜ ਕੀਤੀਆਂ ਗਈਆਂ ਸਨ।

ਦਿ ਹਿੰਦੂ ਕੌਂਸਲ ਆਫ਼ ਆਸਟਰੇਲੀਆ ਨੇ ਇਹਨਾਂ ਹਮਲਿਆਂ ਦੀ ਨਿੰਦਾ ਕੀਤੀ ਹੈ।

ਮੰਦਰ ਦੀ ਪ੍ਰਬੰਧਕ ਕਮੇਟੀ ਨੇ ਪਾਇਆ ਸੀ ਕਿ ਮੰਦਰ ਦੀ ਕੰਧ ਉਪਰ ਲਿਖਿਆ ਸੀ, “ਹਿੰਦੋਸਤਾਨ ਮੁਰਦਾਬਾਦ” ਅਤੇ “ਖ਼ਾਲਿਸਤਾਨ ਜ਼ਿੰਦਾਬਾਦ”।

   ਆਸਟਰੇਲੀਆ
BBC

-

ਆਸਟਰੇਲੀਆ
BBC

ਕੌਂਸਲ ਨੇ ਕਿਹਾ, “ਇਹ ਬੁਜਦਿਲ ਕਾਰਵਾਈ ਬਰਦਾਸ਼ਿਤ ਨਹੀਂ ਕੀਤੀ ਜਾਵੇਗੀ। ਆਸਟਰੇਲੀਆ ਇੱਕ ਬਹੁ-ਸੱਭਿਤਾ ਵਾਲਾ ਦੇਸ ਹੈ, ਜਿੱਥੇ ਸਾਰੇ ਧਰਮਾਂ ਦਾ ਸਨਮਾਨ ਕੀਤਾ ਜਾਂਦਾ ਹੈ ਅਤੇ ਭਾਈਚਾਰੇ ਸ਼ਾਂਤੀ ਨਾਲ ਆਪਸ ਵਿੱਚ ਮਿਲ ਕੇ ਰਹਿਦੇ ਹਨ।” 

ਆਸਟਰੇਲੀਆ ਵਿੱਚ ਭਾਰਤੀ ਹਾਈ ਕਮਿਸ਼ਨਰ ਮਨਪ੍ਰੀਤ ਵੋਹਰਾ ਨੇ ਸੋਮਵਾਰ ਨੂੰ ਇੱਕ ਟਵੀਟ ਵਿੱਚ ਕਿਹਾ ਸੀ ਕਿ ਉਹਨਾਂ ਨੇ ਮੈਲਬੌਰਨ ਵਿੱਚ ਪਵਿੱਤਰ ਸ਼੍ਰੀ ਸਵਾਮੀਨਾਰਾਇਣ ਮੰਦਰ ਵਿੱਚ ਮੱਥਾ ਟੇਕਿਆ ਅਤੇ ਹਮਲੇ ਬਾਰੇ ਭਾਈਚਾਰੇ ਦੀਆਂ ਚਿੰਤਾਵਾਂ ਸਬੰਧੀ ਵਿਚਾਚਰਚਾ ਕੀਤੀ।

ਵੋਹਰਾ ਨੇ ਵਿਕਟੋਰੀਆ ਦੇ ਪ੍ਰੀਮੀਅਰ ਡੇਨੀਅਲ ਐਂਡਰਿਊਜ਼ ਨਾਲ ਵੀ ਮੁਲਾਕਾਤ ਕੀਤੀ।

ਉਹਨਾਂ ਨੇ ਭਾਰਤ ਅਤੇ ਆਸਟਰੇਲੀਆ ਵਿਚਕਾਰ ਮਜ਼ਬੂਤ ਅਤੇ ਵਧ ਰਹੇ ਦੁਵੱਲੇ ਸਬੰਧਾਂ ਬਾਰੇ ਚਰਚਾ ਕੀਤੀ।

ਵੋਹਰਾ ਨੇ ਐਤਵਾਰ ਨੂੰ ਮੈਲਬੌਰਨ ਵਿੱਚ ਹੋਈ ਹਿੰਸਾ ਅਤੇ ਕੱਟੜਪੰਥੀ ਖਾਲਿਸਤਾਨੀ ਸਮੂਹਾਂ ਨੂੰ ਸ਼ਾਂਤੀ ਅਤੇ ਸਦਭਾਵਨਾ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਹੋਰ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਤੋਂ ਰੋਕਣ ਬਾਰੇ ਵੀ ਚਰਚਾ ਕੀਤੀ।

ਕਿਵੇਂ ਭਖਿਆ ਸੀ ਮੰਦਰਾਂ ਦਾ ਮਾਮਲਾ ?

ਤਾਜ਼ਾ ਝੜਪਾਂ ਤੋਂ ਪਹਿਲੇ 15 ਦਿਨਾਂ ਵਿੱਚ ਇਹ ਤੀਜੀ ਘਟਨਾ ਵਾਪਰੀ ਜਦੋਂ ਕਿਸੇ ਹਿੰਦੂ ਮੰਦਰ ਦੀ ਕੰਧਾਂ ਉੱਤੇ ਨਾਅਰੇ ਲਿਖੇ ਗਏ ਜਾਂ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ।

ਪਹਿਲਾਂ 12 ਜਨਵਰੀ ਫੇਰ 16 ਜਨਵਰੀ ਦੌਰਾਨ ਵੀ ਹਿੰਦੂ ਮੰਦਰਾਂ ਵਿੱਚ ਭੰਨ-ਤੋੜ ਕੀਤੇ ਜਾਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ।

ਆਸਟਰੇਲੀਆਈ ਹਾਈ ਕਮਿਸ਼ਨਰ ਬੈਰੀ ਓ''''ਫੈਰਲ ਨੇ ਇਸ ਮਾਮਲੇ ''''ਚ ਇਕ ਟਵੀਟ ਕਰ ਕੇ ਕਿਹਾ ਸੀ ਕਿ ਉਹ ਇਨ੍ਹਾਂ ਖ਼ਬਰਾਂ ਨੂੰ ਸੁਣ ਕੇ ਹੈਰਾਨ ਹਨ। ਉਨ੍ਹਾਂ ਨੇ ਕਿਹਾ, "ਭਾਰਤ ਦੀ ਤਰ੍ਹਾਂ ਆਸਟਰੇਲੀਆ ਵੀ ਬਹੁ-ਸੱਭਿਆਚਾਰਾਂ ਵਾਲਾ ਦੇਸ਼ ਹੈ।"

ਉਨ੍ਹਾਂ ਲਿਖਿਆ, "ਅਸੀਂ ਮੈਲਬਰਨ ਵਿਚ ਦੋ ਹਿੰਦੂ ਮੰਦਰਾਂ ਵਿਚ ਭੰਨਤੋੜ ਦੀਆਂ ਘਟਨਾਵਾਂ ਦੇਖ ਕੇ ਹੈਰਾਨ ਹਾਂ। ਇਸ ਮਾਮਲੇ ਵਿਚ ਆਸਟਰੇਲੀਆਈ ਏਜੰਸੀਆਂ ਜਾਂਚ ਕਰ ਰਹੀਆਂ ਹਨ। ਅਸੀਂ ਪ੍ਰਗਟਾਵੇ ਦੀ ਆਜ਼ਾਦੀ ਦਾ ਸਮਰਥਨ ਕਰਦੇ ਹਾਂ ਪਰ ਇਸ ਵਿੱਚ ਨਫ਼ਰਤੀ ਭਾਸ਼ਣਾਂ ਅਤੇ ਹਿੰਸਾ ਦੀ ਜਗ੍ਹਾ ਨਹੀਂ ਹੈ।"

ਭਾਰਤੀ ਵਿਦੇਸ਼ ਮੰਤਰਾਲੇ ਨੇ ਵੀ ਇਸ ਮਾਮਲੇ ''''ਚ ਆਸਟਰੇਲੀਆ ਸਰਕਾਰ ਕੋਲ ਮਸਲਾ ਚੁੱਕਣ ਦੀ ਗੱਲ ਕਹੀ ਹੈ।

(ਬੀਬੀਸੀ ਪੰਜਾਬੀ ਨਾਲ ਅਤੇ ''''ਤੇ ਜੁੜੋ।)



Related News